Thursday, 17 May 2012 07:20
Print PDF

ਬ੍ਰੈੱਡ, ਦਲੀਆ, ਦਾਲਾਂ ਅਤੇ ਕੁਝ ਫਲਾਂ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡ੍ਰੇਟ ਹੁੰਦਾ ਹੈ। ਰਿਫਾਈਂਡ ਕਾਰਬੋਹਾਈਡ੍ਰੇਟਸ ਦੀ ਥਾਂ ਜੇਕਰ ਅਨਰਿਫਾਈਂਡ ਕਾਰਬੋਹਾਈਡ੍ਰੇਟਸ ਲਏ ਜਾਣ ਤਾਂ ਵਧੀਆ ਰਹੇਗਾ ਕਿਉਂਕਿ ਇਨ੍ਹਾਂ 'ਚ ਵਧੇਰੇ ਮਾਤਰਾ 'ਚ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ।
ਸਾਡੇ 'ਚੋਂ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰੇ ਉੱਠਦਿਆਂ ਹੀ ਜੇਕਰ 2-3 ਕੱਪ ਚਾਹ ਜਾਂ ਕੌਫੀ ਨਹੀਂ ਪੀ ਲੈਂਦੇ, ਉਦੋਂ ਤਕ ਕੰਮ ਨਹੀਂ ਕਰ ਸਕਦੇ, ਇਹ ਜਾਣਦਿਆਂ ਵੀ  ਦੋਹਾਂ 'ਚ ਕੈਫੀਨ ਨਾਮੀ ਉਤੇਜਕ ਨਸ਼ਾ ਹੁੰਦਾ ਹੈ ਅਤੇ ਜਿੰਨੀ ਘੱਟ ਮਾਤਰਾ 'ਚ ਲਿਆ ਜਾਏ, ਓਨਾ ਹੀ ਚੰਗਾ ਹੈ।
ਇਹ ਦੋਵੇਂ ਚੀਜ਼ਾਂ ਸਿਹਤ ਲਈ ਕਿੰਨੀਆਂ ਕੁ ਠੀਕ ਹਨ, ਇਸ 'ਤੇ ਕਾਫੀ ਬਹਿਸ ਹੋ ਚੁੱਕੀ ਹੈ, ਜਿਸ ਦੇ ਨਤੀਜੇ ਸਾਹਮਣੇ ਆਏ ਹਨ ਕਿ ਇਨ੍ਹਾਂ ਦਾ ਵਧੇਰੇ ਮਾਤਰਾ 'ਚ ਸੇਵਨ ਨਹੀਂ ਕਰਨਾ ਚਾਹੀਦਾ। ਦਿਨ 'ਚ 2-3 ਕੱਪ ਪੀਣਾ ਜਾਇਜ਼ ਹੈ ਪਰ ਇਸ ਦਾ ਤੋੜ ਵੀ ਹੈ। ਜੇਕਰ ਤੁਹਾਡੇ 'ਚ ਇਨ੍ਹਾਂ ਨੂੰ ਪੂਰੀ ਤਰ੍ਹਾਂ ਛੱਡ ਦੇਣ ਦੀ ਸਮਰੱਥਾ ਹੈ ਤਾਂ ਇਸ ਦੀ ਥਾਂ ਕਿਸੇ ਹੋਰ ਪੀਣਯੋਗ ਪਦਾਰਥ ਦਾ ਸੇਵਨ ਕੀਤਾ ਜਾ ਸਕਦੈ।
ਬਿਨਾਂ ਸ਼ੱਕ ਇਨ੍ਹਾਂ ਦੋਹਾਂ ਪਦਾਰਥਾਂ ਨੂੰ ਇਕਦਮ ਛੱਡ ਦੇਣਾ ਥੋੜ੍ਹਾ ਮੁਸ਼ਕਿਲ ਹੈ ਪਰ ਕੋਸ਼ਿਸ਼ ਕਰੋ ਕਿ ਹੌਲੀ-ਹੌਲੀ ਇਨ੍ਹਾਂ ਦਾ ਸੇਵਨ ਘੱਟ ਕੀਤਾ ਜਾਏ। ਸਭ ਤੋਂ ਪਹਿਲਾਂ ਇਸ ਦੀ ਥਾਂ ਦਿਨ 'ਚ 1-2 ਕੱਪ ਹਰਬਲ ਅਤੇ ਫਰੂਟ ਟੀ ਪੀਤੀ ਜਾ ਸਕਦੀ ਹੈ, ਫਲਾਂ ਦਾ ਰਸ ਅਤੇ

