ਸਾਹਿਤਕੀ ਆਬਸ਼ਾਰ

Thursday, 23 May 2013 05:56
Print PDF

ਦੋਸਤੋ! ਲੜੀਵਾਰ ਚੱਲ ਰਿਹਾ 'ਵਿਸ਼ਵ ਪਕਸ਼ੀ ਕਵੀ ਸਮੇਲਨ' ਇਕ ਖ਼ੂਬਸੂਰਤ ਮੁਕਾਮ 'ਤੇ ਪਹੁੰਚ ਚੁੱਕਿਆ ਹੈ। ਹਥਲੇ ਅੰਕ ਰਾਹੀਂ ਮੋਹਤਰਿਮਾ ਫ਼ਾਖਤਾ ਕਾਨਪੁਰੀ ਯਾਨੀ ਕੁਮਰੀ ਜੀ ਗ਼ਜ਼ਲ ਸਰਾ ਹੋਣ ਤੋਂ ਪਹਿਲਾਂ ਜਨਾਬ ਕਬੂਤਰ ਜੀ ਦੇ ਛੰਦ/ ਬਹਿਰ ਤੋਂ ਮੁਤਾਸਿਰ ਹੋ ਕੇ ਆਪਣੀ ਕੱਚੇ ਦੁੱਧ ਜਹੀ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕਰ ਰਹੇ ਹਨ: ''ਜ਼ਰਾ ਦੇਖੀਏ ਤੋ ਸਵੰਯ ਸੇ ਨਿਕਲ ਕਰ/ ਕਿ ਕਯਾ ਬਿੰਬ ਉਭਰੇ ਹੈਂ ਮਾਨਸ ਪਟਲ ਪਰ// ਪ੍ਰਕਿਰਤੀ ਕੇ ਨਜ਼ਾਰੋਂ ਕੀ ਮਹਿਫ਼ਿਲ ਕੋ ਦੇਖੋ/ ਧੁੰਧਲਕੇ ਹਟਾ ਕਰ, ਜ਼ਰਾ ਆਂਖ ਮਲ ਕਰ// ਕਭੀ ਸਾਖ਼ ਪਰ ਹਮ ਲਪਕਤੇ, ਚਹਿਕਤੇ/ ਕਭੀ ਆਸਮਾਂ ਪਰ ਕਭੀ ਭੂਮੀ ਜਲ ਪਰ// ਕਹਾਂ ਸੇ ਚਲੇ ਥੇ ਕਹਾਂ ਆ ਗਏ ਹਮ/ ਮੁਹੱਬਤ ਕੀ ਰਾਹੋਂ ਮੇਂ ਚਲ ਕਰ, ਫ਼ਿਸਲ ਕਰ// ਕਬੂਤਰ ਸਾਹਬ! ਇਹ ਸ਼ਿਅਰ ਤੁਹਾਡੀ ਨਜ਼ਰ ਕਰਦੀ ਹਾਂ: ਮੇਰੇ ਘੌਂਸਲੇ ਕੋ ਭੀ ਜੰਨਤ ਬਨਾ ਦੋ/ ਮੇਰੇ ਘਰ ਭੀ ਆਓ ਕਭੀ ਆਪ ਚਲ ਕਰ// ਮਾਨਸ ਕਵੀਆਂ ਵੱਲ ਇਸ਼ਾਰਾ ਕਰਦੇ ਹੋਏ ਬੀਬੀ ਫ਼ਾਖ਼ਤਾ ਜੀ ਫ਼ਰਮਾ ਰਹੇ ਹਨ: ਹਮੇਂ ਦੇਖੀਏਗਾ ਹਮਾਰੀ ਨਜ਼ਰ ਸੇ/ ਯੇ ਵਹਿਸ਼ਤ, ਯੇ ਨਫ਼ਰਤ ਕੇ ਚਸ਼ਮੇ ਬਦਲ ਕਰ// ਬਹੁਤ ਵਧੀਆ... ਬਹੁਤ ਵਧੀਆ... ਦੀ ਫ਼ਿਜ਼ਾ ਵਿੱਚ ਹੀ ਬੀਬੀ ਫ਼ਾਖ਼ਤਾ ਸੁਰਖ਼ਾਬ ਪੰਚਕੂਲਵੀ ਦੇ ਨਾਮ ਇੱਕ ਸ਼ਿਅਰ ਖ਼ਾਸ ਤੌਰ ਤੇ ਅਰਜ਼ ਕਰ ਰਹੇ ਹਨ: ਮੁਹੱਬਤ ਸੇ ਚਾਹੋ ਤੋ ਯੇ ਜਾਨ ਲੇ ਲੋ/ ਮਗਰ ਜੀਤ ਪਾਓਗੇ ਹਮਕੋ ਨਾ ਛਲ ਕਰ// ਹਮੀਂ ਜੋੜਤੇ ਹੈਂ ਧਰਤੀ ਗਗਨ ਸੇ/ ਹਮਾਰੀ ਦਇਆ ਹੈ ਹਰ ਫੂਲ ਫਲ ਪਰ// ਯੇ ਦਾਅਵਾ ਨਹੀਂ ਯੇ ਨਮਨ ਹੈ ਹਮਾਰਾ/ ਹਮੀਂ ਨੇ ਲਿਖਾ ਬ੍ਰਹਮ ਅਕਸ਼ਰ ਕਮਲ ਪਰ// ਸੰਖਾਂ ਦੀ ਆਵਾਜ਼ ਤੇ ਅਨਹਦ ਨਾਦ ਦੀਆਂ ਤਰੰਗਾਂ ਨਾਲ ਵਾਤਾਵਰਣ ਗੂੰਜ ਰਿਹਾ ਹੈ... ਸਾਰੀ ਕੁਦਰਤ ਆਨੰਦਿਤ ਹੈ... ਉਤੋਂ

 
Thursday, 09 May 2013 04:41
Print PDF

ਦੋਸਤੋ! ਚੱਲ ਰਹੇ 'ਵਿਸ਼ਵ ਪਕਸ਼ੀ ਕਵੀ ਸਮੇਲਨ' ਦੇ ਮੰਚ ਸੰਚਾਲਕ ਸੁਰਖ਼ਾਬ ਪੰਚਕੂਲਵੀ ਨੇ ਮੰਚ 'ਤੇ ਪਹੁੰਚੀ ਗੀਤਾਂ ਦੀ ਰਾਣੀ, ਗ਼ਜ਼ਲਾਂ ਦੀ ਸ਼ਹਿਜ਼ਾਦੀ, ਖ਼ੂਬਸੂਰਤ ਤਰੰਨੁਮ ਦੀ ਮਲਿਕਾ ਮੋਹਤਰਿਮਾ ਕੁਮਰੀ ਜੀ ਨੂੰ ਬਿਨਾ ਕਿਸੇ ਵਿਸ਼ਲੇਸ਼ਣੀ ਸ਼ਬਦਾਂ ਦੇ ਸਿੱਧਮ ਸਿੱਧੇ ਹੀ, ਬੜੀ ਨਿਮਰਤਾ ਨਾਲ ਆਪਣਾ ਕਲਾਮ ਕਹਿਣ ਲਈ ਗੁਜ਼ਾਰਿਸ਼ ਕਰ ਦਿੱਤੀ ਹੈ। ਇਹ ਕਰਮ ਕਰਦੇ ਹੋਏ ਉਹ ਆਪਣੇ ਵੱਲੋਂ ਇਕ ਗ਼ੁਸਤਾਖ਼ੀ ਵੀ ਕਬੂਲ ਕਰ ਰਹੇ ਹਨ। ਉਹ ਇਹ ਕਿ ਰੱਬ ਸੋਹਣਾ ਲੱਖਾਂ ਚੋਂ ਕਿਸੇ ਇੱਕ ਨੂੰ ਹੁਸਨ ਦੇਂਦਾ ਹੈ ਤੇ ਲੱਖਾਂ ਹੁਸਨ- ਪਰੀਆਂ ਵਿਚੋਂ ਕਿਸੇ ਇੱਕ ਨੂੰ ਦਿਲਕਸ਼ ਨਖ਼ਰੇ ਵੀ ਬਖ਼ਸ਼ਦਾ ਹੈ। ਫ਼ੇਰ ਉਹ ਲੱਖਾਂ ਹਸੀਨ ਪਰੀਆਂ ਤੇ ਨਖ਼ਰੀਲੀਆਂ ਸੁੰਦਰੀਆਂ ਵਿੱਚੋਂ ਕਿਸੇ ਇੱਕ ਨੂੰ ਵਿਸ਼ਵ ਸੁੰਦਰੀ ਦੇ ਖ਼ਿਤਾਬ ਨਾਲ ਨਵਾਜਦਾ ਹੈ। ਇਸੇ ਰੱਬੀ ਸਨਮਾਨ ਦੀ ਮਲਿਕਾ ਹੈ ਮੋਹਤਰਿਮਾ ਫ਼ਾਖ਼ਤਾ ਜੀ! ''ਖ਼ੁਦਾ ਜਬ ਹੁਸਨ ਦੇਤਾ ਹੈ ਨਜ਼ਾਕਤ ਆ ਹੀ ਜਾਤੀ ਹੈ/ ਕਦਮ ਗਿਨ ਗਿਨ ਕੇ ਰਖਤੇ ਹੈਂ ਕਮਰ ਬਲ ਖਾ ਹੀ ਜਾਤੀ ਹੈ।" ਬਾਕੀ ਅਗਲੇ ਅੰਕ ਵਿਚ। ਬੀ. ਡੀ. ਕਾਲੀਆ 'ਹਮਦਮ' (+91 98761 41912) ਦਾ ਧੰਨਵਾਦ ਕਰਦਾ ਹੋਇਆ ਇਜਾਜ਼ਤ ਲੈਂਦਾ ਹਾਂ। ਤੁਹਾਡਾ, ਮੇਰਾ, ਸਭ ਦਾ ਰੱਬ ਰਾਖਾ!
 ਲੱਖ ਕਰਨਾਲਵੀ
ਸਕੱਤਰ ਜਨਰਲ, ਕਲਮ ਫ਼ਾਊਂਡੇਸ਼ਨ
This e-mail address is being protected from spambots. You need JavaScript enabled to view it
+91 98963 02406
ਪੁਰਾਣਾ ਮਾਖਿਓਂ
ਰੁਬਾਈ- 125: ਸਰਮਦ
ਛਡ ਖ਼ੁਦੀ ਖ਼ੁਦਾ ਦੇ ਕੋਲ ਹੋ ਜਾ, ਓਹ ਵੀ ਆਏਗਾ ਪਾਸ ਅਡੋਲ ਤੇਰੇ।
ਚੰਗੇ ਅਮਲਾਂ ਦਾ ਬਣੇਂਗਾ ਤੂੰ ਮੋਹਰੀ, ਸਾਰੇ ਹੋਣਗੇ ਕੰਮ ਅਨਭੋਲ ਤੇਰੇ।
ਤੇਰੀ ਦੋਹਾਂ ਜਹਾਨਾਂ ਤੇ ਅਮਲਦਾਰੀ, ਗੂੰਜਣ ਹੁਕਮ ਦੇ ਵਾਂਗਰਾਂ ਬੋਲ ਤੇਰੇ।
ਤੈਥੋਂ ਮਿਹਰ, ਸੁਰੱਖਿਆ ਲੈਣ ਖ਼ਾਤਰ, ਢੁਕੇ ਸਾਰਾ ਜਹਾਨ ਫ਼ਿਰ ਕੋਲ ਤੇਰੇ।

