Thursday, 26 July 2012 13:45
Print PDF

???? ????? ???????, ????? ???? ???? ???? ??, ???? ??? 25 ??? ?? ???? ?? ?? ????? ??? ??? ?? ????? ???? ?? 20-22 ??? ?? ????? ??? ?? ???? ??? ?????? ????? ?? ??? ???????? ?? ????????? ????? ?? ?? ?????? ???? ??? ?????? ??? ?????? ????? ?? ??????? ?? ????? ??? ?? ??? ???? ?? ????? ?? ??? ??, ??? ?? ???? ?? ??? ??? ???? ???? ?? ?????? ???? ??? ?? ??? ???? ?? ???? ???? ??? ????? ???? ?? ?? ?????? ???? ????? ???? ?? ?? ?? ???? ?? ?? ??? ???? ??? ?? ???? ??, ???? ???? ???? ?? ???? ??? ?? ?? ????, ?????? ?????? ?? ????? ?? ???? ????? ????? ??? ?? ???? ?? ?? ????? ???? ??? ?????? ???? ????? ???? ???? ?? ??? ?? ????? ??????? ???
??? ?????? ?? ???? ??? ??? ?????? ???? ?? ???? ?? ???? ?? ?????????? ??? ?? ??? ?????? ??? ??? ??? ???? ?? ??? ????? ?? ???? ??? ??? ????? ??? ?? ?? ???? ??? ???? ??? ?????? ???? ??????? ??? ??? ???? ???? ??? ??? ?? ????? ????? ??? ???? ?????, ??? ?? ??? ???? ??? ????? ??? ????? ???? ??? ??? ??? ??? ???? ??? ????-???? ????? ??????

ਨਜ਼ਦੀਕੀਆਂ ਵਧਦੀਆਂ ਗਈਆਂ ਅਤੇ ਇਕ ਦਿਨ..
ਉਹ ਸਰਦੀਆਂ ਦੀ ਰਾਤ ਸੀ। ਆਫਿਸ ਦਾ ਸਾਰਾ ਸਟਾਫ ਜਾ ਚੁੱਕਾ ਸੀ ਅਤੇ ਪ੍ਰਕਾਸ਼ ਨੇ ਸਿਰਫ ਆਇਸ਼ਾ ਨੂੰ ਰੋਕ ਰੱਖਿਆ ਸੀ। ਉਸਨੇ ਆਇਸ਼ਾ ਨੂੰ ਆਪਣੇ ਕਮਰੇ ਵਿਚ ਬੁਲਾਇਆ ਅਤੇ ਉਸਦੇ ਹੁਸਨ ਦੀ, ਖੂਬਸੂਰਤੀ ਦੀ ਤਾਰੀਫ ਕਰਨ ਲੱਗਿਆ। ਅਜਿਹਾ ਕਰਦੇ ਕਰਦੇ ਉਸਨੇ ਅਚਾਨਕ ਹੀ ਆਇਸ਼ਾ ਨੂੰ ਆਪਣੇ ਨੇੜੇ ਲਗਾ ਲਿਆ। ਹਾਲਾਂਕਿ ਉਹ ਜਾਣਦੀ ਸੀ ਕਿ ਪ੍ਰਕਾਸ਼ ਕੀ ਚਾਹੁੰਦਾ ਹੈ ਪਰ ਉਹ ਇਸ ਤਰ੍ਹਾਂ ਵਿਵਹਾਰ ਕਰਨ ਲੱਗੀ, ਜਿਵੇਂ ਉਸ ਨੂੰ ਕੁਝ ਨਾ ਪਤਾ ਹੋਵੇ।
ਪ੍ਰਕਾਸ਼ ਦੇ ਹੱਥ ਉਸਦੇ ਸੀਨੇ ਤੱਕ ਜਾ ਪਹੁੰਚੇ ਅਤੇ ਉਹ ਸਿਰਫ ਖੁਦ ਨੂੰ ਛੁਡਾਉਣ ਦੀ ਅਸਫਲ ਕੋਸ਼ਿਸ਼ ਮਾਤਰ ਕਰਦੀ ਰਹੀ, ਜਿਸਦਾ ਪ੍ਰਕਾਸ਼ ਤੇ ਕੋਈ ਅਸਰ ਨਾ ਪਿਆ।
ਪ੍ਰਕਾਸ਼ ਅਰੋੜਾ ਦੀ ਪਤਨੀ ਸੋਚਦੀ ਕਿ ਉਸਦਾ ਪਤੀ ਕੰਮ ਦੇ ਕਾਰਨ ਰੁੱਝਿਆ ਰਹਿਾੰਦ ਹੈ ਅਤੇ ਬਿਜਨਸ ਟੂਰ ਤੇ ਜਾਂਦਾ ਹੈ, ਜਦਕਿ ਉਹ ਆਇ૳ਾ ਦੇ ਨਾਲ ਐਸ਼ ਕਰ ਰਿਹਾ ਹੁੰਦਾ ਸੀ। ਅਜਿਹੇ ਵਿਚ ਵੱਡੇ ਫਲੈਟ ਵਿਚ ਇਕੱਲਿਆਂ ਰਾਤਾਂ ਗੁਜ਼ਾਰਨੀਆਂ ਉਸ ਲਈ ਮੁਸ਼ਕਿਲ ਹੋ ਜਾਂਦੀਆਂ ਸਨ ਅਤੇ ਉਸ ਦੀ ਰਾਤਾਂ ਦੀ ਨੀਂਦ ਉਡ ਜਾਂਦੀ ਸੀ।
ਰਜਨੀ ਇਕ ਸਧਾਰਨ ਪਰਿਵਾਰ ਵਿਚ ਜੰਮੀ-ਪਲੀ ਖੂਬਸੂਰਤ ਔਰਤ ਸੀ। ਉਹ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਕਿਸੇ ਪਿੰਡ ਦੀ ਰਹਿਣ ਵਾਲੀ ਸੀ। ਪਰਿਵਾਰ ਦੇ ਨਾਂ ਤੇ ਕੁੱਲ ਤਿੰਨ ਵਿਅਕਤੀ ਸਨ। ਰਜਨੀ ਉਸਦਾ ਪਿਤਾ ਅਤੇ ਮਾਂ। ਛੋਟਾ ਪਰਿਵਾਰ ਸੀ, ਇਸ ਕਰਕੇ ਗੁਜ਼ਾਰਾ ਵੀ ਠੀਕ-ਠਾਕ ਹੋ ਰਿਹਾ ਸੀ। ਘਰ ਵਿਚ ਖਾਣ-ਪੀਣ ਦੀ ਕੋਈ ਕਮੀ ਨਹੀਂ ਸੀ, ਉਪਰੋਂ ਇਕਲੌਤੀ ਔਲਾਦ ਹੋਣ ਦੇ ਕਾਰਨ ਰਜਨੀ ਮਾਂ-ਬਾਪ ਦੀਆਂ ਅੱਖਾਂ ਦੀ ਪੁਤਲੀ ਸੀ। ਸਭ ਕੁਝ ਆਮ ਤਰੀਕੇ ਨਾਲ ਚੱਲ ਰਿਹਾ ਸੀ। ਪਰਿਵਾ ਖੁਸ਼ਹਾਲ ਸੀ, ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ, ਪਰ ਵਕਤ ਹਮੇਸ਼ਾ ਇਕੋ ਜਿਹਾ ਨਹੀਂ ਰਹਿੰਦਾ, ਉਹ ਤਾਂ ਬਦਲਦਾ ਰਹਿੰਦਾ ਹੈ, ਇਸ ਵਾਰ ਵਕਤ ਦੀ ਕਰਵਟ ਰਜਨੀ ਦੇ ਪਿਤਾ ਨੂੰ ਲੈ ਗਈ। ਕੋਈ ਵੱਡੀ ਬਿਮਾਰੀ ਨਹੀਂ ਸੀ, ਸਿਰਫ ਹਲਕੇ ਜਿਹੇ ਬੁਖਾਰ ਦੇ ਕਾਰਨ ਹੀ ਉਹਨਾਂ ਦੀ ਮੌਤ ਹੋ ਗਈ।
