
ਉਮੇਸ਼ ਆਪਣੇ ਮਾਂ ਬਾਪ ਦਾ ਇਕਲੌਤਾ ਮੁੰਡਾ ਸੀ। ਉਮੇਸ਼ ਦੀ ਇਕ ਭੈਣ ਸੀ ਕੀਰਤੀ। ਉਦੈਭਾਨ ਅਤੇ ਸਰਲਾ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਪੂਰੇ ਲਾਡ ਪਿਆਰ ਨਾਲ ਕੀਤਾ ਸੀ। ਫਿਰੋਜਾਬਾਦ ਦੇ ਪਚੋਖਰਾ ਥਾਣੇ ਤਹਿਤ ਪਿੰਡ ਨਿਰਭੈ ਗੜੀ ਵਿਚ ਰਹਿੰਦਾ ਸੀ ਉਦੈਭਾਨ। ਉਸਦੀ ਗੱਲੇ ਦੀ ਆੜਤ ਸੀ ਅਤੇ ਪਿੰਡ ਵਿਚ ਕਾਫੀ ਜ਼ਮੀਨ। ਕੀਰਤੀ ਜਵਾਨ ਹੋ ਗਈ ਤਾਂ ਉਦੈਭਾਨ ਨੂੰ ਉਸਦੇ ਵਿਆਹ ਦੀ ਚਿੰਤਾ ਹੋਈ। ਫਿਰ ਜਲਦੀ ਹੀ ਇਸਦਾ ਹੱਲ ਵੀ ਕੱਢ ਲਿਆ ਗਿਆ। ਕੀਰਤੀ ਦਾ ਵਿਆਹ ੳਸਨੇ ਏਟਾ ਨਿਵਾਸੀ ਸੰਜੇ ਨਾਲ ਕਰ ਦਿੱਤਾ। ਉਦੈਭਾਨ ਅਤੇ ਸਰਲਾ ਦਾ ਇੱਕੋ ਇਕ ਸਹਾਰਾ ਉਮੇਸ਼ ਹੀ ਸੀ। ਉਸਦੀ ਖੁਸ਼ਹਾਲ ਜ਼ਿੰਦਗੀ ਵਿਚ ਕਦੀ ਅਜਿਹਾ ਭੂਚਾਲ ਵੀ ਆ ਸਕਦਾ ਹੈ, ਜੋ ਉਸਨੂੰ ਦੁੱਖਾਂ ਵਿਚ ਡੁਬੋ ਦੇਵੇਗਾ, ਅਜਿਹਾ ਕਦੀ ਸੋਚਿਆ ਵੀ ਨਹੀਂ ਸੀ। ਪਿੰਡ ਵਿਚ ਉਦੈਭਾਨ ਦੇ ਘਰ ਤੋਂ ਕੁਝ ਦੂਰੀ ਤੇ ਸੁਰੇਸ਼ ਸਿੰਘ ਦਾ ਘਰ ਸੀ। ਸੁਰੇਸ਼ ਦੀ ਲੜਕੀ ਲਲਿਤਾ ਵੀ ਜਵਾਨ ਸੀ। ਉਮੇਸ਼ ਆਉਂਦੇ-ਜਾਂਦੇ ਲਲਿਤਾ ਨੂੰ ਦੇਖਦਾ।
ਉਮੇਸ਼ ਨੇ ਬੀ. ਏ. ਕਰ ਲਈ ਸੀ, ਹੁਣ ਨੌਕਰੀ ਦੀ ਭਾਲ ਵਿਚ ਸੀ। ਇੱਧਰ ਲਲਿਤਾ ਇੰਟਰ ਕਰਨ ਤੋਂ ਬਾਅਦ ਪੜ੍ਹਾਈ ਛੱਡ ਚੁੱਕੀ ਸੀ ਪਰ ਆਉਂਦੇ-ਜਾਂਦੇ ਲਲਿਤਾ ਜਦੋਂ ਉਮੇਸ਼ ਨੂੰ ਦੇਖਦੀ ਤਾਂ ਉਸਦੀ ਧੜਕਣ ਤੇਜ਼ ਹੋ ਜਾਂਦੀ। ਇਕ ਦਿਨ ਦੋਵਾਂ ਦੀ ਮੁਲਾਕਾਤ ਵੀ ਹੋ ਗਈ ਅਤੇ ਲਲਿਤਾ ਚੁੱਪਚਾਪ ਉਮੇਸ਼ ਨਾਲ ਤੁਰ ਪਈ। ਦੋਵੇਂ ਫਿਰੋਜਾਬਾਦ ਰੇਲਵੇ ਸਟੇਸ਼ਨ ਤੇ ਆ ਗਏ। ਉਥੇ ਪਲੇਟਫਾਰਮ ਤੇ ਇਕ ਬੈਂਚ ਤੇ ਬੈਠ ਗਏ। ਲਲਿਤਾ ਮੈਂ ਬਹੁਤ ਦਿਨਾਂ ਤੋਂ ਕੁਝ ਕਹਿਣਾ ਚਾਹੁੰਦਾ ਹਾਂ, ਉਮੇਸ਼ ਨੇ
ਝਿਜਕਦਿਆਂ ਕਿਹਾ। ਮੈਂ ਤੁਹਾਨੂੰ ਪਿਆਰ ਕਰਨ ਲੱਗਾ ਹਾਂ। ਕੀ ਤੁਸੀਂ ਵੀ..? ਇਹ ਗੱਲ ਕਹਿਣ ਦੀ ਨਹੀਂ, ਬਲਕਿ ਮਹਿਸੂਸ ਕਰਨ ਦੀ ਹੁੰਦੀ ਹੈ। ਲਲਿਤਾ ਦੀਆ ਨਜ਼ਰਾਂ ਰਜ਼ਾਮੰਦੀ ਵਿਚ ਨੀਵੀਆਂ ਹੋ ਗਈਆਂ। ਓਹ ਲਲਿਤਾ! ਸੱਚਮੁਚ ਮੈਂ ਕਿੰਨਾ ਖੁਸ਼ਨਸੀਬ ਹਾਂ। ਉਮੇਸ਼ ਖਿੜ ਗਿਆ।
