Thursday, 23 August 2012 09:11
Print PDF

ਪਾਕਿਸਤਾਨੀ ਗਾਇਕ ਸ਼ਫਕਤ ਅਮਾਨਤ ਅਲੀ ਨੇ 'ਕਭੀ ਅਲਵਿਦਾ ਨਾ ਕਹਿਨਾ' ਦੇ 'ਮਿਤਵਾ', 'ਆਈ ਹੇਟ ਲਵ ਸਟੋਰੀਜ਼' ਦੇ 'ਬਿਨ ਤੇਰੇ' ਅਤੇ 'ਰਾ ਵਨ' ਦੇ 'ਦਿਲਦਾਰਾ' ਵਰਗੇ ਭਾਵਪੂਰਨ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਹੁਣੇ ਜਿਹੇ ਬਾਲੀਵੁੱਡ 'ਚ ਉਸ ਦੀ ਪਹਿਲੀ ਸਟੇਜ ਪ੍ਰਫਾਰਮੈਂਸ 'ਆਈਫਾ ਰੌਕਸ' ਵੀ ਦੇਖਣ ਨੂੰ ਮਿਲੀ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਅੰਸ਼-
× ਜੇਕਰ ਤੁਹਾਨੂੰ ਕਿਸੇ ਅਜਿਹੇ ਇਕ ਗੀਤ ਦਾ ਨਾਂ ਲੈਣ ਲਈ ਕਿਹਾ ਜਾਏ, ਜਿਸ ਨੇ ਤੁਹਾਡੀ ਤਕਦੀਰ ਬਦਲ ਦਿੱਤੀ ਤਾਂ ਤੁਸੀਂ ਕਿਹੜੇ ਗੀਤ ਚੁਣੋਗੇ?
ਂਕਿਸੇ ਇਕ ਨੂੰ ਚੁਣਨਾ ਬਹੁਤ ਮੁਸ਼ਕਿਲ ਹੈ। 'ਆਂਖੋਂ ਕਾ ਸਾਗਰ' ਨਾਲ ਮੈਨੂੰ ਪ੍ਰਸਿੱਧੀ ਮਿਲੀ ਅਤੇ ਬਾਲੀਵੁੱਡ ਦਾ ਧਿਆਨ ਮੇਰੇ 'ਤੇ ਆ ਗਿਆ। 'ਮਿਤਵਾ' ਮੇਰਾ ਪਹਿਲਾ ਬਾਲੀਵੁੱਡ ਹਿੱਟ ਸੀ ਕਿਉਂਕਿ ਇਸ ਦਾ ਟ੍ਰੈਕ ਬਹੁਤ ਵਧੀਆ ਸੀ ਪਰ ਫਿਰ ਵੀ ਮੇਰੇ ਲਈ ਕਿਸੇ ਇਕ ਗੀਤ ਦਾ ਨਾਂ ਲੈਣਾ ਬੜਾ ਹੀ ਮੁਸ਼ਕਿਲ ਕੰਮ ਹੈ।
× ਤੁਹਾਡੇ ਬੈਂਡ ਦਾ ਨਾਂ 'ਫਿਊਜ਼ਨ' ਸੀ ਅਤੇ ਹਿੰਦੀ ਫ਼ਿਲਮਾਂ 'ਚ ਵੀ ਤੁਸੀਂ 'ਮਿਤਵਾ' ਵਰਗੇ ਭਾਵਪੂਰਨ ਗੀਤ ਗਾਏ ਹਨ। ਆਪਣੀ ਗਾਇਕੀ ਦੀ ਸ਼ੈਲੀ ਨੂੰ ਤੁਸੀਂ ਕੀ ਮੰਨਦੇ ਹੋ- ਫਿਊਜ਼ਨ, ਕਲਾਸੀਕਲ ਜਾਂ ਕੁਝ ਹੋਰ?
ਂਮੈਂ ਸਲੀਮ-ਸੁਲੇਮਾਨ ਦਾ ਜ਼ਿਕਰ ਕਰਦਿਆਂ ਆਪਣੀ ਗੱਲ ਕਹਾਂਗਾ। ਉਨ੍ਹਾਂ ਨੇ ਮੈਨੂੰ ਇਕ ਸ਼ਬਦ ਦਾ ਖਿਤਾਬ ਦਿੱਤਾ ਸੀ ਅਤੇ ਜਦੋਂ ਵੀ ਮੈਂ ਖੁਦ ਨੂੰ ਬਿਆਨ ਕਰਨਾ ਹੁੰਦਾ ਹੈ ਤਾਂ ਮੈਂ ਇਸ ਦਾ ਜ਼ਿਕਰ ਕਰਦਾ ਹਾਂ। ਉਨ੍ਹਾਂ ਨੇ ਮੈਨੂੰ 'ਰੌਕਸਟਾਰ ਉਸਤਾਦ' ਕਿਹਾ ਭਾਵ ਇਕ ਅਜਿਹਾ ਮਿਸ਼ਰਣ, ਜਿਸ 'ਚ ਕਲਾਸੀਕਲ ਅਤੇ ਕੰਟੈਂਪਰੇਰੀ ਦੋਵੇਂ ਹੀ ਹਨ।
× ਮਰਚੈਂਟ ਭਰਾਵਾਂ ਨਾਲ ਤੁਹਾਡੇ ਮੌਜੂਦਾ ਸਮੀਕਰਣ ਕਿਹੋ ਜਿਹੇ ਹਨ?
ਂਉਨ੍ਹਾਂ ਨਾਲ ਆਪਣੇ ਪਹਿਲੇ ਗੀਤ ਤੋਂ ਲੈ ਕੇ ਹੁਣ ਤਕ ਅਸੀਂ ਬਹੁਤ ਵਧੀਆ ਦੋਸਤ ਅਤੇ ਕੋ-ਵਰਕਰਸ ਹਾਂ। ਸਾਡਾ

