Friday, 20 July 2012 09:19
Print PDF

ਆਪਣੀ ਦੂਸਰੀ ਸੁਪਰਹਿੱਟ ਫਿਲਮ 'ਰਾਊਡੀ ਰਾਠੌਰ' ਦੀ ਸਫਲਤਾ ਦਾ ਆਨੰਦ ਮਾਣ ਰਹੀ ਸੋਨਾਕਸ਼ੀ ਦੇ ਦੀਵਾਨਿਆਂ ਦੀ ਹੁਣ ਘੱਟੋ-ਘੱਟ ਭਾਰਤ 'ਚ ਤਾਂ ਇਕ ਵੱਡੀ ਗਿਣਤੀ ਹੈ ਪਰ ਸ਼ਤਰੂਘਨ ਸਿਨ੍ਹਾ ਦੀ ਇਹ ਧੀ ਖੁਦ ਕਿਸ ਦੀ ਦੀਵਾਨੀ ਹੈ, ਇਹ ਜਾਣਨ ਲਈ ਹਰ ਕੋਈ ਬੇਚੈਨ ਰਹਿੰਦਾ ਹੈ।
ਪਿਛਲੇ ਦਿਨੀਂ ਸੋਨਾਕਸ਼ੀ ਨੇ ਕਿਹਾ ਸੀ ਕਿ ਉਹ ਆਸਟ੍ਰੇਲੀਆਈ ਕ੍ਰਿਕਟਰ ਬ੍ਰੈਟ ਲੀ ਦੀ ਦੀਵਾਨੀ ਹੈ। ਹੁਣ ਸੋਨਾਕਸ਼ੀ ਨੇ ਕਿਹਾ ਸੀ, ''ਮੈਨੂੰ ਕ੍ਰਿਕਟ ਦੇਖਣ ਦਾ ਸ਼ੌਕ ਕਦੇ ਨਹੀਂ  ਰਿਹਾ ਪਰ ਬ੍ਰੈਟ ਲੀ ਨੂੰ ਖੇਡਦਿਆਂ ਦੇਖਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਇਨਫੈਕਟ, ਮੈਂ ਕਾਫੀ ਸਮੇਂ ਤੋਂ ਉਨ੍ਹਾਂ ਦੀ ਦੀਵਾਨੀ ਹਾਂ। ਮੈਨੂੰ ਉਨ੍ਹਾਂ ਦਾ ਸਟਾਈਲ ਪਸੰਦ ਹੈ।''
ਉਂਝ ਸੂਤਰਾਂ ਦੀ ਮੰਨੀਏ ਤਾਂ ਸੋਨਾਕਸ਼ੀ ਦੇ ਦਿਲ-ਦਿਮਾਗ 'ਤੇ ਕੋਈ ਸੱਚਮੁਚ ਛਾ ਚੁੱਕਾ ਹੈ ਅਤੇ ਉਸ ਨਾਲ ਉਹ ਅਸਲ 'ਚ ਡੇਟਿੰਗ ਵੀ ਕਰ ਰਹੀ ਹੈ ਜੋ ਤਲਾਕਸ਼ੁਦਾ ਅਤੇ ਉਮਰ 'ਚ ਸੋਨਾਕਸ਼ੀ ਤੋਂ ਕਾਫੀ ਵੱਡਾ ਹੈ। ਬੰਟੀ ਸਚਦੇਵਾ ਨਾਮੀ ਇਹ ਵਿਅਕਤੀ ਸਪੋਰਟਸ ਐਂਡ ਸੈਲੀਬ੍ਰਿਟੀ ਮੈਨੇਜਰ ਅਤੇ

ਸੋਹੇਲ ਖਾਨ ਦਾ ਸਾਲਾ ਹੈ। ਨਾਲ ਹੀ ਸੋਨਾਕਸ਼ੀ ਦੇ ਬਹੁਤੇ ਐਂਡੋਰਸਮੈਂਟਸ ਨੂੰ ਸੰਭਾਲਣ ਦਾ ਕੰਮ ਵੀ ਕਰਦਾ ਹੈ। ਕਿਹਾ ਜਾ ਰਿਹੈ ਕਿ ਉਨ੍ਹਾਂ ਦੋਹਾਂ ਦਾ ਰਿਸ਼ਤਾ ਪ੍ਰੋਫੈਸ਼ਨਲ ਪੱਧਰ ਤੋਂ ਕਿਤੇ ਅੱਗੇ ਵਧ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਟੀ ਦਾ ਨਾਂ ਸੁਸ਼ਮਿਤਾ ਸੇਨ ਅਤੇ ਨੇਹਾ ਧੂਪੀਆ ਨਾਲ ਵੀ ਜੁੜ ਚੁੱਕਾ ਹੈ। ਉਂਝ ਬੰਟੀ ਨੂੰ ਲੈ ਕੇ ਸੋਨਾਕਸ਼ੀ ਕਾਫੀ ਪੋਜ਼ੈਸਿਵ ਦੱਸੀ ਜਾ ਰਹੀ ਹੈ ਅਤੇ ਜਦੋਂ ਵੀ ਕੋਈ ਸੋਨਾਕਸ਼ੀ ਦੇ ਸਾਹਮਣੇ ਬੰਟੀ ਦੀ ਪਹਿਲੀ ਪਤਨੀ ਜਾਂ ਪੁਰਾਣੀਆਂ ਪ੍ਰੇਮਿਕਾਵਾਂ ਦਾ ਨਾਂ ਲੈਂਦਾ ਹੈ ਤਾਂ ਉਸ ਦਾ ਪਾਰਾ ਸੱਤਵੇਂ ਆਸਮਾਨ 'ਤੇ ਪਹੁੰਚ ਜਾਂਦਾ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਫਿਲਮੀ ਦੁਨੀਆਂਕਿਸ ਦੀ ਦੀਵਾਨੀ ਹੈ ਸੋਨਾਕਸ਼ੀ

Currency Converter

Amount:
From:
To:


Gurbani Radio


Gurbani - Sri Harmandir Sahib