Thursday, 28 June 2012 12:45
Print PDF

ਅਭੈ ਨੇ ਜਯਾ ਨੂੰ ਆਪਣੀਆ ਬਾਹਾਂ ਵਿਚ ਲੈ ਲਿਆ। ਜਯਾ ਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਪਰ ਅੱਜ ਅਭੈ ਦੀਆਂ ਬਾਹਾਂ ਵਿਚ ਪਹਿਲਾਂ ਨਾਲੋਂ ਜ਼ਿਆਦਾ ਗਰਮੀ ਮਹਿਸੂਸ ਨਾ ਹੋਈ ਜੋ ਹਮੇਸ਼ਾ ਹੋਇਆ ਕਰਦਾ ਸੀ, ਜਿਸਦੀ ਉਹ ਦੀਵਾਨੀ ਸੀ। ਅਭੈ ਦੇ ਸਰੀਰ ਦਾ ਸਪਰਸ਼ ਮਿਲਦੇ ਹੀ ਉਸਦਾ ਸਰੀਰ ਵੀ ਹਿੱਲ-ਜੁਲ ਕਰਨ ਲੱਗਿਆ। ਹਾਲੇ ਉਹ ਅਭੈ ਦੀਆਂ ਬਾਹਾਂ ਵਿਚੋਂ ਨਿਕਲਣ ਦੀ ਸੋਚ ਹੀ ਰਹੀ ਸੀ ਕਿ ਅਗਲੀ ਕਾਰਵਾਈ ਸ਼ੁਰੂ ਹੋ ਗਈ।
ਇਸ ਵਕਤ ਉਹ ਦੋਵੇਂ ਕਿਸੇ ਕਮਰੇ ਦੇ ਬੈਡ ਤੇ ਨਹੀਂ ਸਨ, ਬਲਕਿ ਇਕ ਖੇਤ ਵਿਚ ਹੇਠਾਂ ਹੀ ਕੰਬਲ ਵਿਛਾ ਕੇ ਇਹ ਖੇਡ ਖੇਡ ਰਹੇ ਸਨ। ਹਾਲਾਂਕਿ ਇਕ ਹੋਰ ਕੰਬਲ ਉਹਨਾਂ ਦੇ ਕੋਲ ਮੌਜੂਦ ਸੀ ਪਰ ਇਸ ਕੜਕਦੀ ਸਰਦੀ ਤੋਂ ਉਹਨਾਂ ਨੂੰ ਬਚਾਉਣ ਦੇ ਸਮਰੱਥ ਨਹੀਂ ਸੀ। ਸ਼ਾਇਦ ਇਸ ਕਰਕੇ ਉਹ ਦੋਵੇਂ ਜਿਸਮ ਦੀ ਗਰਮੀ ਦਾ ਆਦਾਨ ਪ੍ਰਦਾਨ ਕਰ ਰਹੇ ਸਨ।
ਇਸ ਤੋਂ ਬਾਅਦ ਦੋਵੇਂ ਗਲੇ ਲੱਗ ਗੇ ਰੋ ਪਏ, ਫਿਰ ਪ੍ਰੇਮੀ ਨੇ ਆਪਣੀ ਸ਼ਰਟ ਦੀ ਜੇਬ ਵਿਚੋਂ ਕੁਝ ਕੱਢਿਆ ਅਤੇ ਪਹਿਲਾਂ ਪ੍ਰੇਮਿਕਾ ਨੂੰ ਖੁਆਇਆ, ਫਿਰ ਖੁਦ ਖਾ ਲਿਆ, ਫਿਰ ਤਾਂ ਦੇਖਦੇ ਹੀ ਦੇਖਦੇ ਉਹਨਾਂ ਦੀ ਹਾਲਤ ਵਿਗੜਨ ਲੱਗੀ। ਸਵੇਰ ਦਾ ਵਕਤ ਸੀ। ਲੋਕੀ ਆਪਣੇ ਕੰਮਾਂ ਕਾਰਾਂ ਨੂੰ ਖੇਤਾਂ ਵੱਲ ਨਿਕਲਦੇ ਹਨ ਤਾਂ ਇਕ ਵਿਅਕਤੀ ਨੂੰ ਅਰਹਰ ਦੇ ਖੇਤ ਦੇ ਕੋਲ ਅਭੈ ਪਿਆ ਮਿਲਿਆ। ਅਚਖਾਨਕ ਲੋਕਾਂ ਦੀ ਸਮਝ ਵਿਚ ਕੁਝ ਨਾ ਆਇਆ ਅਤੇ ਦੇਖਦੇ ਹੀ ਦੇਖਦੇ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੋਵੇਂ ਕਿਉਂਕਿ ਉਸੇ ਪਿੰਡ ਦੇ ਹੀ ਸਨ, ਇਸ ਕਰਕੇ ਸਾਰੇ ਉਹਨਾਂ ਨੂੰ ਪਛਾਣਦੇ ਸਨ।  ਸਾਰਿਆਂ ਦੀਆਂ ਨਜ਼ਰਾਂ ਵਿਚ ਉਤਸੁਕਤਾ ਅਤੇ ਜ਼ਬਾਨ ਤੇ ਇਕ

ਹੀ ਸਵਾਲ ਸੀ, ਕੀ ਹੋਇਆ? ਪਰ ਜਵਾਬ ਉਹਨਾਂ ਦੋਵਾਂ ਤੋਂ ਇਲਾਵਾ ਕਿਸੇ ਕੋਲ ਵੀ ਨਹੀਂ ਸੀ। ਦੋਵੇਂ ਅਜਿਹਾ ਕੋਈ ਕਦਮ ਚੁੱਕ ਸਕਦੇ ਹਨ, ਇਹ ਬੜੀ ਹੈਰਾਨੀ ਵਾਲੀ ਗੱਲ ਸੀ।
ਇਸੇ ਦੌਰਾਨ ਖ਼ਬਰ ਮਿਲਣ ਤੇ ਦੋਵਾਂ ਦੇ ਪਰਿਵਾਰ ਵਾਲੇ ਵੀ ਘਟਨਾ ਸਥਾਨ ਤੇ ਆ ਗਏ ਅਤੇ ਕਾਹਲੀ ਕਾਹਲੀ ਵਿਚ ਉਹਨਾਂ ਦੋਵਾਂ ਨੂੰ ਹਸਪਤਾਲ ਲੈ ਗਏ।
ਇਸ ਤੋਂ ਬਾਅਦ ਪੁਲਿਸ ਨੂੰ ਖ਼ਬਰ ਕੀਤੀ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜੇ ਵਿਚ ਲਿਆ ਅਤੇ ਪੰਚਨਾਮਾ ਭਰਿਆ ਅਤੇ ਪੋਸਟ ਮਾਰਟਮ ਲਈ ਜ਼ਿਲ੍ਹਾ ਹਸਪਤਾਲ ਭਿਜਵਾ ਦਿੱਤਾ। ਮੌਕੇ ਤੇ ਪਹੁੰਚੇ ਕੋਤਵਾਲ ਅਤੇ ਹੋਰ ਪੁਲਿਸ ਕਰਮਚਾਰੀਆਂ ਨੂੰ ਪਹਿਲੀ ਹੀ ਨਜ਼ਰ ਵਿਚ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਸੀ। ਇਸਦੇ ਬਾਵਜੂਦ ਪੁਲਿਸ ਨੇ ਆਪਣੀ ਕਾਰਵਾਈ ਅੱਗੇ ਵਧਾਉਂਦੇ ਹੋਏ ਉਥੇ ਹਾਜ਼ਰ ਲੋਕਾਂ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ, ਜਿਸ ਵਿਚ ਪ੍ਰੇਮ ਮਾਮਲੇ ਵਿਚ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ, ਇਸ ਕਰਕੇ ਕੋਤਵਾਲੀ ਵਿਚ ਦੋਵਾਂ ਦੇ ਵਿਰੁੱਧ ਆਤਮ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਪਰ ਕਿਉਂਕਿ ਦੋਵਾਂ ਦੀ ਮੌਤ ਹੋ ਗਈ ਸੀ, ਇਸ ਕਰਕੇ ਮੁਕੱਦਮਾ ਸਪੰਜ ਕਰ ਦਿੱਤਾ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟ ਮਾਰਟਮ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗੲਆਂ, ਜਿਸਦਾ ਉਹਨਾਂ ਨੇ ਸਮਾਜਿਕ ਰੀਤੀ-ਰਿਵਾਜ਼ਾਂ ਮੁਤਾਬਕ ਅੰਤਿਮ ਸਸਕਾਰ ਕਰ ਦਿੱਤਾ।  ਇਹ ਘਟਨਾ ਪਠਾਨਕੋਟ ਜ਼ਿਲ੍ਹੇ ਦੇ ਫੁਲਪੁਰ ਖੇਤਰ ਵਿਚ ਪੈਣ ਵਾਲੀ ਦਲਿਤ ਬਸਤੀ ਨੂਤਨ ਨਗਰ ਵਿਚ ਬੀਤੇ ਮਹੀਨੇ ਰਾਤ ਨੂੰ ਵਾਪਰੀ ਸੀ। ਅਭੈ ਅਤੇ ਜਯਾ ਦੀ ਮੌਤ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਹਰ ਕਿਸੇ ਦੀ ਜ਼ਬਾਨ ਤੇ ਉਹਨਾਂ ਦੀ ਪ੍ਰੇਮ ਕਹਾਣੀ ਦੇ ਚਰਚੇ ਸਨ। ਨੂਤਨ ਨਗਰ ਵਿਚ ਤਾਂ ਉਹਨਾਂ ਦੀ ਮੌਤ ਦੇ ਕਈ ਦਿਨਾਂ ਬਾਅਦ ਵੀ ਸੰਨਾਟਾ ਪੱਸਰਿਆ ਰਿਹਾ, ਫਿਰ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਹਾਲਤ ਦਾ ਵਰਣਨ ਭਲਾਂ ਕਿਵੇਂ ਕੀਤਾ ਜਾ ਸਕਦਾ ਹੈ।
ਫਿਲਹਾਲ ਪੂਰੇ ਮਾਮਲੇ ਦੀ ਪੁਲਿਸ ਸਮੀਖਿਆ ਅਤੇ ਪਰਿਵਾਰ ਵਾਲਿਆਂ ਦੇ ਬਿਆਨ ਅਤੇ ਪਿੰਡ ਵਾਲਿਆਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਘਟਨਾ ਦੇ ਪਿੱਛੇ ਜੋ ਕਹਾਣੀ ਦਿਖਾਈ ਦਿੰਦੀ ਹੈ, ਉਹ ਪ੍ਰੇਮ ਕਹਾਣੀ ਬੇਸ਼ੱਕ ਹੋਵੇ, ਪਰ ਸਧਾਰਨ ਪ੍ਰੇਮ ਕਹਾਣੀ ਤਾਂ ਬਿਲਕੁਲ ਨਹੀਂ ਹੈ। ਕਿਉਂਕਿ ਆਮ ਤੌਰ ਤੇ ਉਹਨਾਂ ਦਾ ਪ੍ਰੇਮ ਸਿਰਫ ਇੰਨਾ ਹੀ ਦਿਖਾਈ ਦਿੰਦਾ ਸੀ ਕਿ ਦੋਵਾਂ ਨੂੰ ਇਕ ਦੂਜੇ ਦੇ ਜਵਾਨ ਜਿਸਮ ਚਾਹੀਦੇ ਸਨ। ਜਿਸਮ ਦੀ ਭੁੱਖ ਮਿਟਾਉਣ ਲਈ ਪਰ ਦੋਵਾਂ ਨੂੰ ਆਤਮ ਹੱਤਿਆ ਕਰਨ ਦੀ ਲੋੜ ਪਈ, ਕੀ ਇਹ ਸੱਚਮੁਚ ਉਹਨਾਂ ਦੋਵਾਂ ਦਾ ਰਿਸ਼ਤਾ ਸਿਰਫ ਜਿਸਮਾਨੀ ਹੀ ਸੀ।
ਇਸ ਕਹਾਣੀ ਦੀ ਸ਼ੁਰੂਆਤ ਅੱਜ ਤੋਂ ਪੰਜ ਸਾਲ ਪਹਿਲਾਂ ਹੋਈ ਸੀ। ਅਭੈ ਅਤੇ ਜਯਾ ਦੋਵੇਂ ਹੀ ਫੁਲਪੁਰ ਕੋਤਵਾਲੀ ਅਧੀਨ ਨੂਤਨ ਨਗਰ ਦੇ ਰਹਿਣ ਵਾਲੇ ਸਨ। ਦੋਵਾਂ ਦੇ ਘਰਾਂ ਵਿਚਕਾਰ ਬੱਸ ਤਿੰਨ-ਚਾਰ ਘਰਾਂ ਦਾ ਹੀ ਫਾਸਲਾ ਸੀ। ਦੋਵਾਂ ਦੇ ਪਰਿਵਾਰ ਵਾਲੇ ਵੀ ਇਕ ਦੂਜੇ ਨੂੰ ਨਾ ਸਿਰਫ ਚੰਗੀ ਤਰ੍ਹਾਂ ਜਾਣਦੇ ਸਨ, ਬਲਕਿ ਦੋਵੇਂ ਪਰਿਵਾਰਾਂ ਦਾ ਇਕ ਦੂਜੇ ਦੇ ਘਰ ਖੂਬ ਆਉਣਾ-ਜਾਣਾ ਸੀ। ਅਭੈ ਦੇ ਪਿਤਾ ਪਿੰਡ ਦੇ ਮੁਖੀ ਸਨ, ਦੋਵੇਂ ਪਰਿਵਾਰਾਂ ਦੀ ਆਰਥਿਕ ਹਾਲਤ ਵਿਚ ਕਾਫੀ ਅੰਤਰ ਸੀ, ਪਰ ਇਸਦੇ ਬਾਵਜੂਦ ਦੋਵੇਂ ਘਰਾਂ ਦੇ ਲੋਕ ਇਕ ਦੂਜੇ ਨਾਲ ਰਲ-ਮਿਲ ਕੇ ਰਹਿੰਦੇ ਸਨ।
ਵੈਸੇ ਤਾਂ ਅਭੈ ਅਤੇ ਜਯਾ ਇਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ, ਪਰ ਜਵਾਨੀ ਦੀ ਦਹਿਲੀਜ਼ 'ਤੇ ਕਦਮ ਰੱਖਦੇ ਹੀ ਦੋਵੇਂ ਦਿਲ ਪ੍ਰੇਮੀ ਬਣ ਗਏ। ਉਹ ਪਹਿਲਾਂ ਵਾਂਗ ਗੱਲਬਾਤ ਕਰਦੇ ਸਨ ਪਰ ਅੰਦਾਜ਼ ਬਦਲ ਗਿਆ ਸੀ। ਅਭੈ ਜਿੱਕੇ ਗੱਲ ਕਰਦੇ ਵਕਤ ਇੱਕਦਮ ਇਕੱਲਤਾ ਦੀ ਭਾਲ ਵਿਚ ਰਹਿੰਦਾ, ਉਥੇ ਜਯਾ ਵੀ ਉਸ ਨਾਲ ਗੱਲਬਾਤ ਕਰਨ ਲਈ ਵਕਤ ਦਾ ਖਾਸ ਧਿਆਨ ਰੱਖਦੀ ਕਿ ਕੋਈ ਦੇਖ ਨਾ ਲਵੇ।
