Monday, 11 June 2012 13:53
Print PDF

ਅੰਜੂ ਬੇਹੱਦ ਖੂਬਸੂਰਤ ਸੀ। 23 ਸਾਲਾਂ ਦੀ ਉਮਰ ਵਿਚ ਉਸਦਾ ਰੰਗ-ਰੂਪ ਪੂਰਾ ਨਿਘਰ ਗਿਆ ਸੀ। ਹਾਲੇ ਉਹ ਸਰਕਾਰੀ ਸਕੂਲ ਵਿਚ ਨੌਵੇਂ ਕਲਾਸ ਵਿਚ ਪੜ੍ਹ ਰਹੀ ਸੀ। ਅੰਜੂ ਆਪਣੇ ਮੰਮੀ-ਪਾਪਾ ਦੇ ਨਾਲ ਦਿੱਲੀ ਦੇ ਦੱਖਣਪੁਰੀ ਸਥਿਤ ਗਲੀ ਨੰਬਰ 11 ਵਿਚ ਰਹਿੰਦੀ ਸੀ। ਅੰਜੂ ਦੀ ਗਲੀ ਵਿਚ ਜੇਬਕਤਰੇ ਸ਼ਿਵ ਪ੍ਰਸਾਦ ਉਰਫ ਸ਼ਿਬੂ ਦਾ ਦੋਸਤ ਰਾਕੀ ਵੀ ਰਹਿੰਦਾ ਸੀ। ਜੇਬ ਕਤਰੇ ਸ਼ਿਵ ਪ੍ਰਸਾਦ ਦੀ ਬਦਮਾਸ਼ੀ ਚਲਦੀ ਸੀ।
ਖ਼ਤਰਨਾਕ ਬਦਮਾਸ਼ ਹੋਣ ਦੇ ਕਾਰਨ ਗਲੀ ਦਾ ਹਰ ਸ਼ਰੀਫ ਆਦਮੀ ਸ਼ਿਵ ਪ੍ਰਸਾਦ ਤੋਂ ਡਰਦਾ ਸੀ। ਇਕ ਦਿਨ ਸ਼ਿਵ ਪ੍ਰਸਾਦ ਦੀ ਨਜ਼ਰ ਅੰਜੂ ਤੇ ਪਈ ਤਾਂ ਉਹ ਉਸਦੀ ਖੂਬਸੂਰਤੀ ਦੇਖ ਕੇ ਠੱਗਿਆ ਜਿਹਾ ਰਹਿ ਗਿਆ। ਜਦੋਂ ਅੰਜੂ ਸਕੂਲ ਜਾਣ ਲਈ ਘਰੋਂ ਬਾਹਰ ਨਿਕਲਦੀ ਤਾਂ ਘਰ ਤੋਂ ਥੋੜ੍ਹੀ ਦੂਰ ਤੇ ਹੀ ਸ਼ਿਵ ਪ੍ਰਕਾਸ਼ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਲੱਗਦਾ। ਪਰ ਅੰਜੂ ਪ੍ਰਵਾਹ ਨਾ ਕਰਦੀ। ਸ਼ਿਵ ਦੇ ਖੌਫ ਕਾਰਨ ਉਹ ਘਰ ਵਿਚ ਸ਼ਿਕਾਇਤ ਵੀ ਨਾ ਕਰਦੀ। ਅੰਜੂ ਦੀ ਖਾਮੋਸ਼ੀ ਦਾ ਫਾਇਦਾ ਉਠਾਉਂਦੇ ਹੋਏ ਇਕ ਦਿਨ ਉਸਨੂੰ ਰਸਤੇ ਵਿਚ ਤੰਗ ਕਰਨ ਲੱਗਿਆ। ਇਕ ਦਿਨ ਅੰਜੂ ਸਕੂਲ ਤੋਂ ਆ ਰਹੀ ਸੀ ਤਾਂ ਗਲੀ ਦੀ ਨੁੱਕਰ ਉਤੇ ਸ਼ਿਵ ਪ੍ਰਸਾਦ ਨੇ ਅੱਗੇ ਵੱਧ ਕੇ ਅੰਜੂ ਦਾ ਰਸਤਾ ਰੋਕ ਲਿਆ। ਸ਼ਿਵ ਪ੍ਰਸਾਦ ਦੁਆਰਾ ਰਸਤਾ ਰੋਕੇ ਜਾਣ ਕਾਰਨ ਅੰਜੂ ਸਹਿਮ ਗਈ। ਅੰਜੂ ਅਣਜਾਣ ਸੀ, ਉਹ ਘਬਰਾ ਗਈ। ਅਚਾਨਕ ਤੇਜ਼ੀ ਨਾਲ ਅੱਗੇ ਵਧਦੀ ਘਰੇ ਚਲੀ ਗਈ। ਉਸਦੀ

