Thursday, 28 June 2012 05:16
Print PDF

?????: ?????? ?? ??? ???????? ??
?????? ???? ?????

???? ???? ???? ????????? ???? ???? ????? ?????? ??????? ????? ?? ???????? ???? ????? ??? ??? ???? ?? ????, ??? ?? ?? ????? ??????? ????, ??? ??? ???? ???? ????? ???? ??? ?? ????? ?? ??? ??? ???? ?? ??????? ???? ???? ????? ????????? ??? ?? ????-??????? ???? ???? ?? ??????? ??? ????? ??, ??? ????? ??? ????? ???? ???? ?? ??? ???? ?? ?????? ???? ???? ???? ?? ??????? ???? ????? ??? ???? ????? ??? ???? ???? ?? ??? ??? ?? '???? ?? ??????? ??? ?? ????? ???, ???? ?? ????? ???? ??? ?? ????? ??!' ?? ??? ?? ?????? ??? ???? ????? ???? ?? ???, ??? ??? ?? ????????? ?? ?? ???? ??? ???? ??? ????? ???? ??? ????? '?? ?? ??? ?????, ?????? ???? ???? ??!'
???-?? ???? ??? ??, ?????? ?? ????-????? ???? ?????? ???? ???? ???? ???? ??? ?????? ???-????? ???? ???? ???? ???? ??? ???? ?? ???? ???? ??? ?? ???? ???? ??? ???? ???? ??? ??? ?? ???? ???? ?? ??? ???? ?? ???? ??? ???? ???? ????, ?????-????? ?? ?????? ???? ??! ??? ?? ??? ?? ??? ??? ???, ???, ????? ?? ?? ??? ???? ?????? ?? ??? ???? ?? ?????, ?? ????? ????? ??? ?? ???? ???? ??????? ??? ???? ???? ?? ?? ?? ????? ?? ??? ?? ??????? ?? ????? ??? ???? ????? ??? ??? ??

ਭਲੇ ਕੰਮ ਕਰਨ ਲਈ ਪ੍ਰੇਰਦਾ। ਅਜੇ ਉਹਦਾ ਨਾਮਕਰਨ 'ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ' ਵਜੋਂ ਕਰ ਕੇ ਲੋਕਾਂ ਲਈ ਅਪਹੁੰਚ ਨਹੀਂ ਸੀ ਬਣਾਇਆ ਗਿਆ। ਜੇ ਕਿਸੇ ਦੀ ਗੱਲ ਦੇ ਸੱਚ ਦਾ ਨਿਤਾਰਾ ਕਰਨਾ ਹੁੰਦਾ, ਲੋਕ ਆਖਦੇ, ਖਾ ਵੱਡੇ ਬਾਬੇ ਦੀ ਸਹੁੰ! ਉਹ ਆਪਣੇ ਵੱਡੇ ਤੋਂ ਅਸ਼ੀਰਵਾਦ ਮੰਗਣ ਵਾਂਗ ਬੜੀ ਸਹਿਜਤਾ ਨਾਲ ਆਖਦੇ, ਬਾਬਾ ਸੁੱਖ ਰੱਖੀਂ! ਇਉਂ ਹੀ 'ਬਾਜਾਂ ਵਾਲੇ ਦੀ ਸਹੁੰ' ਤੇ 'ਗੁਰਾਂ ਦੀ ਸਹੁੰ' ਸੀ। ਆਮ ਕਰ ਕੇ, ਕਿਸੇ ਨਿੱਘਰੇ ਹੋਏ ਬੰਦੇ ਤੋਂ ਬਿਨਾਂ, ਅਜਿਹੀ ਸਹੁੰ ਝੂਠੀ ਖਾਣ ਦਾ ਜੇਰਾ ਕੋਈ ਨਹੀਂ ਸੀ ਕਰਦਾ।
