
ਦੀਪਿਕਾ ਦੇ ਪੰਜ ਸਾਲਾਂ ਦੇ ਕਰੀਅਰ 'ਚ ਕਾਫੀ ਉਤਰਾਅ-ਚੜ੍ਹਾਅ ਰਹੇ ਹਨ ਪਰ ਉਸ ਦੀ ਇਕ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਹੈ ਕਿ ਹਰ ਸਾਲ ਘੱਟੋ-ਘੱਟ ਇਕ ਸੁਪਰਹਿੱਟ ਫ਼ਿਲਮ ਦੇ ਕੇ ਉਸ ਨੇ ਆਪਣੀ ਲੋਕਪ੍ਰਿਯਤਾ ਅਤੇ ਮੰਗ ਨੂੰ ਕਾਇਮ ਰੱਖਿਆ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼-
× 'ਯੇ ਜਵਾਨੀ ਹੈ ਦੀਵਾਨੀ' ਦੀ ਪੇਸ਼ਕਸ਼ ਪਹਿਲਾਂ ਕੈਟ ਨੂੰ ਮਿਲੀ ਸੀ ਪਰ ਕੈਟ ਦੇ ਇਨਕਾਰ ਤੋਂ ਬਾਅਦ ਜਦੋਂ ਪੇਸ਼ਕਸ਼ ਤੁਹਾਡੇ ਕੋਲ ਆਈ ਤਾਂ ਤੁਸੀਂ ਕਾਫੀ ਹੈਰਾਨੀਜਨਕ ਤਰੀਕੇ ਨਾਲ ਨਾਂਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਟਿੱਪਣੀ?
ਂ ਅਸਲ 'ਚ ਰਣਬੀਰ ਅਤੇ ਮੇਰੇ ਵਿਚਾਲੇ ਵੱਖ ਹੋਣ ਦੇ ਕਿੱਸੇ ਮੀਡੀਆ ਦੀਆਂ ਮਿਹਰਬਾਨੀਆਂ ਕਾਰਨ ਸੁਰਖੀਆਂ 'ਚ ਕਾਫੀ ਰਹੇ ਹਨ ਅਤੇ ਉਸ ਵੇਲੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਰਣਬੀਰ ਨਾਲੋਂ ਵੱਖ ਹੋਣ ਦੇ ਬਾਵਜੂਦ ਮੈਂ ਇਹ ਫ਼ਿਲਮ ਕਿਵੇਂ ਸਵੀਕਾਰ ਕਰ ਲਈ? ਮੁੰਬਈ ਦੀਆਂ ਕਈ ਵੱਡੀਆਂ ਮੈਗਜ਼ੀਨਾਂ ਨੇ ਉਸ ਵੇਲੇ ਰਣਬੀਰ ਨਾਲ ਦੁਬਾਰਾ ਪ੍ਰੇਮ ਪ੍ਰਸੰਗਾਂ ਦੀ ਸ਼ੁਰੂਆਤ ਦੱਸੀ ਸੀ। ਹਰ ਵਿਅਕਤੀ ਆਪੋ-ਆਪਣੇ ਅੰਦਾਜ਼ੇ ਲਗਾ ਰਿਹਾ ਸੀ, ਜਦਕਿ ਅਜਿਹਾ ਕੁਝ ਵੀ ਨਹੀਂ ਸੀ।
× ਕਿਹਾ ਜਾ ਰਿਹੈ ਕਿ ਮਾਰਕੀਟਿੰਗ ਅਤੇ ਵਿਗਿਆਪਨ ਵਰਗੇ ਦੌਰ 'ਚ ਸਾਰੇ ਰਿਸ਼ਤਿਆਂ ਦੀ ਵਿਆਖਿਆ ਹੀ
