ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਪਿੰਡ ਧਨਸੇਈ ਦਾ ਰਹਿਣ ਵਾਲਾ ਰਾਜੇਸ਼ ਸਿੰਘ ਵੀ ਗੁੜਗਾਉਂ ਦੇ ਇਕ ਦਿਹਾਤੀ ਇਲਾਕੇ ਵਿਚ ਸਥਿਤ ਕੰਪਨੀ 'ਦੀ ਸਕਿਊਰਟੀ' ਵਿਚ ਸਕਿਊਰਟੀ ਗਾਰਡ ਲੱਗਿਆ ਹੋਇਆ ਸੀ। ਉਸਦੀ ਡਿਊਟੀ ਸੈਕਟਰ 14 ਵਿਚ ਨਿਰਮਾਣ ਅਧੀਨ ਕੰਪਲੈਕਸ ਵਿਚ ਸੀ। 18 ਫਰਵਰੀ ਨੂੰ ਉਸਦੀ ਡਿਊਟੀ ਰਾਤ ਅੱਠ ਵਜੇ ਤੋਂ 19 ਫਰਵਰੀ ਦੀ ਸਵੇਰ ਅੱਠ ਵਜੇ ਤੱਕ ਸੀ।
ਇਸ ਕੰਪਲੈਕਸ ਵਿਚ ਕੰਮ ਕਰਨ ਵਾਲੀ ਲੇਬਰ ਕੇਵਲ ਦਿਨ ਵਿਚ ਹੀ ਕੰਮ ਕਰਿਆ ਕਰਦੀ ਸੀ। ਇਸ ਕਰਕੇ 18-19 ਫਰਵਰੀ ਦੀ ਰਾਤ ਨੂੰ ਸਾਰੇ ਲੋਕ ਕੰਪਲੈਕਸ ਵਿਚ ਬਣੇ ਟਿਨ ਦੇ ਕਮਰਿਆਂ ਵਿਚ ਸੁੱਤੇ ਪਏ ਸਨ। ਰਾਜੇਸ਼ ਆਪਣੇ ਇਕ ਹੋਰ ਸਾਥੀ ਸਕਿਊਰਟੀ ਗਾਰਡ ਦੇ ਨਾਲ ਰਾਤ ਦੀ ਡਿਊਟੀ 'ਤੇ ਸੀ। ਕੰਪਾਊਂਡ ਦਾ ਚੱਕਰ ਲਗਾਉਣ ਤੋਂ ਬਾਅਦ ਰਾਤ ਕਰੀਬ ਤਿੰਨ ਵਜੇ ਰਾਜੇਸ਼ ਇਕ ਤਖਤ ਤੇ ਆ ਕੇ ਬੈਠ ਗਿਆ। ਠੀਕ ਉਸੇ ਵਕਤ ਉਸਨੇ ਦੇਖਿਆ ਕਿ ਇਕ ਮਜ਼ਦੂਰ ਆਪਣੀ ਕਮਰੇ ਤੋਂ ਬਾਹਰ ਨਿਕਲਿਆ। ਉਸਦੀ ਗੋਦ ਵਿਚ ਲੱਗਭੱਗ 6 ਮਹੀਨੇ ਦਾ ਉਸਦਾ ਬੱਚਾ ਸੀ। ਦੂਜਾ ਸਕਿਊਰਟੀ ਗਾਰਡ ਸਰਵਣ ਰਾਜੇਸ਼ ਦੇ ਕੋਲ ਹੀ ਤਖਤ ਤੇ ਬੈਠ ਗਿਆ ਅਤੇ ਜ਼ੋਰ ਜ਼ੋਰ ਦੀ ਰੋਣ ਲੱਗਿਆ।
ਇਹ ਦੇਖ ਕੇ ਰਾਜੇਸ਼ ਨੇ ਉਸਨੂੰ ਪੁੱਛਿਆ, ਦੱਸੋ ਕੀ ਹੋ ਗਿਆ, ਰਾਤ ਨੂੰ ਕਿਉਂ ਰੋ ਰਹੇ ਹੋ।
ਮੈਂ ਕਤਲ ਕਰ ਦਿੱਤਾ ਹੈ। ਸਰਵਣ ਨੇ ਕਿਹਾ।
ਮਰਡਰ ਦੀ ਗੱਲ ਸੁਣਦੇ ਹੀ ਰਾਜੇਸ਼ ਡਰ ਗਿਆ। ਕਿਸਦਾ ਮਰਡਰ ਕੀਤਾ?
