"25 ਸਾਲ ਦੀ ਸ਼ੀਤਲ ਦੇ ਪਿਤਾ ਦਾ ਨਾਮ ਪ੍ਰਦੀਪ ਕੁਮਾਰ ਸੀ ਜੋ ਕਨਾਟ ਪਲੇਸ ਵਿਚ ਚੂੜੀਆਂ ਦੀ ਦੁਕਾਨ ਲਗਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਪਰਿਵਾਰ ਦਾ ਆਸ਼ਿਆਨਾ ਹੋਲੰਬੀ ਕਲਾਂ ਦਿੱਲੀ ਸੀ।
ਘਰੇ ਦੋ ਲੜਕੀਆਂ, ਇਕ ਲੜਕਾ ਸੀ। ਵੱਡੀ ਲੜਕੀ ਦਾ ਨਾਂ ਸ਼ੀਤਲ ਸੀ, ਉਹੀ ਘਰ ਦੀ ਦੇਖਭਾਲ ਕਰਿਆ ਕਰਦੀ ਸੀ। ਆਮ ਤੌਰ ਤੇ ਉਸਦੇ ਮਾਂਬਾਪ ਹੀ ਦੁਕਾਨ ਸੰਭਾਲਦੇ ਸਨ, ਜਵਾਨ ਲੜਕੀ ਨੂੰ ਦੁਕਾਨ ਤੇ ਘੱਟ ਹੀ ਆਉਣ ਦਿੱਤਾ ਜਾਂਦਾ ਸੀ। ਕਰਨ ਕੀ, ਹਰ ਜਵਾਨ ਲੜਕੀ ਦੇ ਮਾਪਿਆਂ ਨੂੰ ਚਿੰਤਾ ਹੁੰਦੀ ਹੈ, ਕੋਈ ਗਲਤੀ ਨਾ ਹੋ ਜਾਵੇ।
ਸ਼ੀਤਲ ਨੂੰ ਕਨਾਟ ਪਲੇਸ ਆਉਣ 'ਤੇ ਬਹੁਤ ਚੰਗਾ ਲੱਗਦਾ ਸੀ। ਉਸ ਇਲਾਕੇ ਵਿਚ ਹਰ ਪਾਸੇ ਇਕ ਤੋਂ ਵੱਧ ਕੇ ਇਕ ਫੈਸ਼ਨੇਬਲ ਲੜਕੀਆਂ ਨੂੰ ਦੇਖ ਕੇ ਉਸਦਾ ਮਨ ਲਲਚਾ ਜਾਂਦਾ ਸੀ।
ਹੋਲੰਬਰੀ ਕਲਾਂ ਇਲਾਕੇ ਵਿਚ ਜ਼ਿਆਦਾਤਰ ਲੇਬਰ ਜਾਂ ਛੋਟੇ ਮੋਟੇ ਕੰਮਕਾਜ ਕਰਨ ਵਾਲੇ ਲੋਕ ਹਨ, ਇੱਥੇ ਵੱਡੀਆਂ ਵੱਡੀਆਂ ਕੋਠੀਆਂ ਵਾਲੇ ਘਰ ਘੱਟ ਹੀ ਹਨ। ਪ੍ਰਦੀਪ ਦਾ ਘਰ ਇਕ ਕਮਰੇ ਦਾ ਸੀ, ਇਸ ਕਰਕੇ ਜਦੋਂ ਕਦੀ ਵੀ ਮਾਤਾਪਿਤਾ ਦੋਵੇਂ ਘਰੇ ਹੀ ਹੁੰਦੇ ਤਾਂ ਉਸੇ ਕਮਰੇ ਵਿਚ ਤਿੰਨ ਬੱਚੇ ਅਤੇ ਪਤੀ-ਪਤਨੀ ਵੀ
ਇਕੱਠਿਆਂ ਸੌਂਦੇ ਸਨ।
ਦੇਰ ਰਾਤ ਮਾਂ-ਬਾਪ ਦੇ ਆਪਸੀ ਸਬੰਧਾਂ ਦੇ ਕਾਰਨ ਸ਼ੀਤਲ ਦੇ ਮਨ ਵਿਚ ਅਜੀਬ ਅਹਿਸਾਸ ਹੁੰਦਾ। ਇਸਦਾ ਨਤੀਜਾ ਇਹ ਹੋਇਆ ਕਿ ਸ਼ੀਤਲ ਦੇ ਮਨ ਵਿਚ ਵੀ ਕਾਮਨਾਵਾਂ ਹਿਲੋਰੇ ਲੈਣ ਲੱਗੀਆ। ਪਰ ਉਸਦਾ ਗਠੀਲਾ ਸਰੀਰ ਗੋਰਾ ਰੰਗ ਅਤੇ ਖੂਬਸੂਰਤ ਅਦਾਵਾਂ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਉਣ ਲੱਗੀਆਂ ਸਨ।