ਉਸ ਦਿਨ ਤੋਂ ਬਾਅਦ ਉਮੇਸ਼ ਅਤੇ ਲਲਿਤਾ ਦੀ ਜਿਵੇਂ ਦੁਨੀਆ ਹੀ ਬਦਲ ਗਈ। ਉਮੇਸ਼ ਰਾਤ ਦਿਨ ਲਲਿਤਾ ਦੇ ਸੁਪਨੇ ਦੇਖਿਆ ਕਰਦਾ ਸੀ। ਦੋਵਾਂ ਦਾ ਪਿਆਰ ਪਰਵਾਨ ਚੜ੍ਹਨ ਲੱਗਿਆ। ਕਹਿੰਦੇ ਹਨ ਪਿਆਰ ਦੀਵਾਨਾ ਹੁੰਦਾ ਹੈ ਅਤੇ ਦੀਵਾਨਗੀ ਜ਼ਮਾਨੇ ਤੋਂ ਲੁਕਦੀ ਨਹੀਂ। ਲਲਿਤਾ ਅਤੇ ਉਮੇਸ਼ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵੀ ਵਧਦਾ ਗਿਆ। ਲੱਖ ਲੁਕੋਣ ਤੇ ਵੀ ਲਲਿਤਾ ਅਤੇ ਉਮੇਸ਼ ਦੇ ਪ੍ਰੇਮ ਸਬੰਧ ਪਿੰਡ ਵਾਲਿਆਂ ਦੀ ਨਜ਼ਰ ਵਿਚ ਆ ਹੀ ਗਏ। ਇਕ ਦਿਨ ਪੰਕਜ ਨੂੰ ਪਿੰਡ ਦੇ ਹੀ ਇਕ ਲੜਕੇ ਨੇ ਕਿਹਾ। ਆਪਣੀ ਭੈਣ ਤੇ ਵੀ ਨਿਗ੍ਹਾ ਰੱਖ ਪੰਕਜ। ਕਿਉਂ, ਕੀ ਕੀਤਾ ਹੈ ਮੇਰੀ ਭੈਣ ਨੇ? ਪੰਕਜ ਨੇ ਹੈਰਾਨੀ ਨਾਲ ਪੁੱਛਿਆ। ਤੂੰ ਤਾਂ ਸਵੇਰ ਦੇ ਫਿਰੋਜਾਬਾਦ ਗਿਆ ਸ਼ਾਮ ਨੂੰ ਮੁੜਦਾ ਹੈਂ, ਇਹੀ ਹਾਲ ਤੇਰੇ ਪਿਤਾ ਦਾ ਹੈ। ਦੋਵਾਂ ਨੂੰ ਆਪਣੇ ਚੂੜੀਆ ਦੇ ਕੰਮ ਤੋਂ ਵਿਹਲ ਨਹੀਂ ਹੈ। ਦੂਜੇ ਪਾਸੇ ਉਮੇਸ਼ ਤੇਰੇ ਘਰ ਦੇ ਆਲੇ-ਦੁਆਲੇ ਚੱਕਰ ਮਾਰਦਾ ਰਹਿੰਦਾ ਹੈ।
ਇਹ ਗੱਲ ਪੰਕਜ ਲਈ ਬੜੀ ਤਕਲੀਫਦੇਹ ਸੀ। ਧਾਰਮਿੰਦਰ ਦੀ ਇਹ ਹਿੰਮਤ ਕਿ ਉਹ ਮੇਰੀ ਭੈਣ ਤੇ ਮਾੜੀ ਨਜ਼ਰ ਰੱਖੇ। ਉਹ ਗੁੱਸੇ ਵਿਚ ਭਰਿਆ ਘਰ ਗਿਆ ਅਤੇ ਆਪਣੀ ਮਾਂ ਨੂੰ ਕਿਹਾ, ਮੰਮੀ ਲੱਞਦਾ ਹੈ ਕਿ ਤੂੰ ਲਲਿਤਾ ਨੂੰ ਕੁਝ ਜ਼ਿਆਦਾ ਹੀ ਛੋਟ ਦੇ ਰੱਖੀ ਹੈ।
ਉਮਾ ਨੇ ਹੈਰਾਨੀ ਨਾਲ ਪੁੱਛਿਆ, ਕਿਉਂ! ਕੀ ਕੀਤਾ ਲਲਿਤਾ ਨੇ? ਉਹ ਤਾਂ ਸਾਰਾ ਦਿਨ ਘਰੇ ਹੀ ਕੰਮ ਕਰਦੀ ਹੈ। ਮੈਂ ਤਾਂ ਵੈਸੇ ਹੀ ਬਿਮਾਰ ਰਹਿੰਦੀ ਹਾਂ। ਜੇਕਰ ਲਲਿਤਾ ਕੰਮ ਨਾ ਕਰੇ ਤਾਂ ਤੁਹਾਨੂੰ ਰੋਟੀ ਵੀ ਨਹੀਂ ਮਿਲੇਗੀ। ਗੁੜੀਆ ਦੀ ਹਾਈ ਸਕੂਲ ਦੀ ਪੜ੍ਹਾਈ ਹੈ। ਉਹ ਦਿਨ ਸਾਰਾ ਦਿਨ ਸਕੂਲ ਅਤੇ ਟਿਊਸ਼ਨ ਦੇ ਚੱਕਰ ਵਿਚ ਰਹਿੰਦੀ ਹੈ। ਲਲਿਤਾ ਹੀ ਸਾਰਾ ਦਿਨ ਰਸੋਈ ਸੰਭਾਲਦੀ ਹੈ।
