Thursday, 17 May 2012 07:18
Print PDF

ਮੈਂ ਜਾਣਦਾ ਹਾਂ ਕਿ ਤੁਹਾਡੇ ਲਈ ਇਸ ਪੱਤਰ ਨੂੰ ਪੜ੍ਹਨਾ ਆਸਾਨ ਨਹੀਂ ਹੋਵੇਗਾ। ਕਿਉਂਕਿ ਅੱਜ ਤੋਂ ਪਹਿਲਾਂ ਤੁਹਾਡੇ ਦਿਮਾਗ ਵਿਚ ਅਜਿਹਾ ਕੋਈ ਖਿਆਲ ਵੀ ਨਹੀਂ ਆਇਆ ਹੋਵੇਗਾ ਕਿ ਮੈਂ ਕਦੀ ਤੈਨੂੰ ਇਸ ਤਰ੍ਹਾਂ ਰਾਹ ਜਾਂਦੇ ਪ੍ਰੇਮ ਪੱਤਰ ਪਕੜਾ ਦਿਆਂਗਾ ਪਰ ਕੀ ਕਰਾਂ ਇ ਹਦਿਲ ਦੀ ਲੱਗੀ ਹੈ। ਮੈਂ ਆਪਣੇ ਸੋਚਣ ਸਮਝਣ ਦੀ ਸ਼ਕਤੀ ਗਵਾ ਚੁੱਕਾ ਹਾਂ, ਮੈਨੂੰ ਨਹੀਂ ਪਤਾ ਕੀ ਚੰਗਾ ਹੈ ਅਤੇ ਕੀ ਬੁਰਾ ਪਰ ਇਹ ਸੱਚ ਹੈ ਕਿ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਅਤੇ ਮੈਂ ਹੁਣ ਤੁਹਾਡੇ ਤੋਂ ਅਲੱਗ ਆਪਣੇ ਵਜੂਦ ਦੀ ਕਲਪਨਾ ਵੀ ਨਹੀਂ ਕਰ ਸਕਦਾ।
ਪਿਆਰ ਕੀਤਾ ਨਹੀਂ ਜਾਂਦਾ ਇਹ ਤਾਂ ਹੋ ਜਾਂਦਾ ਹੈ। ਹੋਣ ਅਤੇ ਕਰਨ ਵਿਚ ਉਨਾ ਹੀ ਫਰਕ ਹੈ, ਜਿੰਨਾ ਸੱਚ ਅਤੇ ਝੂਠ ਵਿਚ। ਮੈਨੂੰ ਯਾਦ ਹੈ ਉਹ ਦਿਨ, ਉਹ ਮਾਹੌਲ, ਜਦੋਂ ਪਹਿਲੀ ਵਾਰ ਮੈਂ ਤੁਹਾਨੂੰ ਤੁਹਾਡੀ ਭੂਆ ਦੇ ਘਰ ਦੇਖਿਆ ਸੀ। ਉਸ ਦਿਨ ਤੁਹਾਡੇ ਫੁਫੇਰੇ ਭਰਾ ਦਾ ਜਨਮ ਦਿਨ ਸੀ। ਮੈਨੂੰ ਇਹ ਵੀ ਯਾਦ ਹੈ ਕਿ ਉਸ ਦਿਨ ਤੁਹਾਡੇ ਸੰਗਮਰਮਰੀ ਜਿਸਮ 'ਤੇ ਪੀਲਾ ਕੁਰਤਾ ਅਤੇ ਕਾਲੀ ਸਲਵਾਰ ਸੀ। ਤੁਹਾਨੂੰ ਦੇਖਣ ਤੋਂ ਬਾਅਦ ਮੈਂ ਤੁਹਾਡੇ ਤੇ ਨਜ਼ਰਾਂ ਨਹੀਂ ਹਟਾ ਸਕਿਆ ਸੀ। ਅਜਿਹਾ ਲੱਗਿਆ ਸੀ, ਜਿਵੇਂ ਨਜ਼ਰਾਂ ਦੇ ਰਸਤੇ ਤੋਂ ਤੁਸੀਂ ਸਿੱਧੇ ਮੇਰੇ ਦਿਲ ਦੇ ਮੰਦਰ ਵਿਚ ਪ੍ਰਵੇਸ਼ ਕਰ ਚੁੱਕੀ ਹੋ। ਪਲੀਜ਼, ਮੈਨੂੰ ਅਪਣਾ ਲਓ, ਮੇਰੀ ਜਾਨ। ਤੁਸੀਂ ਜੇਕਰ ਠੁਕਰਾਇਆ ਤਾਂ ਇਹ ਦੀਵਾਨੀ ਅਣਆਈ ਮੌਤ ਮਾਰਿਆ ਜਾਵੇਗਾ। ਉਮੀਦ ਹੈ ਕਿ ਮੈਨੂੰ ਨਾਉਮੀਦ ਨਹੀਂ ਕਰੋਗੀ।
ਬੈਡ ਤੇ ਲੇਟੀ ਲੀਲਾਵਤੀ ਨੇ ਪੱਤਰ ਪੂਰਾ ਪੜ੍ਹਨ ਤੋਂ ਬਾਅਦ ਸਿਰਹਾਣੇ ਦੇ ਹੇਠਾਂ ਰੱਖਿਆ ਅਤੇ ਕਰਵਟ ਬਦਲ ਕੇ ਸੋਣ ਦੀ ਕੋਸ਼ਿਸ ਕਰਨ ਲੱਗੀ, ਪਰ ਉਸਨੂੰ ਨਹੀਂ ਨਹੀਂ ਆਈ। ਕੁਝ ਬੀਤੀਆਂ ਘਟਨਾਵਾਂ ਉਸਦੇ ਦਿਮਾਗ ਵਿਚ ਫਿਲਮ ਵਾਂਗ ਚੱਲ ਰਹੀਆਂ ਸਨ। ਉਸਦੇ ਪਿਤਾ ਸਰਕਾਰੀ

 ਕਰਮਚਾੀ ਸਨ, ਜਦਕਿ ਲੀਲਾਵਤੀ ਇਕ ਸਕੂਲ ਵਿਚ ਪੜ੍ਹਦੀ ਸੀ।
ਚੰਦਰ ਪਾਲ ਜ਼ਿਲ੍ਹਾ ਗਾਜੀਪੁਰ ਦੇ ਇਕ ਪਿੰਡ ਵਿਚ ਰਹਿੰਦਾ ਸੀ। ਉਸਦੇ ਪਿਤਾ ਰਮੇਸ਼ ਤਰਖਾਣੇ ਦਾ ਕੰਮ ਕਰਦੇ ਸਨ। ਚੰਦਰ ਦੇ ਦੋ ਭਰਾ ਸਨ। ਇਕ ਵੱਡਾ ਅਤੇ ਇਕ ਉਸ ਤੋਂ ਛੋਟਾ। ਚੰਦਰ ਦੇ ਘਰ ਦੇ ਕੋਲ ਲੀਲਾਵਤੀ ਦੀ ਭੂਆ ਰਹਿੰਦੀ ਸੀ, ਉਥੇ ਇਕ ਦਿਨ ਚੰਦਰ ਨਾਲ ਲੀਲਾਵਤੀ ਦੀ ਮੁਲਾਕਾਤ ਹੋਈ, ਹਾਲਾਂਕਿ ਲੀਲਾਵਤੀ ਇਹ ਗੱਲ ਮਹਿਸੂਸ ਕਰਦੀ ਸੀ ਕਿ ਜਦੋਂ ਵੀ ਉਹ ਆਪਣੀ ਭੂਆ ਦੇ ਘਰ ਜਾਂਦੀ ਸੀ ਤਾਂ ਚੰਦਰ ਕਿਸੇ ਨਾ ਕਿਸੇ ਬਹਾਨੇ ਉਥੇ ਆ ਜਾਂਦਾ ਤੇ ਚੋਰ ਨਜ਼ਰਾਂ ਨਾਲ ਉਸਨੂੰ ਦੇਖਿਆ ਕਰਦਾ। ਕਦੀ ਕਦੀ ਉਸਨੇ ਚੰਦਰ ਨੂੰ ਆਪਣੀ ਗਲੀ ਵਿਚ ਵੀ ਖੜ੍ਹਾ ਦੇਖਿਆ, ਪਰ ਉਸਨੇ ਇਸ 'ਤੇ ਜ਼ਿਆਦਾ ਧਿਆਨ ਇਸ ਕਰਕੇ ਨਹੀਂ ਦਿੱਤਾ, ਕਿਉਂਕਿ ਉਸਦੇ ਮਨ ਵਿਚ ਅਜਿਹੀ ਕੋਈ ਗੱਲ ਹੀ ਨਹੀਂ ਸੀ। ਪਰ ਉਸ ਦਿਨ ਸਵੇਰੇ ਜਦੋਂ ਲੀਲਾਵਤੀ ਸਕੂਲ ਜਾ ਰਹੀ ਸੀ ਤਾਂ ਰਸਤੇ ਵਿਚ ਚੰਦਰ ਉਸਨੂੰ ਮਿਲਿਆ। ਪਹਿਲਾਂ ਵੀ ਕਈ ਵਾਰ ਚੰਦਰ ਉਸਨੂੰ ਆਉਂਦੇ-ਜਾਂਦੇ ਦਿਖਾਈ ਦਿੰਦਾ ਸੀ, ਅੰਤ ਉਸਨੇ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਅੱਗੇ ਵੱਧ ਗਈ। ਪਰ ਜਦੋਂ ਚੰਦਰ ਨੇ ਉਸਦਾ ਨਾਂ ਲੈ ਕੇ ਉਸਨੂੰ ਰੋਕਣ ਲਈ ਕਿਹਾ ਤਾਂ ਉਹ ਰੁਕ ਗਈ। ਚੰਦਰ ਘਬਰਾਇਆ ਜਿਹਾ ਉਸਦੇ ਨਜ਼ਦੀਕ ਆਇਆ ਤਾਂ ਉਸਨੇ ਪੁੱਛਿਆ, ਕੀ ਗੱਲ ਹੈ?
ਚੰਦਰ ਇੰਨਾ ਜ਼ਿਆਦਾ ਘਬਰਾਇਆ ਹੋਇਆ ਸੀ ਕਿ ਉਸਦੇ ਬੁੱਲ੍ਹਾਂ ਤੋਂ ਬਾਹਰ ਇਕ ਵੀ ਲਫਜ਼ ਨਿਕਲ ਨਾ ਪਾ ਰਿਹਾ ਸੀ। ਉਸਨੇ ਕੰਬਦੇ ਹੱਥਾਂ ਨਾਲ ਇਕ ਕਾਗਜ਼ ਦਾ ਪਰਚਾ ਪੈਂਟ ਦੀ ਜੇਬ ਵਿਚੋਂ ਕੱਢ ਕੇ ਲੀਲਾਵਤੀ ਨੂੰ ਦੇ ਦਿੱਤਾ। ਲਵ ਲੈਟਰ ਹੈ, ਜਾ ਕੇ ਇਕੱਲਿਆਂ ਪੜ੍ਹਨਾ।
ਸਕੂਲ ਵਿਚ ਕੰਮ ਦੀ ਬਹੁਲਤਾ ਦੇ ਕਾਰਨ ਉਸਨੂੰ ਪਰਚਾ ਪੜਨ ਦਾ ਮੌਕਾ ਨਾ ਮਿਲਿਆ। ਘਰ ਪਹੁੰਚ ਕੇ ਜਦੋਂ ਖਾਣਾ ਖਾ ਕੇ ਉਹ ਸੌਣ ਦੇ ਲਈ ਬੈਡ ਤੇ ਲੇਟੀ ਤਾਂ ਉਸਨੂੰ ਆਪਣੇ ਬੈਗ ਵਿਚ ਰੱਖਿਆ ਪਰਚਾ ਯਾਦ ਆ ਗਿਆ। ਉਸਨੇ ਪਰਚਾ ਕੱਢਿਆ ਅਤੇ ਪੜ੍ਹਨ ਲੱਗੀ।
ਪਰਚਾ ਪੜ੍ਹਨ ਤੋਂ ਬਾਅਦ ਸਾਰੀ ਕਹਾਣੀ ਸਮਝ ਆ ਗਈ। ਉਸਨੇ ਭੂਆ ਦੇ ਘਰ ਵਿਚ ਇਹ ਤਾਂ ਸੁਣਿਆ ਸੀ ਕਿ ਚੰਦਰ ਬਹੁਤ ਹੀ ਗੰਭੀਰ ਅਤੇ ਚੰਗੇ ਆਚਰਣ ਵਾਲਾ ਹੈ, ਇਸ ਕਰਕੇ ਉਹ ਚੰਦਰ ਦਾ ਪੱਤਰ ਪੜ੍ਹਨ ਤੋਂ ਬਾਅਦ ਕੁਝ ਪਲਾਂ ਦੇ ਲਈ ਉਸਦੇ ਸੱਦੇ ਨੂੰ ਨਜ਼ਰਅੰਦਾਜ਼ ਨਾ ਕਰ ਸਕੀ।
ਲੀਲਾਵਤੀ ਅੱਧੀ ਰਾਤ ਤੱਕ ਲੈਟਰੀ ਵਿਚ ਲਿਖੀ ਇਕ ਇਕ ਗੱਲ ਤੇ ਵਿਚਾਰ ਕਰਦੀ ਰਹੀ, ਫਿਰ ਉਸਨੇ ਫੈਸਲਾ ਕੀਤਾ ਕਿ ਜੇਕਰ ਸਵੇਰੇ ਚੰਦਰ ਉਸਨੂੰ ਮਿਲਿਆ ਤਾਂ ਉਹ ਉਸਨੂੰ ਸਮਝਾ ਕੇ ਸ਼ਾਂਤ ਕਰ ਦੇਵੇਗੀ।
ਸਵੇਰੇ ਲੀਲਾਵਤੀ ਸਕੂਲ ਜਾਣ ਦੇ ਲਈ 9 ਵਜੇ ਘਰ ਤੋਂ ਨਿਕਲੀ ਤਾਂ ਬੱਸ ਸਟਾਪ ਦੇ ਨਜ਼ਦੀਕ ਉਸਨੂ ੰਚੰਦਰ ਖੜ੍ਹਾ ਦਿਖਾਈ ਦਿੱਤਾ। ਚੰਦਰ ਨੇ ਇਕ ਪਲ ਉਸਨੂੰ ਦੇਖਿਆ, ਫਿਰ ਨਜ਼ਰਾਂ ਹੇਠਾਂ ਕਰ ਲਈਆਂ।
ਲੀਲਾਵਤੀ ਉਸ ਦੇ ਕੋਲ ਪਹੁੰਚੀ ਅਤੇ ਕਿਹਾ, ਮੇਰੇ ਨਾਲ ਆਓ। ਲੀਲਾਵਤੀ ਚੰਦ ਨੂੰ ਪਾਰਕ ਵਿਚ ਲੈ ਗਈ, ਉਥੇ ਦੋਵੇਂ ਘਾਹ ਉਤੇ ਬੈਠ ਗਏ।
ਕੁਝ ਪਲਾਂ ਦੇ ਲਈ ਦੋਵਾਂ ਵਿਚਕਾਰ ਖਾਮੋਸ਼ੀ ਰਹੀ, ਫਿਰ ਲੀਲਾਵਤੀ ਨੇ ਕਿਹਾ, ਮੈਂ ਜਾਣਦੀ ਹਾਂ, ਅਿਾਰ ਤੇ ਕਿਸੇ ਦਾ ਵੱਸ ਨਹੀਂ ਹੁੰਦਾ। ਮੈਂ ਤੁਹਾਡੇ ਪਿਆਰ ਦੀ ਕਦਰ ਕਰ ਸਕਦੀ ਹਾਂ, ਪਰ ਸਵੀਕਾਰ ਨਹੀਂ ਕਰ ਸਕਾਂਗੀ।
ਕਿਉਂ.. ਮੈਂ ਗਰੀਬ ਹਾਂ, ਇਸ ਕਰਕੇ?  ਮੈਂ ਕਿਹੜਾ ਅਮੀਰ ਘਰ ਦੀ ਹਾਂ। ਤੁਸੀਂ ਚੰਗੇ ਇਨਸਾਨ ਹੋ ਅਤੇ ਚੰਗੇ ਲੋਕ ਹੀ ਪਿਆਰ ਦੇ ਕਾਬਲ ਹੁੰਦੇ ਹਨ। ਗੱਲ ਦਰਅਸਲ ਇਹ ਹੈ ਕਿ ਅਸੀਂ ਦੋਵੇਂ ਵੱਖਰੀ ਜਾਤੀ ਦੇ ਹਾਂ। ਸਾਡੇ ਘਰ ਵਾਲੇ ਵਿਆਹ ਲਈ ਤਿਆਰ ਨਹੀਂ ਹੋਣਗੇ।
ਸਿਰਫ ਇਸ ਕਰਕੇ ਕਿ ਮੈਂ ਤੁਹਾਡੀ ਜਾਤੀ ਦਾ ਨਹੀਂ ਹਾਂ ਅਤੇ ਘਰ ਵਾਲੇ ਸਾਡਾ ਵਿਆਹ ਨਹੀਂ ਕਰਨਗੇ, ਤੁਸੀਂ ਮੇਰਾ ਪਿਆਰ ਠੁਕਰਾ ਦਿਓਗੀ। ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ।