ਹਾਲਤ ਦੇਖ ਕੇ ਉਸਦਾ ਵੱਡਾ ਭਰਾ ਵਿਨੋਦ ਪੁੱਛ ਬੈਠਿਆ, ਕੀ ਗੱਲ ਹੈ ਅੰਜੂ? ਭਾਈ ਬਦਮਾਸ਼ ਸ਼ਿਬੂ ਅਕਸਰ ਮੈਨੂੰ ਸਕੂਲ ਆਉਂਦੇ-ਜਾਂਦੇ ਤੰਗ ਕਰਦਾ ਹੈ, ਅੱਜ ਤਾਂ ਉਸਨੇ ਹੱਦ ਕਰ ਦਿੱਤੀ। ਮੇਰਾ ਰਸਤਾ ਰੋਕ ਕੇ ਮੈਨੂੰ ਕਹਿੰਦਾ ਮੇਰੇ ਨਾਲ ਵਿਆਹ ਕਰਵਾ ਲੈ।
ਆਪਣੀ ਛੋਟੀ ਭੈਣ ਦੇ ਮੂੰਹੋਂ ਇਹ ਸੁਣ ਕੇ ਵਿਨੋਦ ਭੜਕ ਗਿਆ। ਉਹ ਸ਼ਿਵ ਪ੍ਰਸਾਸਦ ਅਤੇ ਉਸਦੇ ਦੋਸਤ ਰਾਕੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸਨੇ ਸ਼ਿਵ ਪ੍ਰਸਾਦ ਨੂੰ ਸਮਝਾਉਣ ਦਾ ਫੈਸਲਾ ਕੀਤਾ ਅਤੇ ਉਸਦੇ ਘਰ ਪਹੁੰਚ ਗਿਆ। ਪਰ ਸ਼ਿਵ ਪ੍ਰਸਾਦ ਨੇ ਬੇਸ਼ਰਮ ਬਣਦਿਆਂ ਕਿਹਾ ਕਿ ਮੈਨੂੰ ਤੇਰੀ ਭੈਣ ਪਸੰਦ ਹੈ। ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਮੇਰੇ ਵਰਗਾ ਗੱਭਰੂ ਜਵਾਨ ਕਿੱਥੇ ਮਿਲੇਗਾ। ਉਸਦੇ ਸਮਝਾਉਣ ਦਾ ਕੋਈ ਅਸਰ ਨਾ ਹੋਇਆ।
ਉਹ ਅੰਜੂ ਨੂੰ ਇਸੇ ਤਰ੍ਹਾਂ ਤੰਗ ਕਰਦਾ ਰਿਹਾ। ਸ਼ਿਵ ਪ੍ਰਸਾਦ ਦੀ ਬਦਮਾਸ਼ੀ ਵਧਦੀ ਗੲ ਅਤੇ ਵਿਨੋਦ ਉਸ ਨਾਲ ਲੜ ਬੈਠਿਆ। ਦੋਵਾਂ ਵਿਚਕਾਰ ਕਈ ਵਾਰ ਲੜਾਈ ਹੋਈ ਪਰ ਇਸੇ ਤਰ੍ਹਾਂ ਇਕ ਸਾਲ ਲੰਘ ਗਿਆ।
