Thursday, 03 May 2012 07:04
Print PDF

ਸਮੱਗਰੀ : ਉਬਲੇ ਹੋਏ ਆਲੂ 4 ਵੱਡੇ, ਧੋਤੀ ਮੂੰਗੀ ਦੀ ਦਾਲ 1 ਕੱਪ, ਲੂਣ ਸਵਾਦ ਅਨੁਸਾਰ, ਤੇਲ 2 ਵੱਡੇ ਚਮਚ+ਤਲਣ ਲਈ ਅਲੱਗ ਤੋਂ, ਹਿੰਗ ਚੁਟਕੀ ਜਿੰਨੀ, ਬਰੀਕ ਕੱਟੀਆਂ ਹਰੀਆਂ ਮਿਰਚਾਂ 3, ਬਰੀਕ ਪਿਸੀ ਚੀਨੀ 2 ਵੱਡੇ ਚਮਚ, ਦਹੀ 2 ਕੱਪ, ਹਰੀ ਚਟਨੀ ਲੋੜ ਅਨੁਸਾਰ, ਮਿੱਠੀ ਚਟਨੀ ਲੋੜ ਅਨੁਸਾਰ, ਭੁੰਨਿਆ ਹੋਇਆ ਜੀਰਾ ਪਾਊਡਰ 1 ਛੋਟਾ ਚਮਚ, ਲਾਲ ਮਿਰਚ ਪਾਊਡਰ 1 ਛੋਟਾ ਚਮਚ।
 ਵਿਧੀ : ਮੂੰਗੀ ਦੀ ਦਾਲ ਨੂੰ ਖੁਰਦਰਾ ਕੁੱਟ ਲਓ। ਇਕ ਬਾਊਲ ઑਚ ਉਬਲੇ ਹੋਏ ਆਲੂਆਂ ਨੂੰ ਛਿੱਲ ਕੇ ਮਸਲ ਲਓ। ਇਸ ઑਚ ਨਮਕ ਮਿਲਾ ਲਓ। ਇਕ ਭਾਰੀ ਥੱਲੇ ਵਾਲੇ ਭਾਂਡੇ ਨੂੰ ਆਂਚ ઑਤੇ ਗਰਮ ਕਰ ਲਓ। ਇਸ ઑਚ ਦੋ ਵੱਡੇ ਚਮਚ ਤੇਲ ਪਾ ਕੇ ਗਰਮ ਹੋਣ ਦਿਓ। ਹੁਣ

ਇਸ ઑਚ ਹਿੰਗ ਪਾ ਕੇ ਫਿਰ ਉਪਰ ਤੋਂ ਮੂੰਗੀ ਦੀ ਦਾਲ ਪਾ ਦਿਓ। ਲਗਾਤਾਰ ਚਲਾਉਂਦੇ ਹੋਏ ਭੁੰਨੋ। ਜੇਕਰ ਇਹ ਕਿਨਾਰਿਆਂ ਨਾਲ ਲੱਗਣ ਲੱਗੇ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਲਗਾਤਾਰ ਭੁੰਨੋ। ਲੋੜ ਹੋਵੇ ਤਾਂ ਥੋੜ੍ਹਾ ਜਿਹਾ ਤੇਲ ਵੀ ਹੋਰ ਪਾਇਆ ਜਾ ਸਕਦਾ ਹੈ। ਹੁਣ ਇਸ ઑਚ ਲੂਣ ਤੇ ਹਰੀ ਮਿਰਚ ਪਾ ਕੇ ਮਿਲਾ ਲਓ ਅਤੇ ਆਂਚ ਤੋਂ ਉਤਾਰ ਕੇ ਸਮਗਰੀ (ਪਿਟਠੀ) ਨੂੰ ਇਕ ਪਾਸਿਓਂ ਸੇਕ (ਸੇਟ) ਹੋਣ ਦਿਓ। ਦਹੀ ઑਚ ਇਕ ਚੁਟਕੀ ਲੂਣ ਅਤੇ ਚੀਨੀ ਮਿਲਾ ਕੇ ਫੈਂਟ ਲਓ ਅਤੇ ਇਕ ਕੱਪੜੇ ਤੋਂ ਛਾਣ ਕੇ ਮਿਸ਼ਰਣ ਨੂੰ ਇਕ ਪਾਸਿਓਂ ਰੱਖ ਲਓ।
 ਹੁਣ ਇਕ ਭਾਰੀ ਥੱਲੇ ਵਾਲੇ ਤਵੇ ਨੂੰ ਗਰਮ ਕਰੋ। ਆਪਣੀਆਂ ਹਥੇਲੀਆਂ ઑਤੇ ਹਲਕੀ ਜਿਹੀ ਚਿਕਨਾਈ ਲਗਾ ਲਓ। ਹੁਣ ਆਲੂ ਵਾਲੇ ਮਿਸ਼ਰਣ ਦਾ ਥੋੜਾ ਜਿਹਾ ਹਿੱਸਾ ਲੈ ਕੇ ਉਸ ਨੂੰ ਹੱਥ ઑਤੇ ਫੈਲਾਓ। ਵਿਚੋਂ-ਵਿਚੋਂ ਥੋੜ੍ਹੀ ਜਿਹਾ ਮਿਸ਼ਰਣ (ਪਿਟਠੀ) ਰੱਖ ਕੇ ਰੋਲ ਨੂੰ ਬੰਦ ਕਰਦਿਆਂ ਹੋਇਆਂ ਟਿੱਕੀ ਦਾ ਅਕਾਰ ਦਿਓ। ਤਵੇ ઑਤੇ ਗਰਮ ਘੀ ਨਾਲ ਇਸ ਟਿੱਕੀ ਨੂੰ ਸੁਨਹਿਰਾ ਹੋਣ ਤੱਕ ਸੇਕੋ। ਫਿਰ ਪਲਟ ਕੇ ਦੂਜੇ ਪਾਸੇ ਵੀ ਚੰਗੀ ਤਰ੍ਹਾਂ ਸੇਕੋ। ਇਸੇ ਤਰ੍ਹਾਂ ਸਾਰੇ ਮਿਸ਼ਰਨ ਦੀਆਂ ਟਿੱਕੀਆਂ ਬਣਾ ਲਓ। ਇਕ ਤਿਆਰ ਟਿੱਕੀ ਨੂੰ ਇਕ ਪਲੇਟ 'ਚ ਰੱਖ ਕੇ ਹਰੀ ਚਟਨੀ, ਮਿੱਠੀ ਚਟਨੀ ਤੇ ਦਹੀ ਪਾਓ। ਫੇਰ ਜੀਰਾ ਪਾਊਡਰ ਤੇ ਮਿਰਚ ਪਾਊਡਰ ਬਰੂਰ ਕੇ ਗਰਮ-ਗਰਮ ਪਰੋਸੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਆਲੂ ਦੀ ਟਿੱਕੀ

Currency Converter

Amount:
From:
To:


Gurbani Radio


Gurbani - Sri Harmandir Sahib