ਮਿਨਰਲ ਵਾਟਰ ਵੀ ਸਹੀ ਰਹੇਗਾ। ਅੱਜਕਲ ਬਾਜ਼ਾਰ 'ਚ ਹਰਬਲ ਅਤੇ ਫਰੂਟ ਟੀ ਦੀ ਬਹੁਤ ਵੈਰਾਇਟੀ ਮੌਜੂਦ ਹੈ, ਜਿਨ੍ਹਾਂ 'ਚੋਂ ਤੁਸੀਂ ਜਿੰਜਰ ਅਤੇ ਮਿੰਟ ਟੀ ਦੀ ਚੋਣ ਕਰ ਸਕਦੇ ਹੋ। ਇਨ੍ਹਾਂ ਨੂੰ ਸਵੇਰ ਚਾਹ ਅਤੇ ਭੋਜਨ ਤੋਂ ਬਾਅਦ ਵੀ ਲਿਆ ਜਾ ਸਕਦਾ ਹੈ।
ਜਿਥੋਂ ਤਕ ਕਿ ਅੱਜਕਲ ਕੌਫੀ ਦੀ ਥਾਂ ਹਰਬਸ, ਸਬਜ਼ੀਆਂ ਅਤੇ ਅਨਾਜ ਨਾਲ ਬਣਿਆ ਅਜਿਹਾ ਪੀਣਯੋਗ ਪਦਾਰਥ ਮੁਹੱਈਆ ਹੈ, ਜਿਸ ਦਾ ਸਵਾਦ ਕੌਫੀ ਵਰਗਾ ਹੁੰਦਾ ਹੈ। ਆਮ ਤੌਰ 'ਤੇ ਇਹ ਹੈਲਥ ਫੂਡ ਦੀਆਂ ਦੁਕਾਨਾਂ 'ਤੇ ਵੀ ਮੁਹੱਈਆ ਹੈ। ਇਨ੍ਹਾਂ 'ਚੋਂ ਸਭ ਤੋਂ ਪ੍ਰਸਿੱਧ ਹੈ ਚਿਕਰੀ ਅਤੇ ਡੈੱਡਲਾਈਨ ਦੀਆਂ ਜੜ੍ਹਾਂ।
ਨਾਸ਼ਤਾ ਕਰਨਾ ਨਾ ਭੁੱਲੋ


ਇਕ ਕਹਾਵਤ ਹੈ ਕਿ ਨਾਸ਼ਤਾ ਰਾਜਾ, ਲੰਚ ਯੁਵਰਾਜ ਅਤੇ ਡਿਨਰ ਭਿਖਾਰੀ ਵਾਂਗ ਹੁੰਦਾ ਹੈ। ਭਾਵ ਨਾਸ਼ਤਾ ਪੇਟ ਭਰ ਕੇ, ਲੰਚ ਜਿੰਨਾ ਜ਼ਰੂਰੀ ਹੋਵੇ ਅਤੇ ਡਿਨਰ ਘੱਟ ਹੀ ਕਰਨਾ ਚਾਹੀਦੈ।
ਮੌਜੂਦਾ ਸਮੇਂ 'ਚ ਸਾਡੇ 'ਚੋਂ ਜ਼ਿਆਦਾਤਰ ਲੋਕਾਂ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਅਸੀਂ ਸਵੇਰੇ ਪੇਟ ਭਰ ਕੇ ਨਾਸ਼ਤਾ ਕਰ ਸਕੀਏ। ਇਸ ਕਾਰਨ ਸਾਨੂੰ ਸਰੀਰ ਦੀ ਲੋੜ ਮੁਤਾਬਿਕ ਵਿਟਾਮਿਨ, ਮਿਨਰਲਸ ਅਤੇ ਜ਼ਰੂਰੀ ਫੈਟ ਨਹੀਂ ਮਿਲਦੀ। ਸਾਰਾ ਦਿਨ ਕੰਮ ਦੀ ਥਕਾਵਟ ਪਿੱਛੋਂ ਅਸੀਂ ਰਾਤ ਨੂੰ ਹੀ ਪੇਟ ਭਰ ਕੇ ਖਾਂਦੇ ਹਾਂ।
ਕਾਰਬੋਹਾਈਡ੍ਰੇਟਸ ਐਨਰਜੀ ਲਈ
ਭੋਜਨ 'ਚ ਕਾਰਬੋਹਾਈਡ੍ਰੇਟਸ ਜ਼ਰੂਰ ਲਓ ਕਿਉਂਕਿ ਇਹ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਕਾਰਬੋਹਾਈਡ੍ਰੇਟ ਵਾਲਾ ਭੋਜਨ ਲੋਅ ਗਲਾਇਸੈਮਿਕ ਹੁੰਦਾ ਹੈ, ਜੋ ਹੌਲੀ-ਹੌਲੀ ਲਗਾਤਾਰ ਐਨਰਜੀ ਰਿਲੀਜ਼ ਕਰਦਾ ਰਹਿੰਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਕਾਰਬੋਹਾਈਡ੍ਰੇਟਸ ਵਾਲਾ ਨਾਸ਼ਤਾ ਕੀਤਾ ਜਾਏ ਤਾਂ ਲੰਚ ਟਾਈਮ ਤੱਕ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਅਤੇ ਵਿਚ-ਵਿਚ ਖਾਣ ਦੀ ਲੋੜ ਵੀ ਨਹੀਂ ਪੈਂਦੀ। ਬ੍ਰੈੱਡ, ਦਲੀਆ, ਦਾਲਾਂ ਅਤੇ ਕੁਝ ਫਲਾਂ 'ਚ ਭਰਪੂਰ ਮਾਤਰਾ 'ਚ ਕਾਰਬੋਹਾਈਡ੍ਰੇਟ ਹੁੰਦਾ ਹੈ। ਰਿਫਾਈਂਡ ਕਾਰਬੋਹਾਈਡ੍ਰੇਟਸ ਦੀ ਥਾਂ ਜੇਕਰ ਅਨ ਰਿਫਾਈਂਡ ਕਾਰਬੋਹਾਈਡ੍ਰੇਟਸ ਲਏ ਜਾਣ ਤਾਂ ਵਧੀਆ ਰਹੇਗਾ ਕਿਉਂਕਿ ਇਨ੍ਹਾਂ 'ਚ ਵਧੇਰੇ ਮਾਤਰਾ 'ਚ ਵਿਟਾਮਿਨ ਅਤੇ ਮਿਨਰਲ ਹੁੰਦੇ ਹਨ ਜਿਵੇਂ ਕਿ ਅਨਾਜ ਅਤੇ ਆਟੇ ਦੀ ਬ੍ਰੈੱਡ। ਇਹ ਫਾਈਬਰ ਯੁਕਤ ਅਨਾਜ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦੇ ਹਨ। ਖਾਧੇ ਜਾ ਸਕਣ ਵਾਲੇ ਨਾਸ਼ਤੇ ਦਾ ਜੀ. ਆਈ.   ਇੰਡੈਕਸ ਇਸ ਤਰ੍ਹਾਂ ਹੈ-
ਕਿਹੋ ਜਿਹਾ ਅਨਾਜ ਲਈਏ

ਕਈ ਕਿਸਮ ਦੇ ਅਨਾਜ ਹਨ, ਜਿਨ੍ਹਾਂ ਨੂੰ ਨਾਸ਼ਤੇ ਦੌਰਾਨ ਲਿਆ ਜਾ ਸਕਦਾ ਹੈ ਪਰ ਅਜਿਹਾ ਅਨਾਜ ਨਾ ਖਾਓ, ਜੋ ਬੱਚਿਆਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੋਵੇ ਕਿਉਂਕਿ ਇਨ੍ਹਾਂ 'ਚ ਵਧੇਰੇ ਮਾਤਰਾ 'ਚ ਖੰਡ ਜਾਂ ਮਿੱਠਾ ਹੁੰਦਾ ਹੈ, ਜਿਸ ਨਾਲ ਤੁਹਾਡੀ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਇਨ੍ਹਾਂ 'ਚ ਐਨਰਜੀ ਦੀ ਮਾਤਰਾ ਤਾਂ ਘੱਟ ਹੁੰਦੀ ਹੀ ਹੈ, ਨਾਲ ਹੀ ਨਾਲ ਤੁਹਾਡੀ ਭੁੱਖ ਵੀ ਨਹੀਂ ਮਿਟਦੀ। ਇਸ ਤੋਂ ਇਲਾਵਾ ਇਨ੍ਹਾਂ ਦੀ ਨਿਊਟ੍ਰੀਸ਼ਨਲ ਵੈਲਿਊ ਵੀ ਘੱਟ ਹੁੰਦੀ ਹੈ। ਖੰਡ ਦੀ ਵਧੇਰੇ ਵਰਤੋਂ ਦੰਦ ਖਰਾਬ ਕਰ ਸਕਦੀ ਹੈ ਅਤੇ ਤੁਹਾਡਾ ਐਨਰਜੀ ਪੱਧਰ ਵੀ ਸਥਿਰ ਨਹੀਂ ਰਹਿੰਦਾ।
ਨਾਸ਼ਤੇ ਦੌਰਾਨ ਅਜਿਹਾ ਅਨਾਜ ਲਿਆ ਜਾਏ, ਜਿਸ ਨਾਲ ਸ਼ੂਗਰ, ਫੈਟ ਅਤੇ ਕੈਲੋਰੀਜ਼ ਦਾ ਪੱਧਰ ਘੱਟ ਹੋਵੇ ਅਤੇ ਵੱਧ ਤੋਂ ਵੱਧ ਫਾਈਬਰ ਯੁਕਤ ਹੋਵੇ। ਜਿਵੇਂ ਕਿ ਕਣਕ (ਬਿਨਾਂ ਛਾਣੀ ਹੋਈ) ਵਧੀਆ ਨਾਸ਼ਤਾ ਹੈ। ਪੈਕੇਟ 'ਤੇ ਦਿੱਤੀ ਗਈ ਜਾਣਕਾਰੀ ਗਲਤ ਹੋ ਸਕਦੀ ਹੈ। ਇਸ ਲਈ ਇਨ੍ਹਾਂ ਦੀ ਚੋਣ ਸਾਵਧਾਨੀ ਨਾਲ ਕਰੋ। ਅਜਿਹੇ ਅਨਾਜ ਦੀ ਚੋਣ ਕਰੋ, ਜੋ ਪੂਰੀ ਤਰ੍ਹਾਂ ਕਣਕ ਅਤੇ ਜੌਂ ਭਰਪੂਰ ਹੋਵੇ। ਅਜਿਹਾ ਅਨਾਜ ਨਾ ਲਓ, ਜਿਸ ਦੇ ਪੈਕੇਟ 'ਤੇ ਰਿਫਾਈਂਡ ਅਤੇ ਹਾਈਡ੍ਰੋਜੇਨੇਟਿਡ ਲਿਖਿਆ ਹੋਵੇ। ਇਸ ਤੋਂ ਇਲਾਵਾ ਸ਼ੂਗਰ ਅਤੇ ਨਮਕ ਦੀ ਮਾਤਰਾ ਬਾਰੇ ਪੈਕੇਟ 'ਤੇ ਦਿੱਤੀ ਗਈ ਜਾਣਕਾਰੀ ਨੂੰ ਵੀ ਧਿਆਨ ਨਾਲ ਪੜ੍ਹਨਾ ਚਾਹੀਦੈ। ਅਜਿਹੇ ਅਨਾਜ, ਜਿਨ੍ਹਾਂ ਨੂੰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਟੋਸਟ
ਜੇਕਰ ਤੁਸੀਂ ਸਵੇਰੇ ਟੋਸਟ ਲੈਣਾ ਪਸੰਦ ਕਰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਮੈਦੇ ਦੀ ਥਾਂ ਆਟੇ ਦੀ ਬ੍ਰੈੱਡ ਲਈ ਜਾਏ। ਸਫੈਦ ਬ੍ਰੈੱਡ 'ਚ ਬਹੁਤ ਘੱਟ ਪੋਸ਼ਕ ਤੱਤ ਹੁੰਦੇ ਹਨ। ਇਸ ਦੇ ਨਾਲ ਬਟਰ, ਮਾਰਜਰਿਨ, ਲੋਅ ਫੈਟ ਚੀਜ਼ ਅਤੇ ਮੂੰਗਫਲੀ/ਮੱਖਣ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜੇਕਰ ਤੁਸੀਂ ਰੋਜ਼ ਬ੍ਰਾਊਨ ਬ੍ਰੈੱਡ ਖਾ ਕੇ ਅੱਕ ਚੁੱਕੇ ਹੋ ਤਾਂ ਉਸ ਦੀ ਥਾਂ ਰਾਈਬ੍ਰੈੱਡ, ਕੁਰਕੁਰੇ ਬਿਸਕੁਟ, ਕ੍ਰੰਪੈਟ (ਕੁਲਚਾ) ਅਤੇ ਮਫਿਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਡੋਨਟ (ਤਲੇ ਆਟੇ ਦੇ ਖਾਧ ਪਦਾਰਥ) ਕੇਕ, ਡੈਨਿਸ਼ ਪੇਸਟਰੀਜ਼ ਅਤੇ ਹੋਰ ਫੈਟ ਵਾਲਾ ਨਾਸ਼ਤਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
ਫਲ
ਸਾਡੇ 'ਚੋਂ ਜ਼ਿਆਦਾਤਰ ਲੋਕ ਫਲ ਅਤੇ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ। ਨਾਸ਼ਤੇ ਦੌਰਾਨ ਇਨ੍ਹਾਂ ਦਾ ਸੇਵਨ ਸਹੀ ਹੈ। ਇਕ ਗਲਾਸ ਫਲਾਂ ਜਿਵੇਂ ਸੰਤਰਾ, ਨਿੰਬੂ ਦੇ ਰਸ ਨਾਲ ਦਿਨ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਹੀ ਨਹੀਂ, ਜੂਸ ਦੀ ਥਾਂ 'ਤੇ ਜੇਕਰ ਇਨ੍ਹਾਂ ਨੂੰ ਖਾਧਾ ਜਾਵੇ ਤਾਂ ਤੁਹਾਨੂੰ ਫਾਈਬਰ ਵਧੇਰੇ ਮਾਤਰਾ 'ਚ ਮਿਲਦਾ ਹੈ, ਜੋ ਕਿ ਬਹੁਤ ਲਾਭਦਾਇਕ ਹੈ। ਇਸ ਤੋਂ ਇਲਾਵਾ ਤੁਸੀਂ ਦਲੀਏ 'ਚ ਕੱਟੇ ਹੋਏ ਫਲ ਆਦਿ ਪਾ ਸਕਦੇ ਹੋ ਜਾਂ ਫਿਰ ਫਰੂਟ ਸਲਾਦ ਖਾ ਸਕਦੇ ਹੋ। ਇਸ ਤੋਂ ਇਲਾਵਾ ਕਈ ਕਿਸਮ ਦੇ ਫਲਾਂ ਨੂੰ ਬਲੈਂਡ ਕਰਕੇ ਵੀ ਖਾਧਾ ਜਾ ਸਕਦਾ ਹੈ।
ਦੁੱਧ
ਦੁੱਧ ਵੀ ਪ੍ਰੋਟੀਨ ਦੀ ਹੀ ਇਕ ਹੋਰ ਕਿਸਮ ਹੈ। ਬੱਚਿਆਂ ਲਈ ਇਹ ਬੇਹੱਦ ਜ਼ਰੂਰੀ ਹੈ ਕਿਉਂਕਿ ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਕੁਝ ਲੋਕ ਫੁਲ ਫੈਟ ਵਾਲਾ ਦੁੱਧ ਪੀਣਾ ਪਸੰਦ ਕਰਦੇ ਹਨ। ਬੇਹਤਰ ਹੈ ਕਿ ਮਲਾਈ ਰਹਿਤ ਦੁੱਧ ਪੀਤਾ ਜਾਏ। ਅੱਜਕਲ ਇਹ ਵਿਵਾਦ ਚੱਲ ਰਿਹੈ ਕਿ ਕੀ ਮਨੁੱਖ ਨੂੰ ਗਾਂ ਦਾ ਦੁੱਧ ਪੀਣਾ ਚਾਹੀਦੈ ਜਾਂ ਫਿਰ ਬਦਲ ਦੇ ਤੌਰ 'ਤੇ ਸੋਇਆ ਅਤੇ ਰਾਈਸ ਮਿਲਕ ਲਿਆ ਜਾਏ। ਗਾਂ ਦੇ ਦੁੱਧ ਨਾਲ ਬਣੇ ਡੇਅਰੀ ਉਤਪਾਦ ਜਿਵੇਂ ਪਨੀਰ, ਮੱਖਣ, ਦਹੀਂ 'ਚ ਫੈਟ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਕਿ ਕੋਲੈਸਟ੍ਰਾਲ ਦਾ ਪੱਧਰ ਵਧਾਉਂਦੇ ਹਨ ਅਤੇ ਦਿਲ ਦੀਆਂ ਬੀਮਾਰੀਆਂ ਅਤੇ ਕਾਰਡੀਓਵੈਸਕੁਲਰ ਡਿਜ਼ੀਜ਼ ਦਾ ਖਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਤੋਂ ਇਲਾਵਾ ਕਈ ਵਿਅਕਤੀਆਂ ਨੂੰ ਗਾਂ ਦਾ ਦੁੱਧ ਪਚਾਉਣ 'ਚ ਮੁਸ਼ਕਿਲ ਹੁੰਦੀ ਹੈ। ਇਸ ਤੋਂ ਇਲਾਵਾ ਡਾਇਰੀਆ, ਕਬਜ਼ ਅਤੇ ਪੇਟ ਨਾਲ ਸੰਬੰਧਤ ਕਈ ਤਰ੍ਹਾਂ ਦੀ ਐਲਰਜੀ ਵੀ ਦੁੱਧ ਪੀਣ ਨਾਲ ਹੁੰਦੀ ਹੈ।

ਚਾਇਨੀਜ਼ ਫੁਟ ਮਸਾਜ ਤਕਨੀਕ
ਕਈ ਵਾਰ ਅਸੀਂ ਸਰੀਰ ਦੇ ਬਾਕੀ ਅੰਗਾਂ ਦੀ ਤੁਲਨਾ 'ਚ ਪੈਰਾਂ ਦੀ ਦੇਖਭਾਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜੋ ਕਿ ਗਲਤ ਹੈ। ਜੇਕਰ ਪੈਰਾਂ ਦੀ ਰੋਜ਼ਾਨਾ ਥੋੜ੍ਹੀ ਜਿਹੀ ਮਾਲਿਸ਼ ਕੀਤੀ ਜਾਏ ਤਾਂ ਪੈਰਾਂ ਦੀਆਂ ਅੰਦਰੂਨੀ ਨਾੜੀਆਂ ਤਾਂ ਖੁੱਲ੍ਹਦੀਆਂ ਹੀ ਹਨ, ਨਾਲ ਹੀ ਬਲੱਡ ਸਰਕੁਲੇਸ਼ਨ ਪ੍ਰਕਿਰਿਆ ਵੀ ਠੀਕ ਰਹਿੰਦੀ ਹੈ ਅਤੇ ਜਿਸ ਨਾਲ ਅਸੀਂ ਕਾਫੀ ਰਾਹਤ ਮਹਿਸੂਸ ਕਰਦੇ ਹਾਂ। ਪੈਰਾਂ ਦੀ ਮਸਾਜ ਕਰਨ ਦੀ ਇਕ ਵਿਧੀ ਹੈ-ਚਾਇਨੀਜ਼ ਫੁਟ ਮਸਾਜ।  ਇਹ ਤਕਨੀਕ ਸਿੱਖਣ 'ਚ ਜਿੰਨੀ ਸੌਖੀ ਹੈ, ਓਨੀ ਹੀ ਸੌਖੀ ਕਰਨ 'ਚ ਵੀ ਹੈ। ਇਸ ਨੂੰ ਤੁਸੀਂ ਖੁਦ ਵੀ ਅਤੇ ਦੂਜਿਆਂ 'ਤੇ ਵੀ ਅਜ਼ਮਾ ਸਕਦੇ ਹੋ।
ਇਸ ਦੇ ਲਈ ਤੁਹਾਨੂੰ ਸਿਰਫ ਇਕ ਕੁਰਸੀ ਅਤੇ ਐਕਿਊਪ੍ਰੈਸ਼ਰ ਮੈਪ ਦੀ ਲੋੜ ਪਏਗੀ। ਐਕਿਊਪ੍ਰੈਸ਼ਰ ਮੈਪ ਦਬਾਅ ਵਾਲੇ ਸਥਾਨਾਂ (ਪੁਆਇੰਟਾਂ) ਅਤੇ ਰਿਫਲੈਕਟਿਵ ਖੇਤਰਾਂ ਨੂੰ ਲੱਭਣ 'ਚ ਸਾਡੀ ਮਸਾਜ ਕਰਦੇ ਹਨ ਤਾਂ ਕਿ ਮਸਾਜ ਸਹੀ ਤਰੀਕੇ ਨਾਲ ਹੋ ਸਕੇ।
