Thursday, 27 September 2012 10:35
Print PDF

ਸਵੇਰ ਦੇ 10 ਵਜੇ ਸਨ, ਪੁਲਿਸ ਅਧਿਕਾਰੀ ਨੂੰ ਫੋਨ ਆਇਆ, ਸਰ ਮੈਂ ਤੁਹਾਡਾ ਖਾਸ ਐਮ-2 ਬੋਲ ਰਿਹਾ ਹਾਂ। ਇਕ ਮਹੱਤਵਪੂਰਨ ਸੂਚਨਾ ਹੈ। ਸਰ, ਆਲੋਟ ਥਾਣੇ ਵਿਚ 27 ਅਗਸਤ 2011 ਨੂੰ ਇਕ 18 ਸਾਲਾ ਲੜਕਾ ਲਾਲਾ ਪੁੱਤਰ ਦਲੀਪ ਦੀ ਗੁੰਮਸ਼ੁਦਗੀ ਉਸਦੇ ਮਾਮਲੇ ਮੁਕੇਸ਼ ਨੇ ਦਰਜ ਕਰਵਾਈ ਸੀ। ਹਾਂ, ਉਹ ਤਾਂ ਮੈਨੂੰ ਪਤਾ ਹੈ। ਅਸਲ ਵਿਚ ਜਿਸ ਦਿਨ ਲਾਲਾ ਗਾਇਬ ਹੋਇਆ ਸੀ, ਉਸੇ ਦਿਨ ਉਸਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਹੱਤਿਆ ਕਿਸੇ ਦੂਜੇ ਨੇ ਨਹੀਂ, ਉਸਦੇ ਪੜੌਸੀ ਤਾਂਤਰਿਕ ਗੋਵਰਧਨ ਗਾਇਰੀ ਨੇ ਹੀ ਕੀਤੀ ਸੀ ਜੋ ਕਿ ਲਾਲਾ ਦੀ ਮਾਂ ਦਾ ਪ੍ਰੇਮੀ ਹੈ। ਹੱਤਿਆ ਇੰਨੇ ਦਿਨ ਕਿਵੇਂ ਲੁਕੀ ਰਹਿ ਗਈ? ਅਸਲ ਵਿਚ ਗੋਵਰਧਨ ਗਾਇਰੀ ਇਕ ਬਹੁਤ ਵੱਡਾ ਤਾਂਤਰਿਕ ਹੈ ਅਤੇ ਉਸ ਤੋਂ ਆਸ ਪਾਸ ਦੇ ਸਾਰੇ ਲੋਕ ਡਰਦੇ ਹਨ। ਇਸ ਕਰਕੇ ਕੋਈ ਉਸ ਖਿਲਾਫ ਆਵਾਜ਼ ਕੱਢਣ ਲਈ ਤਿਆਰ ਨਹੀਂ ਪਰ ਜਿਹਨਾਂ ਮਜ਼ਦੂਰਾਂ ਨੂੰ ਉਹ ਹੱਤਿਆ ਵਿਚ ਸ਼ਾਮਲ ਕਰਨਾ ਚਾਹੁੰਦਾ ਸੀ, ਅੰਜ ਉਹਨਾਂ ਨੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜ਼ੁਬਾਨ ਖੋਲ੍ਹ ਕੇ ਇਹ ਸੱਚ ਦੱਸਿਆ ਹੈ। ਹੁਣ ਚਾਹੋ ਤਾਂ ਤੁਸੀਂ ਇਸਦੀ ਤਫਤੀਸ਼ ਕਰਵਾ ਲਓ। ਸੂਚਨਾ ਮਹੱਤਵਪੂਰਨ ਸੀ। ਪੁਲਿਸ ਅਧਿਕਾਰੀ ਵਰਧਮਾਨ ਨੇ ਇਕ ਹੋਰ ਅਧਿਕਾਰੀ ਦੀ ਡਿਊਟੀ ਲਗਾਈ ਅਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਸ਼ੱਕੀ ਗੋਵਰਧਨ ਗਾਇਰੀ ਨੂੰ ਹਿਰਾਸਤ ਵਿਚ ਲੈ ਕੇ 8ਜੂਨ ਨੂੰ ਲਾਸ਼ ਖੁਦਾਈ ਕਰਕੇ ਕੱਢ ਲਈ ਗਈ, ਜਿੱਥੋਂ ਬਹੁਤ ਸਾਰੀਆਂ ਹੱਡੀਆਂ ਪ੍ਰਾਪਤ ਹੋਈਆਂ।ਕਿਉਂਕਿ ਮੌਕੇ ਤੋਂ ਮਿਲੀਆਂ ਹੱਡੀਆਂ ਤੋਂ ਕਿਤੇ ਇਹ ਸਪਸ਼ਟ ਨਹੀਂ ਹੋ ਰਿਹਾ ਸੀ ਕਿ ਇਹ ਹੱਡੀਆਂ ਕਿਸਦੀਆਂ ਹਨ? ਮਨੁੱਖ ਦੀਆਂ ਹਨ ਜਾਂ ਜਾਨਵਰ ਦੀਆਂ? ਜੇਕਰ ਮਨੁੱਖ ਦੀਆਂ ਹਨ ਤਾਂ ਫਿਰ ਔਰਤ ਦੀਆਂ ਹਨ ਜਾਂ ਪੁਰਸ਼ ਦੀਆਂ? ਕਿਸ ਦੀਆਂ ਹੋ ਸਕਦੀਆਂ ਹਨ, ਇਹ ਅਨੁਮਾਨ ਲਗਾਉਣਾ ਮੁਸ਼ਕਿਲ ਸੀ। ਇਸੇ ਉਲਝਣ ਵਿਚ ਫਸੀ ਪੁਲਿਸ ਨੇ ਡਾ. ਅਲੋਕ ਮਾਥੁਰ ਨੇ ਹੱਡੀਆਂ ਟੈਸਟ ਕਰਵਾਉਣ ਲਈ ਭੋਪਾਲ ਭੇਜੀਆਂ। ਜਦਕਿ ਇੱਧਰ ਟੀ. ਆਈ. ਬਾਮਨੇ ਨੇ ਮਾਮਲੇ ਦੇ ਗਵਾਹ ਜਗਦੀਸ਼ ਪੁੱਛਰ ਥਾਵਰਜੀ ਚਰਮਕਾਰ ਅਤੇ ਰਮੇਸ਼ ਪੁੱਤਰ ਰਾਮਲਾਲ ਬਲਾਈ ਦੇ ਬਿਆਨਾਂ ਦੇ ਆਧਾਰ ਤੇ ਰਿਪੋਰਟ ਦਰਜ ਕਰ ਲਈ। ਇੱਧਰ ਰਿਪੋਰਟ ਵੀ ਆ ਗਈ, ਜਿਸ ਵਿਚ ਇਹ ਹੱਡੀਆਂ ਮਨੁੱਖ ਦੀਆਂ ਅਤੇ ਉਮਰ 18 ਸਾਲ ਦੇ ਆਸ ਪਾਸ ਦੱਸੀ ਗਈ। ਇਸ ਤੋਂ ਸਪਸ਼ਟ ਹੋ ਗਿਆ ਅਤੇ ਮੁਕੱਦਮਾ ਦਰਜ ਕਰ ਲਿਆ।22 ਜੂਨ ਨੂੰ ਬਕਾਇਦਾ ਦੋਸ਼ੀ ਗੋਵਰਧਨ ਗਾਇਰੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਹ ਪਹਿਲਾਂ ਇੱਧਰ ਉਧਰ ਘੁੰਮਾਉਂਦਾ ਰਿਹਾ ਪਰ ਜਦੋਂ ਉਸ ਸਮੇਂ ਉਸ ਦੇ ਕੋਲ ਕੰਮ ਕਰ ਰਹੇ ਜਗਦੀਸ਼ ਅਤੇ ਰਮੇਸ਼ ਨੂੰ ਸਾਹਮਣੇ ਬੁਲਾਇਆ ਤਾਂ ਉਹ ਘਬਰਾ ਗਿਆ। ਫਿਰ ਉਸਨੇ ਲਾਲ ਦੀ ਹੱਤਆ ਕਰਕੇ ਲਾਸ਼ ਦੱਬ ਦੇਣਾ ਸਵੀਕਾਰ ਕਰ ਲਿਆ। ਉਸਨੇ ਦੱਸਿਆ ਕਿ ਲਾਲਾ ਮੇਰੇ ਅਤੇ ਮੁੰਨੀ ਬਾਈ ਦੇ ਸਬੰਧਾਂ ਵਿਚ ਅੜਿੱਕਾ ਬਣ ਜਾਂਦਾ ਸੀ। ਮੈਂ ਉਸਦੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। ਉਹ ਮੇਰੀ ਭੈਰਵੀ ਵੀ ਸ। ਮੈਂ ਉਸਦੀ ਮਾਂ ਨਾਲ ਭੈਰਵੀ ਸਾਧਨਾ ਕਰਦਾ ਸੀ। ਇਸ ਵਜ੍ਹਾ ਕਾਰਨ ਮੈਂ ਲਾਲਾ ਨੂੰ ਸ਼ਰਾਬ ਵਿਚ ਜ਼ਹਿਰ ਮਿਲਾ ਕੇ ਪਿਆ ਦਿੱਤੀ, ਜਿਸ ਕਰਕੇ ਲਾਲਾ ਦੀ ਮੌਤ ਹੋ ਗਈ ਅਤੇ ਲਾਲਾ ਦੇ ਮਰਨ ਤੋਂ ਬਾਅਦ ਮੈਂ ਉਸਨੂੰ ਆਪਣੀ ਦੁਕਾਨ ਵਿਚ ਖੱਡਾ ਪੁੱਟ ਦੇ ਦੱਬ ਦਿੱਤਾ।ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਤਲਾਮ ਹੈਡਕੁਆਰਟਰ ਤੋਂ ਲੱਗਭੱਗ 40 ਕਿਲੋਮੀਟਰ ਦੂਰ ਆਲੋਟ ਕਸਬੇ ਵਿਚਧਾਰੌਲਾਨਾਕਾ ਵਿਚ ਵਾਰਡ ਨੰਬਰ 23 ਵਿਚ ਦਲੀਪ ਦਾ ਪਰਿਵਾਰ ਰਹਿੰਦਾ ਹੈ। ਦਲੀਪ ਦੇ ਪਰਿਵਾਰ ਵਿਚ ਉਸਦੀ ਪਤਨੀ ਰਾਧਾਬਾਈ ਅਤੇ ਤਿੰਨ ਪੁੱਤਰ ਲਾਲਾ 18 ਸਾਲ, ਸੰਜੇ 17 ਸਾਲ ਅਤੇ ਭੋਲਾ 15 ਸਾਲ ਸਨ। ਦਲੀਪ ਸਾਫ-ਸਫਾਈ ਦਾ ਕੰਮ ਕਰਦਾ ਸੀ। ਅੱਜ ਤੋਂ ਲੱਗਭੱਗ 3 ਸਾਲ ਪਹਿਲਾਂ ਕਿਸੇ ਬਿਮਾਰੀ ਕਾਰਨ ਉਸਦੀ ਮੌਤ ਹੋ ਗਈ ਸੀ।