Thursday, 06 September 2012 10:44
Print PDF

ਵਿੱਦਿਆ ਬਾਲਨ ਨੇ ਆਪਣੀ ਪਹਿਲੀ ਫ਼ਿਲਮ 'ਪਰਿਣੀਤਾ' ਤੋਂ ਲੈ ਕੇ 'ਦਿ ਡਰਟੀ ਪਿਕਚਰ' ਅਤੇ 'ਕਹਾਨੀ' ਤਕ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਮਧੂਬਾਲਾ-ਨਰਗਿਸ ਵਾਲੀ 'ਰੈਟਰੋ ਬਿਊਟੀ' ਅਤੇ ਦਮਦਾਰ ਅਦਾਕਾਰੀ ਦੀ ਮਾਲਕਣ ਹੈ। ਉਸ ਅੰਦਰ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ ਦਾ ਸ਼ਕਤੀਸ਼ਾਲੀ ਦਮ ਹੈ ਅਤੇ ਉਸ ਦੀ ਸੁੰਦਰਤਾ ਵਿਲੱਖਣ ਹੈ। ਉਸ ਦੀ ਸਫਲਤਾ ਦਾ ਇਹੀ ਰਾਜ਼ ਹੈ। ਹੁਣ ਉਹ ਅਗਲੇ ਸਾਲ ਫ਼ਿਲਮ 'ਘਨਚੱਕਰ' ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ। ਪੇਸ਼ ਹਨ ਉਸ ਨਾਲ ਇਕ ਗੱਲਬਾਤ ਦੇ ਮੁੱਖ ਅੰਸ਼-
* ਤੁਸੀਂ ਆਕਰਸ਼ਣ ਦਾ ਕੇਂਦਰ ਬਣ ਗਏ ਹੋ। ਪੈਰ ਜ਼ਮੀਨ 'ਤੇ ਟਿਕੇ ਹਨ ਜਾਂ ਫਿਰ...?
 ਧਿਆਨ ਤਾਂ ਲੋਕ ਪਹਿਲਾਂ ਵੀ ਦੇ ਰਹੇ ਸਨ ਪਰ ਹੁਣ ਉਸ ਦੇ ਮਾਇਨੇ ਬਦਲ ਗਏ ਹਨ। ਸਮੇਂ ਦੀ ਕਮੀ ਹੋ ਗਈ ਹੈ ਕਿਉਂਕਿ ਸਭ ਨੂੰ ਚਾਹੀਦੈ ਮੇਰਾ ਸਮਾਂ। ਬਹੁਤ ਸਾਰੀਆਂ ਪੇਸ਼ਕਸ਼ਾਂ, ਈਵੈਂਟਸ ਅਤੇ ਮੁਲਾਕਾਤਾਂ ਹਨ। ਇਨ੍ਹਾਂ ਵਿਚਾਲੇ ਪਰਿਵਾਰ ਲਈ ਵੀ ਸਮਾਂ ਕੱਢਣਾ ਪੈਂਦਾ ਹੈ। ਮੈਨੇਜ ਹੋ ਰਿਹਾ ਹੈ ਸਭ ਕੁਝ। ਪੈਰ ਜ਼ਮੀਨ 'ਤੇ ਹੀ ਹਨ ਕਿਉਂਕਿ ਬੈਠ ਕੇ ਸੋਚਣ ਦੀ ਵਿਹਲ ਨਹੀਂ ਮਿਲ ਰਹੀ ਕਿ ਕਿੰਨੀ ਵੱਡੀ ਸਫਲਤਾ ਮਿਲੀ

