
ਦੇਖਣ ਨੂੰ ਉਹ ਸਧਾਰਨ ਲੱਗਦਾ ਸੀ। ਉਸਨੇ ਆਪਣਾ ਨਾਂ ਮੁਖਤਿਆਰ ਦੱਸਿਆ ਸੀ, ਤਾਂ ਉਸਦੇ ਚਿਹਰੇ 'ਤੇ ਵੀ ਅਜੀਬ ਆਤਮ ਵਿਸ਼ਵਾਸ ਸੀ। ਫਿਰ ਜੋ ਉਹ ਕਹਿ ਰਿਹਾ ਸੀ, ਯਕੀਨਨ ਕੋਈ ਪਾਗਲ ਹੀ ਅਜਿਹੀਆਂ ਗੱਲਾਂ ਕਰ ਸਕਦਾ ਸੀ। ਬਲਕਿ ਪਾਗਲ ਵੀ ਸ਼ਾਇਦ ਅਜਿਹਾ ਨਾ ਕਰਦਾ। ਕੋਈ ਵੀ ਗੁਨਾਹ ਕਰਕੇ ਉਸਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ, ਨਾ ਲੁਕੇ ਤਾਂ ਵੱਖਰੀ ਗੱਲ ਹੈ। ਪਰ ਮੁਖਤਿਆਰ ਤਾਂ ਖੁਦ ਕਹਿ ਰਿਹਾ ਸੀ ਕਿ ਉਸਨੇ ਗੁਨਾਹ ਕੀਤਾ ਹੈ, ਉਹ ਵੀ ਕੋਈ ਛੋਟਾ-ਮੋਟਾ ਨਹੀਂ, ਕਤਲ ਦਾ ਗੁਨਾਹ।
ਉਹ ਬਿਨਾਂ ਕਿਸੇ ਘਬਰਾਹਟ ਦੇ ਬੋਲ ਰਿਹਾ ਸੀ। ਉਹ ਵੀ ਪੁਲਿਸ ਦੇ ਸਾਹਮਣੇ ਉਹ ਠਾਣੇ ਜ਼ਿਲ੍ਹੇ ਦੇ ਕਲਿਆਣ ਪੁਰਵ ਤਹਿਤ ਪੁਲਿਸ ਸਟੇਸ਼ਨ ਵਿਚ ਖੜ੍ਹਾ ਸੀ। ਉਸਨੇ ਕਿਹਾ, ਸਾਹਿਬ ਮੈਨੂੰ ਗ੍ਰਿਫਤਾਰ ਕਰ ਲਓ। ਮੈਂ ਹੁਣੇ ਹੁਣੇ ਜ਼ਿੰਦਗੀ ਨਰਕ ਕਰ ਦੇਣ ਵਾਲੀ ਆਪਣੀ ਪਤਨੀ ਦੇਵਰਾਜੀ ਜੈਸਵਾਲ ਦੀ ਹੱਤਿਆ ਕਰ ਦਿੱਤੀ ਹੈ। ਲੋਹੇ ਦੀ ਮੋਟੀ ਰਾਡ ਨਾਲ ਉਸ ਦਾ ਸਿਰ ਫੇਹ ਦਿੱਤਾ ਹੈ। ਉਸਦੀ ਲਾਸ਼ ਮੇਰੇ ਮਕਾਨ ਦੇ ਇਕ ਕਮਰੇ ਵਿਚ ਪਈ ਹੈ। ਉਸਦਾ ਹੱਤਿਆ ਦਾ ਮੈਨੂੰ ਕੋਈ ਗਮ ਨਹੀਂ ਹੈ। ਫਿਰ ਮੁਖਤਿਆਰ ਦੇ ਨਾਲ ਤੁਰੰਤ ਪੁਲਿਸ ਉਸਦੇ ਘਰ ਪਹੁੰਚੀ। ਪੁਲਿਸ ਨੇ ਮੁਖਤਿਆਰ ਦੇ ਮਕਾਨ ਅੰਦਰ ਜਾ ਕੇ ਦੇਖਿਆ ਤਾਂ