ਇਕ ਦਿਨ ਸ਼ਿਵ ਪ੍ਰਸਾਦ ਨੇ ਯੋਜਨਾ ਬਣਾ ਕੇ ਵਿਨੋਦ ਨੂੰ ਕਿਡਨੈਪ ਕਰਵਾ ਲਿਆ। ਵਿਨੋਦ ਨੂੰ ਕਿਸੇ ਗੁੰਮਨਾਮ ਥਾਂ ਤੇ ਲਿਜਾ ਕੇ ਨਜ਼ਰਬੰਦ ਕਰਨ ਤੋਂ ਬਾਅਦ ਉਹ ਸਿੱਧਾ ਅੰਜੂ ਦੇ ਘਰ ਪਹੁੰਚਿਆ ਅਤੇ ਉਸਦੇ ਪਿਤਾ ਨੂੰ ਕਿਹਾ, ਤੁਹਾਡਾ ਮੁੰਡਾ ਮੇਰੀ ਕੋਲ ਹੈ, ਜੇਕਰ ਅੰਜੂ ਨੇ ਮੇਰੇ ਨਾਲ ਵਿਆਹ ਨਾ ਕੀਤਾ ਤਾਂ ਮੈਂ ਉਸਨੂੰ ਜਾਨੋਂ ਮਾਰ ਦਿਆਂਗਾ। ਸ਼ਿਵ ਪ੍ਰਸਾਦ ਦੀ ਹਿਮਾਕਤ ਦੇਖ ਕੇ ਸ੍ਰੀ ਪ੍ਰਸਾਦ ਘਬਰਾ ਗਏ। ਰੇਵਤੀ ਪ੍ਰਸਾਦ ਸਿੱਧੇ ਸੁਭਾਅ ਦੇ ਸਨ ਅਤੇ ਝਗੜੇ ਤੋਂ ਦੂਰ ਰਹਿੰਦੇ ਸਨ। ਜਵਾਨ ਲੜਕੇ ਦੀ ਜਾਨ ਜਾਂਦੀ ਦੇਖ ਕੇ ਉਸ ਨੇ ਅੰਜੂ ਦਾ ਵਿਆਹ ਬਦਮਾਸ਼ ਸ਼ਿਵ ਪ੍ਰਸਾਦ ਨਾਲ ਕਰ ਦਿੱਤਾ। ਅੰਜੂ ਦੇ ਵਿਆਹ ਤੋਂ ਅਗਲੇ ਦਿਨ ਸ੍ਰੀ ਪ੍ਰਕਾਸ਼ ਨੇ ਸ਼ਿਵ ਪ੍ਰਸਾਦ ਨੂੰ ਆਪਣੇ ਲੜਕੇ ਵਿਨੋਦ ਬਾਰੇ ਪੁੱਛਿਆ ਤਾਂ ਸ਼ਿਵ ਪ੍ਰਸਾਦ ਨੇ ਦੱਸਿਆ ਕਿ ਕੁੱਟਮਾਰ ਦਰਮਿਆਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ, ਇਸ ਵਕਤ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਿਹਾ ਹੈ। ਉਹ ਹਸਪਤਾਲ ਪਹੁੰਚਿਆ ਤਾਂ ਉਸ ਤੋਂ ਵਿਨੋਦ ਦੀ ਹਾਲਤ ਦੇਖੀ ਨਾ ਗਈ। ਉਸੇ ਦਿਨ ਹਸਪਤਾਲ ਵਿਚ ਇਲਾਜ ਦੌਰਾਨ ਵਿਨੋਦ ਚੱਲ ਵੱਸਿਆ। ਵਿਨੋਦ ਦੀ ਬੇਜਾਨ ਲਾਸ਼ ਲੈ ਕੇ ਸ੍ਰੀ ਪ੍ਰਕਾਸ਼ ਘਰ ਆ ਗਿਆ ਅਤੇ ਉਸਦਾ ਅੰਤਿਮ ਸਸਕਾਰ ਕਰ ਦਿੱਤਾ। ਆਪਣੀ ਲੜਕੀ ਅੰਜੂ ਦੀ ਜ਼ਿੰਦਗੀ ਦੀ ਖਾਤਰ ਉਸ ਨੇ ਪੁਲਿਸ ਨੂੰ ਕੁਝ ਨਾ ਦੱਸਿਆ।
ਸ਼ਿਵ ਪ੍ਰਸਾਦ ਦਿਨ ਭਰ ਲੋਕਾਂ ਦੀਆਂ ਜੇਬਾਂ ਕੱਟਦਾ ਅਤੇ ਰਾਤ ਨੂੰ ਦਿੱਲੀ ਤੋਂ ਰਾਕੀ ਦੀ ਆਟੋ ਚਲਾਉਂਦਾ। ਵਿਆਹ ਤੋਂ ਕੁਝ ਮਹੀਨੇ ਬਾਅਦ ਸ਼ਿਵ ਦਾ ਵਿਵਹਾਰ ਬਦਲ ਗਿਆ ਅਤੇ ਅੰਜੂ ਨੂੰ ਤੰਗ ਕਰਨ ਲੱਗਿਆ।