ਦੀਵਾਨਾਂ ਸਮੇਂ ਰਾਗਾਂ ਵਾਲੀ ਗਹਿਰਾਈ ਵਿੱਚ ਜਾਏ ਬਿਨਾਂ ਧਿਆਨ ਇਸ ਗੱਲ ਉੱਤੇ ਹੁੰਦਾ ਸੀ ਕਿ ਸਰਲ ਭਾਸ਼ਾ ਸਦਕਾ ਸਰੋਤਿਆਂ ਦੀ ਬਿਰਤੀ ਜੁੜੀ ਰਹੇ। ਮੁਕਤ-ਕੰਠ ਗੂੰਜਵੀਂ ਆਵਾਜ਼ ਵਿੱਚ ਗਾਏ ਰਾਗੀਆਂ, ਕੀਰਤਨੀਆਂ ਦੇ ਸਰਲ-ਸਿੱਧੇ ਬੋਲਾਂ ਦਾ ਜਾਦੂ ਬਾਜੇ ਦੀਆਂ ਮਨਮੋਹਕ ਸੁਰਾਂ, ਚਿਮਟੇ ਦੇ ਨ੍ਰਤਕੀ ਛਣਕਾਟੇ ਅਤੇ ਢੋਲਕੀ ਦੀ ਗੜ੍ਹਕਵੀਂ ਧਮਕ ਨਾਲ ਦੋਗੁਣਾ-ਚੌਗੁਣਾ ਹੋ ਕੇ ਪੂਰੇ ਪਿੰਡ ਦੀ ਪੌਣ ਵਿੱਚ ਰਮ ਜਾਂਦਾ। ਰਾਗੀ ਜਦੋਂ ਗੁਰਬਾਣੀ ਦਾ ਕੀਰਤਨ ਵੀ ਕਰਦੇ, ਆਪਣੀਆਂ ਹੀ ਬਣਾਈਆਂ ਸਰਲ-ਸਾਧਾਰਨ ਟੇਕਾਂ-ਤਰਜ਼ਾਂ ਅਨੁਸਾਰ ਕਰਦੇ। ਬਹੁਤੀਆਂ ਸੂਰਤਾਂ ਵਿੱਚ ਤਾਂ ਉਹ ਬਾਣੀ ਦੇ ਕਿਸੇ ਸ਼ਬਦ-ਸਲੋਕ ਦੀ ਵਿਆਖਿਆ ਕਰ ਕੇ ਉਹਦਾ ਸਾਰ ਆਮ-ਸਮਝ ਬੋਲਾਂ ਵਿੱਚ ਗਾਉਂਦੇ, ਜਿਵੇਂ 'ਫਲ ਨੀਵਿਆਂ ਰੁੱਖਾਂ ਨੂੰ ਲਗਦੇ, ਸਿੰਬਲਾ ਤੂੰ ਮਾਣ ਨਾ ਕਰੀਂ' ਅਤੇ 'ਤੇਰੇ ਨਾਮ ਦੇ ਬਰਾਬਰ ਹੈ ਨੀ, ਖੰਡ ਮਖਿਆਲ ਮਿਸਰੀ'। ਜਾਂ ਫੇਰ ਉਹ ਗੁਰੂ ਸਾਹਿਬ ਦੀ ਅਤੇ ਉਹਨਾਂ ਦੀ ਵਿਚਾਰਧਾਰਾ ਦੀ ਉਸਤਤ ਗਾਉਂਦੇ, ਜਿਵੇਂ 'ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ', 'ਸਾਡੇ ਗੁਰਾਂ ਨੇ ਜਹਾਜ ਬਣਾਇਆ, ਆ ਜੋ ਜੀਹਨੇ ਪਾਰ ਲੰਘਣਾ' ਅਤੇ 'ਰਾਮ, ਵਾਹਿਗੁਰੂ, ਅੱਲਾ ਦਾ ਨਾਮ ਇਕੋ ਐ, ਭਰਮਾਂ ਚ ਪੈ ਗੀ ਦੁਨੀਆ'। ਭਾਰਤੀ ਮਿਥਿਹਾਸ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਦਾ ਸਾਰ-ਤੱਤ ਵੀ ਧਾਰਨਾ ਦੇ ਰੂਪ ਵਿੱਚ ਗਾਇਆ ਜਾਂਦਾ। ਰਾਮ ਦੇ ਨਾਂ ਦੀ ਥਾਂ ਰਿਆਇਆ ਨੂੰ ਆਪਣੇ ਨਾਂ ਦੇ ਜਾਪ ਦਾ ਆਦੇਸ਼ ਦੇਣ ਵਾਲੇ ਹਰਨਾਖ਼ਸ਼ ਵੱਲੋਂ ਇਨਕਾਰੀ ਪੁੱਤਰ ਪ੍ਰਹਿਲਾਦ ਨੂੰ ਅਮਾਨਵੀ ਸਜ਼ਾਵਾਂ ਦਿੱਤੇ ਜਾਣ ਦੀ ਸਾਖੀ, 'ਪਾ ਲੈ ਤੱਤਿਆਂ ਥੰਮ੍ਹਾਂ ਨੂੰ ਜੱਫੀਆਂ, ਦੇਖਾਂ ਤੇਰਾ ਰਾਮ ਰੱਖ ਲਊ!' ਕੌਰਵਾਂ-ਪਾਂਡਵਾਂ ਦੀ ਠੰਡੀ-ਤੱਤੀ ਲੜਾਈ ਵਿੱਚ ਵਿਰੋਧੀ ਧਿਰ ਨੂੰ ਬੇਇੱਜ਼ਤ ਕਰਨ ਲਈ ਦਰੋਪਦੀ ਨੂੰ ਨਿਰਵਸਤਰ ਕਰਨ ਦੇ ਜਤਨ ਸਮੇਂ ਉਹਦੀ ਪੁਕਾਰ, 'ਤੈਨੂੰ ਕ੍ਰਿਸ਼ਨ ਕਿਸੇ ਨੀ ਕਹਿਣਾ, ਜੇ ਮੇਰੇ ਚੀਰ ਲੱਥ ਗਏ!'