ਨਿਰਧਾਰਿਤ ਵਕਤ ਤੇ ਅਭੈ ਦਾ ਵਿਆਹ ਹੋਇਆ ਅਤੇ ਸੀਮਾ ਲਾੜੀ ਬਣ ਕੇ ਉਸਦੇ ਘਰ ਆ ਗਈ। ਸ਼ੁਰੂ ਦੇ ਕੁਝ ਮਹੀਨਿਆਂ ਵਿਚ ਤਾਂ ਅਭੇ ਨਵੀਂ ਲਾੜੀ ਦੇ ਆਕਰਸ਼ਣ ਵਿਚ ਬੰਨ੍ਹਿਆ ਰਿਹਾ ਪਰ ਤਿੰਨ-ਚਾਰ ਮਹੀਨੇ ਬੀਤਦੇ-ਬੀਤਦੇ ਉਸਦੀ ਹਾਲਤ ਪਹਿਲਾਂ ਵਰਗੀ ਹੋ ਕੇ ਰਹਿ ਗਈ। ਉਹ ਇਕ ਵਾਰ ਫਿਰ ਨਵੇਂ ਸਿਰੇ ਤੋਂ ਜਯਾ ਦੀ ਚਾਹਤ ਵਿਚ ਡੁੱਬਣ ਲੱਗਿਆ, ਵਕਤ ਨੇ ਮੁਹੱਬਤ ਦੇ ਜਿਸ ਅਹਿਸਾਸ ਨੂੰ ਉਸਦੇ ਦਿਲ ਵਿਚ ਦਫਨ ਕਰ ਦਿੱਤਾ ਸੀ, ਉਹੀ ਇਕ ਵਾਰ ਫਿਰ ਉਸਦੇ ਦਿਲ ਦੀਾਂ ਗਹਿਰਾਈਆਂ ਵਿਚ ਹਿਲੋਰੇ ਲੈਣ ਲੱਗਿਆ। ਜਯਾ ਦੇ ਲਈ ਉਸਦੀ ਦੀਵਾਨਗੀ ਵਧਦੀ ਚਲੀ ਗਈ। ਕੁਝ ਦਿਨ ਬੀਤਦੇ ਬੀਤਦੇ ਉਸਨੂੰ ਇਸ ਤਰ੍ਹਾਂ ਲੱਗਣ ਲੱਗਿਆ ਕਿ ਜੇਕਰ ਜਲਦੀ ਹੀ ਉਸਨੇ ਆਪਣੇ ਦਿਲ ਦੀ ਨਾ ਸੁਣੀ ਤਾਂ ਉਹ ਪਾਗਲ ਹੋ ਜਾਵੇਗਾ।
ਇਹ ਮੌਕਾ ਉਸਨੂੰ ਵਿਆਹ ਤੋਂ ਛੇ ਮਹੀਨੇ ਬਾਅਦ ਜਾ ਕੇ ਮਿਲਿਆ, ਜਦੋਂ ਸੀਮਾ ਪੇਕੇ ਚਲੀ ਗਈ। ਦਿਨ ਦੇ ਵਕਤ ਮਾਂ ਬਾਪ ਖੇਤਾਂ ਵਚ ਕੰਮ ਕਰਨ ਚਲੇ ਜਾਂਦੇ, ਪਿੱਛੇ ਤੋਂ ਘਰ ਵਿਚ ਉਹ ਇਕੱਲਾ ਹੁੰਦਾ ਸੀ। ਅਜਿਹੇ ਵਿਚ ਹੀ ਇਕ ਦਿਨ ਇਕ ਛੋਟੇ ਬੱਚੇ ਨੂੰ ਭੇਜ ਕੇ ਉਸਨੇ ਜਯਾ ਨੂੰ ਸੱਦਾ ਭੇਜਿਆ। ਅਭੈ ਦੇ ਸੱਦੇ ਤੇ ਪਹਿਲਾਂ ਤਾਂ ਜਯਾ ਨੇ ਸੋਚਿਆ ਕਿ ਜਾਇਆ ਨਾ ਜਾਵੇ ਪਰ ਉਹ ਅਜਿਹਾ ਕਰ ਨਹੀਂ ਸਕੀ ਅਤੇ ਦਸ ਮਿੰਟ ਬਾਅਦ ਹੀ ਅਭੈ ਦੇ ਘਰ ਜਾ ਪਹੁੰਚੀ। ਇਸ ਤੋਂ ਬਾਅਦ ਉਹਨਾਂ ਵਿਚਕਾਰ ਗੁਫਤਗੂ ਹੋਈ ਅਤੇ ਪੁਰਾਣੇ ਪਿਆਰ ਦੀਆਂ ਪੀਂਘਾਂ ਫਿਰ ਪ੍ਰਵਾਨ ਚੜ੍ਹਨ ਲੱਗ ਪਈਆਂ। ਇਕ ਵਾਰ ਦੋਵਾਂ ਵਿਚਕਾਰ ਪਿਆਰ ਦਾ ਇਜ਼ਹਾਰ ਹੋਇਆ ਤਾਂ ਦੋਵੇਂ ਸਭ ਕੁਝ ਭੁੱਲ ਬੈਠੇ, ਉਹਨਾਂ ਨੂੰ ਇਹ ਯਾਦ ਵੀ ਨਾ ਰਿਹਾ ਕਿ ਅਭੈ ਵਿਆਹਿਆ ਹੈ ਅਤੇ ਜਲਦੀ ਹੀ ਬੱਚੇ ਦਾ ਬਾਪ ਬਣਨ ਵਾਲਾ ਹੈ। ਕਹਿੰਦੇ ਹਨ ਮੁਹੱਬਤ ਅੰਨ੍ਹੀ ਹੁੰਦੀ ਹੈ, ਪਰ ਉਹਨਾਂ ਦੀ ਮੁਹੱਬਤ ਤਾਂ ਅੰਨ੍ਹੀ ਹੋਣ ਦੇ ਨਾਲ ਨਾਲ ਗੂੰਗੀ ਅਤੇ ਬੋਲੀ ਵੀ ਸੀ। ਉਦੋਂ ਉਹ ਦੁਨੀਆਂਦਾਰੀ ਦੀ ਹਰ ਗੱਲ ਨੂੰ ਦਰਕਿਨਾਰ ਕਰਕੇ ਪਿਆਰ ਦੀ ਦੁਨੀਆਂ ਵਿਚ ਮਸਤ ਹੋ ਗਏ।
ਹੁਣ ਤਾਂ ਅਕਸਰ ਮੌਕਾ ਦੇਖ ਕੇ ਜਯਾ ਉਸਦੇ ਘਰ ਚਲੀ ਆਉਂਦੀ ਅਤੇ ਦੋਵੇਂ ਘੰਟਿਆਂ ਬੱਧੀ ਪਿਆਰ ਦੀਆਂ ਗੱਲਾਂ ਕਰਦੇ। ਅਭੈ ਅਤੇ ਜਯਾ ਦੀ ਇਹ ਖੇਡ ਚਦੀ ਰਹੀ। ਉਸਦੇ ਬਾਰੇ ਉਹ ਸੋਚਣਾ ਵੀ ਨਹੀਂ ਚਾਹੁੰਦਾ ਸੀ। ਜਯਾ ਅਤੇ ਆਪਣੇ ਰਿਸ਼ਤੇ ਦੇ ਅੰਜਾਮ ਬਾਰੇ ਵੀ ਨਹੀਂ ਸੋਚਣਾ ਚਾਹੁੰਦਾ ਸੀ ਪਰ ਜਯਾ ਕਿਵੇਂ ਇਹ ਸਭ ਕੁਝ ਭੁੱਲ ਸਕਦੀ ਸੀ। ਉਸਨੂੰ ਤਾਂ ਸੋਚਣਾ ਹੀ ਪੈਣਾ ਸੀ ਆਪਣੇ ਬਾਰੇ ਅਤੇ ਆਪਣੇ ਭਵਿੱਖ ਬਾਰੇ, ਇਸ ਕਰਕੇ ਇਕ ਦਿਨ ਉਹ ਅਭੈ ਨੂੰ ਕਹਿ ਬੈਠੀ, ਅਭੈ ਇਕ ਗੱਲ ਦੱਸੋ।
ਦੋ ਗੱਲਾਂ ਪੁੱਛੋ, ਸਾਡੇ ਇਸ ਰਿਸ਼ਤੇ ਦੀ ਮੰਜ਼ਿਲ ਕੀ ਹੋਵੇਗਾ?
ਕਿਉਂ ਅਜਿਹਾ ਕਹਿ ਰਹੀ ਹੋ ਕਿ ਅੱਜ ਤੁਸੀਂ ਇਹ ਸਵਾਲ ਪੁੱਛ ਰਹੀ ਹੋ, ਅੱਜ ਤੋਂ ਪਹਿਲਾਂ ਤਾਂ ਕਦੀ ਤੁਸੀਂ ਅਜਿਹੀ ਗੱਲ ਪੁੱਛੀ ਹੀ ਨਹੀਂ ਸੀ। ਕਿਉਂ ਕੋਈ ਗਲਤ ਗੱਲ ਪੁੱਛ ਲਈ?
