Friday, 20 July 2012 08:08
Print PDF

ਮੁੰਬਈ ਦੇ ਆਖਰੀ ਪੱਛਮੀ ਉਪ ਨਗਰ ਦਹਿਸਰ ਸਥਿਤ ਦਹਿਸਰ ਪੁਲਿਸ ਸਟੇਸ਼ਨ ਵਿਚ ਇਕ 38-40 ਸਾਲਾ ਔਰਤ ਅੰਦਰ ਆਈ ਅਤੇ ਨਮਸਤੇ ਕਰਦੇ ਹੋਏ ਇਕ ਪਾਸੇ ਖੜ੍ਹੀ ਹੋ ਗਈ। ਪੁਲਿਸ ਅਧਿਕਾਰੀ ਨੇ ਉਸਨੂੰ ਪੁੱਛਿਆ ਕਿ ਦੱਸੋ ਕੀ ਕਹਿਣਾ ਚਾਹੁੰਦੇ ਹੋ? ਉਸ ਔਰਤ ਨੇ ਦੱਸਿਆ, ਮੇਰਾ ਨਾਂ ਸ਼ੀਤਲ ਗੋਗਾਲੀਆ ਹੈ। ਮੈਂ ਆਪਣੇ ਪਤੀ ਅਤੇ ਲੜਕੀ ਪੂਜਾ ਨਾਲ ਸ਼ਾਂਤੀ ਨਗਰ ਡੋਂਗਰੀ ਸਥਿਤ ਵਾਲਮੀਕਿ ਨਗਰ ਦੇ ਆਪਣੇ ਨਿੱਜੀ ਮਕਾਨ ਵਿਚ ਰਹਿੰਦੀ ਹਾਂ। ਅੱਜ ਸਵੇਰ ਤੋਂ ਮੇਰੀ 15 ਸਾਲਾ ਲੜਕੀ ਪੂਜਾ ਘਰੋਂ ਗਾਇਬ ਹੈ। ਸਮਝ ਵਿਚ ਨਹੀਂ ਆਉਂਦਾ ਕਿ ਉਹ ਕਿੱਥੇ ਚਲੀ ਗਈ। ਉਸਦਾ ਕਿਸੇ ਨੇ ਅਗਵਾ ਕਰ ਲਿਆ ਜਾਂ ਕੋਈ ਹੋਰ ਗੱਲ ਹੈ, ਮੈਨੂੰ ਨਹੀਂ ਪਤਾ।
ਤੁਸੀਂ ਮਿਹਰਬਾਨੀ ਕਰਕੇ ਮੇਰੀ ਲੜਕੀ ਪੂਜਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਕੇ ਉਸਨੂੰ ਲੱਭੋ। ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ।
ਇਸ ਵਿਚ ਮਿਹਰਬਾਨੀ ਵਾਲੀ ਕਿਹੜੀ ਗੱਲ ਹੈ, ਗੁੰਮਸ਼ੁਦਾ ਨੂੰ ਲੱਭਣਾ ਸਾਡੀ ਜ਼ਿੰਮੇਵਾਰ ਹੈ। ਸਾਡਾ ਫਰਜ਼ ਬਣਦਾ ਹੇ ਕਿ ਅਸੀਂ ਤੁਹਾਡੀ ਮਦਦ ਕਰੀਏ। ਤੁਸੀਂ ਪੂਜਾ ਦੀ ਕੋਈ ਤਸਵੀਰ ਨਾਲ ਲਿਆਈ ਹੋ? ਤਾਂ ਸ਼ੀਤਲ ਨੇ ਪਰਸ ਵਿਚੋਂ ਇਕ ਤਸਵੀਰ ਕੱਢ ਕੇ ਉਸਨੂੰ ਪਕੜਾ ਦਿੱਤੀ। ਪੂਜਾ ਕੱਚੀ ਉਮਰ ਦੇ ਉਸ ਪੜਾਅ 'ਤੇ ਸੀ, ਜਿੱਥੇ ਇਸ ਕਿਸਮ ਦੀਆਂ ਗਲਤੀਆਂ ਜਲਦੀ ਹੀ ਹੋ ਜਾਂਦੀਆਂ ਹਨ। ਅਜਿਹੀ ਕੱਚੀ ਉਮਰ ਵਿਚ ਉਲਟ ਲਿੰਗ ਦੇ ਵਿਅਕਤੀ ਦੇ ਨਾਲ ਜ਼ਿਆਦਾਤਰ

ਲੜਕੀਆਂ ਆਸਾਨੀ ਨਾਲ ਆਕਰਸ਼ਣ ਵਿਚ ਬੰਨ੍ਹੀਆਂ ਜਾਂਦੀਆਂ ਹਨ। ਇਸੇ ਆਕਰਸ਼ਣ ਨੂੰ ਪਿਆਰ ਸਮਝਣ ਦੀ ਭੁੱਲ ਕਰਕੇ ਕੁਝ ਜੋੜੇ ਗਲਤ ਕਦਮ ਚੁੱਕ ਕੇ ਖਾਨਦਾਨ ਦੇ ਨਾਂ 'ਤੇ ਧੱਬਾ ਲਗਾ ਬੈਠਦੇ ਹਨ। ਫਿਰ ਜ਼ਿਆਦਾਤਰ ਦਾ ਭਵਿੱਖ ਨਸ਼ਟ ਹੋ ਜਾਂਦਾ ਹੈ। ਪੂਜਾ ਜੇਕਰ ਆਪਣੇ ਕਥਿਤ ਪ੍ਰੇਮੀ ਵਿਨੋਦ ਦੇ ਨਾਲ ਜਾਣ ਬੁੱਝ ਕੇ ਗਈ ਸੀ ਤਾਂ ਵੀ ਇਹ ਮਾਮਲਾ ਅਗਵਾ ਦਾ ਬਣਦਾ ਸੀ, ਕਿਉਂਕਿ ਉਹ ਨਾਬਾਲਗ ਸੀ। ਹੁਣ ਪੂਜਾ ਦੇ ਘਰਵਾਲਿਆਂ ਵੱਲੋਂ ਵਿਨੋਦ ਦੀ ਨਾਮਜ਼ਦ ਸ਼ਿਕਾਇਤ ਦੇ ਤਹਿਤ ਹੋਰ ਮਾਮਲਾ ਵੀ ਦਰਜ ਕਰਕੇ ਜਾਂਚ ਤੇਜ਼ ਕੀਤੀ। ਵਿਨੋਦ ਨੇ ਜਿਹਨਾਂ ਨੰਬਰਾਂ 'ਤੇ ਆਪਣੇ ਮੋਬਾਇਲ ਤੋਂ ਫੋਨ ਕੀਤਾ ਸੀ, ਉਹਨਾਂ ਵਿਚੋਂ ਇਕ ਨੰਬਰ ਅਹਿਮਦਾਬਾਦ ਦੇ ਵਿਰਾਟ ਨਗਰ ਸਥਿਤ ਇਸਨਪੁਰ ਨਿਵਾਸੀ ਨਰਿੰਦਰ ਕੋਸ਼ਟੀ ਦਾ ਸੀ। ਪੁਲਿਸ ਨੇ ਤੈਅ ਕੀਤਾ ਕਿ ਉਥੇ ਚੱਲ ਕੇ ਹੀ ਜਾਂਚ ਸ਼ੁਰੂ ਕੀਤੀ ਜਾਵੇ। ਹਾਲਾਂਕਿ ਉਦੋਂ ਵਿਨੋਦ ਦਾ ਮੋਬਾਇਲ ਮੁੰਬਈ ਦੇ ਕੋਲ ਸਥਿਤ ਠਾਣੇ ਜ਼ਿਲ੍ਹੇ ਦੀ ਟਾਵਰ ਰੇਂਜ ਵਿਚ ਸੀ।
ਪਰ ਅਹਿਮਦਾਬਾਦ ਜਾ ਕੇ ਜਾਂਚ ਕਰਨਾ ਪੁਲਿਸ ਨੂੰ ਜ਼ਰੂਰੀ ਲੱਗ ਰਿਹਾ ਸੀ। ਆਦੇਸ਼ ਮਿਲਦੇ ਹੀ ਪੁਲਿਸ ਦੀ ਟੀਮ ਅਹਿਮਦਾਬਾਦ ਸਥਿਤ ਨਰਿੰਦਰ ਕੋਸ਼ਟੀ ਦੇ ਮਕਾਨ ਜਾ ਵੱਜੀ। ਉਹਨਾਂ ਨੂੰ ਵਿਸ਼ਵਾਸ ਸੀ ਕਿ ਇੱਥੇ ਹੀ ਵਿਨੋਦ ਦਾ ਕਲੂ ਮਿਲ ਸਕਦਾ ਹੈ।
ਗੁਜਰਾਤ ਵਿਚ ਨਰਿੰਦਰ ਕੋਸ਼ਠੀ ਅਤੇ ਉਹਨਾ ਦੇ ਘਰ ਦੇ ਹੋਰ ਮੈਂਬਰਾਂ ਨੇ ਮੁੰਬਈ ਪੁਲਿਸ ਨੂੰ ਦੱਸਿਆ ਕਿ ਵਿਨੋਦ ਅਤੇ ਪੂਜਾ ਨੇ ਇਕ ਦੂਜੇ ਨੂੰ ਪਤੀ ਪਤਨੀ ਦੱਸ ਕੇ ਉਹਨਾਂ ਤੋਂ ਕਿਰਾਏ 'ਤੇ ਇਕ ਕਮਰਾ ਲਿਆ ਸੀ। ਕਮਰਾ ਲੈਣ ਤੋਂ ਬਾਅਦ ਉਹਨਾਂ ਲੋਕਾਂ ਨੇ ਉਹਨਾਂ ਦੇ ਵੱਡੇ ਲੜਕੇ ਮਹੇਸ਼ ਨਾਲ ਦੋਸਤੀ ਕਰ ਲਈ ਸੀ। ਵਿਨੋਦ ਨੇ ਮਹੇਸ਼ ਨੂੰ ਦੱਸਿਆ ਕਿ ਮੁੰਬਈ ਫਿਲਮ ਇੰਡਸਟ੍ਰੀ ਵਿਚ ਬਹੁਤ ਸਾਰੇ ਪ੍ਰੋਡਿਊਸਰ-ਡਾਇਰੈਕਟਰ ਉਸਦੇ ਵਾਕਫਕਾਰ ਹਨ। ਇਹ ਸੁਣ ਕੇ ਫਿਲਮਾਂ ਵਿਚ ਕੰਮ ਪ੍ਰਾਪਤ ਕਰਨ ਦੀ ਆਸ ਵਿਚ ਮਹੇਸ਼ ਵਿਨੋਦ ਦਾ ਮੁਰੀਦ ਬਣ ਗਿਆ ਸੀ ਅਤੇ ਉਸੇ ਦੇ ਨਾਲ ਹੋ ਲਿਆ ਸੀ।
ਹੁਣ ਵਿਨੋਦ ਅਤੇ ਪੂਜਾ ਦੇ ਨਾਲ ਮਹੇਸ਼ ਮੁੰਬਈ ਗਿਆ ਹੈ, ਜਿੱਥੇ ਵਿਨੋਦ ਨੇ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਮਹੇਸ਼ ਨੂੰ ਫਿਲਮਾਂ ਵਿਚ ਕੰਮ ਮਿਲ ਗਿਆ ਹੈ ਅਤੇ ਅੱਜ ਹੀ ਸ਼ੂਟਿੰਗ ਦੇ ਸਿਲਸਿਲੇ ਵਿਚ ਉਹ ਅਤੇ ਮਹੇਸ਼ ਸਿੰਗਾਪੁਰ ਜਾ ਰਹੇ ਹਨ। ਵਿਨੋਦ ਨੇ ਇਹ ਵੀ ਕਿਹਾ ਸੀ ਕਿ ਉਹ ਅਤੇ ਮਹੇਸ਼ ਸ਼ਾਂਤਾ ਕਰੂਜ਼ ਏਅਰਪੋਰਟ 'ਤੇ ਹਨ ਅਤੇ ਥੋੜ੍ਰੀ ਦੇਰ ਵਿਚ ਉਹਨਾਂ ਦਾ ਜਹਾਜ਼ ਸਿੰਗਾਪੁਰ ਦੇ ਲਈ ਰਵਾਨਾ ਹੋ ਜਾਵੇਗਾ। ਮਹੇਸ਼ ਦੇ ਭੋਲੇ-ਭਾਲੇ ਪਰਿਵਾਰ ਦੇ ਲੋਕਾਂ ਦੀਆਂ ਗੱਲਾਂ ਸੁਣ ਕੇ ਪੁਲਿਸ ਮੁਸਕਰਾ ਪਈ। ਉਹ ਸਮਝ ਗਈ ਕਿ ਸੰਭਵ ਹੈ ਪੈਸੇ ਲੈਣ ਲਈ ਸ਼ਾਤਰ ਦਿਮਾਗ ਵਿਨੋਦ ਨੇ ਇਹ ਚਾਲ ਚੱਲੀ ਹੈ। ਇਕ ਤਾਂ ਉਸਦਾ ਮੋਬਾਇਲ ਠਾਣੇ ਜ਼ਿਲ੍ਹੇ ਦੇ ਨਾਲਾ ਸੋਪਾਰਾ ਦੇ ਟਾਵਰ ਦੀ ਰੇਂਜ ਵਿਚ ਸੀ, ਜਦਕਿ ਜੇਕਰ ਵਿਨੋਦ ਕਹਿ ਰਿਹਾ ਸੀ ਕਿ ਉਹ ਸਾਂਤਾਕਰੂਜ਼ ਏਅਰਪੋਰਟ 'ਤੇ ਹੈ, ਤਾਂ ਮੋਬਾਇਲ ਨੂੰ ਉਥੋਂ ਦੇ ਟਾਵਰ ਦੀ ਰੇਂਜ ਵਿਚ ਹੋਣਾ ਚਾਹੀਦਾ ਸੀ।
ਦੂਜੀ ਮੁੱਖ ਗੱਲ ਇਹ ਸੀ ਕਿ ਸਾਂਤਾਕਰੂਜ਼ ਏਅਰਪੋਰਟ ਤੋਂ ਹੁਣ ਸਿਰਫ ਦੇਸੀ ਉਡਾਣਾਂ ਜਾਂਦੀਆਂ ਹਨ। ਵਿਦੇਸ਼ੀ ਉਡਾਣਾਂ ਸਿਰਫ ਅੰਧੇਰੀ ਸਥਿਤ ਸਹਾਰਾ ਏਅਰਪੋਰਟ ਤੋਂ ਹੀ ਜਾਂਦੀਆਂ ਹਨ। ਵਿਨੋਦ ਦਾ ਝੂਠ ਇੱਥੇ ਹੀ ਪਕੜ ਵਿਚ ਆ ਗਿਆ ਸੀ। ਹੁਣ ਪੁਲਿਸ ਨੇ ਮਹੇਸ਼ ਦੇ ਪਰਿਵਾਰ ਨੂੰ ਪੂਰੀ ਗੱਲ ਦੱਸ ਕੇ ਵਿਸ਼ਵਾਸ ਵਿਚ ਲੈ ਲਿਆ ਅਤੇ ਕਿਹਾ ਕਿ ਉਹ ਮਹੇਸ਼  ਦੇ ਮੋਬਾਇਲ 'ਤੇ ਫੋਨ ਕਰੇ ਅਤੇ ਕਿਸੇ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਤੁਰੰਤ ਅਹਿਮਦਾਬਾਦ ਬੁਲਾ ਲਵੇ। ਸ਼ਾਇਦ ਵਿਨੋਦ ਵੀ ਉਸ ਦੇ ਨਾਲ ਆ ਜਾਵੇ ਅਤੇ ਜੇਕਰ ਕਿਸੇ ਕਾਰਨ ਉਹ ਨਾ ਵੀ ਆਇਆ ਤਾਂ ਮਹੇਸ਼ ਦੱਸ ਦੇਵੇਗਾ ਕਿ ਵਿਨੋਦ ਨਾਸਾਸੋਪਾਰਾ ਵਿਚ ਪੂਜਾ ਦੇ ਨਾਲ ਕਿੱਥੇ ਰਹਿ ਰਿਹਾ ਹੈ। ਪੁਲਿਸ ਤੋਂ ਇਹ ਸੁਣ ਕੇ ਮਹੇਸ਼ ਦੇ ਘਰਵਾਲਿਆਂ ਦੇ ਹੋਸ਼ ਉਡ ਗਏ ਕਿ ਮਹੇਸ਼ਾ ਸ਼ੂਟਿੰਗ ਦੇ ਲਈ ਸਿੰਗਾਪੁਰ ਨਹੀਂ ਗਿਆ, ਬਲਕਿ ਨਾਸਾਸੋਪਾਰਾ ਵਿਚ ਉਹ ਵਿਨੋਦ ਦੇ ਨਾਲ ਹੈ। ਇਸੇ ਵਿਚਕਾਰ ਕਈ ਵਾਰ ਮਹੇਸ਼ ਨੇ ਏ. ਟੀ. ਐਮ. ਕਾਰਡ ਤੋਂ ਕਾਫੀ ਰਕਮ ਕਢਵਾਈ ਸੀ।
