ਜਿਸ ਤਰ੍ਹਾਂ ਕਿ ਪਿੱਛਲੇ ਹਫ਼ਤੇ ਇਹ ਸੂਚਨਾ ਦਿੱਤੀ ਗਈ ਸੀ ਕਿ ਜੁਲਾਈ ਦੇ ਅੰਤ ਵਿੱਚ, ਡਿਕਸੀ ਗੁਰੂਘਰ ਦੇ ਨੇੜੇ, ਆਈਨੈੱਟ ਕੰਪਿਊਟਰ ਕਲਾਸ ਰੂਮ ਵਿੱਚ ਹਰ ਸਾਲ ਦੀ ਤਰ੍ਹਾਂ, ਇਸ ਵੇਰ ਵੀ, ਕੰਪਿਊਟਰ ਦੀਆਂ ਕਲਾਸਾਂ ਆਰੰਭ ਕੀਤੀਆਂ ਜਾ ਰਹੀਆਂ ਹਨ। ਕੋਈ 70 ਦੇ ਕਰੀਬ ਕੰਪਿਊਟਰ ਸਿੱਖਣ ਦੇ ਇੱਛਕ ਆਪਣਾ ਨਾਂ ਲਿਖਵਾ ਚੁੱਕੇ ਹਨ। ਇਸ ਸਿਖਲਾਈ ਵਿੱਚ ਕੁੱਲ 100 ਸਿੱਖਿਆਰਥੀਆਂ ਨੂੰ ਸਿਖਲਾਈ ਦੇਣ ਦਾ ਪਰਬੰਧ ਕੀਤਾ ਗਿਆ ਹੈ। ਸੋ 30 ਦੇ ਕਰੀਬ ਹੋਰ ਥਾਵਾਂ ਖ਼ਾਲੀ ਹਨ। ਅਗਲੀਆਂ ਕਲਾਸਾਂ, ਜੇ ਕੁਦਰਤ ਨੇ ਆਗਿਆ ਦਿੱਤੀ ਤਾਂ 2013 ਵਿੱਚ, ਇਨ੍ਹਾਂ ਦਿਨਾਂ ਵਿੱਚ ਹੀ ਚੱਲਣਗੀਆਂ। ਸੋ ਹੁਣ ਇੱਕ ਹਫਤੇ ਦਾ ਖੁੰਝੇ ਇੱਛਾਵਾਨਾਂ ਨੂੰ ਹੋਰ ਇੱਕ ਸਾਲ ਦੀ ਉਡੀਕ ਕਰਨੀ ਪਏਗੀ।
ਇਹ ਵੀ ਧਿਆਨਯੋਗ ਸੂਚਨਾ ਦਿੱਤੀ ਹੈ ਕਿ ਇੱਕ ਬੀਬੀ ਰਵਿੰਦਰ ਕੌਰ ਨਾਂ ਦੀ ਵੀ ਇਹ ਸਿੱਖਿਆ ਪਰਾਪਤ ਕਰਨਾ ਚਾਹੁੰਦੀ ਹੈ ਪਰ ਅਸੀਂ ਉਸ ਦੇ ਫ਼ੋਨ ਨੰਬਰ ਦਾ ਰਿਕਾਰਡ ਨਹੀਂ ਰੱਖ ਸਕੇ। ਸੋ ਹੁਣ ਉਸ ਨਾਲ਼ ਸੰਪਰਕ ਕਰਨਾ ਔਖਾ ਹੋ ਗਿਆ ਹੈ। ਕਿਰਪਾ ਕਰ ਕੇ ਉਹ ਫ਼ੋਨ ਕਰ ਕੇ ਆਪਣਾ ਫੋਨ ਨੰਬਰ ਜ਼ਰੂਰ ਲਿਖਵਾ ਦੇਵੇ। ਕਲਾਸਾਂ 30 ਜੁਲਾਈ ਦਿਨ ਸੋਮਵਾਰ ਨੂੰ ਸਵੇਰੇ 9:45 ਉੱਤੇ ਆਰੰਭ ਹੋ ਰਹੀਆਂ ਹਨ। ਉਹ ਸਤਿਕਾਰ ਯੋਗ