 
Thursday, 02 May 2013 07:36
Print PDF

ਦੋਸਤੋ! ਚਲ ਰਹੇ 'ਵਿਸ਼ਵ ਪਕਸ਼ੀ ਕਵੀ ਸਮੇਲਨ' ਦੀ ਸੁਰ ਵਿੱਚ ਸੁਰ ਰਲਾਂਦਾ ਹੀ ਕੋਈ ਗੱਲ ਕਰਨ ਦੇ ਰੌਂਅ ਵਿੱਚ ਹਾਂ। ਕੋਈ ਸ਼ਿਕਾਰੀ ਸਾਰੀ ਰਾਤ ਬਹਿ ਕੇ ਇੱਛਾਧਾਰੀ ਧਾਗੇ ਵਲ੍ਹੇਟ ਵਲ੍ਹੇਟ ਕੇ ਪੰਛੀਆਂ ਨੂੰ ਫ਼ਾਹੁਣ ਹਿਤ ਜਾਲ ਉਣਦਾ ਰਿਹਾ। ਸਵੇਰੇ ਉਹੀ ਜਾਲ ਧਰਤੀ ਦੀ ਹਿੱਕ 'ਤੇ ਵਿਛਾ ਦਿੱਤਾ। ਉਪਰੰਤ, ਇਹਦੇ ਵਿੱਚ ਭੋਲੇ ਪੰਛੀਆਂ ਲਈ ਭਰੋਸੇ ਦੇ ਗੋਲ-ਗੋਲ ਚਿੱਟੇ, ਪੀਲੇ ਮੂੰਗੀਆ, ਰੰਗ-ਬਰੰਗੇ ਦਾਣੇ ਖਿਲਾਰ ਦਿੱਤੇ। ਜਦੋਂ ਇਹ ਦਾਣੇ ਪੈਰ ਹੇਠ ਮਿੱਧੇ ਜਾਣ ਤਾਂ ਉਥੋਂ ਧੂੜ ਉਡਦੀ ਸੀ। ਸ਼ਿਕਾਰੀ ਨੇੜੇ ਹੀ ਬਹਿ ਗਿਆ ਤੇ ਵੇਖਣ ਲੱਗਾ ਪਈ ਹੁਣ ਕੀ ਹੁੰਦਾ ਹੈ। ਜਾਲ ਵਿੱਚ ਫਸਣ ਵਾਲਾ ਪਹਿਲਾ ਦੁੱਧ ਚਿੱਟਾ ਪੰਛੀ ਸੀ, ਮਸਤ-ਮਲੰਗ ਅੱਖਾਂ ਤੇ ਬੜਾ ਵਧੀਆ ਗੀਤ ਗਾਉਂਦਾ ਸੀ। ਗੁਟਕੂੰ ਗੁਟਕੂੰ ਦੀ ਤਾਲ 'ਤੇ ਰੱਬ ਸੋਹਣੇ ਦਾ ਨਾਮ ਜਪਦਾ ਸੀ। ਦੂਜਾ ਪੰਛੀ ਸ਼ਾਮ ਰੰਗਾ, ਬੜੀਆਂ ਗੰਭੀਰ ਤੇ ਕਾਲੀਆਂ ਮਨਮੋਹਣੀਆਂ ਅੱਖਾਂ ਵਾਲਾ ਸੀ... ਇਹ ਅੱਖਾਂ ਮਨੁੱਖੀ ਆਤਮਾਂ ਦੀਆਂ ਡੂੰਘੀਆਂ ਪਰਤਾਂ ਵਿੱਚ ਵੇਖਦੀਆਂ ਸਨ। ਪਰ, ਸ਼ਾਮ ਰੰਗਾ ਸਿਰਫ਼ ਇਹ ਗਾਉਂਦਾ ਸੀ ''ਚਿਰੰਜੀਵਤਾ" (Immotality)। ਸ਼ਿਕਾਰੀ ਨੇ ਦੁਹਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਬੋਲਿਆ: ''ਇਹ ਜ਼ਰੂਰ ਸੱਚਾਈ ਦੇ ਸੁਹਣੇ ਕਬੀਲੇ ਚੋਂ ਹੋਣਗੇ"।
ਹਾਂ, 'ਵਿਸ਼ਵ ਪਕਸ਼ੀ ਕਵੀ ਸਮੇਲਨ' ਦੇ ਮੰਚ ਸੰਚਾਲਕ ਸੁਰਖ਼ਾਬ ਜੀ ਨੇ ਆਪਣੇ ਕਲਾਮ ਦੀ ਦਾਦ ਬਟੋਰਨ ਉਪਰੰਤ ਕੁਦਰਤ ਦੇ ਉਪਾਸਕ, ਸੁਪਰਸਿੱਧ ਕਵੀ ਤੇ ਭਾਰਤ ਦੇ ਰਾਸ਼ਟਰੀ ਪੰਛੀ ਜਨਾਬ ਮਾਯੂਰ ਭਾਰਤੀ ਜੀ ਨੂੰ ਮੰਚ ਦੀ

 
Thursday, 25 April 2013 10:02
Print PDF

ਦੋਸਤੋ, ਇਸ ਅੰਕ ਲਈ 'ਵਿਸ਼ਵ ਪਕਸ਼ੀ ਕਵੀ ਸਮੇਲਨ' ਵਾਲੇ ਪੰਡਾਲ ਵਿੱਚ ਪਹੁੰਚ ਕੇ ਆਨੰਦ ਮਾਣੀਏ ਤਾਂ ਵਧੀਆ ਰਹੇਗਾ। ਬਿਜਨੌਰ ਤੋਂ ਮੋਹਤਿਰਮਾ ਕੋਇਲ ਹੁਰਾਂ ਆ ਕੇ ਸਾਡੇ ਹੀ ਸ਼ਾਇਰ ਮਿੱਤਰ ਤੇ ਇਸ ਕਵੀ ਸਮੇਲਨ ਦੇ ਸੰਚਾਲਕ ਹੱਥੋਂ ਮਾਈਕ ਖੋਹ ਕੇ ਐਲਾਨ ਕੀਤਾ, ''ਹੁਣ ਤੀਕ, ਜਿਹੜਾ ਕਵੀ ਸਰੋਤਿਆਂ ਦਾ ਪੂਰਾ ਮਨੋਰੰਜਨ ਕਰ ਰਿਹਾ ਸੀ... ਪੰਛੀਆਂ ਦੀ ਕਾਵਿ-ਸਿਰਜਨਾ ਨੂੰ ਬੁਲੰਦੀਆਂ 'ਤੇ ਲਿਜਾ ਰਿਹਾ ਸੀ, ਮੈਂ ਉਸੇ ਸੁਰਖ਼ਾਬ ਪੰਚਕੂਲਵੀ ਜੀ ਨੂੰ ਤੁਹਾਡੇ ਨਾਲ ਕੋਈ ਮਨਮੋਹਣਾ ਕਲਾਮ ਸਾਂਝਾ ਕਰਨ ਦੀ ਗ਼ੁਜ਼ਾਰਿਸ਼ ਕਰ ਰਹੀ ਹਾਂ। ਬੇਹੱਦ ਵਧੀਆ ਕਲਾਮ ਤੇ ਤਰੰਨਮ ਦੇ ਸਵਾਮੀ ਸੁਰਖ਼ਾਬ ਜੀ ਨੂੰ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਲਾਮ ਦੀ ਸੁਗੰਧ ਬਖ਼ਸ਼ਣ। ਝਨਾਬ ਸੁਰਖ਼ਾਬ ਜੀ!" ਮੋਹਤਰਮਾ ਕੋਇਲ ਜੀ ਦੇ ਐਲਾਨ ਦਾ ਭਰਵਾਂ ਸਵਾਗਤ ਸਰੋਤਿਆਂ ਦੀਆਂ ਤਾੜੀਆਂ ਤੇ ਖੰਭਾਂ ਦੀ ਫੜ੍ਹ-ਫੜ੍ਹ ਨਾਲ ਹੋ ਰਿਹਾ ਹੈ।
ਤੁਹਾਡੀ ਨਜ਼ਰ ਕਰਦਾ ਹਾਂ ਕੁੱਝ ਅਸ਼ਆਰ: 'ਕਿਆ ਲਿਖੀ ਗ਼ਜ਼ਲ ਆਪ ਨੇ ਸੁਰਖ਼ਾਬ ਕੇ ਪਰ ਸੇ, ਜੋ ਦਾਦ ਮਿਲੀ ਆਪ ਕੋ ਹਰ ਅਹਿਲੇ-ਨਜ਼ਰ ਸੇ।'/ ਪਹਿਲੇ ਸ਼ਿਅਰ 'ਤੇ ਹੀ ਵਾਹ- ਵਾਹ, ਆਂ- ਆਂ, ਚੀਂ- ਚੀਂ ਦੀ ਭਰਵੀਂ ਦਾਦ ਮਿਲ ਰਹੀ ਹੈ। 'ਹਮ ਅਹਿਲੇ ਅਦਬ ਲਾਏ ਹੈਂ ਤਹਿਜ਼ੀਬ ਕਾ ਤੋਹਫ਼ਾ, ਅਕ:ਦਾਰ ਕੇ ਮਹਿਕੇ ਹੁਏ ਫ਼ਲਦਾਰ ਸ਼ਜਰ ਸੇ।' ਬਹੁਤ ਖ਼ੂਬ... ਬਹੁਤ ਖ਼ੂਬ, ਤੇ ਨਾਲ ਹੀ- 'ਕਬੂਤਰ ਸਾਹਿਬ... ਇਸ ਸ਼ਿਅਰ ਵੱਲ ਤੁਹਾਡਾ ਖ਼ਾਸ ਧਿਆਨ ਚਾਹਾਂਗਾ: ਜਲਤੇ ਹੁਏ ਕਦਮੋਂ ਕੇ ਨਿਸ਼ਾਂ ਦੇਖ ਰਹਾ ਹੂੰ, ਕਿਆ ਆਬਲਾਪਾ

