Thursday, 06 September 2012 10:41
Print PDF

ਰਾਤ ਗੂੜੀ ਹੋਣ ਦੇ ਨਾਲ ਹੀ ਸਾਰੇ ਮੈਂਬਰ ਡੂੰਘੀ ਨੀਂਦ ਵਿਚ ਗੁਆਚ ਗਏ ਸਨ। ਪਰ ਇਕ ਵਿਅਕਤੀ ਜੱਗੂ ਅਜਿਹਾ ਸੀ, ਜੋ ਜਾਗ ਰਿਹਾ ਸੀ। ਨੀਂਦ ਉਸਦੀਆਂ ਅੱਖਾਂ ਤੋਂ ਕਾਫੀ ਹੱਦ ਤੱਕ ਦੂਰ ਸੀ ਪਰ ਨੀਂਦ ਤੋਂ ਜ਼ਿਆਦਾ ਨਫਰਤ ਅਤੇ ਬੇਚੈਨੀ ਭਰੀ ਸੀ। ਇਹ ਨੀਂਦ 'ਤੇ ਭਾਰੀ ਪੈ ਰਹੀ ਸੀ। ਉਦੋਂ ਤਾਂ ਚਾਰਪਾਈ ਤੇ ਕਰਵਟਾਂ ਬਦਲ ਰਿਹਾ ਜੱਗੂ ਬੁਰੀ ਤਰ੍ਹਾਂ ਪ੍ਰੇਸ਼ਾਨ ਸੀ। ਨਾ ਉਸਦਾ ਦਿਮਾਗ ਕੰਮ ਕਰ ਰਿਹਾ ਸੀ, ਨਾ ਦਿਲ ਹੀ ਉਸਨੂੰ ਚੈਨ ਲੈਣ ਦੇ ਰਿਹਾ ਸੀ। ਪਤਾ ਨਹੀਂ ਕਿਹੋ ਜਿਹੇ ਖਿਆਲਾਂ ਨੇ ਉਸਨੂੰ ਘੇਰਿਆ ਸੀ। ਉਹ ਕਦੀ ਕੁਝ ਸੋਚਦਾ ਤਾਂ ਕਦੀ ਕੁਝ। ਪਰ ਸਾਰੀ ਸੋਚ ਉਸਨੂੰ ਨਿਰਾਸ਼ਾ ਦੇ ਘੋਰ ਹਨੇਰੇ ਵਿਚ ਲਿਜਾ ਰਹੀ ਸੀ ਅਤੇ ਉਹ ਚਾਹ ਕੇ ਵੀ ਇਸ ਤੋਂ ਨਿਕਲ ਨਹੀਂ ਪਾ ਰਿਹਾ ਸੀ। ਵੈਸੇ ਤਾਂ ਅਕਸਰ ਹੀ ਰਾਤਾਂ ਵਿਚ ਉਸਦਾ ਇਹੀ ਹਾਲ ਹੁੰਦਾ ਹੈ ਪਰ ਅੱਜ ਉਹ ਕੁਝ ਜ਼ਿਆਦਾ ਹੀ ਉਲਝਿਆ ਨਜ਼ਰ ਆ ਰਿਹਾ ਸੀ।
ਕੋਸ਼ਿਸ਼ ਕਰਦਾ ਤਾਂ ਸ਼ਾਇਦ ਉਲਝਣ ਤੋਂ ਬਾਹਰ ਆ ਸਕਦਾ ਸੀ, ਪਰ ਉਹ ਖੁਦ ਅਜਿਹਾ ਚਾਹ ਨਹੀਂ ਰਿਹਾ ਸੀ। ਬੇਚੈਨੀ ਜਦੋਂ ਹੱਦ ਤੋਂ ਜ਼ਿਆਦਾ ਵੱਧ ਗਈ ਤਾਂ ਉਹ ਚਾਰਪਾਈ ਤੇ ਉੱਠ ਬੈਠਿਆ ਅਤੇ ਨੇੜੇ ਦੀ ਚਾਰਪਾਈ ਤੇ ਸੌ ਰਹੇ ਆਪਣੇ ਚਾਰ ਸਾਲਾਂ ਦੇ ਮੁੰਡੇ ਲਵਿਸ਼ ਦੇ ਚਿਹਰੇ ਨੂੰ ਦੇਖਣ ਲੱਗਿਆ। ਉਹ ਜਿੰਨੀ ਡੂੰਘਾਈ ਨਾਲ ਲਵਿਸ਼ ਨੂੰ ਦੇਖਦਾ, ਉਨਾ ਹੀ ਨਫਰਤ ਉਸਦੀਆਂ ਅੱਖਾਂ ਵਿਚ ਉਭਰ ਆਉਂਦੀ।  ਜੱਗੂ ਉਦੋਂ ਖੁਦ ਹੀ ਬੋਲ ਪੈਂਦਾ, ਨਹੀਂ, ਇਹ ਨਹੀਂ ਹੋ ਸਕਦਾ। ਇਹ ਮੇਰੇ ਵਜੂਦ ਦਾ ਅੰਸ਼ ਨਹੀਂ ਹੈ। ਇਸ ਦੇ ਚਿਹਰੇ ਵਿਚ ਮੇਰਾ ਜ਼ਰਾ ਵੀ ਤਾਂ ਅਕਸ ਦਿਖਾਈ ਨਹੀਂ ਦਿੰਦਾ। ਇਹ ਪਾਪ ਦਾ ਫਲ ਹੈ। ਫਿਰ ਵੀ ਇਹ ਕਿਉਂ ਮੇਰੀਆਂ ਅੱਖਾਂ ਦੇ ਸਾਹਮਣੇ ਹੈ? ਫਿਰ ਉਸਨੇ ਖੁਦ ਹੀ ਆਪਣੀ ਸੋਚ ਨੂੰ ਕਰਵਟ ਦਿੱਤੀ, ਇਸ ਵਿਚ ਇਸਦਾ ਕੀ ਕਸੂਰ ਹੈ। ਕਿਸੇ ਦੇ

ਗੁਨਾਹ ਦੀ ਸਜ਼ਾ ਭਲਾਂ ਇਸਨੂੰ ਕਿਵੇਂ ਮਿਲੇ। ਇਸ ਮਾਸੂਮ ਨੂੰ ਤਾਂ ਖੁਦ ਨਹੀਂ ਪਤਾ, ਇਹ ਕਿਸਦਾ ਅੰਸ਼ ਹੈ। ਫਿਰ ਉਸਦੀ ਸੋਚ ਨੇ ਪਲਟਾ ਖਾਧਾ, ਕੁਝ ਵੀ ਹੇ, ਆਖਿਰ ਹੈ ਤਾਂ ਪਾਪ ਦੀ ਨਿਸ਼ਾਨੀ। ਪਾਪ ਦਾ ਇਹ ਸਪੋਲੀਆ ਹਮੇਸ਼ਾ ਮੇਰੇ ਕਾਲਜ ਨੂੰ ਡੱਸਦਾ ਰਹੇਗਾ। ਮੈਨੂੰ ਅਹਿਸਾਸ ਕਰਵਾਉਂਦਾ ਰਹੇਗਾ ਕਿ ਮੈਂ ਇੰਨਾ ਬੇਗੈਰਤ ਹਾਂ ਕਿ ਦੂਜੇ ਦੇ ਪਾਪ ਦੀ ਗਠੜੀ ਸਿਰ ਤੇ ਚੁੱਕੀ ਹੈ। ਉਹ ਖੁਦ ਫਿਰ ਜਿਵੇਂ ਥੱਕ ਜਿਹਾ ਗਿਆ।
ਜੱਗੂ ਅੱਖਾਂ ਬੰਦ ਕਰਕੇ ਚਾਰਪਾਈ ਤੇ ਫਿਰ ਲੇਟ ਗਿਆ ਪਰ ਚੇਨ ਹੁਣ ਵੀ ਨਹੀਂ ਸੀ। ਕੁਝ ਦੇਰ ਉਸਨੇ ਇੱਧਰ ਉਧਰ ਕਰਵਟਾਂ ਲਈਆਂ। ਸੌਣ ਦੀ ਕੋਸ਼ਿਸ਼ ਕੀਤੀ, ਪਰ ਨੀਂਦ ਤਾਂ ਜਿਵੇਂ ਦੁਸ਼ਮਣ ਬਣ ਗਈ ਸੀ।
ਜੱਗੂ ਚਾਰਪਾਈ ਤੋਂ ਉੱਠਿਆ ਅਤੇ ਬਿਨਾਂ ਕੋਈ ਖੜਾਕ ਕੀਤੇ ਦੂਜੇ ਕਮਰੇ ਵੱਲ ਚੱਲ ਪਿਆ। ਉਸਦੀ ਨਜ਼ਰ ਪਿੰਕੀ ਦੇ ਚਿਹਰੇ ਤੇ ਜਾ ਕੇ ਠਹਿਰ ਗਈ। ਉਹ ਬੋਲਿਆ, ਕਿੰਨੀ ਮਾਸੂਮ ਲੱਗ ਰਿਹਾ ਹੈ ਚਿਹਰਾ, ਕਿੰਨਾ ਪਿਆਰਾ, ਅਜਿਹਾ ਕਿ ਕਦੀ ਕੋਈ ਗੁਨਾਹ ਕੀਤਾ ਹੀ ਨਾ ਹੋਵੇ, ਜ਼ਰਾ ਵੀ ਸ਼ਰਮ ਨਹੀਂ। ਇਸੇ ਕਰਕੇ ਬੇਖ਼ਬਰ ਸੁੱਤੀ ਪਈ ਹੈ। ਵਰਨਾ ਆਪਣੇ ਪਾਪ ਦੀ ਅੱਗ ਵਿਚ ਸੜ ਰਹੀ ਹੁੰਦੀ। ਕੀ ਸੋਚਿਆ ਸੀ ਇਸਦੇ ਬਾਰੇ ਅਤੇ ਇਹਕੀ ਨਿਕਲੀ। ਕੀ ਕੁਝ ਨਹੀਂ ਦਿੱਤਾ ਇਸਨੂੰ। ਦਿਲ ਤੋਂ ਚਾਹਿਆ ਸੀ ਪਰ ਇਸਨੇ ਤਾਂ ਰੱਤੀ ਭਰ ਵੀ ਵਫਾ ਨਹੀਂ ਕੀਤੀ। ਇਕ ਵਾਰ ਕਰਦੀ ਤਾਂ ਮੰਨ ਲੈਂਦਾ ਕਿ ਗਲਤੀ ਹੋ ਗਈ ਪਰ ਰੋਜ਼ਾਨਾ ਤਾਂ ਗਲਤੀ ਨਹੀਂ ਹੁੰਦੀ। ਇਸਨੇ ਤਾਂ ਉਸ ਗਲਤੀ ਨੂੰ ਨਾ ਕੇਵਲ ਵਾਰ-ਵਾਰ ਦੁਹਰਾਇਆ, ਬਲਕਿ ਉਸਨੂੰ ਹੀ ਪੱਲੇ ਵਿਚ ਸਮੇਟ ਲਿਆ ਅਤੇ ਮੈਨੂੰ ਤਾਂ ਜਿਵੇਂ ਝਟਕ ਹੀ ਦਿੱਤਾ। ਕਿਨੀ ਬੇਗੈਰਤ ਅਤੇ ਖੁਦਗਰਜ਼ ਹੈ ਇਹ।
ਉਦੋਂ ਹੀ ਪਿੰਕੀ ਨੇ ਕਰਵਟ ਬਦਲੀ ਤਾਂ ਜੱਗੂ ਕੁਝ ਘਬਰਾਇਆ, ਇਹ ਜਾਣ ਦੇ ਕਿ ਉਹ ਉਸਦੀ ਮੌਜੂਦਗੀ ਦੇ ਅਹਿਸਾਸ ਕਾਰਨ ਜਾਗ ਗਈ ਹੈ। ਉਹ ਉਲਟੇ ਪੈਰ ਕਮਰੇ ਵਿਚ ਆ ਗਿਆ ਅਤੇ ਲੇਟ ਗਿਆ। ਨੀਂਦ ਤਾਂ ਹੁਣ ਵੀ ਉਸਦੀਆਂ ਅੱਖਾਂ ਵਿਚ ਨਹੀਂ ਸੀ। ਨਫਰਤ ਦੀ ਚਿੰਗਾਰੀ ਪਹਿਲਾਂ ਤੋਂ ਜ਼ਿਆਦਾ ਭੜਕ ਪਈ ਸੀ। ਉਦੋਂ ਹੀ ਉਸਨੇ ਇਕ ਭਿਆਨਕ ਫੈਸਲਾ ਕੀਤਾ।
