
ਸਮੱਗਰੀ :-5 ਹਰੀ ਮਿਰਚ, 15 ਗ੍ਰਾਮ ਅਦਰਕ, ਇਕ ਕੱਪ ਦਹੀਂ, 50 ਗ੍ਰਾਮ ਟਮਾਟਰ, 1/2 ਚਮਚ ਜੀਰਾ, ਇਕ ਚਮਚ ਧਨੀਆ ਪਾਊਡਰ, 4-5 ਲੌਂਗ, ਥੋੜ੍ਹੀ ਜਿਹੀ ਦਾਲਚੀਨੀ, ਤੇਜ ਪੱਤਾ, ਲੂਣ ਸੁਆਦ ਅਨੁਸਾਰ, 1/4 ਚਮਚ ਚੀਨੀ, ਬਾਰੀਕ ਕੱਟਿਆ ਹਰਾ ਧਨੀਆ, ਇਕ ਚਮਚ ਤੇਲ।
ਵਿਧੀ :
ਇਕ ਕੜਾਹੀ ਵਿਚ ਤੇਲ ਗਰਮ ਕਰੋ, ਫਿਰ ਉਸ 'ਚ ਦਾਲਚੀਨੀ, ਲੌਂਗ ਅਤੇ ਤੇਜ ਪੱਤਾ ਪਾ ਕੇ ਬਰਾਊਨ ਹੋਣ ਤੱਕ ਤਲੋ। ਹੁਣ ਇਸ 'ਚ ਜੀਰਾ ਪਾ ਦਿਉ।; ਹਲਕੇ ਸੇਕ ਤੋਂ ਬਾਅਦ ਬਾਰੀਕ ਕੱਟੀ ਪਿਆਜ਼ ਪਾ ਕੇ ਗੋਲਡਨ ਬਰਾਊਨ ਹੋਣ ਤੱਕ ਭੁੰਨੋ।
ਹੁਣ ਇਸ 'ਚ ਹਰੀ ਮਿਰਚ, ਲੱਸਣ ਅਤੇ ਅਦਰਕ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ। ਗਰਮ ਮਸਾਲਾ, ਚੀਨੀ, ਟਮਾਟਰ ਅਤੇ ਹਲਦੀ ਪਾ ਕੇ ਟਮਾਟਰ ਦੇ ਗਲਣ ਤੱਕ ਦਿਉ। ਹੁਣ ਇਸ 'ਚ ਹਰੇ ਮਟਰ, 2 ਕੱਪ ਪਾਣੀ ਪਾ ਕੇ 20 ਮਿੰਟ ਤੱਕ ਭੁੰਨਣ ਲਾ ਦਿਉ। ਖੁੰਬਾਂ ਪਾ ਕੇ 5 ਮਿੰਟ ਹੋਰ ਭੁੰਨੋ। ਹੁਣ ਇਸ 'ਚ ਫੈਂਟੀ ਹੋਈ ਦਹੀਂ ਪਾ ਦਿਉ ਅਤੇ 2 ਮਿੰਟ ਬਾਅਦ ਹੀ ਚੁੱਲ੍ਹੇ ਤੋਂ ਉਤਾਰ ਕੇ ਹਰੇ ਧਨੀਏ ਨਾਲ ਸਜਾ ਕੇ ਗਰਮ-ਗਰਮ ਚੌਲ ਜਾਂ ਰੋਟੀ ਨਾਲ ਪਰੋਸੋ।