ਯਾਨਿ ਜ਼ਿਆਦਾ ਸੰਭਾਵਨਾ ਇਹੀ ਸੀ ਕਿ ਮਹੇਸ਼ ਨੂੰ ਵਰਗਲਾਅ ਕੇ ਵਿਨੋਦ ਉਸ ਤੋਂ ਪੈਸੇ ਹੜੱਪ ਰਿਹਾ ਸੀ। ਵਿਨੋਦ ਪੂਜਾ ਨੂੰ ਅਗਵਾ ਕਰਕੇ ਅਹਿਮਦਾਬਾਦ ਆਇਆ ਸੀ। ਇਹ ਸੁਣ ਕੇ ਤਾਂ ਸਭ ਦੇ ਹੱਥ-ਪੈਰ ਫੁੱਲ ਗਏ। ਮਹੇਸ਼ ਨੇ ਇਹ ਸੁਣਿਆ ਤਾਂ ਤੁਰੰਤ ਅਹਿਮਦਾਬਾਦ ਦੇ ਲਈ ਰਵਾਨਾ ਹੋ ਗਿਆ। ਕਰੀਬ 8-10 ਘੰਟੇ ਦੀ ਯਾਤਰਾ ਤੋਂ ਬਾਅਦ ਉਹ ਆਪਣੇ ਘਰ ਪਹੁੰਚਿਆ ਤਾਂ ਮੁੰਬਈ ਪੁਲਿਸ ਨੂੰ ਆਪਣੇ ਮਕਾਨ ਵਿਚ ਦੇਖਿਆ।  ਉਸ ਨੂੰ ਗ੍ਰਿਫਤਾਰ ਕਰਦੇ ਹੋਏ ਪੂਜਾ ਦੀ ਬਰਾਮਦਗੀ ਵਿਚ ਸਹਿਯੋਗ ਮੰਗਿਆ ਤਾਂ ਵਿਨੋਦ ਦੇ ਕਾਰਨਾਮਿਆਂ ਤੋਂ ਦੁਖੀ ਮਹੇਸ਼ ਮੁੰਬਈ ਪੁਲਿਸ ਦਾ ਸਾਥ ਦੇਣ ਲਈ ਤਿਆਰ ਹੋ ਗਿਆ। ਉਸੇ ਰਾਤ ਉਹ ਮੁੰਬਈ ਪੁਲਿਸ ਦੇ ਨਾਲ ਮੁੰਬਈ ਆ ਗਿਆ। ਵਿਨੋਦ ਨੇ ਮਹੇਸ਼ ਨੂੰ ਝਾਂਸਾ ਦੇ ਕੇ ਕਾਫੀ ਰਕਮ ਠੱਗੀ ਸੀ, ਇਸੇ ਦਾ ਬਦਲਾ ਲੈਣ ਲਈ ਮਹੇਸ਼ ਪੁਲਿਸ ਨੂੰ ਸਹਿਯੋਗ ਦੇ ਰਿਹਾ ਸੀ।
ਇੱਥੇ ਸਵੇਰੇ ਕਰੀਬ ਅੱਠ ਵਜੇ ਸਾਰੇ ਪਹੁੰਚੇ ਅਤੇ ਦਿਨ ਵਿਚ ਕਰੀਬ ਸਾਢੇ 9 ਵਜੇ ਮਹੇਸ਼ ਦੀ ਨਿਸ਼ਾਨਦੇਹੀ 'ਤੇ ਨਾਲਾਸੋਪਾਰਾ ਦੇ ਇਕ ਮਕਾਨ 'ਚ ਛਾਪਾ ਮਾਰਿਆ ਤਾਂ ਕਮਰੇ ਤੋਂ ਬਾਹਰ ਲਟਕਦੇ ਜਿੰਦਰੇ ਨੂੰ ਦੇਖ ਕੇ ਇਕ ਪਲ ਲਈ ਸਾਰਿਆਂ ਦਾ ਮੂਡ ਖਰਾਬ ਹੋ ਗਿਆ। ਪਰ ਇਸਨੂੰ ਪੁਲਿਸ ਦੀ ਖੁਸ਼ਕਿਸਮਤੀ ਕਹੀਏ ਕਿ ਦੋਸ਼ੀ ਵਿਨੋਦ ਦੀ ਬਦਕਿਸਮਤੀ ਕਿ ਉਹ ਆਪਣੇ ਮਕਾਨ ਤੋਂ ਇਕ ਫਰਲਾਂਗ ਦੀ ਦੂਰੀ 'ਤੇ ਇਕ ਵਿਅਕਤੀ ਦੇ ਦਫਤਰ ਵਿਚ ਬੈਠਾ ਮਹੇਸ਼ ਨੂੰ ਨਜ਼ਰ ਆ ਰਿਹਾ ਸੀ।
ਪੁਲਿਸ ਨੇ ਤੁਰੰਤ ਉਸ ਨੂੰ ਪਕੜ ਕੇ ਹੱਥਕੜੀ ਲਗਾ ਲਈ। ਪੂਜਾ ਵੀ ਵਿਨੋਦ ਦੇ ਨਾਲ ਸੀ। ਪੂਜਾ ਨੂੰ ਵੀ ਪੁਲਿਸ ਨੇ ਆਪਣੀ ਸੁਰੱਖਿਆ ਵਿਚ ਲੈ ਲਿਆ ਅਤੇ ਸਾਰੇ ਵਾਪਸ ਦਹਿਸਰ ਪੁਲਿਸ ਸਟੇਸ਼ਨ ਆ ਗਏ। ਇੱਥੇ ਪੂਜਾ ਦਾ ਬਿਆਨ ਲੈਣ ਅਤੇ ਮੈਡੀਕਲ ਕਰਨ ਤੋਂ ਬਾਅਦ ਉਸਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਮੈਡੀਕਲ ਵਿਚ ਪੂਜਾ ਸੰਭੋਗੀ ਦੀ ਆਦੀ ਪਾਈ ਗਈ, ਇਸ ਕਰਕੇ ਵਿਨੋਦ 'ਤੇ ਬਲਾਤਕਾਰ ਦਾ ਮੁਕੱਦਮਾ ਵੀ ਦਰਜ ਹੋ ਗਿਆ।
ਫਿਰ ਉਸੇ ਦਿਨ ਦੋਸ਼ੀ ਵਿਨੋਦ ਨੂੰ ਅਦਾਲਤ ਵਿਚ ਪੇਜ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਰਿਮਾਂਡ ਦੌਰਾਨ ਵਿਨੋਦ ਤੋਂ ਪੁੱਛਗਿੱਛ ਕੀਤੀ ਗਈ ਅਤੇ ਫਿਰ ਪੂਜਾ ਦੇ ਬਿਆਨ, ਵਿਨੋਦ ਦੇ ਬਿਆਨ ਅਤੇ ਜਾਂਚ ਕਾਰਾਂ ਦੇ ਆਧਾਰ ਤੇ ਜੋ ਫਿਲਮੀ ਅੰਦਾਜ਼ ਵਾਲੀ ਇਕ ਅਲੱਗ ਲਵ ਸਟੋਰੀ ਅਤੇ ਅਗਵਾ ਦੀ ਕਹਾਣੀ ਸਾਹਮਣੇ ਆਈ, ਉਹ ਇਸ ਤਰ੍ਹਾਂ ਹੈ।
ਵਿਨੋਦ ਪਾਲ ਸਿੰਘ ਚੌਹਾਨ ਉਮਰ 21 ਸਾਲ ਵੈਸੇ ਤਾਂ ਮੂਲ ਤੌਰ 'ਤੇ ਹਰਿਆਣੇ ਦਾ ਰਹਿਣ ਵਾਲਾ ਹੈ। ਉਥੇ ਉਸਦੇ ਮਾਤਾ-ਪਿਤਾ ਅਤੇ ਚਾਰ ਭਰਾ ਰਹਿੰਦੇ ਹਨ। ਵਿਨੋਦ ਕਰੀਬ ਸਾਲ ਭਰ ਪਹਿਲਾਂ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਮੁੰਹਈ ਇਕ ਰਿਸ਼ਤੇਦਾਰ ਦੇ ਘਰ ਆਇਆ ਸੀ। ਇੱਥੇ ਉਸਨੂੰ ਚੰਗਾ ਕੰਮ ਨਾ ਮਿਲਿਆ ਤਾਂ ਉਸਨੇ ਵੱਖ ਵੱਖ ਸੁਸਾਇਟੀਆਂ ਵਿਚ ਸਫਾਈ ਦੇ ਕੰਮ ਦਾ ਠੇਕਾ ਲੈਣਾ ਸ਼ੁਰੂ ਕਰ ਦਿੱਤਾ। ਇਸ ਨਾਲ ਉਸਨੂੰ ਚੰਗੀ ਆਮਦਨ ਹੋਣ ਲੱਗੀ। ਉਹ ਦੇਖਣ ਵਿਚ ਔਸਤ ਕੱਣ ਕਾਠ ਦਾ ਪਰ ਆਕਰਸ਼ਕ ਲੜਕਾ ਸੀ। ਆਪਣੀਆਂ ਲੱਛੇਦਾਰ ਗੱਲਾਂ ਨਾਲ ਉਹ ਕਿਸੇ ਦਾ ਵੀ ਮਨ ਮੋਹ ਲੇਂਦਾ ਸੀ। ਉਹ ਖੂਬ ਬਣ-ਠਣ ਕੇ ਰਹਿੰਦਾ ਸੀ ਅਤੇ ਆਪਣੇ ਕੱਪੜਿਆਂ-ਜੁੱਤੀਆਂ, ਮੋਬਾਇਲ ਅਤੇ ਹੋਟਲਬਾਜੀ 'ਤੇ ਖੁੱਲ੍ਹੇ ਹੱਥਾਂ ਨਾਲ ਖਰਚ ਕਰਦਾ ਸੀ। ਕੁੱਲ ਮਿਲਾ ਕੇ ਆਕਰਸ਼ਕ ਸ਼ਖਸੀਅਤ ਦੇ ਮਾਲਕ ਵਿਨੋਦ 'ਤੇ ਬਸਤੀ ਦੀਆਂ ਕਈ ਲੜਕੀਆਂ ਜਾਨ ਛਿੜਕਦੀਆਂ ਸਨ ਪਰ ਵਿਨੋਦ ਨੁੰ ਇਕ ਹੂਰ ਦੀ ਤਲਾਸ਼ ਸੀ। ਉਸਦੀ ਤਲਾਸ਼ ਪੂਰੀ ਹੋਈ ਪੂਜਾ ਨੂੰ ਦੇਖ ਕੇ।
ਵਿਨੋਦ ਦਹਿਸਰ ਸਥਿਤ ਸ਼ਾਂਤੀ ਨਗਰ ਇਲਾਕੇ ਵਿਚ ਰਹਿੰਦਾ ਸੀ। ਇਸੇ ਇਲਾਕੇ ਵਿਚ ਰਹਿਣ ਵਾਲੀ ਪੂਜਾ ਵਿਨੋਦ ਦੀਆਂ ਨਜ਼ਰਾਂ ਵਿਚ ਵੱਸ ਗਈ ਸੀ। ਵਿਨੋਦ ਉਸ 'ਤੇ ਜਾਨ ਛਿੜਕਦਾ ਸੀ।
ਵਿਨੋਦ ਜਦੋਂ ਵੀ ਪੂਜਾ ਨੂੰ ਦੇਖਦਾ ਤਾਂ ਉਸਨੂੰ ਪ੍ਰਾਪਤ ਕਰਨ ਦੀ ਉਸ ਦੇ ਅੰਦਰ ਇੱਛਾ ਵੱਧ ਜਾਂਦੀ ਸੀ। ਪੂਜਾ ਦਾ ਸੁਹੱਪਣ ਵਿਨੋਦ ਦੇ ਖਿਆਲਾਂ ਵਿਚ ਰਚ-ਵੱਸ ਗਿਆ ਸੀ। 15 ਸਾਲਾ ਪੂਜਾ ਵੀ ਬਹੁਤ ਖੂਬਸੂਰਤ ਸੀ। ਉਸ ਵਰਗੀ ਲੰਮੀ-ਪਤਲੀ ਅਤਿਅੰਤ ਖੂਬਸੂਰਤ ਲੜਕੀ ਦਾ ਲੱਭਣਾ ਕਿਤੇ ਮੁਸ਼ਕਿਲ ਸੀ।  ਵਿਨੋਦ ਨੇ ਮਨ ਹੀ ਮਨ ਵਿਚ ਤੈਅ ਕਰ ਲਿਆ ਸੀ ਕਿ ਉਹ ਪੂਜਾ ਨੂੰ ਆਪਣੀ ਬਣਾ ਕੇ ਰਹੇਗਾ। ਉਸਦਾ ਪਿਆਰ ਪ੍ਰਾਪਤ ਕਰਨ ਲਈ ਤਨ-ਮਨ-ਧਨ ਲਗਾ ਦੇਵੇਗਾ।
ਰਸਤੇ ਵਿਚ ਆਉਂਦੇ-ਜਾਂਦੇ ਵਿਨੋਦ ਅਤੇ ਪੂਜਾ ਦੀਆਂ ਨਜ਼ਰਾਂ ਟਕਰਾਉਂਦੀਆਂ ਤਾਂ ਵਿਨੋਦ ਦੇ ਸੀਨੇ 'ਤੇ ਤੂਫਾਨ ਅੰਗੜਾਈਆਂ ਲੈਣ ਲੱਗ ਜਾਂਦਾ। ਦੂਜੇ ਪਾਸੇ ਪੂਜਾ ਉਮਰ ਦੇ ਉਸ ਪੜਾਅ 'ਤੇ ਸੀ, ਜਿੱਥੇ ਉਲਟ ਲਿੰਗ ਦੇ ਵਿਅਕਤੀ ਦੇ ਪ੍ਰਤੀ ਆਕਰਸ਼ਿਤ ਹੋ ਜਾਣਾ ਸੁਭਾਵਿਕ ਜਿਹਾ ਹੈ। ਪੂਜਾ ਨੇ ਵਿਨੋਦ ਦੀਆਂ ਨਜ਼ਰਾਂ ਵਿਚ ਇਕ ਦਿਨ ਹਿੰਮਤ ਕਰਕੇ ਵਿਨੋਦ ਨੇ ਪੂਜਾ ਦਾ ਰਸਤਾ ਰੋਕ ਲਿਆ  ਅਤੇ ਡਰਦੇ ਡਰਦੇ ਆਪਣੇ ਮਨ ਦੀ ਗੱਲ ਕਹਿ ਦਿੱਤੀ। ਉਸਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਉਸਦੀਆਂ ਗੱਲਾਂ ਸੁਣ ਕੇ ਪੂਜਾ ਉਸਨੂੰ ਝਿੜਕ ਨਾ ਦੇਵੇ। ਪਰ ਪੂਜਾ ਮੰਤਰ ਮੁਗਧ ਹੋ ਕੇ ਉਸਦੀਆਂ ਗੱਲਾਂ ਸੁਣਦੀ ਰਹੀ ਤਾਂ ਵਿਨੋਦ ਨੂੰ ਵੀ ਜੋਸ਼ ਆ ਗਿਆ। ਉਸਨੇ ਆਪਦੇ ਮਨ ਦੀ ਗੱਲ ਪੂਜਾ ਨੂੰ ਦੱਸ ਦਿੱਤੀ ਅਤੇ ਕਹਿ ਦਿੱਤਾ ਕਿ ਉਹ ਉਸ ਨੂੰ ਰੱਜ ਕੇ ਚਾਹੁੰਦਾ ਹੈ ਅਤੇ ਇਹ ਚਾਹਤ ਆਮ ਸੜਕ ਛਾਪ ਟਪੋਰੀਆਂ ਵਾਲੀ ਜਾਂ ਰੋਡ ਰੋਮੀਓ ਵਾਲੀ ਨਹੀਂ ਹੈ।
ਉਹ ਉਸਨੂੰ ਸੱਚਾ ਪਿਆਰ ਕਰਦਾ ਹੈ ਅਤੇ ਵਿਆਹ ਵੀ ਉਸੇ ਨਾਲ ਹੀ ਕਰੇਗਾ। ਉਸ ਰਾਤ ਪੂਜਾ ਠੀਕ ਢੰਗ ਨਾਲ ਸੋਂ ਵੀ ਨਾ ਸਕੀ। ਵਿਨੋਦ ਦੇ ਦੀਵਾਨਗੀ ਭਰੇ ਪਿਆਰ ਨੇ ਉਸਦੀਆਂ ਪਲਕਾਂ ਤੋਂ ਨੀਂਦ ਖੋਹ ਕੇ ਜਾਗਦੀਆਂ ਅੱਖਾਂ ਨਾਲ ਦੇਖੇ ਜਾਣ ਵਾਲਾ ਸੁਪਨਾ ਭਰ ਦਿੱਤਾ ਸੀ। ਉਹ ਬਿਸਤਰ 'ਤੇ ਪਈ ਕਰਵਟਾਂ ਬਦਲਦੀ ਰਹੀ ਅਤੇ ਸੋਚਦੀ ਰਹੀ ਕਿ ਵਿਨੋਦ ਦੇ ਪ੍ਰੇਮ ਦੇ ਸੱਦੇਨੂੰ ਸਵੀਕਾਰ ਕਰੇ ਜਾਂ ਅਸਵੀਕਾਰ। ਉਸਨੂੰ ਵਿਨੋਦ ਦੇ ਪ੍ਰੇਮ ਵਿਚ ਸੱਚ ਨਜ਼ਰ ਆਇਆ। ਉਸਨੇ ਤੈਅ ਕਰ ਲਿਆ ਕਿ ਵਿਨੋਦ ਦੇ ਪ੍ਰੇਮ ਦਾ ਜਵਾਬ ਉਹ ਪ੍ਰੇਮ ਨਾਲ ਹੀ ਦੇਵੇਗੀ।  