
ਸਮੱਗਰੀ : 500 ਗ੍ਰਾਮ ਖੰਡ, 500 ਗ੍ਰਾਮ ਚਾਵਲ ਬਾਸਮਤੀ, 50-50 ਗ੍ਰਾਮ ਬਾਦਾਮ ਤੇ ਕਾਜੂ, 25 ਗ੍ਰਾਮ ਸੌਗੀ, 60-70 ਗ੍ਰਾਮ ਘਿਓ, 2 ਚਮਚ ਗੋਲੇ ਦਾ ਬੁਰਾਦਾ, 8 ਛੋਟੀ ਇਲੈਚੀ, 5 ਲੌਂਗ, 1 ਤੇਜ ਪੱਤਾ, ਥੋੜ੍ਹਾ ਜਿਹਾ ਕੇਸਰੀ।
ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਚਾਵਲਾਂ ਨੂੰ ਸਾਫ ਕਰਕੇ ਆਮ ਸਫੈਦ ਚਾਵਲਾਂ ਵਾਂਗ ਪਕਾ ਲਓ। ਇਕ ਕੜਾਹੀ ਵਿਚ 50 ਗ੍ਰਾਮ ਪਾਣੀ ਪਾ ਕੇ ਖੰਡ ਮਿਲਾ ਦਿਓ ਅਤੇ ਅੱਧੇ ਤਾਰ ਦੀ ਚਾਸ਼ਨੀ ਬਣਾ ਲਓ। ਚਾਵਲਾਂ ਵਿਚ ਕੇਸਰ ਘੋਲ ਕੇ ਮਿਲਾ ਦਿਓ। ਬਾਦਾਮ, ਕਾਜੂ ਬਰੀਕ ਕੱਟ ਕੇ ਪਾ ਦਿਓ। ਸੌਗੀ ਸਾਫ ਕਰਕੇ ਗੋਲੇ ਦੇ ਬੁਰਾਦੇ ਵਿਚ ਮਿਲਾ ਦਿਓ। ਇਸਦੇ ਬਾਅਦ ਪੱਕੇ ਹੋਏ ਚਾਵਲ ਚਾਸ਼ਨੀ ਵਿਚ ਮਿਲਾ ਕੇ ਚਮਚ ਨਾਲ ਹਿਲਾ ਦਿਓ। ਅੱਗ ਘੱਟ ਹੀ ਰੱਖੋ। ਇਕ ਦੂਜੇ ਭਾਂਡੇ ਵਿਚ ਘਿਓ ਗਰਮੇ ਕਰਕੇ ਛੋਟੀ ਇਲੈਚੀ ਦੇ ਦਾਣੇ, ਲੌਂਗ ਅਤੇ ਤੇਜ ਪੱਤਰ ਦਾ ਤੜਕ ਲਓ ਅਤੇ ਇਸ ਨੂੰ ਚਾਵਲਾਂ ਵਿਚ ਪਾ ਦਿਓ। ਇਸ ਤੋਂ ਬਾਅਦ ਇਸ ਨੂੰ ਥੱਲ੍ਹੇ ਲਾਹ ਕੇ ਗਰਮ ਗਰਮ ਖਾਓ ਅਤੇ ਖੁਆਓ। ਇਹ ਖਾਣ ਵਿਚ ਬਹੁਤ ਸਵਾਦਿਸ਼ਟ ਹੁੰਦੇ ਹਨ ਤੇ ਹੋਰ ਨੂੰ ਵੀ ਚੰਗੇ ਲੱਗਦੇ ਹਨ।