ਗੁਰਪੁਰਬ ਵਾਲੇ ਦਿਨ ਪਿੰਡ ਵਿੱਚੋਂ ਦੀ ਜਲੂਸ ਵੀ ਕੱਢਿਆ ਜਾਂਦਾ। ਇਹ ਜਲੂਸ ਅਸਲ ਵਿੱਚ ਚੱਲਦਾ-ਫ਼ਿਰਦਾ ਦੀਵਾਨ ਹੀ ਹੁੰਦਾ। ਸਭ ਤੋਂ ਅੱਗੇ ਉਤਸਾਹੀ ਮੁੰਡੇ ਗੰਧਕ ਤੇ ਪੋਟਾਸ਼ ਦੀਆਂ ਪੁੜੀਆਂ ਦੇ ਪਟਾਕੇ ਪਾਉਂਦੇ ਜਾਂਦੇ। ਮਹਾਰਾਜ ਦੀ ਸਵਾਰੀ ਦੇ ਪਿੱਛੇ ਬਾਜੇ, ਚਿਮਟੇ ਤੇ ਢੋਲਕੀ ਵਾਲੇ ਰਾਗੀ ਸ਼ਬਦ ਤੇ ਧਾਰਨਾਵਾਂ ਪੜ੍ਹਦੇ। ਉਹਨਾਂ ਦੇ ਮਗਰ ਇਸਤਰੀਆਂ ਅਤੇ ਫ਼ੇਰ ਪੁਰਸ਼ ਹੁੰਦੇ। ਲੋਕ ਘਰਾਂ ਵਿਚੋਂ ਬਾਹਰ ਆ ਕੇ ਮੱਥਾ ਟੇਕਦੇ ਅਤੇ ਮਾਇਆ ਭੇਂਟ ਕਰਦੇ। ਸੱਥਾਂ ਤੇ ਹੋਰ ਖੁੱਲ੍ਹੀਆਂ ਥਾਂਵਾਂ ਉੱਤੇ ਜਲੂਸ ਪੜਾਅ ਕਰਦਾ। ਉਥੇ ਕਵੀਸ਼ਰ ਸਮਾਂ ਬੰਨ੍ਹਦੇ ਅਤੇ ਸਾਡੇ ਵਰਗੇ ਪਾੜ੍ਹੇ ਕਿਤੋਂ ਪੜ੍ਹੀਆਂ ਹੋਈਆਂ ਧਾਰਮਿਕ ਕਵਿਤਾਵਾਂ ਸੁਣਾ ਕੇ ਪ੍ਰਸ਼ੰਸਾ ਖਟਦੇ। ਇਉਂ ਸਕੂਲੀ ਅਤੇ ਹੋਰ ਮੰਚਾਂ ਉੱਤੇ ਬੋਲਣ ਦੀ ਉਹਨਾਂ ਦੀ ਝਿਜਕ ਜਾਂਦੀ ਰਹਿੰਦੀ। ਪਿੰਡ ਦਾ ਚੱਕਰ ਲਾਉਣ ਮਗਰੋਂ ਜਲੂਸ ਗੁਰਦੁਆਰੇ ਪਰਤ ਕੇ ਸਮਾਪਤ ਹੋ ਜਾਂਦਾ।
ਸਾਲ ਵਿੱਚ ਦੋ ਵਾਰ ਲਗਦਾ ਇੱਕ ਦੀਵਾਨ ਤਾਂ ਮੇਰੇ ਚੇਤੇ ਵਿੱਚ ਅੱਜ ਵੀ ਸੱਜਰਾ ਹੈ। ਇਹ ਮੇਰੇ ਪਿੰਡ ਤੋਂ ਚਾਰ ਕੁ ਕੋਹ ਵਾਟ 'ਭੁੱਲਰਾਂ ਦੀ ਮਾੜੀ' ਵਿੱਚ ਅੱਸੂ ਅਤੇ ਚੇਤ ਦੀ ਚੌਥ ਤੋਂ ਮਗਰੋਂ ਆਉਣ ਵਾਲੇ ਐਤਵਾਰ ਨੂੰ ਪੂਰੀ ਰਾਤ ਸੱਜਦਾ। ਨੇੜੇ-ਤੇੜੇ ਦੇ ਪਿੰਡਾਂ ਦੇ ਭੁੱਲਰ ਘਰਾਂ ਦੀਆਂ ਸੁਆਣੀਆਂ ਗੁੜ ਵਾਲੀਆਂ ਰੋਟੀਆਂ ਅੰਬ ਦੇ ਅਚਾਰ ਨਾਲ ਪੋਣਿਆਂ ਵਿੱਚ ਬੰਨ੍ਹ ਲੈਂਦੀਆਂ। ਛੇ ਮਹੀਨਿਆਂ ਵਿੱਚ ਜਿਨ੍ਹਾਂ ਦੀ ਗਾਂ-ਮੱਝ ਸੂਈ ਹੁੰਦੀ, ਉਹ ਦਿਨ ਦੇ ਪੂਰੇ ਦੁੱਧ ਦੀ ਖੀਰ ਰਿੰਨ੍ਹਦੀਆਂ। ਨਾਲ ਹੀ ਪ੍ਰਸ਼ਾਦ ਵੀ ਬਣਾ ਲਿਆ ਜਾਂਦਾ। ਘਰ ਵਿੱਚ ਮੰਗਣਾ, ਵਿਆਹ, ਬਾਲ ਦਾ ਜਨਮ ਜਾਂ ਖ਼ੁਸ਼ੀ ਦਾ ਹੋਰ ਕੋਈ ਸਬੱਬ ਬਣਿਆ ਹੁੰਦਾ ਜਾਂ ਮਾੜੀ ਵਿਖੇ ਸੁੱਖੀ ਹੋਈ ਕੋਈ ਸੁੱਖ ਪੂਰੀ ਹੋਈ ਹੁੰਦੀ, ਲੋਕ ਧੰਨਵਾਦੀ ਮੱਥਾ ਟੇਕਣ ਜਾਂਦੇ। ਨਵੇਂ ਵਿਆਹੇ ਜੋੜੇ ਗੰਢਜੋੜਾ ਕਰ ਕੇ ਮਾੜੀ ਦੇ ਸੱਤ ਚੱਕਰ ਕਟਦੇ, ਕੱਚੇ ਤਲਾਅ ਵਿੱਚੋਂ ਸੱਤ ਥੋਬੇ ਗਿੱਲੀ ਮਿੱਟੀ ਦੇ ਕਢਦੇ ਅਤੇ ਸੁੱਕੀ ਮਿੱਟੀ ਦੀਆਂ ਸੱਤ ਝੋਲੀਆਂ 'ਬਲਿੰਦ' ਉੱਤੇ ਚਾੜ੍ਹਦੇ। ਲੋਕ ਮਿੱਠੀਆਂ ਰੋਟੀਆਂ ਤੇ ਖੀਰਾਂ ਵੰਡ ਕੇ ਖਾਂਦੇ। ਇਸ ਮਗਰੋਂ ਮਾੜੀ ਦੇ ਮੋਕਲੇ ਵਿਹੜੇ ਵਿੱਚ ਪੂਰੀ ਰਾਤ ਦਾ ਦੀਵਾਨ ਸਜਦਾ। ਖੁੱਲ੍ਹਾ ਸਮਾਂ, ਰਾਗੀ, ਕਵੀਸ਼ਰ ਤੇ ਹੋਰ ਬੁਲਾਰੇ ਆਪਣੀਆਂ ਰੀਝਾਂ ਲਾਹ ਲੈਂਦੇ। ਵਿੱਚੇ ਅਕਾਲੀ ਰਾਜਨੀਤੀ ਨੂੰ ਮੂੰਹ ਮਾਰਨ ਵਾਲਾ ਕੋਈ ਆਗੂ ਭਾਸ਼ਨ ਵੀ ਝਾੜ ਜਾਂਦਾ। ਨੀਂਦ ਨੂੰ ਰੋਕਣ ਤੋਂ ਅਸਮਰੱਥ ਲੋਕ ਉਥੇ ਹੀ ਟੇਢੇ ਹੋ ਜਾਂਦੇ ਅਤੇ ਢਮਕਾ ਲਾ ਕੇ ਫੇਰ ਬੈਠੇ ਹੋ ਜਾਂਦੇ। ਸਮੇਂ ਵਾਂਗ ਮਾਹੌਲ ਵੀ ਖੁੱਲ੍ਹਾ-ਡੁੱਲ੍ਹਾ ਹੁੰਦਾ। ਲੋਕ ਰਾਗੀਆਂ ਵੇਲੇ ਤਾਂ ਚੁੱਪ ਰਹਿੰਦੇ ਪਰ ਕਵੀਸ਼ਰਾਂ ਤੇ ਬੁਲਾਰਿਆਂ ਨੂੰ ਟੋਕ ਕੇ ਹਾਸਾ-ਠੱਠਾ ਵੀ ਕਰ ਲੈਂਦੇ। ਭਾਸ਼ਾ ਨਾਲ ਸਬੰਧਤ ਇੱਕ ਗੱਲ ਅੱਜ ਵੀ ਜਦੋਂ ਯਾਦ ਆਉਂਦੀ ਹੈ, ਮੈਂ ਇਕੱਲਾ ਹੀ ਹੱਸ ਪੈਂਦਾ ਹਾਂ।
ਸਾਡੇ ਗੁਆਂਢੀ ਪਿੰਡ ਦਾ ਇੱਕ ਕੋਰਾ ਅਨਪੜ੍ਹ ਜਥੇਦਾਰ ਹੁੰਦਾ ਸੀ ਜੋ ਮਾਸਟਰ ਤਾਰਾ ਸਿੰਘ ਅਤੇ ਸੰਤ ਫ਼ਤਿਹ ਸਿੰਘ ਵੇਲੇ ਲੰਮੇ ਸਮੇਂ ਤੱਕ ਅਕਾਲੀ ਦਲ ਦੀ ਕਾਰਜਕਾਰਨੀ ਦਾ ਮੈਂਬਰ ਰਿਹਾ। ਉਹ ਸੀ ਤਾਂ ਭੁੱਲਰ ਪਰ ਨਾਂ ਨਾਲ ਗੋਤ ਦੀ ਥਾਂ ਆਪਣੇ ਪਿੰਡ ਦਾ ਨਾਂ ਲਾਉਂਦਾ ਸੀ। ਪੈਪਸੂ ਨੂੰ ਪੰਜਾਬ ਵਿੱਚ ਮਿਲਾਇਆ ਜਾਣਾ ਸੀ ਅਤੇ ਅਕਾਲੀ ਆਗੂ ਸਿੱਖਾਂ ਦੀ ਬਹੁਗਿਣਤੀ ਵਾਲੇ ਇਸ ਇਕੋ-ਇਕ ਸੂਬੇ ਨੂੰ 'ਸਿੱਖਾਂ ਦਾ ਹੋਮਲੈਂਡ' ਆਖ ਕੇ ਇਹਨੂੰ ਤੋੜੇ ਜਾਣ ਦਾ ਵਿਰੋਧ ਕਰ ਰਹੇ ਸਨ। ਸਾਡਾ ਇਹ ਜਥੇਦਾਰ ਮਾੜੀ ਦੇ ਦੀਵਾਨ ਵਿੱਚ ਗੱਜਿਆ, ''ਸਾਡੀ ਮੰਗ ਹੈ ਕਿ ਸਾਡਾ ਇਹ ਹੋਮਲੇਟ ਕਾਇਮ ਰਹੇ!" ਸਰੋਤਿਆਂ ਵਿਚੋਂ ਸਾਡੇ ਪਿੰਡ ਦਾ ਕਵੀਸ਼ਰ ਚੇਤ ਸਿੰਘ ਬੋਲਿਆ, ''ਉਇ ਜਥੇਦਾਰਾ, ਹੋਮਲੇਟ ਦਾ ਕੀ ਕਰਾਂਗੇ, ਸਨਲੇਟ ਮੰਗ, ਲੀੜੇ ਧੋਇਆ ਕਰਾਂਗੇ!"
