Thursday, 18 October 2012 10:55
Print PDF

ਕੁਲਜੀਤ ਕੌਰ
''ਸਾਤਵਿਕ ਮਨ ਨਾਲ ਰੋਜ਼ ਪ੍ਰਾਣਾਯਾਮ ਦਾ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਸੁਖਮਨਾ ਨਾੜੀ ਵਿੱਚੋਂ ਅਸ਼ੱਧੀਆਂ ਕੱਢੀਆਂ ਜਾ ਸਕਣ ਅਤੇ ਇਸ ਵਿੱਚ ਸ਼ੁਧਤਾ ਆ ਸਕੇ।" (ਸ਼ਲੋਕ 6, ਅਧਿਆਏ 2, ਹਠ ਯੋਗ ਪ੍ਰਦੀਪਿਕਾ)
ਇਨਸਾਨ ਦੇ ਸੁਭਾਅ ਜਾਂ ਮਨ ਦੀਆਂ ਤਿੰਨ ਬਿਰਤੀਆਂ ਹਨ। ਤਮਸ, ਰਜਸ ਅਤੇ ਸਤਵ ਮਨ ਦੇ ਤਿੰਨ ਗੁਣ ਦੱਸੇ ਜਾਂਦੇ ਹਨ। ਤਮਸ ਦਰਿਦਰੀ ਮਨ ਦਾ ਲੱਛਣ ਹੈ। ਰਜਸ ਐਕਟਿਵ ਮਨ ਦਾ ਅਤੇ ਸਤਵ ਸਹਿਜ ਮਨ ਦਾ ਲੱਛਣ ਹੈ। ਮਿਸਾਲ ਦੇ ਦੌਰ 'ਤੇ ਕਿਸੇ ਪੱਥਰ ਨੂੰ ਤਮਸ ਕਿਹਾ ਜਾ ਸਕਦਾ ਹੈ, ਇਨਸਾਨ ਨੂੰ ਰਜਸ ਕਿਹਾ ਜਾ ਸਕਦਾ ਹੈ ਅਤੇ ਦੈਵਿਕਤਾ ਨੂੰ ਸਤਵ ਕਿਹਾ ਜਾ ਸਕਦਾ ਹੈ। ਜਿਹੜਾ ਮਨ ਸੁਸਤ ਹੋਵੇ ਅਤੇ ਜਿਸ ਅੰਦਰ ਜਾਗਰੂਕਤਾ ਨਾ ਹੋਵੇ, ਉਸ ਨੂੰ ਤਾਮਸਿਕ ਮਨ ਕਿਹਾ ਜਾਂਦਾ ਹੈ। ਜਿਹੜਾ ਮਨ ਅਜੇ ਡਾਵਾਂਡੋਲ ਹੈ ਅਤੇ ਜਿਹੜਾ ਕਦੇ ਥੋੜ੍ਹੀ ਦੇਰ ਲਈ ਜਾਗਰੂਕਤਾ ਦੀ ਅਵਸਥਾ ਵਿੱਚ ਜਾਂਦਾ ਹੈ ਅਤੇ ਫ਼ੇਰ ਹਨ੍ਹੇਰੇ ਵਿੱਚ ਚਲੇ ਜਾਂਦਾ ਹੈ, ਉਸ ਨੂੰ ਰਾਜਸਿਕ ਮਨ ਕਿਹਾ ਜਾਂਦਾ ਹੈ। ਜਿਹੜਾ ਮਨ ਸਥਿਰ ਅਤੇ ਸਹਿਜ ਹੋਵੇ ਅਤੇ ਜਿਸ ਅੰਦਰ ਨਿਰਵਿਘਨ ਧਿਆਨ ਲਗਾ ਸਕਣ ਦੀ ਸਮਰਥਾ ਆ ਚੁੱਕੀ ਹੋਵੇ, ਉਸ ਨੂੰ ਸਾਤਵਿਕ ਮਨ ਕਿਹਾ ਜਾਂਦਾ ਹੈ। ਜੇ ਵਿਕਾਸ ਦੇ ਨੁਕਤੇ ਤੋਂ ਦੇਖੀਏ ਤਾਂ ਤਮਸ ਵਿਕਾਸ ਦੀ ਪਹਿਲੀ ਸਟੇਜ ਹੈ ਅਤੇ ਇਹੀ ਅੱਗੇ ਰਜਸ ਅਤੇ ਸਤਵ ਤੱਕ ਵਿਕਾਸ ਕਰਦੀ ਹੈ। ਜਦ ਮਨ ਤਮਸ ਸਟੇਜ ਤੇ ਹੁੰਦਾ ਹੈ ਤਾਂ ਉਸ ਅੰਦਰ ਰਜਸ ਅਤੇ ਸਤਵ ਇੱਕ ਸੰਭਾਵਨਾ ਦੇ ਰੂਪ ਵਿੱਚ ਮੌਜੂਦ ਹੁੰਦੇ ਹਨ। ਇਸੇ ਤਰਾਂ ਰਜਸ ਸਟੇਜ ਵਿੱਚ ਤਮਸ ਅਤੇ ਸਤਵ ਦੋਵਾਂ ਦੇ ਅੰਸ਼