ਰਿਫਲੈਕਸੋਲੌਜੀ ਫੁਟ ਮਸਾਜ ਕਿਵੇਂ ਕਰੀਏ
 ਪੈਰਾਂ ਅਤੇ ਗਿੱਟਿਆਂ ਦੀ ਮਸਾਜ ਕਰਨ ਵਾਲੇ ਉਨ੍ਹਾਂ ਹਿੱਸਿਆਂ 'ਤੇ ਖਾਸ ਧਿਆਨ ਦਿਓ, ਜਿਥੇ ਦਰਦ ਹੋਵੇ ਜਾਂ ਫਿਰ ਜੋ ਬਹੁਤ ਨਰਮ ਹੋਣ। ਇਸ ਤਰ੍ਹਾਂ ਦੀ ਫੁਟ ਮਸਾਜ ਦੀਆਂ ਕਈ ਤਕਨੀਕਾਂ ਹਨ। ਇਹ ਆਪਣੇ ਆਪ 'ਚ ਹੀ ਇਕ ਪੂਰਨ ਥੈਰੇਪੀ ਹੈ। ਇਸ ਨੂੰ ਕਰਨ 'ਚ 60 ਮਿੰਟ (ਇਕ ਸੈਸ਼ਨ) ਦਾ ਸਮਾਂ ਲੱਗਦਾ ਹੈ। ਇਸ  ਨੂੰ ਕਿਸੇ ਮਾਹਿਰ ਰਿਫਲੈਕਸੋਲੌਜਿਸਟ ਮਸਾਜ ਥੈਰੇਪਿਸਟ ਤੋਂ ਹੀ ਕਰਵਾਓ।
 ਵਿਸ਼ੇਸ਼ ਦਬਾਅ ਵਾਲੇ ਬਿੰਦੂਆਂ ਦਾ ਇਲਾਜ ਉਨ੍ਹਾਂ ਦੀ ਲੋੜ ਮੁਤਾਬਿਕ ਹੀ ਕੀਤਾ ਜਾਣਾ ਚਾਹੀਦੈ। ਇਸ ਤਰ੍ਹਾਂ ਦੀ ਮਸਾਜ ਕਰਨ ਲਈ ਰੋਜ਼ਾਨਾ ਕਸਰਤ 'ਚੋਂ 10-15 ਮਿੰਟਾਂ  ਦਾ ਸੈਸ਼ਨ ਲਗਾਇਆ ਜਾ ਸਕਦਾ ਹੈ। ਇਸ ਤਕਨੀਕ ਨੂੰ ਤੁਸੀਂ ਆਪਣੇ-ਆਪ ਕਰ ਸਕਦੇ ਹੋ।
ਪੈਰਾਂ ਦੇ ਖਾਸ ਹਿੱਸਿਆਂ ਨੂੰ ਮਸਾਜ ਕਰਨ ਦਾ ਤਰੀਕਾ
ਹੱਥਾਂ ਦੇ ਅੰਗੂਠਿਆਂ ਨਾਲ ਮਾਲਿਸ਼ ਕਰਨਾ ਜਾਂ ਦਬਾਉਣਾ ਵੀ ਇਕ ਤਕਨੀਕ ਹੈ। ਉਕਤ ਸਟੈੱਪ ਨੂੰ ਦੁਬਾਰਾ ਉਨ੍ਹਾਂ ਹਿੱਸਿਆਂ 'ਤੇ ਦੁਹਰਾਓ, ਜਿਥੇ ਮਾਲਿਸ਼ ਦੀ ਲੋੜ ਮਹਿਸੂਸ ਹੋ ਰਹੀ ਹੋਵੇ। ਪੈਰਾਂ ਦੇ ਵਿਸ਼ੇਸ਼ ਬਿੰਦੂਆਂ ਦੀ ਮਸਾਜ ਰੋਜ਼ਾਨਾ ਕੀਤੀ ਜਾ ਸਕਦੀ ਹੈ।
10 ਦਿਨਾਂ ਦੀ ਮਾਲਿਸ਼ ਪਿੱਛੋਂ ਪ੍ਰਕਿਰਿਆ ਨੂੰ 3-4 ਦਿਨਾਂ ਲਈ ਰੋਕ ਦਿਓ ਕਿਉਂਕਿ ਲਗਾਤਾਰ ਮਸਾਜ ਕਰਨ
ਨਾਲ ਐਕਿਊਪ੍ਰੈਸ਼ਰ ਵਾਲੇ ਬਿੰਦੂ ਵਧੇਰੇ ਉਤੇਜਕ ਹੋ ਜਾਂਦੇ ਹਨ। 3-4 ਦਿਨਾਂ ਪਿੱਛੋਂ ਨਵੇਂ ਬਿੰਦੂਆਂ ਨੂੰ ਮਸਾਜ ਲਈ ਚੁਣੋ।