ਬਦਲ ਗਈ ਹੈ। ਫ਼ਿਲਮਾਂ ਤੋਂ ਜ਼ਿਆਦਾ ਅਦਾਕਾਰੀ ਜੀਵਨ 'ਚ ਨਜ਼ਰ ਆ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਂਅਸਲ 'ਚ 'ਬਚਨਾ ਐ ਹਸੀਨੋਂ' ਦੇ ਕਾਫੀ ਅਰਸੇ ਬਾਅਦ ਤੱਕ ਮੈਂ ਅਤੇ ਰਣਬੀਰ ਇਕੱਠੇ ਕੰਮ ਨਹੀਂ ਕਰ ਸਕੇ। ਇਸ ਲਈ ਲੋਕ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਉਣ ਲੱਗੇ ਸਨ। 'ਅਜਬ ਪ੍ਰੇਮ ਕੀ ਗਜ਼ਬ ਕਹਾਨੀ' ਦੀ ਰਿਲੀਜ਼ ਵੇਲੇ ਪ੍ਰੈੱਸ ਨੇ ਰਣਬੀਰ ਦਾ ਨਾਂ ਕੈਟਰੀਨਾ ਨਾਲ ਜੋੜ ਦਿੱਤਾ, ਜਦਕਿ ਉਸ ਫ਼ਿਲਮ ਨੂੰ ਇਸ ਗੱਲ ਦਾ ਬੇਹੱਦ ਫਾਇਦਾ ਮਿਲਿਆ ਪਰ ਉਥੋਂ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਦਾ ਜਨਮ ਵੀ ਹੋਇਆ ਪਰ ਇਸ ਦੌਰਾਨ ਰਣਬੀਰ ਅਤੇ ਮੇਰੇ ਵਿਚਾਲੇ ਬਹੁਤਾ ਸੰਪਰਕ ਭਾਵੇਂ ਨਾ ਹੋ ਸਕਿਆ ਹੋਵੇ ਪਰ ਸਾਡੇ ਵਿਚਾਲੇ ਗੱਲਬਾਤ ਕਦੇ ਵੀ ਬੰਦ ਨਹੀਂ ਹੋਈ ਸੀ।
× 'ਕਾਕਟੇਲ' ਨੂੰ ਬਾਕਸ ਆਫਿਸ 'ਤੇ ਨਾ ਸਿਰਫ ਚੰਗੀ ਪ੍ਰਤੀਕਿਰਿਆ ਮਿਲੀ, ਸਗੋਂ ਫ਼ਿਲਮ 'ਚ ਤੁਹਾਡੇ ਕੰਮ ਦੀ ਭਰਪੂਰ ਪ੍ਰਸ਼ੰਸਾ ਵੀ ਹੋਈ। ਤੁਹਾਨੂੰ ਕਿਵੇਂ ਮਹਿਸੂਸ ਹੋਇਆ?
ਂਸੈਫ ਅਤੇ ਮੇਰੀ ਕੈਮਿਸਟਰੀ ਨੂੰ ਪਰਦੇ 'ਤੇ ਹਮੇਸ਼ਾ ਪਸੰਦ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਸੈਫ ਨੇ ਪ੍ਰੋਡਿਊਸ ਕੀਤਾ ਸੀ। ਫ਼ਿਲਮ 'ਚ ਮੈਂ ਇਕ ਗਲੈਮਰਸ ਅਤੇ ਬਿੰਦਾਸ ਕਿਰਦਾਰ ਨਿਭਾਇਆ ਸੀ। ਫ਼ਿਲਮ 'ਚ ਮੇਰੇ ਹਿੱਸੇ 'ਚ ਕੁਝ ਬੇਹੱਦ ਬੋਲਡ ਸੰਵਾਦ ਆਏ ਸਨ। ਜਦੋਂ ਮੈਂ ਫ਼ਿਲਮ ਕਰ ਰਹੀ ਸੀ, ਉਸੇ ਵੇਲੇ ਮੈਨੂੰ ਅਹਿਸਾਸ ਹੋ ਚੁੱਕਾ ਸੀ ਕਿ ਫ਼ਿਲਮ ਨਿਰਦੇਸ਼ਕਾਂ ਨੂੰ ਪਸੰਦ ਆਏਗੀ।× ਤਾਂ ਕੀ ਤੁਸੀਂ 'ਕਾਕਟੇਲ' ਲਈ ਮਿਲੀ ਪ੍ਰਸ਼ੰਸਾ ਤੋਂ ਖੁਸ਼ ਹੋ?