ਹੈ। ਬਿਜ਼ੀ ਹੋਣਾ ਤਾਂ ਚੰਗੀ ਗੱਲ ਹੈ।
* ਦੋ ਸਫਲ ਫ਼ਿਲਮਾਂ ਤੋਂ ਬਾਅਦ ਸਥਿਤੀ ਬਦਲੀ ਹੋਈ ਨਜ਼ਰ ਆ ਰਹੀ ਹੈ। ਕਿੰਨੀ ਕੁ ਵਿਹਲ ਮਿਲੀ?
 ਸੋਚਿਆ ਸੀ ਕਿ ਥੋੜ੍ਹਾ ਅਰਾਮ ਕਰਾਂਗੀ। ਪਰਿਵਾਰ ਨਾਲ ਫੁਰਸਤ ਦੇ ਪਲ ਬਿਤਾਵਾਂਗੀ। ਕੁਝ ਵੀ ਨਹੀਂ ਹੋ ਸਕਿਆ। ਦਸ ਦਿਨਾਂ ਦੀ ਬ੍ਰੇਕ ਸੀ। ਨਿਊਜ਼ੀਲੈਂਡ ਘੁੰਮ ਕੇ ਆਈ, ਉਥੋਂ ਪਰਤਦਿਆਂ ਹੀ ਪੂਰੀ ਤਰ੍ਹਾਂ ਕੰਮ 'ਚ ਜੁਟ ਗਈ। ਬਹੁਤ ਬਿਜ਼ੀ ਹੋ ਗਈ ਹਾਂ। ਇੰਝ ਲੱਗ ਰਿਹੈ ਕਿ ਸਫਲਤਾ ਦੇ ਨਾਲ ਲੋਕਾਂ ਦਾ ਨਜ਼ਰੀਆ ਬਦਲ ਗਿਆ ਹੈ। ਘਰ ਵਾਲੇ ਅਤੇ ਦੋਸਤ ਕਹਿੰਦੇ ਹਨ ਕਿ ਮੈਂ ਨਹੀਂ ਬਦਲੀ। ਮੈਂ ਖੁਦ ਜ਼ਿਆਦਾ ਦਬਾਅ ਮਹਿਸੂਸ ਕਰ ਰਹੀ ਹਾਂ।
* ਕਿਹਾ ਜਾ ਰਿਹੈ ਕਿ ਵਿੱਦਿਆ ਨੇ ਆਪਣੀਆਂ ਮੁਸ਼ਕਿਲਾਂ ਵਧਾ ਲਈਆਂ ਹਨ?
 ਹੀਰੋਇਨਿਜ਼ਮ ਚੰਗਾ ਸ਼ਬਦ ਹੈ। ਮੇਰੇ ਖਿਆਲ ਨਾਲ 9ਵੇਂ ਦਹਾਕੇ 'ਚ ਇਹ ਹਿੰਦੀ ਸਿਨੇਮਾ 'ਚ ਖਤਮ ਹੋ ਗਿਆ ਸੀ। ਐਕਸ਼ਨ ਅਤੇ ਰੋਮਾਂਸ 'ਚ ਨਾਇਕਾਵਾਂ ਦੇ ਠੋਸ ਕਿਰਦਾਰ  ਲਿਖੇ ਜਾਣੇ ਹੀ ਬੰਦ ਹੋ ਗਏ ਸਨ। ਮੈਂ ਬਿਲਕੁਲ ਸਹੀ ਸਮੇਂ 'ਤੇ ਫ਼ਿਲਮਾਂ 'ਚ ਆਈ। ਮੇਰੀ ਖੁਸ਼ਨਸੀਬੀ ਹੈ ਕਿ ਇਹ ਤਬਦੀਲੀ ਮੇਰੀਆਂ ਫ਼ਿਲਮਾਂ 'ਚ ਨਜ਼ਰ ਆ ਰਹੀ ਹੈ। ਮੈਂ ਇਸ ਤਬਦੀਲੀ ਦਾ ਚਿਹਰਾ ਬਣ ਗਈ ਹਾਂ। ਔਰਤਾਂ ਸਿਰਫ ਬ੍ਰਾਂਡ ਜਾਂ ਵਸਤੂ ਨਹੀਂ ਹਨ।
* ਕੀ ਕੁਝ ਸਿੱਧ ਕਰ ਦੇਣ ਦੇ ਅਹਿਸਾਸ ਨਾਲ ਮਾਣ ਦੀ ਭਾਵਨਾ ਆਉਂਦੀ ਹੈ?