ਹੁਣ ਅੱਗ ਦੋਵੇਂ ਪਾਸੇ ਬਰਾਬਰ ਲੱਗੀ ਸੀ। ਫਿਰ ਉਹੀ ਹੋਇਆ, ਜੋ ਅਕਸਰ ਫਿਲਮੀ ਜੋੜਿਆਂ ਵਿਚ ਹੁੰਦਾ ਹੈ। ਦੁਨੀਆ ਦੀਆਂ ਨਜ਼ਰਾਂ ਬਚਾ ਕੇ ਦੋਵੇਂ ਮਿਲਣ ਲੱਗੇ। ਸੁਨਹਿਰੀ ਭਵਿੱਖ ਦੇ ਤਾਣੇ-ਬਾਣੇ ਬੁਣੇ ਜਾਣ ਲੱਗੇ। ਇਸ ਦੇ ਲਈ ਨਾ ਸਹੀ ਸਮੇਂ ਦਾ ਇੰਤਜ਼ਾਰ ਹੋਇਆ, ਨਾ ਸਹੀ ਫੈਸਲੇ ਦੀ ਉਹਨਾਂ ਨੇ ਸਾਰ ਲਈ। ਦੋਵਾਂ ਨੇ ਫੈਸਲਾ ਕਰ ਲਿਆ ਕਿ ਹੁਣ ਵਿਆਹ ਕਰਕੇ ਉਹ ਆਪਣੀ ਅਲੱਗ ਦੁਨੀਆ ਵਸਾਉਣਗੇ। 19 ਜਨਵਰੀ  2012 ਨੂੰ ਸਵੇਰੇ ਕਰੀਬ ਦਸ ਵਜੇ ਯੋਜਨਾਬੱਧ ਤਰੀਕੇ ਨਾਲ ਦੋਵੇਂ ਮਿਲੇ ਅਤੇ ਘਰ ਛੱਡ ਕੇ ਭੱਜ ਗਏ।
ਵਿਨੋਦ ਨੇ ਸੁਨਹਿਰੀ ਭਵਿੱਖ ਦੀ ਜੋ ਤਸਵੀਰ ਪੂਜਾ ਦੇ ਸਾਹਮਣੇ ਪੇਸ਼ ਕੀਤੀ ਸੀ, ਉਸੇ ਮਿਰਗ ਤ੍ਰਿਸ਼ਨਾ ਅਤੇ ਭਰਮ ਨੂੰ ਸੱਚ ਸਮਝ ਕੇ ਪੂਜਾ ਉਸਦੀਆਂ ਗੱਲਾਂ ਵਿਚ ਆ ਗਈ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਵਿਨੋਦ ਨਾਲ ਭੱਜ ਗਈ। ਹਿੰਦੀ ਫਿਲਮਾਂ ਦਾ ਆਮ ਸੀਨ ਅਸਲੀਅਤ ਵਿਚ ਦੁਹਰਾ ਦਿੱਤਾ ਗਿਆ। 13 ਜਨਵਰੀ ਦੀ ਸ਼ਾਮ ਤੱਕ ਪੂਜਾ ਜਦੋਂ ਘਰੇ ਨਾ ਆਈ ਤਾਂ ਉਸਦੇ ਪਰਿਵਾਰ ਨੇ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ।
ਵਿਨੋਦ ਪੂਜਾ ਨੂੰ ਲੈ ਕੇ ਸਿੱਧਾ ਅਹਿਮਦਾਬਾਦ ਗਿਆ। ਉਥੇ ਪੂਜਾ ਨੂੰ ਆਪਣੀ ਪਤਨੀ ਦੱਸ ਕੇ ਉਸਨੇ ਨਰਿੰਦਰ ਕੋਸ਼ਠੀ ਦਾ ਮਕਾਨ ਕਿਰਾਏ 'ਤੇ ਲੈ ਲਿਆ। ਹੁਣ ਸਮੱਸਿਆ ਸੀ ਪੈਸਿਆਂ ਦੀ। ਸ਼ਾਤਿਰ ਦਿਮਾਗ ਵਿਨੋਦ ਨੇ ਕਥਿਤ ਢੰਗ ਨਾਲ ਆਪਣੇ ਮਕਾਨ ਮਾਲਕ ਦੇ ਮੁੰਡੇ ਮਹੇਸ਼ ਨੂੰ ਝਾਂਸੇ ਵਿਚ ਲੈ ਲਿਆ ਕਿ ਉਸਦੀ ਮੁੰਬਈ ਫਿਲਮ ਇੰਡਸਟਰੀ ਵਿਚ ਬਹੁਤ ਪਛਾਣ ਹੈ। ਉਹ ਉਸਨੂੰ ਫਿਲਮਾਂ ਵਿਚ ਕੰਮ ਦਿਵਾ ਦੇਵੇਗਾ। ਮਹੇਸ਼ ਉਸਦੇ ਝਾਂਸੇ ਵਿਚ ਆ ਗਿਆ।  ਵਿਨੋਦ ਮਹੇਸ਼ ਨੂੰ ਇਹ ਕਹਿ ਕੇ ਮੁੰਬਈ ਲਿਆਇਆ ਕਿ ਇੱਥੇ ਕਲਾਕਾਰ ਬਣਨ ਦੇ ਲਈ ਕਾਰਡ ਬਣਵਾਉਣਾ ਪਵੇਗਾ। ਇੱਥੇ ਮਹੇਸ਼ ਨੇ ਆਪਣੇ ਭਰਾ ਵਿਸ਼ਾਲ ਦੇ ਅਕਾਊਂਟ ਤੋਂ ਏ. ਟੀ. ਐਮ. ਕਾਰਡ ਦੁਆਰਾ 15 ਹਜ਼ਾਰ ਰੁਪਏ ਕਢਵਾਏ ਅਤੇ ਵਿਨੋਦ ਨੂੰ ਦੇ ਦਿੱਤੇ। ਵਿਨੋਦ ਉਸਨੂੰ ਫੇਮਸ ਸਟੂਡੀਓ ਲੈ ਗਿਆ।