ਤਾਂ ਸਰਵਣ ਨੇ ਆਪਣੇ ਕਮਰੇ ਵੱਲ ਇਸ਼ਾਰਾ ਕਰਦੇ ਹੋਏ ਕਿਹ ਕਿ ਤੁਸੀਂ ਜਾ ਕੇ ਖੁਦ ਦੇਖ ਲਓ।
ਰਾਜੇਸ਼ ਤਖਤ ਤੋਂ ਉਠਿਆ ਅਤੇ ਉਹ ਉਸਦੇ ਕਮਰੇ ਵੱਲ ਗਿਆ। ਉਸਨੇ ਜਿਵੇਂ ਹੀ ਟੀਨੇ ਦੇ ਦਰਵਾਜ਼ੇ ਨੂੰ ਧੱਕਾ ਦੇ ਕੇ ਖੋਲਿਆ, ਅੰਦਰ ਦਾ ਦ੍ਰਿਸ਼ ਦੇਖ ਕੇ ਅੱਖਾਂ ਫਟੀਆਂ ਰਹਿ ਗਈਆਂ। ਕਮਰਾ ਵਿਚ ਬਲਬ ਤਾਂ ਹੈ ਸੀ, ਉਸਨੇ ਦੇਖਿਆ ਕਿ ਕਮਰੇ ਵਿਚ ਇਕ ਵਿਅਕਤੀ ਦੀ ਗਰਦਨ ਕੱਟੀ ਪਈ ਹੈ ਅਤੇ ਉਥੇ ਜ਼ਖਮੀ ਹਾਲਤ ਵਿਚ ਉਸਦੀ ਪਤਨੀ ਸਵਿੱਤਰੀ ਚੀਖ ਰਹੀ ਸੀ।
ਰਾਜੇਸ਼ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ। ਪੁਲਿਸ ਘਟਨਾ ਸਥਾਨ ਤੇ ਪਹੁੰਚੀ। ਜਦੋਂ ਦੇਖਿਆ ਤਾਂ ਉਥੇ ਇਕ ਵਿਅਕਤੀ ਨੂੰ ਦੋ ਸਕਿਊਰਟੀ ਗਾਰਡ ਪਕੜੀ ਖੜ੍ਹੇ ਸਨ। ਗਾਰਡਾਂ ਨੇ ਪੁਲਿਸ ਨੂੰ ਦੱਸਿਆ ਕਿ ਇਸੇ ਨੇ ਆਪਣੇ ਇਥ ਰਿਸ਼ਤੇਦਾਰ ਦਾ ਮਰਡਰ ਕੀਤਾ ਹੈ ਅਤੇ ਆਪਣੀ ਪਤਨੀ ਨੂੰ ਵੀ ਜ਼ਖਮੀ ਕੀਤਾ ਹੈ। ਪੁਲਿਸ ਨੇ ਸਰਵਣ ਨਾਂ ਦੇ ਉਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਜਦੋਂ ਪੁਲਿਸ ਉਸਦੇ ਕਮਰੇ ਵਿਚ ਪਹੁੰਚੀ ਤਾਂ ਉਥੇ ਇਕ ਵਿਅਕਤੀ ਮਰਿਆ ਪਿਆ ਸੀ, ਨੇੜੇ ਹੀ ਖੂਨ ਨਾਲ ਲਿੱਬੜੀ ਕੁਹਾੜੀ ਪਈ ਸੀ। ਮਰਨ ਵਾਲੇ ਵਿਅਕਤੀ ਦੀ ਗਰਦਨ ਕੱਟੀ ਪਈ ਸੀ ਅਤੇ ਖੂਨ ਦਾ ਛੱਪੜ ਲੱਗਿਆ ਪਿਆ ਸੀ। ਪੁਲਿਸ ਨੇ ਸੋਚਿਆ ਕਿ ਹੱਤਿਆਰੇ ਨੇ ਇਸੇ ਕੁਹਾੜੀ ਨਾਲ ਵਾਰ ਕੀਤੇ ਹੋਣਗੇ। ਮਰਨ ਵਾਲੇ ਵਿਅਕਤੀ ਦਾ ਨਾਂ ਵਿਨਾਇਕ ਸੀ। ਗਾਰਡਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਗੰਭੀਰ ਜ਼ਖਮੀ ਇਸਦੀ ਪਤਨੀ ਸਵਿੱਤਰੀ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਸਵੇਰ ਹੋਣ ਤੱਕ ਪੁਲਿਸ ਦੇ ਅਹਿਮ ਅਧਿਕਾਰੀ ਵੀ ਘਟਨਾ ਸਥਾਨ ਤੇ ਪਹੁੰਚ ਗਏ ਸਨ। ਘਟਲਾ ਸਥਾਨ ਤੋਂ ਹੱਤਿਆ ਨਾਲ ਸਬੰਧਤ ਸਬੂਤ ਇਕੱਠੇ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ।
ਇਸ ਮਾਮਲੇ ਦੀ ਜਾਂਚ ਐਡੀਸ਼ਨਲ ਐਸ. ਐਚ. ਓ. ਨੂੰ ਸੌਂਪੀ ਗਈ। ਜਦੋਂ ਸਰਵਣ ਤੋਂ ਹੱਤਿਆ ਦੇ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ ਵਿਨਾਮਿ ਨਾਂ ਦੇ ਜਿਸ ਵਿਅਕਤੀ ਦੀ ਹੱਤਆ ਕੀਤੀ ਹੈ, ਉਹ ਉਸਦਾ ਮਮੇਰਾ ਭਰਾ ਸੀ। ਉਸਨੇ ਇਸ ਅਪਰਾਧ ਦੀ ਜੋ ਵਜ੍ਹਾ ਦੱਸੀ, ਉਹ ਸਮਾਜਿਕ ਰਿਸ਼ਤਿਆਂ ਨੂੰ ਕਲੰਕਿਤ ਕਰਨ ਵਾਲੀ ਨਿਕਲੀ।
ਸਰਵਣ ਮੂਲ ਤੌਰ ਤੇ ਯੂ. ਪੀ. ਦੇ ਮੈਨਪੁਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਸਦਾ ਵਿਆਹ ਨੇੜੇ ਦੇ ਹੀ ਪਿੰਡ ਵਿਚ ਸਵਿੱਤਰੀ ਨਾਲ ਹੋਇਆ ਸੀ। ਸਵਿੱਤਰੀ ਦੇ ਪਿਤਾ ਨਮਕ ਲਾਲ ਦੇ ਚਾਰ ਬੇਟੇ ਅਤੇ ਇਕ ਹੀ ਬੇਟੀ ਸੀ। ਚਾਰੇ ਭਰਾਵਾਂ ਵਿਚਕਾਰ ਇਕੱਲੀ ਭੈਣ ਹੋਣ ਦੇ ਕਾਰਨ ਸਵਿਤਰੀ ਸਭ ਦੀ ਲਾਡਲੀ ਸੀ। ਸਰਵਣ ਦੀ 4-5 ਵਿੱਘੇ ਖੇਤੀ ਦੀ ਜ਼ਮੀਨ ਵੀ ਸੀ। ਹੌਲੀ ਹੌਲੀ ਸਵਿੱਤਰੀ ਦੋ ਬੇਟੀਆਂ ਦੀ ਮਾਂ ਬਣ ਗਈ, ਜਿਹਨਾਂ ਦੀ ਉਮਰ 8 ਅਤੇ 3 ਸਾਲ ਹੈ।