ਪੰਕਜ ਨੂੰ ਲੱਗਿਆ ਕਿ ਜੋ ਕਿਹਾ ਗਿਆ ਸੀ, ਉਹ ਗਲਤ ਸੀ। ਪਰ ਰਸੋਈ ਵਿਚ ਬੈਠੀ ਲਲਿਤਾ ਨੇ ਸਭ ਕੁਝ ਸੁਣ ਲਿਆ ਸੀ। ਉਸੇ ਦਿਨ ਰਾਤ ਨੂੰ ਮੌਕਾ ਦੇਖ ਕੇ ਉਸਨੇ ਉਮੇਸ਼ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਬਿਹਤਰ ਹੋਵੇਗਾ ਕਿ ਤੂੰ ਜਲਦੀ ਆਪਣੇ ਲਈ ਕੋਈ ਨੌਕਰੀ ਲੱਭ। ਮੇਰੀ ਮੰਮੀ ਮੇਰੇ ਲਈ ਰਿਸ਼ਤਾ ਲੱਭ ਰਹੀ ਹੈ। ਤੂੰ ਚਿੰਤਾ ਨਾ ਕਰ ਲਲਿਤਾ, ਮੈਂ ਅੱਜ ਦੋਸਤ ਨਾਲ ਗੱਲ ਕੀਤੀ ਹੈ। ਉਹ ਦਿੱਲੀ ਵਿਚ ਮੇਰੇ ਲਈ ਕੰਮ ਲੱਭੇਗਾ। ਮੈਂ ਦੋ ਦਿਨ ਬਾਅਦ ਦਿੱਲੀ ਚਲਾ ਜਾਵਾਂਗਾ। ਅਸੀਂ ਜ਼ਰੂਰ ਦੁਨੀਆ ਵਸਾ ਸਕਾਂਗੇ। ਤੂੰ ਚਿੰਤਾ ਨਾ ਕਰ, ਉਮੇਸ਼ ਨੇ ਲਲਿਤਾ ਨੂੰ ਭਰੋਸਾ ਦਿੱਤਾ।
ਇਸ ਤੋਂ ਬਾਅਦ ਉਮੇਸ਼ ਦਿੱਲੀ ਚਲਿਆ ਗਿਆ ਅਤੇ ਇਕ ਐਕਸਪੋਰਟ ਕੰਪਨੀ ਵਿਚ ਨੌਕਰੀ ਤੇ ਲੱਗ ਗਿਆ। ਉਸਨੇ ਮੰਡਾਵਲੀ ਖੇਤਰ ਵਿਚ ਕਮਰਾ ਵੀ ਕਿਰਾਏ 'ਤੇ ਲੈ ਲਿਆ। ਉਮੇਸ਼ ਦੇ ਦਿਲ ਵਿਚ ਕੀ ਸੀ? ਇਸ ਬਾਰੇ ਉਸਦੇ ਮਾਂ-ਬਾਪ ਬੇਖਬਰ ਸਨ। ਉਹਨਾਂ ਨੇ ਉਸਨੂੰ ਕਈ ਵਾਰ ਕਿਹਾ ਕਿ ਕੰਮ ਸੰਭਾਲ ਲੈ ਪਰ ਉਮੇਸ਼ ਜਾਣਦਾ ਸੀ ਕਿ ਘਰ ਵਿਚ ਹੁੰਦਿਆਂ ਉਹ ਕਦੀ ਲਲਿਤਾ ਨੂੰ ਹਾਸਲ ਨਹੀਂ ਕਰ ਸਕਦਾ।
ਇੱਧਰ ਉਮੇਸ਼ ਲਈ ਉਸਦੀ ਭੈਣ ਕੀਰਤੀ ਆਪਣੀ ਰਿਸ਼ਤੇ ਦੀ ਇਕ ਨਣਦ ਦਾ ਰਿਸ਼ਤਾ ਲੈ ਕੇ ਆਈ। ਮਾਂ ਨੇ ਉਸਨੂੰ ਦੱਸਿਆ ਕਿ ਲੜਕੀ ਚੰਗੀ ਹੈ। ਜੇਕਰ ਉਮੇਸ਼ ਨਾਲ ਉਸਦਾ ਵਿਆਹ ਹੋ ਜਾਵੇ ਤਾਂ ਸਭ ਖੁਸ਼ ਰਹਿਣਗੇ।
ਸਰਲਾ ਨੇ ਕਿਹਾ, ਕੀਰਤੀ ਮੈਂ ਤਾਂ ਉਮੇਸ਼ ਨੂੰ ਸਮਝ ਨਹੀਂ ਪਾ ਰਹੀ। ਅੱਜਕਲ੍ਹ ਬਹੁਤ ਬੇਚੈਨ ਰਹਿੰਦਾ ਹੈ। ਪਤਾ ਨਹੀਂ ਕੀ ਅਚਾਨਕ ਹੀ ਉਸਨੇ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਹੁਣ ਜਦੋਂ ਘਰ ਆਵੇਗਾ, ਤਾਂ ਗੱਲ ਕਰਾਂਗੀ।
ਇੱਧਰ ਉਮੇਸ਼ ਨੂੰ ਘਰ ਗਿਆਂ ਦੋ ਮਹੀਨੇ ਹੋ ਗਏ ਸਨ। ਲਲਿਤਾ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਸਦਾ ਭਵਿੱਖ ਕੀ ਹੈ? ਉਧਰ ਪੰਕਜ ਵੀ ਨਿਸਚਿੰਤ ਨਹੀਂ ਸੀ। ਇਸੇ ਵਿਚਕਾਰ ਉਮੇਸ਼ ਪਿੰਡ ਆਇਆ। ਮੌਕਾ ਪਾ ਕੇ ਲਲਿਤਾ ਉਸ ਨੂੰ ਮਿਲੀ ਤਾਂ ਉਮੇਸ਼ ਨੇ ਕਿਹਾ, ਲਲਿਤਾ ਮੈਨੂੰ ਨੌਕਰੀ ਮਿਲ ਗਈ, ਹੁਣ ਤੈਨੂੰ ਇੱਥੋਂ ਲੈ ਜਾਵਾਂਗਾ। ਮੈਂ ਤੁਹਾਡਾ ਇੰਤਜ਼ਾਰ ਕਰਾਂਗੀ, ਉਮੇਸ਼। ਪਰ ਮੈਨੂੰ ਲੱਗਦਾ ਹੈ ਕਿ ਪਾਪਾ ਮੇਰਾ ਜਲਦੀ ਰਿਸ਼ਤੇ ਤੈਅ ਕਰ ਦੇਣਗੇ। ਤੂੰ ਜੋ ਕਰਨਾ ਹੈ ਜਲਦੀ ਕਰ। ਲਲਿਤਾ ਕੁਝ ਘਬਰਾਈ ਹੋਈ ਸੀ। ਤੂੰ ਜੇਕਰ ਕਹੇਂ ਤਾਂ ਮੈਂ ਆਪਣੀ ਮੰਮੀ ਨੂੰ ਤੁਹਾਡੇ ਘਰ ਰਿਸ਼ਤੇ ਲਈ ਭੇਜਾਂ। ਉਮੇਸ਼ ਨੇ ਕਿਹਾ। ਨਹੀਂ, ਸਭ ਪਤਾ ਲੱਗ ਜਾਵੇਗਾ। ਛੁੱਟੀ ਤੇ ਆਏ ਉਮੇਸ਼ ਨੂੰ ਪੰਕਜ ਨੇ ਵੀ ਦੇਖਿਆ ਸੀ ਪਰ ਗੱਲ ਨਹੀਂ ਕੀਤੀ ਪਰ ਸ਼ੱਕ ਦੇ ਕੀੜੇ ਨੇ ਸਿਰ ਚੁੱਕ ਰੱਖਿਆ ਸੀ। ਉਹ ਲਲਿਤਾ ਤੇ ਤਿਰਛੀ ਨਜ਼ਰ ਰੱਖਦਾ ਸੀ। ਉਸਨੇ ਮਹਿਸੂਸ ਕੀਤਾ ਕਿ ਲਲਿਤਾ ਅੱਜਕਲ੍ਹ ਕਾਫੀ ਨਿਸਚਿੰਤ ਸੀ। ਇਸੇ ਵਿਚਕਾਰ ਇਕ ਦਿਨ ਰਾਤ ਨੂੰ ਉਸਨੇ ਲਲਿਤਾ ਨੂੰ ਮੋਬਾਇਲ ਤੇ ਉਮੇਸ਼ ਨਾਲ ਗੱਲ ਕਰਦੇ ਦੇਖਿਆ ਤਾਂ ਉਸਦਾ ਸ਼ੱਕ ਵਿਸ਼ਵਾਸ ਵਿਚ ਬਦਲ ਗਿਆ। ਫਿਰ ਉਸ ਨੇ ਆਪਣੇ ਮਾਪਿਆਂ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪੰਕਜ ਨੇ ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ, ਜਿਸਨੂੰ ਸੁਣ ਕੇ ਸੁਰੇਸ਼ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਤਾਂ ਸਮਝਦਾ ਸੀ ਕਿ ਲਲਿਤਾ ਹਾਲੇ ਬੱਚੀ ਹੈ। ਹੁਣ ਉਸਦੇ ਮਨ ਵਿਚ ਦਹਿਸ਼ਤ ਹੋ ਗਈ ਸੀ। ਸੁਰੇਸ਼ ਨੇ ਪਤਨੀ ਉਮਰ ਨੂੰ ਕਿਹਾ, ਬੇਟੀ ਤੇ ਨਜ਼ਰ ਰੱਖੋ। ਘਰ ਵਿਚ ਫੈਲੇ ਤਣਾਅ ਨੂੰ ਲਲਿਤਾ ਨੇ ਮਹਿਸੂਸ ਕੀਤਾ। ਪਰਿਵਾਰ ਵਿਚ ਸਭ ਦਾ ਵਿਵਹਾਰ ਬਦਲ ਗਿਆ ਸੀ। ਮਾਂ ਉਸਨੂੰ ਤਿਰਛੀ ਨਜ਼ਰ ਨਾਲ ਦੇਖਦੀ ਸੀ। ਉਮੇਸ਼ ਨੂੰ ਵੀ ਲੱਗ ਰਿਹਾ ਸੀ ਕਿ ਲਲਿਤਾ ਨੂੰ ਭਜਾ ਕੇ ਲਿਜਾਣਾ ਸੌਖਾ ਨਹੀ। ਆਖਿਰ ਇਕ ਦਿਨ ਉਸਨੇ ਆਪਣੇ ਮਾਂ ਨੂੰ ਮਨ ਦੀ ਗੱਲ ਦੱਸੀ। ਸਰਲਾ ਨੂੰ ਵੀ ਲਲਿਤਾ ਪਸੰਦ ਸੀ। ਉਸਨੇ ਸੋਚਿਆ ਕਿ ਜੇਕਰ ਲਲਿਤਾ ਉਸਦੇ ਘਰ ਦੀ ਨੂੰਹ ਬਣ ਕੇ ਆ ਜਾਵੇ ਤਾਂ ਮਾੜੀ ਗੱਲ ਵੀ ਨਹੀਂ। ਉਸਨੇ ਉਮੇਸ਼ ਨੂੰ ਭਰੋਸਾ ਦਿੱਤਾ ਕਿ ਉਹ ਮੌਕਾ ਦੇਖ ਕੇ ਉਮਾ ਨਾਲ ਗੱਲ ਕਰੇਗੀ।