ਂਜਦੋਂ ਸਿਫਤ ਹੁੰਦੀ ਹੈ ਤਾਂ ਖੁਸ਼ੀ ਤਾਂ ਹੁੰਦੀ ਹੀ ਹੈ। ਜੇਕਰ ਇਸ ਫ਼ਿਲਮ ਲਈ ਮੇਰੀ ਪ੍ਰਸ਼ੰਸਾ ਹੋ ਰਹੀ ਹੈ ਤਾਂ ਲੱਗਦੈ ਕਿ ਮੇਰੀ ਮਿਹਨਤ ਸਫਲ ਹੋ ਗਈ ਪਰ ਜੇਕਰ ਮੇਰੇ ਕੰਮ ਲਈ ਮੇਰੀ ਆਲੋਚਨਾ ਹੁੰਦੀ, ਤਾਂ ਵੀ ਮੈਂ ਉਸ ਨੂੰ ਗਲੇ ਲਗਾਉਂਦੀ ਕਿਉਂਕਿ ਆਲੋਚਨਾਵਾਂ ਨਾਲ ਆਪਣੇ ਕੰਮ ਦੀ ਕਮੀ ਨੂੰ ਪਛਾਣ ਕੇ ਦੂਰ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
× ਐਕਸ਼ਨ ਤੁਹਾਡਾ ਮਨਪਸੰਦ ਜਾਨਰ ਹੈ। ਕਿਸੇ ਵੇਲੇ ਤੁਸੀਂ ਐਕਸ਼ਨ ਫ਼ਿਲਮਾਂ 'ਚ ਆਪਣੀ ਭਰਪੂਰ ਦਿਲਚਸਪੀ ਜ਼ਾਹਿਰ ਕੀਤੀ ਸੀ ਪਰ ਬੀਤੇ ਸਮੇਂ ਦੌਰਾਨ ਤੁਸੀਂ ਐਕਸ਼ਨ ਤੋਂ ਬਚਦੇ ਰਹੇ ਹੋ?
ਂਐਕਸ਼ਨ ਨਾਲ ਮੈਨੂੰ ਪਿਆਰ ਹੈ। ਮੈਂ ਅੱਜ ਵੀ ਅਜਿਹੀਆਂ ਐਕਸ਼ਨ ਫ਼ਿਲਮਾਂ ਕਰਨਾ ਚਾਹੁੰਦੀ ਹਾਂ, ਜਿਨ੍ਹਾਂ 'ਚ ਮੇਰਾ ਕਿਰਦਾਰ ਹੀ ਐਕਸ਼ਨ ਭਰਪੂਰ ਹੋਵੇ। ਜਿਵੇਂ ਹਾਲੀਵੁੱਡ ਫ਼ਿਲਮਾਂ 'ਚ ਹੀਰੋਇਨ ਐਕਸ਼ਨ ਕਰਦੀ ਹੈ, ਮੈਂ ਉਹੋ ਜਿਹਾ ਐਕਸ਼ਨ ਕਰਨਾ ਚਾਹੁੰਦੀ ਹਾਂ ਅਤੇ ਉਸ ਪਿੱਛੋਂ ਹੀ ਮੈਨੂੰ ਸੰਤੁਸ਼ਟੀ ਮਿਲ ਸਕੇਗੀ ਪਰ ਮੁਸੀਬਤ ਇਹ ਹੈ ਕਿ ਉਸ ਤਰ੍ਹਾਂ ਦੀ ਕੋਈ ਪੇਸ਼ਕਸ਼ ਮੈਨੂੰ ਮਿਲ ਨਹੀਂ ਰਹੀ।
× ਇਕ ਅਦਾਕਾਰਾ ਲਈ ਅੱਜ ਵੀ ਇਕ ਅਦਾਕਾਰ ਦੀ ਤੁਲਨਾ 'ਚ ਮੌਕੇ ਘੱਟ ਹਨ। ਹੀਰੋਇਨ ਨੂੰ ਅੱਜ ਵੀ ਸਿਰਫ ਖਾਨਾਪੂਰਤੀ ਅਤੇ ਸ਼ੋਅਪੀਸ ਦੇ ਤੌਰ 'ਤੇ ਫ਼ਿਲਮਾਂ 'ਚ ਰੱਖਿਆ ਗਿਆ ਹੈ।