ਨਾਲ ਦੇ ਹੀ ਪਿੰਡ ਧਨੋਲਾ ਵਿਚ ਪੁਰਾਲਾਲ ਗਾਇਰੀ ਦਾ ਪਰਿਵਾਰ ਰਹਿੰਦਾ ਹੈ। ਪੁਰਾਲਾਲ ਦੇ ਪਰਿਵਾਰ ਵਿਚ ਉਸਦੀ ਪਤਨੀ ਰਨੀਆ ਅਤੇ ਦੋ ਲੜਕੇ ਗਣੇਸ਼ ਅਤੇ ਗੋਵਰਧਨ ਸਨ। ਗੋਵਰਧਨ ਦਾ ਵਿਆਹ ਨਾਲ ਦੇ ਹੀ ਪਿੰਡ ਵਿਚ ਅੱਜ ਤੋਂ ਲੱਗਭੱਗ 10 ਸਾਲ ਪਹਿਲਾਂ ਮਾਨਾ ਬਾਈ ਦੇ ਨਾਲ ਹੋ ਗਿਆ ਸੀ। ਉਸਦੇ ਦੋ ਲੜਕੇ ਆਲੋਕ ਅਤੇ ਬੰਟੀ ਸਨ।ਗੋਵਰਧਨ ਆਲੋਟ ਵਿਚ ਧਨੋਲਾਨਾਕੇ ਤੇ ਟੀ. ਵੀ. ਅਤੇ ਡੈਕ ਰਿਪੇਅਰ ਦੀ ਦੁਕਾਨ ਕਰਦਾ ਸੀ। ਇਹ ਦੁਕਾਨ ਉਸਨੇ ਕਾਫੀ ਸਮੇਂ ਤੋਂ ਖੋਲ੍ਹੀ ਹੋਈ ਸੀ। ਗੋਵਰਧਨ ਦੀ ਦੁਕਾਨ ਵਧੀਆ ਚਲਦੀ ਸੀ ਪਰ ਉਹ ਉੱਚੇ ਇਰਾਦਿਆਂ ਵਾਲਾ ਸੀ ਅਤੇ ਕੁਝ ਕੀਤੇ ਬਿਨਾਂ ਹੀ ਜ਼ਿਆਦਾ ਪ੍ਰਾਪਤ ਕਰਨ ਬਾਰੇ ਸੋਚਿਆ ਕਰਦਾ ਸੀ। ਇਸੇ ਸੋਚ ਦੇ ਚਲਦੇ ਅੱਜ ਤੋਂ ਲੱਗਭੱਗ 10 ਸਾਲ ਪਹਿਲਾਂ ਇਕ ਦਿਨ ਜਦੋਂ ਉਹ ਉਜੈਨ ਗਿਆ ਤਾਂ ਉਜੈਨ ਵਿਚ ਉਸਦੀ ਮੁਲਾਕਾਤ ਇਕ ਤਾਂਤਰਿਕ ਨਾਲ ਹੋ ਗਈ।ਤਾਂਤਰਿਕ ਨੇ ਜਦੋਂ ਉਸਨੂੰ ਕੁਝ ਚਮਤਕਾਰ ਦਿਖਾਏ ਤਾਂ ਉਹ ਉਸ ਦਾ ਹੀ ਹੋ ਕੇ ਰਹਿ ਗਿਆ। ਉਸੇ ਦਿਨ ਤੋਂ ਉਹ ਉਸਦਾ ਚੇਲਾ ਬਣ ਗਿਆ ਅਤੇ ਤੰਤਰ ਵਿਦਿਆ ਸਿੱਖਣ ਲੱਗਿਆ। ਫਿਰ ਉਥੋਂ ਵਾਪਸ ਆਲੋਟ ਆਇਆ ਤਾਂ ਤਾਂਤਰਿਕ ਦਾ ਧੰਦਾ ਅਪਣਾ ਲਿਆ।  ਉਸਨੇ ਆਪਣੇ ਆਪ ਨੂੰ ਇਕ ਬਹੁਤ ਵੱਡੇ ਤਾਂਤਰਿਕ ਦੇ ਰੂਪ ਵਿਚ ਪ੍ਰਚਾਰਿਆ ਅਤੇ ਕਈ ਲੋਕੀ ਵੀ ਆਉਣ ਲੱਗ ਪਏ। ਹੌਲੀ ਹੌਲੀ ਉਸਦੀ ਪ੍ਰਸਿੱਧੀ ਦਾ ਦਾਇਰਾ ਵਧਣ ਲੱਗ ਪਿਆ। ਹੁਣ ਉਹ ਦੁਕਾਨ ਚਲਾਉਣ ਦੇ ਨਾਨ ਨਾਲ ਤੰਤਰ ਵਿੱਦਿਆ ਵੀ ਕਰਦਾ। ਇਹ ਅੱਜ ਤੋਂ ਲੱਗਭੱਗ 3 ਸਾਲ ਪਹਿਲਾਂ ਦੀ ਗੱਲ ਹੈ। ਇਕ ਦਿਨ ਗੋਵਰਧਨ ਦੀ ਪੜੌਸੀ ਰਾਧਾਬਾਈ ਦੁਕਾਨ ਤੇ ਆਪਣਾ ਖਰਾਬ ਰੇਡੀਓ ਲੈ ਕੇ ਆਈ ਅਤੇ ਕਿਹਾ, ਮੇਰਾ ਰੇਡੀਓ ਖਰਾਬ ਹੈ, ਇਸਨੂੰ ਦੇਖਕੇ ਠੀਕ ਕਰ ਦਿਓ। ਅਤੇ ਦੇਖੋ, ਮੈਂ ਤੁਹਾਡੀ ਪੜੌਸਣ ਹਾਂ, ਪੈਸੇ ਦੇਖ ਕੇ ਲਗਾਉਣਾ।