Thursday, 17 May 2012 07:22
Print PDF

ਸਮੱਗਰੀ : 250 ਗ੍ਰਾਮ ਛੋਲਿਆਂ ਦੀ ਦਾਲ, 400 ਗ੍ਰਾਮ ਘੀਆ, 2-2 ਚਮਚ ਹਲਦੀ-ਮਿਰਚ, 2 ਚਮਚ ਧਨੀਆ, 2 ਚਮਚ ਜ਼ੀਰਾ, 1 ਚਮਚ ਘਿਓ, ਨਮਕ ਲੋੜ ਅਨੁਸਾਰ।
 ਵਿਧੀ : ਛੋਲਿਆਂ ਦੀ ਦਾਲ ਨੂੰ ਸਾਫ ਕਰਕੇ ਇਕ ਘੰਟੇ ਤੱਕ ਪਾਣੀ ਵਿਚ ਭਿਉਂ ਕੇ ਰੱਖੋ। ਘੀਏ ਨੂੰ ਛਿੱਲ ਕੇ ਮਧਿਅਮ ਆਕਾਰ ਦੇ ਟੁਕੜਿਆਂ ਵਿਚ ਕੱਟ ਲਓ।        ਇਕ ਪਤੀਲੇ ਵਿਚ ਜਾਂ ਕੁੱਕਰ ਵਿਚ 750 ਮੀ. ਲੀ. ਗਰਮ ਪਾਣੀ ਗਰਮ ਕਰਕੇ ਉਸ ਵਿਚ ਛੋਲਿਆਂ ਦੀ ਦਾਲ, ਲੂਣ, ਮਿਰਚ, ਹਲਦੀ, ਘੀਏ ਦੇ ਟੁਕੜੇ ਪਾ ਦਿਓ। ਹੁਣ ਕੁੱਕਰ ਦਾ ਢੱਕਣ ਬੰਦ ਕਰ ਦਿਓ ਜਾਂ ਪਤੀਲੇ ਨੂੰ ਢੱਕ ਕੇ ਦਾਲ ਪੱਕਣ ਦਿਓ। ਜਦੋਂ ਤੱਕ ਦਾਲ, ਪਾਣੀ ਅਤੇ ਘੀਆ ਆਪਸ ਵਿਚ ਘੁਲ ਮਿਲ ਨਾ ਜਾਏ ਉਦੋਂ ਤੱਕ ਪੱਕਣ ਦਿਓ। ਕੁੱਕਰ ਵਿਚ ਤੀਜੀ ਸੀਟੀ ਆਉਣ ਤੱਕ ਜਾਂ ਚੌਥੀ ਸੀਟੀ ਤੇ ਉਤਾਰ ਲਓ। ਪੱਕ ਜਾਣ 'ਤੇ ਕੱਟੇ ਹੋਏ ਪਿਆਜ਼, ਲੱਸਣ, ਅਮਾਟਰ ਦਾ ਤੜਕਾ ਲਗਾ ਕੇ ਉਪੋਂ ਗਰਮ ਮਸਾਲਾ, ਹਰਾ ਧਨੀਆ ਕੱਟਾ ਕੇ ਪਾਓ। ਹਰੀ ਮਿਰਚ ਵੀ ਪਾ ਸਕਦੇ ਹੋ। ਅਦਰਕ ਦੇ ਛੋਟੇ-ਛੋਟੇ ਟੁੱਕੜੇ ਦੇ ਵਿਚ ਪਾਉਣਾ ਨਾ ਭੁੱਲੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਸਪੈਸ਼ਲ ਦਾਲ

Currency Converter

Amount:
From:
To:


Gurbani Radio


Gurbani - Sri Harmandir Sahib