ਪਾਇਆ ਕਿ ਕਮਰੇ ਦੇ ਇਕ ਬਿਸਤਰ ਤੇ ਇਕ 40-42 ਸਾਲਾ ਸਾਂਵਲੇ ਰੰਗ ਦੀ ਔਰਤ ਦੀ ਲਸ਼ ਪਈ ਸੀ। ਉਸ ਔਰਤ ਦਾ ਪੂਰਾ ਸਰੀਰ ਖੂਨ ਵਿਚ ਭਿੱਜਿਆ ਪਿਆ ਸੀ। ਸਿਰ ਬੁਰੀ ਤਰ੍ਹਾਂ ਫਟਿਆ ਹੋਇਆ ਸੀ।
ਚਾਰੇ ਪਾਸੇ ਖੂਨ ਹੀ ਖੂਨ ਸੀ। ਬਿਸਤਰ ਦੇ ਕੋਲ ਹੀ ਲੋਹੇ ਦੀ ਰਾਡ ਪਈ ਸੀ, ਜਿਸ ਨਾਲ ਉਸਦੀ ਹੱਤਿਆ ਕੀਤੀ ਗਈ ਸੀ। ਪੁਲਿਸ ਨੇ ਫੋਟੋਗ੍ਰਾਫਰ ਬੁਲਵਾ ਕੇਤਸਵੀਰਾਂ ਲਈਆਂ ਅਤੇ ਫਿਰ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ ਪੜੌਸੀਆਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਮੁਖਤਿਆਰ ਜੈਸਪਾਲ ਅਤੇ ਉਸਦੀ ਪਤਨੀ ਦੇਵਰਾਜੀ ਵਿਚ ਨਹੀਂ ਬਣਦੀ ਸੀ। ਉਹਨਾਂ ਦੇ ਘਰ ਅਕਸਰ ਲੜਾਈ-ਝਗੜਾ ਰਹਿੰਦਾ ਸੀ।
ਸ਼ੁਰੂਆਤ ਵਿਚ ਪੜੌਸੀਆਂ ਨੇ ਕੋਸ਼ਿਸ਼ ਕੀਤੀ ਕਿ ਦੋਵਾਂ ਵਿਚ ਝਗੜਾ ਨਾ ਹੋਵੇ ਪਰ ਅੱਖੜ ਸੁਭਾਅ ਦੇ ਮੁਖਤਿਆਰ ਨੇ ਪੜੌਸੀਆਂ ਦੀ ਇਕ ਨਾ ਸੁਣੀ। ਮੁਖਤਿਆਰ ਤੋਂ ਪੁੱਛਗਿੱਛ ਕਰਨ ਤੇ ਉਸਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ, ਭੈਣ ਅਤੇ ਜੀਜਾ ਆਦਿ ਕਲਿਆਣ ਪੁਰਬ ਵਿਚ ਰਹਿੰਦੇ ਹਨ। ਉਹ ਆਧਾਰਵਾੜੀ ਜੇਲ੍ਹਰੋਡ ਤੇ ਸਥਿਤ ਇਕ ਮਕਾਨ ਵਿਚ ਰਹਿੰਦੇ ਹਨ। ਪੁਲਿਸ ਨੇ ਉਹਨਾਂ ਨੂੰ ਬੁਲਾ ਲਿਆ। ਮਣੀਰਾਮ ਥੋੜ੍ਹੀ ਹੀ ਦੇਰ ਵਿਚ ਆਪਣੇ ਰਿਸ਼ਤੇਦਾਰਾਂ ਨਾਲ ਪੁਲਿਸ ਸਟੇਸ਼ਨ ਪਹੁੰਚਿਆ। ਅਗਲੇ ਦਿਨ ਮੁਖਤਿਆਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਤੇ ਲੈ ਲਿਆ। ਇਸ ਕਤਲ ਕਾਂਡ ਦੀ ਜੋ ਕਹਾਣੀ ਸਾਹਮਣੇ ਆਈ, ਉਹ ਇਸ ਪ੍ਰਕਾਰ ਹੈ- ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਜਿਲ੍ਹੇ ਵਿਚ ਲਾਲਗੰਜ ਤਹਿਸੀਲ ਦੇ ਸਰਾਏਮੋਹਨ ਪਿੰਡ ਦਾ ਮੂਲ ਨਿਵਾਸੀ ਮੁਖਤਿਆਰ ਜੈਸਵਾਲ ਇੱਥੇ ਥਾਣੇ ਜ਼ਿਲ੍ਹੇ ਅਧੀਨ ਤਿਸਾਈਹ ਕਾਲੋਨੀ ਵਿਚ ਰਹਿੰਦਾ ਸੀ।
ਮੁਖਤਿਆਰ ਫਲ-ਸਬਜ਼ੀਆਂ ਦਾ ਵਪਾਰੀ ਸੀ। ਉਸਦਾ ਵਿਆਹ 1990 ਵਿਚ ਨੇੜੇ ਦੇ ਹੀ ਪਿੰਡ ਪਖੜੀ ਨਿਵਾਸੀ ਮਣੀਰਾਮ ਜੈਸਪਾਲ ਦੀ ਲੜਕੀ ਦੇਵਰਾਜੀ ਨਾਲ ਹੋਇਆ ਸੀ। ਮਣੀਰਾਮ ਇੱਥੇ ਕਲਿਆਣ ਪੁਰਬ ਵਿਚ ਆਧਾਰਵਾੜੀ ਜੇਲ੍ਹ ਰੋਡ 'ਤੇ ਸਥਿਤ ਇਕ ਮਕਾਨ ਵਿਚ ਰਹਿੰਦਾ ਸੀ।
ਵਿਆਹ ਤੋਂ ਬਾਅਦ ਦੇਵਰਾਜੀ ਇੱਥੇ ਹੀ ਆ ਗਈ। ਉਸਨੇ ਪੂਰੀ ਗ੍ਰਹਿਸਥੀ ਨੂੰ ਕੁਸ਼ਲਤਾ ਨਾਲ ਸੰਭਾਲਿਆ। ਉਹ ਦੇਖਣ ਵਿਚ ਸੁੰਦਰ ਅਤੇ ਆਕਰਸ਼ਕ ਨਹੀਂ ਸੀ, ਪਰ ਸਰੀਰ ਦੀ ਤਕੜੀ ਸੀ। ਮੁਖਤਿਆਰ ਦਿਨ ਭਰ ਆਪਣੇ ਫਲ-ਸਬਜੀਆਂ ਦੇ ਕਾਰੋਬਾਰ ਵਿਚ ਰਚਿਆ ਰਹਿੰਦਾ ਅਤੇ ਰਾਤ ਨੂੰ ਜਦੋਂ ਘਰ ਮੁੜਦਾ ਤਾਂ ਦੇਵਰਾਜੀ ਉਸਦਾ ਦਰਵਾਜ਼ੇ 'ਤੇ ਇੰਤਜ਼ਾਰ ਕਰਦੀ ਮਿਲਦੀ। ਮੁਖਤਿਆਰ ਨੂੰ ਸਾਹਮਣੇ ਦੇਖ ਕੇ ਦੇਵਰਾਜੀ ਦੀਆਂ ਅੱਖਾਂ ਵਿਚ ਅਜੀਬ ਚਮਕ ਅਤੇ ਬੁੱਲ੍ਹਾਂ ਤੇ ਮੁਸਕਰਾਹਟ ਆ ਜਾਂਦੀ ਸੀ। ਦੇਵਰਾਜੀ ਦੇ ਬੁੱਲ੍ਹਾਂ ਦੀ ਮੁਸਕਰਾਹਟ ਦੇਖ ਕੇ ਮੁਖਤਿਆਰ ਆਪਣੀ ਸਾਰੀ ਥਕਾਵਟ ਭੁੱਲ ਜਾਂਦਾ। ਫਿਰ ਦਰਵਾਜ਼ਾ ਅੰਦਰੋਂ ਬੰਦ ਕਰਕੇ ਗ੍ਰਹਿਸਥੀ 'ਚ ਰੁੱਝ ਜਾਂਦਾ। ਬੜੀ ਹੀ ਸ਼ਾਂਤੀ ਨਾਲ ਦੋਵਾਂ ਦੀ ਜ਼ਿੰਦਗੀ ਲੰਘ ਰਹੀ ਸੀ। ਦੇਖਦੇ ਹੀ ਦੇਖਦੇ ਵਿਆਹ ਨੂੰ ਕਈ ਸਾਲ ਬੀਤ ਗਏ। ਜਦੋਂ ਦੇਵਰਾਜੀ ਦੀ ਗੋਦ ਹਰੀ ਨਾ ਹੋਈ ਤਾਂ ਉਹ ਦੁਖੀ ਰਹਿਣ ਲੱਗੀ।
ਮੁਖਤਿਆਰ ਨੂੰ ਵੀ ਹੈਰਾਨੀ ਸੀ ਕਿ ਸੈਕਸ ਦੀ ਖੇਡ ਵਿਚ ਉਹ ਕਮਜ਼ੋਰ ਨਹੀਂ ਹੈ ਫਿਰ ਉਸਦੀ ਕੁੱਖ ਸੁੰਨੀ ਕਿਉਂ ਹੁੰਦੀ ਹੈ। ਦੁਖੀ ਮੁਖਤਿਆਰ ਦੇ ਕਦਮ ਹੌਲੀ ਹੌਲੀ ਗਲਤ ਪਾਸੇ ਮੁੜਨ ਲੱਗ ਪਏ। ਦੇਵਰਾਜੀ ਵੱਲੋਂ ਹੁਣ ਉਹ ਕੁਝ ਲਾਪਰਵਾਹ ਜਿਹਾ ਦਿੱਸਣ ਲੱਗ ਪਿਆ ਸੀ। ਦੇਵਰਾਜੀ ਇਸਦਾ ਕਾਰਨ ਜਾਣਦੀ ਸੀ। ਇਸ ਕਰਕੇ ਉਸਨੇ ਕਦੀ ਮੁਖਤਿਆਰ ਨੂੰ ਛੱਡਣ ਜਾਂ ਕੁਝ ਪੁੱਛਣ ਦੀ ਹਮਾਕਤ ਨਾ ਕੀਤੀ। ਪਰਸ਼ੂਆਮ ਹੁਣ ਘੇਰ ਵਿਚ ਦੇਰੀ ਨਾਲ ਆਉਂਦਾ ਅਤੇ ਸਵੇਰੇ ਛੇਤੀ ਨਿਕਲ ਜਾਂਦਾ ਸੀ। ਉਸਨੇ ਦੇਵਰਾਜੀ ਨਾਲ ਗੱਲਬਾਤ ਵੀ ਘੱਟ ਕਰ ਦਿੱਤੀ ਸੀ। ਉਹ ਨਸ਼ਿਆਂ ਦੇ ਕਾਰਨ ਅਤੇ ਕੁਝ ਉਮਰ ਵਧਣ ਦੇ ਕਾਰਨ ਹੁਣ ਆਪਣੀ ਪਤਨੀ ਵਿਚ ਘੱਟ ਹੀ ਦਿਲਚਸਪੀ ਦਿਖਾਉਂਦਾ ਸੀ। ਉਸ ਵਿਚ ਹੁਣ ਉਹ ਖਿੱਚ ਵੀ ਨਹੀਂ ਰਹਿ ਗਈ ਸੀ। ਉਸਨੂੰ ਹੈਰਾਨੀ ਸੀ ਕਿ ਰਾਤ ਭਰ ਕਈ-ਕਈ ਵਾਰ ਵਾਸਨਾ ਦੀ ਖੇਡ ਖੇਡਣ ਵਾਲਾ ਮੁਖਤਿਆਰ ਹੁਣ ਦੇਵਰਾਜੀ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਾ ਕਰ ਪਾਉਂਦਾ ਸੀ। ਹੁਣ ਉਸਦਾ ਪੂਰਾ ਸਰੀਰ ਕਿਉਂ ਅਕਸਰ ਦਰਦ ਕਰਦਾ ਰਹਿੰਦਾ ਸੀ?
