
ਅਨੁਸ਼ਕਾ ਸ਼ਰਮਾ ਨੂੰ ਫ਼ਿਲਮੀ ਦੁਨੀਆ 'ਚ ਚਾਰ ਸਾਲ ਹੋ ਚੁੱਕੇ ਹਨ, ਜਦਕਿ ਉਸ ਦੀਆਂ ਸਿਰਫ 5 ਫ਼ਿਲਮਾਂ ਹੀ ਆਈਆਂ ਹਨ। ਇਨ੍ਹਾਂ 'ਚੋਂ 'ਰਬ ਨੇ ਬਨਾ ਦੀ ਜੋੜੀ', 'ਬੈਂਡ ਬਾਜਾ ਬਾਰਾਤ' ਅਤੇ 'ਲੇਡੀਜ਼ ਵਰਸਿਜ਼ ਰਿੱਕੀ ਬਹਿਲ' ਸੁਪਰਹਿੱਟ ਰਹੀਆਂ ਪਰ 'ਬਦਮਾਸ਼ ਕੰਪਨੀ' ਅਤੇ 'ਪਟਿਆਲਾ ਹਾਊਸ' ਬਾਕਸ ਆਫਿਸ 'ਤੇ ਕੋਈ ਕਮਾਲ ਨਾ ਦਿਖਾ ਸਕੀਆਂ। ਉਂਝ ਅਨੁਸ਼ਕਾ ਖੂਬਸੂਰਤ ਅਤੇ ਸੈਕਸੀ ਹੈ ਅਤੇ ਖੁਦ ਪ੍ਰਤੀ ਉਸ ਦਾ ਨਜ਼ਰੀਆ ਵੀ ਕਾਫੀ ਬੋਲਡ ਹੈ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਅੰਸ਼-
ਇਸ ਵੇਲੇ ਤੁਸੀਂ ਮੌਜੂਦਾ ਦੌਰ ਦੀਆਂ ਦੋ ਵੱਡੀਆਂ ਫ਼ਿਲਮਾਂ 'ਚ ਕੰਮ ਕਰ ਰਹੇ ਹੋ, ਇਕ ਯਸ਼ ਚੋਪੜਾ ਦੀ ਫ਼ਿਲਮ ਅਤੇ ਦੂਜੀ ਵਿਸ਼ਾਲ ਭਾਰਦਵਾਜ ਦੀ 'ਮਟਰੂ ਕੀ ਬਿਜਲੀ ਕਾ ਮਨ ਡੋਲਾ'।
ਵਿਸ਼ਾਲ ਵਾਕਈ ਜੀਨੀਅਸ ਹਨ। ਉਨ੍ਹਾਂ ਨੂੰ ਪਤੈ ਕਿ ਉਹ ਆਪਣੀ ਫ਼ਿਲਮ 'ਚ ਕੀ ਦਿਖਾਉਣਾ ਚਾਹੁੰਦੇ
ਹਨ। ਮੇਰੇ ਲਈ ਉਨ੍ਹਾਂ ਨਾਲ ਕੰਮ ਕਰਨਾ ਥੋੜ੍ਹਾ ਮੁਸ਼ਕਿਲ ਰਿਹਾ ਕਿਉਂਕਿ ਵਿਸ਼ਾਲ ਦੀਆਂ ਫ਼ਿਲਮਾਂ ਉਨ੍ਹਾਂ ਫ਼ਿਲਮਾਂ ਨਾਲੋਂ ਕੁਝ ਵੱਖਰੀਆਂ ਹਨ, ਜਿਨ੍ਹਾਂ 'ਚ ਮੈਂ ਕੰਮ ਕਰਦੀ ਹਾਂ। ਮੈਂ ਯਸ਼ ਚੋਪੜਾ ਦੀ ਫ਼ਿਲਮ ਨੂੰ ਲੈ ਕੇ ਵੀ ਬਹੁਤ ਉਤਸ਼ਾਹਿਤ ਹਾਂ। ਕਿਸੇ ਵੀ ਕਲਾਕਾਰ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਯਸ਼ ਚੋਪੜਾ ਨਾਲ ਕੰਮ ਕਰੇ।
ਕੀ ਤੁਸੀਂ ਵਰਕ ਆਊਟ ਲਈ ਸਮਾਂ ਕੱਢ ਲੈਂਦੇ ਹੋ?