ਗਲੀ ਮੁਹੱਲੇ ਦੇ ਲੜਕੇ ਵੀ ਹੁਣ ਉਸ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਦੇ ਸਨ। ਹੌਲੀ ਹੌਲੀ ਸ਼ੀਤਲ ਦੀ ਮੁਹੱਲੇ ਦੇ ਕਈ ਲੜਕਿਆਂ ਨਾਲ ਦੋਸਤੀ ਹੋ ਗਈ। ਮਾਤਾ ਪਿਤਾ ਦੀ ਗੈਰ ਮੌਜੂਦਗੀ ਵਿਚ ਉਹ ਉਹਨਾਂ ਨਾਲ ਘੁੰਮਦੀ ਫਿਰਦੇ, ਮੌਜ ਮਸਤੀ ਕਰਨ ਚਲੀ ਜਾਂਦੀ।
ਕੁਝ ਦਿਨਾਂ ਤੋਂ ਬਅਦ ਸ਼ੀਤਲ ਨੇ ਆਪਣੇ ਕਮਰੇ ਵਿਚ ਹੀ ਲੜਕਿਆਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ, ਉਸਨੇ ਆਪਣੇ ਮਾਂ-ਬਾਪ ਨੂੰ ਰਾਤ ਦੇ ਵਕਤ ਜੋ ਸਬੰਧ ਬਣਾਉਂਦੇ ਦੇਖਿਆ, ਉਹੀ ਸਬੰਧ ਉਹਨਾਂ ਲੜਕਿਆਂ ਦੇ ਨਾਲ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਖੇਡ ਵਿਚ ਉਸਨੂੰ ਬੇਹੱਦ ਸੁਖਾਵਾਂ ਲੱਗਦਾ। ਉਸਦਾ ਇਕ ਦਿਨ ਬਹੁਤ ਹੀ ਡੂੰਘਾ ਦੋਸਤ ਸੀ ਪ੍ਰੇਮ ਜੋ ਕਿ ਬਲੂ ਲਾਈਨ ਬੱਸ ਵਿਚ ਕੰਡਕਟਰ ਸੀ। ਪੂਰੇ ਦਿਨ ਵਿਚ ਪੰਜ-ਛੇ ਸੌ ਰੁਪਏ ਦੀ ਕਮਾਈ ਹੋ ਜਾਂਦੀ ਸੀ। ਪ੍ਰੇਮ ਇਕੱਲਾ ਰਹਿੰਦਾ ਸੀ, ਇਯ ਕਰਕੇ ਉਸਦਾ ਖਰਚਾ ਵੀ ਜ਼ਿਆਦਾ ਨਹੀਂ ਸੀ।
ਪ੍ਰੇਮ ਆਪਣੀ ਕਮਾਈ ਦਾ ਕਾਫੀ ਹਿੱਸਾ ਜੂਏ ਅਤੇ ਸ਼ਰਾਬ ਵਿਚ ਉਡਾ ਦਿੱਤਾ ਅਤੇ ਬਾਕੀ ਦੀ ਕਮਾਈ ਉਹ ਸ਼ਤਲ ਦੇ ਲਈ ਖਰਚ ਕਰ ਦਿੰਦਾ ਸੀ। ਸ਼ੀਤਲ ਨੂੰ ਅਕਸਰ ਹੀ ਉਸਦੇ ਕਿਸੇ ਨਾ ਕਿਸੇ ਦੋਸਤ ਤੋਂ ਤੋਹਫੇ ਮਿਲਦੇ ਹੀ ਰਹਿੰਦੇ ਸਨ। ਇਕ ਦਿਨ ਪ੍ਰੇਮ ਜਦੋਂ ਸ਼ੀਤਲ ਦੇ ਲਈ ਤੋਹਫਾ ਲੈ ਕੇ ਉਸਦੇ ਕਮਰੇ ਵਿਚ ਆਇਆ ਤਾਂ ਉਸ ਵਕਤ ਘਰੇ ਕੋਈ ਨਹੀਂ ਸੀ। ਮਾਂ ਬਾਪ ਦੁਕਾਨ ਤੇ ਗਏ ਸਨ। ਛੋਟੇ ਭਰਾ-ਭੈਣ ਘਰੇ ਨਹੀਂ ਸਨ। ਪ੍ਰੇਮ ਅਕਸਰ ਹੀ ਉਹਨਾਂ ਦੇ ਘਰੇ ਜਾਂਦਾ ਰਹਿੰਦਾ ਸੀ, ਇਯ ਕਰਕੇ ਸ਼ੀਤਲ ਦੇ ਭਰਾ ਨਾਲ ਵੀ ਉਸਦੀ ਦੋਸਤੀ ਹੋ ਗਈ ਸੀ। ਉਸ ਦਿਨ ਪ੍ਰੇਮ ਜਾਣ ਬੁੱਝ ਕੇ ਅਜਿਹੇ ਵਕਤ ਗਿਆ, ਜਦੋਂ ਸ਼ੀਤਲ ਘਰੇ ਇਕੱਲੀ ਸੀ।
ਪ੍ਰੇਮ ਨੂੰ ਦੇਖਦੇ ਹੀ ਸ਼ੀਤਲ ਦਰਵਾਜ਼ੇ ਤੋਂ ਉਠੀ ਅਤੇ ਘਰ ਦੇ ਅੰਦਰ ਚਲੀ ਗਈ। ਉਸਨੇ ਅੰਦਰ ਜਾਂਦੇ ਹੀ ਖੁਦ ਨੂੰ ਸ਼ੀਸ਼ੇ ਵਿਚ ਦੇਖਿਆ ਤੇ ਬਾਹਰ ਚਾਰਪਾਈ ਤੇ ਆ ਬੈਠੀ। ਪ੍ਰੇਮ ਆਇਆ, ਉਸਨੂੰ ਦੇਖਦੇ ਹੀ ਸ਼ੀਤਲ ਦੇ ਚਿਹਰੇ 'ਤੇ ਰੌਣਕ ਆ ਗਈ।
ਸ਼ੀਤਲ ਦੀ ਖੂਬਸੂਰਤੀ ਅਤੇ ਜਾਨੀ ਦੇਖ ਕੇ ਉਹ ਉਸਦਾ ਦੀਵਾਨਾ ਬਣ ਗਿਆ ਸੀ। ਉਸਨੂੰ ਉਹ ਕਿਸੇ ਵੀ ਕੀਮਤ 'ਤੇ ਹਾਸਲ ਕਰਨਾ ਚਾਹੁੰਦਾ ਸੀ ਪਰ ਸ਼ੀਤਲ ਹੋਰਾਂ ਵਾਂਗ ਉਸਨੂੰ ਆਸਾਨੀ ਨਾਲ ਨੇੜੇ ਨਹੀਂ ਲੱਗਣ ਦਿੰਦੀ ਸੀ। ਪ੍ਰੇਮ ਉਥੇ ਹੀ ਚਾਰਪਾਈ 'ਤੇ ਬੈਠ ਗਿਆ ਅਤੇ ਮਨ ਹੀ ਮਨ ਵਿਚ ਸੋਚ ਰਿਹਾ ਸੀ ਕਿ ਅੱਜ ਤਾਂ ਸ਼ੀਤਲ ਖੁਦ ਨੂੰ ਮੇਰੇ ਹਵਾਲੇ ਕਰ ਦੇਵੇਗੀ। ਉਸਨੇ ਸ਼ੀਤਲ ਦੇ ਨਾਲ ਚਾਹ ਪੀਤੀ ਅਤੇ ਆਪਣੇ ਬੈਗ ਵਿਚੋਂ ਕੁਝ ਕੱਢ ਕੇ ਉਸ ਵੱਲ ਵਧਾ ਦਿੱਤਾ। ਸ਼ੀਤਲ ਖੁਸ਼ੀ ਨਾਲ ਉਛਲ ਪਈ। ਜੀਨਸ ਅਤੇ ਟੀ-ਸ਼ਰਟ, ਵਾਹ ਮੈਂ ਕਦੋਂ ਤੋਂ ਇਸ ਡ੍ਰੈਸ ਦੇ ਲਈ ਤਰਸ ਰਹੀ ਸੀ, ਪਾਪਾ ਨੂੰ ਕਈ ਵਾਰ ਕਿਹਾ ,ਪਰ ਉਹ ਹਰ ਵਾਰ ਟਾਲ ਦਿੰਦੇ ਸਨ। ਤੁਸੀਂ ਕਿੰਨੇ ਚੰਗੇ ਹੋ ਪ੍ਰੇਮ, ਕਹਿ ਕੇ ਸ਼ੀਤਲ ਨੇ ਉਸਨੂੰ ਚੁੰਮ ਲਿਆ। ਦੋਵਾਂ ਨੇ ਸਰੀਰਕ ਸਬੰਧ ਬਣਾਏ ਤਾਂ ਪ੍ਰੇਮ ਉਸ ਦਾ ਦੀਵਾਨਾ ਹੋ ਗਿਆ।
ਉਸਨੇ ਸ਼ੀਤਲ ਨੂੰ ਸਮਝਾਇਆ ਕਿ ਜੇਕਰ ਆਪਣੀ ਖੂਬਸੂਰਤੀ ਦਾ ਇਸਤੇਮਾਲ ਤਰੀਕੇ ਨਾਲ ਕਰੋਗੀ ਤਾਂ ਦੌਲਤ ਦੇ ਅੰਬਾਰ ਲੱਗ ਜਾਣਗੇ।
ਸ਼ੀਤਲ ਨੇ ਇਹੀ ਕੀਤਾ ਪਰ ਇਸਦੀ ਭਿਣਕ ਉਸਦੇ ਮਾਂ-ਬਾਪ ਨੂੰ ਨਹੀਂ ਲੱਗ ਸਕੀ ਕਿਉਂਕਿ ਉਹ ਕਦੀ ਇਯ ਪਾਸੇ ਧਿਆਨ ਹੀ ਨਹੀਂ ਦੇ ਪਾਉਦੇ ਸਨ, ਦਿਨ ਭਰ ਕੰਮ ਵਿਚ ਲੱਗੇ ਰਹਿੰਦੇ ਸਨ।
ਸ਼ੀਤਲ ਆਪਣੇ ਪਿਤਾ ਦੇ ਨਾਲ ਦੁਕਾਨ 'ਤੇ ਅਕਸਰ ਚਲੀ ਜਾਂਦੀ ਸੀ, ਜਿੱਥੇ ਉਸਨੇ ਕਈ ਲੋਕਾਂ ਨੂੰ ਆਪਣਾ ਗਾਹਕ ਬਣਾ ਲਿਆ ਸੀ। ਜਿਹਨਾਂ ਦੇ ਨਾਲ ਉਹ ਦੋ-ਚਾਰ ਘੰਟੇ ਦੇ ਲਈ ਚਲੀ ਜਾਂਦੀ ਅਤੇ ਜਦੋਂ ਵਾਪਸ ਮੁੜਦੀ ਤਾਂ ਉਸਦੇ ਪਰਸ ਵਿਚ ਨੋਟ ਹੁੰਦੇ ਸਨ।
ਹਮੇਸ਼ਾ ਵਾਂਗ ਉਸ ਦਿਨ ਵੀ ਗਿਆਰਾਂ ਵਜੇ ਜਦੋਂ ਸ਼ੀਤਲ ਆਪਣੇ ਪਿਤਾ ਦੇ ਕੋਲ ਪਹੁੰਚੀ ਤਾਂ ਉਸਨੇ ਕਿਹਾ:
