ਮੁੱਖ ਲੇਖ

Thursday, 13 June 2013 08:24
Print PDF

ਬੱਗਾਂ ਵੇਲਾ ਹੁੰਦਿਆਂ ਜਿਉਂ ਹੀ ਗਾਈਆਂ ਬੱਗ 'ਚੋਂ ਘਰਾਂ ਨੂੰ ਆਈਆਂ ਤਾਂ ਸੱਥ ਵਿੱਚ ਬੈਠੇ ਬਹੁਤੇ ਲੋਕ ਆਪੋ ਆਪਣੇ ਘਰਾਂ ਨੂੰ ਡੰਗਰਾਂ ਲਈ ਪੱਠੇ-ਦੱਥੇ ਦਾ ਕੰਮ ਕਰਨ ਲਈ ਚੱਲ ਪਏ। ਕੁੱਝ ਕੁ ਮਿੰਟਾਂ ਬਾਅਦ ਹੀ ਜਦੋਂ ਪੁਲਿਸ ਵਾਲੇ ਕਈ ਜਣੇ ਸੱਥ ਕੋਲ ਦੀ ਲੰਘੇ ਤਾਂ ਪੰਜੂਆਂ ਦੇ ਚੰਨੇ ਨੂੰ ਸੱਥ 'ਚੋਂ ਉਠ ਕੇ ਜਾਣ ਲੱਗੇ ਨੂੰ ਨਾਥਾ ਅਮਲੀ ਸੱਥ 'ਚ ਆਉਂਦਿਆਂ ਹੀ ਰੋਕ ਕੇ ਕਹਿੰਦਾ, ''ਤੂੰ ਕਿੱਧਰ ਚੱਲਿਐਂ? ਤੂੰ ਤਾਂ ਬਹਿ ਜਾ, ਜਿਹੜੇ ਗਏ ਆ ਏਥੋਂ ਉਹ ਤਾਂ ਭਲਾ ਕੰਮ ਧੰਦੇ ਆਲੇ ਬੰਦੇ ਆ, ਤੂੰ ਕਿਹੜਾ ਪਸੂਆਂ ਨੂੰ ਸੰਨ੍ਹੀ ਕਰਨੀ ਆ। ਬਹਿ ਜਾ, ਬਹਿ ਕੇ ਸੁਣਾ ਕੋਈ ਪਿੰਡ ਦੀ। ਨਾਲੇ ਆਹ ਤਿੰਨ ਚਾਰ ਛਪੌਹਟੇ ਜਿਹੇ ਕਿਧਰੋਂ ਆਏ ਆ ਪਿੰਡ 'ਚ?" ਕੋਲ ਬੈਠਾ ਲਾਣੇਦਾਰਾਂ ਦਾ ਗੇਲਾ ਕਹਿੰਦਾ, ''ਨਾਲੇ ਯਾਰ ਕਹਿੰਦੇ ਸਰਪੈਂਚ ਦੇ ਰੋਕੇ ਵੇ ਆ ਪੁਲਸ ਆਲੇ, ਬਈ ਮੇਰੇ ਪੁੱਛੇ ਤੋਂ ਬਿਨਾਂ ਤੁਸੀਂ ਪਿੰਡ 'ਚ ਵੜਣਾ ਨ੍ਹੀ।" ਗੇਲੇ ਦੀ ਗੱਲ ਸੁਣ ਕੇ ਅਮਲੀ ਨੂੰ ਚੜ੍ਹਗੀਆਂ ਫ਼ਿਰ। ਕਹਿੰਦਾ, ''ਸਰਪੈਂਚ ਦਾ ਗਦੌੜਾ ਫ਼ੇਰਿਆ ਵਿਆ! ਜਦੋਂ ਹੋਰ ਬਥੇਰੇ ਸਰਪੈਂਚ ਐ ਪਿੰਡ 'ਚ ਪੁਲਸ ਨੂੰ ਸੱਦਣ ਆਲੇ।" ਸੋਟੀ ਦੇ ਸਹਾਰੇ ਕੋਲ ਖੜ੍ਹੇ ਬਾਬੇ ਗੰਡਾ ਸਿਉਂ ਨੇ ਗੱਲ ਸੁਣ ਕੇ ਸੱਥ ਵਾਲੇ ਥੜ੍ਹੇ 'ਤੇ ਬੈਠ ਕੇ ਹੈਰਾਨੀ ਨਾਲ ਪੁੱਛਿਆ, ''ਹੋਰ ਕਿਹੜੇ ਸਰਪੈਂਚ ਜੰਮ ਪੇ ਨਮੇਂ?" ਨਾਥੇ ਅਮਲੀ ਦਾ ਇਸ਼ਾਰਾ ਚੰਨੇ ਵੱਲ ਸੀ ਕਿਉਂਕਿ ਚੰਨਾ ਪੁਲਿਸ ਦਾ ਮੁਖ਼ਬਰ ਸੀ ਤੇ ਉਹ ਪੁਲਿਸ ਨੂੰ ਪਿੰਡ 'ਚ ਫ਼ੀਮ

 
Thursday, 06 June 2013 05:35
Print PDF

ਅੱਜ ਪਿੰਡ ਦੀ ਸੱਥ ਵਿੱਚ ਲੋਕ ਨੰਬਰਦਾਰਾਂ ਦੇ ਪਿਆਰੇ ਅਤੇ ਮਾਈ ਰੇਲੋ ਦੀਆਂ ਹੀ ਗੱਲਾਂ ਕਰ ਰਹੇ ਸਨ। ਕੋਈ ਤਾਂ ਪਿਆਰੇ ਦੇ ਹੱਕ ਵਿੱਚ ਪੰਚਾਇਤੀ ਕਰੀ ਜਾ ਰਿਹਾ ਸੀ ਕੋਈ ਮਾਈ ਰੇਲੋ ਦੇ ਹੋਸ਼ਪੁਣੇ ਦੀ ਮਿੱਟੀ ਪੁੱਟੀ ਜਾਂਦਾ ਸੀ, ਕੋਈ ਕੁੱਝ ਤੇ ਕੋਈ ਕੁੱਝ ਕਹਿ ਰਿਹਾ ਸੀ, ਪਰ ਅਸਲ ਗੱਲ ਦਾ ਬਹੁਤਾ ਕਿਸੇ ਨੂੰ ਪਤਾ ਨਹੀਂ ਸੀ। ਸੈਂਗੜਾਂ ਦਾ ਸੁੱਖਾ ਸੱਥ 'ਚ ਆਉਂਦਿਆਂ ਹੀ ਬਾਬੇ ਗੁਰਾ ਸਿਉਂ ਨੂੰ ਕਹਿੰਦਾ, ''ਕਿਉਂ! ਵੇਖਿਆ ਬਾਬਾ, ਕਰ 'ਤੀ ਨਾ ਕਮਾਲ ਨੰਬਰਦਾਰਾਂ ਨੇ। ਇਹ ਤਾਂ ਉਹ ਗੱਲ ਹੋਈ 'ਅਕੇ ਸਿੱਟ ਗਿਆ ਪੱਥਰ ਦੇ ਗੋਲੇ:, ਖੇਡੇ ਆਲਾ ਹੱਦ ਕਰ ਗਿਆ'। ਖ਼ਰਚਾ ਮਾਈ ਰੇਲੋ ਕਰਦੀ ਰਹਿ ਗੀ, ਮੁੰਡੇ ਨੂੰ ਰੋਪਣਾ ਨੰਬਰਦਾਰ ਪੁਆਗੇ।" ਖੇਸ ਦੀ ਬੁੱਕਲ ਮਾਰੀ ਬੈਠੇ ਸੀਤੇ ਮਰਾਸੀ ਨੇ ਬਾਬੇ ਗੁਰਾ ਸਿਉਂ ਨੂੰ ਪੁੱਛਿਆ, ''ਬਾਬਾ! ਤੂੰ ਕੱਲ੍ਹ ਨੰਬਰਦਾਰਾਂ ਦੇ ਘਰੇ ਸੀ ਕਿ ਮਾਈ ਰੇਲੋ ਕੇ?" ਨਾਥਾ ਅਮਲੀ ਸੀਤੇ ਮਰਾਸੀ ਵੱਲ ਕੰਡਿਆਲੀ ਥੋਹਰ ਵਾਂਗੂੰ ਝਾਕ ਕੇ ਬੋਲਿਆ, ''ਨੰਬਰਦਾਰਾਂ ਦੇ ਘਰੇ ਸੀ, ਇਨ੍ਹਾਂ ਦਾ ਗੁਆੜ ਤਾਂ ਮਾਈ ਰੋਲੋ ਤੋਂ ਆਏਂ ਚੱਲਦਾ ਜਿਵੇਂ ਬਾਂਦਰੀ ਅੱਗ ਨੂੰ ਵੇਖ ਕੇ ਡਰਦੀ ਹੁੰਦੀ ਐ।" ਤਾਸ਼ ਖੇਡੀ ਜਾਂਦਾ ਸੋਹਣੇ ਕਾ ਛੱਤਾ ਬਾਜ਼ੀ ਅੱਧ ਵਿਚਾਲੇ ਛੱਡ ਪੱਤੇ ਸੁੱਟ ਕੇ ਬਾਬੇ ਗੁਰਾ ਸਿਉਂ ਕੋਲ