ਉਦੋਂ ਤੱਕ ਰਜਨੀ 19ਵੇਂ ਸਾਲ ਵਿਚ ਕਦਮ ਰੱਖ ਚੁੱਕੀ ਸੀ। ਜ਼ਿਆਦਾ ਲਾਡ-ਪਿਆਰ ਨੇ ਰਜਨੀ ਨੂੰ ਵਿਗਾੜ ਦਿੱਤਾ ਸੀ। ਦਿਨੋ ਦਿਨ ਉਸਦੀਆਂ ਇੱਛਾਵਾਂ ਅਤੇ ਕਲਪਨਾਵਾਂ ਵਧਦੀਆਂ ਜਾ ਰਹੀਆਂ ਸਨ। ਘਰ ਦਾ ਖਰਚ ਵਧਦਾ ਜਾ ਰਿਹਾ ਸੀ, ਪਰ ਗੁਜ਼ਾਰੇ ਲਈ ਆਮਦਨ ਬਹੁਤ ਘੱਟ ਸੀ। ਘਰੇ ਕੋਈ ਮਰਦ ਮੈਂਬਰ ਵੀ ਨਹੀਂ ਸੀ, ਜਿਹੜਾ ਖੇਤੀਬਾੜੀ ਦਾ ਕੰਮ ਧੰਦਾ ਕਰ ਸਕਦਾ।
ਜਿਵੇਂ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਵਾਨੀ ਦੇ ਮੋੜ ਤੇ ਕਦਮ ਰੱਖਦੇ ਹੀ ਲੜਕੀਆਂ ਇਕ ਸੁੰਦਰ ਨੌਜਵਾਨ ਸਾਥੀ ਦੀ ਕਲਪਨਾ ਕਰਨ ਲੱਗਦੀਆਂ ਹਨ। ਰਜਨੀ ਵੀ ਇਕ ਆਮ ਲੜਕੀ ਹੀ ਸੀ। ਉਹ ਦਿਨ-ਰਾਤ ਇਕ ਆਕਰਸ਼ਕ ਲੜਕੇ ਦੇ ਸੁਪਨੇ ਲੈਣ ਲੱਗੀ ਸੀ। ਪਤੀ ਦੇ ਰੂਪ ਵਿਚ ਉਹ ਇਕ ਅਜਿਹੇ ਲੜਕੇ ਦੀ ਕਲਪਨਾ ਕਰਦੀ, ਜੋ ਉਸਦੇ ਸਾਰੇ ਸੁਪਨੇ ਸਾਕਾਰ ਕਰ ਸਕੇ।
ਅਜਿਹੇ ਵਿਚ ਸਾਲ 2009 ਵਿਚ ਜਦੋਂ ਉਸਦਾ ਵਿਆਹ ਪ੍ਰਕਾਸ਼ ਨਾਲ ਹੋਇਆ ਤਾਂ ਉਸ ਨੂੰ ਇਕ ਚੰਗੀ ਘਰ ਮਿਲ ਗਿਆ ਅਤੇ ਪਤੀ ਦੀ ਆਮਦਨ ਵੀ ਚੰਗੀ ਸੀ। ਉਹ ਦੌਲਤਮੰਦ ਸੀ, ਇਸ ਕਰਕੇ ਰਜਨੀ ਨੂੰ ਪਸੰਦ ਸੀ। ਪਰ ਬੀਤੇ ਵਕਤ ਨੇ ਉਸਦੀ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ ਕਿ ਹਰ ਦੌਲਤਮੰਦ ਵਿਅਕਤੀ ਸੁਖੀ ਹੁੰਦਾ ਹੈ। ਪ੍ਰਕਾਸ਼ ਨਾਲ ਉਸਦਾ ਵਿਆਹ ਇਕ ਇਤਫਾਕ ਹੀ ਸੀ ਕਿਉਂਕਿ ਉਹ ਪਿੰਡ ਆਇਆ ਸੀ ਅਤੇ ਰਜਨੀ ਉਤੇ ਉਸ ਦੀ ਨਜ਼ਰ ਪਈ। ਇਸ ਤੋਂ ਬਾਅਦ ਉਹ ਉਸ ਤੇ ਫਿਦਾ ਹੋ ਗਿਆ ਅਤੇ ਉਸ ਨੂੰ ਵਿਆਹ ਕਰਵਾ ਕੇ ਗਾਜੀਆਬਾਦ ਲੈ ਆਇਆ।
