
ਭੈਣ ਦੀ ਆਸ਼ਕੀ ਵਿਚ ਭਰਾ ਨੇ ਸੁਮਲੋਇਆ ਡੇਅਰੀ ਕੰਪਲੈਕਸ, ਚੰਡੀਗੜ੍ਹ ਦੇ ਨਿਵਾਸੀ ਅਰਵਿੰਦਰ ਸਿੰਘ ਨੂੰ 9 ਦਸੰਬਰ 2012 ਦੀ ਸਵੇਰ 7 ਵਜੇ ਚੌੀਕੀਦਾਰ ਇੰਦਰਾਸਨ ਨੇ ਨਾਲ ਦੇ ਜੰਗਲ ਵਿਚ ਇਕ ਆਦਮੀ ਦੀ ਖੂਨ ਵਿਚ ਲੱਥਪੱਥ ਲਾਸ਼ ਦੀ ਸੂਚਨਾ ਦਿੱਤੀ। ਬਜ਼ੁਰਗ ਅਰਵਿੰਦਰ ਸਿੰਘ ਨੇ ਤੁਰੰਤ ਇੰਦਰਾਸਨ ਦੇ ਨਾਲ ਉਥੇ ਪਹੁੰਚ ਕੇ ਦੇਖਿਆ ਕਿ 30-32 ਸਾਲ ਦਾ ਕਰੀਬ ਸਾਢੇ 5 ਫੁੱਟ ਦਾ ਵਿਅਕਤੀ ਬੇਹੋਸ਼ ਪਿਆ ਸੀ, ਕੱਪੜੇ ਦੇ ਇਕ ਟੁਕੜੇ ਨਾਲ ਪੈਰ ਵੀ ਬੰਨ੍ਹੇ ਸਨ, ਸਿਰ ਤੇ ਡੂੰਘਾ ਜ਼ਖਮ ਸੀ, ਜਿਸ ਵਿਚੋਂ ਖੂਨ ਰਿਸ ਰਿਹਾ ਸੀ।
ਮਾਮਲਾ ਸੰਗੀਨ ਸੀ, ਅਰਵਿੰਦਰ ਸਿੰਘ ਨੇ ਆਪਣੇ ਮੋਬਾਇਲ ਫੋਨ ਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਕੁਝ ਹੀ ਵਕਤ ਵਿਚ ਪੁਲਿਸ ਦੀ ਗੱਡੀ ਪਹੁੰਚ ਗਈ, ਇਸ ਦੇ ਨਾਲ ਹੀ ਕੰਟਰੋਲ ਰੂਮ ਤੋਂ ਸੂਚਨਾ ਮਿਲਦਿਆਂ ਹੀ ਮਲੋਇਆ ਪੁਲਿਸ ਚੌਂਕੀ ਦੇ ਅਧਿਕਾਰੀ ਵੀ ਪਹੁੰਚ ਗਏ।
ਜ਼ਖਮੀ ਵਿਅਕਤੀ ਬੇਹੋਸ਼ ਸੀ, ਉਸਦਾ ਸਾਹ ਚੱਲ ਰਿਹਾ ਸੀ, ਪੀ. ਸੀ. ਆਰ. ਦੀ ਗੱਡੀ ਵਿਚ ਲੱਦ ਕੇ ਉਸਨੂੰ ਪੀ. ਜੀ. ਆਈ. ਪਹੁੰਚਾਇਆ ਗਿਆ, ਇਸ ਹਸਪਤਾਲ ਦੇ ਐਮਰਜੈਂਸੀ ਵਿਚ ਉਸਦਾ ਇਲਾਜ ਸ਼ੁਰੂ ਹੋਇਆ।
ਇਸ ਤੋਂ ਬਾਅਦ ਪੁਲਿਸ ਨੇ ਉਸ ਦਾ ਹੁਲੀਆ ਵੱਖ ਵੱਖ ਥਾਣਿਆਂ ਵਿਚ ਭੇਜ ਕੇ ਪਛਾਣ ਦੀ ਕੋਸ਼ਿਸ਼ ਕੀਤੀ ਤਾਂ ਪਾਇਆ ਕਿ ਭਾਦਲ ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਇਕ ਵਿਅਕਤੀ 3-4 ਦਿਨਾਂ ਤੋਂ ਲਾਪਤਾ ਹੈ। ਉਸਨੇ ਇਹ ਵੀ ਦੱਸਿਆ ਕਿ ਉਹ ਵਿਅਕਤੀ
ਮੰਦ ਬੁੱਧੀ ਹੈ, ਇਸਦਾ ਹੁਲੀਆ ਵੀ ਉਸ ਨਾਲ ਮੇਲ ਖਾ ਰਿਹਾ ਸੀ।