ਕਿਹੋ ਜਿਹੇ ਮਰਦ ਹੋ, ਜੋ ਔਰਤਾਂ ਵਾਂਗ ਅੱਖਾਂ ਵਿਚ ਹੰਝੂ ਭਰ ਲਏ। ਕੋਈ ਜਾਣ ਕੇ ਵੀ ਨਹੀਂ ਦੱਸ ਸਕਦਾ। ਸਿਰਕਦਿਆਂ ਹੋਇਆਂ ਚੰਦਰ ਨੇ ਕਿਹਾ, ਉਸਨੇ ਆਪਣਾ ਸਿਰ ਲੀਲਾਵਤੀ ਦੇ ਪੈਰਾਂ ਵਿਚ ਰੱਖ ਦਿੱਤਾ ਅਤੇ ਫੁੱਟ ਫੁੱਟ ਕੇ ਕਾਫੀ ਦੇਰ ਤੱਕ ਰੋਂਦਾ ਰਿਹਾ।
ਇਸ ਤੋਂ ਬਾਅਦ ਚੰਦਰ ਅਤੇ ਲੀਲਾਵਤੀ ਦੇ ਪਿਆਰ ਦਾ ਸਫਰ ਸ਼ੁਰੂ ਹੋ ਗਿਆ ਅਤੇ ਦੋਵੇਂ ਅਕਸਰ ਪਾਰਕਾਂ ਵਿਚ ਮਿਲਦੇ। ਇਕ ਦਿਨ ਲੀਲਾਵਤੀ ਦੇ ਘਰ ਕੋਈ ਨਹੀਂ ਸੀ ਤਾਂ ਉਸ ਨੇ ਚੰਦਰ ਨੂੰ ਸੱਦਾ ਦੇ ਦਿੱਤਾ। ਚੰਦਰ ਸਿੱਧਾ ਬਿਨਾਂ ਝਿਜਕ ਉਸ ਦੇ ਘਰ ਪਹੁੰਚ ਗਿਆ। ਲੀਲਾਵਤੀ ਉਸਨੂੰ ਕਮਰੇ ਵਿਚ ਲੈ ਗਈ। ਉਸ ਵਕਤ ਲੀਲਾਵਤੀ ਘਬਰਾਈ ਹੋਈ ਸੀ। ਫਿਰ ਦੋਵਾਂ ਵਿਚਕਾਰ ਸਰੀਰਕ ਸਬੰਧ ਵੀ ਕਾਇਮ ਹੋ ਗਏ। ਇਸ ਤੋਂ ਬਾਅਦ ਚੰਦਰ ਨੂੰ ਬਾਹਰ ਜਾਣ ਲਈ ਕਿਹਾ।
ਚੰਦਰ ਜਾਂਦਾ ਹੋਇਆ ਕਹਿ ਗਿਆ ਕਿ ਜੇਕਰ ਤੁਸੀਂ ਕਿਸੇ ਨਾਲ ਵਿਆਹ ਕਰਵਾਇਆ ਤਾਂ ਤੈਨੂੰ ਮਾਰ ਕੇ ਆਪ ਵੀ ਆਤਮ ਹੱਤਿਆ ਕਰ ਲਵਾਂਗਾ। ਲੀਲਾਵਤੀ ਉਸਦੀ ਦੀਵਾਨਗੀ ਤੋਂ ਹੁਣ ਭੈਅਭੀਤ ਰਹਿਣ ਲੱਗੀ। ਉਹ ਉਸਦੀ ਹਰ ਗੱਲ ਮੰਨਣ ਦੇ ਲਈ ਬੇਵੱਸ ਹੋ ਜਾਂਦੀ ਸੀ।  ਇਕ ਕਹਾਵਤ ਹੈ, ਪਿਆਰ ਚਾਹੇ ਸੱਤ ਪਰਦਿਆਂ ਵਿਚ ਲੁਕ ਕੇ ਕੀਤਾ ਜਾਵੇ, ਇਕ ਨਾ ਇਕ ਦਿਨ ਜ਼ਮਾਨੇ ਨੂੰ ਇਸਦੀ ਭਿਣਕ ਲੱਗ ਹੀ ਜਾਂਦੀ ਹੈ। ਅਜਿਹਾ ਹੀ ਲੀਲਾਵਤੀ ਅਤੇ ਚੰਦਰ ਦੇ ਨਾਲ ਵੀ ਹੋਇਆ। ਇਕ ਦਿਨ ਲੀਲਾਵਤੀ ਦੇ ਇਕ ਪੜੌਸੀ ਨੇ ਉਸਨੂੰ ਚੰਦਰ ਦੇ ਨਾਲ ਡ੍ਰਮਰਾਵ ਦੇ ਕਮਰੇ ਵਿਚ ਦੇਖ ਲਿਆ ਅਤੇ ਸਾਰਾ ਮਾਜਰਾ ਸਮਝ ਗਿਆ। ਉਹ ਲੀਲਾਵਤੀ ਨੂੰ ਬਲੈਕ ਮੇਲ ਕਰਨਾ ਚਾਹੁੰਦਾ ਸੀ। ਉਹ ਸਿੱਧਾ ਕਮਰੇ ਵਿਚ ਗਿਆ ਅਤੇ ਕਿਹਾ ਮੇਰੀ ਗੱਲ ਮੰਨ ਲਓ, ਮੈਂ ਕਿਸੇ ਨੂੰ ਨਹੀਂ ਦੱਸਾਂਗਾ। ਪੜੌਸੀ ਨੇ ਕਿਹਾ ਤਾਂ ਚੰਦਰ ਗੁੱਸੇ ਵਿਚ ਭੜਕ ਗਿਆ। ਉਸਨੈ ਪੜੌਸੀ ਦਾ ਕਾਲਰ ਪਕੜ ਲਿਆ ਅਤੇ ਕਿਹਾ, ਇਹ ਮੇਰੀ ਪਤਨੀ ਹੈ, ਚਲਾ ਜਾ ਇੱਥੋਂ।
ਚਲਾ ਜਾਂਦਾ ਹਾਂ ਪਰ ਇਸ ਦੇ ਪਾਪਾ ਨੂੰ ਜਦੋਂ ਪਤਾ ਲੱਗੇਗਾ ਕਿ ਲੀਲਾਵਤੀ ਕੀ ਕਰ ਰਹੀ ਸੀ ਤਾਂ ਉਹਨਾਂ ਨਾਲ ਕੀ ਬੀਤੇਗੀ।
ਆਖਿਰ ਲੀਲਾਵਤੀ ਨੇ ਹਥਿਆਰ ਸੁੱਟ ਦਿੱਤੇ ਅਤੇ ਚੰਦਰ ਵੀ ਸਿਰ ਪਕੜ ਕੇ ਬੈਠ ਗਿਆ। ਆਖਿਰ ਉਸ ਨੇ ਉਸਦੀ ਇੱਛਾ ਵੀ ਪੂਰੀ ਕਰ ਦਿੱਤੀ, ਪਰ ਬਿੱਲੀ ਦੇ ਮੂੰਹ ਹੁਣ ਮਲਾਈ ਲੱਗ ਚੁੱਕੀ ਸੀ। ਉਸਨੇ ਹਫਤੇ ਬਾਅਦ ਫਿਰ ਕਿਹਾ ਕਿ ਲੀਲਾਵਤੀ ਚੱਲ ਮੇਰੇ ਨਾਲ ਤਾਂ ਲੀਲਾਵਤੀ ਸਾਫ ਮੁੱਕਰ ਗਈ। ਫਿਰ ਉਸਨੇ ਇਹ ਗੱਲ ਲੀਲਾਵਤੀ ਦੇ ਘਰ ਵਾਲਿਆਂ ਨੂੰ ਦੱਸ ਦਿੱਤੀ। ਲੀਲਾਵਤੀ ਨੇ ਸਭ ਕੁਝ ਸੱਚ ਦੱਸ ਦਿੱਤਾ। ਘਰ ਵਾਲਿਆਂ ਨੇ ਉਸਨੂੰ ਕਾਫੀ ਕੁੱਟਿਆ ਅਤੇ ਫਿਰ ਉਸਦੀ ਨੌਕਰੀ ਛੁਡਵਾ ਕੇ ਘਰੇ ਹੀ ਕੈਦ ਕਰ ਲਿਆ।