ਇਕ ਹੋਰ ਦੀਵਾਨ ਦੀ ਘਟਨਾ ਤਾਂ ਵਾਰ ਵਾਰ ਚੇਤੇ ਵਿਚੋਂ ਉੱਭਰ ਕੇ ਅੱਜ ਦੇ ਸਾਹਿਤਕ ਮਾਹੌਲ ਨਾਲ ਆ ਜੁੜਦੀ ਹੈ। ਤਲਵੰਡੀ ਸਾਬੋ ਦੇ ਵਿਸਾਖੀ ਦੇ ਮੇਲੇ ਦੇ ਦੀਵਾਨ ਵਿੱਚ ਮੇਰਾ ਬਾਲ-ਮਨ ਪ੍ਰਸਿੱਧ ਪ੍ਰਚਾਰਕ ਗਿਆਨੀ ਚੰਨਣ ਸਿੰਘ ਗੁਰਨੇ ਨੂੰ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ। ਦੀਵਾਨ ਮਗਰੋਂ ਮੈਨੂੰ ਆਪਣੇ ਰਿਸ਼ਤੇਦਾਰ ਗਿਆਨੀ ਕੁੰਢਾ ਸਿੰਘ ਨਾਲ, ਜੋ ਆਪ ਵੀ ਮੰਨੇ ਹੋਏ ਪ੍ਰਚਾਰਕ ਸਨ, ਉਹਨਾਂ ਦੇ ਟਿਕਾਣੇ ਜਾ ਕੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਗੱਲਾਂ ਕਰਦਿਆਂ ਉਹਨਾਂ ਨੇ ਪ੍ਰਚਾਰਕਾਂ, ਬੁਲਾਰਿਆਂ ਤੇ ਕਵੀਸ਼ਰਾਂ ਦੀ ਘਟਦੀ ਵਿਦਵਤਾ ਤੇ ਵਧਦੀ ਲਫ਼ਾਫ਼ੇਬਾਜ਼ੀ ਬਾਰੇ ਚਿੰਤਾ ਪ੍ਰਗਟਾਉਂਦਿਆਂ ਇੱਕ ਘਟਨਾ ਸੁਣਾਈ। ਉਹ ਕੋਟਕਪੂਰੇ ਨੇੜਲੇ ਇੱਕ ਪਿੰਡ ਦੇ ਸੱਦੇ ਉੱਤੇ ਦੀਵਾਨ ਲਈ ਪਹੁੰਚੇ। ਉਹਨਾਂ ਨੂੰ ਜਿਸ ਕਮਰੇ ਵਿੱਚ ਬਿਠਾਇਆ ਗਿਆ, ਉਥੇ ਉਹ ਪ੍ਰਸਿੱਧ ਕਵੀਸ਼ਰੀ ਜਥਾ ਵੀ ਬੈਠਾ ਸੀ ਜੋ ਇਸ਼ਤਿਹਾਰ ਵਿੱਚ ਉਹਨਾਂ ਵਾਂਗ ਹੀ ਮੁੱਖ ਬੁਲਾਰਿਆਂ ਵਜੋਂ ਪ੍ਰਚਾਰਿਆ ਗਿਆ ਸੀ। ਇਸ ਦੌਰਾਨ ਪ੍ਰਬੰਧਕਾਂ ਨੇ ਪਿੰਡ ਦਾ ਕੰਮ-ਚਲਾਊ ਕਵੀਸ਼ਰੀ ਜਥਾ ਲਾ ਦਿੱਤਾ ਤਾਂ ਜੋ ਉਹਨਾਂ ਦਾ ਸ਼ੌਂਕ ਵੀ ਪੂਰਾ ਹੋ ਜਾਵੇ ਅਤੇ ਲੋਕ ਵੀ ਜੁੜ ਬੈਠਣ ਤੇ ਟਿਕੇ ਰਹਿਣ। ਗਿਆਨੀ ਜੀ ਨਾਲ ਗੱਲਾਂ ਕਰ ਰਹੇ 'ਅਸਲੀ ਤੇ ਵੱਡੇ' ਕਵੀਸ਼ਰ ਬੇਚੈਨ ਹੋ ਕੇ ਅੱਚਵੀ ਜਿਹੀ ਕਰਨ ਲੱਗ ਪਏ। ਪੁੱਛਿਆ ਤਾਂ ਬੋਲੇ, ''ਕੀ ਦੱਸੀਏ ਜੀ, ਇਹ ਤਾਂ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਾਉਣ ਲੱਗ ਪਏ, ਸਾਡੇ ਵੀ ਪੂਰਾ ਤਾਂ ਬੱਸ ਇਹੋ ਹੀ ਕੰਠ ਹੈ!" ਗਿਆਨੀ ਜੀ ਨੇ ਪੁੱਛਿਆ, ''ਉਸੇ ਕਵੀਸ਼ਰ ਦਾ ਲਿਖਿਆ ਹੋਇਆ ਕਿ ਵੱਖਰਾ?" ਉਹ ਬੋਲੇ, ''ਨਹੀਂ, ਲਿਖਿਆ ਤਾਂ ਉਹ ਸਾਡੇ ਉਸਤਾਦ ਦਾ ਹੈ।" ਗਿਆਨੀ ਜੀ ਤਰਸ, ਪ੍ਰੇਸ਼ਾਨੀ ਅਤੇ ਵਿਅੰਗ ਦੀ ਮਿਲਵੀਂ ਭਾਵਨਾ ਨਾਲ ਬੋਲੇ, ''ਘਬਰਾਉ ਨਾ, ਤੁਸੀਂ ਕਹਿਣਾ, ਸੰਗਤੇ, ਅਸੀਂ ਬਿਧੀ ਚੰਦ ਦੀ ਸਾਖੀ ਸੁਣਾਉਣ ਦੀ ਸਲਾਹ ਕਰ ਕੇ ਆਏ ਸੀ ਪਰ ਸਾਥੋਂ ਪਹਿਲੇ ਵੀਰਾਂ ਤੋਂ ਛੋਟੇ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣ ਕੇ ਮਨ ਇਉਂ ਭਿੱਜ ਗਿਆ ਕਿ ਅਸੀਂ ਵੀ ਉਹੋ ਪ੍ਰਸੰਗ ਸੁਣਾਵਾਂਗੇ। ਉਹਨਾਂ ਵੀਰਾਂ ਦਾ ਰੰਗ ਆਪਣਾ ਸੀ, ਸਾਡਾ ਰੰਗ ਆਪਣਾ ਹੈ!" ਉਹਨਾਂ ਨੇ ਅਜਿਹਾ ਹੀ ਕੀਤਾ ਤੇ ਪਾਰ ਲੱਗ ਗਏ!
ਅੱਜ ਮੈਂ ਜਦੋਂ ਸਾਡੇ ਸਾਹਿਤ ਵਿੱਚ ਸਵੈਪ੍ਰਚਾਰ, ਵੱਟੇ-ਸੱਟੇ ਦੀ ਵਡਿਆਈ ਅਤੇ ਸਵਾਰਥੀ ਮਿੱਤਰਤਾ ਦੇ ਸਹਾਰੇ ਜਾਂ ਤਰਲੇ-ਮਿੰਨਤਾਂ ਨਾਲ ਲਏ ਇਨਾਮਾਂ-ਸਨਮਾਨਾਂ ਨਾਲ ਉੱਚੇ ਬਣ ਬਣ ਬਹਿੰਦੇ ਸਾਹਿਤਕਾਰਾਂ ਦੀਆਂ ਕਲਮਾਂ ਦਾ ਕੱਚ ਦੇਖਦਾ ਹਾਂ ਤਾਂ ਹਰ ਵਾਰ ਉਪਰੋਕਤ ਘਟਨਾ ਚੇਤੇ ਵਿਚੋਂ ਉੱਭਰ ਆਉਂਦੀ ਹੈ!


' ' '

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਚਰਚਾ ਤੇ ਚੇਤਾ

Currency Converter

Amount:
From:
To:


Gurbani Radio


Gurbani - Sri Harmandir Sahib