ਅਗਲੀ ਸਵੇਰ ਪੁਲਿਸ ਨੇ ਪਿੰਡ ਵਾਲਿਆ ਨੂੰ ਪਛਾਣ ਕਰਨ ਲਈ ਬੁਲਾਇਆ ਅਤੇ ਉਹਨਾਂ ਨੇ ਇਸ ਦੀ ਪਛਾਣ ਰੱਬੀ ਸਿੰਘ ਉਰਫ ਬਿੰਦੂ ਵਜੋਂ ਕੀਤੀ। ਇਹ ਰੱਬੀ ਹੀ ਸੀ ਜੋ 3-4 ਦਿਨ ਪਹਿਲਾਂ ਪਿੰਡ ਤੋਂ ਲਾਪਤਾ ਹੋ ਗਿਆ ਸੀ, ਜਿਸਦੀ ਗੁੰਮਸ਼ੁਦਗੀ ਬਾਰੇ ਸਬੰਧਤ ਪੁਲਿਸ ਚੌਂਕੀ ਵਿਚ ਰਿਪੋਰਟ ਦਰਜ ਕਰਵਾਈ ਗਈ ਸੀ।
ਜ਼ਖਮੀ ਵਿਅਕਤੀ ਦੀ ਪਛਾਣ ਤਾਂ ਹੋ ਗਈ, ਪਰ ਉਹ ਹਾਲੇ ਤੱਕ ਹੋਸ਼ ਵਿਚ ਨਹੀਂ ਸੀ, ਇਸ ਕਰਕੇ ਇਸ ਗੱਲ ਦੀ ਤਹਿ ਤੱਕ ਪਹੁੰਚ ਸਕਣਾ ਮੁਸ਼ਕਿਲ ਸੀ ਕਿ ਉਸ ਤੇ ਜਾਨ ਲੇਵਾ ਹਮਲਾ ਕਿਸਨੇ ਕੀਤਾ ਹੋਵੇਗਾ, ਫਿਰ ਉਹ ਮੰਦ ਬੁੱਧੀ ਸੀ ਕਿਸੇ ਨਾਲ ਉਸਦੀ ਦੁਸ਼ਮਣੀ ਕੀ ਹੋਣੀ ਸੀ, ਉਸਨੂੰ ਤਾਂ ਆਪਣਾ ਹੀ ਹੋਸ਼ ਨਹੀਂ ਸੀ।
ਨਿਰਮਲ ਸਿੰਘ ਦੇ ਨਾਲ ਜੋ ਲੋਕ ਆਏ ਸਨ, ਉਹਨਾਂ ਵਿਚ ਪਾਲ ਸਿੰਘ ਵੀ ਸੀ, ਉਸਨੇ ਏ. ਐਸ. ਆਈ. ਜਸਬੀਰ ਨੂੰ ਇਕ ਪਾਸੇ ਲਿਜਾ ਕੇ ਜਿਵੇਂ ਭੇਦ ਖੋਲ੍ਹਣ ਦੀ ਕੋਸ਼ਿਸ ਕੀਤੀ, ਸਰ ਮੈਂ ਪੱਕੇ ਤੌਰ ਤੇ ਤਾਂ ਨਹੀਂ ਕਹਿ ਸਕਦਾ, ਪਰ ਮੈਨੂੰ ਇਯ ਹਮਲੇ ਦੇ ਪਿੱਛੇ ਕੁਲਵਿੰਦਰ ਦੇ ਪ੍ਰੇਮੀ ਸੋਨੂੰ ਦਾ ਹੱਥ ਲੱਗ ਰਿਹਾ ਹੈ।
ਇਹ ਕੁਲਵਿੰਦਰ ਕੌਣ ਹੈ, ਤੁਸੀਂ ਉਸਦੇ ਕੀ ਲੱਗਦੇ ਹੋ? ਜਸਬੀਰ ਨੇ ਉਸਨੂੰ ਡੂੰਘੀਆਂ ਨਜ਼ਰਾਂ ਨਾਲ ਦੇਖਦੇ ਕਿਹਾ।
ਇਸ ਤੋਂ ਪਹਿਲਾਂ ਕਿ ਪਾਲ ਸਿੰਘ ਕੁਝ ਬੋਲਦਾ, ਸਾਬਕਾ ਸਰਪੰਚ ਨਿਰਮਲ ਸਿੰਘ ਨੇ ਦੱਸਿਆ, ਕੁਲਵਿੰਦਰ ਸਾਡੇ ਪਿੰਡ ਦੀ ਲੜਕੀ ਹੈ, ਇਹ ਪਾਲ ਸਿੰਘ ਉਸਦੇ ਮਾਮੇ ਦਾ ਲੜਕਾ ਹੈ, ਰੱਬੀ ਦੀ ਉਹ ਸਕੀ ਭੈਣ ਹੈ।
ਫਿਰ ਤਾਂ ਉਸਨੂੰ ਨਾਲ ਲਿਆਉਣਾ ਚਾਹੀਦਾ ਸੀ, ਉਹ ਆ ਕੇ ਆਪਦੇ ਭਰਾ ਦੀ ਸ਼ਨਾਖਤ ਤੋਂ ਇਲਾਵਾ ਇਸਦੀ ਦੇਖਭਾਲ ਵੀ ਕਰਦੀ। ਜਸਬੀਰ ਨੇ ਕਿਹਾ।
ਇਸ ਤੇ ਨਿਰਮਲ ਸਿੰਘ ਬੋਲਿਆ, ਕੋਈ ਗੱਲ ਨਹੀਂ ਸਰ, ਹੁਣ ਬੁਲਾ ਲੈਂਦੇ ਹਾਂ ਫੋਨ ਕਰਕੇ। ਪਾਲ ਦੇ ਕੋਲ ਹੋਵੇਗਾ ਉਸਦਾ ਨੰਬਰ।
