
?? ??? ??? ???????? ???? ????????? ??? ????, ???, ???? ?? ???? ??? ???????? ???? ??? ??? ????? ?? ?????? ????? ???? ???? ????????? ??? ??? ??? ???? ??????? ?? ????????? ?? ??? ????? ??? ??? ?? ??????? ??? ??? ??? ???? ??? ??? ?? ???? ??? ?????? '? ????????? ??? ?????? ??? ???, ???? '? ??? ?? ????? ?? ???? ??? ??? ?? ????? ????? ?? ???? ??? ?? ?? ?????? ?? ????? ????? ????, ???? ?? ????? ????? '?? ????? ??? ??? ?? ????? ????? ???? ?? ???? ????? ???? ???? ????? ????? ??? ????? '? ?????? ?? ???? ???
ਨਾ ਹੀ ਲਗਾਤਾਰ ਇਸ ਤਰ੍ਹਾਂ ਖੜ੍ਹੇ ਹੋਵੋ। ਲੰਮੇ ਤੇ ਡੂੰਘੇ ਸਾਹ ਲਵੋ ਅਤੇ ਤਣਾਅ ਤੋਂ ਬਚਣ ਦੀ ਹਰ ਸੰਭਵ ਕੋਸ਼ਿਸ਼ ਕਰੋ।
ਡਾਈਟ ਜੋ ਕਰੇ ਕੈਂਸਰ ਦੀ ਰੋਕਥਾਮ
ਕੈਂਸਰ ਦੀ ਰੋਕਥਾਮ ਅਤੇ ਇਲਾਜ 'ਚ ਸਭ ਤੋਂ ਵਧੇਰੇ ਕਾਰਗਰ ਹੈ ਸਹੀ ਇਲਾਜ। ਵੈਜੀਟੇਰੀਅਨ ਡਾਈਟ ਕੈਂਸਰ ਤੋਂ ਬਚਾਉਂਦੀ ਹੈ। ਫਲ ਅਤੇ ਸਬਜ਼ੀਆਂ ਦਾ ਸੇਵਨ ਕੈਂਸਰ ਦੇ ਖਤਰੇ ਨੂੰ ਘੱਟ ਕਰ ਦਿੰਦਾ ਹੈ। ਕਈ ਸਾਲਾਂ ਤੋਂ ਪ੍ਰਚੱਲਿਤ ਇਸ ਗੱਲ 'ਤੇ ਹੁਣ ਵਿਗਿਆਨੀਆਂ ਨੇ ਵੀ ਮੋਹਰ ਲਗਾ ਦਿੱਤੀ ਹੈ।
ਖਾਣ ਦੀਆਂ ਆਦਤਾਂ ਅਤੇ ਜ਼ਿੰਦਗੀ ਜਿਊਣ ਦੇ ਤਰੀਕਿਆਂ 'ਚ ਤੇਜ਼ੀ ਨਾਲ ਆ ਰਹੀ ਤਬਦੀਲੀ ਕਾਰਨ ਦੁਨੀਆ 'ਚ ਕਰੋੜਾਂ ਲੋਕ ਕੈਂਸਰ ਨਾਲ ਮਰ ਰਹੇ ਹਨ। ਪਿੱਛੇ ਜਿਹੇ ਜਾਰੀ ਇਕ ਰਿਪੋਰਟ ਮੁਤਾਬਿਕ ਹਰ ਸਾਲ ਵੱਖ-ਵੱਖ ਰੋਗਾਂ ਨਾਲ ਮਰਨ ਵਾਲਿਆਂ 'ਚੋਂ 13 ਫੀਸਦੀ ਕੈਂਸਰ ਕਾਰਨ ਮੌਤ ਦੇ ਸ਼ਿਕਾਰ ਹੁੰਦੇ ਹਨ।
ਵਿਸ਼ਵ ਸਿਹਤ ਸੰਗਠਨ ਦੀ ਕੈਂਸਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਂਸਰ ਦੇ 40 ਫੀਸਦੀ ਮਾਮਲਿਆਂ ਨੂੰ ਸੰਤੁਲਿਤ ਭੋਜਨ, ਰੁਟੀਨ 'ਚ ਕਸਰਤ ਅਤੇ ਸਿਗਰਟਨੋਸ਼ੀ ਤੋਂ ਦੂਰ ਰਹਿ ਕੇ ਕਾਬੂ ਕੀਤਾ ਜਾ ਸਕਦਾ ਹੈ। ਮੌਜੂਦਾ ਸਮੇਂ 'ਚ ਕੈਂਸਰ ਨਾਲ ਮਰਨ ਵਾਲਿਆਂ 'ਚ ਵਧੇਰੇ ਗਿਣਤੀ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਹੈ।
ਕੈਂਸਰਾਂ 'ਚੋਂ ਇਕ ਤਿਹਾਈ ਦਾ ਸੰਬੰਧ ਭੋਜਨ ਨਾਲ ਹੈ। ਕੁਝ ਭੋਜਨ ਕੈਂਸਰ ਦੇ ਵਿਕਾਸ 'ਚ ਯੋਗਦਾਨ ਦਿੰਦੇ ਹਨ ਅਤੇ ਕਈ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ। ਐਂਟੀ ਕੈਂਸਰ ਡਾਈਟ ਲੱਗਭਗ ਹਰ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਘੱਟ ਕਰਦੀ ਹੈ ਅਤੇ ਨਾਲ ਹੀ ਕਾਰਡੀਓਵੈਸਕੁਲਰ ਡਿਜ਼ੀਜ਼ ਤੋਂ ਵੀ ਬਚਾਉਂਦੀ ਹੈ। ਐਂਟੀਆਕਸੀਡੈਂਟ ਵਾਲੇ ਖਾਣੇ 'ਚ ਮੌਜੂਦ ਕੈਮੀਕਲ ਕੋਸ਼ਿਕਾਵਾਂ (ਸੈੱਲਜ਼) ਨੂੰ ਮਜ਼ਬੂਤ ਬਣਾਉਂਦੀਆਂ ਹਨ ਭਾਵ ਭੋਜਨ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਕੈਂਸਰ ਵਾਲੇ ਰਸਾਇਣਾਂ ਨੂੰ ਨਸ਼ਟ ਕਰਦੇ ਹਨ। ਇਸ ਲਈ ਆਪਣੀ ਡਾਈਟ 'ਚ ਅਜਿਹੇ ਖਾਧ ਪਦਰਾਥਾਂ ਨੂੰ ਜ਼ਰੂਰ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ, ਜਿਨ੍ਹਾਂ 'ਚ ਕੈਂਸਰ ਨਾਲ ਲੜਣ ਦੀ ਸਮਰੱਥਾ ਹੁੰਦੀ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਲੈਟਿਊਸ ਆਦਿ 'ਚ ਐਂਟੀਆਕਸੀਡੈਂਟ ਜਿਵੇਂ ਬੀਟਾ ਕੈਰੋਟਿਨ, ਲਿਊਟਿਨ ਅਤੇ ਫੋਲਿਕ ਐਸਿਡ ਪਾਏ ਜਾਂਦੇ ਹਨ, ਜੋ ਕੈਂਸਰ ਤੋਂ ਸੁਰੱਖਿਆ ਦਿੰਦੇ ਹਨ।
ਕਰੂਸੀਫੇਰਸ ਸਬਜ਼ੀਆਂ
ਬੰਦਗੋਭੀ, ਫੁੱਲ ਗੋਭੀ, ਬ੍ਰੋਕਲੀ ਆਦਿ ਦਾ ਸੇਵਨ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਇਹ ਸਬਜ਼ੀਆਂ ਬ੍ਰੈਸਟ ਕੈਂਸਰ ਦੇ ਮੁੱਖ ਕਾਰਨ ਐਸਟ੍ਰੋਜਨ ਨੂੰ ਕੰਟਰੋਲ ਕਰਨ 'ਚ ਮਦਦ ਕਰਦੀਆਂ ਹਨ।
ਗਾਜਰਾਂ
ਗਾਜਰਾਂ ਬੀਟਾ ਕੈਰੋਟਿਨ ਦਾ ਵਧੀਆ ਸਰੋਤ ਹਨ ਅਤੇ ਫੇਫੜਿਆਂ ਦੇ ਕੈਂਸਰ ਦੀ ਰੋਕਥਾਮ 'ਚ ਬਹੁਤ ਫਾਇਦੇਮੰਦ ਹਨ। ਗਾਜਰਾਂ 'ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਦੀ ਰੋਕਥਾਮ ਅਤੇ ਕੰਟਰੋਲ 'ਚ ਸਹਾਇਕ ਹੁੰਦੇ ਹਨ।
ਲਸਣ
ਲਸਣ 'ਚ ਪਾਏ ਜਾਣ ਵਾਲੇ ਤੱਤ ਕੈਂਸਰ ਵਾਲੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰਨ 'ਚ ਸਹਾਇਕ ਹੁੰਦੇ ਹਨ। ਲਸਣ ਅਤੇ ਪਿਆਜ਼ 'ਚ ਡਾਈਲੀਅਲ ਸਲਫਾਈ, ਕਰਸਟੀਨ, ਇਜੋਇਨ ਸਮੇਤ 30 ਤੋਂ ਵੀ ਵਧੇਰੇ ਅਜਿਹੇ ਯੌਗਿਕ ਪਾਏ ਜਾਂਦੇ ਹਨ, ਜੋ ਕੈਂਸਰ ਰੋਕੂ ਹਨ।
ਟਮਾਟਰ
ਟਮਾਟਰ ਨੂੰ ਐਂਟੀ ਕੈਂਸਰ ਫਲ ਸਮਝਿਆ ਜਾਂਦਾ ਹੈ। ਇਸ 'ਚ ਮੌਜੂਦ ਲਾਇਕੋਪੀਨ ਕੈਂਸਰ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਲਾਲ ਟਮਾਟਰ ਵਧੇਰੇ ਫਾਇਦੇ ਦੇਣ ਵਾਲਾ ਹੁੰਦਾ ਹੈ। ਇਨ੍ਹਾਂ 'ਚ ਐਂਟੀ ਏਜਿੰਗ ਕੰਪਾਊਂਡਸ ਬੀਟਾ ਕੈਰੋਟੀਨ ਅਤੇ ਆਈਕੋਪੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਟਮਾਟਰ ਨੂੰ ਫ੍ਰਾਈ ਕਰਨ ਦੇ ਬਾਵਜੂਦ ਇਸ ਦੇ ਨਿਊਟ੍ਰੀਐਂਟਸ ਖਤਮ ਨਹੀਂ ਹੁੰਦੇ। ਲਾਇਕੋਪੀਨ ਤੋਂ ਇਲਾਵਾ ਟਮਾਟਰ 'ਚ ਪੋਟਾਸ਼ੀਅਮ, ਨਿਆਸਿਨ, ਵਿਟਾਮਿਨ ਬੀ-6 ਅਤੇ ਫਾਲੇਟ ਹੁੰਦੇ ਹਨ, ਜੋ ਦਿਲ ਦੀ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਹਨ।
ਚੁਕੰਦਰ
ਚੁਕੰਦਰ ਕੁਦਰਤੀ ਗੁਲੂਕੋਜ਼ ਦਾ ਇਕ ਵਧੀਆ ਸਰੋਤ ਹੈ। ਇਸ 'ਚ ਸੋਡੀਅਮ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਸਲਫਰ, ਕਲੋਰੀਨ, ਆਇਓਡੀਨ, ਆਇਰਨ, ਵਿਟਾਮਿਨ ਬੀ 1, ਬੀ-6, ਸੀ, ਪੀ ਅਤੇ ਨਾਇਸਿਨ ਤੱਤ ਪਾਏ ਜਾਂਦੇ ਹਨ। ਚੁਕੰਦਰ ਦਾ ਰਸ ਲਿਵਰ ਨੂੰ ਉਤੇਜਿਤ ਕਰਦਾ ਹੈ ਅਤੇ ਸਰੀਰ ਦੇ ਸੈੱਲਜ਼ ਦੇ ਆਕਸੀਕਰਨ ਨੂੰ ਵਧਾਉਂਦਾ ਹੈ।
ਸਿਟ੍ਰਸ ਫਲ
ਸਿਟ੍ਰਸ ਫਲ ਜਿਵੇਂ ਨਿੰਬੂ, ਸੰਤਰਾ, ਕਿੰਨੂ ਆਦਿ 'ਚ ਵੀ ਕੈਂਸਰ ਰੋਕੂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਫਲਾਂ 'ਚ ਕੈਰੋਟਿਨਾਇਡਸ, ਟਰਪੀਨਸ ਅਤੇ ਲਾਇਮੋਨਾਇਡਸ ਪਾਏ ਜਾਂਦੇ ਹਨ, ਜੋ ਕੈਂਸਰ ਦੀ ਸੰਭਾਵਨਾ ਘੱਟ ਕਰਦੇ ਹਨ।