ਠੀਕ ਕੀਤਾ ਤੂੰ ਆ ਗਈ, ਜ਼ਰਾ ਦੁਕਾਨ 'ਤੇ ਧਿਆਨ ਦੇਣਾ, ਮੈਂ ਹੁਣੇ ਆਇਆ। ਜਨਪਥ ਤੱਕ ਜਾ ਰਿਹਾ ਹਾਂ, ਪ੍ਰਦੀਪ ਉਥੋਂ ਚਲਾ ਗਿਆ। ਉਦੋਂ ਇਕ ਲੜਕਾ ਆਇਆ ਅਤੇ ਉਸਨੇ ਚੂੜੀਆਂ ਦਾ ਡੱਬਾ ਦਿਖਾਉਣ ਲਈ ਕਿਹਾ।
ਮੈਡਮ ਕੱਲ੍ਹ ਸ਼ਾਮ ਨੂੰ ਮੈਂ ਤੁਹਾਡੀ ਦੁਕਾਨ ਤੋਂ ਚੂੜੀਆਂ ਲੈ ਗਿਆ ਸੀ, ਇਸਦਾ ਸਾਈਜ਼ ਛੋਟਾ ਹੈ, ਤੁਸੀਂ ਅਜਿਹੇ ਹੀ ਡਿਜ਼ਾਇਨ ਵਿਚ ਵੱਡੇ ਸਾਈਜ਼ ਦੀਆਂ ਕੱਢ ਦਿਓ।
ਕਿਸ ਦੇ ਲਈ ਲਿਜਾ ਰਹੇ ਹੋ, ਜੇਕਰ ਤੁਸੀਂ ਦੱਸ ਦਿਓ ਤਾਂ ਫਿਰ ਮੈਂ ਉਸੇ ਹਿਸਾਬ ਨਾਲ ਤੁਹਾਨੂੰ ਹੋਰ ਵੀ ਚੰਗੇ ਡਿਜ਼ਾਇਨ ਦਿਖਾਵਾਂਗੀ।
ਲਿਜਾਂਦੇ ਵਕਤ ਤਹਿ ਨਹੀਂ ਕੀਤਾ ਕਿ ਇਹ ਚੂੜੀਆਂ ਕਿਸਦੇ ਪੈਣੀਆਂ ਹਨ, ਇਸ ਕਰਕੇ ਹੀ ਸੋਚਿਆ ਕਿ ਬਦਲ ਕੇ ਵੱਡਾ ਸਾਈਜ਼ ਲੈ ਕੇ ਆਉਂਦਾ ਹਾਂ।
ਕਿਉਂ ਤੁਹਾਡੀ ਪਤਨੀ ਦੇ ਲਈ ਨਹੀਂ ਲਿਜਾ ਸਕਦੇ, ਸ਼ੀਤਲ ਨੇ ਮੁਸਕਰਾ ਕੇ ਕਿਹਾ।
ਜੀ, ਉਹ ਤਾਂ ਨਹੀਂ ਹੈ, ਲੜਕੇ ਨੇ ਕਿਹਾ। ਸ਼ੀਤਲ ਚੂੜੀਆਂ ਪੈਕ ਕਰਦੇ ਹੋਏ ਤਿਰਛੀਆਂ ਨਜ਼ਰਾਂ ਨਾਲ ਉਸ ਲੜਕੇ ਵੱਲ ਦੇਖ ਕੇ ਵਾਰ ਵਾਰ ਮੁਸਕਰਾ ਰਹੀ ਸੀ। ਡੱਬਾ ਲੈ ਕੇ ਉਹ ਚਲਾ ਗਿਆ, ਉਸਨੇ ਉਲਟ ਕੇ ਪਿੱਛੇ ਦੇਖਿਆ ਤਾਂ ਸ਼ੀਤਲ ਉਸਨੂੰ ਹੀ ਦੇਖ ਰਹੀ ਸੀ। ਜਿੰਨਾ ਵਾਰ ਉਸ ਨੇ ਮੁੜ ਕੇ ਦੇਖਿਆ, ਸ਼ੀਤਲ ਉਸੇ ਵੱਲ ਦੇਖਦੇ ਪਾਈ ਗਈ। ਖੁਸ਼ਕਿਸਮਤੀ ਨਾਲ ਅਗਲੇ ਹੀ ਦਿਨ ਸ਼ੀਤਲ ਨਾਲ ਉਸਦੀ ਮੁਲਾਕਾਤ ਹੋ ਗਈ, ਤਾਂ ਖੁਸ਼ੀ ਦੇ ਮਾਰੇ ਉਸ ਤੋਂ ਰਿਹਾ ਨਾ ਗਿਆ। ਉਹ ਤੇਜ਼ ਤੇਜ਼ ਕਦਮ ਪੁੱਟ ਕੇ ਉਸ ਦੇ ਕੋਲ ਪਹੁੰਚਿਆ ਅਤੇ ਪਹੁੰਚਦੇ ਹੀ ਕਿਹਾ, ਹੈਲੋ ਸ਼ੀਤਲ ਜੀ।
ਜੀ ਤੁਸੀਂ! ਤੁਸੀਂ ਤਾਂ ਉਹੋ ਹੀ ਨਾ ਜੋ ਮੇਰੀ ਦੁਕਾਨ 'ਤੇ ਚੂੜੀਆਂ ਲੈਣ ਆਇਆ ਸੀ ਪਰ ਹੁਣ ਤੁਸੀਂ ਇੱਥੇ ਕਿਧਰ ਜਾ ਰਹੇ ਹੋ, ਦੂਜੀ ਗੱਲ ਇਹ ਕਿ ਤੁਹਾਨੂੰ ਮੇਰਾ ਨਾਂ ਕਿਵੇਂ ਪਤਾ ਲੱਗਿਆ?