ਕਈ ਵਾਰ ਇਹ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਸਾਡਾ ਸ਼ੈਡਿਊਲ ਬਹੁਤ ਹੀ ਟੱਫ ਹੁੰਦਾ ਹੈ ਪਰ ਵਰਕ ਆਊਟ ਨੂੰ ਮੈਂ ਕਮਿਟਮੈਂਟ ਵਾਂਗ ਲੈਂਦੀ ਹਾਂ। ਮੇਰੇ ਪ੍ਰੋਫੈਸ਼ਨ ਦੀ ਇਹ ਲੋੜ ਹੈ ਕਿ ਮੈਨੂੰ ਗੁੱਡ ਲੁਕਿੰਗ ਨਜ਼ਰ ਆਉਣਾ ਪਏਗਾ ਅਤੇ ਜੇਕਰ ਮੈਂ ਇੰਝ ਨਹੀਂ ਕਰਦੀ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਮੈਂ ਆਪਣੇ ਪ੍ਰੋਫੈਸ਼ਨ ਨਾਲ ਬੇਈਮਾਨੀ ਕਰਦੀ ਹਾਂ।
ਤੁਸੀਂ ਕੁੜੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
ਨਾ ਸਿਰਫ ਕੁੜੀਆਂ ਨੂੰ, ਸਗੋਂ ਸਾਰੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਉਹ ਕੁਦਰਤੀ ਤੌਰ 'ਤੇ ਜਿਹੋ ਜਿਹੇ ਹਨ, ਉਹੋ ਜਿਹੇ ਹੀ ਰਹਿਣ, ਬਸ ਬਹੁਤੇ ਭਾਰ ਤੋਂ ਬਚੇ ਰਹਿਣ। ਫਿੱਟਨੈੱਸ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਤੁਸੀਂ ਐਕਟਿਵ ਬਣੇ ਰਹਿੰਦੇ ਹੋ ਅਤੇ ਲਗਾਤਾਰ ਕੰਮ ਕਰ ਸਕਦੇ ਹੋ।
ਹਾਲੀਵੁੱਡ 'ਚ ਕਿਸ ਕਲਾਕਾਰ ਨਾਲ ਤੁਸੀਂ ਡੇਟ 'ਤੇ ਜਾਣਾ ਚਾਹੋਗੇ?
ਇਹ ਤਾਂ ਮੈਨੂੰ ਪਤਾ ਨਹੀਂ ਪਰ ਇੰਨਾ ਜ਼ਰੂਰ ਕਹਿ ਸਕਦੀ ਹਾਂ ਕਿ ਮੈਂ ਰੇਆਨ ਗੋਸਲਿੰਗ ਦੀ ਜ਼ਬਰਦਸਤ ਫੈਨ ਹਾਂ।
ਸੈਕਸੀ ਨਜ਼ਰ ਆਉਣ ਲਈ ਕੀ ਕਰਨਾ ਪੈਂਦਾ ਹੈ?
ਸੁਪਰ ਸੈਕਸੀ ਹੋਣਾ ਇਕ ਦਿਮਾਗੀ ਸਥਿਤੀ ਹੈ। ਜੇਕਰ ਤੁਸੀਂ ਆਪਣੇ ਦਿਮਾਗ 'ਚ ਸੈਕਸੀ ਮਹਿਸੂਸ ਕਰਦੇ ਹੋ ਤਾਂ ਤੁਸੀਂ ਸੈਕਸੀ ਨਜ਼ਰ ਆਓਗੇ।