ਹਾਂ ਹੈ, ਪਾਲ ਸਿੰਘ ਨੇ ਵੀ ਦੱਸਿਆ ਅਤੇ ਮੋਬਾਇਲ ਕੱਢ ਕੇ ਨੰਬਰ ਡਾਇਲ ਕਰਨ ਲੱਗਿਆ।
ਨੰਬਰ ਲੱਗ ਗਿਆ ਤਾਂ ਉਸਦੀ ਆਵਜ਼ ਆਈ, ਹਾਂ ਕੁਲਵਿੰਦਰ ਪਾਲ ਬੋਲ ਰਿਹਾ ਹਾਂ, ਰੱਬ ਹੀ ਹੈ, ਬੇਹੋਸ਼ ਪਿਆ ਹੈ, ਐਮਰਜੈਂਸੀ ਵਿਚ ਹੈ, ਸੀਰੀਅਸ ਹੈ ਪਛਾਣ ਤਾਂ ਅਸੀਂ ਕਰ ਲਈ, ਫਿਰ ਵੀ ਤੇਰਾ ਇੱਥੇ ਆਉਣ ਜ਼ਿਆਦਾ ਜ਼ਰੂਰੀ ਹੈ।
ਗੱਲਬਾਤ ਹਾਲੇ ਜਾਰੀ ਸੀ ਕਿ ਪੁਲਿਸ ਅਧਿਕਾਰੀ ਨੇ ਖੁਦ ਗੱਲਬਾਤ ਕਰਨੀ ਸ਼ੁਰੂ ਕੀਤੀ, ਹਾਂ ਭਾਈ ਕੁਲਵਿੰਦਰ ਕੌਰ, ਮੈਂ ਥਾਣੇਦਾਰ ਬੋਲ ਰਿਹਾ ਹਾਂ, ਜਸਬੀਰ ਸਿੰਘ, ਤੁਹਾਡੇ ਭਰਾ ਦੀ ਹਾਲਤ ਤਾਂ ਥੋੜ੍ਹੀ ਨਾਜ਼ੁਕ ਹੈ, ਪਰ ਘਬਰਾਉਣਾ ਨਾ, ਉਸਨੂੰ ਸਹੀ ਵਕਤ ਤੇ ਹਸਪਤਾਲ ਪਹੁੰਚਾ ਦਿੱਤਾ ਸੀ, ਡਾਕਟਰ ਇਲਾਜ ਕਰ ਰਹੇ ਹਨ।
ਉਧਰੋਂ ਧੰਨਵਾਦ ਕਿਹਾ ਗਿਆ ਹੋਵੇਗਾ, ਜ਼ਰਾ ਦੇਰ ਚੁੱਪ ਰਹਿਣ ਤੋਂ ਬਾਅਦ ਜਸੀਬਰ ਸਿੰਘ ਦੀ ਆਵਾਜ਼ ਫਿਰ ਆਈ, ਇਹ ਤਾਂ ਸਾਡੀ ਡਿਊਟੀ ਹੈ, ਹੁਣ ਅੱਗੇ ਸਾਡੀ ਇਹ ਡਿਊਟੀ ਵੀ ਹੈ ਕਿ ਰੱਬੀ ਸਿੰਘ ਦੇ ਹਮਲਾਵਰਾਂ ਨੂੰ ਪਕੜ ਕੇ ਜੇਲ੍ਹ ਬੰਦ ਕਰੀਏ, ਤੁਹਾਨੂੰ ਕਿਸੇ ਉਤੇ ਸ਼ੱਕ ਹੈ ਤਾਂ ਦੱਸੋ।
ਜਸਬੀਰ ਸਿੰਘ ਦੇ ਇਹਨਾ ਸ਼ਬਦਾਂ ਤੇ ਕੁਝ ਦੇਰ ਲਈ ਖਾਮੋਸ਼ੀ ਰਹੀ, ਸ਼ਾਇਦ ਕੁਲਵਿੰਦਰ ਕੁਝ ਦੱਸਣਾ ਚਾਹੁੰਦੀ ਸੀ, ਪਰ ਦੱਸ ਨਹੀਂ ਪਾ ਰਹੀ ਸੀ। ਜਸਬੀਰ ਨੇ ਉਸਨੂੰ ਫਿਰ ਤੋਂ ਉਕਸਾਇਆ ਤਾਂ ਉਹ ਮਰੀ ਜਿਹੀ ਆਾਵਜ਼ ਵਿਚ ਬੋਲੀ, ਸ਼ੱਕ ਤਾਂ ਸਰ ਹੈ ਵੀ ਅਤੇ ਨਹੀਂ ਵੀ, ਪੱਕੇ ਤੌਰ ਤੇ ਕਿਹਾ ਨਹੀਂ ਜਾ ਸਕਦਾ, ਧਮਕੀ ਤਾਂ ਉਸਨੇ ਮੈਨੂੰ ਦਿੱਤੀ ਸੀ ਪਰ ਮੇਰਾ ਦਿਲ ਨਹੀਂ ਮੰਨ ਰਿਹਾ ਕਿ ਅਜਿਹਾ ਉਸਨੇ ਕਰ ਦਿੱਤਾ ਹੋਵੇਗਾ।
ਕੌਣ, ਕਿਸਦੀ ਗੱਲ ਕਰ ਰਹੀ ਹੋ?
