Thursday, 24 May 2012 08:43
Print PDF

ਮਿਊਨਿਖ - ਚੇਲਸੀ ਫੁੱਟਬਾਲ ਕਲੱਬ ਨੇ ਕੱਲ ਇਥੇ ਬਾਇਰਨ ਮਿਊਨਿਖ ਦਾ ਸੁਪਨਾ ਤੋੜ ਕੇ ਉਸ ਦੇ ਘਰੇਲੂ ਸਟੇਡੀਅਮ ਵਿਚ ਪਹਿਲਾ ਚੈਂਪੀਅਨਜ਼ ਲੀਗ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਚੇਲਸੀ ਦੀ ਇਸ ਜਿੱਤ ਵਿਚ ਦੀਦੀਏਰ ਦਰੋਗਬਾ ਹੀਰੋ ਰਿਹਾ। 120 ਮਿੰਟਾਂ 'ਚ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆੁੰਕਿਉਂਕਿ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਦਰੋਗਬਾ ਨੇ ਸ਼ੂਟ ਆਊਟ ਦੀ ਫੈਸਲਾਕੁੰਨ ਪੈਨਲਟੀ ਵਿਚ ਗੋਲ ਕਰਕੇ ਚੇਲਸੀ ਨੂੰ ਖਿਤਾਬ ਜਿੱਤਣ 'ਚ ਮਦਦ ਕੀਤੀ। ਦਰੋਗਬਾ ਨੇ 88ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕਰਕੇ ਚੇਲਸੀ ਨੂੰ ਬਚਾਇਆ ਸੀ ਕਿਉਂਕਿ ਇਸ ਤੋਂ ਪਹਿਲਾਂ ਲੱਗ ਰਿਹਾ ਸੀ ਕਿ ਮਿਊਨਿਖ ਲਈ ਥਾਮਸ ਮੂਲਰ ਦਾ ਗੋਲ ਫੈਸਲਾਕੁੰਨ ਸਾਬਤ ਹੋਵੇਗਾ, ਜਿਸ ਨਾਲ ਦੋਵੇਂ ਟੀਮਾਂ 90 ਮਿੰਟਾਂ ਦੇ ਮੈਚ ਤੋਂ ਬਾਅਦ 1-1 ਦੀ ਬਰਾਬਰੀ 'ਤੇ ਸਨ। ਚੇਲਸੀ ਦੇ ਗੋਲਕੀਪਰ ਪੈਟਰਚੇਚ ਵੀ ਉਸ ਲਈ ਇਕ ਹੋਰ ਹੀਰੋ ਰਿਹਾ ਜਿਸ ਨੇ ਵਾਧੂ ਸਮੇਂ ਵਿਚ ਮਿਊਨਿਕ ਦੀ ਪੈਨੇਲਟੀ 'ਚ ਰੋਬੇਨ ਦੀ ਸ਼ਾਟ ਨੂੰ ਨਾਕਾਮ ਕੀਤਾ।
ਚੇਲਸੀ ਕਲੱਬ ਨੇ ਪਹਿਲੀ ਵਾਰ ਯੂਰਪੀ ਖਿਤਾਬ ਆਪਣੇ ਨਾਂ ਕੀਤਾ ਜਿਸ ਦਾ ਮਤਲਬ ਹੈ ਕਿ ਹੁਣ ਉਹ ਟੂਰਨਾਮੈਂਟ ਦੇ ਜੇਤੂ ਦੇ ਤੌਰ 'ਤੇ ਅਗਲੇ ਸੈਸ਼ਨ ਦੀ ਚੈਂਪੀਅਨਜ਼ ਲੀਗ ਲਈ ਕੁਆਲੀਫਾਈ ਹੋ ਜਾਣਗੇ ਭਾਵੇਂ ਹੀ ਉਨ੍ਹਾਂ ਦੀ ਲੀਗ ਮੁਹਿੰਮ ਖਰਾਬ ਰਹੀ ਹੋਵੇ ਉਧਰ ਇਸ ਹਾਰ ਨਾਲ ਮਿਊਨਿਖ ਦਾ ਪੰਜਵਾਂ ਯੂਰਪੀ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ॥॥

Comments (0)

Write comment

smaller | bigger

busy
You are here:   Homeਮੁੱਖ ਖਬਰਾਂਚੇਲਸੀ ਨੇ ਜਿੱਤਿਆ ਪਹਿਲਾ ਚੈਂਪੀਅਨਜ਼ ਲੀਗ ਖਿਤਾਬ

Currency Converter

Amount:
From:
To:


Gurbani Radio


Gurbani - Sri Harmandir Sahib