 
Thursday, 30 May 2013 13:16
Print PDF

ਹਰ ਰੋਜ਼ ਸੱਥ ਕੋਲ ਦੀ ਲੰਘਦੇ ਤਿੰਨ ਬੰਦਿਆਂ ਨੂੰ ਵੇਖ ਕੇ ਬਾਬੇ ਭਜਨ ਸਿਉਂ ਨੇ ਥੜ੍ਹੇ ਉਪਰ ਕੋਲ ਬੈਠੇ ਜੰਗੇ ਕੇ ਮੱਖਣ ਨੂੰ ਪੁੱਛਿਆ, ''ਕਿਉਂ ਬਈ ਮੱਖਣਾ! ਹੋ ਜਿਹੜੇ ਬੰਦੇ ਆਉਂਦੇ ਆ, ਇਨ੍ਹਾਂ ਨੂੰ ਤਿੰਨ-ਚਾਰ ਦਿਨ ਹੋ ਗੇ ਐ ਯਾਰ, ਪਤਾ ਨ੍ਹੀ ਕੀਹਦੇ ਜਾਂਦੇ ਆ, ਜਾਣ ਸਾਰ ਮੁੜਿਆਉਂਦੇ ਆ, ਅਗਲੇ ਦਿਨ ਫ਼ਿਰ ਆ ਕੇ ਮੁੜ ਜਾਂਦੇ ਆ। ਯਾਰ ਪਤਾ ਤਾਂ ਕਰੋ ਬਈ ਕੌਣ ਐ ਇਹੇ। ਥੜ੍ਹੇ ਦੇ ਕੋਲ ਖੜ੍ਹਾ ਸੀਤਾ ਮਰਾਸੀ ਕਹਿੰਦਾ, ''ਔਹ ਜਿਹੜੇ ਰੇਹੂ ਕੀ ਪੱਤੀ ਆਲਿਆਂ ਦੇ ਉਤਲੀ ਫ਼ਿਰਨੀ 'ਤੇ ਘਰ ਆ, ਉਨ੍ਹਾਂ 'ਚ ਕਿਸੇ ਦੇ ਜਾਂਦੇ ਆ।" ਨੇਕ ਮੈਂਬਰ ਕਾ ਸੁੱਖਾ ਕਹਿੰਦਾ, ''ਆਉਂਦੇ ਵੀ ਇਹ ਤੜਕੋ ਤੜਕੀ ਐ।" ਬਾਬਾ ਕਹਿੰਦਾ, ''ਉਹ ਤਾਂ ਤੇਰੀ ਗੱਲ ਠੀਕ ਆ, ਪਰ ਯਾਰ ਠੰਢ ਦੇ ਦਿਨ ਐ, ਆਉਂਦੇ ਆ ਤੇ ਆ ਕੇ ਮੁੜ ਜਾਂਦੇ ਆ, ਗੱਲ ਕੀ ਹੋਈ। ਡੱਬੀਆਂ ਵਾਲੀ ਖੇਸੀ ਉੱਤੇ ਲਈ ਬੈਠਾ ਕੈਲੇ ਬੁੜ੍ਹੇ ਕਾ ਲੱਖਾ ਖੇਸੀ ਦੇ ਬੰਬਲ ਵੱਟੀ ਜਾਂਦਾ ਬੋਲਿਆ, ''ਹੁਣ ਤਾਂ ਨੰਘ ਗੇ, ਜਾਂ ਤਾਂ ਮੁੜਦਿਆਂ ਨੂੰ ਪੁੱਛ ਲੋ ਬਈ ਕੌਣ ਓਂ ਤੁਸੀ ਭਾਈ?" ਸੀਤਾ ਮਰਾਸੀ ਕਹਿੰਦਾ, ''ਮਲਾਜਮ ਜੇ ਲੱਗਦੇ ਆ।" ਮੁਲਾਜ਼ਮਾਂ ਦਾ ਨਾਂ ਸੁਣ ਕੇ ਨਾਥਾ ਅਮਲੀ ਪਿੰਡ ਦੀ ਆਕੜ 'ਚ ਬੋਲਿਆ ਜਿਵੇਂ ਆਪਣੀ ਰੂੜੀ 'ਤੇ ਕੁੱਕੜ ਵੀ ਫੜ੍ਹ ਮਾਰ ਜਾਂਦਾ ਹੁੰਦਾ। ਕਹਿੰਦਾ, ''ਮਲਾਜਮ ਐਂ ਤਾਂ ਯਾਰ ਘਰੇ ਤਾਂ ਨ੍ਹੀ ਲੈ ਜਾਣ ਗੇ ਚੱਕ ਕੇ। ਤੁਸੀਂ ਵੀ ਗੱਲਾਂ ਦੇ ਗਲੇਲੇ ਵੱਟਣ ਆਲੇ ਈ ਐਂ। ਜਾਂ ਤਾਂ ਮੁੜਦਿਆਂ ਨੂੰ ਹੋ ਜੋ ਮੂਹਰੇ, ਕਿਹੜਾ ਨਾਹਟ ਗਿਆਰਾਂ ਆ ਬਈ ਉੱਤੇ ਚੜ੍ਹ ਜੂ।" ਗੱਲਾਂ ਕਰਦਿਆਂ ਕਰਦਿਆਂ ਸਰਪੰਚ ਕਰਤਾਰ ਸਿੰਘ ਸੱਥ ਵਿੱਚ ਆ ਕੇ ਕਹਿੰਦਾ, ''ਬਈ ਆਹ ਜਿਹੜੇ ਬੰਦੇ ਐਥੋਂ ਦੀ ਨੰਘ ਕੇ ਗਏ ਐ, ਕੌਣ ਆਂ ਯਾਰ ਇਹੇ?" ਨਾਥਾ ਅਮਲੀ ਸਰਪੰਚ ਨੂੰ ਅੜਬ ਜ਼ੁਬਾਨ 'ਚ ਬੋਲਿਆ, ''ਵੋਟਾਂ ਤਾਂ ਤੂੰ ਪੁਆਲੀਆਂ, ਚੌਂਕੀਦਾਰਾ