ਪ੍ਰਕਾਸ਼ ਨਾਲ ਉਸਦਾ ਵਿਆਹ ਹਾਲੇ ਤਿੰਨ ਸਾਲ ਪਹਿਲਾਂ ਹੀ ਹੋਇਆ ਸੀ, ਹਾਲਾਂਕਿ ਵਿਆਹ ਦੇ ਸ਼ੁਰੂਆਤੀ ਦਿਨਾਂ ਵਿਚ ਉਸ ਦੇ ਕੋਲ ਪਤਨੀ ਦੇ ਲਈ ਸਮਾਂ ਸੀ, ਪਰ ਫਿਰ ਸਮਾਂ ਬਦਲਦਾ ਗਿਆ। ਪਿਛਲੇ ਇਕ ਸਾਲ ਤੋਂ ਤਾਂ ਉਸ ਨੇ ਰਜਨੀ ਵੱਲ ਤਵੱਜੋਂ ਦੇਣੀ ਹੀ ਬੰਦ ਕਰ ਦਿੱਤੀ ਸੀ। ਅਜਿਹੀ ਹਾਲਤ ਵਿਚ ਉਹ ਕੁਝ ਮਹੀਨੇ ਆਪਣੀਆਂ ਸਰੀਰਕ ਹਰਕਤਾਂ ਨੂੰ ਨਜ਼ਰਅੰਦਾਜ਼ ਕਰਦੀ ਰਹੀ, ਪਰ ਜ਼ਿਆਦਾ ਦੇਰ ਤੱਕ ਸਬਰ ਨਾ ਕਰ ਸਕੀ।
ਉਸਦਾ ਇਕ ਨੌਕਰ ਸੀ ਵਿਸ਼ੰਬਰ। ਉਹ ਵੀ ਬਿਹਾਰ ਦਾ ਰਹਿਣ ਵਾਲਾ ਸੀ, ਪਿੰਡ ਵਿਚ ਉਸਦੇ ਘਰੇ ਵੀ ਮਾਂ ਅਤੇ ਇਕ ਭੈਣ ਹੀ ਸੀ ਅਤੇ ਕੁਆਰਾ ਸੀ। ਉਹ ਵੀ ਜ਼ਿਆਦਾ ਪੈਸੇ ਕਮਾਉਣ ਦੀ ਖੁਹਾਇਸ਼ ਵਿਚ ਆਇਆ ਸੀ। ਹੈ ਤਾਂ ਉਹ ਨੌਕਰ ਸੀ, ਪਰ ਪੂਰਾ ਸਜ-ਧਜ ਕੇ ਰਹਿੰਦਾ ਸੀ। ਸ਼ਕਲ-ਸੂਰਤ ਵੀ ਚੰਗੀ ਸੀ। ਉਸਦੇ ਅੰਦਰ ਉਹ ਸਭ ਕੁਝ ਸੀ ਜੋ ਇਕ ਔਰਤ ਨੂੰ ਖਿੱਚ ਸਕਦਾ ਹੈ। ਬਲਕਿ ਸੱਚ ਤਾਂ ਇਹ ਹੈ ਕਿ ਉਸਦੇ ਉਪਰੋਕਤ ਗੁਣ ਦੇ ਕਾਰਨ ਹੀ ਰਜਨੀ ਨੇ ਉਸਨੁੰ ਨੌਕਰੀ ਤੇ ਰੱਖਿਆ ਸੀ।
ਵਿਸ਼ੰਭਰ ਹਰ ਰੋਜ਼ ਸਵੇਰੇ ਰਜਨੀ ਦੇ ਘਰ ਆਉਂਦਾ ਅਤੇ ਕੰਮ ਕਰਦਾ, ਰਾਤ ਨੂੰ ਖਾ ਪੀ ਕੇ ਚਲਾ ਜਾਂਦਾ, ਕਦੀ ਕਦਾਈ ਉਸਦੇ ਘਰ ਹੀ ਸੌਂ ਜਾਂਦਾ। ਰਜਨੀ ਦੇ ਅਸਲ ਮਕਸਦ ਤੋਂ ਅਣਜਾਣ ਵਿਸ਼ੰਬਰ ਨੂੰ ਲੱਗਿਆ ਕਿ ਉਸਦੀ ਮਾਲਕਣ ਇਕ ਚੰਗੀ ਔਰਤ ਹੈ ਕਿਉਂਕਿ ਰਜਨੀ ਨੇ ਹਫਤੇ ਦੇ ਅੰਦਰ ਹੀ ਉਸਨੂੰ ਹਜ਼ਾਰਾਂ ਰੁਪਏ ਦੇ ਦਿੱਤੇ। ਉਹ ਹੌਲੀ-ਹੌਲੀ ਉਸਨੂੰ ਚਾਰਾ ਪਾ ਰਹੀ ਸੀ। ਉਹ ਮਿਹਨਤਕਸ਼ ਲੜਕਾ ਸੀ, ਇਯ ਕਰਕੇ ਪ੍ਰਕਾਸ਼ ਨੂੰ ਵੀ ਕੋਈ ਸ਼ਿਕਾਇਤ ਨਹੀਂ ਸੀ।