ਕਿਸੇ ਕੰਮ ਵਿਚ ਉਸਦਾ ਦਿਲ ਕਿਉਂ ਨਹੀਂ ਲੱਗਦਾ ਸੀ? ਉਹ ਮਾਨਸਿਕ ਤੌਰ ਤੇ ਬੇਚੈਨ ਕਿਉਂ ਰਹਿੰਦਾ ਹੈ? ਜ਼ਰੂਰ ਕੁਝ ਗੜਬੜ ਹੈ। ਕਈ ਸਵਾਲ ਉਸਦੇ ਦਿਮਾਗ ਵਿਚ ਆਉਂਦੇ ਜਾਂਦੇ ਅਤੇ ਪਤਾ ਨਹੀਂ ਕਿਉਂ ਉਸਦੇ ਦਿਮਾਗ ਵਿਚ ਇਹ ਗੱਲ ਬੈਠ ਗਈ ਸੀ ਕਿ ਦੇਵਰਾਜੀ ਨੂੰ ਉਹ ਭਰਪੂਰ ਯੌਨ ਸੁਖ ਨਹੀਂ ਦੇ ਪਾਉਂਦਾ।
ਸ਼ਾਇਦ ਇਸ ਕਰਕੇ ਨਰਾਜ਼ ਹੋ ਕੇ ਦੇਵਰਾਜੀ ਨੇ ਉਸ ਤੇ ਜਾਦੂ-ਟੂਣਾ ਕਰ ਦਿੱਤਾ ਹੈ। ਇਸੇ ਜਾਦੂ-ਟੂਣੇ ਦੇ ਕਾਰਨ ਦੇਵਰਾਜੀ ਦੀ ਕੁੱਖ ਵਿਚ ਉਸਦੇ ਪਿਆਰ ਦਾ ਦਿੱਤਾ ਬੀਜ ਪੁੰਗਰ ਨਹੀਂ ਪਾ ਰਿਹਾ ਹੈ। ਇਸੇ ਜਾਦੂ-ਟੂਣੇ ਦੀ ਵਜ੍ਹਾ ਕਾਰਨ ਦੇਵਰਾਜੀ ਦੀ ਕੁੱਖ ਨਹੀਂ ਭਰੀ ਅਤੇ ਉਸ ਦੀ ਬੇਚੈਨੀ ਵਧਦੀ ਹੀ ਚਲੀ ਗਈ। ਭਰਮ ਵਿਚ ਪਿਆਰ ਮੁਖਤਿਆਰ ਇਹ ਭੁੱਲ ਗਿਆ ਕਿ ਉਮਰ ਦੇ ਇਸ ਪੜਾਅ ਅਤੇ ਨਸ਼ਿਆਂ ਦੇ ਕਾਰਨ ਉਸਦੀ ਇਹ ਹਾਲਤ ਹੋਈ ਸੀ।
ਪਰ ਉਸਨੇ ਦੇਵਰਾਜੀ ਤੇ ਸਾਰਾ ਦੋਸ਼ ਮੜ੍ਹਦੇ ਹੋਏ ਉਸਨੂੰ ਬਿਨਾਂ ਵਜ੍ਹਾ ਹੀ ਦੋਸ਼ੀ ਕਰਾਰ ਦੇ ਦਿੱਤਾ। ਦੇਵਰਾਜੀ ਨੇ ਆਪਣੀ ਸਫਾਈ ਦਿੱਤੀ ਅਤੇ ਇਹ ਵੀ ਕਿਹਾ ਕਿ ਜਾਦੂ ਟੂਣਾ ਅੱਜ ਦੇ ਵਿਗਿਆਨਕ ਯੁੱਗ ਵਿਚ ਮੰਨਣਾ ਵੀ ਮੂਰਖਤਾ ਤੋਂ ਘੱਟ ਨਹੀਂ ਪਰ ਪਰਸ਼ੂਾਮ ਦੇ ਮਨ ਵਿਚ ਇਹ ਗੱਲ ਅੰਦਰ ਤੱਕ ਬੈਠ ਗਈ ਸੀ।