ਕਰੀਬ ਡੇਢ ਸਾਲ ਪਹਿਲਾਂ ਸਰਵਣ ਇਕ ਠੇਕੇਦਾਰ ਦੇ ਨਾਲ ਕੰਮ ਕਰਨ ਲਈ ਦਿੱਲੀ ਗਿਆ। ਉਹ ਨਾਲ ਹੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੀ ਲੈ ਗਿਆ। ਠੇਕੇਦਾਰ ਦੇ ਨਾਲ ਉਸਦਾ ਮਮੇਰਾ ਭਰਾ ਵਿਨਾਇਕ ਵੀ ਗਿਆ ਸੀ, ਪਰ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿੰਡ ਛੱਡ ਗਿਆ ਸੀ। ਵਿਨਾਇਕ ਨੇ ਵਿਆਹ ਤੋਂ ਬਾਅਦ ਹੁਣ ਜਾ ਕੇ ਸਵਿੱਤਰੀ ਨੂੰ ਦੇਖਿਆ ਸੀ। ਉਹ ਉਸ ਤੇ ਲੱਟੂ ਹੋ ਗਿਆ। ਜਵਾਨੀ ਨੇ ਉਸਨੂ ੰਇਕ ਅਤਿਅੰਤ ਆਕਰਸ਼ਕ ਲੜਕੀ ਬਣਾ ਦਿੱਤਾ ਸੀ। ਉਸਦੇ ਨੈਣ ਨਕਸ਼ੀ ਹੁਣ ਆਕਰਸ਼ਣ ਹੋ ਗਏ ਸਨ, ਜਿਹਨਾਂ ਨੂੰ ਦੇਖ ਕੇ ਹਰੇਕ ਦਿਲ ਗੁਆ ਬੈਠਦਾ ਸੀ। ਵਿਨਾਇਕ ਇਹ ਦੇਖ ਕੇ ਆਪਣੇ ਤੇ ਕਾਬੂ ਨਾ ਪਾ ਸਕਿਆ।
ਵਿਨਾਇਕ ਸਰਵਣ ਦਾ ਮਮੇਰਾ ਭਰਾ ਸੀ, ਇਸ ਕਰਕੇ ਉਹ ਉਸਦੇ ਕਮਰੇ ਵਿਚ ਹੀ ਸੌਂ ਜਾਂਦਾ ਸੀ। ਸਵਿੱਤਰੀ ਵਿਨਾਇਕ ਦੀ ਭਰਜਾਈ ਲੱਗਦੀ ਸੀ, ਇਸ ਕਰਕੇ ਉਹ ਕਦੀ ਕਦੀ ਉਸ ਨਾਲ ਹਾਸਾ ਠੱਠਾ ਕਰ ਲਿਆ ਕਰਦਾ ਸੀ। ਸਵਿੱਤਰ ਵੀ ਉਸਨੂੰ ਉਸੇ ਅੰਦਾਜ਼ ਵਿਚ ਜਵਾਬ ਦਿੰਦੀ ਸੀ।