ਜਿਵੇਂ ਹੀ ਉਸਨੇ ਰਾਧਾ ਨੂੰ ਦੇਖਿਆ, ਦਿਲ ਦੀਆਂ ਘੰਟੀਆਂ ਵੱਜਣ ਲੱਗੀਆਂ। ਰਾਤ ਦਿਨ ਰਾਧਾ ਦੀਆਂ ਅਦਾਵਾਂ ਦਿੱਸਣਲੱਗੀਆਂ। ਇਕ ਰਾਤ ਜਦੋਂ ਉਹ ਸੋਂ ਰਿਹਾ ਸੀ ਤਾਂ ਉਸਦੇ ਤਾਂਤਰਿਕ ਗੁਰੂ ਨੇ ਸੁਪਨੇ ਵਿਚਹਾ ਕੇ ਕਿਹਾ, ਹੁਣ ਉਹ ਵਕਤ ਆ ਗਿਆ ਹੈ, ਜਿਸ ਦਾ ਤੈਨੂੰ ਇੰਤਜ਼ਾਰ ਸੀ। ਹੁਣ ਤੂੰ ਭੈਰਵੀ ਸਾਧਨਾ ਕਰ। ਦੁਨੀਆ ਦਾ ਇਕ ਸ਼੍ਰੇਸਠ ਅਤੇ ਮਹਾਨ ਤਾਂਰਿਕ ਬਣ ਜਾ। ਇਹੀ ਉਹ ਵਕਤ ਹੈ ਕਿ ਤੂੰ ਰਾਧਾ ਨੂੰ ਆਪਣੀ ਭੈਰਵੀ ਬਣਾ ਲੈ ਅਤੇ ਭੈਰਵੀ ਸਾਧਨਾ ਕਰ। ਤੂੰ ਉਸਨੂੰ ਸਿੱਧ ਕਰ, ਫਿਰ ਦੁਨੀਆ ਵਿਚ ਅਜਿਹੀ ਕੋਈ ਵੀ ਤਾਕਤ ਨਹੀਂ ਹੋਵੇਗੀ, ਜੋ ਤੇਰਾ ਕੰਮ ਰੋਕ ਸਕੇ।ਸਵੇਰੇ ਜਦੋਂ ਗੋਵਰਧਨ ਦੀ ਅੱਖ ਖੁੱਲ੍ਹੀ ਤਾਂ ਉਸਨੂੰ ਰਾਤ ਵਾਲੇ ਸੁਪਨੇ ਦੀ ਯਾਦ ਆਈ। ਉਹ ਹੈਰਾਨ ਸੀ। ਫਿਰ ਉਹ ਇਸੇ ਚੱਕਰ ਵਿਚ ਰਹਿਣ ਲੱਗਿਆ ਕਿ ਕਦੋਂ ਰਾਧਾ ਉਸ ਕੋਲ ਆਵੇ ਅਤੇ ਉਸਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਆਪਣੀ ਭੈਰਵੀ ਬਣਾਵੇ।ਉਸ ਦਿਨ ਗੋਵਰਧਨ ਦੁਕਾਨ ਤੇ ਬੈਠਾ ਰਾਧਾ ਬਾਰੇ ਹੀ ਸੋਚ ਰਿਹਾ ਸੀ ਕਿ ਰਾਧਾ ਆ ਗਈ ਅਤੇ ਰੇਡੀਓ ਬਾਰੇ ਪੁੱਛਿਆ। ਇਯ ਤੇ ਗੋਵਰਧਨ ਨੇ ਕਿਹਾ, ਕੀ ਰੇਡੀਓ ਦੀ ਰੱਟ ਲਗਾਈ ਹੈ, ਜਿਹੜਾ ਤੁਹਾਨੂੰ ਦਿੱਤਾ ਹੋਇਆ ਹੈ, ਕੀ ਉਹ ਠੀਕ ਨਹੀਂ ਚਲਦਾ। ਰਾਧਾ ਤਿੰਨ ਬੱਚਿਆਂ ਦੀ ਮਾਂ ਸੀ। ਉਹ ਪਲ ਭਰ ਵਿਚ ਹੀ ਸਭ ਕੁਝ ਸਮਝ ਗਈ ਸੀ ਕਿ ਗੋਵਰਧਨ ਉਸ ਤੋਂ ਕੀ ਚਾਹੁੰਦਾ ਹੈ। ਤਾਂ ਉਹ ਵੀ ਗੋਵਰਧਨ ਨੂੰ ਪਸੰਦ ਕਰਨ ਲੱਗੀ। ਜਦੋਂ ਗੋਵਰਧਨ ਨੇ ਦੇਖਿਆ ਕਿ ਰਾਧਾ ਪੂਰੀ ਤਰ੍ਹਾਂ ਉਸ ਦੇ ਵੱਸ ਵਿਚ ਹੈ ਤਾਂ ਉਸਨੇ ਰਾਧਾ ਨੂੰ ਭੈਰਵੀ ਸਾਧਨਾ ਬਾਰੇ ਦੱਸਿਆ। ਭੈਰਵੀ ਬਣਨ ਦੇ ਫਾਇਦੇ ਵੀ ਦੱਸੇ। ਇਹ ਭੈਰਵੀ ਕੀ ਹੈ?