ਜਯਾ ਕਿਹੋ ਜਿਹੀਆਂ ਗੱਲਾਂ ਕਰਦੀ ਹੋ, ਅੱਜ ਬਿਗਾਨੀਆਂ ਬਿਗਾਨੀਆਂ ਜਿਹੀਆਂ,ਜਦਕਿ ਮੇਰੇ ਕਹਿਣ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਸੀ।
ਫਿਰ ਦੱਸੋ, ਸਾਡੇ ਇਸ ਰਿਸ਼ਤੇ ਦੀ ਮੰਜ਼ਿਲ ਕੀ ਹੋਵੇਗੀ?
ਜੋ ਤੁਸੀਂ ਚਾਹੋਗੀ।
ਸੋਚ ਲਓ, ਬਹੁਤ ਵੱਡੀ ਗੱਲ ਕਹਿ ਰਹੇ ਹੋ, ਬਾਅਦ ਵਿਚ ਆਪਣੀ ਗੱਲ ਤੋਂ ਮੁੱਕਰ ਨਾ ਜਾਣਾ।
ਤੁਹਾਡੇ ਲਈ ਤਾਂ ਮੈਂ ਜਾਨ ਵੀ ਦੇ ਸਕਦਾ ਹਾਂ, ਫਿਰ ਵਾਅਦੇ ਤੋਂ ਕੀ ਮੁੱਕਰਨਾ, ਯਕੀਨ ਨਾ ਹੋਵੇ ਤਾਂ ਅਜ਼ਮਾ ਕੇ ਦੇਖ ਲੈਣਾ।
ਅਤੇ ਜੇਕਰ ਮੈਂ ਕਹਾਂ ਕਿ ਤੁਸੀਂ ਆਪਣੀ ਬੀਵੀ ਨੂੰ ਛੱਡ ਕੇ ਮੇਰੇ ਨਾਲ ਵਿਆਹ ਕਰਵਾ ਲਓ।
ਤਾਂ ਮੈਂ ਹੁਣੇ ਇਸੇ ਵਕਤ ਤੇਰੇ ਨਾਲ ਵਿਆਹ ਕਰਨ ਲਈ ਤਿਆਰ ਹਾਂ, ਤੁਸੀਂ ਆਪਣੇ ਘਰ ਵਾਲਿਆਂ ਨੂੰ ਰਾਜ਼ੀ ਕਰ ਲਓ, ਮੈਂ ਆਪਣੇ ਪਰਿਵਾਰ ਨੂੰ ਰਾਜ਼ੀ ਕਰ ਲਵਾਂਗਾ। ਠੀਕ ਹੈ ਮੈਂ ਅੱਜ ਹੀ ਅੰਮਾ ਨਾਲ ਗੱਲ ਕਰਾਂਗੀ। ਇਸ ਤੋਂ ਬਾਅਦ ਦੋਵੇਂ ਆਪਣੇ ਆਪਣੇ ਘਰ ਚਲੇ ਗਏ। ਉਧਰ ਅਭੈ ਨੇ ਅਤੇ ਇੱਧਰ ਜਯਾ ਨੇ ਜਿਉਂ ਹੀ ਵਿਆਹ ਦੀ ਗੱਲ ਕੀਤੀ ਤਾਂ ਭੂਚਾਲ ਆ ਗਿਆ। ਜਯਾ ਦੀ ਮਾਂ ਚੀਖਦੀ ਹੋਈ ਬੋਲੀ, ਮੂਰਖ ਲੜਕੀ, ਤੂੰ ਸਾਡਾ ਨੱਕ ਕਟਵਾ ਕੇ ਹਟੇਂਗੀ। ਇਸ ਤੋਂ ਬਾਅਦ ਮਾਂ ਨੇ ਉਸ ਨੂੰ ਪਕੜ ਕੇ ਕੁੱਟਿਆ ਅਤੇ ਹਦਾਇਤ ਕੀਤੀ ਕਿ ਅੱਗੇ ਤੋਂ ਅਜਿਹਾ ਗੱਲ ਨਹੀਂ ਕਰਨੀ ਅਤੇ ਨਾ ਹੀ ਅਭੈ ਬਾਰੇ ਕੁਝ ਕਹਿਣਾ ਹੈ। ਇਹ ਦੇਖ ਕੇ ਜਯਾ ਵੀ ਭੜਕ ਗਈ ਅਤੇ ਕਿਹਾ ਕਿ ਜੇਕਰ ਮੈਨੂੰ ਰੋਕਿਆ ਤਾਂ ਮੈਂ ਮਰ ਜਾਵਾਂਗੀ।
