Thursday, 27 September 2012 10:41
Print PDF

ਰਾਣੀ ਮੁਖਰਜੀ ਦੀ ਫ਼ਿਲਮ 'ਅਈਆ' ਅਕਤੂਬਰ ਮਹੀਨੇ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਸਚਿਨ ਕੁੰਡਲਕਰ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੇ ਨਿਰਮਾਤਾ ਹਨ  ਅਨੁਰਾਗ ਕਸ਼ਯਪ। ਰਾਣੀ ਇਸ ਫ਼ਿਲਮ 'ਚ ਇਕ ਮਹਾਰਾਸ਼ਟਰੀਅਨ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਉਸ ਦਾ ਕਹਿਣੈ ਕਿ ਫ਼ਿਲਮ 'ਚ ਉਸ ਦਾ ਕਿਰਦਾਰ ਭਾਵ ਮੀਨਾਕਸ਼ੀ ਦੇਸ਼ਪਾਂਡੇ ਹੁਣ ਵਿਆਹ ਲਈ ਤਿਆਰ ਹੈ ਪਰ ਆਪਣੇ ਬਾਰੇ ਉਸ ਦਾ ਕੀ ਇਰਾਦਾ ਹੈ? ਪੇਸ਼ ਹਨ ਰਾਣੀ ਨਾਲ ਇਕ ਮੁਲਾਕਾਤ ਦੇ ਅੰਸ਼-
'ਨੋ ਵਨ ਕਿਲਡ ਜੈਸਿਕਾ' ਤੋਂ ਡੇਢ ਸਾਲ ਬਾਅਦ ਹੁਣ ਤੁਹਾਡੀਆਂ ਦੋ ਫ਼ਿਲਮਾਂ ਆਉਣ ਵਾਲੀਆਂ ਹਨ- 'ਅਈਆ' ਅਤੇ 'ਤਲਾਸ਼'।
ਂ ਅਕਤੂਬਰ ਅਤੇ ਨਵੰਬਰ ਮਹੀਨੇ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਦੋ ਵੱਖ-ਵੱਖ ਮੂਡ ਦੀਆਂ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ ਅਤੇ ਇਨ੍ਹਾਂ ਦੋਹਾਂ 'ਚ ਮੇਰੇ ਰੋਲ ਵੀ ਬਿਲਕੁਲ ਵੱਖਰੀ ਕਿਸਮ ਦੇ ਹਨ। ਮੈਨੂੰ ਆਸ ਹੈ ਕਿ ਮੇਰੇ ਪ੍ਰਸ਼ੰਸਕ, ਜੋ ਲੰਬੇ ਸਮੇਂ ਤੋਂ ਮੇਰੀਆਂ ਫ਼ਿਲਮਾਂ ਦੀ ਉਡੀਕ ਕਰ ਰਹੇ ਹਨ, ਇਕ ਮਹੀਨੇ ਦੇ ਗੈਪ 'ਚ ਹੀ ਉਨ੍ਹਾਂ ਨੂੰ ਇਹ ਦੋਵੇਂ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ।
ਫ਼ਿਲਮ 'ਅਈਆ' ਨੂੰ ਮਨਜ਼ੂਰ ਕਰਨ ਦਾ ਕੋਈ ਖਾਸ ਕਾਰਨ?
ਂ ਮੈਂ ਫ਼ਿਲਮ ਦੇ ਨਿਰਮਾਤਾ ਅਨੁਰਾਗ ਕਸ਼ਯਪ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਸਟਾਈਲ ਦੀ ਫ਼ਿਲਮ ਨਹੀਂ ਕਰ ਸਕਦੀ ਅਤੇ