ਭੈਰਵੀ ਸਾਧਨਾ ਵਿਚ ਔਰਤ ਨੂੰ ਦੇਵੀ ਬਣਾ ਦਿੱਤਾ ਜਾਂਦਾ ਹੈ ਅਤੇ ਉਸਦੀ ਪੂਜਾ ਕੀਤੀ ਜਾਂਦੀ ਹੈ। ਇਸ ਪੂਜਾ ਵਿਚ ਜਿਸ ਔਰਤ ਦੀ ਪੂਜਾ ਹੁੰਦੀ ਹੈ, ਉਸਨੂੰ ਅਤੇ ਪੂਜਾ ਕਰਨ ਵਾਲੇ ਦੋਵਾਂ ਨੂੰ ਅਖੰਡ ਫਲ ਦੀ ਪ੍ਰਾਪਤੀ ਹੁੰਦੀ ਹੈ। ਉਸਨੂੰ ਦੁਨੀਆ ਦੇ ਸਾਰੇ ਐਸ਼ੋ ਆਰਾਮ ਬਿਨਾਂ ਕੁਝ ਕੀਤੇ ਹਾਸਲ ਹੋ ਜਾਂਦੇ ਹਨ। ਤਾਂ ਫਿਰ ਮੈਂ ਤੁਹਾਡੀ ਭੈਰਵੀ ਬਣਨ ਲਈ ਤਿਆਰ ਹਾਂ। ਬੱਸ ਕੁਝ ਖਾਸ ਨਹੀਂ, ਤੁਹਾਨੂੰ ਮੇਰੇ ਨਾਲ ਸ਼ਮਸ਼ਾਨ ਜਾਣਾ ਹੋਵੇਗਾ। ਇਹ ਸਾਧਨਾ ਉਥੇ ਹੀ ਕੀਤੀ ਜਾਂਦੀ ਹੈ। ਤੁਸੀਂ ਡਰੋਗੀ ਤਾਂ ਨਹੀਂ।ਨਹੀਂ, ਜਦੋਂ ਤੁਸੀਂ ਮੇਰੇ ਨਾਲ ਹੋ ਤਾਂ ਡਰਨ ਵਾਲੀ ਕਿਹੜੀ ਗੱਲ ਹੈ?ਠੀਕ ਹੈ, ਤਾਂ ਅਸੀਂ ਕੱਲ ਮੱਸਿਆ ਦੀ ਰਾਤ ਨੂੰ ਭੈਰਵੀ ਸਾਧਨਾ ਕਰਾਂਗੇ। ਤੂੰ ਰਾਤੀ 10 ਵਜੇ ਨਹਾ ਧੋ ਕੇ ਮੇਰੀ ਦੁਕਾਨ ਤੇ ਆ ਜਾਣਾ। ਅਸੀਂ ਦੋਵੇਂ ਇੱਥੋਂ ਸ਼ਮਸ਼ਾਨ ਘਾਟ ਤੁਰਾਂਗੇ। ਤਾਂ ਦੂਜੇ ਦਿਨ ਰਾਤੀ 10 ਵਜੇ ਦੇ ਲੱਗਭੱਗ ਰਾਧਾ ਨਹਾ-ਧੋ ਕੇ ਗੋਵਰਧਨ ਦੇ ਕੋਲ ਪਹੁੰਚ ਗਈ। ਗੋਵਰਧਨ ਪੂਜਾ ਸਮੱਗਰੀ ਲੈ ਕੇ ਸਾਧਾ ਨਾਲ ਰਾਤੀ ਸਾਢੇ 11 ਵਜੇ ਸ਼ਮਸ਼ਾਨ ਪਹੁੰਚ ਗਿਆ। ਮੱਸਿਆ ਦੀ ਕਾਲੀ ਰਾਤ ਹੋਣ ਕਾਰਨ ਚਾਰੇ ਪਾਸੇ ਘੁੱਪ ਹਨੇਰਾ ਸੀ। ਗੋਵਰਧਨ ਨੇ ਸਭ ਤੋਂ ਪਹਿਲਾਂ ਰਾਧਾ ਦੇ ਕੱਪੜੇ ਲੁਹਾਏ ਅਤੇ ਉਸਨੂੰ ਨੁਹਾ ਕੇ ਆਸਣ ਤੇ ਬਿਠਾਇਆ। ਉਸ ਤੋਂ ਬਾਅਦ ਸੜ ਰਹੀ ਚਿਖਾ ਤੋਂ ਅੱਗ ਲੈ ਕੇ ਹਵਨ ਕੀਤਾ ਅਤੇ ਇਕ ਇਕ ਕਰਕੇ ਮੰਤਰ ਪੜ੍ਹਦੇ ਹੋਏ ਭੈਰਵੀ ਬਣੀ ਰਾਧਾ ਤੇ ਪੂਜਾ ਸਮੱਗਰੀ ਚੜ੍ਹਾਉਂਦਾ ਗਿਆ। ਪੂਜਾ ਪੂਰੀ ਹੋਣ ਤੋਂ ਬਾਅਦ ਗੋਵਰਧਨ ਨੇ ਮਾਸ ਅਤੇ ਸ਼ਰਾਬ ਦਾ ਭੋਗ ਲਗਾਉਣ ਤੋਂ ਬਾਅਦ ਖੁਦ ਸੇਵਨ ਕੀਤਾ। ਉਸ ਤੋਂ ਬਾਅਦ ਪੂਜਾ ਦੇ ਦੂਜੇ ਅੰਗ ਵਿਚ ਪ੍ਰਵੇਸ਼ ਕਰਦੇ ਹੋਏ ਭੈਰਵੀ ਬਣੀ ਰਾਧਾ ਨਾਲ ਸਰੀਰਕ ਸਬੰਧ ਬਣਾਏ। ਕਾਫੀ ਦੇਰ ਤੱਕ ਰੰਗਰਲੀਆਂ ਮਨਾਉਣ ਤੋਂਬਾਅਦ ਪੂਜਾ ਪੂਰਨ ਹੋਣ ਤੋਂ ਬਾਅਦ ਚਾਰ ਵਜੇ ਵਾਪਸ ਆਪਣੇ ਘਰ ਆ ਗਿਆ ਅਤੇ ਦੂਜੀ ਮੱਸਿਆ ਦੀ ਰਾਤ ਦਾ ਇੰਤਜ਼ਾਰ ਕਰਨ ਲੱਗਿਆ। ਪਰ ਇਸ ਮੱਸਿਆ ਤੇ ਰਾਧਾ ਭੈਰਵੀ ਬਣਨ ਲਈ ਤਿਆਰ ਨਾ ਹੋਈ। ਤਾਂ ਗੋਵਰਧਨ ਨੇ ਕਿਹਾ, ਕੋਈ ਗੱਲ ਨਹੀਂ ਰਾਧਾ, ਜੇਕਰ ਤੁਹਾਡੀ ਇਹੀ ਇੱਛਾ ਹੈ ਤਾਂ ਮੈਂ ਜਬਰਦਸਤੀ ਨਹੀਂ ਕਰਾਂਗਾ। ਦੋਵਾਂ ਦੇ ਬੇਮੇਲ ਇਸ਼ਕ ਦੇ ਚਰਚੇ ਚਾਰੇ ਪਾਸੇ ਫੈਲ ਗਏ। ਪਰ ਕਿਸੇ ਵਿਚ ਸਾਹਮਣੇ ਆ ਕੇ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਕਿਉਂਕਿ ਸਬਾਰੇ ਜਾਣਦੇ ਸਨ ਕਿ ਉਹ ਇਕ ਤਾਂਤਰਿਕ ਹੈ। ਉਡਦੀਆਂ ਗੱਲਾਂ ਇਕ ਦਿਨ ਰਾਧਾ ਦੇ ਜਵਾਨ ਮੁੰਡੇ ਲਾਲਾ ਦੇ ਕੰਨਾਂ ਵਿਚ ਪਹੁੰਚੀਆਂ ਤਾਂ ਪਹਿਲਾਂ ਤਾਂ ਉਸਨੂੰ ਲੋਕਾਂ ਦੀਆਂ ਗੱਲਾਂ 'ਤੇ ਯਕੀਨ ਨਾ ਹੋਇਆ ਪਰ ਜਦੋਂ ਉਸਨੇ ਰੰਗੇ ਹੱਥੀਂ ਆਪਣੀ ਮਾਂ ਨੂੰ ਗੋਵਰਧਨ ਨਾਲ ਸ਼ੱਕੀ ਹਾਲਤ ਵਿਚ ਪਕੜ ਲਿਆ ਤਾਂ ਉਸਨੂੇ ਮਾਂ ਨੂੰ ਸਮਝਾਇਆ ਅਤੇ ਡਾਂਟਿਆ ਵੀ। ਗੋਵਰਧਨ ਨੂੰ ਵੀ ਮਾਂ ਨਾਲ ਕੋਈ ਰਿਸ਼ਤਾ ਨਾ ਰੱਖਣ ਦੀ ਹਦਾਇਤ ਕੀਤੀ ਅਤੇ ਗੱਲ ਨਾ ਮੰਨਣ ਤੇ ਦੇਖ ਲੈਣ ਦੀ ਧਮਕੀ ਦਿੱਤੀ। ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਕਿ ਅਚਾਨਕ ਰਾਧਾ ਅਤੇ ਗੋਵਰਧਨ ਦੇ ਰਿਸ਼ਤਿਆਂ ਵਿਚਕਾਰ ਲਾਲਾ ਦੀਵਾਰ ਬਣ ਕੇ ਖੜ੍ਹਾ ਹੋ ਗਿਆ। ਇਹ ਨਾ ਤਾਂ ਰਾਧਾ ਨੂੰ ਪਸੰਦ ਸੀ ਅਤੇ ਨਾ ਗੋਵਰਧਨ ਨੂੰ। ਰਾਧਾ ਤਾਂ ਫਿਰ ਵੀ ਇਸ ਕਰਕੇ ਚੁੱਪ ਸੀ ਕਿਉਂਕਿ ਲਾਲਾ ਉਸਦਾ ਮੁੰਡ ਸੀ ਪਰ ਗੋਵਰਧਨ ਕੋਲ ਚੁੱਪ ਰਹਿਣ ਦਾ ਕੋਈ ਖਾਸ ਕਾਰਨ ਨਹੀਂ ਸੀ। ਇਸਕਰਕੇ ਉਹ ਹੁਦ ਲਾਲਾ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਉਣ ਲੱਗਿਆ।ਇਹ ਸੋਚ ਕੇ ਉਸਨੇ ਯੋਜਨਾ ਬਣਾਈ ਕਿ ਉਹ ਕਿਸੇ ਤਰ੍ਹਾਂ ਸਮਝਾ ਕੇ ਲਾਲਾ ਨੂੰ ਆਪਣੇ ਦੁਕਾਨ ਤੇ ਲਿਾਵੇਗਾ ਅਤੇ ਉਸਨੂੰ ਸ਼ਰਾਬ ਵਿਚ ਜ਼ਹਿਰ ਮਿਲਾ ਕੇ ਮਾਰ ਦੇਵੇਗਾ। ਗੋਵਰਧਨ ਹੁਣ ਮੌਕੇ ਦੀ ਭਾਲ ਵਿਚ ਰਹਿਣ ਲੱਗਿਆ ਤਾਂ ਉਸਨੂੰ ਇਹ ਮੌਕਾ 23 ਅਗਸਤ 2007 ਨੂੰ ਉਸ ਸਮੇਂ ਮਿਲ ਗਿਆ, ਜਦੋਂ ਸ਼ਾਮ ਨੂੰ 6 ਵਜੇ ਦੇ ਲੱਗਭੱਗ ਕਿਸੇ ਉਲਝਣ ਵਿਚ ਘਿਰਿਆ ਲਾਲਾ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਗੋਵਰਧਨ ਨੂੰ ਮਿਲ ਗਿਆ। ਉਸਦਾ ਲਟਕਿਆ ਮੂੰਹ ਦੇਖ ਕੇ ਗੋਵਰਧਨ ਨੇ ਉਸਨੂੰ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਉਸਨੇ ਕੋਈ ਜਵਾਬ ਨਾ ਦਿੱਤਾ। ਕੀ ਗੱਲ ਹੈ, ਦੱਸ ਤਾਂ ਸਹੀ, ਗੋਵਰਧਨ ਨੇ ਹੱਥ ਪਕੜ ਕੇ ਪੁੱਛਿਆ।  ਬੱਸ ਐਵੇਂ ਹੀ, ਕੀ ਦੱਸਾਂ, ਤੂੰ ਹੀ ਮੇਰੀ ਪ੍ਰੇਸ਼ਾਨੀ ਦਾ ਕਾਰਨ ਹੈਂ। ਕੀ ਗੱਲ ਮੈਂ ਅਜਿਹਾ ਕੀ ਕਰ ਦਿੱਤਾ?ਹੁਣ ਛੱਡੋ ਪੁਰਾਣੀਆ ਗੱਲਾਂ, ਸਭ ਕੁਝ ਭੁੱਲ ਜਾਓ। ਮੈਂ ਵੀ ਆਪਣੇ ਕੀਤੇ ਤੇ ਸ਼ਰਮਿੰਦਾ ਹਾਂ। ਆਪਣੀ ਇਸ ਗਲਤੀ ਦੇ ਲਈ ਤੇਰੇ ਤੋਂ ਮੁਆਫੀ ਮੰਗਦਾ ਹਾਂ। ਅੱਜ ਤੋਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਤੁਹਾਡੀ ਮਾਂ ਨਾਲ ਕੋਈ ਸਬੰਧ ਨਹੀਂ ਰੱਖਾਂਗਾ।ਗੋਵਰਧਨ ਦੀ ਗੱਲ ਸੁਣ ਕੇ ਲਾਲਾ ਨਾਰਮਲ ਹੋ ਗਿਆ ਅਤੇ ਬੋਲਿਆ, ਇਹ ਤੁਸੀਂ ਕੀ ਕਰ ਰਹੇ ਹੋ, ਤੁਸੀਂ ਮੇਰੇ ਤੋਂ ਵੱਡੇ ਹੋ। ਫਿਰ ਗਲਤੀ ਤਾਂ ਇਨਸਾਨ ਤੋਂ ਹੋ ਹੀ ਜਾਂਦੀ ਹੈ।ਚੱਲ ਫਿਰ ਅੱਜ ਜਾਮ ਹੋ ਜਾਵੇ। ਅੱਜ ਤੋਂ ਅਸੀਂ ਦੋਵੇਂ ਦੋਸਤ ਹੋਏ। ਗੋਵਰਧਨ ਨੇ ਕਿਹਾ। ਪਹਿਲਾਂ ਤਾਂ ਲਾਲਾ ਉਸ ਨਾਲ ਜਾਣ ਲਈ ਤਿਆਰ ਨਾ ਹੋਇਆ, ਪਰ ਗੋਵਰਧਨ ਦੇ ਕਾਫੀ ਜਿੱਦ ਕਰਨ ਤੇ ਲਾਲਾ ਉਸ ਨਾਲ ਦੁਕਾਨ ਤੇ ਚਲਾ ਗਿਆ। ਉਸਨੇ ਪਹਿਲਾਂ ਹੀ ਬਣਾਈ ਯੋਜਨਾ ਮੁਤਾਬਕ ਸ਼ਰਾਬ ਪੀਣ ਦਾ ਇੰਤਜ਼ਾਮ ਕੀਤਾ ਸੀ। ਜਦੋਂ ਗੋਵਰਧਨ ਨੇ ਦੇਖਿਆ ਕਿ ਲਾਲਾ ਨਸ਼ੇ ਵਿਚ ਹੋ ਗਿਅ ਾ ਹੈ ਤਾਂ ਉਸ ਅੰਦਰ ਗਿਆ ਅਤੇ ਜ਼ਹਿਰ ਦੀ ਇਕ ਪੂੜੀ ਲਿਆ ਕੇ ਸ਼ਰਾਬ ਦੀ ਬੋਤਲ ਵਿਚ ਪਾ ਦਿੱਤੀ। ਉਹ ਸ਼ਰਾਬ ਲਿਆ ਕੇ ਫਿਰ ਜ਼ਬਰਦਸਤੀ ਲਾਲਾ ਨੂੰ ਪਿਆ ਦਿੱਤੀ। ਸ਼ਰਾਬ ਵਿਚ ਮਿਲਿਆ ਜ਼ਹਿਰ ਜਦੋਂ ਲਾਲਾ ਦੀਆਂ ਨਸ਼ਾਂ ਵਿਚ ਪਹੁੰਚਿਆ ਤਾ ਉਹ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਦੋਵੇਂ ਹੱਥਾਂ ਨਾਲ ਆਪਣਾ ਗਲਾ ਪਕੜ ਕੇ ਕੁਝ ਕਹਿਣਾ ਚਾਹਿਆ ਪਰ ਉਹ ਕਹਿ ਨਾ ਸਕਿਆ। ਉਸਦੀ ਜ਼ੁਬਾਨ ਹਲਕ ਵਿਚ ਹੀ ਰਹਿ ਗਈ। ਥੋੜ੍ਹੀ ਦੇਰ ਵਿਚ ਨਿਢਾਲ ਹੋ ਕੇ ਫਰਸ਼ ਤੇ ਡਿੱਗ ਪਿਆ, ਤਾਂ ਗੋਵਰਧਨ ਨੇ ਖੱਡਾ ਪੁੱਟਣ ਲਈ ਦੋ ਤਿੰਨ ਮਜ਼ਦੂਰ ਬੁਲਾਏ ਅਤੇ ਲਾਲਾ ਦੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਖੱਡਾ ਪੁੱਟਣ ਨੂੰ ਕਿਹਾ; ਤਾਂ ਮਜ਼ਦੂਰਾਂ ਨੇ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੇ ਗੋਵਰਧਨ ਨੇ ਮਜ਼ਦੂਰਾਂ ਨੂੰ ਧਮਕੀ ਦਿੱਛੀ ਕਿ ਇਯ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਹਨਾਂ ਨੂੰ ਤੰਤਰ ਮੰਤਰ ਨਾਲ ਬਰਬਾਦ ਕਰ ਦੇਵੇਗਾ। ਇਸ ਤੋਂ ਬਾਅਦ ਗੋਵਰਧਨ ਨੇ ਇਕੱਲਿਆਂ ਹੀ ਸੱਤ ਫੁੱਟਦਾ ਡੂੰਘਾ ਟੋਇਆ ਪੁੱਟਿਆ ਅਤੇ ਲਾਸ਼ ਉਸ ਵਿਚ ਰੱਖ ਕੇ ਮਿੱਟੀ ਪਾ ਦਿੱਤੀ। ਫਿਰ ਫਰਸ਼ ਤੇ ਸੀਮਿੰਟ ਬਜਰੀ ਨਾਲ ਪੱਕਾ ਫਰਸ਼ ਲਗਵਾ ਦਿੱਤਾ। ਲਾਲਾ ਨੂੰ ਗੁਆਚਿਆਂ ਤਿੰਨ ਦਿਨ ਹੋ ਗਏ ਅਤੇ ਕਿਤੇ ਨਾ ਮਿਲਿਆ ਤਾਂ 27 ਅਗਸਤ ਨੂੰ ਉਸ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਹੌਲੀ ਹੌਲੀ ਲਾਲਾ ਨੂੰ ਗਾਇਬ ਹੋਇਆਂ ਦੋ ਸਾਲ ਬੀਤ ਗਏ ਪਰ ਕੋਈ ਅਤਾ ਪਤਾ ਨਾ ਲੱਗਿਆ। ਇਸੇ ਵਿਚਕਾਰ ਰਾਧਾ ਦਾ ਦੂਜੇ ਨੰਬਰ ਦਾ ਲੜਕਾ ਸੰਜੇਵੀ ਅੱਜ ਤੋਂ ਲੱਗਭੱਗ ਛੇ ਮਹੀਨੇ ਪਹਿਲਾਂ ਗਾਇਬ ਹੋ ਗਿਆ। ਉਸਦਾ ਵੀ ਕੋਈ ਪਤਾ ਨਾ ਲੱਗਿਆ। ਇਸੇ ਵਿਚਕਾਰ ਆਲੋਟ ਐਸ. ਡੀ. ਓ. ਪੀ. ਦਾ ਟ੍ਰਾਂਸਪਰ ਹੋਣ ਗਿਆ ਅਤੇ ਦੂਜੇ ਨੇ ਆ ਕੇ ਪਿਛਲੇ ਮਾਮਲੇ ਦੇਖੇ ਤਾਂ ਗੁੰਮਸ਼ੁਦਗੀ ਦਾ ਮਾਮਲਾ ਸਾਹਮਣੇ  ਆ ਗਿਆ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਅਪਰਾਧ ਕਥਾਜਦੋਂ ਤਾਂਤਰਿਕ ਦੀਆਂ ਅੱਖਾਂ ਵਿਚ ਪ੍ਰੇਮਿਕਾ ਦਾ ਮੁੰਡਾ ਰੜਕਣ ਲੱਗਿਆ

Currency Converter

Amount:
From:
To:


Gurbani Radio


Gurbani - Sri Harmandir Sahib