Thursday, 28 June 2012 12:49
Print PDF

ਮਨ ਮੋਹਕ ਮੁਸਕਰਾਹਟ ਵਾਲੀ ਮਿਨਿਸ਼ਾ  ਲਾਂਬਾ ਨੇ ਛੋਟੇ ਜਿਹੇ ਫ਼ਿਲਮੀ ਕਰੀਅਰ 'ਚ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਨੂੰ ਵੀ ਆਪਣੀ ਅਦਾਕਾਰੀ ਦੀ ਪ੍ਰਤਿਭਾ ਨਾਲ ਪ੍ਰਭਾਵਿਤ ਕੀਤਾ ਹੈ। ਮਿਨਿਸ਼ਾ ਦੀ ਇੱਛਾ ਅਦਾਕਾਰਾ ਬਣਨ ਦੀ ਨਹੀਂ ਸੀ, ਉਹ ਵਾਰ ਜਰਨਲਿਸਟ ਬਣਨਾ ਚਾਹੁੰਦੀ ਸੀ ਪਰ ਇੰਝ ਨਹੀਂ ਹੋ ਸਕਿਆ। ਫ਼ਿਲਮ 'ਮਿ. ਇੰਡੀਆ' ਨੇ ਉਸ ਨੂੰ ਇੰਨਾ ਕੁ ਪ੍ਰਭਾਵਿਤ ਕੀਤਾ ਕਿ ਉਹ ਵੀ ਅਦਾਕਾਰਾ ਬਣ ਗਈ। ਫ਼ਿਲਮਾਂ 'ਚ ਉਸ ਨੂੰ ਸੁਰਜੀਤ ਸਰਕਾਰ ਵਲੋਂ ਨਿਰਦੇਸ਼ਿਤ ਫ਼ਿਲਮ 'ਯਹਾਂ' ਨਾਲ ਪ੍ਰਵੇਸ਼ ਮਿਲਿਆ। ਇਸ ਫ਼ਿਲਮ 'ਚ ਅਦਾਕਾਰੀ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਉਸ ਲਈ ਮੇਨਸਟ੍ਰੀਮ ਫ਼ਿਲਮਾਂ ਦੇ ਦੁਆਰ ਖੁੱਲ੍ਹ ਗਏ। 'ਕਾਰਪੋਰੇਟ', 'ਹਨੀਮੂਨ ਟ੍ਰੈਵਲਸ ਪ੍ਰਾ. ਲਿ.', 'ਦਸ ਕਹਾਨੀਆਂ', 'ਕਿਡਨੈਪ', 'ਵੈੱਲਡਨ ਅੱਬਾ' ਆਦਿ ਫ਼ਿਲਮਾਂ ਤੋਂ ਬਾਅਦ ਮਿਨਿਸ਼ਾ 'ਜ਼ਿਲਾ ਗਾਜ਼ੀਆਬਾਦ' ਅਤੇ 'ਜੋਕਰ' ਵਰਗੀਆਂ ਫ਼ਿਲਮਾਂ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁਖ ਅੰਸ਼-
ਕੀ ਹੈ ਇਹ 'ਜ਼ਿਲਾ ਗਾਜ਼ੀਆਬਾਦ'?
 ਅਪਰਾਧ ਅਤੇ ਰਾਜਨੀਤੀ 'ਤੇ ਜ਼ਬਰਦਸਤ ਵਿਅੰਗ ਕਰਨ ਵਾਲੀ ਇਸ ਫ਼ਿਲਮ 'ਚ ਮੈਂ ਸੰਜੇ ਦੱਤ, ਵਿਵੇਕ ਓਬਰਾਏ, ਦਿਵਿਆ ਦੱਤਾ, ਸ਼੍ਰੇਆ ਸਰਨ ਆਦਿ