ਇਕ ਦਿਨ ਸਰਲਾ ਉਮਰ ਦੇ ਘਰ ਪਹੁੰਚੀ। ਉਸ ਸਮੇਂ ਪੰਕਜ ਅਤੇ ਸੁਰੇਸ਼ ਘਰੇ ਨਹੀਂ ਸਨ। ਲਲਿਤਾ ਉਮਾ ਨਾਲ ਰਸੋਈ ਵਿਚ ਸੀ। ਸਰਲਾ ਨੂੰ ਦੇਖ ਕੇ ਉਮਾ ਦੇ ਚਿਹਰੇ ਤੇ ਤਣਾਅ ਆ ਗਿਆ ਪਰ ਉਸਨੇ ਮਨ ਦੀ ਭਾਵਨਾ ਨੂੰ ਲੁਕੋ ਲਿਆ। ਉਸਨੇ ਲਲਿਤਾ ਨੂੰ ਕਿਹਾ, ਤੂੰ ਅੰਦਜ ਜਾਹ। ਫਿਰ ਉਹ ਸਰਲਾ ਨੂੰ ਲੈ ਕੇ ਕਮਰੇ ਵਿਚ ਆ ਗਈ। ਸਰਲਾ ਨੇ ਕਿਹਾ, ਤੂੰ ਇੰਨੇ ਦਿਨ ਕਿੱਥੇ ਸੀ। ਸਾਡੇ ਘਰ ਵੀ ਨਹੀਂ ਆਈ। ਘਰ ਦੇ ਕੰਮ ਤੋਂ ਵਿਹਲਾ ਨਹੀਂ ਮਿਲਦੀ। ਉਮਾ ਨੇ ਕਿਹਿ
ਹਾਂ ਇਹ ਤਾਂ ਹੈ। ਉਮਾ ਅੱਜ ਮੈਂ ਕੁਝ ਕਹਿਣ ਆੲਂ ਹੈ। ਸਰਲਾ ਦੋ ਪਲ ਰੁਕ ਕ ਬੋਲੀ। ਦੇਖੋ ਉਮਾ, ਸਾਡੇ ਬੱਚੇ ਹੁਣ ਜਵਾਨ ਹੋ ਗਏ ਹਨ। ਅਸੀਂ ਉਹਨਾਂ ਦੇ ਘਰ ਵਸਾਉਣ ਬਾਰੇ ਸੋਚਣਾ ਹੈ।
ਉਹ ਤਾਂ ਅਸੀਂ ਦੇਖ ਰਹੇ ਹਾਂ। ਲਲਿਤਾ ਦੇ ਪਾਪਾ ਨੇ ਕਈ ਲੜਕੇ ਦੇਖ ਰੱਖੇ ਹਨ। ਹੁਣ ਤਾਂ ਅਸੀਂ ਇਹ ਦੇਖਣਾ ਹੈ ਕਿ ਲੜਕੀ ਖੁਸ਼ ਕਿੱਥੇ ਰਹੇਗੀ।
ਉਮਜ, ਜਦੋਂ ਲੜਕਾ ਘਰ ਵਿਚ ਹੀ ਹੋਵੇ ਤਾਂ ਬਾਹਰ ਜਾਣ ਦੀ ਕੀ ਲੋੜ ਹੈ? ਸਰਲਾ ਨੇ ਮੁਸਕਰਾ ਕੇ ਕਿਹਾ।
ਤੁਸੀਂ ਕਿਸ ਲੜਕੇ ਦੀ ਗੱਲ ਕਰ ਰਹੀ ਹੋ, ਮੈਂ ਸਮਝੀ ਨਹੀਂ। ਉਮਾ ਜਾਣ ਕੇ ਵੀ ਅਣਜਾਣ ਬਣ ਗੲ।
ਸਰਲਾ ਹੱਸਣ ਲੱਗੀ, ਮੈਂ ਆਪਣੇ ਲੜਕੀ ਉਮੇਸ਼ ਦੀ ਗੱਲ ਕਰ ਰਹੀ ਹਾਂ। ਉਹ ਤੇਰੀ ਬੇਟੀ ਨੂੰ ਪਸੰਦ ਕਰਦਾ ਹੈ। ਇਹ ਸੁਣਦੇ ਹੋ ਉਮਾ ਦਾ ਸੁਰ ਬਦਲ ਗਿਆ। ਤੁਸੀਂ ਆਪਣੇ ਉਸ ਅਵਾਰਾ ਲੜਕੇ ਦੀ ਗੱਲ ਕਰ ਰਹੀ ਹੋ, ਜਿਸ ਕੋਲ ਕੋਈ ਕੰਮ ਧੰਦਾ ਨਹੀਂ। ਤੁਹਾਡੇ ਲੜਕੇ ਨਾਲ ਵਿਆਹ ਕਰਵਾਉਣ ਤੋਂ ਚੰਗਾ ਹੈ ਕਿ ਮੈਂ ਲੜਕੀ ਨੂੰ ਖੂਹ ਵਿਚ ਧੱਕਾ ਦੇ ਦਿਆਂ। ਉਮਾ ਮੇਰਾ ਲੜਕਾ ਪੜ੍ਹਿਆ-ਲਿਖਿਆ ਹੈ, ਦਿੱਲੀ ਨੌਕਰੀ ਕਰਦਾ ਹੈ। ਸਾਡੇ ਕੋਲ ਆਪਣਾ ਵੀ ਬਥੇਰਾ ਕੰਮ ਹੈ। ਸਰਲਾ ਬੋਲੀ
ਦੇਖੋ ਸਰਲਾ, ਮੈਂ ਇਕ ਗੱਲ ਸਪਸ਼ਟ ਕਹਿੰਦੀ ਹਾਂ ਕਿ ਉਹ ਮੇਰੀ ਲੜਕੀ ਵੱਲ ਦੇਖਣਾ ਛੱਡ ਦੇਵੇ। ਇਯੇ ਵਿਚ ਸਾਡੀ ਸਾਰਿਆਂ ਦੀ ਭਲਾਈ ਹੈ। ਮੈਂ ਲਲਿਤਾ ਦਾ ਜਲਦੀ ਵਿਆਹ ਕਰਨ ਜਾ ਰਹੀ ਹਾਂ। ਉਮਾ ਨੇ ਗੁੱਸੇ ਵਿਚ ਕਿਹਾ, ਸਭ ਤੇਰੇ ਕਾਰਨ ਹੋ ਰਿਹਾ ਹੈ। ਤੇਰੇ ਕਰਕੇ ਸਾਡਾ ਜਿਊਣਾ ਹਰਾਮ ਹੋ ਰਿਹਾ ਹੈ।