 
Thursday, 18 April 2013 09:12
Print PDF

ਦੋਸਤੋ! ਆਬਸ਼ਾਰ ਦਾ ਹਥਲਾ ਅੰਕ ਲੁਧਿਆਣੇ ਦੀ ਅਮਰਜੀਤ ਕੌਰ ਨਾਜ਼ ਦੀ ਅਗਵਾਈ ਵਿੱਚ ਗ਼ਜ਼ਲ ਤੇ ਗੀਤ ਕਹਿਣ ਵਾਲੇ ਕਿਰਨਾਂ ਦੇ ਕਾਫ਼ਲੇ ਨੂੰ ਤੁਹਾਡੇ ਰੂ- ਬ-ਰੂ ਕਰਦਾ ਹੋਇਆ ਆਪ ਵੀ ਬਾਗੋਬਾਗ ਹੋ ਰਿਹਾ ਹੈ। ਮੇਰੇ ਪਰਮ ਪਿਆਰੇ ਮਿੱਤਰ ਸਰਦਾਰ ਪੰਛੀ ਵੀ ਕਤਾਰ ਵਿੱਚ ਆ ਕੇ ਕਾਫ਼ਲੇ ਦੀ ਸ਼ਾਨ ਵਾਧਾ ਕਰ ਰਹੇ ਹਨ। ਹਾਂ, ਇਸ ਕਾਫ਼ਲੇ ਦੇ ਅੰਗ ਸੰਗ ਹੀ ਪੁੰਡਰੀ ਜ਼ਿਲ੍ਹਾ ਕੈਥਲ (ਹਰਿਆਣਾ) ਦੇ ਬਹੁਚਰਚਿਤ ਸ਼ਾਇਰ ਰਵਿੰਦਰ 'ਰਵੀ' ਦੀ ਇਕ ਬਹੁਤ ਹੀ ਖ਼ੂਬਸੂਰਤ ਹਿੰਦੀ ਗ਼ਜ਼ਲ ਵੀ ਤੁਹਾਡੀਆਂ ਰੂਹਾਂ ਨਾਲ ਗੱਲ ਬਾਤ ਕਰਨ ਲਈ ਦੇਵਨਾਗਰੀ ਦੇ ਸਹਾਰੇ ਪਿੜ੍ਹ ਵਿੱਚ ਆ ਖਲੋਤੀ ਹੈ। ਮੈਨੂੰ ਆਸ ਹੀ ਨਹੀਂ ਯਕੀਨ ਵੀ ਹੈ ਕਿ ਅੱਗੋਂ ਤੋਂ ਆਬਸ਼ਾਰ ਦੇ ਪਾਠਕ ਵੀ 'ਰਵੀ' 'ਤੇ ਉਹੋ ਜਿਹੇ ਹੋਰ ਸ਼ਾਇਰਾਂ (ਭਾਵੇਂ ਕਿਸੇ ਵੀ ਜ਼ਬਾਨ ਦੇ ਹੋਣ) ਨਾਲ ਸਾਂਝ ਪਾਣ ਲਈ ਬੇਤਾਬ ਹੀ ਰਹਿਣਗੇ।
ਹੁਣ, ਲੜੀਵਾਰ ਚਲ ਰਹੇ 'ਵਿਸ਼ਵ ਪਕਸ਼ੀ ਕਵੀ ਸਮੇਲਨ' ਦਾ ਕੁੱਝ ਆਨੰਦ ਪ੍ਰਾਪਤ ਕਰ ਲਈਏ। ਜਨਾਬ ਬਟੇਰ ਸਾਹਿਬ ਮੰਚ 'ਤੇ ਪਹੁੰਚ ਗਏ ਸਨ। ਉਹ ਆਪਣੀ ਗ਼ਜ਼ਲ ਸਰੋਤਿਆਂ ਦੇ ਰੂ- ਬ-ਰੂ ਕਰ ਰਹੇ ਹਨ: ਜਗਮਗਾ ਉੱਠੇਗੀ ਯੇਹ ਰਾਤ ਉਜਾਲੋਂ ਕੀ ਤਰਹ/ ਮੁਸਕਰਾਓ ਤੋ ਜ਼ਰਾ ਮੇਰੇ ਖ਼ਿਆਲੋਂ ਕੀ ਤਰਹ/ ਹਮ ਲੁਟਾ ਸਕਤੇ ਹੈਂ ਯਹ ਜਾਨ ਸੀ ਸ਼ੈ ਭੀ ਤੁਮ ਪਰ (ਕੋਇਲ ਵੱਲ ਇਸ਼ਾਰਾ ਕਰਦੇ ਹੋਏ)/ ਹਮ ਕੋ ਚਾਹੋ ਤੋ ਜ਼ਰਾ ਚਾਹਨੇ ਵਾਲੋਂ ਕੀ ਤਰਹ/ ਆਪ ਆ ਕਰ ਤੋ ਕਭੀ ਦੇਖੀਏ ਇਸ ਮਹਿਫ਼ਿਲ ਮੇਂ/ ਦਿਲੇ ਆਸ਼ਿਕ ਭੀ ਹੈ

 

Page 1 of 11

<< Start < Prev 1 2 3 4 5 6 7 8 9 10 Next > End >>
You are here:   Homeਮੁੱਖ ਖਬਰਾਂਸਾਹਿਤਕੀ ਆਬਸ਼ਾਰ

Currency Converter

Amount:
From:
To:


Gurbani Radio


Gurbani - Sri Harmandir Sahib