ਇਕ ਦਿਨ ਰਜਨੀ ਵਿਸ਼ੰਬਰ ਨੂੰ ਆਪਣੇ ਨਾਲ ਲੈ ਕੇ ਇਡੀਆ ਗੇਟ ਗਈ। ਕਾਫੀ ਦੇਰ ਤੱਕ ਰਜਨੀ ਵਿਸ਼ੰਬਰ ਨਾਲ ਗੱਲਾਂ ਕਰਦੀ ਰਹੀ। ਉਸਦੇ ਪਰਿਵਾਰ ਬਾਰੇ ਪੁੱਛਿਆ, ਨਾਲ ਹੀ ਵਾਰ ਵਾਰ ਇਕ ਗੱਲ ਤੇ ਜ਼ੋਰ ਦਿੰਦੀ ਰਹੀ ਕਿ ਇਕੱਲਾ ਰਹਿਣਾ ਕਿੰਨਾ ਮੁਸ਼ਕਿਲ ਹੁੰਦਾ ਹੈ। ਕਾਸ਼ ਉਸਦਾ ਪਤੀ ਉਸਨੂੰ ਤਵੱਜੋਂ ਦਿੰਦਾ।
ਜਦੋਂ ਉਹ ਵਾਪਸ ਮੁੜੇ ਤਾਂ ਰਾਤ ਦੇ 9 ਵੱਜ ਚੁੱਕੇ ਸਨ। ਦੋਵੇਂ ਖਾਣਾ ਬਾਹਰ ਹੀ ਖਾ ਕੇ ਆਏ ਸਨ, ਇਸ ਕਰਕੇ ਘਰ ਪਹੁੰਚਦੇ ਹੀ ਰਜਨੀ ਬੈਡਰੂਮ ਵਿਚ ਜਾ ਵੜੀ। ਪਰ ਉਸ ਦਿਨ ਬੈਡ ਤੇ ਲੇਟਦੀ ਹੀ ਰਜਨੀ ਦੀ ਤੜਫ ਹੋਰ ਵੱਧ ਗਈ। ਉਸਦਾ ਦਿਲ ਚਾਹੁੰਦਾ ਸੀ ਕਿ ਨੇੜੇ ਦੇ ਕਮਰੇ ਵਿਚ ਸੌਂ ਰਹੇ ਬਿਸ਼ੰਬਰ ਨਾਲ ਜਾ ਕੇ ਲਿਪਟ ਜਾਵੇ, ਪਰ ਉਹ ਅਜਿਹਾ ਨਾ ਕਰ ਸਕੀ।
ਅਸਲ ਵਿਚ ਬਿਸ਼ੰਬਰ ਨੂੰ ਕੰਮ ਉਤੇ ਰੱਖਣ ਦਾ ਅਸਲ ਮਕਸਦ ਉਸਦਾ ਹੋਰ ਸੀ। ਉਸਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਇਕ ਪਾਰਦਰਸ਼ੀ ਨਾਈਟੀ ਪਾ ਲਈ। ਫਿਰ ਉਹ ਬਾਹਰ ਨਿਕਲੀ। ਬਿਸ਼ੰਬਰ ਉਸ ਵਕਤ ਤੱਕ ਆਰਾਮ ਨਾਲ ਸੁੱਤਾ ਪਿਆ ਸੀ। ਰਜਨੀ ਨੇ ਇਕ ਪਲ ਲਈ ਸੋਚਿਆ ਫਿਰ ਬਿਸ਼ੰਬਰ ਨਾਲ ਜਾ ਕੇ ਲਿਪਟ ਗਈ। ਉਹ ਅਚਾਨਕ ਉਠਿਆ ਪਰ ਰਜਨੀ ਨੇ ਉਸਨੂੰ ਜਕੜੀ ਰੱਖਿਆ।
ਇਕ ਵਾਰ ਮਰਿਆਦਾਵਾਂ ਦਾ ਘਾਣ ਹੋਇਆ ਤਾਂ ਇਹ ਰੋਜ਼ ਦਾ ਹੀ ਕਿੱਸਾ ਬਣ ਗਿਆ। ਦੋਵੇਂ ਦਿਨ ਵਿਚ ਵੀ ਆਪਣੇ ਜਿਸਮ ਦੀ ਪਿਆਸ ਬੁਝਾਉਣ ਲੱਗੇ, ਪਰ ਇਹ ਪਿਆਸ ਅਜਿਹੀ ਹੈ ਕਿ ਬੁਝਣ ਦਾ ਨਾਂ ਨਹੀਂ ਲੈਂਦੀ ਅਤੇ ਫਿਰ ਦੁਬਾਰਾ ਉਠ ਪੈਂਦੀ ਹੈ।
ਇਸ ਬਦਲੇ ਰਜਨੀ ਨੌਕਰ ਉਤੇ ਖੂਬ ਮਾਲ ਲੁਟਾ ਰਹੀ ਸੀ। ਵਿਸ਼ੰਬਰ ਦੀਆਂ ਪੰਜੇ ਘਿਓ ਵਿਚ ਸਨ। ਉਹ ਰੱਜ ਕੇ ਮਾਲਕਣ ਦੇ ਹੁਸਨ ਵਿਚ ਡੁਬਕੀਆਂ ਲਗਾਉਂਦਾ ਅਤੇ ਉਸਦੇ ਪੈਸੇ ਉਤੇ ਹੀ ਐਸ਼ ਕਰਦਾ। ਕੋਈ ਰੋਕਣ-ਟੋਕਣ ਵਾਲਾ ਵੀ ਨਹੀਂ ਸੀ, ਇਸ ਕਰਕੇ ਕਾਫੀ ਲੰਮੇ ਅਰਸੇ ਤੱਕ ਖੇਡ ਜਾਰੀ ਰਹੀ।