ਪਰ ਉਮੇਸ਼ ਵਿਚ ਬੁਰਾਈ ਕੀ ਹੈ? ਮੰਮੀ ਤੂੰ ਚੰਗੀ ਤਰ੍ਹਾਂ ਸਮਝ ਲੈ, ਉਮੇਸ਼ ਨਾਲ ਹੀ ਮੈਂ ਵਿਆਹ ਕਰਾਂਗੀ। ਲਲਿਤਾ ਵੀ ਉਸੇ ਲਹਿਜੇ ਵਿਚ ਬੋਲੀ।
ਗੁੱਸੇ ਵਿਚ ਭਰੀ ਉਮਾ ਨੇ ਉਸਦੇ ਤਿੰਨ ਚਾਰ ਥੱਪੜ ਮਾਰੇ ਅਤੇ ਕਿਹਾ ਅੱਜ ਤੋਂ ਬਾਅਦ ਤੇਰਾ ਬਾਹਰ ਆਉਣਾ-ਜਾਣਾ ਬੰਦ। ਅਸੀਂ ਜਲਦੀ ਹੀ ਤੇਰਾ ਵਿਆਹ ਕਰਕੇ ਮੁਕਤੀ ਪਾ ਲਵਾਂਗੇ। ਇਸ ਤੋਂ ਬਾਅਦ ਉਮੇਸ਼ ਅਤੇ ਲਲਿਤਾ ਨੇ ਸਮਝ ਲਿਆ ਕਿ ਹੁਣ ਕੰਮ ਮੁਸ਼ਕਿਲ ਹੈ। ਅਗਲੇ ਦਿਨ ਲਲਿਤਾ ਨੇ ਉਮੇਸ਼ ਨੂੰ ਫੋਨ ਤੇ ਕਿਹਾ, ਹੁਣ ਮੈਂ ਜ਼ਹਿਰ ਖਾ ਕੇ ਜਾਨ ਦੇ ਦਿਆਂਗੀ। ਉਮੇਸ਼ ਨੇ ਸਮਝਾਇਆ, ਕਿ ਤਿਆਰ ਰਹਿਣਾ, ਅਸੀਂ ਇੱਥੋਂ ਨਿਕਲ ਜਾਵਾਂਗੇ। ਅਸੀਂ ਬਾਲਗ ਹਾਂ, ਕਿਤੇ ਵੀ ਵਿਆਹ ਕਰਵਾ ਲਵਾਂਗੇ।
ਲਲਿਤਾ ਨੂੰ ਕੁਝ ਰਾਹਤ ਮਿਲੀ, ਪਰ ਉਹ ਦਿਨ ਭਰ ਬੇਚੈਨ ਰਹੀ। ਮੌਕਾ ਦੇਖ ਕੇ ਬੈਗ ਵੀ ਤਿਆਰ ਕੀਤਾ। ਉਧਰ ਸ਼ਾਮ ਨੂੰ ਪਿਤਾ ਅਤੇ ਭਰਾ ਘਰ ਆਏ ਤਾਂ ਉਮਾ ਨੇ ਸਰਲਾ ਦੁਆਰਾ ਰਿਸ਼ਤੇ ਦੀ ਗੱਲ ਦੱਸੀ। ਉਮਾ ਨੇ ਦੱਸਿਆ ਕਿ ਉਸਨੇ ਸਰਲਾ ਨੂੰ ਜਵਾਬ ਦੇ ਦਿੱਤਾ ਹੈ।
ਸਰਲਾ ਦਾ ਆਉਣਾ ਪੰਕਜ ਅਤੇ ਸੁਰੇਸ਼ ਨੂੰ ਕਾਫੀ ਅੱਖਰਿਆ। ਘਰ ਵਿਚ ਤਣਾਅ ਜਿਹਾ ਫੈਲ ਗਿਆ। ਪਿਤਾ ਨੇ ਕਿਹਾ ਕਿ ਮੈਂ ਇਕ ਲੜਕਾ ਪਸੰਦ ਕੀਤਾ ਹੈ, ਜਲਦੀ ਹੀ ਰਿਸ਼ਤਾ ਪੱਕਾ ਕਰ ਦਿਆਂਗਾ। ਇਧਰ ਲਲਿਤਾ ਨੇ ਘਰੋਂ ਭੱਜਣ ਦੀ ਤਿਆਰੀ ਕਰ ਲਈ। ਰਾਤ ਠੀਕ 12 ਵਜੇ ਉਹ ਬੈਗ ਮੋਢੇ ਤੇ ਰੱਖ ਕੇ ਨਿਕਲਣ ਹੀ ਵਾਲੀ ਸੀ ਕਿ ਪੰਕਜ ਦੀ ਅੱਖ ਖੁੱਲ੍ਹ ਗਈ। ਇਸ ਤੋਂ ਪਹਿਲਾਂ ਕਿ ਭਰਾ ਦੀ ਨਜ਼ਰ ਪੈਂਦੀ, ਉਹ ਕਮਰੇ ਵਿਚ ਵੜ ਗਈ।
ਇੱਧਰ ਉਮੇਸ਼ ਨੂੰ ਗੁੱਸਾ ਵੀ ਸੀ ਕਿ ਉਸਦੀ ਮਾਂ ਦਾ ਅਪਮਾਨ ਕਰ ਦਿੱਤਾ ਗਿਆ ਹੈ। ਦੂਜੇ ਦਿਨ ਪੰਕਜ ਨੇ ਉਮੇਸ਼ ਨੂੰ ਚਿਤਾਵਨੀ ਦਿੱਤੀ ਕਿ ਤੇਰੇ ਹੁਣ ਪਰ ਕਤਰਨੇ ਪੈਣਗੇ। ਉਮੇਸ਼ ਕੁਝ ਨਾ ਬੋਲਿਆ। ਚੁੱਪਚਾਪ ਅੱਗੇ ਨਿਕਲ ਗਿਆ। ਇੱਧਰ ਉਮਰ ਘਰ ਵਿਚ ਤਿਆਰੀਆਂ ਕਰਨ ਲੱਗੀ। ਸੁਰੇਸ਼ ਨੇ ਲੜਕੇ ਵਾਲਿਆਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਨੇਪਾਲ ਸਿੰਘ ਦੇ ਕੋਲ ਕਾਫੀ ਜ਼ਮੀਨ ਸੀ। ਉਸਦੇ ਦੋ ਹੀ ਲੜਕੇ ਸਨ- ਸ਼੍ਰੀਕਾਂਤ ਅਤੇ ਪ੍ਰੇਮ ਨਰਾਇਣ। ਪਿੰਡ ਵਿਚ ਉਸਦਾ ਬਹੁਤ ਵੱਡਾ ਘਰ ਸੀ। ਸੁਰੇਸ਼ ਨੂੰ ਵਿਸ਼ਵਾਸ ਸੀ ਕਿ ਲੜਕੀ ਭਾਵਨਾਵਾਂ ਵਿਚ ਵਹਿ ਗਈ ਹੈ, ਵਿਆਹ ਤੋਂ ਬਾਅਦ ਸਭ ਠੀਕ ਹੋ ਜਾਵੇਗਾ। ਫਿਰ ਨੀਅਤ ਤਾਰੀਖ ਤੇ ਸ਼੍ਰੀਕਾਂਤ ਆਪਣੇ ਮਾਂ ਬਾਪ ਦੇ ਨਾਲ ਸੁਰੇਸ਼ ਦੇ ਘਰ ਆਇਆ ਅਤੇ ਕੁਝ ਸਕੇ ਸਬੰਧੀਆਂ ਦੇ ਸਾਹਮਣੇ ਲਲਿਤਾ ਦੀ ਸਗਾਈ ਸ਼੍ਰੀਕਾਂਤ ਨਾਲ ਕਰ ਦਿੱਤੀ। ਦੋਵੇਂ ਪਰਿਵਾਰਾਂ ਨੇ ਤਹਿ ਕੀਤਾ ਕਿ ਜਲਦੀ ਵਿਆਹ ਹੋ ਜਾਵੇਗਾ।
ਉਮਾ ਅਤੇ ਸੁਰੇਸ਼ ਹੁਣ ਨਿਸਚਿੰਤ ਹੋ ਗਏ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਮੁਹੱਬਤ ਇੰਨੀ ਦੀਵਾਨੀ ਹੁੰਦੀ ਹੈ। ਆਪਣੀ ਪ੍ਰੇਮਿਕਾ ਨੂੰ ਗੁਆਉਣ ਦੇ ਗਮ ਵਿਚ ਉਮੇਸ਼ ਦੀ ਹਾਲਤ ਦੀਵਾਨਿਆਂ ਵਰਗੀ ਹੋ ਗਈ ਸੀ। ਉਸਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕੀ ਕਰੀਏ।
ਪਰ ਉਮੇਸ਼ ਦਾ ਮਨ ਕਿਸੇ ਕੰਮ ਵਿਚ ਨਹੀਂ ਲੱਗ ਰਿਹਾ ਸੀ। ਉਸਨੂੰ ਆਪਣੀ ਦੁਨੀਆ ਲੁਟਦੀ ਦਿਖਾਈ ਦਿੱਤੀ। ਯਾਰ ਦੋਸਤਾਂ ਨੇ ਵੀ ਉਮੇਸ਼ ਨੂੰ ਸਮਝਾਇਆ ਕਿ ਹੁਣ ਛੱਡ ਦੇ ਖਹਿੜਾ। ਉਸਦਾ ਵਿਆਹ ਹੋਣ ਵਾਲਾ ਹੈ ਪਰ ਉਮੇਸ਼ ਦੀ ਸਮਝ ਵਿਚ ਕੁਝ ਨਹੀਂ ਆ ਰਿਹਾ ਸੀ।
ਹੌਲੀ ਹੌਲੀ ਉਮੇਸ਼ ਆਪਣਾ ਆਪਾ ਗੁਆਉਂਦਾ ਚਲਿਆ ਗਿਆ। ਇਕ ਦਿਨ ਉਸਨੇ ਪੰਕਜ ਨੂੰ ਧਮਕਾਇਆ ਕਿ ਤੂੰ ਜਿਸ ਨਾਲ ਲਲਿਤਾ ਦਾ ਰਿਸ਼ਤਾ ਪੱਕਾ ਕੀਤਾ ਹੈ, ਉਸ ਨਾਲ ਵਿਆਹ ਨਹੀਂ ਕਰ ਸਕੇਂਗਾ। ਮੈਂ ਉਸਨੂੰ ਜਾਨੋਂ ਮਾਰ ਦਿਆਂਗਾ। ਇਹ ਸੁਣਦੇ ਹੀ ਪੰਕਜ ਦੇ ਹੋਸ਼ ਗੁੰਮ ਹੋ ਗਏ। ਉਸਨੂੰ ਡਰ ਸੀ ਕਿ ਉਮੇਸ਼ ਕਿਤੇ ਵਿਆਹ ਵਿਚ ਹੰਗਾਮਾ ਨਾ ਕਰ ਦੇਵੇ।