ਛੱਡੋ ਸਰ, ਮੇਰੇ ਨਾਂ ਲੈਣ ਨਾਲ ਕਿਤੇ ਉਸਦੇ ਨਾਲ ਗਰੀਬ ਮਾਰ ਨਾ ਹੋ ਜਾਵੇ, ਕਿਤੇ ਸਾਰਾ ਇਲਜ਼ਾਮ ਉਸੇ ਦੇ ਸਿਰ ਨਾ ਆ ਜਾਵੇ।
ਦੇਖੋ ਬੀਬੀ ਇਲਜ਼ਾਮ ਕਿਸੇ ਦੇ ਸਿਰ ਤਾਂ ਆਉਂਦਾ ਹੈ, ਜੇਕਰ ਉਸਨੇ ਕੁਝ ਕੀਤਾ ਹੋਵੇਗਾ, ਪੁਲਿਸ ਐਵੇਂ ਹੀ ਕਿਸੇ ਬੇਕਸੂਰ ਨੂੰ ਪਕੜ ਕੇ ਇਲਜ਼ਾਮ ਉਸਦੇ ਸਿਰ ਤੇ ਨਹੀਂ ਮੜ੍ਹ ਸਕਦੀ, ਫਿਰ ਹਾਲੇ ਤਾਂ ਤਰੀਕੇ ਨਾਲ ਜਾਂਚ ਪੜਤਾਲ ਵੀ ਸ਼ੁਰੂ ਨਹੀਂ ਹੋਈ, ਇਸ ਮਾਮਲੇ ਦੀ ਤੁਸੀਂ ਸਚਾਈ ਨੂੰ ਲੁਕੋ ਕੇ ਪੁਲਿਸ ਦੀ ਮਦਦ ਨਹੀਂ ਕਰਨਾ ਚਾਹੁੰਦੀ, ਕੋਈ ਗੱਲ ਨਹੀਂ, ਤੁਸੀਂ ਜਲਦੀ ਇੱਥੇ ਆ ਕੇ ਆਪਣੇ ਭਰਾ ਦੀ ਸ਼ਨਾਖਤ ਦੀ ਕਾਰਵਾਈ ਪੂਰੀ ਕਰ ਦਿਓ, ਵੈਸੇ ਵੀ ਮੁਸ਼ਕਿਲ ਦੀ ਇਸ ਘੜੀ ਵਿਚ ਤੁਹਾਡੇ ਭਰਾ ਨੂੰ ਸੇਵਾ ਦੀ ਲੋੜ ਹੈ, ਤੁਸੀਂ ਜਲਦੀ ਆ ਜਾਓ।
ਪੁਲਿਸ ਦੀ ਗੱਲ ਦਾ ਕੁਲਵਿੰਦਰ ਉਤੇ ਅਸਰ ਹੋਇਆ। ਕੁਲਵਿੰਦਰ ਦੇ ਪਿਤਾ ਦਾ ਨਾਂ ਸੀ ਫੱਗੂ ਰਾਮ ਅਤੇ ਮਾਂ ਦਾ ਸਿਬੀਆ ਜੋ ਸਾਲਾਂ ਤੋਂ ਭੱਦਲ ਪਿੰਡ ਵਿਚ ਰਹਿੰਦੇ ਸਨ ਅਤੇ ਛੋਟੇ ਮੋਟੇ ਕੰਮ ਕਰਦੇ ਸਨ। ਕਾਫੀ ਸਾਲ ਪਹਿਲਾਂ ਸਿਬੀਆ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਮਾਨਸਿਕ ਸੰਤੁਲਨ ਗੁਆ ਬੈਠਿਆ। ਉਦੋਂ ਉਹ ਇਕ ਹੀ ਲੜਕੀ ਕੁਲਵਿੰਦਰ ਦੀ ਮਾਂ ਸੀ ਆਪਣੀ ਇਸ ਅਵਸਥਾ ਵਿਚ ਉਸਨੇ ਲੜਕੇ ਨੂੰ ਜਨਮ ਦਿੱਤਾ ਸੀ ਜੋ ਮੰਦ ਬੁੱਧੀ ਪੈਦਾ ਹੋਇਆ, ਇਸੇ ਦਾ ਨਾਂ ਰੱਬੀ ਸਿੰਘ ਸੀ।