ਬੇਰੀਜ਼
ਬਲਿਊ ਬੇਰੀ, ਬਲੈਕ ਬੇਰੀ, ਸਟ੍ਰਾਅਬੇਰੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੈਂਟਸ ਹੁੰਦੇ ਹਨ, ਜਿਨ੍ਹਾਂ 'ਚ ਕੈਂਸਰ ਵਿਰੋਧੀ ਗੁਣ ਹੁੰਦੇ ਹਨ। ਅਧਿਐਨ 'ਚ ਦੇਖਿਆ ਗਿਆ ਹੈ ਕਿ ਇਹ ਇਕ ਪ੍ਰੋਟੀਨ ਬੀਟਾ-ਕੈਟੇਨਿਨ ਨੂੰ ਕਿਰਿਆਹੀਣ ਕਰਕੇ ਟਿਊਮਰ ਦੇ ਵਿਕਾਸ ਨੂੰ ਰੋਕਦਾ ਹੈ।
ਗ੍ਰੀਨ ਟੀ
ਗ੍ਰੀਨ ਟੀ ਪੀਣ ਨਾਲ ਮੂੰਹ ਦੇ ਕੈਂਸਰ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਰਿਸਰਚ 'ਚ ਪਤਾ ਲੱਗੈ ਕਿ ਗ੍ਰੀਨ ਟੀ ਪ੍ਰਤੀਰੋਧਕ ਕਿਰਿਆ ਨੂੰ ਵਧਾ ਕੇ ਕੈਂਸਰ ਨਾਲ ਲੜਨ 'ਚ ਵੀ ਮਦਦ ਕਰਦੀ ਹੈ।
ਫਾਈਬਰ
ਫਾਈਬਰ ਭਰਪੂਰ ਡਾਈਟ ਨਾਲ ਕੈਂਸਰ ਨਾਲ ਲੜਨ 'ਚ ਕਾਫੀ ਮਦਦ ਮਿਲਦੀ ਹੈ। ਸਾਡੇ ਸਰੀਰ ਨੂੰ ਇਕ ਦਿਨ 'ਚ 40 ਗ੍ਰਾਮ ਫਾਈਬਰ ਦੀ ਲੋੜ ਹੁੰਦੀ ਹੈ।
ਸਭ ਤੋਂ ਵਧੇਰੇ ਫਾਈਬਰ ਫਲਾਂ, ਸਬਜ਼ੀਆਂ, ਕਣਕ, ਚੌਲ, ਸਾਬਤ ਅਨਾਜ ਅਤੇ ਬੀਨਸ 'ਚ ਹੁੰਦਾ ਹੈ। ਫਾਈਬਰ ਪਚਦਾ ਨਹੀਂ। ਇਸ ਲਈ ਇਹ ਪੇਟ ਅਤੇ ਅੰਤੜੀਆਂ 'ਚ ਬੇਲੋੜੇ ਪਦਾਰਥਾਂ ਨੂੰ ਟਿਕਣ ਨਹੀਂ ਦਿੰਦਾ ਅਤੇ ਸਰੀਰ 'ਚੋਂ ਬਾਹਰ ਕੱਢ ਦਿੰਦਾ ਹੈ, ਜਿਸ 'ਚ ਅਜਿਹੇ ਹੋਰ ਵੀ ਕਾਰਕ ਹੁੰਦੇ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ, ਇਸ ਤਰ੍ਹਾਂ ਫਾਈਬਰ ਤੁਹਾਡੇ ਪਾਚਨ ਤੰਤਰ ਨੂੰ ਸਾਫ ਅਤੇ ਤੰਦਰੁਸਤ ਰੱਖਦਾ ਹੈ।
ਵਿਟਾਮਿਨ ਡੀ
ਧੁੱਪ ਸਰੀਰ ਲਈ ਬਹੁਤ ਜ਼ਰੂਰੀ ਹੁੰਦੀ ਹੈ। ਦੁੱਧ, ਮੱਛੀ ਅਤੇ ਆਂਡਿਆਂ ਤੋਂ ਸਰੀਰ ਨੂੰ 10 ਫੀਸਦੀ ਵਿਟਾਮਿਨ ਡੀ ਮਿਲਦਾ ਹੈ, ਜਦਕਿ 90 ਫੀਸਦੀ ਸੂਰਜ ਦੀ ਧੁੱਪ ਤੋਂ ਮਿਲਦਾ ਹੈ, ਜੋ ਬੇਹੱਦ ਜ਼ਰੂਰੀ ਹੈ। ਬ੍ਰੈਸਟ ਸੈੱਲਜ਼ 'ਚ ਵਿਟਾਮਿਨ ਡੀ ਨੂੰ ਹਾਰਮੋਨ 'ਚ ਬਦਲਣ ਦੀ ਸਮਰੱਥਾ ਹੁੰਦੀ ਹੈ, ਜੋ ਐਂਟੀ ਕੈਂਸਰ ਪ੍ਰਾਪਰਟੀਜ਼ ਬਣਾਉਂਦੇ ਹਨ। ਜ਼ਿਆਦਾਤਰ ਸਕਿੱਨ ਦੇ ਕੈਂਸਰ ਦਾ ਕਾਰਨ ਸੂਰਜੀ ਦੀਆਂ ਅਲਟਰਾਵਾਇਲੈੱਟ ਕਿਰਨਾਂ ਹਨ।