Thursday, 20 September 2012 09:45
Print PDF

ਬਾਲੀਵੁੱਡ ਦੀਆਂ ਟੌਪ ਹਸੀਨਾਵਾਂ ਵਿਚੋਂ ਇਕ ਕੰਗਨਾ ਰਣਾਉਤ ਨੇ ਹੁਣੇ ਜਿਹੇ ਇਕ ਅਜੀਬ ਖਾਹਿਸ਼ ਜ਼ਾਹਿਰ ਕੀਤੀ ਸੀ। ਉਸ ਨੇ ਭੇਲਪੂਰੀ ਖਾਣ ਦੀ ਮੰਗ ਕੀਤੀ। ਹੁਣ ਜ਼ਿਆਦਾਤਰ ਲੋਕਾਂ ਨੂੰ ਲੱਗੇਗਾ ਕਿ ਭਲਾ ਇਸ ਵਿਚ ਕਿਹੜੀ ਅਜੀਬ ਗੱਲ ਹੈ? ਕੰਗਨਾ ਦੀ ਇਹ ਖਾਹਿਸ਼ ਅਜੀਬ ਇਸ ਲਈ ਹੈ ਕਿਉਂਕਿ ਜਦੋਂ ਉਸ ਨੇ ਆਪਣੀ ਇਹ ਖਾਹਿਸ਼ ਜ਼ਾਹਿਰ ਕੀਤੀ ਤਾਂ ਉਸ ਸਮੇਂ ਉਹ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਸ਼ੂਟਿੰਗ ਕਰ ਰਹੀ ਸੀ। ਇੰਨਾ ਹੀ ਨਹੀਂ ਉਹ ਚਾਹੁੰਦੀ ਸੀ ਕਿ ਐਫਿਲ ਟਾਵਰ ਦੇ ਹੇਠਾਂ ਖੜ੍ਹੀ ਹੋ ਕੇ ਉਹ ਭੇਲਪੂਰੀ ਖਾਣ ਦਾ ਆਨੰਦ ਮਾਣੇ। ਹੁਣ ਪੈਰਿਸ 'ਚ ਭੇਲਪੂਰੀ ਦੀ ਭਾਲ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਕਿਹਾ ਜਾ ਸਕਦਾ।
ਉਂਝ ਕੰਗਨਾ ਦੀ ਖਾਹਿਸ਼ ਤੋਂ ਵੀ ਜ਼ਿਆਦਾ ਅਜੀਬ ਗੱਲ ਇਹ ਹੋਈ ਕਿ ਉਸ ਦੀ ਖਾਹਿਸ਼ ਪੈਰਿਸ 'ਚ ਹੀ ਪੂਰੀ ਵੀ

 ਹੋ ਗਈ। ਫਿਲਮ ਦੇ ਪ੍ਰੋਡਕਸ਼ਨ ਮੈਨੇਜਰ ਨੇ ਕੰਗਨਾ ਦੀ ਇਸ ਅਜੀਬ ਖਾਹਿਸ਼ ਨੂੰ ਪੂਰਾ ਕਰਨ ਲਈ ਨਾ ਸਿਰਫ ਪੈਰਿਸ 'ਚ ਕੰਗਨਾ ਲਈ ਭੇਲਪੂਰੀ ਤਿਆਰ ਕਰਵਾਈ, ਇਹ ਵੀ ਯਕੀਨੀ ਬਣਾਇਆ ਕਿ ਇਸ ਦਾ ਆਨੰਦ ਐਫਿਲ ਟਾਵਰ ਹੇਠਾਂ ਮਾਣ ਸਕੇ। ਹੁਣ ਜ਼ਾਹਿਰ ਹੈ ਕਿ ਆਪਣੀ ਫਿਲਮ ਦੀ ਯੂਨਿਟ ਦੇ ਮੈਂਬਰਾਂ ਵਲੋਂ ਉਸ ਦਾ ਇੰਨਾ ਖਿਆਲ ਰੱਖੇ ਜਾਣ 'ਤੇ ਕੰਗਨਾ ਵੀ ਥੋੜ੍ਹੀ-ਬਹੁਤ ਭਾਵੁਕ ਹੋ ਹੀ ਗਈ ਹੋਵੇਗੀ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਫਿਲਮੀ ਦੁਨੀਆਂਕੰਗਨਾ ਦੀ ਅਜੀਬ ਖਾਹਿਸ਼

Currency Converter

Amount:
From:
To:


Gurbani Radio


Gurbani - Sri Harmandir Sahib