 
Thursday, 23 May 2013 05:53
Print PDF

ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੱਥ ਵਿੱਚ ਛੁਰੀ ਮਾਰਾਂ ਦੇ ਦੀਪੇ ਦੀ ਚਰਚਾ ਲੋਕਾਂ ਦੇ ਮੂੰਹਾਂ 'ਤੇ ਉਸੇ ਤਰ੍ਹਾਂ ਹੀ ਬੋਲ ਰਹੀ ਸੀ ਜਿਵੇਂ ਕਈ ਦਿਨਾਂ ਤੋਂ ਦੀਪੇ ਦੇ ਰੁੱਸ ਕੇ ਘਰੋਂ ਜਾਣ ਪਿੱਛੋਂ ਘਰ ਘਰ ਵਿੱਚ ਹੀ ਉਸ ਬਾਰੇ ਗੱਲਾਂ ਹੋ ਰਹੀਆਂ ਸਨ। ਦੀਪੇ ਨੂੰ ਘਰੋਂ ਰੁੱਸ ਕੇ ਗਏ ਨੂੰ ਭਾਵੇਂ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ, ਪਰ ਇਸ ਗੱਲ ਦੀ ਭਾਫ਼ ਨਿੱਕਲੀ ਨੂੰ ਪੰਜ ਸੱਤ ਦਿਨ ਹੀ ਹੋਏ ਸਨ। ਜਿਉਂ ਹੀ ਤਾਰੇ ਮਿਸਤਰੀ ਕਾ ਜੱਗੀ ਸੱਥ ਵਿੱਚ ਆਇਆ ਤਾਂ ਬਾਬੇ ਨੰਦ ਸਿਉਂ ਨੇ ਅੱਖਾਂ ਤੋਂ ਐਨਕਾਂ ਠੀਕ ਕਰਦੇ ਨੇ ਜੱਗੀ ਨੂੰ ਪੁੱਛਿਆ, ''ਕਿਉਂ ਬਈ ਜੱਗੀ! ਆਹ ਛੁਰੀ ਮਾਰਾਂ ਦਾ ਮੁੰਡਾ ਥਿਆ ਗਿਆ ਬਈ?" ਬਾਬੇ ਦੇ ਇਸ ਸਵਾਲ ਦਾ ਜਵਾਬ ਕੋਲ ਬੈਠੇ ਨਾਥੇ ਅਮਲੀ ਨੇ ਘੋਟਵੀਂ ਗੱਲ ਵਿੱਚ ਦਿੱਤਾ, ''ਉਹ ਕਿਤੇ ਥਿਆਉਣ ਵਾਸਤੇ ਗਿਆ ਘਰੋਂ! ਕੰਮ ਤੋਂ ਟਲਦਾ ਕਿਸੇ ਸਕੀਰੀ 'ਚ ਬਹਿ ਗਿਆ ਹੋਣਾ ਜਾ ਕੇ। ਹੋਰ ਚੌਂਹ ਦਿਨਾਂ ਨੂੰ ਆ ਜੂ। ਕਿਹੜਾ ਝੱਲਦਾ ਸਿਆਲ ਦੇ ਦਿਨਾਂ 'ਚ ਕਿਸੇ ਨੂੰ? ਆਪ ਨੂੰ ਤਾਂ ਥਾਂ ਹੁੰਦਾ ਨ੍ਹੀ ਪੈਣ ਨੂੰ, ਦੂਜੇ ਨੂੰ ਕੋਈ ਕਿੱਥੇ ਪਾ ਦੂ ਜੈਪੁਰੀ ਗੱਦਿਆਂ 'ਤੇ? ਨਾਲੇ ਉਹ ਕਿਹੜਾ ਗੁਆਚਿਆ ਵਿਆ, ਅਜੇ ਪੰਜ ਤਾਂ ਦਿਨ ਹੋਏ ਆ ਘਰੋਂ ਗਏ ਨੂੰ, ਏਦੂੰ ਬਾਹਲੇ ਬਾਹਲੇ ਦਿਨ ਤਾਂ ਆਪਣੇ ਅਗਵਾੜ ਆਲੇ ਪਾਲੀ ਤੇ