ਪਰ ਕਹਿੰਦੇ ਹਨ ਕਿ ਅਜਿਹੀਆਂ ਗੱਲਾਂ ਜ਼ਿਆਦਾ ਦਿਨ ਲੁਕਾਇਆਂ ਨਹੀਂ ਲੁਕਦੀਆਂ। ਇਸ ਕਰਕੇ ਇਕ ਦਿਨ ਪਤਨੀ ਦੇ ਨਜਾਇਜ਼ ਸਬੰਧਾਂ ਦੀ ਭਿਣਕ ਪ੍ਰਕਾਸ਼ ਅਰੋੜਾ ਨੂੰ ਮਿਲ ਗਈ। ਉਸਨੇ ਜਲਦੀ ਹੀ ਇਹ ਸੱਚ ਆਪਣੀਆਂ ਅੱਖਾਂ ਨਾਲ ਦੇਖ ਵੀ ਲਿਆ। ਪਰ ਫਿਲਹਾਲ ਇਹ ਆਪਣੇ ਸੀਨਾ ਵਿਚ ਹੀ ਦਫਨ ਰੱਖੀ।
ਹਾਲਾਂਕਿ ਉਹ ਖੁਦ ਵੀ ਦੁੱਧ ਦਾ ਧੋਤਾ ਨਹੀਂ ਸੀ ਪਰ ਉਸਦੀ ਪਤਨੀ ਨੌਕਰ ਦੇ ਨਾਲ ਰੰਗਰਲੀਆਂ ਮਨਾਵੇ, ਇਹ ਉਸਨੂੰ ਬਰਦਾਸ਼ਤ ਨਹੀਂ ਸੀ। ਉਹ ਜਾਣਦਾ ਸੀ ਕਿ ਕਦੀ ਨਾ ਕਦੀ ਤਾਂ ਇਹ ਗੱਲ ਜੱਗ ਜਾਹਿਰ ਹੋਵੇਗੀ ਹੀ, ਰਜਨੀ ਨਾ ਸਹੀ ਉਸਦਾ ਨੌਕਰ ਕਿਸੇ ਯਾਰ ਦੋਸਤ ਦੇ ਅੱਗੇ ਮੂੰਹ ਖੋਲ੍ਹ ਸਕਦਾ ਹੈ। ਪ੍ਰਕਾਸ਼ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ, ਸਿਰ ਪਕੜ ਕੇ ਬੈਠ ਜਾਂਦਾ।
ਫਿਰ ਅਚਾਨਕ ਇਕ ਦਿਨ ਹੰਗਾਮਾ ਮਚ ਗਿਆ। ਹੋਇਆ ਇਹ ਕਿ ਪ੍ਰਕਾਸ਼ ਉਹਨਾਂ ਦਿਨਾਂ ਵਿਚ ਬਿਜਨਸ ਦੇ ਸਿਲਸਿਲੇ ਵਿਚ ਬਾਹਰ ਗਿਆ ਹੋਇਆ ਸੀ ਅਤੇ ਰਜਨੀ ਆਪਣੇ ਪੇਕੇ ਸੀ। ਇਸ ਕਰਕੇ ਫਲੈਟ ਵਿਚ ਸਿਰਫ ਨੌਕਰ ਬਿਸ਼ੰਬਰ ਸੀ। ਇਕ ਦਿਨ ਉਸ ਫਲੈਟ ਤੋਂ ਮਾਸ ਸੜਨ ਦੀ ਬਦਬੂ ਆਈ ਤਾਂ ਪੜੌਸ ਦੇ ਫਲੈਟਾਂ ਵਿਚ ਰਹਿਣ ਵਾਲੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ।
ਪੁਲਿਸ ਨੂੰ ਖ਼ਬਰ ਕੀਤੀ ਗਈ। ਪੁਲਿਸ ਆਈ, ਫਲੈਟ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ, ਬਾਕੀ ਕਮਰੇ ਬੰਦ ਸਨ ਪਰ ਉਹਨਾਂ ਨੂੰ ਸਟੋਰ ਵਾਲੇ ਕਮਰੇ ਵਿਚੋਂ ਬਦਬੂ ਆ ਰਹੀ ਸੀ।
ਪ੍ਰਕਾਸ਼ ਉਸ ਵਕਤ ਮੁੰਬਈ ਵਿਚ ਸੀ ਅਤੇ ਉਸਨੇ ਫੌਰਨ ਇਕ ਫਲਾਈਟ ਪਕੜੀ ਅਤੇ ਸ਼ਾਮ ਤੱਕ ਗਾਜੀਆਬਾਦ ਆ ਗਿਆ। ਉਸਦੀ ਮੌਜੂਦਗੀ ਵਿਚ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਅਤੇ ਸੀਲਿੰਗ ਫੈਨ ਤੇ ਲਟਕੀ ਵਿਸ਼ੰਬਰ ਦੀ ਲਾਸ਼ ਬਰਾਮਦ ਕੀਤੀ।