ਕਾਫੀ ਦਿਨ ਬੀਤ ਗਏ। ਦੋਵੇਂ ਇਕ ਦੂਜੇ ਨੂੰ ਨਾ ਮਿਲ ਸਕੇ, ਨਾ ਗੱਲਬਾਤ ਕਰ ਸਕੇ। ਇਕ ਦਿਨ ਮੌਕਾ ਪਾ ਕੇ ਲੀਲਾਵਤੀ ਪਾਰਕ ਵਿਚ ਗਈ। ਦੋਵਾਂ ਨੇ ਉਸੇ ਦਿਨ ਆਰੀਆ ਮੰਦਰ ਵਿਚ ਵਿਆਹ ਕਰ ਲਿਆ, ਫਿਰ ਰਾਤ ਨੂੰ ਲੀਲਾਵਤੀ ਚੰਦਰ ਦੇ ਨਾਲ ਭੱਜ ਗਈ। ਚੰਦਰ ਉਸਨੂੰ ਪਟਨੇ ਲੈ ਗਿਆ। ਉਥੇ ਇਕ ਮਹੀਨੇ ਤੱਕ ਚੰਦਰ ਦੇ ਨਾਲ ਰਹਿਣ ਨਾਲ ਲੀਲਾਵਤੀ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗ ਗਿਆ। ਉਸਦੀ ਸਮਝ ਵਿਚ ਆ ਗਿਆ ਕਿ ਚੰਦਰ ਨਾਲ ਪਿਆਰ ਕਰਕੇ ਉਸਨੇ ਵੱਡੀ ਭੁੱਲ ਕੀਤੀ ਹੈ।
ਉਧਰ ਲੀਲਾਵਤੀ ਦੇ ਭੱਜਣ ਤੋਂ ਬਾਅਦ ਲੀਲਾਵਤੀ ਦੇ ਪਿਤਾ ਨੇ ਥਾਣੇ ਵਿਚ ਰਿਪੋਰਟ ਲਿਖਵਾ ਦਿੱਤੀ ਸੀ। ਪੁਲਿਸ ਨੇ ਚੰਦਰ ਦੇ ਘਰਵਾਲਿਆਂ ਤੇ ਦਬਾਅ ਪਾਇਟਾ ਤਾਂ ਉਸਦੇ ਵੱਡੇ ਭਰਾ ਨੇ ਦੱਸ ਦਿੱਤਾ ਕਿ ਚੰਦਰ ਲੀਲਾਵਤੀ ਨੂੰ ਪਟਨੇ ਲੈ ਗਿਆ ਹੈ। ਪੁਲਿਸ ਨੇ ਪਟਨੇ ਜਾ ਕੇ ਦੋਵਾਂ ਨੂੰ ਪਕੜ ਲਿਆ ਅਤੇ ਗਾਜੀਪੁਰ ਲੈ ਆਏ। ਲੀਲਾਵਤੀ ਦੇ ਘਰ ਵਾਲੇ ਬਦਨਾਮੀ ਦੇ ਡਰ ਕਾਰਨ ਪੁਲਿਸ ਨਾਲ ਮਿਲ ਕੇ ਮਾਮਲੇ ਨੂੰ ਰਫਾ ਦਫਾ ਕਰਵਾ ਗਏ। ਪੁਲਿਸ ਦੇ ਸਮਝਾਉਣ ਤੇ ਚੰਦਰ ਨੇ ਇਹ ਲਿਖ ਕੇ ਦਿੱਤਾ ਕਿ ਉਹ ਭਵਿੱਖ ਵਿਚ ਲੀਲਾਵਤੀ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਰੱਖੇਗਾ, ਪਰ ਲੀਲਾਵਤੀ ਤਾਂ ਉਸਦੀ ਨਸ ਨਸ ਵਿਚ ਵੱਸ ਚੁੱਕੀ ਸੀ। ਉਹ ਉਸਨੂੰ ਮਿਲਣ ਲਈ ਤੜਫਣ ਲੱਗਿਆ। ਉਧਰ ਘਰ ਵਾਲਿਆਂ ਦੇ ਸਮਝਾਉਣ ਤੇ ਲੀਲਾਵਤੀ ਨੇ ਚੰਦਰ ਨੂੰ ਦਿਲ ਦਿਮਾਗ ਤੋਂ ਕੱਢ ਦਿੱਤਾ। ਫਿਰ ਉਹ ਨੌਕਰੀ ਕਰਨ ਲੱਗੀ। ਵਾਰਦਾਤ ਤੋਂ ਤਿੰਨ ਦਿਨ ਪਹਿਲਾਂ ਚੰਦਰ ਨੂੰ ਪਤਾ ਲੱਗਿਆ ਕਿ ਲੀਲਾਵਤੀ ਦਾ ਵਿਆਹ ਜੌਨਪੁਰ ਵਿਚ ਤੈਅ ਹੋ ਚੁੱਕਾ ਹੈ। ਇਹ ਜਾਣਕੇ ਉਸਨੂੰ ਲੱਗਿਆ ਕਿ ਉਹ ਲੁੱਟਿਆ ਗਿਆ ਹੈ। ਉਹ ਘਰ ਤੋਂ ਕੁਝ ਦੂਰ ਲੀਲਾਵਤੀ ਦਾ ਇੰਤਜ਼ਾਰ ਕਰਨ ਲੱਗਿਆ। ਲੀਲਾਵਤੀ ਜਦੋਂ ਸਕੂਲ ਜਾਣ ਦੇ ਲਈ ਘਰ ਤੋਂ ਨਿਕਲੀ ਤਾਂ ਚੰਦਰ ਨੇ ਉਸਦਾ ਪਿੱਛਾ ਕੀਤਾ। ਲੀਲਾਵਤੀ ਮਦਰ ਡੇਅਰੀ ਦੇ ਕੋਲ ਪਹੁੰਚੀ ਤਾਂ ਚੰਦਰ ਉਸਦਾ ਰਸਤਾ ਰੋਕ ਕੇ ਖੜ੍ਹਾ ਹੋ ਗਿਆ। ਉਸਨੂੰ ਅਚਾਨਕ ਸਾਹਮਣੇ ਖੜ੍ਹਾ ਦੇਖ ਕੇ ਲੀਲਾਵਤੀ ਦੀਆ ਅੱਖਾਂ ਵਿਚ ਨਫਰਤ ਆ ਗਈ।
ਪਿੱਛੇ ਹਟੋ ਅਤੇ ਜਾਓ ਇੱਥੋਂ। ਜਿਉਂ ਹੀ ਲੀਲਾਵਤੀ ਨੇ ਉਸ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਚਾਕੂ ਨਾਲ ਲੀਲਾਵਤੀ ਤੇ ਹਮਲਾ ਕਰ ਦਿੱਤਾ। ਲੀਲਾਵਤੀ ਦੀਆਂ ਚੀਖਾਂ ਸੁਣ ਕੇ ਲੋਕੀ ਦੌੜੇ ਆਏ ਤਾਂ ਉਦੋਂ ਤੱਕ ਲੀਲਾਵਤੀ ਗੰਭੀਰ ਜ਼ਖਮੀ ਹੋ ਗਈ ਸੀ। ਲੋਕਾਂ ਨੇ ਪੁਲਿਸ ਨੂੰ ਖ਼ਬਰ ਕੀਤੀ ਅਤੇ ਅੱਧੇ ਘੰਟੇ ਬਾਅਦ ਪੁਲਿਸ ਆਈ, ਉਦੋਂ ਤੱਕ ਲੀਲਾਵਤੀ ਮਰ ਚੁੱਕੀ ਸੀ। ਕੁਝ ਦੇਰ ਬਾਅਦ ਪਤਾ ਲੱਗਿਆ ਕਿ ਚੰਦਰ ਨੇ ਵੀ ਆਤਮ ਹੱਤਿਆ ਕਰ ਲਈ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਪ੍ਰੇਮਿਕਾ ਦੀ ਹੱਤਿਆ ਕਰਕੇ ਖੁਦ ਵੀ ਆਤਮ ਹੱਤਿਆ ਕਰ ਲਈ

Currency Converter

Amount:
From:
To:


Gurbani Radio


Gurbani - Sri Harmandir Sahib