Friday, 02 November 2012 10:10
Print PDF

ਅਭਿਨੇਤਾ ਇਮਰਾਨ ਹਾਸ਼ਮੀ ਦੀ ਤਾਜ਼ਾ ਫਿਲਮ 'ਰਸ਼' 26 ਅਕਤੂਬਰ ਨੂੰ  ਰਿਲੀਜ਼  ਹੋਈ ਹੈ ਪਰ ਬਾਕਸ ਆਫਿਸ 'ਤੇ ਉਸਨੂੰ  ਸ਼ਲਾਘਾ  ਨਹੀਂ ਮਿਲੀ ਪਰ ਇਸ ਤੋਂ ਇਮਰਾਨ ਨਿਰਾਸ਼ ਨਹੀਂ ਹੈ। ਇਮਰਾਨ ਨੇ ਕਿਹਾ ਕਿ 'ਰਸ਼' ਉਨ੍ਹਾਂ  ਲਈ ਇਕ ਖਾਸ ਫਿਲਮ ਹੈ। ਇਮਰਾਨ  ਨੇ ਕਿਹਾ ਕਿ ਆਪਣੀ ਇਸ ਫਿਲਮ  ਰਾਹੀਂ ਉਹ ਸਵ. ਮੂਲ ਨਿਰਦੇਸ਼ਕ ਸ਼ਾਮਿਨ ਦੇਸਾਈ ਦਾ  ਸੁਪਨਾ  ਪੂਰਾ  ਕਰ ਸਕੇ, ਜਿਨ੍ਹਾਂ ਦਾ  ਜਨਵਰੀ 2011 ਨੂੰ  ਦਿਹਾਂਤ  ਹੋ ਗਿਆ ਸੀ। ਇਮਰਾਨ ਨੇ ਕਿਹਾ ਕਿ ਇਕ ਪੱਤਰਕਾਰ  ਨੇ ਮੋਬਾਈਲ ਸੰਦੇਸ਼  ਰਾਹੀਂ ਮੈਨੂੰ ਜਾਣਕਾਰੀ ਦਿੱਤੀ  ਕਿ  ਸਿਰਫ 20  ਲੋਕ ਮੇਰੀ ਫਿਲਮ ਦੇਖਣ  ਸਿਨੇਮਾ ਘਰ ਪੁੱਜੇ।

ਉਹ ਭਾਲ ਖਤਮ ਹੋਈ
ਅਦਾਕਾਰਾ ਰਿਚਾ ਚੱਢਾ ਦੇ ਨਾਂ ਤੋਂ ਤਾਂ ਵਾਕਫ ਹੋਵੋਗੇ ਹੀ। ਦਿੱਲੀ ਦੀ ਉਹ ਕੁੜੀ, ਜਿਸ ਨੇ ਚਾਰ ਸਾਲ ਪਹਿਲਾਂ 'ਓਏ ਲੱਕੀ ਲੱਕੀ ਓਏ' 'ਚ ਆਪਣੀਆਂ ਕਾਮੁਕਅ ਅਦਾਵਾਂ ਦਾ ਜਲਵਾ ਖੂਬ ਬਿਖੇਰਿਆ ਸੀ। ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਗੁਆਚ ਗਈ ਸੀ ਪਰ ਦੂਜੇ ਪਾਸੇ ਫ਼ਿਲਮ 'ਗੈਂਗਸ ਆਫ ਵਾਸੇਪੁਰ' (ਪਾਰਟ 1 ਅਤੇ 2) ਦੇ

