Thursday, 01 November 2012 12:27
Print PDF

(??????? ???? ???? ???? ??? ??) 604-751-1113
??? ???? ??????? ?? ??????? ?? ???? ?? ??? ???? ????? ??? ?? ????? ???? ???? ???? ???? ??? ??????, ''???? ?? ?????! ???? ?? ???? ???? ???? ????? ???, ????? ?? ???? ? ???? ?????? ?? ???? ????? ???? ?? ???? ?????? ???? ?, ????? ???? '? ??? ??, ??? ??? ??? ????? ????? ????? ???" ??? ?? ??? ?? ???? ???? ???? ?? ???? ?? ????? ???? ?????, ''???! ??? ????? ???? ??? ????? ??, ???? ????? ??? ???? ?? ????? ? ???? ? ????? ???? ???? ????? ??? ????? ?? ?????? ??? ??? ?? ????? ?, ??? ??? ??? ????? ?? ?????? ????? '? ???? ?? ??? ????? ????? ?????? ?? ???? ?? ???? ?? ????? ??? ?? ?????? ????? '? ?? ?? ??? ?? ??, ?????? ??? ?? ????? ?????? ?? ???????, ??? ??? ????????????" ???? ????? ??????, ''?????! ?? ?? ???---??? ...  ????" ??? ???? ???? ?? ???? ??????, ''?? ??? ??? ???? ??? ????? ?? ????" ???????? ??? ?????? ???? ???? ???? ??? ?? ????? ???? ???? ????? ?????? ??? ?? ???? ???? ???? ??? ?????, ''?????! ?? ?? ???? ??? ????" ???? ??? ????? ?????? ?? ???? ??????, ''?? ??? ???? ??? ??????, ??? ??? ???? '? ?? ??? ?? ???? ?????, ??? ??? ?? ???? ????" ??? ??? ??? ???? ???? ?? ???? ???? ?? ??? ???? ? ??? ????? ??

