
ਮੁਸਕਰਾਉਂਦਾ ਹੋਇਆ ਚਿਹਰਾ ਹਰ ਵਿਅਕਤੀ ਨੂੰ ਚੰਗਾ ਲੱਗਦਾ ਹੈ ਪਰ ਇਸ ਲਈ ਦੰਦਾਂ ਦਾ ਖੂਬਸੂਰਤ ਹੋਣਾ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮੁਸਕਰਾਹਟ ਅਸਰਦਾਰ ਨਹੀਂ ਹੋਵੇਗੀ। ਇਸ ਮੁਸਕਰਾਹਟ ਨੂੰ ਅਸਰਦਾਰ ਬਣਾਉਣਾ ਹੁਣ ਮੈਡੀਕਲ ਜਗਤ ਲਈ ਸੌਖਾ ਹੋ ਗਿਆ ਹੈ। ਆਰਥੋਡੈਂਟਿਸਟ ਐੱਮ. ਐੱਮ. ਸ਼ਰਮਾ ਮੁਤਾਬਕ ਦੁਨੀਆ 'ਚ ਕੰਮ ਕਰਨ 'ਚ ਮੁਸਕਰਾਹਟ ਦੀ ਅਹਿਮੀਅਤ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਸ ਮੁਸਕਰਾਹਟ ਨੂੰ ਦਿਲ ਖਿੱਚਵਾਂ ਬਣਾਉਣ ਲਈ ਦੰਦਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਮਨੁੱਖ ਦੇ 32 ਦੰਦ ਹੁੰਦੇ ਹਨ ਜਿਨ੍ਹਾਂ 'ਚ 28 ਵਰਕਿੰਗ ਟੀਥ ਹੁੰਦੇ ਹਨ। ਪਿੱਛੇ ਵਾਲੇ 4 ਦੰਦ ਚਬਾਉਣ ਲਈ ਹੁੰਦੇ ਹਨ ਅਤੇ
ਮੁਸਕਰਾਉਂਦੇ ਸਮੇਂ 'ਸਮਾਈਲ ਵਿੰਡੋ' ਰਾਹੀਂ ਨਜ਼ਰ ਨਹੀਂ ਆਉਂਦੇ। ਇਸ ਵਿੰਡੋ ਰਾਹੀਂ ਅੱਗੇ ਦੇ 6 ਤੋਂ 10 ਦੰਦ ਹੀ ਨਜ਼ਰ ਆਉਂਦੇ ਹਨ ਅਤੇ ਖੂਬਸੂਰਤ ਮੁਸਕਰਾਹਟ ਦਾ ਰਾਜ਼ ਵੀ ਇਨ੍ਹਾਂ 'ਚ ਹੀ ਲੁਕਿਆ ਹੁੰਦਾ ਹੈ।
ਇਕ ਹੋਰ ਡਾ. ਮਧੂ ਮੁਤਾਬਕ ਟੇਢੇ-ਮੇਢੇ ਦੰਦਾਂ ਨੂੰ ਸੁਧਾਰ ਕੇ ਠੀਕ ਕਰਨਾ ਹੁਣ ਸੰਭਵ ਹੋ ਗਿਆ ਹੈ।