35 ਸਾਲਾ ਜੱਗੂ ਉਰਫ ਕਾਲੂ ਮੂਲ ਤੌਰ ਤੇ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਜ਼ਿਲ੍ਹੇ ਤਹਿਤ ਥਾਣਾ ਫੁਗਾਨਾ ਵਿਚ ਪੈਣ ਵਾਲੇ ਪਿੰਡ ਬੁਟਰਾੜੀ ਦਾ ਰਹਿਣ ਵਾਲਾ ਸੀ। ਇੱਥੇ ਉਸਦਾ ਹੱਸਦਾ ਵੱਸਦਾ ਪਰਿਵਾਰ ਸੀ। ਉਸਦੇ ਪਰਿਵਾਰ ਵਿਚ ਮਾਂ ਕਲਿਆਣੀ, ਭੈਣ ਸਿਕੰਦਰਾ ਅਤੇ ਭਰਾ ਦੇਸ਼ਪਾਲ ਤੋਂ ਇਲਾਵਾ ਪਤਨੀ ਪਿੰਕੀ ਅਤੇ ਤਿੰਨ ਬੱਚੇ 6 ਸਾਲਾ ਆਸ਼ੀਸ਼, 4 ਸਾਲਾ ਲਵਿਸ਼ ਅਤੇ ਇਕ ਸਾਲਾ ਆਇਰਨ ਤੋਂ ਇਲਾਵਾ ਇਕ ਬੇਟੀ ਸੀ, 5 ਸਾਲਾ ਅੰਨੂ। ਜੱਗੂ ਦੇ ਪਿਤਾ ਬੁੱਧ ਸਿੰਘ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।
ਜੱਗੂ ਪਿੰਡ ਵਿਚ ਹੀ ਰਹਿ ਕੇ ਦੁੱਧ ਦਾ ਕੰਮ ਕਰਦਾ ਸੀ। ਜੱਗੂ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਸ਼ਾਮਲੀ ਦੇ ਥਾਣਾ ਆਦਰਸ਼ ਮੰਡੀ ਤਹਿਤ ਪਿੰਡ ਟਿਟੌਲੀ ਨਿਵਾਸੀ ਰਿਸ਼ੀਪਾਲ ਸਿੰਘ ਦੀ ਲੜਕੀ ਪਿੰਕੀ ਨਾਲ ਹੋਇਆ ਸੀ।
ਪਿੰਕੀ ਤੇ ਉਸ ਸਮੇਂ ਜਵਾਨੀ ਬੱਸ ਛਾਈ ਹੀ ਸੀ ਕਿ ਉਹ ਸਾਂਭ ਕੇ ਰੱਖਣ ਦੀ ਥਾਂ ਇਸ ਉਤੇ ਮਾਣ ਕਰਦੀ। ਪਿੰਕੀ ਦੀ ਖੂਬਸੂਰਤੀ ਵਿਚ ਤਾਂ ਕੋਈ ਕਮੀ ਨਹੀਂ ਸੀ।  ਅਜਿਹਾ ਨਹੀਂ ਸੀ ਕਿ ਪਿੰਕੀ ਨੂੰ ਘਰ ਅਤੇ ਇੱਜਤ ਦਾ ਖਿਆਲ ਨਹੀਂ ਸੀ, ਪਰ ਕੀ ਕਰਦੀ! ਚੰਚਲ ਦਿਲ ਦੇ ਹੱਥੋਂ ਮਜਬੂਰ ਸੀ। ਉਸਨੂੰ ਕਿਸੇ ਦੀ ਪਰਵਾਹ ਹੀ ਨਹੀਂ ਰਹਿੰਦੀ ਕਿ ਕੌਣ ਕੀ ਕਹੇਗਾ? ਉਸਨੂੰ ਤਾਂ ਬੱਸ ਖੁਦ ਦੇ ਅਰਮਾਨ ਅਤੇ ਸੁਖ ਨਾਲ ਮਤਲਬ ਸੀ ਪਰ ਹੁਣ ਤੱਕ ਉਸਦੇ ਇਸ ਬਹਿਕੇ ਕਦਮਾਂ ਦੀ ਜਾਣਕਾਰੀ ਉਸਦੇ ਘਰ ਵਾਲਿਆਂ ਨੂੰ ਹੋ ਚੁੱਕੀ ਸੀ। ਉਹ ਘਬਰਾਏ, ਬੇਟੀ ਦਾ ਪੱਲਾ ਜੇਕਰ ਇਕ ਵਾਰ ਦਾਗਦਾਰ ਹੋ ਜਾਵੇ ਤਾਂ ਉਹ ਕਿਸੇ ਪਾਸੇਦੀ ਨਹੀਂ ਰਹੇਗੀ। ਘਰਦਿਆਂ ਨੇ ਜਲਦੀ ਹੀ ਪਿੰਕੀ ਦਾ ਵਿਆਹ ਕਰਨ ਲਈ ਲੜਕਾ ਲੱਭਿਆ। ਜੱਗੂ ਚੰਗੇ ਚਰਿੱਤਰ ਵਾਲਾ ਚੰਗਾ ਨੌਜਵਾਨ ਸੀ। ਦੋਵੇਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਵਿਆਹ ਹੋ ਗਿਆ।
ਪਹਿਲਾਂ ਪਹਿਲ ਤਾਂ ਜੱਗੂ ਨੂੰ ਉਸ ਤੇ ਸ਼ੱਕ ਹੋਇਆ ਸੀ ਕਿ ਨਵੀਂ ਲਾੜੀ ਨਖਰੇ ਕਰਦੀ ਹੈ ਤਾਂ ਸ਼ਰਮ ਦੇ ਮਾਰੇ ਦੂਹਰੀ ਵੀ ਹੁੰਦੀ ਹੈ ਪਰ ਪਿੰਕੀ ਨੇ ਅਜਿਹਾ ਬਿਲਕੁਲ ਨਹੀਂ ਕੀਤਾ। ਖੈਰ ਦੋਵਾਂ ਦਾ ਜੀਵਨ ਵਧੀਆ ਲੰਘ ਰਿਹਾ ਸੀ। ਉਹ ਕੁਝ ਦਿਨ ਤਾਂ ਪਿੰਕੀ ਦੇ ਰੂਪ ਜਾਲ ਵਿਚ ਉਲਝਿਆ ਰਿਹਾ, ਪਰ ਜਲਦੀ ਹੀ ਉਸਨੇ ਆਪਣੇ ਕੰਮ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਜੱਗੂ ਦਾ ਕੰਮ ਠੀਕ ਢੰਗ ਨਾਲ ਚੱਲ ਰਿਹਾ ਸੀ ਅਤੇ ਗ੍ਰਹਿਰਥੀ ਤੋਂ ਵੀ ਕੋਈ ਸ਼ਿਕਾਇਤ ਨਹੀਂ ਸੀ। ਬਲਕਿ ਵਿਆਹ ਦੇ ਦੂਜੇ ਸਾਲ ਪਿੰਕੀ ਨੇ ਉਸਨੂੰ ਇਸ ਖੁਸ਼ੀ ਨਾਲ ਹੋਰ ਨਿਹਾਲ ਕਰ ਦਿੱਤਾ, ਜਦੋਂ ਉਸਦੇ ਪੈਰ ਭਾਰੀ ਹੋ ਗਏ। ਪਿੰਕੀ ਨੇ ਮੁੰਡੇ ਨੂੰ ਜਨਮ ਦਿੱਤਾ, ਜਿਸਦਾ ਨਾਂ ਆਸ਼ੀਸ਼ ਰੱਖਿਆ ਗਿਆ।
ਇਸੇ ਦੌਰਾਨ ਜੱਗੂ ਨੇ ਆਪਣੇ ਦੁੱਧ ਦੇ ਕਾਰੋਬਾਰ ਵਿਚ ਪਿੰਡ ਦੇ ਹੀ ਸਮੁੰਦਰ ਸਿੰਘ ਨੂੰ ਆਪਣਾ ਹਿੱਸੇਦਾਰ ਬਣਾ ਲਿਆ। ਉਸਨੂੰ ਉਮੀਦ ਸੀ ਕਿ ਇਸ ਤੋਂ ਉਸਨੂੰ ਥੋੜ੍ਹੀ ਰਾਹਤ ਮਿਲੇਗੀ ਤਾਂ ਕੰਮ ਵਧਣ ਨਾਲ ਆਮਦਨ ਵੀ ਵਧੇਗੀ। ਪਰ ਉਹ ਗਲਤ ਸੋਚ ਰਿਹਾ ਸੀ। ਦੋਵਾਂ ਵਿਚਕਾਰ ਤੀਜਾ ਇਕ ਹੋਰ ਆ ਗਿਆ।
ਸਮੁੰਦਰ ਦਾ ਘਰ ਵਿਚ ਆਉਣਾ ਜਾਣਾ ਬਣਿਆ ਰਹਿੰਦਾ ਸੀ। ਇਸੇ ਦੌਰਾਨ  ਪਿੰਕੀ ਅਤੇ ਸਮੁੰਦਰ ਦੀਆਂ ਨਜ਼ਰਾਂ ਆਪਸ ਵਿਚ ਮਿਲੀਆਂ ਅਤੇ ਦੋਵਾਂ ਵਿਚ ਇਕ ਦੂਜੇ ਦੇ ਪ੍ਰਤੀ ਦਿਲੀ ਘੱਟ ਸਰੀਰਕ ਆਕਰਸ਼ਣ ਜ਼ਿਆਦਾ ਵਧਣ ਲੱਗਿਆ। ਪਿੰਕੀ ਖੂਬਸੂਰਤ ਤਾਂ ਹੀ ਸੀ, ਹੁਣ ਇਕ ਲੜਕੇ ਦੀ ਮਾਂ ਬਣ ਜਾਣ ਤੇ ਉਸਦੇ ਸਰੀਰ ਦੇ ਖਾਸ ਅੰਗਾਂ ਵਿਚ ਉਭਾਰ ਵੀ ਆ ਗਿਆ ਸੀ ਤਾਂ ਉਸਦੇ ਸਰੀਰ ਦੀ ਕਸ਼ਿਸ਼ ਵੀ ਪਹਿਲਾਂ ਤੋਂ ਕਿਤੇ ਜ਼ਿਆਦਾ ਵੱਧ ਗਈ ਸੀ। ਉਸਦੇ ਚਿਹਰੇ ਦੀ ਸੁੰਦਰਤਾ ਵਿਚ ਨਿਖਾਰ ਆ ਗਿਆ ਸੀ ਤਾਂ ਉਸਦੀ ਸਰੀਰਕ ਲੋੜ ਵੀ ਵੱਧ ਗਈ ਸੀ। ਉਥੇ ਹੀ ਸਮੁੰਦਰ ਵੀ ਜੱਗੂ ਦੇ ਮੁਕਾਬਲੇ ਜ਼ਿਆਦਾ ਜਵਾਨ ਸੀ, ਤਾਂ ਸਮਾਰਟ ਵੀ ਸੀ। ਫਿਰ ਦਿਲ ਦਾ ਮਨਚਲਿਆ ਸੀ ਅਤੇ ਆਪਣੇ ਵਿਵਹਾਰ ਨਾਲ ਸਾਹਮਣੇ ਵਾਲੇ ਦਾ ਮਨ ਵੀ ਮੋਹ ਲੈਂਦਾ ਸੀ।
ਸਮੁੰਦਰ ਵੀ ਪਿੰਕੀ ਦੀ ਬੇਚੈਨੀ ਤੋਂ ਨਰਾਜ਼ ਸੀ। ਉਥੇ ਹੀ ਉਸਨੂੰ ਇਹ ਵੀ ਮਹਿਸੂਸ ਹੋਣ ਲੱਗਿਆ ਸੀ ਕਿ ਬੇਸ਼ੱਕ ਪਿੰਕੀ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਉਹ ਕੁਝ ਅਧੂਰਾਪਣ ਜਿਹਾ ਮਹਿਸੂਸ ਕਰਦੀ ਸੀ। ਪਤੀ ਜੱਗੂ ਵੱਲੋਂ ਉਹ ਪੂਰਨ ਤੌਰ ਤੇ ਸੰਤੁਸ਼ਟ ਸੀ। ਲੱਗਦਾ ਸੀ ਕਿ ਉਸਦੇ ਕਿੰਨੇ ਅਰਮਾਨ ਸਨ, ਜੋ ਪੂਰੇ ਨਹੀਂ ਹੋਏ ਸਨ। ਇਹੀ ਨਹੀਂ। ਸਮੁੰਦਰ ਨੇ ਉਸਦੀਆ ਅੱਖਾਂ ਵਿਚ ਆਪਣੇ ਪ੍ਰਤੀ ਕੁਝ ਲਗਾਅ ਦੇਖਿਆ ਸੀ। ਦੇਖਿਆ ਸੀ ਕਿ ਉਹ ਉਸ ਤੋਂ ਕੁਝ ਚਾਹੁੰਦੀ ਹੈ ਪਰ ਉਹ ਹਿੰਮਤ ਨਹੀਂ ਪ੍ਰਾਪਤ ਕਰ ਪਾ ਰਹੀ ਸੀ। ਸਮੁੰਦਰ ਨੂੰ ਸਾਹਮਣੇ ਦੇਖ ਕੇ ਪਿੰਕੀ ਦਾ ਦਿਲ ਜ਼ੋਰ ਨਾਲ ਧੜਕਿਆ ਸੀ, ਤਾਂ ਸਮੁੰਦਰ ਵੀ ਦਿਲ ਤੇ ਕਾਬੂ ਨਹੀਂ ਰੱਖ ਸਕਿਆ ਹੈ। ਕੀ ਤੁਹਾਡੇ ਸਾਹਮਣੇ ਸਾਢੇ ਪੰਜ ਫੁੱਟ ਦੇ ਕਰੀਬ ਦੀ ਇਹ ਜਿਊਂਦੀ ਜਾਗਦੀ ਹੱਸਦੀ-ਬੋਲਦੀ, ਚਲਦੀ-ਫਿਰਦੀ ਪਿੰਕੀ ਨਜ਼ਰ ਆ ਰਹੀ ਸੀ। ਇਸ ਤੇ ਸਮੁੰਦਰ ਸ਼ਰਮਾ ਜਿਹਾ ਗਿਆ। ਫਿਰਉਹ ਸਮਝ ਗਿਆ ਕਿ ਉਹ ਜਾਣ ਕੇ ਵੀ ਅਣਜਾਣ ਬਣਨ ਦਾ ਨਾਟਕ ਕਰ ਰਹੀ ਹੈ। ਉਹ ਅੱਗੇ ਵਧਿਆ ਅਤੇ ਪਿੰਕੀ ਨੂੰ ਬਾਹਾਂ ਵਿਚ ਭਰਦੇ ਹੋਏ ਉਸਦੇ ਨਾਜ਼ੁਕ ਬੁੱਲ੍ਹਾਂ ਤੇ ਆਪਣੇ ਬੁੱਲ੍ਹ ਰੱਖ ਦਿੱਤੇ। ਉਸਦੀ ਇਸ ਹਰਕਤ ਕਾਰਨ ਪਿੰਕੀ ਸ਼ਰਮਾ ਜਿਹੀ ਗਈ ਪਰ ਅੰਦਰੋਂ ਖੁਸ਼ ਸੀ। ਫਿਰ ਕਿਹਾ ਕੀ ਕਰਦਾ, ਡਰਦਾ ਸੀ ਕਿ ਕਿਤੇ... ਖੈਰ ਹੁਣ ਤਾਂ ਦਿਲ ਦੀ ਗੱਲ ਕਹਿ ਦਿੱਤੀ ਸੀ ਅਤੇ ਸਿਲਸਿਲਾ ਅੱਗ ਵਧ ਗਿਆ। ਪਿੰਕੀ ਦੇ ਵਿਵਹਾਰ ਵਿਚ ਤਬਦੀਲੀ ਆ ਗਈ ਸੀ।
ਕਈ ਦਿਨਾਂ ਤੋਂ ਜੱਗੂ ਉਲਝਣ ਵਿਚ ਸੀ ਪਰ ਜਲਦੀ ਹੀ ਉਸਨੂੰ ਸਭ ਸਮਝ ਆ ਗਿਆ ਸੀ। ਉਸ ਦਿਨ ਘਰ ਵਿਚ ਕੇਵਲ ਪਿੰਕੀ ਹੀ ਸੀ। ਜੱਗੂ ਵੀ ਕਿਤੇ ਕੰਮ ਗਿਆ ਸੀ ਪਰ ਜਲਦੀ ਹੀ ਵਾਪਸ ਆ ਗਿਆ। ਉਸਨੇ ਘਰ ਦੇ ਦਰਵਾਜ਼ੇ ਬੰਦ ਦੇਖੇ ਜੋ ਅਕਸਰ ਖੁੱਲ੍ਹੇ ਰਹਿੰਦੇ ਸਨ। ਉਸਨੇ ਸੋਚਿਆ ਕਿ ਪਿੰਕੀ ਨੇ ਹੀ ਬੰਦ ਕੀਤੇ ਹੋਣਗੇ। ਉਸਨੇ ਦਰਵਾਜ਼ੇ ਤੇ ਖੜਾਕ ਕੀਤਾ ਤਾਂ ਪਿੰਕੀ ਨੇ ਦਰਵਾਜ਼ਾ ਖੋਲ੍ਹਿਆ। ਉਥੇ ਜੱਗੂ ਕੁਝ ਚੌਂਕਿਆ, ਕਿਉਂਕਿ ਉਸ ਸਮੇਂ ਪਿੰਕੀ ਦੇ ਵਾਲ ਖਿੰਡੇ ਸਨ ਅਤੇ ਉਸਦੇ ਚਿਹਰੇ ਤੋਂ ਰੰਗਤ ਉਡੀ ਪਈ ਸੀ। ਉਸਦੇ ਕੱਪੜੇ ਸਿਲਵਟਾਂ ਵਿਚ ਸਨ। ਉਹ ਜੱਗੂ ਨਾਲ ਨਜ਼ਰਾਂ ਨਹੀਂ ਮਿਲਾ ਰਹੀ ਸੀ। ਕੁਝ ਘਬਰਾਈ ਜਿਹੀ ਸੀ। ਜੱਗੂ ਸਿੱਧਾ ਅੰਦਰ ਗਿਆ ਤਾਂ ਹੈਰਾਨ ਰਹਿ ਗਿਆ, ਅੰਦਰ ਉਸਦਾ ਹਿੱਸੇਦਾਰ ਸਮੁੰਦਰ ਮੌਜੂਦ ਸੀ ਜੋ ਉਸਦੇ ਬਿਸਤਰ ਤੇ ਹਿੱਸੇਦਾਰੀ ਜਮਾ ਚੁੱਕਾ ਸੀ। ਉਸਨੇ ਸਮੁੰਦਰ ਨੂੰ ਖੂਬ ਗਾਲਾਂ ਦਿੱਤੀਆਂ ਅਤੇ ਪਿੰਕੀ ਦੀ ਖ਼ਬਰ ਲਈ। ਉਸਨੇ ਪਹਿਲੀ ਵਾਰ ਪਿੰਕੀ ਤੇ ਹੱਥ ਚੁੱਕਿਆ ਸੀ। ਜੱਗੂ ਪ੍ਰੇਸ਼ਾਨ ਸੀ ਤਾਂ ਦੁਖੀ ਵੀ। ਪਤਨੀ ਬੇਵਫਾ ਹੋ ਗਈ ਸੀ ਅਤੇ ਦੋਸਤ ਦਗੇਬਾਜ਼। ਉਹ ਸ਼ਾਂਤ ਨਹੀਂ ਬੈਠਿਆ। ਉਸਨੇ ਪਿੰਕੀ ਦੇ ਪੇਕੇ ਵਾਲਿਆਂ ਨੂੰ ਉਸਦੀ ਕਰਤੂਤ ਦੱਸੀ ਅਤੇ ਪੰਚਾਇਤ ਸੱਦੀ। ਪੰਚਾਹਿਤ ਵਿਚ ਸਾਰਿਆਂ ਨੇ ਸਮੁੰਦਰ ਅਤੇ ਪਿੰਕੀ ਨੂੰ ਲਾਹਲਤਾਂ ਦਿੱਤੀਆਂ, ਉਥੇ ਹੀ ਭਰੀ ਪੰਚਾਇਤ ਵਿਚ ਪਿੰਕੀ ਦੇ ਪਿਤਾ ਨੇ ਵੀ ਆਪਣੇ ਜਵਾਈ ਦਾ ਪੱਖ ਲਿਆ।  ਉਸ ਵਕਤ ਤਾਂ ਗੱਲ ਖਤਮ ਹੋ ਗਈ, ਪਰ ਪਿੰਕੀ ਸਮੁੰਦਰ ਨੂੰ ਭੁੱਲ ਨਾ ਸਕੀ।  ਦੂਜੇ ਪਾਸੇ ਜੱਗੂ ਅਤੇ ਪਿੰਕੀ ਵਿਚਕਾਰ ਹੁਣ ਹਰ ਰੋਜ਼ ਝਗੜਾ ਹੋਣ ਲੱਗਿਆ। ਕਾਰਨ ਸੀ ਪਿੰਕੀ ਨੇ ਆਪਣਾ ਆਚਰਣ ਨਹੀਂ ਬਦਲਿਆ ਸੀ। ਉਹ ਹੁਣ ਵੀ ਚੋਰੀ  ਛਿਪੇ ਸਮੁੰਦਰ ਨੂੰ ਮਿਲਦੀ। ਇਸ ਦੌਰਾਨ ਪਿੰਕੀ ਨੇ ਇਕ ਹੋਰ ਲੜਕੇ ਲਵਿਸ਼ ਨੂੰ ਜਨਮ ਦਿੱਤਾ ਤਾਂ ਜੱਗੂ ਨੂੰ ਲੱਗਿਆ ਕਿ ਉਹ ਉਸਦੀ ਨਹੀਂ, ਸਮੁੰਦਰ ਦੀ ਔਲਾਦ ਹੈ।
ਦਿਨ ਕਿਸੇ ਤਰ੍ਹਾਂ ਲੰਘ ਰਹੇ ਸਨ ਤਾਂ ਪਿੰਕੀ ਇਕ ਸਾਲ ਪਹਿਲਾਂ ੲੁਣ ਇਕ ਹੋਰ ਲੜਕੇ ਆਇਰਨ ਦੀ ਮਾਂ ਬਣ ਗਈ। ਇਸ ਵਾਰ ਵੀ ਲੜਕੇ ਦੇ ਜਨਮ ਤੇ ਜੱਗੂ ਨੂੰ ਕੋਈ ਖੁਸ਼ੀ ਨਾ ਹੋਈ, ਬਲਕਿ ਉਸਦਾ ਤਣਾਅ ਹੋਰ ਵੱਧ ਗਿਆ ਸੀ। ਉਹ ਆਪਣੇ ਸਾਰੇ ਬੱਚਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ। ਕਿਉਂਕਿ ਉਸਨੇ ਸਾਰੇ ਬੱਚਿਆਂ ਦੇ ਨਕਸ਼ ਸਮੁੰਦਰ ਵਰਗੇ ਲੱਗਦੇ। ਇਸ ਕਾਰਨ ਉਸਦਾ ਤਣਾਅ ਹੋਰ ਵੱਧ ਗਿਆ ਤਾਂ ਉਹ ਹਰ ਸਮੇਂ ਚਿੜਚਿੜਾ ਰਹਿਣ ਲੱਗਿਆ। ਇੱਧਰ ਪਿੰਕੀ ਅਤੇ ਸਮੁੰਦਰ ਦੇ ਨਜਾਇਜ਼ ਸਬੰਧ ਹੁਣ ਵੀ ਜਾਰੀ ਸਨ ਤਾਂ ਘਰ ਵਿਚ ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਵੀ ਰਹਿੰਦਾ ਸੀ। ਹੁਣ ਹੱਦ ਇਹ ਹੋ ਗਈ ਸੀ ਕਿ ਪਿੰਕੀ ਜੋ ਪਹਿਲਾਂ ਦੱਬੀ ਜ਼ੁਬਾਨ ਵਿਚ ਬੋਲਦੀ ਸੀ ਅਤੇ ਮਾਰ ਖਾ ਕੇ ਚੁੱਪ ਰਹਿੰਦੀ ਸੀ, ਹੁਣ ਉਸਦੇ ਸਾਹਮਣੇ ਬੋਲਣ ਲੱਗੀ ਸੀ। ਉਸਦੇ ਇਸ ਉਗਰ ਰੂਪ ਤੋਂ ਜੱਗੂ ਹੋਰ ਵੀ ਪ੍ਰੇਸ਼ਾਨ ਹੋ ਗਿਆ ਪਰ ਸਮਝ ਨਹੀਂ ਪਾ ਰਿਹਾ ਸੀ ਕਿ ਕੀ ਕੀਤਾ ਜਾਵੇ।
28 ਜੂਨ 2012 ਨੂੰ ਪਿੰਕੀ ਦੀ ਛੋਟੀ ਭੈਣ ਸੀਮਾ ਦਾ ਵਿਆਹ ਸੀ। ਪਿੰਕੀ ਅਤੇ ਬੱਚਿਆਂ ਦੇ ਨਾਲ ਜੱਗੂ ਵੀ ਵਿਆਹ ਵਿਚ ਸ਼ਾਮਲ ਹੋਣ ਟਿਟੌਲੀ ਗਏ ਸਨ। ਉਥੇ ਪਿੰਕੀ ਨੇ ਆਪਣੇ ਪ੍ਰੇਮੀ ਸਮੁੰਦਰ ਨੂੰ ਵੀ ਬੁਲਾ ਲਿਆ। ਮੌਕਾ ਮਿਲਦੇ ਹੀ ਰਾਤ ਨੂੰ ਦੋਵੇਂ ਇਕਾਂਤ ਵਿਚ ਮਿਲੇ, ਤਾਂ ਜੱਗੂ ਨੇ ਉਹਨਾਂ ਨੂੰ ਮਿਲਦਿਆਂ ਦੇਖ ਲਿਆ। ਹੁਣ ਤਾਂ ਗੱਲ ਉਸਦੀ ਹੱਦ ਤੋਂ ਬਾਹਰ ਹੋ ਗਈ ਸੀ, ਉਸ ਸਮੇਂ ਉਹ ਆਪਣਾ ਗੁੱਸਾ ਤਾਂ ਕਿਸੇ ਤਰ੍ਹਾਂ ਪੀ ਗਿਆ ਪਰ ਉਸਨੇ ਹੁਣ ਪਿੰਕੀ ਤੋਂ ਛੁਟਕਾਰਾ ਪਾਉਣ ਦਾ ਫੈਸਲਾ ਕਰ ਲਿਆ। ਉਸਨੇ ਇਕ ਚਾਕੂ ਖਰੀਦਿਆ ਅਤੇ ਆਪਣੇ ਇਕ ਦੋਸਤ ਦੀ ਮਦਦ ਨਾਲ ਇਕ ਦੇਸੀ ਪਿਸਤੌਲ ਵੀ ਖਰੀਦ ਲਿਆ।
3 ਜੁਲਾਈ 2012 ਦੀ ਰਾਤ ਘਰ ਦੇ ਸਾਰੇ ਮੈਂਬਰ ਖਾ ਪੀ ਕੇ ਸੌਂ ਗੲੈ ਸਨ ਪਰ ਜੱਗੂ ਦੀਆਂ ਅੱਖਾਂ ਵਿਚ ਨੀਂਦ ਨਹੀਂ ਸੀ। ਉਸਦੀਆਂ ਅੱਖਾਂ ਵਿਚ ਨਫਰਤ ਅਤੇ ਕ੍ਰੋਧ ਦੀ ਅੱਗ ਭੜਕ ਰਹੀ ਸੀ। ਉਸੇ ਸਮੇਂ ਉਪਰ ਦੇ ਕਮਰਿਆਂ ਵਿਚੋਂ ਇਕ ਨੇ ਪਿੰਕੀ ਅਤੇ ਉਸਦਾ ਇਕ ਸਾਲਾ ਲੜਕਾ ਆਇਰਨ ਸੌਂ ਰਹੇ ਸਨ, ਤਾਂ ਦੂਜੇ ਕਮਰ ੇਵਿਚ ਜੱਗੂ ਲੇਟਿਆ ਸੀ। ਉਸਦੇ ਨੇੜੇ ਹੀ ਚਾਰਪਾੲਂ ਤੇ ਲੇਟਿਾ ਲਵਿਸ਼ ਸੌਂ ਰਿਹਾ ਸੀ। ਦੋਵੇਂ ਵੱਡੇ ਬੱਚੇ ਆਸ਼ੀਸ਼ ਅਤੇ ਅਨੂ ਹੇਠਾਂ ਆਪਣੀ ਦਾਦੀ ਅਤੇ ਭੂਆ ਦੇ ਕੋਲ ਸੌਂ ਰਹੇ ਸਨ।  ਜੱਗੂ ਵਾਰ ਵਾਰ ਆਪਣੇ ਲੜਕੇ ਲਵਿਸ਼ ਵੱਲ ਦੇਖ ਰਿਹਾ ਸੀ। ਉਸਦੀ ਸ਼ਕਲ ਵਿਚ ਉਸਨੂੰ ਪਤਨੀ ਪਿੰਕੀ ਦੇ ਪ੍ਰੇਮੀ ਸਮੁੰਦਰ ਦੀ ਸ਼ਕਲ ਦਿੱਸ ਰਹੀ ਸੀ। ਕਾਫੀ ਦੇਰ ਉਸਨੂੰ ਨਫਰਤ ਭਰੀਆਂ ਨਜ਼ਰਾਂ ਨਾਲ ਦੇਖਣ ਤੋਂ ਬਾਅਦ ਜੱਗੂ ਚਾਰਪਾਈ ਤੋਂ ਉੱਠਿਆ ਅਤੇ ਦੂਜੇ ਕਮਰੇ ਵਿਚ ਲੇਟੀ ਪਿੰਕੀ ਅਤੇ ਬੇਟੇ ਆਇਰਨ ਤੇ ਨਜ਼ਰ ਮਾਰੀ। ਫਿਰ ਉਹ ਵਾਪਸ ਕਮਰੇ ਵਿਚ ਆ ਗਿਆ। ਉਸਨੇ ਇਕ ਲੰਮਾ ਸਾਹ ਲਿਆ ਅਤੇ ਦੂਰ ਪਈ ਪਿੰਕੀ ਦਾ ਦੁਪੱਟਾ ਚੁੱਥ ਲਿਆ। ਫਿਰ ਉਸਨੂੰ ਆਪਣੇ ਮੁੰਡੇ ਲਵਿਸ਼ ਦੀ ਗਰਦਨ ਉਤੇ ਲਪੇਟ ਕੇ ਪੂਰੀ ਤਾਕਤ ਨਾਲ ਉਦੋਂ ਤੱਕ ਖਿੱਚਦਾ ਰਿਹਾ, ਜਦੋਂ ਤੱਕ ਲਵਿਸ਼ ਦਾ ਸਾਹ ਨਾ ਰੁਕ ਗਿਆ। ਇਸ ਤੋਂ ਬਾਅਦ ਜੱਗੂ ਦੂਜੇ ਕਮਰੇ ਵਿਚ ਗਿਆ। ਉਸਨੇ ਫਿਰ ਪਿੰਕੀ ਨੂੰ ਅਜਿਹਾ ਘੂਰਿਆ, ਜਿਵੇਂ ਕਹਿ ਰਿਹਾ ਹੋਵੇ, ਬੱਸ ਹੁਣ ਹੋਰ ਨਹੀਂ, ਤੈਨੂੰ ਜਿਊਣ ਦਾ ਹੱਕ ਨਹੀਂ। ਜੱਗੂ ਦੇ ਹੱਥ ਵਿਚ ਇਸ ਸਮੇਂ ਚਾਕੂ ਸੀ। ਉਸਨੇ ਪਿੰਕੀ ਤੋਂ ਬਾਦ ਚਾਕੂ ਦੀ ਧਾਰ ਨੂੰ ਦੇਖਿਆ ਅਤੇ ਪਿੰਕੀ ਨੂੰ ਸੰਭਾਲਣ ਦਾ ਮੌਕਾ ਦਿੱਤੇ ਬਿਨਾਂ ਉਸਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਉਸਨੇ ਉਸੇ ਚਾਕੂ ਨਾਲ ਬੇਟੇ ਆਇਰਨ ਦਾ ਗਲਾ ਵੀ ਵੱਢ ਦਿੱਤਾ। ਹੁਣ ਤੱਕ ਜੱਗੂ ਦੇ ਸਿਰ ਖੂਨ ਸਵਾਰ  ਸੀ, ਪਰ ਪਿੰਕੀ ਅਤੇ ਦੋਵੇਂ ਬੇਟਿਆਂ ਦੀ ਹੱਤਿਆ ਤੋਂ ਬਾਅਦ ਇਹ ਉਤਰ ਗਿਆ ਸੀ, ਤਾਂ ਉਸਨੂੰ ਦੁੱਖ ਦੇ ਨਾਲ ਡਰ ਵੀ ਸੀ। ਉਸਨੂੰ ਖੁਦ ਨਾਲ ਨਫਰਤ ਹੋ ਗਈ ਸੀ। ਇਸ ਕਰਕੇ ਉਹ ਕੁਝ ਸੋਚ ਕੇ ਵਾਪਸ ਕਮਰੇ ਵਿਚ ਆ ਗਿਆ ਅਤੇ ਉਥੇ ਪਹਿਲਾਂ ਲਿਆ ਕੇ ਰੱਖਿਆ ਦੇਸੀ ਪਿਸਤੌਲ ਕੱਢਿਆ। ਉਸਨੇ ਇਕ ਲੰਮਾ ਸਾਹ ਲਿਆ ਅਤੇ ਦੇਸੀ ਪਿਸਤੌਲ ਨੂੰ ਆਪਣੀ ਕਨਪਟੀ ਤੇ ਲਗਾਇਆ ਅਤੇ ਘੋੜਾ ਦਬਾਅ ਦਿੱਤਾ। ਤੀਰ ਵਾਂਗ ਗੋਲੀ ਨਿਕਲੀ ਅਤੇ ਉਸਦੇ ਦਿਮਾਗ ਵਿਚ ਘੁਸ ਗਈ ਅਤੇ ਇਸ ਦੇ ਨਾਲ ਉਸਦੀ ਜੀਵਨ ਲੀਲਾ ਖਤਮ ਹੋ ਗਈ।  ਗੋਲੀ ਦੀ ਆਵਾਜ਼ ਬੁਣਦਿਆਂ ਹੀ ਹੇਠਾਂ ਸੁੱਤੇ ਉਸਦੇ ਭਰਾ ਦੇਵਪਾਲ, ਮਾਂ ਕਲਿਆਣੀ ਅਤੇ ਭੈਣ ਸਿਕੰਦਰਾ ਦੀ ਅੱਖ ਖੁੱਲ੍ਹ ਗਈ। ਉਹ ਭੱਜੇ ਆਏ ਅਤੇ ਉਥੋਂ ਦਾ ਖੂਨੀ ਦ੍ਰਿਸ਼ ਦੇਖ ਕੇ ਡਰ ਗਏ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਵਪਾਰ ਦੀ ਸਾਂਝ ਜਦੋਂ ਅੱਗੇ ਵੱਧ ਗਈ...

Currency Converter

Amount:
From:
To:


Gurbani Radio


Gurbani - Sri Harmandir Sahib