ਉਹ ਉਸਨੂੰ ਬਾਹਰ ਖੜ੍ਹਾ ਕਰਕੇ ਕੁਝ ਦੇਰ ਲਈ ਅੰਦਰ ਗਿਆ ਅਤੇ ਫਿਰ ਵਾਪਸ ਆ ਗਿਆ ਤੇ ਦੱਸਿਆ ਕਿ ਉਸਦੇ ਨਾਂ ਤੇ ਉਸਨੇ ਪੈਸੇ ਜਮ੍ਹਾ ਕਰਵਾ ਦਿੱਤੇ ਹਨ। ਹੁਣ ਜਲਦੀ ਹੀ ਕਾਰਡ ਬਣ ਜਾਵੇਗਾ। ਜਦਕਿ ਵਿਨੋਦ ਨੇ ਕਿਤੇ ਪੈਸੇ ਜਮ੍ਹਾ ਨਹੀਂ ਕਰਵਾਏ ਸਨ। ਇਸ ਤੋਂ ਬਾਅਦ ਵਿਨੋਦ ਅਤੇ ਮਹੇਸ਼ ਵਾਪਸ ਗੁਜਰਾਤ ਚਲੇ ਆਏ। ਮਹੇਸ਼ ਨੇ ਵਿਨੋਦ 'ਤੇ ਭਰੋਸਾ ਕਰਕੇ ਭੁੱਲ ਕਰ ਦਿੱਤੀ ਸੀ।
ਉਥੇ ਵਿਨੋਦ ਨੇ ਮਹੇਸ਼ ਤੋਂ ਠੱਗੇ ਪੈਸਿਆਂ ਨਾਲ ਪੂਜਾ ਦਾ ਜਨਮ ਦਿਨ ਬੜੇ ਠਾਠ ਨਾਲ ਮਨਾਇਆ। ਇਸ ਤੋਂ ਬਾਅਦ ਪੂਜਾ ਅਤੇ ਮਹੇਸ਼ ਨੂੰ ਨਾਲ ਲੈ ਕੇ ਵਿਨੋਦ ਆਗਰੇ ਆ ਗਿਆ। ਉਥੇ ਸਾਰਿਆਂ ਨੇ ਤਾਜ ਮਹਿਲ ਦੇਖਿਆ। ਇੱਥੇ ਹੀ ਦੋਵਾਂ ਨੇ ਇਕ ਮੰਦਰ ਵਿਚ ਵਿਆਹ ਕਰਵਾਇਆ। ਕੁਝ ਦਿਨ ਆਗਰੇ ਘੁੰਮਣ ਤੋਂ ਬਾਅਦ ਵਾਪਸ ਗੁਜਾਤ ਆ ਗਏ। ਫਿਰ ਬੀਤੇ ਮਹੀਨੇ ਮਹੇਸ਼ ਅਤੇ ਪੂਜਾ ਨੂੰ ਨਾਲ ਲੈ ਕੇ ਵਿਨੋਦ ਠਾਣੇ ਸਥਿਤ ਨਾਸਾਸੋਪਾਰਾ ਚਲਿਆ ਆਇਆ। ਇੱਥੇ ਕਿਰਾਏ ਦੇ ਮਕਾਨ 'ਚ ਲੁਕ ਕੇ ਰਹਿੰਦਾ ਸੀ। ਕਦੀ ਕਦੀ ਉਹ ਹਮੇਸ਼ਾ ਨੂੰ ਫਿਲਮ ਸਟੂਡੀਓ ਆਦਿ ਵਿਚ ਲੈ ਜਾਂਦਾ ਅਤੇ ਬਾਹਰੋਂ ਹੀ ਸਟੂਡੀਓ ਦਿਖਾ ਕੇ ਵਾਪਸ ਨਿਕਲ ਆਉਂਦਾ ਅਤੇ ਕਹਿੰਦਾ ਕਿ ਕਾਰਡ ਬਣ ਜਾਣ ਤੋਂ ਬਾਅਦ ਉਸਨੇ ਇਹਨਾਂ ਹੀ ਸਟੂਡੀਓ ਵਿਚ ਸ਼ੂਟਿੰਗ ਕਰਨੀ ਹੈ।
ਮਹੇਸ਼ਾ ਤੋਂ ਉਸਨੇ ਕਈ ਵਾਰ ਇਸ ਬਹਾਨੇ ਪੈਸੇ ਬਟੋਰੇ। ਪੂਜਾ ਨੂੰ ਉਸਨੇ ਭਿਣਕ ਤੱਕ ਨਹੀਂ ਲੱਗਣ ਦਿੱਤੀ ਕਿ ਕਿੱਥੋਂ ਇੰਨੇ ਪੈਸੇ ਆ ਰਹੇ ਹਨ। ਇਸ ਤੋਂ ਤੁਰੰਤ ਬਾਅਦ ਉਹ ਪਕੜਿਆ ਹੀ ਗਿਆ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕ ਦਿੱਤਾ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਬਚਪਨੇ ਵਿਚ ਗੰਦੇ ਲੋਕਾਂ ਦਾ ਸ਼ਿਕਾਰ ਬਣ ਗਈ ਮਾਸੂਮ

Currency Converter

Amount:
From:
To:


Gurbani Radio


Gurbani - Sri Harmandir Sahib