ਨਾਲ ਕੰਮ ਕਰ ਰਹੀ ਹਾਂ।
..ਅਤੇ 'ਜੋਕਰ' ਬਾਰੇ ਕੀ ਕਹੋਗੇ?
 ਜਿਵੇਂ ਕਿ ਨਾਂ ਤੋਂ ਹੀ ਪਤਾ ਲੱਗਦੈ ਕਿ ਇਹ ਇਕ ਫੁਲ ਐਂਟਰਟੇਨਿੰਗ ਕਾਮੇਡੀ ਫ਼ਿਲਮ ਹੈ ਪਰ ਇਸ 'ਚ ਕਾਮੇਡੀ ਦੇ ਨਾਲ ਰੋਮਾਂਸ ਦਾ ਵੀ ਤੜਕਾ ਮਿਲੇਗਾ। ਭਾਵੇਂਕਿ ਇਸ 'ਚ ਮੇਰਾ ਰੋਲ ਬਹੁਤਾ ਵੱਡਾ ਨਹੀਂ ਹੈ ਪਰ ਕਹਾਣੀ 'ਚ ਮਹੱਤਵਪੂਰਨ ਮੋੜ ਮੇਰੇ ਕਿਰਦਾਰ ਨਾਲ ਹੀ ਆਉਂਦਾ ਹੈ। ਮੇਨ ਲੀਡ 'ਚ ਅਕਸ਼ੈ ਅਤੇ ਸੋਨਾਕਸ਼ੀ ਹਨ।
ਤੁਸੀਂ ਬੇਹੱਦ ਘੱਟ ਫ਼ਿਲਮਾਂ 'ਚ ਨਜ਼ਰ ਆ ਰਹੇ ਹੋ। ਕਿਉਂ?
 ਕਿਉਂਕਿ ਹੁਣ ਮੈਂ ਚੂਜ਼ੀ ਹੋ ਗਈ ਹਾਂ ਅਤੇ ਘੱਟ ਪਰ ਚੰਗੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹੈ। ਤੁਸੀਂ ਕਹਿ ਸਕਦੇ ਹੋ ਕਿ ਫ਼ਿਲਮਾਂ ਦੀ ਚੋਣ 'ਚ ਹੁਣ ਮੈਂ ਬੇਹੱਦ ਸੁਚੇਤ ਹੋ ਗਈ ਹਾਂ।
ਕਿਹਾ ਜਾਂਦੈ ਕਿ ਤੁਹਾਡਾ ਆਲਸੀ   ਸੁਭਾਅ ਹੀ ਤੁਹਾਡੇ ਕਰੀਅਰ 'ਚ ਰੁਕਾਵਟ ਪੈਦਾ ਕਰ ਰਿਹਾ ਹੈ?
 ਇਕ ਹੱਦ ਤਕ ਇਹ ਗੱਲ ਵੀ ਸਹੀ ਹੈ। ਅਸਲ 'ਚ ਮੈਂ ਸ਼ੁਰੂ ਤੋਂ ਹੀ ਥੋੜ੍ਹੀ ਆਲਸੀ ਸੁਭਾਅ ਦੀ ਰਹੀ ਹਾਂ।
ਸੁਣਿਐ ਕਿ ਤੁਹਾਨੂੰ ਲਿਖਣ ਦਾ ਬਹੁਤ ਸ਼ੌਕ ਹੈ। ਤਾਂ ਕੀ ਕੁਝ ਲਿਖਿਐ ਤੁਸੀਂ ਹੁਣ ਤਕ?
 ਬਿਲਕੁਲ ਸਹੀ। ਟੀਨਏਜ਼ 'ਚ ਮੈਂ ਆਪਣੀਆਂ ਹੀ 'ਮਿਲਸ ਐਂਡ ਬੂਨਸ' (ਰੋਮਾਂਟਿਕ ਕਹਾਣੀਆਂ) ਲਿਖਦੀ ਹੁੰਦੀ ਸੀ। ਮੇਰੀਆਂ ਰੋਮਾਂਟਿਕ ਕਹਾਣੀਆਂ 'ਚ ਰੋਮਾਂਸ ਨਾਲ ਜੁੜੀ ਹਰ ਉਹ ਗੱਲ ਹੁੰਦੀ ਸੀ, ਜਿਸ ਦੇ ਸੁਪਨੇ ਟੀਨਏਜ਼ ਕੁੜੀਆਂ ਦੇਖਦੀਆਂ ਹਨ। ਪਿਆਰ ਅਤੇ ਰੋਮਾਂਸ ਦੇ ਸਹਾਰੇ ਔਰਤਾਂ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਦਿੰਦੀਆਂ ਹਨ।
ਵਿਹਲੇ ਸਮੇਂ ਦੌਰਾਨ ਤੁਸੀਂ ਕੀ ਕਰਦੇ ਹੋ?
 ਮੇਰਾ ਵਿਹਲਾ ਸਮਾਂ ਦੋਸਤਾਂ ਨਾਲ ਗੱਲਬਾਤ ਕਰਨ, ਫ਼ਿਲਮਾਂ ਦੇਖਣ ਅਤੇ ਦੇਰ ਤਕ ਸੌਣ 'ਚ ਬੀਤਦਾ ਹੈ।  (ਹੱਸਦਿਆਂ) ਆਲਸੀ ਹਾਂ । ਇਸ ਤੋਂ ਇਲਾਵਾ ਮੈਨੂੰ ਪੜ੍ਹਨ ਅਤੇ ਘੁੰਮਣ ਦਾ ਵੀ ਸ਼ੌਕ ਹੈ।
ਕਿਹਾ  ਜਾਂਦੈ ਕਿ ਅੱਜਕਲ   ਤੁਸੀਂ ਮੁਹੱਬਤ ਦੀ ਕਿਸ਼ਤੀ 'ਤੇ ਸਵਾਰ ਹੋ?
 ਅਫਵਾਹ ਹੈ। ਅਸਲ 'ਚ ਇਥੇ ਕਿਸੇ ਨਾਲ ਕੌਫੀ ਸ਼ਾਪ 'ਚ ਇਕ ਕੱਪ ਕੌਫੀ ਸ਼ੇਅਰ ਕਰ ਲੈਣ ਦੀ ਗੱਲ ਨੂੰ ਵੀ ਰੋਮਾਂਸ ਦਾ ਨਾਂ ਦੇ ਦਿੱਤਾ ਜਾਂਦਾ ਹੈ, ਜਦਕਿ ਅਜਿਹਾ ਕੁਝ ਵੀ ਨਹੀਂ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਫਿਲਮੀ ਦੁਨੀਆਂਰੋਮਾਂਟਿਕ ਕਹਾਣੀਆਂ ਲਿਖਦੀ ਸੀ

Currency Converter

Amount:
From:
To:


Gurbani Radio


Gurbani - Sri Harmandir Sahib