ਉਹ ਦੇਵਰਾਜੀ 'ਤੇ ਅਕਸਰ ਜਾਦੂ-ਟੂਣੇ ਦੇ ਦੋਸ਼ ਲਗਾਉਂਦਾ ਅਤੇ ਝਗੜਾ ਕਰਦਾ ਰਹਿੰਦਾ ਸੀ। ਦੇਵਰਾਜੀ ਹੀ ਨਹੀਂ, ਉਸਦੇ ਪੜੌਸੀ ਵੀ ਇਸ ਰੋਜ਼ਾਨਾ ਦੀ ਲੜਾਈ ਤੋਂ ਤੰਗ ਆ ਚੁੱਕੇ ਸਨ, ਫਿਰ ਝਗੜੇ ਤੋਂ ਬਾਅਦ ਮਾਰ ਕੁਟਾਈ, ਗਾਲੀ ਗਲੋਬ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਮੁਖਤਿਆਰ ਕਿਸੇ ਨਾ ਕਿਸੇ ਬਹਾਨੇ ਦੇਵਰਾਜੀ ਨਾਲ ਲੜਦਾ-ਝਗੜਦਾ, ਫਿਰ ਉਸਨੂੰ ਕੁੱਟਣ ਲੱਗਦਾ ਸੀ। ਦੇਵਰਾਜੀ ਵੀ ਉਸਦਾ ਰੱਜ ਕੇ ਵਿਰੋਧ ਕਰਦੀ ਪਰ ਮੁਖਤਿਆਰ ਦੁਆਰਾ ਕੀਤੀ ਜਾਣ ਵਾਲੀ ਮਾਰ-ਕੁਟਾਈ ਤੋਂ ਬਚ ਨਹੀਂ ਪਾਉਂਦੀ ਸੀ।
ਵਾਰਦਾਤ ਦੀ ਰਾਤ ਮੁਖਤਿਆਰ ਆਪਣੀ ਫਲ-ਸਬਜ਼ੀਆਂ ਦੀ ਦੁਕਾਨ ਬੰਦ ਕਰਕੇ ਘਰ ਵੱਲ ਜਾ ਰਿਹਾ ਸੀ, ਤਾਂ ਰਸਤੇ ਵਿਚ ਇਕ ਆਟੇ ਦੀ ਚੱਕੀ ਤੇ ਉਸਨੂੰ ਦੇਵਰਾਜੀ ਨਜ਼ਰ ਆ ਗਈ। ਮੁਖਤਿਆਰ ਉਥੇ ਹੀ ਰੁਕ ਗਿਆ। ਦੇਵਰਾਜੀ ਚੱਕੀ ਤੇ ਆਟਾ ਪਿਸਵਾਉਣ ਆਈ ਸੀ। ਕਣਕ ਪਿਸ ਗਈ ਤਾਂ ਦੇਵਰਾਜੀ ਨੇ ਆਟੋ ਦਾ ਡੱਬਾ ਮੁਖਤਿਆਰ ਨੂੰ ਪਕੜਾ ਦਿੱਤਾ ਅਤੇ ਦੋਵੇਂ ਘਰ ਵੱਲ ਚੱਲ ਪਏ।
