
???? ??? ???? ??? ??? ???? ???? ??????? ????? ?????? ???? ??? ?? ???? ???? ???? ??? ?? ?? ???? ?????? ?????? ??? ?? ?? ????? ??? ??? ?? ??? ???? ????? ?????? ?? ???????? ??? ???? ??? ??? ??? ?? ?????? ????? ???? ?? ??? ??? ???? ?? ??? ??? ?? ??????? ???? ??? ?? ???? ??? ?????? ???? ?? ???? ????? ???? ???? ??? ?? ??? ???? ??? ??????? ???? ??????? ??? ?????? ???? ???? ??? ?? ???? ???? ?? ???? ??????? ?? ???? ???? ?????? ????? ?? ??? ?? ?? ???? ??? ?? ??? ?? ?? ?????? ?? ?????? ???? ??? ?? ???? ???? ?????? ?? ????? ???????? ?? ?? ???? ??, ??? ??? ?????? ?? ??? ???? ??? ???? ???? ??? ?? ???? ?????? ?? ??? ?? ???? ??? ?? ???? ???? ???? ???? ???
?????? ???? ????? ????? ?? ???? ?? ?????? ????? ????? ??? ????? ?? ???? ?? ?? ?? ??? ?? ?????? ????? ?? ???? ??? ????? ???? ?? ??? ?????? ?? ??? ??? ????? ??? ?? 13-??????? ????? ???? 1994 ??? ???? ?????? ?? ????? '?? ???? ??? ????? ????? ????? ???? ?? ??? ???? ??? ?? ??????-??-??? '?? ??? ?? ???? ???? ???? ??? ?? ??? ?? ???-??-?????? ?????? ?? 20 ???????? ???? ??? ?????????? ????? 2000 ???? ????? ???? ??? ?????? 1:25:21 ?????? ??? ????? ?????? ???? ??? ??? ????? ????????
ਵਿੱਚ 2005 ਦੌਰਾਨ ਕੌਮੀ ਚੈਂਪੀਅਨਸ਼ਿਪ ਵਿੱਚੋਂ 4:16:45 ਨਾਲ ਵੀ ਨੈਸ਼ਨਲ ਰਿਕਾਰਡ ਕਾਇਮ ਕਰਕੇ ਆਪਣੀ ਖੇਡ ਦਾ ਲੋਹਾ ਮਨਵਾਇਆ। ਇਸ ਉਪਲਬਧੀ ਨਾਲ ਇਹ ਖਿਡਾਰੀ ਦੇਸ਼ ਦਾ ਅਜਿਹਾ ਪਹਿਲਾ ਪੈਦਲ ਦੌੜਾਕ ਹੋ ਨਿੱਬੜਿਆ ਜਿਸ ਨੇ 20 ਕਿਲੋਮੀਟਰ ਤੇ 50 ਕਿਲੋਮੀਟਰ ਦੋਹਾਂ ਪੈਦਲ ਦੌੜਾਂ ਵਿੱਚ ਰਿਕਾਰਡ ਬਣਾਉਣ ਦਾ ਮਾਅਰਕਾ ਮਾਰਿਆ। ਇਸ ਕੋਚ-ਕਮ-ਖਿਡਾਰੀ ਦਾ ਖੇਡ ਜੀਵਨ ਬੜਾ ਹੀ ਸਫ਼ਲ ਰਿਹਾ। ਇਸ ਖਿਡਾਰੀ ਨੇ 1997 ਤੋਂ 2006 ਤਕ ਲਗਾਤਾਰ ਕਈ ਸਾਲ ਨੈਸ਼ਨਲ ਚੈਂਪੀਅਨ ਬਣਨ ਦੇ ਝੰਡੇ ਗੱਡੀ ਰੱਖੇ। ਇਸ ਤੋਂ ਇਲਾਵਾ 1:28:49 ਸੈਕਿੰਡ ਦੀ ਰਫ਼ਤਾਰ ਨਾਲ ਇਹ ਪੈਦਲ ਦੌੜਾਕ ਨੈਸ਼ਨਲ ਗੇਮਜ਼ ਵਿੱਚੋਂ ਵੀ ਰਿਕਾਰਡ ਕਾਇਮ ਕਰਨ ਵਿੱਚ ਸਫ਼ਲ ਰਿਹਾ। ਦੇਸ਼ ਦੀ ਪੈਦਲ ਦੌੜ ਨੂੰ ਅੱਗੇ ਲਿਜਾਣ ਵਾਲੇ ਇਸ ਕੋਚ ਨੇ ਭਾਵੇਂ ਬਚਪਨ ਹਰਿਆਣਾ ਦੇ ਆਪਣੇ ਜੱਦੀ ਪਿੰਡ ਕੋਡਵਾ ਖੁਰਦ ਵਿੱਚ ਬਿਤਾਇਆ ਪਰ ਹੁਣ ਸ਼ਾਹੀ ਸ਼ਹਿਰ ਪਟਿਆਲਾ ਨੂੰ ਪੱਕੇ ਤੌਰ 'ਤੇ ਅਪਣਾ ਚੁੱਕੇ ਗੁਰਦੇਵ ਨੇ ਭਾਰਤੀ ਫ਼ੌਜ ਵਿੱਚੋਂ ਵਲੰਟੀਅਰ ਰਿਟਾਇਰਮੈਂਟ ਲੈ ਕੇ ਹੁਣ ਕੋਚਿੰਗ ਨੂੰ ਪਾਕੀਜ਼ਾ ਢੰਗ ਨਾਲ ਅਪਨਾਇਆ ਹੋਇਆ ਹੈ। ਸਾਲ 1994 ਵਿੱਚ ਫ਼ੌਜੀ ਬਣਨ ਮਗਰੋਂ ਇਹ ਖਿਡਾਰੀ ਪਹਿਲੀ ਵਾਰ ਫ਼ੌਜੀਆਂ ਦੀਆਂ ਰੰਗਰੂਟ ਪੱਧਰ ਦੀਆਂ ਖੇਡਾਂ ਵਿੱਚ ਕੁੱਦਿਆ। ਸ਼ੁਰੂ ਵਿੱਚ ਇੰਟਰ ਕੰਪਨੀ ਵਿੱਚ ਮੋਹਰੀ ਬਣਿਆ ਤੇ 1996 ਵਿੱਚ ਨੈਸ਼ਨਲ ਫੈਡਰੇਸ਼ਨ ਕੱਪ ਜਿਹੜਾ ਪੁਣੇ ਵਿੱਚ ਹੋਇਆ ਵਿੱਚੋਂ ਕਾਂਸੀ ਦਾ ਤਮਗਾ ਲੈਣ ਵਿੱਚ ਸਫ਼ਲ ਬਣਿਆ। ਅਗਲੇ ਸਾਲ ਬੰਗਲੌਰ ਵਿੱਚ ਹੋਈਆਂ ਨੈਸ਼ਨਲ ਗੇਮਜ਼ ਵਿੱਚੋਂ ਵੀ ਇਹ ਫ਼ੌਜੀ ਖਿਡਾਰੀ ਕਾਂਸੀ ਦਾ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ। ਫਿਰ 1998 ਤੋਂ 2006 ਤਕ ਪੈਦਲ ਦੌੜ ਵਿੱਚ ਨੈਸ਼ਨਲ ਚੈਂਪੀਅਨ ਬਣਨ ਦੀ ਉਪਾਧੀ ਦਾ ਨਿੱਘ ਮਾਣਿਆ। ਅਥਲੈਟਿਕਸ ਦੇ ਇਸ ਅਹਿਮ ਈਵੈਂਟਸ ਪੈਦਲ ਦੌੜ ਦੇ ਅਜਿਹੇ ਵੱਡੇ ਤੇ ਮਾਣਮੱਤੇ ਬਲਬੂਤੇ ਮਗਰੋਂ ਇਹ ਖਿਡਾਰੀ 2008 ਵਿੱਚ ਭਾਰਤੀ ਫੌਜ ਵਿੱਚੋਂ ਵਲੰਟੀਅਰ ਰਿਟਾਇਰਮੈਂਟ ਮਗਰੋਂ ਪੈਦਲ ਦੌੜ ਵਿੱਚ ਕੋਚਿੰਗ ਵੱਲ ਪਰਤਿਆ ਤੇ ਇਸ ਦੌਰਾਨ ਗੁਰਦੇਵ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਕੰਟਰੈਕਟ 'ਤੇ ਕੋਚ ਨਿਯੁਕਤ ਕੀਤਾ। ਇਸ ਨਿਯੁਕਤੀ ਮਗਰੋਂ ਇਸ ਕੌਮੀ ਕੋਚ ਦੀ ਕੋਚਿੰਗ ਹੇਠ ਭਾਰਤੀ ਪੈਦਲ ਦੌੜ ਨੇ ਚੰਗਾ ਵਿਕਾਸ ਤੇ ਵੱਡੀਆਂ ਮੱਲਾ ਮਾਰਨੀਆਂ ਆਰੰਭੀਆਂ ਹਨ।