ਜੇਕਰ ਤੁਸੀਂ ਕੋਈ ਹਾਸੇ-ਮਜ਼ਾਕ ਵਾਲੀ ਫ਼ਿਲਮ ਬਣਾਓ ਤਾਂ ਮੈਂ ਉਸ 'ਚ ਕੰਮ ਕਰਨ ਲਈ ਤਿਆਰ ਹਾਂ। ਅਨੁਰਾਗ ਦਾ ਜਵਾਬ ਸੀ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਤੇਰੇ ਲਈ ਇਕ ਚੰਗੀ ਜਿਹੀ ਫ਼ਿਲਮ ਬਣਾਵਾਂਗਾ। ਇਹ ਇਕ ਦਿਲਚਸਪ ਫ਼ਿਲਮ ਹੈ ਅਤੇ ਸਹੀ ਮਾਅਨਿਆਂ 'ਚ ਇਹ ਬਿਲਕੁਲ ਹੱਟ ਕੇ ਹੈ। ਜਿਨ੍ਹਾਂ ਦਿਨਾਂ ਦੌਰਾਨ ਇਸ ਫ਼ਿਲਮ ਦੀ ਪੇਸ਼ਕਸ਼ ਮੈਨੂੰ ਮਿਲੀ ਸੀ, ਉਦੋਂ ਮੈਂ ਸਿਰਫ ਇਕ ਫ਼ਿਲਮ 'ਨੋ ਵਨ ਕਿਲਡ ਜੈਸਿਕਾ' 'ਚ ਹੀ ਕੰਮ ਕਰ ਰਹੀ ਸੀ। ਉਦੋਂ ਮੈਨੂੰ ਲੱਗਿਆ ਕਿ ਇਹ ਇਕ ਸਪੈਸ਼ਲ ਫ਼ਿਲਮ ਹੈ ਅਤੇ ਮੈਨੂੰ ਇਸ 'ਚ ਕੰਮ ਕਰਨਾ ਚਾਹੀਦੈ। ਫ਼ਿਲਮ ਜਦੋਂ ਲੋਕਾਂ ਤੱਕ ਪਹੁੰਚ ਜਾਏਗੀ, ਉਦੋਂ ਤੁਸੀਂ ਮੇਰੀ ਗੱਲ ਦਾ ਮਤਲਬ ਸਮਝੋਗੇ।
ਅਨੁਰਾਗ ਨੇ ਡਾਰਕ ਫ਼ਿਲਮਾਂ 'ਚ ਆਪਣੀ ਇਕ ਪਛਾਣ ਬਣਾ ਲਈ ਹੈ। ਅਜਿਹੇ 'ਚ ਤੁਸੀਂ ਉਨ੍ਹਾਂ ਲਈ ਕਿਸੇ ਡਾਰਕ ਫ਼ਿਲਮ 'ਚ ਕੰਮ ਕਰਨ ਲਈ ਤਿਆਰ ਕਿਉਂ ਨਹੀਂ ਹੋਏ?
ਂ ਮੈਂ ਉਨ੍ਹਾਂ ਨਾਲ ਕੋਈ ਵੱਖਰਾ ਕੰਮ ਕਰਨਾ ਚਾਹੁੰਦੀ ਸੀ। ਕੋਈ ਨਹੀਂ ਜਾਣਦਾ ਕਿ ਅਨੁਰਾਗ ਬਹੁਤ ਮਨੋਰੰਜਕ ਇਨਸਾਨ ਹੈ। ਉਨ੍ਹਾਂ ਨੇ ਆਪਣੀ ਇਸ ਖੂਬੀ ਨੂੰ ਲੋਕਾਂ ਤੋਂ ਲੁਕੋ ਕੇ ਰੱਖਿਆ ਹੈ ਪਰ ਮੈਂ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜਾਣਦੀ ਹਾਂ। ਉਦੋਂ ਤੋਂ ਜਦੋਂ ਉਹ ਮਣੀਰਤਨਮ ਨੂੰ ਅਸਿਸਟ ਕਰਦੇ ਸਨ। ਸਾਡਾ ਸਾਥ ਘੱਟੋ-ਘੱਟ 6 ਫ਼ਿਲਮਾਂ ਦਾ ਰਿਹਾ ਹੈ।
ਪਰ 'ਤਲਾਸ਼' ਵੀ ਇਕ ਡਾਰਕ ਫ਼ਿਲਮ ਹੀ ਲੱਗਦੀ ਹੈ?
ਂ ਕਿਉਂਕਿ  ਮੈਂ 'ਨੋ ਵਨ ਕਿਲਡ ਜੈਸਿਕਾ' 'ਚ ਕੰਮ ਕੀਤਾ ਹੈ ਅਤੇ ਹੁਣ 'ਤਲਾਸ਼' ਕਰ ਰਹੀ ਹਾਂ, ਇਸ ਲਈ ਅੱਗੇ ਤੋਂ ਮੈਂ ਡਾਰਕ ਫ਼ਿਲਮ 'ਚ ਕੰਮ ਨਹੀਂ ਕਰਨਾ ਚਾਹੁੰਦੀ।
ਅੱਜਕਲ ਤੁਸੀਂ ਮਹਾਰਾਸ਼ਟਰੀਅਨ ਸਟਾਈਲ ਦੀ ਵਿਆਹ ਵਾਲੀ ਸਾੜ੍ਹੀ 'ਚ ਨਜ਼ਰ ਆਉਂਦੇ ਹੋ। ਕੋਈ ਖਾਸ ਗੱਲ ਹੈ?
ਂ ਅਸਲ 'ਚ ਮੇਰਾ ਕਿਰਦਾਰ ਭਾਵ ਮੀਨਾਕਸ਼ੀ ਦੇਸ਼ਪਾਂਡੇ ਵਿਆਹ ਲਈ ਤਿਆਰ ਹੈ।
ਕੀ ਤੁਸੀਂ ਵਿਆਹ ਲਈ ਤਿਆਰ ਹੋ?
ਂ ਮੀਨਾਕਸ਼ੀ ਦੇਸ਼ਪਾਂਡੇ ਵਿਆਹ ਲਈ ਤਿਆਰ ਹੈ।
ਇਸ ਕਿਰਦਾਰ ਨੂੰ ਨਿਭਾਉਣਾ ਕਿੰਨਾ ਕੁ ਮੁਸ਼ਕਿਲ ਰਿਹਾ?
ਂ ਇਹ ਬਹੁਤ ਸੌਖਾ ਸੀ ਕਿਉਂਕਿ ਮੈਂ ਅਸਲ ਜ਼ਿੰਦਗੀ 'ਚ ਵੀ ਬਹੁਤ ਸ਼ਰਾਰਤੀ ਹਾਂ ਪਰ ਅਸਲੀ ਚੀਜ਼ ਇਹ ਸੀ ਕਿ ਕੀ ਮੈਂ ਪੂਰੀ ਤਰ੍ਹਾਂ ਮਰਾਠੀ ਸਟਾਈਲ ਨੂੰ ਫੜ ਸਕਦੀ ਹਾਂ ਜਾਂ ਨਹੀਂ ਅਤੇ ਇਸ ਦਾ ਪੂਰਾ ਕ੍ਰੈਡਿਟ ਮੈਂ ਨਿਰਦੇਸ਼ਕ ਸਚਿਨ ਕੁੰਡਲਕਰ ਅਤੇ ਉਨ੍ਹਾਂ ਦੀ ਟੀਮ ਨੂੰ ਦਿੰਦੀ ਹਾਂ, ਜਿਨ੍ਹਾਂ ਨੇ ਮੈਨੂੰ ਭਾਵ ਮੀਨਾਕਸ਼ੀ ਨੂੰ ਚੰਗੀ ਤਰ੍ਹਾਂ ਆਪਣੇ ਰੰਗ 'ਚ ਉਤਾਰਨ 'ਚ ਮਦਦ ਕੀਤੀ। ਭਾਵੇਂਕਿ ਮੈਂ ਸਕੂਲ ਲੈਵਲ 'ਤੇ ਮਰਾਠੀ ਪੜ੍ਹੀ ਹੈ ਅਤੇ ਮੈਂ ਇਸ ਨੂੰ ਸਮਝਦੀ ਵੀ ਹਾਂ ਪਰ ਮਰਾਠੀ ਸਟਾਈਲ ਥੋੜ੍ਹਾ ਮੁਸ਼ਕਿਲ ਹੈ। ਸਚਿਨ ਇਸ ਫ਼ਿਲਮ 'ਚ ਪੂਰੀ ਤਰ੍ਹਾਂ ਮਰਾਠੀ ਫਲੇਵਰ ਹੀ ਚਾਹੁੰਦੇ ਸਨ ਕਿਉਂਕਿ ਇਹ ਫ਼ਿਲਮ ਇਕ ਮਹਾਰਾਸ਼ਟਰੀਅਨ ਪਰਿਵਾਰ ਦੀ ਹੈ। ਅਸੀਂ ਸਹੀ ਮਰਾਠੀ ਉਚਾਰਨ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ।
ਸਾਊਥ ਦੇ ਸੁਪਰ ਸਟਾਰ ਪ੍ਰਿਥਵੀਰਾਜ ਵੀ ਇਸ ਫ਼ਿਲਮ 'ਚ ਹਨ। ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
ਂ ਉਹ ਬਹੁਤ ਸਪੈਸ਼ਲ ਅਦਾਕਾਰ ਹਨ। ਉਹ ਬਹੁਤ ਹੈਂਡਸਮ ਅਤੇ ਉਨ੍ਹਾਂ ਨਾਲ ਕੰਮ ਕਰਨਾ ਵਾਕਈ ਬਹੁਤ ਮਜ਼ੇਦਾਰ ਰਿਹਾ। ਮੈਨੂੰ ਪਤੈ ਕਿ ਸਾਊਥ 'ਚ ਉਹ ਇੰਨੇ ਵੱਡੇ ਸਟਾਰ ਕਿਉਂ ਹਨ। ਉਹ ਬਹੁਤ ਕਮਾਲ ਦੇ ਹਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਫਿਲਮੀ ਦੁਨੀਆਂਉਹ ਬਹੁਤ ਕਮਾਲ ਦੇ ਹਨ

Currency Converter

Amount:
From:
To:


Gurbani Radio


Gurbani - Sri Harmandir Sahib