ਕਿਸੇ ਕੁਰਸੀ 'ਤੇ ਸਿੱਧੇ ਅਤੇ ਆਰਾਮਦਾਇਕ ਤਰੀਕੇ ਨਾਲ ਬੈਠੋ, ਇਸ ਦੇ ਲਈ ਤੁਸੀਂ ਬੈੱਡ ਦੇ ਕਿਨਾਰੇ ਦੀ ਵੀ ਵਰਤੋਂ ਕਰ ਸਕਦੇ ਹੋ।
ਆਪਣਾ ਇਕ ਪੈਰ ਚੁੱਕੋ ਅਤੇ ਦੂਜੀ ਲੱਤ ਦੀ ਜਾਂਘ 'ਤੇ ਟਿਕਾ ਦਿਓ ਤਾਂ ਕਿ ਤੁਸੀਂ ਪੈਰ ਦੀ ਸਤ੍ਹਾ ਨੂੰ ਦੇਖ ਸਕੋ।
ਪਿੱਠ ਨੂੰ ਜਿੰਨਾ ਸਿੱਧ ਰੱਖਿਆ ਜਾ ਸਕੇ, ਰੱਖੋ, ਧਿਆਨ ਰਹੇ ਕਿ ਪੈਰਾਂ ਵੱਲ ਝੁਕੋ ਨਾ।
ਹੁਣ ਪੈਰ ਦੇ ਜਿਹੜੇ ਹਿੱਸਿਆਂ ਨੂੰ ਮਸਾਜ ਦੀ ਲੋੜ ਹੈ, ਉਨ੍ਹਾਂ ਬਿੰਦੂਆਂ ਨੂੰ ਲੱਭਣ ਲਈ ਐਕਿਊਪ੍ਰੈਸ਼ਰ ਫੁਟ ਮੈਪ ਦਾ ਸਹਾਰਾ ਲਓ।
ਉਕਤ ਤਰੀਕੇ ਨੂੰ ਰਵਾਇਤੀ ਚਾਇਨੀਜ਼ ਮੈਡੀਸਨ ਦੀ ਭਾਸ਼ਾ 'ਚ ਯੋਗ ਕੁਆਨ ਜਾਂ ਕਿਡਨੀ ਨਾਲ ਜਾਣਿਆ ਜਾਂਦਾ ਹੈ।
ਉਕਤ ਤਕਨੀਕ ਸਾਡੇ ਸਰੀਰ ਨੂੰ ਰਾਹਤ ਪ੍ਰਦਾਨ ਕਰਨ 'ਚ ਸਹਾਇਕ ਹੁੰਦੀ ਹੈ।
ਆਪਣੇ ਅੰਗੂਠੇ ਦੇ ਸਿਰੇ ਨਾਲ ਬਿੰਦੂਆਂ ਨੂੰ ਜ਼ੋਰ ਨਾਲ 1-2 ਮਿੰਟਾਂ ਲਈ ਦਬਾਓ, ਧਿਆਨ ਰਹੇ ਕਿ ਉਸ ਨਾਲ ਬਹੁਤਾ ਦਰਦ ਨਾ ਹੋਵੇ। ਜੇਕਰ ਅੰਗੂਠੇ 'ਤੇ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਕੁਝ ਦੇਰ ਰੁਕਣ ਪਿੱਛੋਂ ਪ੍ਰਕਿਰਿਆ ਦੁਹਰਾਓ।
ਦੂਜੇ ਪੈਰ ਦੀ ਮਸਾਜ ਲਈ ਦੂਜਾ ਅੰਗੂਠਾ ਵਰਤੋ। ਇਸ ਤਕਨੀਕ ਨੂੰ ਬੈੱਡ 'ਤੇ ਜਾਣ ਤੋਂ ਭਾਵ ਸੌਣ ਤੋਂ ਪਹਿਲਾਂ ਕਰੋ। ਇਸ ਨੂੰ ਕਰਨ ਨਾਲ ਤੁਹਾਨੂੰ ਨੀਂਦ ਚੰਗੀ ਆਏਗੀ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਹੈਲਦੀ ਬ੍ਰੇਕਫਾਸਟ

Currency Converter

Amount:
From:
To:


Gurbani Radio


Gurbani - Sri Harmandir Sahib