ਕੁਝ ਦੂਰ ਜਾਣ ਤੋਂ ਬਾਅਦ ਦੇਵਰਾਜੀ ਨੇ ਮੁੜ ਕੇ ਦੇਖਿਆ ਤਾਂ ਪਾਇਆ ਕਿ ਮੁਖਤਿਆਰ ਹੰਭਦੇ ਹੋਏ ਆਟੇ ਦਾ ਡੱਬਾ ਹੌਲੀ ਹੌਲੀ ਲੈ ਕੇ ਆ ਰਿਹਾ ਸੀ। ਦੇਵਰਾਜੀ ਨੇ ਮੁਖਤਿਆਰ ਨੂੰ ਸਿਰਫ ਇੰਨਾ ਹੀ ਕਿਹਾ, ਸ਼ੇਖੀਆਂ ਤਾਂ ਵੱਡੀਆਂ ਵੱਡੀਆਂ ਮਾਰਦੇ ਹੋ ਅਤੇ ਤੁਹਾਡੀਆਂ ਬੁੱਢੀਆਂ ਹੱਡੀਆਂ ਜਵਾਬ ਦੇ ਰਹੀਆਂ ਹਨ। ਆਟੇ ਦਾ ਡੱਬਾ ਨਹੀਂ ਚੁੱਕਿਆ ਜਾਂਦਾ। ਵੰਡੇ ਮਰਦ ਬਣੇ ਫਿਰਦੇ ਹੋ। ਮੁਖਤਿਆਰ ਇਹ ਸੁਣਦੇ ਹੀ ਬੁਰੀ ਤਰ੍ਹਾਂ ਭੜਕ ਗਿਆ। ਹਾਲਾਂਕਿ ਦੇਵਰਾਜੀ ਨੇ ਆਟੋ ਦੇ ਡੱਬੇ ਦੇ ਵਜਨਅਤੇ ਉਸਦੀ ਚਾਲ ਨੂੰ ਦੇਖਦੇ ਹੋਏ ਬੁੱਢੀਆਂ ਹੱਡੀਆਂ ਦੀ ਗੱਲ ਕਹੀ ਸੀ, ਪਰ ਮੁਖਤਿਆਰ ਨੇ ਇਸਨੂੰ ਉਲਟ ਲੈ ਲਿਆ।
ਉਸਨੂੰ ਸ਼ਾਇਦ ਲੱਗਿਆ ਕਿ ਬਿਸਤਰ ਤੇ ਉਹ ਦੇਵਰਾਜੀ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦਾ, ਸ਼ਾਇਦ ਇਸੇ ਤਕਲੀਫ ਵਿਚ ਦੇਵਰਾਜੀ ਆਟੇ ਦੇ ਡੱਬੇ ਦੇ ਵਜਨ ਦੇ ਬਹਾਨੇ ਉਸ ਤੇ ਗੁੱਸਾ ਉਤਾਰ ਰਹੀ ਹੈ। ਮੁਖਤਿਆਰ ਨੂੰ ਲੱਗਿਆ ਕਿ ਉਸਦੀ ਮਰਦਾਨਗੀ 'ਤੇ ਸੱਟ ਮਾਰੀ ਗਈ ਅਤੇ ਉਹ ਕ੍ਰੋਧ ਵਿਚ ਪਾਗਲ ਹੋ ਗਿਆ। ਉਸਨੇ ਮਨ ਹੀ ਮਨ ਤੈਅ ਕਰ ਲਿਆ ਕਿ ਅੱਜ ਉਹ ਇਸ ਜਾਦੂ-ਟੂਣੇ ਵਾਲੀ ਅਤੇ ਉਸਦੀ ਮਰਦਾਨਗੀ ਦਾ ਮਖੌਲ ਉਡਾਉਣ ਵਾਲੀ ਦੇਵਰਾਜੀ ਨੂੰ ਚੰਗਾ ਸਬਕ ਸਿਖਾਵੇਗਾ। ਉਸਦੇ ਦਿਮਾਗ 'ਤੇ ਸੈਤਾਨ ਸਵਾਰ ਹੋ ਗਿਆ ਸੀ।