ਥੈਂਕ ਗੌਡ ਕਿ ਤੁਸੀਂ ਮੈਨੂੰ ਪਛਾਣ ਲਿਆ, ਵਰਨਾ ਮੈਂ ਤਾਂ ਡਰ ਰਿਹਾ ਸੀ ਕਿ ਕਿਤੇ ਤੁਹਾਡਾ ਥੱਪੜ ਨਾ ਮਿਲ ਜਾਵੇ।
ਫਿਰ ਕੁਝ ਦੇਰ ਗੱਲਾਂ ਕਰਕੇ ਦੋਵੇਂ ਅਲੱਗ ਹੋ ਗਏ। ਸੰਯੋਗ ਵੱਸ ਅਸ਼ਵਨੀ ਅਤੇ ਸ਼ੀਤਲ ਦੀ ਅਕਸਰ ਹੀ ਰਸਤੇ ਵਿਚ ਮੁਲਾਕਾਤ ਹੋ ਜਾਂਦੀ ਸੀ। ਇਹਨਾਂ ਮੁਲਾਕਾਤਾਂ ਦੇ ਦੌਰਾਨ ਦੋਵਾਂ ਨੇ ਇਕ ਦੂਜੇ ਨੂੰ ਆਪਣੇ ਮੋਬਾਇਲ ਫੋਨ ਦੇ ਨੰਬਰ ਵੀ ਦਿੰਤੇ ਪਰ ਹੁਣ ਤੱਕ ਦੋਵਾਂ ਵਿਚੋਂ ਕਿਸੇ ਨੇ ਇਕ ਦੂਜੇ ਨੂੰ ਫੋਨ ਨਾ ਕੀਤਾ।
26 ਸਾਲਾ ਅਸ਼ਵਨੀ ਦੇ ਪਿਤਾ ਦਾ ਨਾਂ ਉਮਾ ਸ਼ੰਕਰ ਸੀ, ਉਹ ਆਪਣੇ ਪਰਿਵਾਰ ਦੇ ਨਾਲ ਬੀ-142 ਸੰਜੇ ਕੈਂਪ ਝੁੱਗੀ ਝੌਂਪੜੀ, ਚਾਣਕਿਆਪੁਰੀ ਵਿਚ ਰਹਿੰਦਾ ਸੀ। ਪਰਿਵਾਰ ਵਿਚ ਮਾਤਾ-ਪਿਤਾ ਤੋਂ ਇਲਾਵਾ ਇਕ ਭਰਾ ਵੀ ਸੀ। ਉਸਨੇ 8ਵੀਂ ਤੱਕ ਪੜ੍ਹਾਈ ਕੀਤੀ ਅਤੇ ਟੈਂਕ ਹਾਊਸਾਂ ਵਿਚ ਵੇਟਰ ਵਜੋਂ ਕੰਮ ਕਰਨ ਲੱਗ ਗਿਆ।
ਇਕ ਦਿਨ ਅਸ਼ਵਨੀ ਨੇ ਖੁਦ ਹੀ ਸ਼ੀਤਲ ਨੂੰ ਫੋਨ ਕਰਕੇ ਮੁਲਾਕਾਤ ਕਰਨ ਦੀ ਇੱਛਾ ਜ਼ਾਹਿਰ ਕੀਤੀ। ਦੋਵੇਂ ਕਨਾਟ ਪਲੇਸ ਦੇ ਇਕ ਰੈਸਟੋਰੈਂਟ ਵਿਚ ਮਿਲੇ। ਇਥ ਪਲ ਖਾਮੋਸ਼ ਹੋ ਕੇ ਸ਼ੀਤਲ ਨੇ ਸਵਾਲ ਕੀਤਾ?
ਹੁਣ ਤੁਸੀਂ ਦੱਸੋ, ਮੈਨੂੰ ਕਿਸ ਲਈ ਮਿਲਣਾ ਚਾਹੁੰਦੇ ਹੋ?
ਜੀ ਮੈਨੂੰ ਤੁਹਾਡੀ ਯਾਦ ਆ ਰਹੀ ਸ, ਤੁਹਾਨੂੰ ਦੇਖਣਾ ਚਾਹੁੰਦਾ ਸੀ, ਤੁਹਾਡੇ ਨਾਲ ਮੈਨੂੰ ਪਿਆਰ ਹੋ ਗਿਆ ਹੈ, ਕੀ ਤੁਹਾਡਾ ਦਿਲ ਵੀ ਮੇਰੇ ਲਈ ਧੜਕਦਾ ਹੈ, ਜਿਵੇਂ ਮੇਰਾ। ਮੈਂ ਤਾਂ ਇੱਥੋਂ ਤੱਕ ਕਿ ਤੁਹਾਡੇ ਨਾਲ ਸੁਪਨੇ ਵੀ ਸਜਾਉਣੇ ਸ਼ੁਰੂ ਕਰ ਦਿੱਤੇ ਹਨ, ਅੱਜ ਇਹੀ ਕਹਿਣ ਦੇ ਲਈ ਮੈਂ ਤੁਹਾਨੂੰ ਬੁਲਾਇਆ ਸੀ। ਹੁਣ ਫੈਸਲਾ ਤੁਹਾਡੇ ਹੱਥ ਵਿਚ ਹੈ।
ਸ਼ੀਤਲ ਬੇਚੈਨੀ ਨਾਲ ਉਂਗਲੀ ਤੇ ਦੁਪੱਟੇ ਦਾ ਪੱਲਾ ਲਪੇਟਦੇ ਹੋਏ ਸਿਰ ਝੁਕਾਈਂ ਮੁਸਕਰਾ ਰਹੀ ਸੀ। ਅਸ਼ਵਨੀ ਦੀ ਗੱਲ ਦਾ ਉਸਨੇ ਕੋਈ ਜਵਾਬ ਨਾ ਦਿੱਤਾ। ਉਸਦੀਆਂ ਧੜਕਣਾਂ ਤੇਜ਼ ਹੋ ਗਈਆਂ, ਇਸਦਾ ਸਿੱਧਾ ਮਤਲਬ ਸੀ ਕਿ ਸ਼ੀਤਲ ਦਾ ਦਿਲ ਵੀ ਅਸ਼ਵਨੀ ਦੇ ਲਈ ਬੇਕਰਾਰ ਸੀ। ਸ਼ੀਤਲ ਨੂੰ ਖਾਮੋਸ਼ ਦੇਖ ਕੇ ਅਸ਼ਵਨੀ ਨੇ ਉਸਨੂੰ ਬੋਲਣ ਲਈ ਉਕਸਾਇਆ।