 ਰਿਲੀਜ਼ ਹੁੰਦਿਆਂ ਹੀ ਅੱਜ ਉਸ ਦੀ ਸ਼ੋਹਰਤ ਅਸਮਾਨ 'ਤੇ ਪਹੁੰਚ ਗਈ ਹੈ। ਪੇਸ਼ ਹਨ ਰਿਚਾ ਨਾਲ ਹੋਈ ਗੱਲਬਾਤ ਦੇ ਮੁਖ ਅੰਸ਼-
ਕਰੀਅਰ ਦੀ ਸ਼ੁਰੂਆਤ 'ਚ ਹੀ ਬੁੱਢੀ ਔਰਤ ਦਾ ਕਿਰਦਾਰ, ਡਰ ਨਹੀਂ ਲੱਗਾ?
ਂ ਨਹੀਂ ਕਿਉਂਕਿ ਕੁੜੀ ਤੋਂ ਲੈ ਕੇ ਬੁੱਢੀ ਔਰਤ ਦਾ ਕਿਰਦਾਰ ਮੈਂ ਇਕ ਚੁਣੌਤੀ ਦੇ ਰੂਪ 'ਚ ਹੀ ਨਿਭਾਉਣਾ ਸਵੀਕਾਰ ਕੀਤਾ ਸੀ। ਅਸਲ 'ਚ ਅਨੁਰਾਗ ਕਸ਼ਯਪ ਦੀ ਫ਼ਿਲਮ 'ਗੈਂਗਸ ਆਫ ਵਾਸੇਪੁਰ' ਦੋ ਹਿੱਸਿਆਂ 'ਚ ਬਣੀ ਹੈ। ਮੈਂ ਫ਼ਿਲਮ 'ਚ ਸਰਦਾਰ ਖਾਨ (ਮਨੋਜ ਵਾਜਪਾਈ) ਦੀ ਪਤਨੀ ਨਗਮਾ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦੇ ਪਹਿਲੇ ਹਿੱਸੇ 'ਚ ਨਗਮਾ ਜਵਾਨ ਸੀ, ਜਦਕਿ ਦੂਜੇ ਹਿੱਸੇ 'ਚ ਬੁੱਢੀ ਹੋ ਚੁੱਕੀ ਹੈ ਕਿਉਂਕਿ ਕਹਾਣੀ ਕਾਫੀ ਅੱਗੇ ਵਧ ਚੁੱਕੀ ਹੈ। ਇਹੀ ਮੇਰੇ ਲਈ ਅਸਲ ਚੁਣੌਤੀ ਸੀ ਕਿ ਦੋਵੇਂ ਹੀ ਕਿਰਦਾਰ ਮੈਂ ਖੁਦ ਨਿਭਾਵਾਂ।
'ਗੈਂਗਸ ਆਫ ਵਾਸੇਪੁਰ' ਨੂੰ ਤੁਸੀਂ ਆਪਣੇ ਕਰੀਅਰ 'ਚ ਕੀ ਸਥਾਨ ਦਿਓਗੇ?
ਂ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ 'ਗੈਂਗਸ ਆਫ ਵਾਸੇਪੁਰ' 'ਚ ਮੈਨੂੰ ਬਹੁਤ ਵੱਡਾ ਮੌਕਾ ਦਿੱਤਾ। ਫ਼ਿਲਮ ਦੀ ਸਫਲਤਾ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ। ਮੇਰਾ ਕਰੀਅਰ ਭਾਵੇਂ 4 ਸਾਲ ਪੁਰਾਣਾ ਹੈ ਪਰ ਮੇਰੇ ਹਿੱਸੇ 'ਚ ਇਸ ਤੋਂ ਪਹਿਲਾਂ ਤੱਕ ਸਿਰਫ ਇਕੋ ਫ਼ਿਲਮ ਸੀ। ਮੈਂ ਜਿਸ ਤਰ੍ਹਾਂ ਦੀ ਫ਼ਿਲਮ ਅਤੇ ਕਿਰਦਾਰ ਦੀ ਭਾਲ 'ਚ ਸੀ, ਉਹ ਭਾਲ 'ਗੈਂਗਸ ਆਫ ਵਾਸੇਪੁਰ' ਨਾਲ ਪੂਰੀ ਹੋਈ।
'ਗੈਂਗਸ ਆਫ ਵਾਸੇਪੁਰ' 'ਚ ਕੁਝ ਇੰਟੀਮੇਟ ਸੀਨ ਸਨ। ਅਸਹਿਜ ਵੀ ਮਹਿਸੂਸ ਕਰ ਰਹੇ ਸੀ?
ਂ ਦੇਖੋ, ਪਹਿਲਾਂ ਵੀ ਸਿੰਮੀ ਗਰੇਵਾਲ, ਸ਼ਬਾਨਾ ਆਜ਼ਮੀ ਅਤੇ ਸਮਿਤਾ ਪਾਟਿਲ ਵਰਗੀਆਂ ਅਭਿਨੇਤਰੀਆਂ ਨੇ ਪਰਦੇ 'ਤੇ ਇੰਟੀਮੇਟ ਸੀਨ ਦਿੱਤੇ ਹਨ ਪਰ ਇਸ ਦੇ ਬਾਵਜੂਦ ਲੋਕ ਉਨ੍ਹਾਂ ਨੂੰ ਮਹਾਨ ਅਭਿਨੇਤਰੀਆਂ ਮੰਨਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਅਭਿਨੇਤਰੀਆਂ ਨੇ ਜੋ ਕੀਤਾ, ਕਹਾਣੀ ਦੀ ਮੰਗ ਦੇ ਹਿਸਾਬ ਨਾਲ ਕੀਤਾ। ਬਸ ਉਂਝ ਹੀ ਐਕਸਪੋਜ਼ ਨਹੀਂ ਕਰ ਦਿੱਤਾ ਸੀ।
ਭਾਵ ਕਿ ਅਗਾਂਹ ਵੀ ਅਜਿਹੇ ਸੀਨ ਕਰਨ 'ਚ ਤੁਹਾਨੂੰ ਬਹੁਤੀ ਮੁਸ਼ਕਿਲ ਨਹੀਂ ਹੋਵੇਗੀ?
ਂ ਨਹੀਂ, ਇਕ ਕਲਾਕਾਰ ਹੋਣ ਕਾਰਨ ਤਾਂ ਅਜਿਹੀ ਕੋਈ ਮੁਸ਼ਕਿਲ ਨਹੀਂ ਹੋਵੇਗੀ ਪਰ ਉਹ ਸੀਨ ਕਹਾਣੀ ਦੀ ਹਿੱਸਾ ਜ਼ਰੂਰੀ ਰੂਪ 'ਚ ਹੋਣੇ ਚਾਹੀਦੇ ਹਨ।
ਤਾਂ ਹੀ ਤੁਸੀਂ 'ਤਮੰਚੇ' 'ਚ ਖੂਬ ਐਕਸਪੋਜ਼ ਕੀਤੈ?
ਂ ਦੇਖੋ, ਇਹ ਫ਼ਿਲਮ ਅਬੂ ਸਲੇਮ ਅਤੇ ਮੋਨਿਕਾ ਬੇਦੀ ਦੀ ਲਵ ਸਟੋਰੀ ਤੋਂ ਪ੍ਰੇਰਿਤ ਹੈ। ਸਲੇਮ ਅਤੇ ਮੋਨਿਕਾ ਦੀ ਲਵ ਸਟੋਰੀ 'ਚ ਇੰਨਾ ਮਸਾਲਾ ਤਾਂ ਹੈ ਕਿ ਇਸ 'ਤੇ ਇਕ ਚੰਗੀ ਫ਼ਿਲਮ ਬਣ ਸਕਦੀ ਹੈ। ਅਜਿਹੇ 'ਚ ਇਸੇ ਕਾਰਨ ਮੋਨਿਕਾ ਦੇ ਰੋਲ ਨੂੰ ਗਲੈਮਰਸ ਬਣਾਉਣ ਲਈ ਐਕਸਪੋਜ਼ਰ ਦੀ ਲੋੜ ਸੀ, ਜਿਸ ਨੂੰ ਮੈਂ ਪੂਰਾ ਕੀਤਾ ਹੈ।
