
ਮੁੰਬਈ:- ਬਾਲੀਵੁੱਡ 'ਚ ਕਰੀਬ ਇਕ ਦਹਾਕਾ ਕੰਮ ਕਰ ਚੁੱਕਣ ਪਿੱਛੋਂ ਜਾਪਦਾ ਹੈ ਕਿ ਨੇਹਾ ਧੂਪੀਆ ਆਪਣੀਆਂ ਜੜ੍ਹਾਂ ਵੱਲ ਵਾਪਸ ਜਾਣ ਵਾਲੀ ਹੈ। ਤੇਲਗੂ ਅਤੇ ਮਲਿਆਲਮ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਪੰਜਾਬੀ ਕੁੜੀ ਨੇ ਹੁਣ ਇਕ ਪ੍ਰਾਜੈਕਟ ਸਾਈਨ ਕੀਤਾ ਹੈ, ਜਿਸ ਵਿਚ ਉਹ ਆਪਣੀ ਮਾਤਭਾਸ਼ਾ ਵਿਚ ਡਾਇਲਾਗ ਬੋਲਦੀ ਨਜ਼ਰ ਆਵੇਗੀ।
ਫਿਲਮ ਦਾ ਨਿਰਮਾਣ ਜਿੰਮੀ ਸ਼ੇਰਗਿੱਲ ਵਲੋਂ ਕੀਤਾ ਜਾ ਰਿਹਾ ਹੈ ਤੇ ਫਿਲਮ 'ਚ ਪ੍ਰਮੁੱਖ ਰੋਲ ਵੀ ਉਸੇ ਦਾ ਹੈ। ਨੇਹਾ ਅਨੁਸਾਰ ਇਹ ਬਹੁਤ ਹੀ ਸ਼ੁੱਭ ਸਮਾਂ ਸੀ, ''ਉਸ ਨੇ ਇਕ ਪੰਜਾਬੀ ਫਿਲਮ ਉਸ ਸਮੇਂ ਕੀਤੀ ਸੀ ਜਦੋਂ ਉੱਤਰ ਭਾਰਤ ਵਿਚ ਨਿਰਮਾਣ ਗੁਣਵੱਤਾ ਸੁਧਾਰ ਵੱਲ ਜਾ ਰਹੀ ਸੀ। ਪਹਿਲੀ ਵਾਰ ਸਿਨੇਮਾ ਅਤੇ ਪੰਜਾਬ ਦੀ ਮੁਹੱਬਤ ਖਾਤਰ ਮੈਂ ਚਾਰ ਹਫਤੇ ਪਹਿਲਾਂ ਇਕ ਪੰਜਾਬੀ ਫਿਲਮ ਸਾਈਨ ਕੀਤੀ ਸੀ। ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਤੇਜ਼ੀ ਨਾਲ ਪਸਰ ਰਿਹਾ ਹੈ।''
ਉਸ ਨੂੰ ਫਿਲਮ ਦੀ ਪੇਸ਼ਕਸ਼ ਕਰਨ ਲਈ ਉਹ ਜਿੰਮੀ ਦੀ ਬਹੁਤ ਧੰਨਵਾਦੀ ਹੈ। ਫਿਲਮ 'ਤੇਰਾ ਮੇਰਾ ਕੀ
ਰਿਸ਼ਤਾ' ਦੇਸ਼ ਵਿਚ ਹੁਣ ਤਕ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ ਹੈ। ਐਕਟ੍ਰੈੱਸ ਦਾ ਕਹਿਣਾ ਹੈ,''ਉਹ ਹਮੇਸ਼ਾ ਹੀ ਇਕ ਵਧੀਆ ਦੋਸਤ ਰਿਹਾ ਹੈ।'' ਫਿਲਮ ਵਿਚ ਆਪਣੇ ਰੋਲ ਬਾਰੇ ਨੇਹਾ ਦਾ ਕਹਿਣਾ ਹੈ, ''ਅਸਲ ਵਿਚ ਮੇਰਾ ਰੋਲ ਇਕ ਬੜਬੋਲੀ ਅਤੇ ਲੜਾਕੀ ਜਿਹੀ ਕੁੜੀ ਦਾ ਹੈ, ਜਿਹੜੀ ਰੋਮਾਂਸ ਵਿਚ ਵਿਸ਼ਵਾਸ ਰੱਖਦੀ ਹੈ। ਖੁਸ਼ਕਿਸਮਤੀ ਨਾਲ ਭਾਸ਼ਾ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਹੈ ਜਿਵੇਂ ਕਿ ਹੋਰ ਖੇਤਰੀ ਭਾਸ਼ਾਈ ਫਿਲਮਾਂ ਦੇ ਕੇਸ ਵਿਚ ਹੋਇਆ ਸੀ, ਜੋ ਕਿ ਮੈਂ ਕਰ ਚੁੱਕੀ ਹਾਂ।''