
ਉਂਝ ਇਹ ਕਮਾਲ ਦੀ ਗੱਲ ਹੈ ਕਿ ਫ਼ਿਲਮੀ ਹੀਰੋਇਨਾਂ, ਸਾਰੀ ਉਮਰ ਕਦੇ ਵੀ ਹੀਰੋਇਨ ਬਣਨ ਦੀ ਤਿਆਰੀ ਨਹੀਂ ਕਰਦੀਆਂ ਰਹੀਆਂ, ਬੇਸ਼ੱਕ ਉਨ੍ਹਾਂ ਦੀਆਂ ਪਹਿਲੀਆਂ ਪੀੜ੍ਹੀਆਂ ਫ਼ਿਲਮਾਂ ਨਾਲ ਜੁੜੀਆਂ ਰਹੀਆਂ ਹੋਣ। ਇਨ੍ਹਾਂ ਮੁਟਿਆਰਾਂ ਨੇ ਆਪਣੀ ਹਾਇਰ ਐਜੂਕੇਸ਼ਨ ਮੁਕੰਮਲ ਕੀਤੀ ਤੇ ਫਿਰ ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ 'ਚ ਬ੍ਰੇਕ ਮਿਲ ਗਈ ਅਤੇ ਉਹ ਹੀਰੋਇਨਾਂ ਬਣ ਗਈਆਂ। ਆਓ, ਨਜ਼ਰ ਮਾਰਦੇ ਹਾਂ ਕੁਝ ਅੱਜ ਦੀਆਂ ਅਭਿਨੇਤਰੀਆਂ 'ਤੇ ਜਿਨ੍ਹਾਂ ਨੇ ਆਪਣੀ ਪੜ੍ਹਾਈ 'ਚ ਵੀ ਕੋਈ ਕਸਰ ਨਹੀਂ ਰਹਿਣ ਦਿੱਤੀ।
ਅੰਮ੍ਰਿਤਾ ਪੁਰੀ : ਮਾਸ ਕਮਿਊਨੀਕੇਸ਼ਨਜ਼ 'ਚ ਪੋਸਟ ਗ੍ਰੈਜੂਏਟ
ਅੰਮ੍ਰਿਤਾ ਪੁਰੀ ਦਾ ਪਿਛੋਕੜ ਫ਼ਿਲਮੀ ਪਰਿਵਾਰ ਵਾਲਾ ਨਹੀਂ ਅਤੇ ਉਸ ਦੇ ਪਿਤਾ ਅਦਿੱਤਿਆ ਪੁਰੀ ਐੱਚ. ਡੀ. ਐੱਫ. ਸੀ. ਬੈਂਕ ਦੇ ਮੈਨੇਜਿੰਗ ਡਾਇਰੈਕਟਰ ਹਨ। ਮੁੰਬਈ 'ਚ ਰਹਿਣ ਦੇ ਬਾਵਜੂਦ ਉਹ ਫ਼ਿਲਮਾਂ ਵਿਚ ਜਾਣ ਬਾਰੇ ਨਹੀਂ ਸੀ ਸੋਚਦੀ। ਅੰਮ੍ਰਿਤਾ ਨੇ ਮਾਸ