ਪੁਲਿਸ ਨੇ ਮੌਕੇ ਤੇ ਇਸ ਨੂੰ ਆਤਮ ਹੱਤਿਆ ਦੀ ਘਟਨਾ ਮੰਨ ਕੇ ਕਾਰਵਾਈ ਕਰ ਦਿੱਤੀ, ਜਿਸ ਵਿਚ ਲਿਖਿਆ ਕਿ ਉਸ ਨੂੰ ਮਾਲਕਣ ਨਾਲ ਮੁਹੱਬਤ ਹੋ ਗਈ ਸੀ ਪਰ ਮਾਲਕਣ ਨੇ ਉਸਨੂੰ ਥੱਪੜ ਮਾਰ ਦਿੱਤਾ। ਅਸਫਲ ਪ੍ਰੇਮ ਸਬੰਧਾਂ ਦੇ ਕਰਨ ਉਸਨੇ ਆਤਮ ਹੱਤਿਆ ਕਰ ਲਈ।
ਮੋਕਾ ਤੇ ਸੂਸਾਈਡ ਨੋਟ ਮਿਲਣਾ ਅਤੇ ਦਰਵਾਜ਼ੇ ਦਾ ਅੰਦਰ ਤੋਂ ਬੰਦ ਹੋਣਾ ਇਹ ਸਬਤ ਕਰਦੇ ਸਨ ਕਿ ਉਸਨੇ ਆਤਮ ਹੱਤਿਆ ਕੀਤੀ ਹੈ।
ਇਸ ਕੇਸ ਦੀ ਜਾਂਚ ਅੱਗੇ ਵੀ ਜਾਰੀ ਰਹੀ, ਪਰ ਕਿਉਂਕਿ ਲਾਸ਼ ਪੁਲਿਸ ਨੇ ਖੁਦ ਬਰਾਮਦ ਕੀਤੀ ਸੀ, ਇਸ ਕਰਕੇ ਤਹਿ ਸੀ ਕਿ ਦਰਵਾਜ਼ੇ ਤੋਂ ਇਲਾਵਾ ਬਾਹਰ ਨਿਕਲਣ ਦਾ ਹੋਰ ਕੋਈ ਰਸਤਾ ਨਹੀਂ ਸੀ ਅਤੇ ਉਹ ਦਰਵਾਜ਼ਾ ਅੰਦਰੋਂ ਬੰਦ ਸੀ ਫਿਰ ਵੀ ਇਹ ਮਾਮਲਾ ਆਤਮ ਹੱਤਿਆ ਤੋਂ ਇਲਾਵਾ ਹੋਰ ਕੀ ਹੋ ਸਕਦਾ ਸੀ।
ਪਰ ਸ਼ੱਕ ਦਾ ਕੀੜਾ ਹਾਲੇ ਬਰਕਰਾਰ ਸੀ। ਪੁਲਿਸ ਨੇ ਘਟਨਾ ਸਥਾਨ ਦੀ ਬਰੀਕੀ ਨਾਲ ਜਾਂਚ ਕੀਤੀ ਪਰ ਕੁਝ ਹਾਸਲ ਨਾ ਹੋਇਆ। ਆਖਿਰ ਇਸ ਦੌਰਾਨ ਪਤਾ ਲੱਗਆ ਕਿ ਜਿਸ ਦਿਨ ਪੁਲਿਸ ਨੇ ਲਾਸ਼ ਬਰਾਮਦ ਕੀਤੀ ਸੀ, ਉਸ ਦਿਨ ਪ੍ਰਕਾਸ਼ ਗਾਜੀਆਬਾਦ ਵਿਚ ਹੀ ਸੀ ਨਾ ਕਿ ਉਹ ਮੁੰਬਈ ਸੀ। ਫਿਰ ਪ੍ਰਕਾਸ਼ ਨੇ ਝੂਠ ਕਿਉਂ ਬੋਲਿਆ? ਮਾਮਲਾ ਉਲਝਦਾ ਗਿਆ।
ਦੇਖਦੇ ਹੀ ਦੇਖਦੇ 15 ਦਿਨ ਲੰਘ ਗਏ। ਇਕ ਵਾਰ ਫਿਰ ਮੌਕਾ ਏ ਵਾਰਦਾਤ ਦਾ ਦੌਾ ਕੀਤਾ ਅਤੇ ਪੂਰਾ ਧਿਆਨ ਸਟੋਰ ਰੂਮ ਦੇ ਦਰਵਾਜ਼ੇ ਤੇ ਲਗਾਇਆ। ਕਰੀਬ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪਤਾ ਲੱਗਿਆ ਕਿ ਵਿਸ਼ੰਬਰ ਦੀ ਹੱਤਿਆ ਹੋਈ ਹੈ, ਨਾ ਕਿ ਆਤਮ ਹੱਤਿਆ।