ਇਸੇ ਵਿਚਕਾਰ ਉਸਦੇ ਕੋਲ ਸ਼੍ਰੀਕਾਂਤ ਨੇ ਫੋਨ ਕੀਤਾ। ਉਸਨੇ ਦੱਸਿਆ ਕਿ ਉਸਨੂੰ ਕਿਸੇ ਅਣਪਛਾਤੇ ਦਾ ਫੋਨ ਆਇਆ ਹੈ ਕਿ ਜੇਕਰ ਉਹ ਲਲਿਤਾ ਨਾਲ ਵਿਆਹ ਕਰੇਗਾ ਤਾਂ ਜਿੰਦਾ ਨਹੀਂ ਬਚੇਗਾ। ਅਗਲੇ ਦਿਨ ਉਹ ਆਪਣੇ ਹੋਣ ਵਾਲੇ ਭਣਵਈਏ ਨੂੰ ਵੀ ਮਿਲਿਆ ਅਤੇ ਯੋਜਨਾ ਬਣਾਈ ਕਿ ਕਿਉਂ ਨਾ ਪਹਿਲਾਂ ਹੀ ਉਸਦਾ ਕੰਮ ਤਮਾਮ ਕੀਤਾ ਜਾਵੇ। ਫਿਰ ਇਕ ਦਿਨ ਸ੍ਰੀਕਾਂਤ ਉਮੇਸ਼ ਨੂੰ ਮਿਲਿਆ ਤਾਂ ਉਮੇਸ਼ ਨੇ ਉਸਨੂੰ ਕਿਹਾ, ਲਲਿਤਾ ਕਿਸੇ ਦੂਜੇ ਦੀ ਹੋ ਜਾਵੇ, ਇਹ ਗੱਲ ਮੈਂ ਸਹਿਣ ਨਹੀਂ ਕਰ ਸਕਦਾ।
ਉਸਨੇ ਕਿਹਾ, ਉਮੇਸ਼ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਰਿਸ਼ਤਾ ਨਾ ਕਰਵਾਉਂਦਾ। ਪਰ ਹੁਣ ਮੈਂ ਕੀ ਕਰ ਸਕਦਾ ਹਾਂ। ਇਕ ਰਸਤਾ ਹੈ। ਤੁਸੀਂ ਪੰਕਜ ਨਾਲ ਦੋਸਤੀ ਕਰ ਲਓ। ਤਾਂ ਸ਼ਾਇਦ ਉਹ ਮੰਨ ਜਾਵੇ। ਚਿੰਤਾ ਨਾ ਕਰੋ, ਮੈਂ ਕਰਵਾ ਦਿਆਂਗਾ। ਮੈਂ ਪੰਕਜ ਨਾਲ ਗੱਲ ਕਰਦਾ ਹਾਂ। ਸ੍ਰੀਕਾਂਤ ਲਲਿਤਾ ਨਾਲੋਂ ਰਿਸ਼ਤਾ ਤੋੜ ਲਵੇਗਾ, ਉਮੇਸ਼ ਫਿਰ ਸੁਪਨਿਆਂ ਵਿਚ ਗੁਆਚ ਗਿਆ।
ਫਿਰ ਉਮੇਸ਼ ਉਹਨਾਂ ਦੋਵਾਂ ਦੀਆਂ ਗੱਲਾਂ ਵਿਚ ਆ ਗਿਆ। ਉਹਨਾਂ ਨੇ ਉਮੇਸ਼ ਨੂੰ ਖਾਣਾ ਖੁਆਇਆ ਅਤੇ ਖੂਬ ਸ਼ਰਾਬ ਪਿਆਈ। ਜਦੋਂ ਉਸ ਤੇ ਨਸ਼ਾ ਹਾਵੀ ਹੋ ਗਿਆ ਤਾਂ ਉਸ ਨੂੰ ਜੰਗਲ ਵਿਚ ਲੈ ਗਏ ਅਤੇ ਗੋਲੀ ਮਾਰ ਦਿੱਤੀ। ਅਗਲੇ ਦਿਨ ਉਮੇਸ਼ ਨਜ਼ਰ ਨਾ ਆਇਆ ਤਾਂ ਉਸਦੇ ਮਾਪੇ ਥਾਣੇ ਪਹੁੰਚੇ।
ਅਗਲੇ ਦਿਨ ਕਿਸੇ ਨੇ ਜੰਗਲ ਵਿਚ ਕਿਸੇ ਨੌਜਵਾਨ ਦੀ ਲਾਸ਼ ਦੇਖੀ ਤਾਂ ਪੁਲਿਸ ਵੀ ਪਹੁੰਚ ਗਈ। ਉਦੈਭਾਨ ਨੇ ਪੁਲਿਸ ਨੂੰ ਸਾਰੀ ਕਹਾਣੀ ਸੁਣਾਉਂਦਿਆਂ ਪੰਕਜ ਪੁੱਤਰ ਸੁਰੇਸ਼ ਅਤੇ ਸ੍ਰੀਕਾਂਤ ਪੁੱਤਰ ਨੇਪਾਲ ਸਿੰਘ ਉਤੇ ਦੋਸ਼ ਲਗਾਇਆ। ਰਿਪੋਰਟ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰਿਆ ਪਰ ਦੋਵੇਂ ਫਰਾਰ ਸਨ। ਉਮੇਸ਼ ਅਤੇ ਲਲਿਤਾ ਦੇ ਪ੍ਰੇਮ ਸਬੰਧਾਂ ਦੀ ਜਾਣਕਾਰੀ ਪਿੰਡ ਵਿਚ ਸਾਰਿਆਂ ਨੂੰ ਸੀ। ਉਹਨਾਂ ਨੇ ਦੱਬੀ ਜ਼ੁਬਾਨ ਵਿਚ ਪੁਲਿਸ ਨੂੰ ਦੱਸਿਆ ਕਿ ਉਮੇਸ਼ ਲਲਿਤਾ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ। ਆਖਿਰ ਦਬਾਅ ਵਧਿਆ ਤਾਂ ਉਹਨਾਂ ਨੇ ਸਰੈਂਡਰ ਕਰ ਦਿੱਤਾ ਅਤੇ ਆਪਣਾ ਅਪਰਾਧ ਸਵੀਕਰ ਕਰ ਲਿਆ।