ਤਾਲਮੇਲ ਬਹੁਤ ਵਧੀਆ ਹੈ ਅਤੇ ਅਸੀਂ ਇਕੱਠੇ  ਕੰਮ ਕਰਨ ਦਾ ਆਨੰਦ ਮਾਣਦੇ ਹਾਂ। ਜਿਹੋ ਜਿਹਾ ਵੀ ਸ਼ੈਡਿਊਲ ਹੋਵੇ, ਅਸੀਂ ਖੂਬ ਮਸਤੀ ਕਰਦੇ ਹਾਂ।
× ਤੁਸੀਂ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਵਿਸ਼ਾਲ-ਸ਼ੇਖਰ, ਸਲੀਮ-ਸੁਲੇਮਾਨ, ਸ਼ੰਕਰ-ਅਹਿਸਾਨ- ਲੋਏ ਅਤੇ ਪ੍ਰੀਤਮ ਨਾਲ ਕੰਮ ਕੀਤਾ ਹੈ। ਤੁਹਾਡੇ ਹਿਸਾਬ ਨਾਲ ਉਨ੍ਹਾਂ 'ਚ ਬਿਹਤਰੀਨ ਗੱਲ ਕੀ ਹੈ?
ਂਸਾਰੇ ਜਾਣਦੇ ਹਨ ਕਿ ਕੰਟੈਂਪਰੇਰੀ ਮਿਊਜ਼ਿਕ ਨਾਲ ਵਧੀਆ ਧੁਨਾਂ ਕਿਵੇਂ ਬਣਾਈਆਂ ਜਾ ਸਕਦੀਆਂ ਹਨ। ਤਕਨੀਕੀ ਰੂਪ 'ਚ ਸਾਰੇ ਆਪਣੇ ਕੰਮ ਦੇ ਉਸਤਾਦ ਹਨ।
× ਤੁਸੀਂ ਹਿੰਦੀ ਫ਼ਿਲਮ ਲਈ ਧੁਨ ਬਣਾਉਣੀ ਚਾਹੋਗੇ?
ਂਹਾਂ, ਜੇਕਰ ਮੌਕਾ ਮਿਲਦਾ ਹੈ ਤਾਂ ਜ਼ਰੂਰ ਬਣਾਉਣੀ ਚਾਹਾਂਗਾ।
× ਤੁਹਾਡੇ ਗਾਏ ਜ਼ਿਆਦਾਤਰ ਗੀਤ ਭਾਵਪੂਰਨ ਅਤੇ ਸੋਫਟ ਗੀਤ ਹਨ। ਤੁਸੀਂ ਮੰਨਦੇ ਹੋ ਕਿ ਤੁਸੀਂ ਫਾਸਟ ਨੰਬਰ ਵੀ ਓਨੀ ਹੀ ਖੂਬੀ ਨਾਲ ਗਾ ਸਕਦੇ ਹੋ?
ਂਅਸਲ 'ਚ ਉਨ੍ਹਾਂ ਨੂੰ ਗਾਉਣਾ ਕੋਈ ਵੱਡਾ ਕੰਮ ਨਹੀਂ ਹੈ। ਮੈਂ ਕੁਝ ਗੀਤ ਫਾਸਟ ਵੀ ਗਾਏ ਹਨ, ਉਂਝ ਮੈਨੂੰ ਜੋ ਗਾਉਣ ਲਈ ਮਿਲ ਰਿਹਾ ਹੈ, ਉਸ ਨੂੰ ਗਾ ਕੇ ਹੀ ਖੁਸ਼ ਹਾਂ।
× ਫ਼ਿਲਮੀ ਗੀਤ ਗਾਉਣ ਵੇਲੇ ਤੁਹਾਡੀ ਸ਼ਾਸਤਰੀ ਸੰਗੀਤ ਵਾਲੀ ਪਿੱਠਭੂਮੀ ਕਿੰਨੀ ਕੁ ਸਹਾਇਕ ਸਿੱਧ ਹੁੰਦੀ ਹੈ?