ਪੁਲਿਸ ਨੇ ਪ੍ਰਕਾਸ਼ ਨੂੰ ਹਿਰਾਸਤ ਵਿਚ ਲੈ ਲਿਆ। ਪਹਿਲਾਂ ਤਾਂ ਉਹ ਅਣਜਾਣ ਬਣਿਆ ਰਿਹਾ, ਫਿਰ ਸਭ ਕੁਝ ਦੱਸ ਦਿੱਤਾ ਅਤੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਕਿਹਾ ਕਿ ਇਸ ਕਤਲ ਵਿਚ ਉਸ ਨੇ ਆਪਣੇ ਦੋਸਤ ਪੰਕਜ ਦੀ ਮਦਦ ਲਈ ਹੈ।
ਦਰਅਸਲ ਹੱਤਿਆ ਦਾ ਇਹ ਸ਼ਾਨਦਾਰ ਤਰੀਕਾ ਉਸਨੇ ਇਕ ਨਾਵਲ ਤੋਂ ਚੋਰੀ ਕੀਤਾ ਸੀ। ਪ੍ਰਕਾਸ਼ ਨੂੰ ਜਦੋਂ ਨੌਕਰ ਅਤੇ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਦੀ ਜਾਣਕਾਰੀ ਹੋ ਗਈ ਤਾਂ ਉਹ ਨੌਕਰ ਦਾ ਪਿੱਛਾ ਕਰਨ ਲੱਗਿਆ।
ਸੋਚ ਸਮਝ ਕੇ ਉਸਨੇ ਇਕ ਸ਼ਾਨਦਾਰ ਯੋਜਨਾ ਤਿਆਰ ਕੀਤੀ ਅਤੇ ਆਪਣੇ ਦੋਸਤ ਪੰਕਜ ਨੂੰ ਵੀ ਹੱਤਿਆ ਵਿਚ ਸਾਥ ਦੇਣ ਲਈ ਤਿਆਰ ਕਰ ਲਿਆ। ਪੰਕਜ ਨੁੰ ਨਾਲ ਲੈਣਾ ਉਸਦੀ ਮਜਬੂਰੀ ਸੀ, ਕਿਉਂਕਿ ਉਹ ਇਕੱਲਾ ਵਿਸ਼ੰਬਰ ਨੂੰ ਕਾਬੂ ਨਹੀਂ ਕਰ ਸਕਦਾ ਸੀ।
ਯੋਜਨਾ ਮੁਤਾਬਕ ਉਹ ਇੰਤਜ਼ਾਰ ਕਰਨ ਲੱਗਿਆ, ਉਸ ਪਲ ਦਾ ਜਦੋਂ ਰਜਨੀ ਫਲੈਟ ਵਿਚ ਨਾ ਹੋਵੇ। ਰਜਨੀ ਪੇਕੇ ਚਲੀ ਗਈ ਅਤੇ ਉਹ ਖੁਦ ਬਿਜਨਸ ਟੂਰ ਦਾ ਬਹਾਨਾ ਬਣਾ ਕੇ ਆਇਸ਼ਾ ਦੇ ਕੋਲ ਪਹੁੰਚ ਗਿਆ।
ਘਟਨਾ ਵਾਲੀ ਰਾਤ ਉਹ ਪੰਕਜ ਦੇ ਨਾਲ ਆਪਣੇ ਫਲੈਟ ਵਿਚ ਪਹੁੰਚਿਆ ਅਤੇ ਪਿਸਤੌਲ ਦੀ ਨੋਕ ਤੇ ਉਸ ਤੋਂ ਮਨਚਾਹਿਆ ਸੂਸਾਈਡ ਨੋਟ ਲਿਖਵਾਇਆ, ਜਿਸ ਵਿਚ ਸ਼ਬਦ ਉਸਦੇ ਸਨ ਅਤੇ ਲਿਖਾਵਟ ਵਿਸ਼ੰਬਰ ਦੀ।
ਇਸ ਤੋਂ ਬਾਅਦ ਪੰਕਜ ਦੇ ਨਾਲ ਮਿਲ ਕੇ ਉਸਨੇ ਵਿਸ਼ੰਬਰ ਨੂੰ ਪੱਖੇ ਤੇ ਲਟਕਾ ਕੇ ਮਾਰ ਦਿੱਤਾ, ਫਿਰ ਇਕ ਬਰੀਕ ਪਰ ਮਜ਼ਬੂਤ ਰੱਸੀ ਜੋ ਆਪਣੇ ਨਾਲ ਲਿਆਇਆ ਸੀ, ਨਾਲ ਅੰਦਰ ਤੋਂ ਚਿਟਕਣੀ ਲਗਾ ਦਿੱਤੀ ਅਤੇ ਆਪ ਬਾਹਰ ਨਿਕਲ ਗਿਆ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਜਦੋਂ ਪਤਨੀ ਨੌਕਰ ਨਾਲ ਮੌਜਾਂ ਉਡਾਉਣ ਲੱਗੀ

Currency Converter

Amount:
From:
To:


Gurbani Radio


Gurbani - Sri Harmandir Sahib