 ਮਾਣ ਦੀ ਭਾਵਨਾ ਆਉਂਦੀ ਹੈ ਕਿ ਆਪਣੀ ਕਿਸਮ ਦੀ ਪਛਾਣ ਨਾਲ ਹਾਂ। ਲੋਕਾਂ ਦਾ ਮੇਰੇ 'ਤੇ ਧਿਆਨ ਗਿਆ ਹੈ। ਕੱਲ ਤਕ ਜੋ ਲੋਕ ਮੇਰੀ ਨਿੰਦਿਆ ਕਰ ਰਹੇ ਸਨ, ਹੁਣ ਉਹ ਮੇਰੀਆਂ ਸਿਫਤਾਂ ਕਰ ਰਹੇ ਹਨ। ਮਿਲਣ ਅਤੇ ਗੱਲਬਾਤ ਲਈ  ਸਮਾਂ ਮੰਗ ਰਹੇ ਹਨ। ਮੇਰੇ ਅੰਦਰ ਬਦਲੇ ਜਾਂ ਸਿੱਧ ਕਰਨ ਵਰਗੀ ਕੋਈ ਗੱਲ ਨਹੀਂ ਹੈ ਪਰ ਆਪਣੇ ਹਿਸਾਬ ਨਾਲ ਸਫਲ ਹੋਣ ਦਾ ਸਰੂਰ ਹੈ, ਇਹ ਗਰੂਰ ਨਹੀਂ ਹੈ। ਮੇਰੀ ਸਫਲਤਾ ਦਾ ਅਸਰ ਮੇਰੇ ਮਿਹਨਤਾਨੇ 'ਤੇ ਵੀ ਪਏਗਾ।
* ਤੁਹਾਡੀ ਅਸਲ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ?
 ਹਾਂ, ਮੈਂ ਪਿਆਰ 'ਚ ਹਾਂ ਪਰ ਇਸ ਤੋਂ ਅੱਗੇ ਕੁਝ ਨਹੀਂ ਦੱਸਣਾ ਚਾਹੁੰਦੀ। ਮੈਂ ਬਹੁਤ ਖੁਸ਼ ਹਾਂ। ਬਹੁਤ ਮਿੱਠਾ ਅਹਿਸਾਸ ਹੈ। ਇਸ ਨਾਲ ਮੈਨੂੰ ਮੇਰੇ ਕੰਮ 'ਚ ਮਦਦ ਮਿਲੀ ਹੈ। ਆਤਮ-ਵਿਸ਼ਵਾਸ ਵਧਿਆ ਹੈ। ਸ਼ੇਅਰਿੰਗ ਲਈ ਇਕ ਹੋਰ ਵਿਅਕਤੀ ਮਿਲ ਗਿਆ ਹੈ। ਇਮੋਸ਼ਨਲ ਐਂਕਰਿੰਗ ਹੋਣ ਨਾਲ ਤਾਕਤ ਮਿਲਦੀ ਹੈ ਅਤੇ ਦਿਮਾਗ ਖਰਾਬ ਨਹੀਂ ਹੁੰਦਾ। ਉਸ ਨੇ ਮੈਨੂੰ ਬਿਲਕੁਲ ਉਸੇ ਤਰ੍ਹਾਂ ਸਵੀਕਾਰ ਕੀਤਾ, ਜਿਹੋ ਜਿਹੀ ਮੈਂ ਹਾਂ ਪਰ ਫਿਲਹਾਲ ਵਿਆਹ ਦੀ ਕੋਈ ਯੋਜਨਾ ਨਹੀਂ ਹੈ। 

Comments (0)

Write comment

smaller | bigger

busy
You are here:   Homeਮੁੱਖ ਖਬਰਾਂਫਿਲਮੀ ਦੁਨੀਆਂਸਰੂਰ ਹੈ, ਗਰੂਰ ਨਹੀਂ

Currency Converter

Amount:
From:
To:


Gurbani Radio


Gurbani - Sri Harmandir Sahib