ਕੁਲਵਿੰਦਰ ਦੀ ਸ਼ਖਸੀਅਤ ਤਾਂ ਠੀਕ ਹੀ ਸੀ, ਜਿਵੇਂ ਪਿੰਡ ਦੀਆਂ ਹੇਠਲੇ ਵਰਗ ਦੀਆਂ ਲੜਕੀਆਂ ਦੀ ਹੁੰਦੀ ਹੈ, ਪਰ ਉਹ ਤੇਜ਼ ਤਰਾਰ ਨਿਕਲੀ, ਖਾਣ ਪੀਣ ਦੀ ਸ਼ੌਕੀਨ ਹੋਣ ਦੇ ਨਾਲ ਥੋੜ੍ਹਾ ਬਹੁਤਾ ਪੜ੍ਹ ਲਿਖ ਵੀ ਗਈ ਸੀ, ਉਚੇ ਇਰਾਦਿਆਂ ਦੀ ਮਾਲਕ ਸੀ ਅਤੇ ਕੁਝ ਦੇਰ ਪਹਿਲਾਂ ਜ਼ਿਲ੍ਹਾ ਰੋਪੜ ਦੇ ਹੀ ਪਿੰਡ ਟਿੱਬਾ ਲਿਪਰਿਆਂ ਨਿਵਾਸੀ ਬੁੱਧ ਸਿੰਘ ਨਾਲ ਉਸਦਾ ਵਿਆਹ ਹੋ ਗਿਆ ਸੀ, ਜਿਸ ਤੋਂ ਬਾਦ ਉਸਦੇ ਦੇ ਬੱਚੇ ਹੋਏ ਪਰ ਪਤੀ ਨਾਲ ਜ਼ਿਆਦਾ ਦੇਰ ਨਾ ਬਣੀ, ਅਣਬਣ ਦੇ ਕਾਰਨ ਉਹ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਵਾਪਸ ਆਪਣੇ ਪੇਕੇ ਆ ਗਈ ਸੀ।
ਕੁਲਵਿੰਦਰ ਦੇ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਆਪਣੀ ਮਾਂ ਅਤੇ ਆਪਣੇ ਮੰਦਬੁੱਧੀ ਭਰਾ ਦੇ ਨਾਲ ਰਹਿੰਦੀ ਸੀ, ਵੈਸੇ ਵੀ ਲੜਕੀ ਵਿਚ ਕੋਈ ਗਲਤ ਆਦਤ ਨਹੀਂ ਸੀ ਪਿੰਡ ਵਿਚ ਸਭ ਉਸ ਨੂੰ ਚੰਗੀ ਲੜਕੀ ਮੰਨਦੇ ਸਨ। ਉਸ ਦਾ ਪਤਾ ਸ਼ਰਾਬ ਪੀ ਕੇ ਉਸਦੀ ਮਾਰ ਕੁੱਟ ਕਰਦਾ ਸੀ, ਇਸ ਕਰਕੇ ਉਸਨੂੰ ਘਰੋਂ ਕੱਢ ਦਿੱਤਾ ਅਤੇ ਉਹ ਆਪਣੇ ਪੇਕੇ ਆ ਗਈ।
ਨਿਰਮਲ ਸਿੰਘ ਦੁਆਰਾ ਦੱਸੇ ਮੁਤਾਬਕ ਇੱਥੇ ਰਹਿੰਦਿਆਂ ਉਸਦੀ ਦੋਸਤੀ ਅਵਤਾਰ ਸਿੰਘ ਉਰਫ ਸੋਨੂੰ ਨਾਲ ਹੋ ਗਈ। ਸੋਨੂੰ ਕੁਰਾਲੀ ਵਿਚ ਪੈਂਦੇ ਨਾਗਲ ਪਿੰਡ ਦਾ ਰਹਿਣ ਵਾਲਾ ਸੀ। ਇਹਨਾਂ ਦੋਵਾਂ ਦੀ ਦੋਸਤੀ ਅਜਿਹੀ ਪਰਵਾਨ ਚੜ੍ਹੀ ਕੇ ਨਜਾਇਜ਼ ਸਬੰਧ ਵੀ ਬਣ ਗਏ ਅਤੇ ਕੁਲਵਿੰਦਰ ਨੂੰ ਮਿਲਣ ਸੋਨੂੰ ਅਕਸਰ ਭੱਦਲ ਆਉਣ ਲੱਗ ਪਿਆ।
ਪਿੰਡ ਵਾਲਿਆਂ ਨੇ ਦੱਸਿਆ ਕਿ ਇਸ ਉਤੇ ਇਤਰਾਜ਼ ਕਰਨਾ ਸ਼ੁਰੂ ਕੀਤਾ ਤਾਂ ਕੁਲਵਿੰਦਰ ਅਤੇ ਸੋਨੂੰ ਨੂੰ ਪੰਚਾਇਤ ਵਿਚ ਤਲਬ ਕਰਕੇ ਰੋਕ ਦਿੱਤਾ ਅਤੇ ਸਮਝਾਇਆ ਕਿ ਉਹਨਾਂ ਦੀ ਇਸ ਹਰਕਤ ਨਾਲ ਪਿੰਡ ਦਾ ਮਾਹੌਲ ਖਰਾਬ ਹੋ ਸਕਦਾ ਹੈ, ਨਾਲ ਹੀ ਉਹਨਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਆਪਣੀਆਂ ਹਰਕਤਾਂ ਨਾ ਛੱਡੀਆਂ ਤਾਂ ਕੁਲਵਿੰਦਰ ਨੂੰ ਇਹ ਪਿੰਡ ਛੱਡਣਾ ਹੋਵੇਗਾ। ਇਸ ਤੇ ਕੁਲਵਿਦਰ ਨੇ ਸ਼ਰੇਆਮ ਕਿਹਾ ਕਿ ਉਹ ਪਿੰਡ ਛੱੜ ਦੇਵੇਗੀ ਪਰ ਅਵਤਾਰ ਨੂੰ ਨਹੀਂ ਛੱਡੇਗੀ। ਪੰਚਾਹਿਤ ਨੇ ਇਸ ਤੋਂ ਬਾਅਦ ਪਿੰਡ ਛੱਡਣ ਦਾ ਹੁਕਮ ਸੁਣਾ ਦਿੱਤਾ ਤਾਂ ਇਹ ਦੋਵੇਂ ਨੇੜੇ ਦੇ ਪਿੰਡ ਬੜਮਾਜਰਾ ਵਿਚ ਕਿਰਾਏ ਤੇ ਮਕਾਨ ਲੈ ਕੇ ਰਹਿਣ ਲੱਗੇ। ਬਾਅਦ ਵਿਚ ਕੁਲਵਿੰਦਰ ਨੇ ਦੱਸਿਆ ਕਿ ਉਸਨੇ ਅਵਤਾਰ ਨਾਲ ਵਿਆਹ ਕਰਵਾ ਲਿਆ ਸੀ ਅਤੇ ਦੋਵੇਂ ਭੱਦਲ ਆਉਣ ਜਾਣ ਲੱਗ ਪਏ। ਪਿੰਡ ਵਾਲਿਆਂ ਨੂੰ ਵਿਆਹ ਤੋਂ ਬਾਅਦ ਕੋਈ ਇਤਰਾਜ ਨਹੀਂ ਸੀ।
ਖੈਰ, ਦੋ ਘੰਟੇ ਬਾਅਦ ਕੁਲਵਿਦੰਰ ਵੀ ਪੀ. ਜੀ. ਆਈ. ਆ ਗਈ, ਆਪਣੇ ਭਰਾ ਰੱਬੀ ਸਿੰਘ ਦੀ ਸ਼ਨਾਖਤ ਕਰਨ ਤੋਂ ਬਾਅਦ ਉਸਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਆਪਣੇ ਮੰਦ ਬੁੱਧੀ ਭਰਾ ਰੱਬੀ ਸਿੰਘ ਨਾਲ ਬਹੁਤ ਲਗਾਅ ਹੈ, ਉਸਨੂੰ ਜਦੋਂ ਅਵਤਾਰ ਦੇ ਨਾਲ ਲੱਗਿਆ ਕਿ ਜੇਕਰ ਉਹ ਉਸਦੇ ਕੋਲ ਨਾ ਆਈ ਤਾਂ ਉਹ ਉਸਦੇ ਭਰਾ ਨੂੰ ਅਗਵਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਮੈਨੂੰ ਪੂਰਾ ਯਕੀਨ ਹੈ ਕਿ ਸਰ ਇਹ ਸਾਰੀ ਕਰਤੂਤ ਅਵਤਾਰ ਸਿੰਘ ਦੀ ਹੀ ਹੈ, ਉਸਨੇ ਜੋ ਕਿਹਾ ਕਰ ਦਿਖਾਇਆ, ਮੈਂ ਤੁਹਾਨੂੰ ਦੱਸ ਦਿਆਂ ਕਿ ਸਰ ਹਿਸ ਨੇ ਮੈਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਕਿਤੇ ਦਾ ਨਹੀਂ ਛੱਡਿਆ। ਪਹਿਲਾਂ ਪਤੀ ਤੋਂ ਤਲਾਕ ਕਰਵਾਇਆ ਅਤੇ ਬੱਚਿਆਂ ਤੋਂ ਰਿਸ਼ਤਾ ਖਤਮ ਕਰਵਾਇਆ, ਫਿਰ ਮੇਰੇ ਨਾਲ ਵਿਆਹ ਕੀਤਾ ਅਤੇ ਆਪਣੇ ਨਾਲ ਲੈ ਕੇ ਰਿਹ ਅਤੇ ਬਾਅਦ ਵਿਚ ਮੈਨੂੰ ਜਦੋੀ ਪਤਾ ਲੱਗਆ ਕਿ ਇਹ ਤਾਂ ਪਹਿਲਾਂ ਹੀ ਵਿਆਹਿਆ ਹੈ ਤਾਂ ਮੈਂ ਇਸਨੂੰ ਛੱਡ ਕੇ ਆ ਗਈ। ਤੁਸੀਂ ਇਸ ਨੁੰ ਗ੍ਰਿਫਤਾਰ ਕਰ ਲਓ ਅਤੇ ਸਖਤ ਕਾਰਵਾਈ ਕਰੋ।