 
Thursday, 16 May 2013 07:07
Print PDF

ਚੜ੍ਹਦੇ ਸਾਉਣ ਦੇ ਦਿਨਾਂ ਵਿੱਚ ਵੀ ਭਾਵੇਂ ਜੇਠ ਹਾੜ੍ਹ ਵਰਗੀ ਹੀ ਗਰਮੀ ਸੀ ਪਰ ਫਿਰ ਵੀ ਪਿੰਡ ਦੀ ਸੱਥ ਵਿੱਚ ਪੂਰੀ ਰੌਣਕ ਸੀ। ਸੱਥ ਵਿੱਚ ਅੱਜ ਕੁਝ ਵੱਖਰਾ ਵੱਖਰਾ ਜਿਹਾ ਜਾਪਦਾ ਸੀ। ਅਖ਼ਬਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਪ੍ਰਚਾਰ ਕਰੀ ਜਾ ਰਹੇ ਸਨ। ਚੋਣਾਂ ਲੜਣ ਵਾਲਿਆਂ ਦੇ ਭਾਅ ਦੀ ਬਣੀ ਹੋਈ ਸੀ ਕਿ ਕਿਤੇ ਹਾਰ ਨਾ ਜਾਈਏ ਤੇ ਸਰਦਾਰੀ ਕੋਈ ਹੋਰ ਹੀ ਨਾ ਖੋਹ ਕੇ ਲੈ ਜਾਵੇ। ਸੀਰੇ ਮਾਸਟਰ ਨੇ ਸ਼ਹਿਰੋਂ ਆਉਂਦਿਆਂ ਦੋ ਪੰਜਾਬੀ ਦੇ ਅਖ਼ਬਾਰ ਤੋੜ ਮਰੋੜ ਕੇ ਸੱਥ ਵਿੱਚ ਬੈਠੇ ਲੋਕਾਂ ਨੂੰ ਲਿਆ ਫ਼ੜਾਏ। ਅਖ਼ਬਾਰ ਵੇਖ ਕੇ ਤਾਇਆ ਬਘੇਲ ਸਿਉਂ ਕਹਿੰਦਾ, ''ਕਿਉਂ ਬਈ ਮਾਹਟਰ, ਅੱਜ ਕੋਈ ਨਵੀਂ ਖ਼ਬਰ ਲਗਦੀ ਐ 'ਖਬਾਰ 'ਚ, ਜਿਹੜੇ ਦੋ 'ਖਬਾਰ ਲਿਆਂਦੇ ਐ।" ਮਾਸਟਰ ਨੇ ਤਾਏ ਨੂੰ ਝੱਟ ਹਾਂ 'ਚ ਜਵਾਬ ਦਿੱਤਾ, ''ਅੱਜ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਹੀ ਗਾਣੇ ਗਾਈ ਜਾਂਦੇ ਐ ਸਾਰੇ ਅਖ਼ਬਾਰ।" ਕੋਲ ਬੈਠੇ ਸੀਤੇ ਮਰਾਸੀ ਨੇ ਮਾਸਟਰ ਤੇ ਈ ਤੋੜਾ ਝਾੜ ਦਿੱਤਾ, ''ਅਖ਼ਬਾਰ ਤਾਂ ਸਾਰਾ ਮਾਸਟਰ ਨੇ ਪੜ੍ਹ ਕੇ ਘਸਾਅ 'ਤਾ, ਇਹਦੇ ਵਿੱਚ ਕੀ ਰਹਿ ਗਿਆ ਪੜ੍ਹਣ ਨੂੰ। ਇਨ੍ਹਾਂ ਵਿੱਚ ਤਾਂ ਛੱਡਿਆ ਈ ਕੁਸ ਨ੍ਹੀ, ਤਾਹੀਂ ਤਾਂ ਵੱਟ ਖਾਈ ਪਏ ਐ।" ਮਾਸਟਰ ਨੇ ਮੋੜਵੀਂ ਗੱਲ 'ਚ ਝੱਟ ਜਵਾਬ ਦੇ

 

Page 1 of 22

<< Start < Prev 1 2 3 4 5 6 7 8 9 10 Next > End >>
You are here:   Homeਮੁੱਖ ਖਬਰਾਂਮੁੱਖ ਲੇਖ

Currency Converter

Amount:
From:
To:


Gurbani Radio


Gurbani - Sri Harmandir Sahib