ਇਨ੍ਹਾਂ ਮੱਲਾਂ ਵਿੱਚ ਅਹਿਮ ਗੱਲ ਹੈ ਕਿ ਐਤਕੀਂ ਦੇ ਓਲੰਪਿਕ ਕੁਆਲੀਫਾਈ ਪਿੜ ਵਿੱਚੋਂ ਦੇਸ਼ ਦੇ ਸੱਤ ਪੈਦਲ ਦੌੜਾਕਾਂ ਨੇ ਕਾਮਯਾਬੀ ਹਾਸਲ ਕੀਤੀ ਹੈ ਤੇ ਇਸ ਤੋਂ ਵੀ ਵੱਡੀ ਗੱਲ ਹੈ ਕਿ ਇਨ੍ਹਾਂ ਸੱਤਾਂ ਪੈਦਲ ਦੌੜਾਕਾਂ ਵਿੱਚੋਂ ਇੱਕ-ਅੱਧ ਨੂੰ ਛੱਡ ਕੇ ਬਾਕੀ ਸਾਰੇ ਹੀ ਕੋਚ ਗੁਰਦੇਵ ਦੇ ਸ਼ਾਗਿਰਦ ਹਨ। ਇਸ ਵੇਲੇ ਲੰਡਨ ਓਲੰਪਿਕ ਲਈ ਸੱਤ ਭਾਰਤੀ ਪੈਦਲ ਦੌੜਾਕਾਂ ਵਿੱਚ ਬਸੰਤ ਬਹਾਦਰ ਤੇ ਬਾਬੂ ਬਾਈ ਦਾ ਅਹਿਮ ਨਾਂ ਹੈ। ਇਨ੍ਹਾਂ ਦੋਵੇਂ ਖਿਡਾਰੀਆਂ ਨੇ ਕ੍ਰਮਵਾਰ 50 ਕਿਲੋਮੀਟਰ ਤੇ 20 ਕਿਲੋਮੀਟਰ ਪੈਦਲ ਦੌੜ ਵਿੱਚ ਆਪਣੇ ਹੀ ਕੋਚ ਗੁਰਦੇਵ ਦੇ ਕਾਇਮ ਕੀਤੇ ਰਿਕਾਰਡ ਨੂੰ ਤੋੜਨ ਦਾ ਸਿਹਰਾ ਵੀ ਖੱਟਿਆ ਹੈ। ਇਸ ਤੋਂ ਇਲਾਵਾ ਪੈਦਲ ਦੌੜ ਵਿੱਚ ਓਲੰਪਿਕ ਲਈ ਕੁਆਲੀਫਾਈ ਹੋਏ ਹੋਰਨਾਂ ਖਿਡਾਰੀਆਂ ਵਿੱਚ ਸੰਦੀਪ ਕੁਮਾਰ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਇਰਫਾਨ ਤੇ ਸੁਰਿੰਦਰ ਸਿੰਘ ਦੇ ਨਾਂ ਸ਼ਾਮਲ ਹਨ। ਗੁਰਮੀਤ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਹੀ ਓਲੰਪਿਕ ਲਈ ਕੁਆਲੀਫਾਈ ਹੋਏ ਪੈਦਲ ਦੌੜਾਕ ਕੋਚ ਗੁਰਦੇਵ ਸਿੰਘ ਦੀ ਹੀ ਪੈਦਾਇਸ਼ ਹਨ।
ਗੁਰਦੇਵ ਦੀ ਮਿਹਨਤ ਸਦਕਾ ਚਾਰ ਭਾਰਤੀ ਜੂਨੀਅਰ ਪੈਦਲ ਦੌੜਾਕ ਵੀ ਜਿੰਨਾ ਵਿੱਚ ਕੁਲਦੀਪ, ਨੀਰਜ ਕੁਮਾਰ, ਕਸ਼ਿਕ ਅਤੇ ਖੁਸ਼ਬੀਰ ਕੌਰ ਸ਼ਾਮਲ ਹਨ ਵੱਲੋਂ ਜੂਨੀਅਰ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਣ ਦਾ ਮਾਪਦੰਡ ਸਰ ਕਰ ਲਿਆ ਹੈ ਜਦੋਂਕਿ ਇਹ ਟੀਮ ਅੱਜ ਕੱਲ੍ਹ ਕੋਲੰਬੋ ਵਿੱਚ ਹੋ ਰਹੀ ਜੂਨੀਅਰ ਏਸ਼ੀਅਨ ਵਿੱਚ ਵੀ ਸ਼ਿਰਕਤ ਕਰਨ ਲਈ ਗਈ ਹੋਈ ਹੈ। ਭਾਰਤ ਨੂੰ ਆਸ ਹੈ ਕਿ ਦੇਸ਼ ਹੁਣ ਪੈਦਲ ਦੌੜ ਦੇ ਪਿੜ ਵਿੱਚ ਵੀ ਚਮਕੇਗਾ ਕਿਉਂਕਿ ਦੇਸ਼ ਦੀ ਕੌਮੀ ਪੈਦਲ ਦੌੜ ਟੀਮ ਨੂੰ ਅਜਿਹਾ ਕੋਚ 'ਗੁਰਦੇਵ' ਨਸੀਬ ਹੋਇਆ ਜਿਸ ਨੇ ਖ਼ੁਦ ਹੀ ਕਈ ਕੌਮਾਂਤਰੀ ਪਿੜਾਂ ਵਿੱਚੋਂ ਜਿੱਤਾਂ ਦਰਜ ਕੀਤੀਆਂ ਹੋਈਆਂ ਹਨ ਜਿੰਨਾਂ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੋ ਵਾਰ ਸ਼ਿਰਕਤ ਤੇ ਜੂਨੀਅਰ ਏਸ਼ੀਅਨ ਵਿੱਚੋਂ ਕਾਂਸੀ ਦੇ ਤਮਗੇ ਦੀ ਜਿੱਤ ਅਹਿਮ ਹੈ।
ਰਵੇਲ ਸਿੰਘ ਭਿੰਡਰ