ਇਸ ਤੋਂ ਬਾਅਦ ਪੁਲਿਸ ਨੇ ਅਵਤਾਰ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਹ ਕਿਤੇ ਨਾ ਟੱਕਰਿਆ, ਰੱਬੀ ਸਿੰਘ ਦੀ ਹਾਲਤ ਵਿਚ ਹਾਲੇ ਕੋਈ ਸੁਧਾਰ ਨਹੀਂ ਸੀ, ਉਹ ਹਾਲੇ ਵੀ ਹਸਪਤਾਲ ਵਿਚ ਬੇਹੋਸ਼ ਸੀ।
ਆਖਿਰ ਦੋ ਦਿਨ ਬਾਅਦ ਪਿੰਡ ਦੀ ਪੰਚਾਇਤ ਅਵਤਾਰ ਸਿੰਘ ਨੂੰ ਲੈ ਕੇ ਆਈ ਅਤੇ ਆਤਮ ਸਮਰਪਣ ਕਰਵਾ ਦਿੱਤਾ। ਇਸ ਤੋਂ ਬਾਅਦ ਸਾਰਿਆਂ ਨੂੰ ਜੂਡੀਸ਼ੀਅਲ ਕੰਪਲੈਕਸ ਵਿਚ ਬਿਆਨ ਦਰਜ ਕਰਵਾਉਣ ਲਈ ਲੈ ਕੇ ਗਏ। ਇਸ ਤੋਂ ਪਹਿਲਾਂ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ਪਰ ਸ਼ਾਮ ਨੂੰ ਰੱਬੀ ਸਿੰਘ ਦੀ ਮੌਤ ਹੋ ਗਈ ਤਾਂ ਇਸ ਨੂੰ 302 ਵਿਚ ਬਦਲ ਦਿੱਤਾ ਗਿਆ।
ਅਗਲੇ ਦਿਨ ਅਵਤਾਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 5 ਦਿਨ ਦੇ ਕਸਟਡੀ ਰਿਮਾਂਡ ਤੇ ਲੈ ਲਿਆ। ਇਸ ਸਮੇਂ ਦਰਮਿਆਨ ਅਵਤਾਰ ਸਿੰਘ ਤੋਂ ਪੂਰੀ ਪੁੱਛਗਿੱਛ ਕੀਤੀ ਗਈ। ਅਵਤਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਪਿੰਡ ਨਾਗਲ ਥਾਣਾ ਕੁਰਾਲੀ ਜ਼ਿਲ੍ਹਾ ਮੋਹਾਲੀ ਪੇਸ਼ੇ ਤੋਂ ਡਰਾਈਵਰ ਸੀ, ਫੈਕਟਰੀਆਂ ਦਾ ਸਮਾਨ ਟੈਂਪੂ ਵਿਚ ਢੋਣ ਦਾ ਕੰਮ ਕਰਦਾ ਸੀ, ਵਿਆਹਿਆ ਸੀ ਪਰ ਇਕ ਵਾਰ ਕੋਈ ਇਲੈਕਟ੍ਰਿਕ ਸਮਾਨ ਪਿੰਡ ਭਾਦਲ ਪਹੁੰਚਾਉਣਗਿਆ ਤਾਂ ਅਚਾਨਕ ਉਸਦੀ ਗੱਡੀ ਦੇ ਸਾਹਮਣੇ ਆ ਗਈ ਕੁਲਵਿੰਦਰ ਨੂੰ ਦਿਲ ਦੇ ਬੈਠਿਆ। ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤਾਂ ਦੋਵੇਂ ਇਕ ਦੂਜੇ ਦੇ ਦੀਵਾਨੇ ਹੋ ਗਏ। ਦੋਵਾਂ ਵਿਚ ਨਜਾਇਜ਼ ਸਬੰਧ ਵੀ ਬਣਨ ਲੱਗੇ ਅਤੇ ਇਸ ਤੋਂ ਬਾਅਦ ਉਹ ਸਭ ਹੋਇਆ, ਜੋ ਉਪਰ ਬਿਆਨ ਕੀਤਾ ਹੈ। ਜਦੋਂ ਕੁਲਵਿੰਦਰ ਨੂੰ ਅਵਤਾਰ ਦੇ ਵਿਆਹੀ ਹੋਣ ਦੀ ਸੂਚਨਾ ਮਿਲ ਗਈ ਤਾਂ ਉਸ ਨੇ ਉਸਨੂੰ ਤਿਆਗ ਦਿੱਤਾ।
ਅਵਤਾਰ ਸਿੰਘ ਨੇ ਦੱਸਿਆ ਕਿ ਮੈਂ ਕੁਲਵਿਦਰ ਨੂੰ ਦਿਲ ਤੋਂ ਪਿਆਰ ਕਰਦਾ ਸੀ, ਉਸਦੇ ਬਿਨਾਂ ਰਹਿਣ ਬਾਰੇ ਸੋਚ ਵੀ ਨਹੀ ਸਕਦਾ ਸੀ ਪਰ ਉਸਨ ਮੇਰੇ ਤੋਂ ਮੂੰਹ ਮੋੜ ਲਿਆ ਸੀ ਅਤੇ ਮੈਂ ਜਾਣਦਾ ਸੀ ਕਿ ਉਸਨੂੰ ਆਪਣੇ ਮੰਦਬੁੱਧੀ ਭਰਾ ਨਾਲ ਬਹੁਤ ਲਗਾਅ ਹੈ, ਮੈਂ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਹ ਵਾਪਸ ਨਾ ਆਈ ਤਾਂ ਉਹ ਉਸਦੇ ਭਰਾ ਦਾ ਕਤਲ ਕਰ ਦੇਵੇਗਾ।
ਪਰ ਅਗਲੇ ਦਿਨ ਜਦੋਂ ਅਚਾਨਕ ਕੁਲਵਿੰਦਰ ਦੇ ਭਰਾ ਨੂੰ ਅਗਵਾ ਕਰ ਲਿਆ ਤਾਂ ਇਹ ਧਮਕੀ ਹਕੀਕਤ ਵਿਚ ਜਾਣ ਕੇ ਉਹ ਡਰ ਗਈ। ਉਸਨੇ ਫਿਰ ਕੁਲਵਿੰਦਰ ਨੂੰ ਫੋਨ ਕੀਤਾ ਕਿ ਜੇਕਰ ਹੁਣ ਵੀ ਉਹ ਉਸ ਕੋਲ ਨਾ ਆਈ ਤਾਂ ਉਹ ਰੱਬੀ ਸਿੰਘ ਨੂੰ ਮਾਰ ਦੇਵੇਗਾ। ਕੁਲਵਿੰਦਰ ਨੇ ਉਸਦੀ ਧਮਕੀ ਦੀ ਪਰਵਾਹ ਨਾ ਕੀਤੀ।
ਆਖਿਰ ਉਸਨੇ ਅਗਲੇ ਦਿਨ ਇਕ ਟੈਂਪੂ ਲਿਆ ਅਤੇ ਰੱਬੀ ਸਿੰਘ ਨੂੰ ਬਿਠਾ ਕੇ ਘੁੰਮਦਾ ਰਿਹਾ। ਰਾਤ ਨੂੰ ਉਸਨੂੰ ਮਲੋਇਆ ਲੈ ਗਿਆ, ਜਿੱਥੇ ਬੰਨ੍ਹ ਕੇ ਪਹਿਲਾਂ ਉਸਦੀ ਕੁੱਟਮਾਰ ਕੀਤੀ ਫਿਰ ਸਿਰ ਤੇ ਪੱਥਰ ਮਾਰ ਕੇ ਅੱਧਮਰਿਆ ਕਰ ਦਿੱਤਾ। ਇਸ ਤੋਂ ਬਾਅਦ ਉਹ ਲੁਕਦਾ ਲੁਕਾਉਂਦਾ ਫਿਰ ਰਿਹਾ ਸੀ ਪਰ ਕਿੰਨੀ ਦੇਰ ਲੁਕਦਾ, ਆਖਿਰ ਆਤਮ ਸਮਰਪਣ ਕਰ ਗਿਆ।ਗਵਾਈ ਜਾਨ