ਪਰ ਤੁਸੀਂ ਮੀਰਾ ਨਾਇਰ ਦੀ ਫ਼ਿਲਮ ਤਾਂ ਸਾਈਨ ਕੀਤੀ ਹੈ?
ਂ ਹਾਂ, ਮੈਂ ਮੀਰਾ ਨਾਇਰ ਦੀ ਟੈਲੀਫ਼ਿਲਮ ਸਾਈਨ ਕੀਤੀ ਹੈ। ਇਸ 'ਚ ਆਸਕਰ ਅਵਾਰਡ ਨਾਲ ਸਨਮਾਨਿਤ ਅਦਾਕਾਰ ਬੇਨ ਕਿੰਗਸਲੇ ਹਨ, ਜਦਕਿ ਵੱਖ-ਵੱਖ ਕਹਾਣੀਆਂ ਦੇ ਸੰਗ੍ਰਹਿ ਵਾਲੀ ਇਸ ਸ਼ਾਰਟ ਫ਼ਿਲਮ 'ਚ ਬਾਲੀਵੁੱਡ, ਟੀ. ਵੀ. ਅਤੇ ਥਿਏਟਰ ਦੇ ਮੰਨੇ-ਪ੍ਰਮੰਨੇ ਕਲਾਕਾਰ ਵੀ ਅਹਿਮ ਕਿਰਦਾਰਾਂ 'ਚ ਹੋਣਗੇ।
ਕਿਹਾ ਜਾ ਰਿਹੈ ਕਿ ਕਾਨਸ ਫ਼ਿਲਮ ਫੈਸਟੀਵਲ 'ਚ ਜਾਣ ਨਾਲ ਤੁਹਾਨੂੰ ਦੋ ਅੰਤਰਰਾਸ਼ਟਰੀ ਫ਼ਿਲਮਾਂ 'ਚ ਕੰਮ ਮਿਲ ਗਿਆ?
ਂ ਹਾਂ, ਮੈਨੂੰ ਇਕ ਜਰਮਨ ਅਤੇ ਇਕ ਇੰਡੋ-ਫ੍ਰੈਂਚ ਫ਼ਿਲਮ ਕੰਪਨੀ ਵੱਲੋਂ ਪੇਸ਼ਕਸ਼ ਕੀਤੀ ਗਈ ਹੈ ਪਰ ਅਜੇ ਮੈਂ ਕਿਸੇ ਕਾਂਟਰੈਕਟ 'ਤੇ ਸਾਈਨ ਨਹੀਂ ਕੀਤੇ।
ਕੀ ਫ਼ਿਲਮੀ ਪਿਛੋਕੜ ਨਾ ਹੋਣ ਕਾਰਨ ਇਥੇ ਖੁਦ ਨੂੰ ਸਥਾਪਿਤ ਕਰਨ 'ਚ ਪਰੇਸ਼ਾਨੀ ਵੀ ਹੋਈ?
ਂ ਅੱਜ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਸਟਾਰ ਸਨ ਹੋ ਜਾਂ ਸਾਟਰ ਡਾਟਰ। ਅੱਜ ਲੋਕ ਹਰ ਤਰ੍ਹਾਂ ਦੇ ਕਲਾਕਾਰ ਨੂੰ ਸਵੀਕਾਰ ਕਰ ਰਹੇ ਹਨ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਫਿਲਮੀ ਦੁਨੀਆਂ'ਰਸ਼' ਤੋਂ ਸੰਤੁਸ਼ਟ ਹਾਂ : ਇਮਰਾਨ

Currency Converter

Amount:
From:
To:


Gurbani Radio


Gurbani - Sri Harmandir Sahib