ਸ਼ਰਾਬ ਅਤੇ ਸਮੈਕ ਦੇ ਆਦੀ ਸ਼ਿਵ ਪ੍ਰਸਾਦ ਨੇ ਕਈ ਵਾਰ ਅੰਜੂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਅੰਜੂ ਇਹ ਗੱਲ ਪੇਕੇ ਕਹਿਣ ਤੋਂ ਡਰਦੀ ਸੀ।
ਇਕ ਸਾਲ ਤੱਕ ਸ਼ਿਵ ਪ੍ਰਸਾਦ ਅੰਜੂ ਦੇ ਨਾਲ ਦੱਖਣਪੁਰੀ ਵਿਚ ਅਲੱਗ ਅਲੱਞ ਮਕਾਨ ਵਿਚ ਕਿਰਾਏ ਤੇ ਰਿਹਾ। ਇਕ ਸਾਲ ਬਾਅਦ ਅੰਜੂ ਨੇ ਇਕ ਲੜਕੇ ਨੂੰ ਜਨਮ ਦਿੱਤਾ, ਜਿਸਦਾ ਨਾਂ ਸਾਹਿਲ ਰੱਖਿਆ ਗਿਆ। ਕਿਉਂਕਿ ਅੰਜੂ ਦੀ ਉਮਰ ਕਾਫੀ ਘੱਟ ਸੀ, ਇਸ ਕਰਕੇ ਬੱਚੇ ਦੀ ਸਹੀ ਦੇਖਭਾਲ ਨਹੀਂ ਕਰ ਸਕਦੀ ਸੀ। ਘਰ ਦਾ ਖਰਚਾ ਚਲਾਉਣਾ ਮੁਸ਼ਕਿਲ ਹੋਇਆ ਤਾਂ ਸ਼ਿਵ ਪ੍ਰਸਾਦ ਨੇ ਹਰ ਰੋਜ਼ ਇਕ ਨਵਾਂ ਗਾਹਕ ਲਿਆ ਕੇ ਅੰਜੂ ਦੀ ਇੱਜ਼ਤ ਤਾਰ ਤਾਰ ਕਰਵਾਉਣੀ ਸ਼ੁਰੂ ਕਰ ਦਿੱਤੀ। ਉਹ ਦੇਹ ਵਪਾਰ ਦੇ ਧੰਦੇ ਵਿਚ ਉਤਾਰ ਦਿੱਤੀ। ਜਬਰੀ ਉਸ ਨੂੰ ਅਣਜਾਣ ਲੋਕਾਂ ਦੇ ਮੂਹਰੇ ਪੇਸ਼ ਕੀਤਾ ਜਾਣ ਲੱਗਿਆ। ਇਕ ਵਾਰ ਅੰਜੂ ਨੇ ਇਨਕਾਰ ਕੀਤਾ ਤਾਂ ਉਸ ਨੇ ਉਸਦੇ ਮੂੰਹ ਤੇ ਸਿਰਹਾਣਾ ਰੱਖ ਕੇ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ।
ਸ਼ਿਵ ਪ੍ਰਸਾਸਦ ਕਿਰਾਏਦਾਰ ਦਿਨੇਸ਼ ਤੋਂ ਹਰ ਮਹੀਨੇ ਰੈਗੂਲਰ ਕਿਰਾਇਆ ਵਸੂਲ ਕਰਨ ਆ ਜਾਂਦਾ ਸੀ। ਜਵਾਈ ਦੇ ਅੱਤਿਆਚਾਰਾਂ ਤੋਂ ਤੰਗ ਆ ਕੇ ਸ੍ਰੀ ਪ੍ਰਕਾਸ਼ ਹੁਣ ਕਿਰਾਏ ਦੇ ਮਕਾਨ ਵਿਚ ਰਹਿਣ ਲੱਗਿਆ। ਕਈ ਵਾਰ ਸ਼ਿਵ ਪ੍ਰਸਾਦ ਆਪਣੀ ਸੱਸ ਨੂੰ ਉਸਦੇ ਪਤੀ ਦੀ ਸਾਹ ਦੀ ਬਿਮਾਰੀ ਦੇ ਤਾਅਨੇ ਦੇ ਕੇ ਆਪਣੇ ਨਾਲ ਰਹਿਣ ਦੀ ਗੱਲ ਕਹਿੰਦਾ, ਜਿਸ ਨੂੰ ਸਰਸਵਤੀ ਅਣਸੁਣਿਆ ਕਰ ਦਿੰਦੀ।
