Thursday, 03 May 2012 06:55
Print PDF

ਕਾਫੀ ਸਮੇਂ ਤੋਂ ਮੀਡੀਆ ਤੋਂ ਦੂਰ ਰਹੀ ਪ੍ਰਿਯੰਕਾ ਚੋਪੜਾ ਨੂੰ 'ਸੀ.ਬੀ.ਐੱਸ.ਬਿਗ ਲਵ ਸ਼ੋਅ' 'ਚ ਦੇਖਿਆ ਗਿਆ, ਜਿੱਥੇ ਉਨ੍ਹਾਂ ਨੂੰ 'ਗਲੈਮਰ ਡੀਵਾ' ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਇਹ ਖਿਤਾਬ ਪਾ ਕੇ ਪ੍ਰਿਯੰਕਾ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ।
ਉਨ੍ਹਾਂ ਨੇ ਗੱਲ ਕਰਦੇ ਹੋਏ ਦੱਸਿਆ ਹੈ ਕਿ ਜੇਕਰ ਉਹ ਬਾਲੀਵੁੱਡ 'ਚ ਕਿਸੀ ਨੂੰ 'ਗਲੈਮਰ ਡੀਵਾ' ਮੰਨਦੀ ਹੈ ਤਾਂ ਉਹ ਹੈ ਧੱਕ-ਧੱਕ ਗਰਲ 'ਮਾਧੁਰੀ ਦੀਕਸ਼ਿਤ'। ਪਿਛਲੇ ਦਿਨਾਂ ਪ੍ਰਿਯੰਕਾ ਦੇ ਸ਼ਾਹਰੁਖ ਖਾਨ ਨਾਲ ਅਫੇਅਰ, ਗੌਰੀ ਨਾਲ ਅਨਬਨ ਤੇ ਯਸ਼ ਚੋਪੜਾ ਬੈਨਰ ਤੋਂ ਬਾਹਰ ਹੋਣ ਦੀਆਂ ਖ਼ਬਰਾਂ ਹੀ ਮੀਡੀਆ 'ਚ ਛਾਈ ਹੋਈਆਂ ਸਨ। ਇਨ੍ਹਾਂ ਤੋਂ ਪ੍ਰਿਯੰਕਾ ਕਾਫੀ ਤਨਾਏ 'ਚ ਸੂ। ਪੀਗੀ ਚੈਪਸ ਪ੍ਰਿਯੰਕਾ ਨੂੰ ਇਹ ਅਵਾਰਡ ਮਿਲਣ ਦੇ ਬਾਅਦ ਹੀ ਇਨ੍ਹਾਂ ਖ਼ਬਰਾਂ ਤੋਂ

 ਹੁਣ ਥੋੜੀ ਰਾਹਤ ਮਿਲ ਗਈ ਹੈ।
ਹੁਣ ਰਾਖੀ ਵੀ ਹੋਵੇਗੀ 'ਡਰਟੀ'
 ਮੁੰਬਈ:-ਹਿੰਦੀ ਵਿਚ 'ਡਰਟੀ ਪਿਕਚਰ' ਨੇ ਬਾਕਸ ਆਫਿਸ 'ਤੇ ਧਮਾਲ ਕੀਤਾ ਤਾਂ ਬੰਗਾਲੀ ਫਿਲਮ ਮੇਕਰ ਸ਼ਤਾਬਦੀ ਰਾਏ ਇਸ ਦੀ ਰੀਮੇਕ ਬਣਾਉਣ ਵਿਚ ਲੱਗੇ ਹੋਏ ਹਨ। ਵਿਦਿਆ ਬਾਲਨ ਨੇ 'ਡਰਟੀ ਪਿਕਚਰ' ਦੇ ਜਿਸ ਰੋਲ ਨੂੰ ਹਿੱਟ ਕਰ ਦਿੱਤਾ, ਉਸ ਨੂੰ ਬੰਗਾਲੀ ਸਿਨੇਮਾ ਵਿਚ ਨਿਭਾਉਣ ਦਾ ਮੌਕਾ ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਨੂੰ ਮਿਲਿਆ ਹੈ। ਹੁਣ ਰਾਸ਼ੀ ਇਸ ਰੋਲ ਨੂੰ ਪਾ ਕੇ ਨਖਰੇ ਕਰ ਰਹੀ ਹੈ। ਉਹ ਪੂਰੇ ਭਰੋਸੇ ਨਾਲ ਕਹਿੰਦੀ ਫਿਰ ਰਹੀ ਹੈ ਕਿ ਇਸ 'ਡਰਟੀ ਪਿਕਚਰ' ਵਿਚ ਉਹ ਵਿਦਿਆ ਨਾਲੋਂ ਜ਼ਿਆਦਾ ਹੌਟ ਦਿਸੇਗੀ। ਰਾਖੀ ਕੁਝ ਜ਼ਿਆਦਾ ਹੀ ਖੁਸ਼ ਹੋ ਰਹੀ ਹੈ ਪਰ ਲੋਕਾਂ ਨੂੰ ਵੀ ਰਾਖੀ ਦੇ ਹੌਸਲੇ ਦੀ ਦਾਦ ਦੇਣੀ ਚਾਹੀਦੀ ਹੈ ਕਿ ਉਹ ਵਿਦਿਆ ਨੂੰ ਚੁਣੌਤੀ ਦੇਣ ਜਾ ਰਹੀ ਹੈ। ਅਸੀਂ ਰਾਖੀ ਨੂੰ ਆਲ ਦਿ ਬੈਸਟ ਕਹਾਂਗੇ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਪ੍ਰਿਯੰਕਾ ਨੂੰ 'ਗਲੈਮਰ ਡੀਵਾ' ਨਾਲ ਨਵਾਜਿਆ ਗਿਆ

Currency Converter

Amount:
From:
To:


Gurbani Radio


Gurbani - Sri Harmandir Sahib