ਹੁੰਦੇ ਹਨ। ਜਿੱਥੋਂ ਤੱਕ ਸਤਵ ਅਵਸਥਾ ਦਾ ਸਬੰਧ ਹੈ, ਉਸ ਵਿੱਚ ਤਮਸ ਅਤੇ ਰਜਸ ਕੋਈ ਪ੍ਰਭਾਵ ਨਹੀਂ ਪਾ ਸਕਦੇ।
ਪ੍ਰਾਣਾਯਾਮ ਕਰਨ ਵਾਸਤੇ ਮਨ ਦੀ ਆਦਰਸ਼ਕ ਅਵਸਥਾ ਸਤਵ ਹੈ, ਜਦੋਂ ਮਨ ਸਥਿਰ ਹੋਵੇ ਅਤੇ ਖ਼ਿਆਲ ਦਰ ਖ਼ਿਆਲ ਭਟਕਦਾ ਨਾ ਫ਼ਿਰੇ। ਅਜਿਹੀ ਅਵਸਥਾ ਵਿੱਚ ਸਮੁੱਚਾ ਸਿਸਟਮ ਪ੍ਰਾਣਕ ਊਰਜਾ ਨੂੰ ਗ੍ਰਹਿਣ ਕਰਦਾ ਹੈ। ਜਦੋਂ ਮਨ ਸੁਸਤ ਜਾਂ ਤਾਮਸਿਕ ਹੋਵੇ ਤਾਂ ਕੁੱਝ ਸੂਖਮ ਨਾੜੀਆਂ ਬੰਦ ਹੁੰਦੀਆਂ ਹਨ। ਉਨਾਂ ਅੰਦਰ ਅਸ਼ੁੱਧੀਆਂ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਉਨਾਂ ਵਿੱਚੋਂ ਊਰਜਾ ਨਹੀਂ ਲੰਘ ਸਕਦੀ। ਪਰ ਇਸ ਦਾ ਇਹ ਮਤਲਬ ਨਹੀਂ ਕਿ ਜੇ ਤੁਸੀਂ ਤਾਮਸਿਕ ਹੋ ਤਾਂ ਤੁਸੀਂ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰ ਸਕਦੇ। ਤੁਸੀਂ ਭਾਵੇਂ ਤਾਮਸਿਕ ਹੋਵੋ ਅਤੇ ਭਾਵੇਂ ਰਾਜਸਿਕ, ਊਰਜਾ ਨਾੜੀਆਂ ਦੀਆਂ ਗੰਢਾਂ ਨੂੰ ਦੂਰ ਕਰਨ ਲਈ ਪ੍ਰਾਣਾਯਾਮ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸੇ ਨਾਲ ਤੁਸੀਂ ਤਾਮਸਿਕ ਅਤੇ ਰਾਜਸਿਕ ਅਵਸਥਾਵਾਂ ਤੋਂ ਬਾਹਰ ਆ ਸਕਦੇ ਹੋ। ਜੇ ਮਨ ਸਾਤਵਿਕ ਹੋਵੇ ਤਾਂ ਉਸ ਅੰਦਰ ਚੇਤਨਾ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਸੁਖਮਨਾ ਜਾਗਦੀ ਹੈ ਤਾਂ ਇਹ ਸਤਵ ਦੀ ਪ੍ਰਤੀਕ ਹੈ। ਜਦੋਂ ਪਿੰਗਲਾ ਚੱਲ ਰਹੀ ਹੁੰਦੀ ਹੈ ਤਾਂ ਇਹ ਰਜਸ ਦੀ ਪ੍ਰਤੀਕ ਹੈ ਅਤੇ ਇੜਾ ਜਦੋਂ ਚੱਲਦੀ ਹੈ ਤਾਂ ਇਹ ਤਮਸ ਦੀ ਪ੍ਰਤੀਕ ਹੈ। ਇਸ ਕਰ ਕੇ ਮੰਨਿਆ ਜਾਂਦਾ ਹੈ ਕਿ ਜਦੋਂ ਸੁਖਮਨਾ ਚੱਲ ਰਹੀ ਹੋਵੇ, ਉਦੋਂ ਪ੍ਰਾਣਾਯਾਮ ਦਾ ਅਭਿਆਸ ਕਰਨਾ ਸਭ ਤੋਂ ਵਧੀਆ ਰਹਿੰਦਾ ਹੈ। ਜਦੋਂ ਅਸੀਂ ਦੋਵੇਂ ਨਾਸਾਂ ਰਾਹੀਂ ਕੁਦਰਤੀ ਤੌਰ ਤੇ ਸਾਹ ਲੈ ਰਹੇ ਹੁੰਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇਸ ਵਕਤ ਸੁਖਮਨਾ ਚੱਲ ਰਹੀ ਹੈ। ਅਸੀਂ ਆਮ ਕਰ ਕੇ ਹਮੇਸ਼ਾ ਦੋਵੇਂ ਨਾਸਾਂ ਰਾਹੀਂ ਸਾਹ ਨਹੀਂ ਲੈਂਦੇ। ਅਕਸਰ ਇੱਕ ਨਾਸ ਪੂਰੀ ਤਰਾਂ ਜਾਂ ਅੰਸ਼ਕ ਬੰਦ ਹੁੰਦੀ ਹੈ। ਸਾਇੰਸ ਵਿੱਚ ਇਸ ਨੂੰ ਬਦਲਵੀਂ ਰਾਈਨਾਈਟਿਸ ਕਿਹਾ ਜਾਂਦਾ ਹੈ ਅਤੇ ਯੋਗ ਵਿੱਚ ਸਵਰ।
ਸਵਰ ਯੋਗ ਵਿੱਚ ਇਹ ਮਾਨਤਾ ਹੈ ਕਿ ਸਾਹ ਹਰ ਇੱਕ ਘੰਟੇ ਬਾਅਦ ਇੜਾ ਤੋਂ ਪਿੰਗਲਾ ਵਿੱਚ ਬਦਲਦਾ ਹੈ। ਸਾਇੰਸ ਨੇ ਵੀ ਇਸ ਵਰਤਾਰੇ ਨੂੰ ਨੋਟ ਕੀਤਾ ਹੈ। ਇਸ ਚੀਜ਼ ਨਾਲ ਦਿਮਾਗ ਦੇ ਸੱਜੇ ਅਤੇ ਖੱਬੇ ਹੈਮੀਸਫ਼ੀਅਰ ਜੁੜੇ ਹਨ। ਨਾਸਾਂ ਦੇ ਨਾਲ ਨਾਲ ਹਰ ਘੰਟੇ ਜਾਂ ਨੱਬੇ ਮਿੰਟ ਬਾਅਦ ਦਿਮਾਗ ਦੀ ਗਤੀਵਿਧੀ ਵਿੱਚ ਵੀ ਅਦਲਾ ਬਦਲੀ ਹੁੰਦੀ ਹੈ। ਜਦੋਂ ਸਾਹ ਖੱਬੀ ਨਾਸ ਰਾਹੀਂ ਆ ਜਾ ਰਿਹਾ ਹੁੰਦਾ ਹੈ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਇਸ ਵਕਤ ਇੜਾ ਨਾੜੀ ਅਤੇ ਦਿਮਾਗ ਦਾ ਸੱਜਾ ਹੈਮੀਸਫੀਅਰ ਚੱਲ ਰਹੇ ਹਨ। ਜਦੋਂ ਸਾਹ ਸੱਜੀ ਨਾਸ ਰਾਹੀਂ ਆ ਜਾ ਰਿਹਾ ਹੁੰਦਾ ਹੈ ਤਾਂ ਉਸ ਵਕਤ ਪਿੰਗਲਾ ਅਤੇ ਦਿਮਾਗ ਦਾ ਖੱਬਾ ਹੈਮੀਸਫੀਅਰ ਚੱਲ ਰਿਹਾ ਹੁੰਦਾ ਹੈ।
ਪਿੰਗਲਾ ਨੂੰ ਮਰਦ ਗੁਣ ਅਤੇ ਗਤੀਸ਼ੀਲਤਾ ਦੀ ਪ੍ਰਤੀਕ ਸਮਝਿਆ ਜਾਂਦਾ ਹੈ। ਇੜਾ ਔਰਤ ਗੁਣ ਅਤੇ ਨਿਸ਼ਕ੍ਰਿਅਤਾ ਹੈ। ਦਿਮਾਗ ਦਾ ਖੱਬਾ ਹੈਮੀਸਫੀਅਰ ਉਸੇ ਸਿਧਾਂਤ ਤੇ ਚੱਲਦਾ ਹੈ, ਜਿਸ ਤੇ ਪਿੰਗਲਾ ਚੱਲਦੀ ਹੈ। ਇਹ ਸੂਚਨਾ ਨੂੰ ਤਾਰਕਿਕ ਤਰੀਕੇ ਨਾਲ, ਤਰਤੀਬਵਾਰ ਅਤੇ ਸਮੇਂ ਦੇ ਸਿਧਾਂਤ ਮੁਤਾਬਕ ਇਕੱਠੀ ਕਰਦਾ ਅਤੇ ਸੰਭਾਲਦਾ ਹੈ। ਸੱਜਾ ਹੈਮੀਸਫ਼ੀਅਰ ਅੰਤਰ ਦ੍ਰਿਸ਼ਟੀ, ਮਾਨਸਿਕ ਰਚਨਾਤਮਕਤਾ ਅਤੇ ਸਪੇਸ ਦੇ ਸਿਧਾਂਤ ਮੁਤਾਬਕ ਚੱਲਦਾ ਹੈ। ਜਦੋਂ ਦੋਵੇਂ ਨਾਸਾਂ ਨਾਲੋ ਨਾਲ ਚੱਲ ਰਹੀਆਂ ਹੁੰਦੀਆਂ ਹਨ ਤਾਂ ਉਸ ਵਕਤ ਊਰਜਾ ਇੱਕ ਹੈਮੀਸਫ਼ੀਅਰ ਤੋਂ ਦੂਜੇ ਹੈਮੀਸਫ਼ੀਅਰ ਵਿੱਚ ਤਬਦੀਲ ਹੁੰਦੀ ਰਹਿੰਦੀ ਹੈ। ਇਸ ਵਕਤ ਸਮੁੱਚਾ ਦਿਮਾਗ ਕੰਮ ਕਰ ਸਕਦਾ ਹੈ।
ਸਵਰ ਯੋਗ ਦੇ ਅਨੁਸਾਰ ਜਦੋਂ ਇੜਾ ਚੱਲ ਰਹੀ ਹੋਵੇ ਤਾਂ ਸਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਹੜੇ ਹਲਕੇ ਹੋਣ ਅਤੇ ਜਿਨ੍ਹਾਂ ਲਈ ਮਾਨਸਿਕ ਰਚਨਾਤਮਕਤਾ ਦੀ ਲੋੜ ਹੋਵੇ। ਜਦੋਂ ਪਿੰਗਲਾ ਚੱਲ ਰਹੀ ਹੋਵੇ ਤਾਂ ਉਸ ਵਕਤ ਸਰੀਰਕ ਤਾਕਤ ਵਾਲੇ ਕੰਮ ਕਰਨੇ ਚਾਹੀਦੇ ਹਨ ਅਤੇ ਜਦੋਂ ਸੁਖਮਨਾ ਚੱਲ ਰਹੀ ਹੋਵੇ ਤਾਂ ਉਸ ਵਕਤ ਯੋਗ ਅਭਿਆਸ ਅਤੇ ਧਿਆਨ ਕਰਨਾ ਚਾਹੀਦਾ ਹੈ।
ਨਾੜੀਆਂ ਵਿੱਚ ਪ੍ਰਾਣਕ ਊਰਜਾ ਦੇ ਵਹਾਅ ਨੂੰ ਜਿਹੜੀਆਂ ਗੱਲਾਂ ਪ੍ਰਭਾਵਤ ਕਰਦੀਆਂ ਹਨ, ਉਨਾਂ ਵਿੱਚ ਤਰਜ਼ੇ ਜ਼ਿੰਦਗੀ, ਖਾਣਾ, ਖਾਹਸ਼ਾਂ, ਸੋਚਾਂ ਅਤੇ ਭਾਵਨਾਵਾਂ ਪ੍ਰਮੁਖ ਹਨ। ਹਠ ਯੋਗ ਇੱਕ ਅਜਿਹੀ ਵਿਧੀ ਹੈ, ਜਿਹੜੀ ਸਿੱਧੇ ਰੂਪ ਵਿੱਚ ਨਾੜੀਆਂ ਨੂੰ ਪ੍ਰਭਾਵਤ ਕਰਦੀ ਹੈ ਪਰ ਕਿਸੇ ਵੀ ਇਨਸਾਨ ਦੀ ਸਮੁਚੀ ਜ਼ਿੰਦਗੀ ਦਾ ਵੀ ਇੱਕ ਮਹੱਤਵ ਹੈ। ਜਦੋਂ ਕਿਸੇ ਇਨਸਾਨ ਦੀ ਸਖਸ਼ੀਅਤ ਵਿੱਚ ਸੰਤੁਲਨ ਹੋਵੇ, ਜਦੋਂ ਮਨ ਅਤੇ ਸਰੀਰ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਗਾੜ ਨਾ ਹੋਣ ਤਾਂ ਸਾਹ ਵਿੱਚ ਆਪਣੇ ਆਪ ਸੰਤੁਲਨ ਆ ਜਾਂਦਾ ਹੈ।
ਫੋਨ: 905-595-0658

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਪ੍ਰਾਣਾਯਾਮ ਅਤੇ ਸੁਖਮਨਾ ਨਾੜੀ

Currency Converter

Amount:
From:
To:


Gurbani Radio


Gurbani - Sri Harmandir Sahib