ਜਦੋਂ ਕੋਈ ਵਿਅਕਤੀ ਆਪਣੇ ਜੀਵਨ ਸਾਥੀ ਤੋਂ ਜ਼ਿਆਦਾ ਦਿਨ ਤੱਕ ਅਲੱਗ ਰਹਿੰਦਾ ਹੈ ਤਾਂ ਉਸਦੀ ਸੈਕਸ ਭੁੱਖ ਵੱਧ ਜਾਂਦੀ ਹੈ ਅਤੇ ਵਿਨਾਇਕ ਤਾਂ ਵੈਸੇ ਵੀ ਜਵਾਨ ਸੀ। ਘਰੋਂ ਆਇਆਂ 4-5 ਮਹੀਨੇ ਹੋ ਗਏ ਸਨ, ਕਿਉਂਕਿ ਉਹ ਸਰਵਣ ਦੇ ਕਮਰੇ ਵਿਚ ਹੀ ਸੌਂਦਾ ਸੀ, ਇਸ ਕਰਕੇ ਉਸਨੇ ਸਵਿੱਤਰੀ ਨਾਲ ਸਰੀਰਕ ਸਬੰਧ ਬਣਾਉਂਦੇ ਦੇਖ ਲਿਆ ਸੀ। ਜਦੋਂ ਉਹ ਉਹਨਾਂ ਦੋਵਾਂ ਨੂੰ ਦੇਖਦਾ ਤਾਂ ਉਸ ਦੀ ਅੱਗ ਵੀ ਭੜਕ ਉਠਦੀ ਸੀ, ਪਰ ਉਹ ਕਰ ਕੁਝ ਨਹੀਂ ਸਕਦਾ ਸੀ।
ਸਵਿੱਤਰੀ ਕਿਉਂਕਿ ਉਸਦੀ ਭਰਜਾਈ ਸੀ, ਇਸ ਕਰਕੇ ਆਪਣੇ ਮਕਸਦ ਵਿਚ ਸਫਲ ਹੋਣ ਦੇ ਲਈ ਉਸਨੇ ਸਵਿੱਤਰੀ ਵੱਲ ਜ਼ਿਆਦਾ ਨਜ਼ਦੀਕੀ ਵਧਾਉਣੀ ਸ਼ੁਰੂ ਕਰ ਦਿੱਤੀ। ਉਹ ਇਕ ਰਾਜ ਮਿਸਤਰੀ ਸ, ਜਦਕਿ ਸਰਵਣ ਬੇਲਦਾਰ। ਇਸ ਕਰਕੇ ਉਸਨੁੰ ਸਰਵਣ ਤੋਂ ਜ਼ਿਆਦਾ ਮਜ਼ਦੂਰੀ ਮਿਲਦੀ ਸੀ। ਵਿਨਾਇਕ ਕਦੀ ਕਦੀ ਘਰ ਖਾਣ ਪੀਣ ਦੀਆਂ ਚੀਜ਼ਾਂ ਲੈ ਆਉਂਦਾ ਸੀ, ਜਿਸ ਕਰਕੇ ਸਵਿੱਤਰ ਦੀ ਨਜ਼ਰ ਵਿਚ ਉਸਦਾ ਅਹੁਦਾ ਵੱਧ ਜਿਹਾ ਗਿਆ ਸੀ। ਇਕ ਵਾਰ ਦੀ ਗੱਲ ਹੈ, ਮਜ਼ਦੂਰੀ ਦਾ ਕੰਮ ਕਰਦੇ ਸਮੇਂ ਸਵਿੱਤਰੀ ਡਿੱਗ ਪਈ, ਜਿਸ ਕਰਕੇ ਉਸਦੇ ਪਿੱਠ ਤੇ ਸੱਟ ਲੱਗੀ। ਉਸ ਵਕਤ ਉਸਦਾ ਪਤੀ ਸਰਵਣ ਠੇਕੇਦਾਰ ਦੇ ਕਿਸੇ ਕੰਮ ਦੂਜੀ ਥਾਂ ਗਿਆ ਹੋਇਆ ਸੀ, ਤਾਂ ਵਿਨਾਇਕ ਨੇ ਹੀ ਉਸਦੀ ਖਾਤਰਦਾਰੀ ਕੀਤੀ।
ਇਸ ਤੋਂ ਬਾਅਦ ਸਵਿੱਤਰੀ ਦੀ ਪਿੱਠ ਤੇ ਮੂਵ ਮਲਣ ਲੱਗ ਪਿਆ ਅਤੇ ਉਹ ਮਨ ਹੀ ਮਨ ਮੌਕਾ ਲੱਭਣ ਲੱਗ ਪਿਆ। ਦੋਵਾਂ ਵਿਚਕਾਰ ਚਲਦੀ ਕਸ਼ਮਕਸ਼ ਦਰਮਿਆਨ ਨਜਾਇਜ਼ ਸਬੰਧ ਬਣ ਗਏ।