ਕਦੀ ਸ਼ਿਵ ਪ੍ਰਕਾਸ਼ ਪੁਲਿਸ ਕੋਲ ਵੀ ਪਕੜਿਆ ਜਾਂਦਾ ਅਤੇ ਕਈ ਮੁਕੱਦਮੇ ਵੀ ਦਰਜ ਸਨ, ਜਿਹਨਾਂ ਵਿਚੋਂ ਉਹ ਸਜ਼ਾ ਯਾਫਤਾ ਮੁਜ਼ਰਿਮ ਵੀ ਸੀ। ਪੁਲਿਸ ਨੇ ਉਸਨੂੰ ਇਕ ਦਿਨ ਇਲਾਕੇ ਵਿਚੋਂ ਬਾਹਰ ਕੱਢ ਦਿੱਤਾ। ਹੁਣ ਉਹ ਤਿਲੋਕਪੁਰੀ ਰਹਿਣ ਲੱਗਿਆ, ਜਿੱਥੇ ਦੋਵੇਂ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗੇ।
ਇਕ ਦਿਨ ਸ਼ਿਵ ਪ੍ਰਸਾਦ ਦੀ ਮੁਲਾਕਾਤ ਦੀਪਕ ਉਰਫ ਦੀਪੂ ਨਾਲ ਹੋਈ। ਸ਼ਿਵ ਨੇ ਉਸ ਤੋਂ ਪੰਜ ਸੌ ਰੁਪਏ ਮੰਗੀ। ਕੁਝ ਦਿਨ ਬਾਅਦ ਜਦੋਂ ਦੀਪਕ ਨੇ ਪੈਸੇ ਵਾਪਸ ਮੰਡੇ ਤਾਂ ਉਸ ਨੇ ਪੈਸੇ ਦੇਣ ਦੀ ਬਜਾਏ ਆਪਣੀ ਪਤਨੀ ਦਾ ਜਿਸਮ ਸੌਂਪ ਦਿੱਤਾ।
22 ਸਾਲਾ ਦੀਪਕ ਨੇ ਸ਼ਿਵ ਪ੍ਰਸਾਦ ਦੀ ਪੇਸ਼ਕਸ਼ ਮਨਜ਼ੂਰ ਕਰ ਲਈ। ਦੀਪਕ ਅਤੇ ਅੰਜੂ ਦੀ ਗੱਲਬਾਤ ਹੋਈ ਤਾਂ ਅੰਜੂ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਦੀਪਕ ਦੇ ਸਾਹਮਣੇ ਅੰਜੂ ਨੇ ਆਪਣਾ ਸਾਰਾ ਦਿਲ ਖੋਲ੍ਹ ਕੇ ਰੱਖ ਦਿਤਾ। ਉਸਨੂੰ ਅੰਜੂ ਨਾਲ ਪਿਆਰ ਹੋ ਗਿਆ। ਸ਼ਿਵ ਪ੍ਰਸਾਦ ਦੀਪਕ ਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸਮਝਦਾ ਸੀ। ਉਸਨੂੰ ਦੀਪਕ ਅਤੇ ਅੰਜੂ ਦੇ ਜਿਸਮਾਨੀ ਸਬੰਧਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਸੀ। ਦੀਪਕ ਅਤੇ ਅੰਜੂ ਪਿਆਰ ਵਿਚ ਡੁੱਬ ਗਈ ਅਤੇ ਬਦਮਾਸ਼ ਸ਼ਿਵ ਪ੍ਰਕਾਸ਼ ਇਸ ਤੋਂ ਅਣਜਾਣ ਸੀ।