ਦੋਵੇਂ ਘਰ ਪਹੁੰਚੇ ਤਾਂ ਆਟੋ ਦਾ ਡੱਬਾ ਇਕ ਕੋਨੇ ਵਿਚ ਸੁੱਟ ਕੇ ਮੁਖਤਿਆਰ ਨੇ ਦਰਵਾਜ਼ਾ ਬੰਦ ਕਰ ਲਿਆ ਅਤੇ ਘਰ ਵਿਚ ਡੰਡਾ ਲੱਭਣ ਲੱਗਿਆ, ਉਦੋਂ ਹੀ ਉਸਦੀ ਨਜ਼ਰ ਇਕ ਕੋਨੇ ਵਿਚ ਪਈ ਲੋਹੇ ਦੀ ਰਾਡ ਤੇ ਪਈ, ਤਾਂ ਉਸਨੇ ਰਾਡ ਚੁੱਕ ਲਈ ਅਤੇ ਦੇਵਰਾਜੀ ਦੇ ਕੋਲ ਆ ਕੇ ਉਸਦਾ ਇਕ ਤੇਜ਼ ਹਮਲਾ ਦੇਵਰਾਜੀ ਦੀ ਖੋਪੜੀ 'ਤੇ ਕੀਤਾ। ਦੇਵਰਾਜੀ ਦੀ ਖੋਪੜੀ ਕਿਸੇ ਤਰਬੂਜ ਵਾਂਗ ਫਟ ਗਈ। ਉਹ ਇਕ ਚੀਖ ਦੇ ਨਾਲ ਬਿਸਤਰ ਤੇ ਡਿੱਗੀ ਅਤੇ ਤੜਫਣ ਲੱਗੀ। ਉਦੋਂ ਹੀ ਪਰਸ਼ੂਆਮ ਨੇ ਉਸਦੀ ਖੋਪੜੀ ਤੇ 3-4 ਵਾਰ ਹੋਰ ਕੀਤੇ। ਇਹਨਾ ਹਮਲਿਆਂ ਤੋਂ ਜ਼ਖਮੀ ਦੇਵਰਾਜੀ ਨੇ ਜਲਦੀ ਹੀ ਦਮ ਤੋੜ ਦਿੱਤਾ। ਕਮਰੇ ਵਿਚ ਚਾਰੇ ਪਾਸੇ ਖੂਨ ਫੈਲ ਗਿਆ। ਪਰਸ਼ੂਆਮ ਨੇ ਨਫਰਤ ਨਾਲ ਦੇਵਰਾਜੀ ਦੀ ਲਾਸ਼ ਵੱਲ ਦੇਖਿਆ, ਫਿਰ ਲੋਹੇ ਦੀ ਰਾਡ ਇਕ ਕੋਨੇ ਵਿਚ ਸੁੱਟ ਕੇ ਮਕਾਨ ਤੋਂ ਬਾਹਰ ਆਇਆ ਅਤੇ ਦਰਵਾਜਾ ਬੰਦ ਕਰਨ ਤੋਂ ਬਾਅਦ ਸਿੱਧਾ ਪੁਲਿਸ ਸਟੇਸਨ ਪਹੁੰਚ ਗਿਆ। ਉਥੇ ਉਸਨੇ ਆਪਣਾ ਜ਼ੁਰਮ ਸਵੀਕਾਰ ਕਰਦੇ ਹੋਏ ਸਰੈਂਡਰ ਕਰ ਦਿੱਤਾ। ਆਪਣੀ ਇਸ ਹਰਕਤ ਤੇ ਉਸ ਨੂੰ ਕੋਈ ਗਮ ਨਹੀਂ ਸੀ।