ਇਸ ਤਰ੍ਹਾਂ ਉਹਨਾਂ ਦੋਵਾਂ ਵਿਚਕਾਰ ਲੱਗਭੱਗ ਇਕ ਸਾਲ ਵਾਸਨਾ ਦੀ ਘਿਨੌਣੀ ਖੇਡ ਚਲਦੀ ਰਹੀ ਪਰ ਸਵਿੱਤਰੀ ਦੇ ਪਤੀ ਸਰਵਣ ਨੂੰ ਇਸਦਾ ਪਤਾ ਨਾ ਲੱਗਿਆ। ਘਟਨਾ ਦੇ ਕਰੀਬ ਦੋ ਮਹੀਨੇ ਪਹਿਲਾਂ ਉਹ ਸਾਰੇ ਆਪਣੇ ਪਿੰਡ ਮੁੜ ਆਏ। ਉਹ ਪਿੰਡ ਵਿਚ ਹੀ ਅਕਸਰ ਸਵਿੱਤਰੀ ਦੇ ਇਰਦ ਗਿਰਦ ਰਹਿੰਦਾ। ਕਹਿਣ ਦਾ ਭਾਵ ਇਹ ਹੈ ਕਿ ਪਿੰਡ ਵਿਚ ਵਿਨਾਇਕ ਨੂੰ ਪਤਨੀ ਅਤੇ ਸਰਵਣ ਨੂੰ ਇਸ ਅਨੈਤਿਕ ਸਬੰਧਾਂ ਦੀ ਜਾਣਕਾਰੀ ਮਿਲ ਗਈ ਸੀ। ਤਾਂ ਸਵਿੱਤਰੀ ਨੇ ਆਪਣੇ ਪਤੀ ਨਾਲ ਵਾਅਦਾ ਕੀਤਾ ਕਿ ਉਹ ਭਵਿੱਖ ਵਿਚ ਕਦੀ ਵਿਨਾਇਕ ਨਾਲ ਅਜਿਹਾ ਕੰਮ ਨਹੀਂ ਕਰੇਗੀ। ਕੁਝ ਦਿਨ ਪਹਿਲਾਂ ਸਰਵਣ ਆਪਣੀ ਪਤਨੀ ਦੇ ਕੋਲ ਗੁੜਗਾਉਂ ਦੇ ਇਕ ਕੰਪਲੈਕਸ ਵਿਚ ਕੰਮ ਕਰਨ ਦੇ ਲਈ ਆਇਆ। ਉਹ ਹੁਣ ਉਸਦੀ ਗੱਲ ਨੂੰ ਲੱਗਭੱਗ ਭੁੱਲ ਚੁੱਕਾ ਸੀ। ਉਹ ਦੋਵੇਂ ਚੈਨ ਨਾਲ ਰਹਿ ਰਹੇ ਸਨ। ਇਸਤੋਂ ਪਹਿਲਾਂ ਸਵਿੱਤਰੀ ਇਕ ਹੋਰ ਲੜਕੇ ਦੀ ਮਾਂ ਬਣ ਚੁੱਕੀ ਸੀ, ਜਿਸਦੀ ਉਮਰ ਕਰੀਬ 6 ਮਹੀਨੇ ਹੈ। ਘਟਨਾ ਤੋਂ ਲੱਗਭੱਗ 15 ਦਿਨ ਪਹਿਲਾਂ ਵਿਨਾਇਕ ਵੀ ਗੁੜਗਾਉਂ ਆ ਗਿਆ ਅਤੇ ਉਹ ਵੀ ਸਰਵਣ ਦੇ ਨਾਲ ਹੀ ਕੰਮ ਕਰਨ ਲੱਗਿਆ। ਗੱਲ 18-19 ਫਰਵਰੀ ਦੀ ਰਾਤ ਦੀ ਹੈ। ਟੀਨ ਦ ਬਣੇ ਸ਼ੈਡ ਵਿਚ ਸਰਵਣ, ਸਵਿੱਤਰ ਅਤੇ ਵਿਨਾਇਕ ਸੌਂ ਰਹੇ ਸਨ। ਕਮਰੇ ਵਿਚ ਬਲਬ ਦਾ ਚਾਨਣ ਸੀ, ਪਰ ਅੱਘੀ ਰਾਤ ਤੋਂ ਬਾਅਦ ਅਚਾਨਕ ਸਰਵਣ ਦੀ ਅੱਖ ਖੁੱਲ੍ਹੀ ਤਾਂ ਕਮਰੇ ਵਿਚ ਹਨੇਰਾ ਪਾਇਆ। ਉਸਨੇ ਕਮਰੇ ਵਿਚ ਕੁਝ ਖੁਸਰ-ਫੁਸਰ ਦੀਆਂ ਆਵਾਜ਼ਾਂ ਵੀ ਸੁਣੀਆਂ ਤਾਂ ਉਸਨੂੰ ਇਹ ਪਤਾ ਲੱਗ ਗਿਆ ਕਿ ਕੀ ਹੋ ਰਿਹਾ ਹੈ। ਉਹ ਉਠਿਆ ਅਤੇ ਬਿਜਲੀ ਦਾ ਸਵਿੱਚ ਆਨ ਕਰ ਦਿੱਤਾ। ਜਿਵੇਂ ਹੀ ਬਲਬ ਮਚਿਆ ਸਵਿੱਤਰੀ ਅਤੇ ਵਿਨਾਇਕ ਆਪਣੇ ਆਪਣੇ ਕੱਪੜੇ ਪਾਉਣ ਲੱਗੇ।
ਇਹ ਦੇਖ ਕੇ ਸਰਵਣ ਦਾ ਤਾਂ ਖੂਨ ਖੌਲ ਗਿਆ। ਕਿਉਂਕਿ ਉਸਦੀ ਪਤਨੀ ਅਤੇ ਵਿਨਾਇਕ ਇਤਰਾਜ਼ਯੋਗ ਹਾਲਤ ਵਿਚ ਸਨ। ਸਰਵਣ ਨੇ ਉਸੇ ਵਕਤ ਉਹਨਾਂ ਦੋਹਾਂ ਨੂੰ ਕੁਝ ਨਾ ਕਿਹਾ, ਉਹ ਆਪਣੇ ਬਿਸਤਰ ਤੇ ਲੇਟ ਗਿਆ। ਸਵਿੱਤਰੀ ਅਤੇ ਵਿਨਾਇਕ ਸੋਚ ਰਹੇ ਸਨ ਕਿ ਹੁਣ ਸਵੇਰੇ ਸਰਵਣ ਘਰੇ ਕਲੇਸ਼ ਲਾਜ਼ਮੀ ਕਰੇਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਰਵਣ ਬਿਸਤਰ ਤੇ ਕਿਸ ਕਿਸਮ ਦੀ ਖ਼ਤਰਨਾਕ ਯੋਜਨਾ ਨੂੰ ਅੰਜ਼ਾਮ ਦੇ ਰਿਹਾ ਹੈ। ਉਹ ਉਹਨਾਂ ਦੀ ਸਵੇਰ ਨਾ ਦੇਖਣ ਦੀ ਯੋਜਨਾ ਬਣਾ ਚੁੱਕਾ ਸੀ। ਉਸਨੂੰ ਬੱਸ ਹੁਣ ਉਹਨਾਂ ਦੋਵਾਂ ਦੇ ਸੌਣ ਦਾ ਇੰਤਜ਼ਾਰ ਸੀ। ਇਕ ਡੇਢ ਘੰਟੇ ਬਾਅਦ ਸਵਿੱਤਰ ਅਤੇ ਵਿਨਾਇਕ ਵੀ ਸੌਂ ਗਏ ਤਾਂ ਸਰਵਣ ਦੰਬੇ ਪੈਰ ਕਮਰੇ ਤੋਂ ਨਿਕਲਿਆ ਅਤੇ ਦੋਵਾਂ ਨੂੰ ਨਫਰਤ ਦੀ ਨਜ਼ਰ ਨਾਲ ਦੇਖਿਆ। ਉਸਨੇ ਤਾਂ ਸੋਚਿਆ ਸੀ ਕਿ ਉਸਦੀ ਪਤਨੀ ਹੁਣ ਵਿਨਾਇਕ ਨੂੰ ਭੁੱਲ ਚੁੱਕੀ ਹੈ ਪਰ ਉਸਦੀ ਇਹ ਸੋਚ ਗਲਤ ਸਾਬਤ ਹੋਈ। ਹੁਣ ਉਸਨੂੰ ਮਹਿਸੂਸ ਹੋਇਆ ਕਿ ਉਸਦੀ ਪਤਨੀ ਅਸਲ ਵਿਚ ਉਸਨੂੰ ਧੋਖਾ ਦੇ ਰਹੀ ਹੈ। ਉਹ ਹੁਣ ਉਸਨੂੰ ਧੋਖੇਬਾਜ ਪਤਨੀ ਦੇ ਨਾਤੇ ਅਤੇ ਆਪਣੇ ਮਮੇਰੇ ਭਰਾ ਨੂੰ ਅਜਿਹੀ ਸਜ਼ਾ ਦੇਣਾ ਚਾਹੁੰਦਾ ਸੀ, ਜਿਸਦੀ ਕਲਪਨਾ ਵੀ ਨਾ ਕੀਤੀ ਹੋਵੇ। ਉਹ ਦੱਬੇ ਕਦਮਾਂ ਨਾਲ ਉਠਿਆ ਅਤੇ ਕਮਰੇ ਦੇ ਇਕ ਖੂੰਜੇ ਰੱਖੀ ਕੁਹਾੜੀ ਚੁੱਕੀ। ਉਸਨੇ ਦੋਵੇਂ ਹੱਥਾਂ ਨਾਲ ਕੁਹਾੜੀ ਦਾ ਇਕ ਭਰਪੂਰ ਵਾਰ ਨੀਂਦ ਵਿਚ ਪਏ ਵਿਨਾਇਕ ਦੀ ਗਰਦਨ ਤੇ ਕੀਤਾ। ਉਸਦੀ ਇਕ ਚੀਖ ਨਿਕਲੀ ਅਤੇ ਕਮਰੇ ਵਿਚ ਖੂਨ ਦਾ ਫੁਹਾਰਾ ਫੁੰਟ ਪਿਆ। ਇਸਤੋਂ ਬਾਅਦ ਉਸਨੇ ਵਿਨਾਇਕ ਦੀ ਗਰਦਨ ਤੇ ਕਈ ਵਾਰ ਕੀਤੇ। ਇਸੇ ਦੌਰਾਨ ਸਵਿੱਤਰੀ ਦੀ ਅੱਖ ਖੁੱਲ੍ਹ ਗਈ ਅਤੇ ਇਹ ਖੌਫਨਾਕ ਦ੍ਰਿਸ਼ ਦੇਖ ਕੇ ਉਹ ਸਹਿਮ ਗਈ। ਉਹ ਪਤੀ ਨੂੰ ਰੋਕਣ ਦੀ ਹਿੰਮਤ ਨਾ ਕਰ ਸਕੀ ਕਿਉਂਕਿ ਉਸਨੂੰ ਹਸ਼ਰ ਪਤਾ ਸੀ।
ਥੋੜ੍ਹੀ ਦੇਰ ਬਾਅਦ ਵਿਨਾਇਕ ਦਾ ਸਰੀਰ ਠੰਡਾ ਹੋ ਗਿਆ, ਤਾਂ ਉਹ ਖੂਨ ਨਾਲ ਲਿੱਬੜੀ ਕੁਹਾੜੀ ਲੈ ਕੇ ਪਤਨੀ ਵੱਲ ਵਧਿਆ। ਪਤਨੀ ਦੇਖ ਕੇ ਕੰਬਣ ਲੱਗੀ ਪਰ ਡਰ ਦੇ ਕਾਰਨ ਆਵਾਜ਼ ਨਾ ਨਿਕਲੀ। ਉਸਨੇ ਪਤਨੀ ਦੀ ਗਰਦਨ ਤੇ ਵੀ ਕਈ ਵਾਰ ਕੀਤੇ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਈ। ਸਰਵਣ ਨੇ ਸੋਚਿਆ ਕਿ ਸ਼ਾਇਦ ਉਹ ਮਰ ਗਈ, ਇਸ ਦੇ ਬਾਅਦ ਹੀ ਉਸਦਾ ਗੁੱਸਾ ਸ਼ਾਂਤ ਹੋਇਆ ਤਾਂ ਉਹ ਆਪਣੇ ਛੇ ਮਹੀਨੇ ਦੇ ਬੱਚੇ ਨੂੰ ਲੈ ਕੇ ਕਮਰੇ ਵਿਚੋਂ ਨਿਕਲਿਆ ਅਤੇ ਸਕਿਊਰਟੀ ਗਾਰਡ ਨੂੰ ਹੱਤਿਆ ਦੀ ਗੱਲ ਦੱਸੀ।