ਅਗਸਤ ਦੇ ਮਹੀਨੇ ਅੰਜੂ ਇਕ ਦਿਨ ਸ਼ਿਵ ਪ੍ਰਸਾਦ ਦਾ ਘਰ ਛੱਡ ਕੇ ਦੀਪਕ ਦੇ ਨਾਲ ਸਾਗਰਪੁਰ ਰਹਿਣ ਲੱਗੀ। ਅੰਜੂ ਦੇ ਪਿਤਾ ਸ੍ਰੀ ਪ੍ਰਕਾਸ਼ ਪੜੌਸ ਵਿਚ ਰਹਿੰਦੇ ਸਨ। ਅੰਜੂ ਨੇ ਆਪਣੇ ਮਾਂ ਬਾਪ ਨੂੰ ਦੀਪਕ ਬਾਰੇ ਸਭ ਕੁਝ ਦੱਸ ਦਿੱਤਾ ਸੀ। ਦੀਪਕ ਦਾ ਵੱਡਾ ਦਿਲ ਦੇਖ ਕੇ ਸ੍ਰੀ ਪ੍ਰਕਾਸ਼ ਵੀ ਖੁਸ਼ ਸੀ। ਇਕ ਮਹੀਨਾ ਸਾਗਰਪੁਰ ਵਿਚ ਰਹਿਣ ਤੋਂ ਬਾਅਦ ਦੀਪਕ ਨੇ ਮਹਿਸੂਸ ਕੀਤਾ ਕਿ ਸ਼ਿਵ ਪ੍ਰਸਾਦ ਅੰਜੂ ਦੀ ਭਾਲ ਵਿਚ ਇੱਥੇ ਆ ਸਕਦਾ ਹੈ, ਇਹ ਖਿਆਲ ਆਉਂਦੇ ਹੀ ਦੀਪਕ ਨੇ ਅੰਜੂ ਨਾਲ ਸਲਾਹ ਮਸ਼ਵਰਾ ਕੀਤਾ। ਦੀਪਕ ਦਾ ਅਜਿਹਾ ਸੋਚਣਾ ਗਲਤ ਨਹੀਂ ਸੀ। ਇਸ ਤੋਂ ਬਅਦ ਦੋਵੇਂ ਛਤਰਪੁਰ ਚਲੇ ਗਏ। ਥੋੜ੍ਹੇ ਦਿਨ ਛਤਰਪੁਰ ਰਹਿਣ ਤੋਂ ਬਾਅਦ ਦੋਵੇਂ ਨਜਫਗੜ੍ਹ ਕਿਰਾਏ ਦੇ ਮਕਾਨ ਵਿਚ ਰਹਿਣ ਲੱਗੇ। ਇਸ ਤੋਂ ਬਾਅਦ ਇੱਥੇ ਹੀ ਦੋਵਾਂ ਨੇ ਵਿਆਹ ਕਰਵਾ ਲਿਆ। ਸ਼ਿਵ ਪ੍ਰਸਾਦ ਅੰਜੂ ਦੇ ਭੱਜ ਜਾਣ ਤੇ ਬਹੁਤ ਤੜਫ ਰਿਹਾ ਸੀ। ਦੀਪਕ ਵੀ ਤ੍ਰਿਲੋਕਪੁਰੀ ਸਥਿਤ ਆਪਣੇ ਘਰ ਤੋਂ ਗਾਇਬ ਸੀ। ਇਹ ਦੇਖ ਕੇ ਸ਼ਿਵ ਪ੍ਰਸਾਦ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਉਸਦੀ ਪਤਨੀ ਨੂੰ ਭਜਾਉਣ ਵਾਲਾ ਦੀਪਕ ਹੀ ਹੈ। ਚਾਰ ਮਹੀਨੇ ਬਾਅਦ ਇਕ ਦਿਨ ਸ਼ਿਵ ਪ੍ਰਸਾਦ ਨੁੰ ਦੀਪਕ ਦਾ ਨਵਾਂ ਮੋਬਾਇਲ ਨੰਬਰ ਮਿਲ ਗਿਆ। ਇਸ ਉਤੇ ਉਸ ਨੇ ਅੰਜੂ ਨੂੰ ਵਾਪਸ ਕਰਨ ਨਹੀਂ ਤਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸ਼ਿਵ ਪ੍ਰਸਾਦ ਦੀ ਧਮਕੀ ਸੁਣ ਕੇ ਦੀਪਕ ਅਤੇ ਅੰਜੂ ਨੇ ਉਸਤੋਂ ਛੁਟਕਾਰਾ ਪਾਉਣ ਦੀ ਸਕੀਮ ਬਣਾਈ। ਅੰਜੂ ਜਾਣਦੀ ਸੀ ਕਿ ਜਦੋਂ ਤੱਕ ਸ਼ਿਵ ਪ੍ਰਸਾਦ ਜਿਉਂਦਾ ਹੈ, ਉਹਨਾਂ ਦੋਵਾਂ ਨੂੰ ਚੈਨ ਨਹੀਂ ਮਿਲੇਗਾ। ਇਕ ਦਿਨ ਅੰਜੂ ਨੇ ਪੜੌਸ ਵਿਚ ਰਹਿਣ ਵਾਲੇ ਲੜਕੇ ਰਾਹੁਲ ਨੂੰ ਸ਼ਿਵ ਪ੍ਰਸਾਦ ਦੀ ਕਮੀਨੀ ਹਰਕਤ ਬਾਰੇ ਦੱਸਣ ਤੋਂ ਬਾਅਦ ਉਸਦੇ ਖਾਤਮੇ ਦੀ ਸਕੀਮ ਲੱਭਣ ਲਈ ਕਿਹਾ। ਰਾਹੁਲ ਨੂੰ ਦੀਪਕ ਅਤੇ ਅੰਜੂ ਨਾਲ ਕਾਫੀ ਹਮਦਰਦੀ ਸੀ। ਪਰ ਉਹਨਾਂ ਨੂੰ ਪੈਸਿਆ ਦੀ ਲੋੜ ਸੀ। ਰਾਹੁਲ ਪੈਸਿਆਂ ਦੇ ਲਈ ਸ਼ਿਵ ਪ੍ਰਸਾਦ ਨੂੰ ਖਤਮ ਕਰਨ ਲਈ ਤਿਆਰ ਹੋ ਗਿਆ। ਪਰ ਇਸ ਬਦਲੇ ਦੋ ਲੱਖ ਦੀ ਮੰਗ ਕੀਤੀ।
ਗੱਲ ਤਹਿ ਹੋਣ ਤੋਂ ਬਾਅਦ ਕੁਝ ਦਿਨ ਬਾਅਦ ਰਾਹੁਲ ਇਕ ਦਿਨ ਸੰਜੀਤ ਉਰਫ ਸੰਜੂ ਨੂੰ ਲੈ ਕੇ ਅੰਜੂ ਦੇ ਘਰ ਆਇਆ। ਸੰਜੈ ਦੀ ਵਾਕਫੀਅਤ ਦੀਪਕ ਨਾਲ ਕਰਵਾਉਣ ਤੋਂ ਬਾਅਦ ਕਿਹਾ ਕਿ ਇਹ ਮੇਰਾ ਦੋਸਤ ਹੈ ਅਤੇ ਤੁਹਾਡਾ ਕੰਮ ਹੋ ਜਾਵੇਗਾ। ਅੰਜੂ ਪੈਸਿਆਂ ਲਈ ਆਪਣੇ ਪਿਤਾ ਦੇ ਘਰ ਪਹੁੰਚੀ ਅਤੇ ਦੀਪਕ ਦੁਆਰਾ ਨਵਾਂ ਕੰਮ ਸ਼ੁਰੂ ਕਰਨ ਦਾ ਬਹਾਨਾ ਬਣਾ ਕੇ ਦੋ ਲੱਖ ਰੁਪਏ ਅਤੇ ਇਕ ਕਾਰ ਦਾ ਪ੍ਰਬੰਧ ਕਰ ਲਿਆ।