ਸ਼ੀਤਲ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਹੇ, ਉਸਨੂੰ ਮਹਿਸੂਸ ਹੋ ਗਿਆ ਸੀ ਕਿ ਅਸ਼ਵਨੀ ਦੇ ਦਿਲ ਵਿਚ ਉਸਦੇ ਲਈ ਹਵਸ ਨਹੀਂ, ਸੱਚਾ ਪਿਆਰ ਹੈ ਪਰ ਸ਼ੀਤਲ ਆਪਣੇ ਕੰਮ ਅਤੇ ਕਮਾਈ ਨੂੰ ਨਹੀਂ ਛੱਡਣਾ ਚਾਹੁੰਦੀ ਸੀ। ਉਹ ਸੋਚ ਵਿਚ ਪੈ ਗਈ। ਅਸ਼ਵਨੀ ਦੀਆਂ ਨਜ਼ਰਾਂ ਉਸਦਾ ਚਿਹਰਾ ਤੱਕ ਰਹੀਆਂ ਸਨ। ਉਸ ਰਾਤ ਸ਼ੀਤਲ ਵਾਰ ਵਾਰ ਅਸ਼ਵਨੀ ਬਾਰੇ ਸੋਚ ਰਹੀ ਸੀ। ਉਸਨੂੰ ਕਦੋਂ ਨੀਂਦ ਆ ਗਈ, ਪਤਾ ਨਾ ਲੱਗਿਆ।
ਅਗਲੇ ਹੀ ਦਿਨ ਸ਼ੀਤਲ ਨੇ ਅਸ਼ਵਨੀ ੁੰ ਫੋਨ ਕਰਕੇ 'ਆਈ ਲਵ ਯੂ' ਕਹਿ ਦਿੱਤਾ।
ਇਸ਼ਕ ਦਾ ਇਜਹਾਰ ਹੋ ਗਿਆ ਤਾਂ ਆਪਣੀ ਆਪਣੀ ਤੜਫ ਬਿਆਨ ਕਰਨ ਦੇ ਲਈ ਰਾਹ ਖੁੱਲ੍ਹ ਗਿਆ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਉਹਨਾਂ ਨੇ ਕਨਾਟ ਪਲੇਸ ਵਿਚ ਕਾਲੀ ਬਾਡੀ ਮੰਦਰ ਵਿਚ ਲਵ ਮੈਰਿਜ ਕਰਵਾ ਲਈ। ਸ਼ੁਰੂ ਵਿਚ ਘਰ ਵਾਲਿਆਂ ਨੇ ਇਤਰਾਜ਼ ਕੀਤਾ ਪਰ ਬਾਅਦ ਵਿਚ ਸਭ ਠੀਕ ਹੋ ਗਿਆ।
ਘਰ ਦੀ ਆਰਥਿਕ ਤੰਗੀ ਕਾਫੀ ਖਿੱਚੋਤਾਣ ਤੋਂ ਬਾਅਦ ਜਿਵੇਂ ਕਿਵੇਂ ਚੱਲ ਰਹੀ ਸੀ। ਕੁਝ ਦਿਨਾਂ ਤੱਕ ਤਾਂ ਸਭ ਠੀਕ ਚਲਦਾ ਰਿਹਾ, ਪਰ ਸ਼ੀਤਲ ਦੀ ਪੁਰਾਣੀਆਂ ਆਦਤਾਂ ਉਸਨੂੰ ਫਿਰ ਬੇਚੈਨ ਕਰਨ ਲੱਗੀਆਂ। ਉਸਦੀਆਂ ਜ਼ਰੂਰਤਾਂ, ਖਰਚੇ ਸਹਿਣ ਕਰਨ ਅਸ਼ਵਨੀ ਦੇ ਵੱਸ ਦੀ ਗੱਲ ਨਹੀਂ ਸੀ। ਸ਼ੀਤਲ ਨੇ ਅਸ਼ਵਨੀ ਤੋਂ ਖੁਦ ਕੰਮ ਕਰਨ ਦੀ ਇਜਾਜ਼ਤ ਮੰਗੀ ਤਾਂ ਉਸਨੇ ਹਾਂ ਕਰ ਦਿੱਤੀ।
ਸ਼ੀਤਲ ਦੇ ਕੋਲ ਨਾ ਡਿਗਰੀ ਸੀ ਨਾ ਕੋਈ ਬੇਸਿਕ ਨਲਿਜ, ਜਿਸ ਕਾਰਨ ਕਿਸੇ ਕੰਪਨੀ ਵਿਚ ਕੰਮ ਮਿਲ ਜਾਂਦਾ। ਪਤੀ ਤੋਂ ਚੋਰੀ ਸ਼ੀਤਲ ਨੇ ਆਪਣਾ ਪੁਰਾਣਾ ਧੰਦਾ ਸ਼ੁਰੂ ਕਰ ਦਿੱਤਾ ਅਤੇ ਘਰ ਤੋਂ ਨਿਕਲ ਕੇ ਕਨਾਟ ਪਲੇਸ ਕੁਝ ਖਾਸ ਹਿੱਸਿਆਂ ਵਿਚ ਗਾਹਕਾਂ ਦੀ ਭਾਲ ਕਰਨ ਲੱਗੀ।
ਇਸ ਤਰ੍ਹਾਂ ਜਦੋਂ ਕਈ ਦਿਨ ਲੰਘ ਗਏ ਤਾਂ ਸ਼ੀਤਲ ਦੇ ਗਾਹਕ ਅਮੀਰ ਲੋਕੀ ਵੀ ਬਣਨ ਲੱਗ ਪਏ। ਇਸੇ ਧੰਦੇ ਦੇ ਜ਼ਰੀਏ ਸ਼ੀਤਲ ਆਪਣੀਆਂ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲੱਗੀ। ਨਤੀਜਾ ਇਹ ਨਿਕਲਿਆ ਕਿ ਸ਼ੀਤਲ ਆਪਣੇ ਪਤੀ ਤੋਂ ਦੂਰ ਹੁੰਦੀ ਜਾ ਰਹੀ ਸੀ, ਅਸ਼ਵਨੀ ੁੰ ਸ਼ੀਤਲ ਤੇ ਸ਼ੱਕ ਹੋਇਆ ਤਾਂ ਉਸਨੇ ਪਿੱਛਾ ਕੀਤਾ। ਬੱਚੇ ਦੇ ਨਾਲ ਘਰ ਤੋਂ ਨਿਕਲ ਕੇ ਕਿਸੇ ਅਮੀਰ ਦੀ ਲੰਮੀ ਕਾਰ ਵਿਚ ਬੈਠਦੇ ਦੇਖ ਅਸ਼ਵਨੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦੇਰ ਸ਼ਾਮ ਘਰ ਮੁੜਦਿਆਂ ਦੋਵਾਂ ਵਿਚਕਾਰ ਝਗੜਾ ਹੋਇਆ। ਆਖਿਰ ਸ਼ੀਤਲ ਨੇ ਮੂੰਹ ਖੋਲ੍ਹ ਦਿੱਤਾ ਅਤੇ ਆਪਣੇ ਧੰਦੇ ਬਾਰੇ ਦੱਸ ਦਿੱਤਾ। ਅਸ਼ਵਨੀ ਭੜਕ ਗਿਆ, ਉਸਦੀ ਗਰਦਨ ਸ਼ਰਮ ਨਾਲ ਝੁਕ ਗਈ। ਅਸ਼ਵਨੀ ਨੇ ਉਸਨੂੰ ਸਮਝਾਇਆ ਕਿ ਹੁਣ ਤੱਕ ਜੋ ਕਰਦੀ ਰਹੀ ਹੋ, ਉਹ ਛੱਡ ਦਿਓ, ਆਪਣੇ ਪਤੀ ਅਤੇ ਬੱਚੇ ਤੇ ਧਿਆਨ ਦਿਓ ਪਰ ਹੁਣ ਤਾਂ ਸ਼ੀਤਲ ਆਜ਼ਾਦ ਪੰਛੀ ਵਾਂਗ ਖੁੱਲ੍ਹੇ ਅਸਮਾਨ ਵਿਚ ਉਡਾਣ ਭਰ ਚੁੱਕੀ ਸੀ। ਅਸ਼ਵਨੀ ਦੇ ਦਿਲ ਵਿਚ ਪ੍ਰੇਮ ਦੀ ਬਜਾਏ ਨਫਰਤ ਦੀਆਂ ਜੜ੍ਹਾਂ ਬਣਨ ਲੱਗੀਆਂ ਸਨ।
ਨਾਲੀ ਦੇ ਬਹਾਰ ਖੂਨ ਦੀ ਪਤਲੀ ਧਾਰਾ ਵਹਿ ਕੇ ਆ ਰਹੀ ਸੀ, ਕਿਸੇ ਦੀ ਨਜ਼ਰ ਪੈ ਗਈ, ਉਸਨੇ ਰੋਸ਼ਨਦਾਨ ਵਿਚੋਂ ਦੇਖਿਆ ਤਾਂ ਨਜ਼ਰਾਂ ਫਟੀਆਂ ਰਹਿ ਗਈਆਂ। ਉਹ ਭੱਜ ਕੇ ਗਲੀ ਵੱਲ ਗਿਆ, ਖੂਨ ਖੂਨ, ਕਹਿ ਕੇ ਸ਼ੋਰ ਮਚਾਉਣ ਲੱਗਿਆ।
ਕਿਸੇ ਨੇ ਸੂਚਨਾ ਪੁਲਿਸ ਨੂੰ ਕੀਤੀ ਤਾਂ ਪੁਲਿਸ ਵੀ ਘਟਨਾ ਸਥਾਨ ਤੇ ਪਹੁੰਚ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਿੰਦਰਾ ਬੰਦ ਘਰ ਦੇ ਦਰਵਾਜ਼ੇ ਖੁੱਲ੍ਹਵਾਏ ਤਾਂ ਸਾਹਮਣੇ ਫਰਸ਼ ਤੇ ਇਕ ਲੜਕੀ ਦੀ ਖੂਨ ਨਾਲ ਲਿੱਬੜੀ ਲਾਸ਼ ਪਈ ਸੀ, ਉਸਦਾ ਗਲਾ ਕੱਟਿਆ ਹੋਇਆ ਸੀ। ਇਹ ਦੇਖ ਕੇ ਸਾਫ ਪਤਾ ਲੱਗਦਾ ਸੀ ਕਿ ਮਾਮਲਾ ਹੱਤਿਆ ਦਾ ਹੈ।
ਪੁਲਿਸ ਨੇ ਲਾਸ਼ ਦੀ ਪਛਾਣ ਕਰਵਾਈ ਪਰ ਉਸਨੂੰ ਕੋਈ ਪਛਾਣ ਨਾ ਲੱਗੀ। ਮਕਾਨ ਮਾਲਕ ਤੋਂ ਪਤਾ ਲੱਗਿਆ ਕਿ ਇਸ ਮਕਾਨ ਵਿਚ ਉਸਦਾ ਕਿਰਾਏਦਾਰ ਸ਼ਿਵਕੁਮਾਰ ਆਪਣੀ ਪਤਨੀ ਦੇ ਨਾਲ ਰਹਿੰਦਾ ਸ। ਪੁੱਛਣ ਤੇ ਕਿ ਕੀ ਮ੍ਰਿਤਕਾ ਉਸਦੀ ਪਤਨੀ ਹੈ ਤਾਂ ਕਿਰਾਏਦਾਰ ਨੇ ਪਛਾਨਣ ਤੋਂ ਇਨਕਾਰ ਕੀਤਾ। ਪੁਲਿਸ ਨੇ ਅਸ਼ਵਨ ਦੇ ਫੋਨ ਨੰਬਰ ਤੇ ਸੰਪਰਕ ਕੀਤਾ ਪਰ ਉਹ ਸਵਿੱਚ ਆਫ ਸੀ। ਪੁਲਿਸ ਕੋਲ ਕਿਰਾਏਦਾਰੀ ਦੀ ਕੋਈ ਜਾਣਕਾਰੀ ਜਾਂ ਤਸਵੀਰ ਵੀ ਨਹੀਂ ਸੀ।