ਂਬਹੁਤ ਮਦਦ ਮਿਲਦੀ ਹੈ। ਸਭ ਕੁਝ ਕਲਾਸੀਕਲ 'ਚੋਂ ਹੀ ਨਿਕਲਦਾ ਹੈ ਅਤੇ ਇਸੇ ਬੁਨਿਆਦੀ ਸਮਝ ਦੀ ਬਦੌਲਤ ਮੈਨੂੰ ਕਿਸੇ ਵੀ ਤਰ੍ਹਾਂ ਦਾ ਗੀਤ ਗਾਉਣ 'ਚ ਸਹੂਲਤ ਹੁੰਦੀ ਹੈ।
× ਹੁਣੇ ਜਿਹੇ ਤੁਸੀਂ ਆਈਫਾ ਰੌਕਸ ਲਈ ਪੇਸ਼ਕਾਰੀ ਦਿੱਤੀ ਹੈ। ਕਿਵੇਂ ਲੱਗਾ?
ਂਸ਼ਾਨਦਾਰ ਅਹਿਸਾਸ ਸੀ। ਫ਼ਿਲਮ ਇੰਡਸਟਰੀ ਦਾ ਹਰ ਤਬਕਾ ਉਥੇ ਮੌਜੂਦ ਸੀ। ਪਹਿਲੀ ਵਾਰ ਮੈਂ ਪੂਰੇ ਬਾਲੀਵੁੱਡ ਦੇ ਸਾਹਮਣੇ ਲਾਈਵ ਗਾਇਆ। ਭਾਵੇਂਕਿ ਗਾਉਣ ਲਈ ਮੈਨੂੰ ਜਿੰਨਾ ਸਮਾਂ ਦਿੱਤਾ ਗਿਆ, ਉਹ ਘੱਟ ਸੀ ਪਰ ਸ਼ੋਅ ਦੀ ਇਹੀ ਡਿਮਾਂਡ ਸੀ। ਪਰਫਾਰਮੈਂਸ ਦੀ ਲੰਬਾਈ ਨੂੰ ਭੁੱਲ ਜਾਈਏ ਤਾਂ ਇਹ ਇਕ ਸ਼ਾਨਦਾਰ ਤਜਰਬਾ ਸੀ।
× ਅੱਜਕਲ ਪ੍ਰਾਈਵੇਟ ਐਲਬਮਜ਼ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ। ਤੁਹਾਨੂੰ ਨਹੀਂ ਲੱਗਦਾ ਕਿ ਫ਼ਿਲਮਾਂ ਦਾ ਸੰਗੀਤ ਉਨ੍ਹਾਂ 'ਤੇ ਬਹੁਤ ਜ਼ਿਆਦਾ ਹਾਵੀ ਹੋ ਗਿਆ ਹੈ?
ਂਸਿਰਫ ਫ਼ਿਲਮਾਂ ਨੂੰ ਹੀ ਦੋਸ਼ ਦੇਣਾ ਠੀਕ ਗੱਲ ਨਹੀਂ। ਪਾਇਰੇਸੀ ਅਤੇ ਇੰਟਰਨੈੱਟ ਨੇ ਵੀ ਬੇੜਾ ਗਰਕ ਕੀਤਾ ਹੋਇਆ ਹੈ। ਲੋਕ ਕਿਸੇ ਵੀ ਵੈੱਬਸਾਈਟ 'ਤੇ ਪੂਰੀ ਐਲਬਮ ਅਪਲੋਡ ਕਰ ਦਿੰਦੇ ਹਨ, ਪ੍ਰਾਈਵੇਟ ਐਲਬਮਜ਼ ਦੀ ਗਿਰਾਵਟ ਲਈ ਅਜਿਹੇ ਲੋਕ ਜ਼ਿੰਮੇਵਾਰ ਹਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਫਿਲਮੀ ਦੁਨੀਆਂਕਿਸੇ ਇਕ ਦਾ ਨਾਂ ਲੈਣਾ ਮੁਸ਼ਕਿਲ

Currency Converter

Amount:
From:
To:


Gurbani Radio


Gurbani - Sri Harmandir Sahib