ਜਨਵਰੀ ਦੇ ਦੂਜੇ ਹਫਤੇ ਦੀਪਕ ਰਹੁਲ ਅਤੇ ਸੰਜੀਤ ਦੇ ਨਾਲ ਇੰਡੀਕਾ ਕਾਰ ਵਿਚ ਹੋ ਕੇ ਮੇਰਠ ਆ ਗਏ ਅਤੇ ਉਥੇ ਹਥਿਆਰ ਖਰੀਦੇ। ਫਿਰ ਉਹ ਦਿੱਲੀ ਆ ਗਏ। ਹੁਣ ਦੀਪਕ ਸ਼ਿਵ ਪ੍ਰਸਾਦ ਦੇ ਮਿਲਣ ਦਾ ਇੰਤਜ਼ਾਰ ਕਰਨ ਲੱਗਿਆ। ਅਚਾਨਕ ਇਕ ਦਿਨ ਫੋਨ ਆਇਆ ਕਿ ਅੰਜੂ ਅਤੇ ਉਸਦੇ ਲੜਕੇ ਨੂੰ ਮਿਲਣਾ ਹੈ। ਮੌਕਾ ਦੇਖਕੇ ਦੀਪਕ ਨੇ ਸ਼ਾਮ ਦੇ ਪੰਜ ਵਜੇ ਮਯੂਰ ਵਿਹਾਰ ਦੇ ਮੈਟਰੋ ਸਟੇਸ਼ਨ ਤੇ ਬੁਲਾ ਲਿਆ। ਸ਼ਿਵ ਪ੍ਰਸਾਦ ਨੂੰ ਮਿਲਣ ਤੋਂ ਬਾਅਦ ਤੈਅ ਹੋਣ ਦੇ ਬਾਅਦ ਦੀਪਕ ਨੇ ਰਾਹੁਲ ਅਤੇ ਸੰਜੀਤ ਨੂੰ ਮੋਬਾਇਲਅ ਤੇ ਫੋਨ ਕਰਕੇ ਉਸਨੂੰ ਆਪਣੇ ਨੇੜੇ ਬੁਲਾ ਲਿਆ। ਰਾਹੁਲ ਅਤੇ ਸੰਜੀਤ ਫੌਰਨ ਦੀਪਕ ਨੂੰ ਮਿਲਣ ਉਸਦੇ ਘਰ ਚਲੇ ਗਏ। ਉਥੇ ਯੋਜਨਾ ਬਣਾ ਕੇ ਸ਼ਿਵ ਪ੍ਰਸਾਦ ਦਾ ਖਾਤਮਾ ਕਰਨ ਤੁਰੇ ਅਤੇ ਆਉਂਦੇ ਹੀ ਉਸ ਦੀ ਪਿੱਠ ਤੇ ਗੋਲੀ ਮਾਰ ਦਿੱਤੀ। ਸ਼ਿਵ ਪ੍ਰਸਾਦ ਖ਼ਤਰਾ ਦੇਖ ਕੇ ਪੁਲਿਸ ਗਾਰਡ ਵੱਲ ਭੱਜਿਆ ਪਰ ਜ਼ਖਮੀ ਸੀ। ਸ਼ਰੇਆਮ ਮੈਟਰੋ ਸਟੇਸ਼ਨ ਤੇ ਗੋਲੀ ਚੱਲਣ ਕਾਰਨ ਅਫਰਾ ਤਫਰੀ ਮਚ ਗਈ। ਗੋਲੀ ਲੱਗਣ ਕਾਰਨ ਬੁਰੀ ਤਰ੍ਰਾਂ ਜ਼ਖਮੀ ਸ਼ਿਵ ਪ੍ਰਸਾਦ ਨੇ ਸਾਰਾ ਕੁਝ ਦੱਸ ਦਿੱਤਾ।
ਇਸ ਦਰਮਿਆਨ ਹੀ ਹਸਪਤਾਲ ਵਿਚ ਉਸਦੀ ਮੌਤ ਹੋ ਗਈ। ਪੁਲਿਸ ਨੇ ਹੁਣ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੁਝ ਦੇਰ ਬਾਅਦ ਹੀ ਪਕੜ ਲਏ ਗਏ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਬਦਮਾਸ਼ ਪਤੀ ਹੱਥੋਂ ਸਤਾਈ ਔਰਤ ਬਣ ਗਈ ਕਾਤਲ

Currency Converter

Amount:
From:
To:


Gurbani Radio


Gurbani - Sri Harmandir Sahib