ਇਸ ਤਰ੍ਹਾਂ ਦੋ ਮਹੀਨੇ ਲੰਘ ਗਏ ਤਾਂ ਸ਼ੀਤਲ ਦੀ ਹੱਤਿਆ ਦੀ ਖ਼ਬਰ ਉਸਦੇ ਮਾਂ-ਬਾਪ ਨੂੰ ਲੱਗੀ। ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਸ਼ੀਤਲ ਦੀ ਹੱਤਿਆ ਵਿਚ ਉਸਦੇ ਪਤੀ ਅਸ਼ਵਨੀ ਕੁਮਾਰ ਦਾ ਹੱਥ ਹੋ ਸਕਦਾ ਹੈ। ਪਰ ਉਸ ਮਕਾਨ ਵਿਚ ਤਾਂ ਅਸ਼ਵਨੀ ਨਹੀਂ ਬਲਕਿ ਸ਼ਿਵ ਕੁਮਾਰ ਰਹਿੰਦਾ ਸੀ, ਪੁਲਿਸ ਦੇ ਲਈ ਹੁਣ ਇਹ ਸਵਾਲ ਗੰਭੀਰ ਸੀ।
ਸ਼ੀਤਲ ਦੇ ਘਰ ਵਾਲਿਆਂ ਨੇ ਆਪਣੀ ਲੜਕੀ ਅਤੇ ਜਵਾਈ ਦੀਆਂ ਤਸਵੀਰਾਂ ਪੁਲਿਸ ਨੂੰ ਦਿੱਤੀਆਂ ਤਾਂ ਉਸ ਫੋਟੋ ਨੂੰ ਦੇਖਦੇ ਹੀ ਪਛਾਣ ਲਿਆ ਗਿਆ ਕਿ ਇਹੀ ਅਸ਼ਵਨੀ ਹੈ ਨਾ ਕਿ ਸ਼ਿਵ ਕੁਮਾਰ। ਪੁਲਿਸ ਹੁਣ ਅਸ਼ਵਨੀ ਕੁਮਾਰ ਦੀ ਭਾਲ ਕਰਨ ਲੱਗੀ। ਅਸ਼ਵਨੀ ਦਾ ਪੁਰਾਣਾ ਫੋਨ ਨੰਬ ਰਬੰਦ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਅਸ਼ਵਨੀ ਝੁੱਗੀ ਨੰਬਰ 131 ਸ਼੍ਰੀਰਾਮ ਕੈਂਪ ਵਿਚ ਰਹਿ ਰਿਹਾ ਹੈ। ਪੁਲਿਸ ਨੇ ਬਿਨਾਂ ਮੌਕਾ ਗਵਾਏ ਰਾਤ ਦੇ ਵਕਤ ਉਸ ਥਾਂ 'ਤੇ ਛਾਪਾ ਮਾਰਿਆ ਤਾਂ ਅਸ਼ਵਨੀ ਕੁਮਾਰ ਪੁਲਿਸ ਨੂੰ ਮਿਲ ਗਿਆ। ਉਸਦੇ ਨਾਲ ਉਸਦੀ ਦੂਜੀ ਪਤਨੀ ਨੇਹਾ ਅਤੇ ਦੋ ਸਾਲ ਦਾ ਲੜਕਾ ਰਹਿ ਰਿਹਾ ਸੀ।
ਥਾਣੇ ਵਿਚ ਅਸ਼ਵਨੀ ਨੇ ਦੱਸਿਆ ਕਿ ਸ਼ੀਤਲ ਗਿਰੇ ਹੋਏ ਚਰਿੱਤਰ ਵਾਲੀ ਔਰਤ ਸੀ, ਜਿਸ ਦੇ ਕਈ ਲੋਕਾਂ ਨਾਲ ਨਜਾਇਜ਼ ਸਬੰਧ ਸਨ। ਉਸਨੇ ਬਹੁਤ ਸਮਝਾਇਆ ਪਰ ਉਹ ਨਾ ਸਮਝੀ, ਇਸ ਕਰਕੇ ਘਰ ਵਿਚ ਕਲੇਸ਼ ਰਹਿੰਦਾ ਸੀ ਅਤੇ ਇਸੇ ਕਲੇਸ਼ ਦੇ ਚਲਦਿਆਂ ਉਹ ਇਕ ਦਿਨ ਰੋਹਤਕ ਤੋਂ ਆਈ। ਉਸ ਵਕਤ ਉਹ ਨੇਹਾ ਦੇ ਨਾਲ ਸੀ। ਪਤੀ ਨਾਲ ਦੂਜੀ ਔਰਤ ਨੂੰ ਦੇਖ ਕੇ ਸ਼ੀਤਲ ਦਾ ਪਾਰਾ ਚੜ੍ਹ ਗਿਆ ਅਤੇ ਦੋਵਾਂ ਵਿਚਕਾਰ ਝਗੜਾ ਹੋਇਅ। ਅਸ਼ਵਨੀ ਨੇ ਨੇਹਾ ਅਤੇ ਦੋ ਸਾਲ ਦੇ ਬੱਚੇ ਨੂੰ ਨੇਹਾ ਦੇ ਪੇਕੇ ਭੇਜ ਦਿੱਤਾ। ਅੱਧੀ ਰਾਤ ਨੂੰ ਜਦੋਂ ਸ਼ੀਤਲ ਸੌਂ ਰਹੀ ਸੀ ਤਾਂ ਉਸਨੇ ਉਸਦਾ ਗਲਾ ਨਾਈਲੋਨ ਦੀ ਰੱਸੀ ਨਾਲ ਘੋਟ ਦਿੱਤਾ। ਉਸਨੂੰ ਸ਼ੀਤਲ ਦੇ ਜਿਉਂਦੇ ਹੋਣ ਦਾ ਸ਼ੱਕ ਸੀ, ਇਸ ਕਰਕੇ ਉਸਦਾ ਗਲਾ ਵੱਢ ਕੇ ਫਰਸ਼ ਤੇ ਸੁੱਟ ਦਿੱਤਾ ਅਤੇ ਉਸਦੇ ਸਰੀਰ ਦੇ ਕਈ ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਉਹ ਸਵੇਰੇ ਜਲਦੀ ਆਪਣੇ ਮੁੰਡੇ ਨੂੰ ਲੈ ਕੇ ਜਿੰਦਰਾ ਲਗਾ ਕੇ ਫਰਾਰ ਹੋ ਗਿਆ।