
ਨਵੀਂ ਅਭਿਨੇਤਰੀ ਨਾਜ਼ੀਆ ਹੁਸੈਨ ਦਾ ਕਹਿਣਾ ਹੈ ਕਿ ਉਸਦੇ ਮਾਮੇ ਸੰਜੇ ਦੱਤ ਨੂੰ ਉਸਦੇ ਫਿਲਮੀ ਕੈਰੀਅਰ ਨੂੰ ਲੈ ਕੇ ਕੋਈ ਸ਼ਿਕਾਇਤ ਨਹੀਂ ਹੈ। ਨਾਜ਼ੀਆ ਨੇ ਦੱਸਿਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਸੰਜੇ ਇਕ ਸਖ਼ਤ ਇਨਸਾਨ ਹੈ ਅਤੇ ਉਹ ਬਿਲਕੁਲ ਇਸਦੇ ਉਲਟ ਹੈ। ਉਹ ਬਹੁਤ ਹੀ ਰੁੱਝਿਆ ਰਹਿੰਦਾ ਹੈ ਅਤੇ ਨਾਜ਼ੀਆ ਦੇ ਬਾਲੀਵੁੱਡ ਵਿਚ ਦਾਖਲੇ ਨੂੰ ਲੈ ਕੇ ਉਸ ਨੂੰ ਕੋਈ ਇਤਰਾਜ਼ ਨਹੀਂ ਹੋਇਆ।
ਇਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਸੰਜੇ ਦੱਤ ਨੇ ਆਪਣੀ ਬੇਟੀ ਤ੍ਰਿਸ਼ਲਾ ਨੂੰ ਫਿਲਮਾਂ ਵਿਚ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ। ਨਾਜ਼ੀਆ ਨੇ 'ਸੇ ਯੈੱਸ ਟੂ ਲਵ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਹੁਣ ਆਪਣੀ ਆਉਣ ਵਾਲੀ ਫਿਲਮ 'ਯਹ ਜੋ ਮੁਹੱਬਤ ਹੈ' ਬਾਰੇ ਉਸਨੇ ਦੱਸਿਆ ਕਿ ਉਸਨੇ ਇਸ ਫਿਲਮ ਲਈ ਬਹੁਤ ਮਿਹਨਤ ਕੀਤੀ ਹੈ। ਇਹ ਫਿਲਮ 20 ਜੁਲਾਈ ਨੂੰ ਪਰਦੇ 'ਤੇ ਆ ਰਹੀ ਹੈ। ਇਸ ਰੋਮਾਂਟਿਕ ਫਿਲਮ ਵਿਚ ਨਿਰਦੇਸ਼ਕ ਸ਼ਕਤੀ ਸਾਮੰਤ ਦੇ ਬੇਟੇ ਆਦਿਤਿਆ ਸਾਮੰਤ ਮੁੱਖ ਭੂਮਿਕਾ ਵਿਚ ਹਨ॥