Thursday, 14 June 2012 08:49
Print PDF

ਸਮੱਗਰੀ :
 2 ਆਲੂ ਉਬਲੇ ਹੋਏ, ਅੱਧਾ ਕੱਪ ਸੋਇਆ ਗ੍ਰੇਨਯੂਸ, ਅੱਸਾ ਕੱਲ ਕੱਦੂਕੱਸ ਕੀਤੀ ਹੋਈ ਗੋਭੀ, 2 ਚਮਚ ਬਾਰੀਕ ਕੱਟੀ ਸ਼ਿਮਲਾ ਮਿਰਚ, ਇਕ ਕੱਪ ਪਿਆਜ਼, ਅਦਰਕ, ਲੱਸਣ ਦਾ ਪੇਸਟ, ਅੱਧਾ ਚਮਚ ਕਾਲੀ ਮਿਰਚ ਪਾਊਡਰ, ਇਕ ਚਮਚ ਨਿੰਬੂ ਦਾ ਰਸ, ਇਕ ਕੱਪ ਬ੍ਰੈਡ, ਨਮਕ ਸੁਆਦ ਅਨੁਸਾਰ, 10 ਸਾਦੇ ਬਰਗਰ, 10 ਟਮਾਟਰ ਕਟੇ ਹੋਏ, 10 ਛੋਟੇ ਪੀਸ ਪਿਆਜ਼ ਦੇ, 10 ਕੱਟੇ ਹੋਏ ਟੁਕੜੇ ਖੀਰੇ ਦੇ, 100 ਗ੍ਰਾਮ ਮੱਖਣ, ਟਿੱਕੀ ਤਲਣ ਲਈ ਤੇਲ।
ਵਿਧੀ :
 ਸੋਇਆ ਗ੍ਰੇਨਯੂਲਸ ਨੂੰ ਗਰਮ ਪਾਣੀ ਵਿਚ ਅੱਧੇ ਘੰਟੇ ਲਈ ਭਿਉਂ ਦਿਉ। ਪਾਣੀ ਨਾਲ ਦੋ-ਤਿੰਨ ਵਾਰ ਧੋ ਕੇ ਹੱਥਾਂ ਨਾਲ ਚੰਗੀ ਤਰ੍ਹਾਂ ਨਿਚੋੜੋ। ਪੀਸੇ ਹੋਏ ਆਲੂਆਂ ਵਿਚ ਬ੍ਰੈਡ ਕ੍ਰੰਬਸ ਨੂੰ ਪਾ ਕੇ ਉਪਰੋਕਤ ਲਿਖੀ ਸਾਰੀ ਸਮੱਗਰੀ ਮਿਲਾ ਕੇ ਛੋਟੀਆਂ-ਛੋਟੀਆਂ ਟਿੱਕੀਆਂ ਬਣਾਉ। ਹਰ ਟਿੱਕੀ ਨੂੰ ਬ੍ਰੈਡ ਕ੍ਰੰਬਸ 'ਚ ਲਪੇਟ ਲਵੋ। ਹੁਣ ਨਾਨਸਟਿਕ ਪੈਨ 'ਚ ਥੋੜ੍ਹਾ ਤੇਲ ਪਾ ਕੇ ਧੀਮੀ ਅੱਗ 'ਤੇ ਪਕਾਉ। ਇਸ ਨੂੰ ਵਿਚੋਂ ਕੱਟ ਲਵੋ। ਇਸ ਵਿਚ ਟਿੱਕੀ ਰੱਖ ਕੇ ਉਸ ਦੇ ਉਪਰ ਪਿਆਜ਼, ਖੀਰਾ ਅਤੇ ਟਮਾਟਰ ਵੀ ਰੱਖੋ ਅਤੇ ਸੁਆਦ ਲਈ ਪਨੀਰ ਵੀ ਰੱਖ ਸਕਦੇ ਹੋ। ਬਰਗਰ ਨੂੰ ਗਰਮ ਤਵੇ 'ਤੇ ਦੋਵੀਂ ਪਾਸੀਂ ਤੋਂ ਹਲਕਾ ਸੇਕ ਲਵੋ। ਹੁਣ ਗਰਮ-ਗਰਮ ਟਮਾਟਰ ਸੌਸ  ਨਾਲ ਪਰੋਸੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਆਲੂ ਸੋਇਆ ਬਰਗਰ

Currency Converter

Amount:
From:
To:


Gurbani Radio


Gurbani - Sri Harmandir Sahib