 ਤਾਏ ਨਰੈਣ ਸਿਉਂ ਦੇ ਮੁੰਡੇ ਕਾਕੂ ਦੇ ਨਾਲ ਉਸ ਦਿਨ ਦਾ ਹੀ ਰਹਿੰਦਾ ਸੀ ਜਿਸ ਦਿਨ ਦਾ ਕਾਕੂ ਕੈਨੇਡਾ ਤੋਂ ਆਇਆ ਹੋਇਆ ਸੀ। ਸੱਥ ਵਿੱਚ ਆਉਂਦੇ ਹੀ ਰਾਜੇ ਨੂੰ ਨਾਥੇ ਅਮਲੀ ਨੇ ਪੁੱਛਿਆ, ''ਲੈ ਬਈ ਰਾਜਾ ਸਿਆਂ, ਇੱਕ ਗੱਲ ਦੱਸ ਸਾਨੂੰ, ਤਾਏ ਨਰੈਣ ਸਿਉਂ ਦਾ ਕੀ ਹਾਲ ਐ? ਕੀ ਦੱਸਦੈ ਕਾਕੂ, ਤਾਏ ਬਾਰੇ।" ਰਾਜਾ ਵੀ ਫਿੱਟੜੀਆਂ ਦਾ ਫੇਟ ਸੀ, ਗੱਲ ਚੱਕਣ ਨੂੰ ਵੀਹਾਂ ਵਰਗਾ ਸੀ। ਕਹਿੰਦਾ, ''ਕਾਕੂ ਦੀ ਕੀ ਗੱਲ ਕਰਨੀ ਐ, ਉਹ ਤਾਂ ਹੁਣ ਹੋਰ ਦਾ ਹੋਰ ਈ ਬਣਿਆ ਫਿਰਦੈ।" ਰਾਜੇ ਦੀ ਗੱਲ ਤਾਂ ਅਜੇ ਵਿੱਚੇ ਹੀ ਸੀ ਕਿ ਨਾਥਾ ਅਮਲੀ ਪਹਿਲਾਂ ਹੀ ਕੌਡੀ ਕੌਡੀ ਕਰ ਕੇ ਪੈ ਨਿੱਕਲਿਆ ਓਹਨੂੰ। ''ਓਏ ਮੱਦੂਆ ਜਿਆ! ਬਲਦ ਮੂਤਣੇ ਕਿਉਂ ਪਾਈ ਜਾਨੈਂ, ਗੱਲ ਕਰ ਜਿਹੜੀ ਕਰਨ ਆਲੀ ਐ।" ਨਾਥੇ ਅਮਲੀ ਦਾ ਘੂਰਿਆ ਰਾਜਾ ਬਾਬੇ ਤਾਰਾ ਸਿਉਂ ਦੇ ਨੇੜ ਨੂੰ ਹੋ ਕੇ ਕਹਿੰਦਾ, ''ਬਾਬਾ! ਗੱਲ ਤਾਂ ਇਉਂ ਐ, ਜਦੋਂ ਦਾ ਤਾਇਆ ਨਰੈਣ ਸਿਉਂ ਤੇ ਤਾਈ ਕੈਨੇਡੇ ਗਏ ਐ, ਬੱਸ ਓਦੇਂ ਦੇ ਹੀ ਕੰਡਿਆਂ ਆਲੇ ਝਾਫ਼ੇ 'ਚ ਫਸੇ ਬੈਠੇ ਐ।" ਸੀਤਾ ਮਰਾਸੀ ਗੱਲ ਸੁਣ ਕੇ ਰਾਜੇ ਦੇ ਨਾਲ ਇਉਂ ਆ ਲੱਗਿਆ ਜਿਵੇਂ ਵੜੇਵਿਆਂ ਵਾਲੀ ਬੋਰੀ ਚੱਕ ਕੇ ਖੂੰਜੇ ਲਾ ਦੇਈਏ। ''ਸੁਣਾ ਬਈ ਰਾਜਾ ਸਿਆਂ, ਕੰਡਿਆਂ ਦੇ ਝਾਫ਼ੇ ਦੀ ਗੱਲ ਸੁਣਾ।" ਸੀਤਾ ਮਰਾਸੀ ਕੁੱਝ ਹੋਰ ਈ ਟੋਨ 'ਚ ਬੋਲਿਆ। ਰਾਜੇ ਨੇ ਵੀ ਆਪਣੇ ਸਿਰੋਂ ਬਰੋਂ ਟਾਲਦਿਆਂ ਸਾਰੀ ਗੱਲ ਬਾਹਰੋਂ ਆਏ ਕਾਕੂ ਦੇ ਸਿਰ ਹੀ ਮੜ੍ਹ ਦਿੱਤੀ, ''ਮੈਂ ਤਾਂ ਸੁਣੀ ਸੁਣਾਈ ਗੱਲ ਕਰਦਾਂ। ਇੱਕ ਦਿਨ ਮੈਂ ਤੇ ਕਾਕੂ ਉਹਦੀ ਭੂਆ ਕੋਲ ਮੁਕਸਰ ਨੇੜੇ ਕਾਨਿਆਂ ਆਲੀ ਪਿੰਡ ਚਲੇ ਗਏ। ਉੱਥੇ ਜਾ ਕੇ ਕਾਕੂ ਨੇ ਸ਼ਰਾਬ ਪੀ ਲੀ ਬਾਹਲ਼ੀ। ਸ਼ਰਾਬੀ ਹੋਏ ਕਾਕੂ ਨੇ ਲੀਰਾਂ ਦੀ ਖਿੱਦੋ ਆਂਗੂੰ ਸਭ ਕੁੱਝ ਫ਼ਰੋਲ ਕੇ ਰੱਖ ਤਾ। ਕਾਕੂ ਦੀ ਭੂਆ ਦਾ ਪੁੱਤ ਮੇਜਰ ਕਿਤੇ ਪੁੱਛ ਬੈਠਾ, ''ਕੈਨੇਡਾ 'ਚ ਕੀ ਕੰਮ ਕਾਰ ਚਲਦਾ ਫ਼ਿਰ ਬਾਈ ਅੱਜ ਕੱਲ੍ਹ?" ਸ਼ਰਾਬੀ ਹੋਇਆ ਕਾਕੂ ਨਸ਼ੇ ਦੀ ਲੋਰ 'ਚ ਟੁੱਕ ਨੂੰ ਕੁੱਕ ਦੱਸਦਾ ਬੋਲਿਆ, ''ਆਪਣੇ ਬਾਈ ਜੀ ਦੋ ਡੰਪ ਟਰੱਕ ਚਲਦੈ ਐ। ਮੌਰਨਿੰਗ ਜਾਂਦੇ ਐ, ਈਵਨਿੰਗ ਨੂੰ ਦੋ-ਦੋ ਸੌ ਡਾਲਾ ਲੈ ਕੇ ਆ ਜਾਂਦੇ ਐ, ਬੱਸ! ਆਪਾਂ ਵੇਹਲੇ ਆਂ।" ਰਾਤ ਨੂੰ ਜਦੋਂ ਰੋਟੀ-ਰਾਟੀ ਖਾ ਕੇ ਸੌਂ ਗਏ ਤਾਂ ਕਾਕੂ ਦੀ ਭੂਆ ਦੇ ਪੁੱਤ ਮੇਜਰ ਨੇ ਕਿਤੇ ਆਵਦੇ ਸਾਲੇ ਲੱਖੂ ਨੂੰ ਫੋਨ ਕਰ ਲਿਆ ਜੋ ਕੈਨੇਡਾ ਰਹਿੰਦਾ ਸੀ। ਜਦੋਂ ਲੱਖੂ ਨੂੰ ਕਾਕੂ ਦੇ ਡੰਪ ਟਰੱਕਾਂ ਬਾਰੇ ਪੁੱਛਿਆ ਤਾਂ ਲੱਖੂ ਕਹਿੰਦਾ, ''ਕਿਹੜੇ ਡੰਪ ਟਰੱਕ? ਆਪ ਤਾਂ ਕਾਕੂ ਸੈਰ ਸਪੱਟੇ 'ਤੇ ਰਹਿੰਦਾ ਤੇ ਮਾਂ-ਪਿਓ ਨੂੰ ਲੰਚ ਬੈਗ ਫ਼ੜਾਕੇ ਪੱਪੂ ਠੇਕੇਦਾਰ ਦੀ ਵੈਨ ਤੇ ਚੜ੍ਹਾ ਕੇ ਫਾਰਮਾਂ 'ਚ ਤੋਰ ਦਿੰਦਾ, ਉਹ ਵਿਚਾਰੇ ਦੋਨੇ ਜਾਣੇ ਮੌਰਨਿੰਗ ਕੰਮ ਤੇ ਚਲੇ ਜਾਂਦੇ ਐ ਤੇ ਈਵਨਿੰਗ ਨੂੰ ਕਮਾਈ ਕਰਕੇ ਲੈ ਆਉਂਦੇ ਨੇ। ਜਦੋਂ ਦੇ ਉਹ ਕੈਨੇਡਾ ਆਏ ਐ ਇੱਕ ਦਿਨ ਵੀ ਆਰਾਮ ਕਰਕੇ ਨ੍ਹੀ ਵੇਖਿਆ ਉਨ੍ਹਾਂ ਨੇ। ਮੀਂਹ ਪਈ ਜਾਵੇ ਭਾਵੇਂ ਸਨੋਅ ਹੋਵੇ, ਬੱਸ ਫਾਰਮੀਂ ਕੰਮਾਂ 'ਚ ਹੀ ਬੁੱਢੇ ਹੱਡਾਂ ਨਾਲ ਘੋਲ ਕਰੀ ਜਾਂਦੇ ਐ। ਭਲਾਂ ਹੁਣ ਉਨ੍ਹਾਂ ਦੀ ਉਮਰ ਮਿੱਟੀ ਨਾਲ ਮਿੱਟੀ ਹੋਣ ਦੀ ਐ। ਇਹ ਉਨ੍ਹਾਂ ਦੀ ਕਮਾਈ ਤੇ ਚਾਂਭਲਿਆ ਫਿਰਦੈ। ਗੱਲ ਕੀ, ਬਾਪੂ ਬੇਬੇ ਨੂੰ ਈਂ ਡੰਪ ਟਰੱਕ ਦੱਸਦੈ, ਬਈ ਮੇਰੇ ਤਾਂ ਏਹੀ ਡੰਪ ਟਰੱਕ ਐ, ਕਿਹੜੇ ਮੈਨੂੰ ਕਮਾਈ ਕਰਕੇ ਲਿਆਕੇ ਦਿੰਦੇ ਐ, ਹੋਰ ਕਿਹੜੇ ਪਾ ਲੇ ਏਹਨੇ ਬੱਤੀ ਟਾਇਰੇ ਟਰਾਲੇ। ਬੱਸ ਗੱਲ ਤਾਂ ਇਹ ਐ।" ਗੱਲਾਂ ਕਰਦਿਆਂ ਦੌਰਾਨ ਸੱਥ ਦੇ ਸਾਹਮਣੇ ਗੇਲੇ ਮੈਂਬਰ ਦੇ ਘਰੋਂ ਉਹਦੇ ਮੁੰਡੇ ਨੇ ਦਰ 'ਚ ਖੜ੍ਹ ਕੇ 'ਵਾਜ ਮਾਰੀ, ''ਭਾਪਾ! ਘਰੇ ਆ ਜਾ, ਬਾਪੂ ਭੂਆ ਕੋਲੋਂ ਆ ਗਿਆ।" ਗੇਲੇ ਦੇ ਮੁੰਡੇ ਦੀ 'ਵਾਜ ਸੁਣ ਕੇ ਨਾਥੇ ਅਮਲੀ ਨੇ ਗੇਲੇ ਮੈਂਬਰ ਤੇ ਤੋੜਾ ਝਾੜ 'ਤਾ, ''ਜਾਹ ਵੀ ਮਿੰਬਰਾ, ਸੋਡਾ ਵੀ ਡੰਪ ਟਰੱਕ ਆ ਗਿਆ। ਬੁੜ੍ਹੇ ਬੁੜ੍ਹੀਆਂ ਨੂੰ ਡੰਪ ਟਰੱਕ ਆਖਦੇ ਸੁਣਕੇ ਬਾਬਾ ਭਜਨਾਂ ਤੇ ਨਾਜਰ ਬੁੜ੍ਹਾ ਕੋਲ ਬੈਠੇ ਤਾਰਾ ਸਿਉਂ ਦੀ ਘਸੀ ਜੁੱਤੀ ਵੇਖ ਕੇ ਉਹਦੇ ਮੁੰਡੇ ਬਿੱਲੂ ਦਾ ਨਾਂ ਲੈ ਕੇ ਕਹਿਣ ਲੱਗੇ, ''ਤਾਰਾ ਸਿਆਂ! ਆਹ ਦੇਖ, ਬਿੱਲੂ ਦੇ ਡੰਪ ਟਰੱਕ ਦੇ ਤਾਂ ਟਾਇਰ ਹੀ ਘਸੇ ਪਏ ਐ, ਇਹ ਕੀ ਕਮਾਈ ਕਰਨਗੇ।" ਨਾਥਾ ਅਮਲੀ ਫ਼ੇਰ ਖੜਕਿਆ ਲੀਲੂ ਦੇ ਸਪੀਕਰ ਵਾਂਗੂੰ, ''ਇਹ ਡੰਪ ਟਰੱਕ ਤਾਂ ਯੂਨੀਅਨ 'ਚ ਆਉਣ ਵਾਸਤੇ ਈ ਰੱਖਿਐ, ਇਹਨੇ ਕਿਹੜਾ ਗੁਆਟੀ ਨੂੰ ਜਾਣੈ।" ਏਨੇ ਨੂੰ ਬਾਬੇ ਭਜਨੇ ਦਾ ਪੋਤਾ ਸੱਥ ਵਿੱਚ ਆ ਕੇ ਉਹਨੂੰ ਕਹਿਣ ਲੱਗਾ, ''ਬਾਪੂ! ਬੇਬੇ ਨੇ ਆਖਿਆ ਨਿਆਈਂ ਚੋਂ ਜਾ ਕੇ ਸਾਗ ਤੋੜ ਕੇ ਲਿਆਦੇ।" ਬੇਬੇ ਦਾ ਹੁਕਮ ਸੁਣ ਕੇ ਜਿਉਂ ਹੀ ਬਾਬਾ ਭਜਨਾਂ ਸਾਗ ਤੋੜਨ ਨਿਆਈਂ ਵੱਲ ਨੂੰ ਡੰਪ ਟਰੱਕ ਬਣਕੇ ਤੁਰਿਆ ਤਾਂ ਬਾਕੀ ਦੀ ਸੱਥ ਵੀ ਇਉਂ ਵੇਹਲੀ ਹੋ ਗਈ ਜਿਵੇਂ ਸ਼ਾਮ ਨੂੰ ਯੂਨੀਅਨ ਚੋਂ ਟਰੱਕ ਆਪੋ ਆਪਣੇ ਘਰਾਂ ਨੂੰ ਚੱਲ ਪੈਂਦੇ ਹਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਮੁੱਖ ਲੇਖਪਿੰਡ ਦੀ ਸੱਥ ਵਿੱਚੋਂ-10

Currency Converter

Amount:
From:
To:


Gurbani Radio


Gurbani - Sri Harmandir Sahib