ਬੀਬੀ ਸਿੱਧੀ ਉਸ ਕਲਾਸ ਵਿੱਚ ਵੀ ਆ ਸਕਦੀ ਹੈ।
ਇਹ ਕਲਾਸਾਂ ਹਰ ਹਫ਼ਤੇ ਸੋਮਵਾਰ ਅਤੇ ਬੁੱਧਵਾਰ ਨੂੰ ਲੱਗਣਗੀਆਂ। ਜੌਬ ਕਰਨ ਵਾਲ਼ਿਆਂ ਲਈ ਸਮਾਂ ਉਨ੍ਹਾਂ ਦੀ ਲੋੜ ਅਨੁਸਾਰ ਰੱਖਿਆ ਜਾਂਦਾ ਹੈ। ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੀਕਰ 10 ਘੰਟੇ ਦੀ ਸਿਖਲਾਈ ਵਿੱਚ ਦੋ-ਦੋ ਘੰਟੇ ਦੇ ਪੰਜ ਗਰੁੱਪ ਬਣਾਏ ਜਾਂਦੇ ਹਨ। ਇਸ ਗਿਣਤੀ ਨਾਲ਼ ਇਸ ਵੇਰ ਇਹ ਸਿਖਲਾਈ ਹਰ ਗਰੁੱਪ ਲਈ 36 ਘੰਟੇ ਦੀ ਹੋਵੇਗੀ।
ਇਨ੍ਹਾਂ ਕਲਾਸਾਂ ਲਈ ਨਾਂ ਮਾਤਰ 30 ਡਾਲਰ ਪ੍ਰਤੀ ਸਿਖਿਆਰਥੀ ਰਜਿਸਟਰੇਸ਼ਨ ਆਦਿ ਦੇ ਖ਼ਰਚੇ ਵਜੋਂ ਰਕਮ ਰੱਖੀ ਗਈ ਹੈ। ਜਿਸ ਵਿੱਚੋਂ ਗਰੁੱਪ ਫੋਟੋਆਂ, ਸਰਟੀਫੀਕੇਟ, ਸਟੇਸ਼ਨਰੀ ਅਤੇ ਸਮੇਂ-ਸਮੇਂ ਚਾਹ ਪਾਣੀ ਦੇ ਖ਼ਰਚੇ ਆਦਿ ਪੂਰੇ ਕੀਤੇ ਜਾਣਗੇ।
ਇਸ ਸਮੇਂ ਦਾ ਸਿੱਖਿਆਰਥੀਆਂ ਲਈ ਵੱਧ ਤੋਂ ਵੱਧ ਲਾਭ ਦੇਣ ਲਈ ਪਰਬੰਧਕਾਂ ਨੂੰ ਵਾਲੰਟੀਅਰ ਸਹਾਇਕਾਂ ਦੀ ਵੀ ਲੋੜ ਹੈ। ਇਸ ਕਾਰਜ ਲਈ ਵੀ ਛੁੱਟੀਆਂ ਹੋਣ ਕਰ ਕੇ ਸਮਾਂ ਕੱਢ ਸਕਣ ਵਾਲ਼ੇ ਵਿਦਿਆਰਥੀ ਆਪਣਾ ਨਾਂ ਲਿਖਵਾ ਸਕਦੇ ਹਨ। ਉਨ੍ਹਾਂ ਲਈ ਢੁਕਵੇਂ ਵਾਲੰਟੀਅਰ ਸੇਵਾ ਦਾ ਪਰਮਾਣ ਪੱਤਰ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਏਗਾ।
-ਕਿਰਪਾਲ ਸਿੰਘ ਪੰਨੂੰ