ਘਰ ਤੋਂ ਨਿਕਲ ਕੇ ਜਯਾ ਸਿੱਧੀ ਅਭੈ ਦੇ ਕੋਲ ਗਈ ਅਤੇ ਉਸਨੂੰ ਮੂੰਹ ਲਟਕਾਈ ਬੈਠਾ ਦੇਖ ਕੇ ਉਹ ਸਮਝ ਗਈ ਕਿ ਉਸ ਨਾਲ ਵੀ ਅਜਿਹਾ ਹੀ ਹੋਇਆ ਹੈ। ਉਹ ਉਸਦੇ ਨੇੜੇ ਪਹੁੰਚੀ ਅਤੇ ਪਿਆਰ ਨਾਲ ਉਸ ਦੇ ਵਾਲਾਂ ਵਿਚ ਉਂਗਲਾਂ ਫੇਰੀਆਂ।  ਕੋਈ ਗੱਲ ਨਹੀਂ, ਅਸੀਂ ਕੋਈ ਹੋਰ ਰਸਤਾ ਕੱਢ ਲਵਾਂਗੇ। ਜਯਾ ਹੌਲੀ ਜਿਹੇ ਬੋਲੀ। ਕਿਹੜਾ ਰਸਤਾ
ਕੋਈ ਵੀ ਜਿਸ ਉਤੇ ਚੱਲ ਕੇ ਅਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕੀਏ।
ਕੀ ਮਤਲਬ?
ਕਿਉਂ ਮਰਨ ਤੋਂ ਡਰਦੇ ਹੋ? ਨਹੀਂ।
ਫਿਰ ਚਲੋ, ਅਸੀਂ ਇਕੱਠਿਆਂ ਜ਼ਹਿਰ ਖਾ ਕੇ ਜਾਨ ਦੇ ਦਿਆਂਗੇ।
ਮੈਨੂੰ ਮਨਜ਼ੂਰ ਹੈ, ਪਰ ਜ਼ਹਿਰ ਕਿਤੇ ਬਾਹਰ ਜਾ ਕੇ ਖਾਵਾਂਗੇ। ਨਹੀਂ ਤਾਂ ਘਰ ਵਾਲੇ ਹਸਪਤਾਲ ਪਹੁੰਚਾ ਕੇ ਸਾਨੂੰ ਬਚਾ ਲੈਣਗੇ। ਤੂੰ ਇਸ ਤਰ੍ਹਾਂ ਕਰਨਾ ਅੱਧੀ ਰਾਤ ਤੋਂ ਬਾਅਦ ਆਪਣੇ ਘਰ ਦੇ ਸਾਹਮਣੇ ਵਾਲੇ ਅਰਹਰ ਦੇ ਖੇਤ ਵਿਚ ਆ ਜਾਣਾ, ਮੈਂ ਉਥੇ ਤੁਹਾਡਾ ਇੰਤਜ਼ਾਰ ਕਰਾਂਗਾ।
ਠੀਕ ਹੈ।
ਨਿਰਧਾਰਿਤ ਵਕਤ ਤੇ ਦੋਵੇਂ ਪ੍ਰੇਮੀ ਅਰਹਰ ਦੇ ਖੇਤ ਵਿਚ ਪਹੁੰਚ ਗਏ ਅਤੇ ਉਥੇ ਹੀ ਸਲਫਾਸ ਖਾ ਕੇ ਜਾਨ ਦੇ ਦਿੱਤੀ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਪਤਨੀ ਤੋਂ ਜ਼ਿਆਦਾ ਪ੍ਰੇਮਿਕਾ ਲੱਗਣ ਲੱਗ ਪਈ ਆਪਣੀ!

Currency Converter

Amount:
From:
To:


Gurbani Radio


Gurbani - Sri Harmandir Sahib