
????? ????? ??? ???? ??? ?????-????? ????? ?? ??????? ??????? ?????? ??? ???? ?? ?????? ???? ???? ???? ??? ?????? ?? ??????? ??????? ???? ????? ??? 47432 ????? ??? ????? ??? ?????-????? ????? ?? ????? ???? ???? ???? ??, ?? ???? ??? ???? ??? ??? ?? ???? ??, ?? ???? ?? ??? ???? ???? ??????, ?? ???? ???? ?? ????? ?? ???? ??? ??? ?? ???? ????? ???. ?????? ???? ???? ?? ???? ?? ?? ???? 25 ???? ??? ????? ?? ?????? ?? ?? ???? ?? ????? ??? ?? ?????? ?? ??? ?????? ??? ?? ?? ?? ???? ????? ????? ??? ????? ??? ????? ????? ??, ???? ????? ?????? ???? ????
ਤਕਰੀਬਨ 6200 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਉਦੋਂ ਸ੍ਰ. ਸਾਹੀ ਨੂੰ 57962 ਵੋਟਾਂ ਮਿਲੀਆਂ ਸਨ ਜਦ ਕਿ ઠਉਦੋਂ ਕਾਂਗਰਸੀ ਉਮੀਦਵਾਰ ਰਮੇਸ਼ ਚੰਦਰ ਡੋਗਰਾ ਨੂੰ 51746 ਵੋਟਾਂ ਪਈਆਂ ਸਨ। ਹੁਣ ਸ੍ਰੀਮਤੀ ਸਾਹੀ ਨੂੰ 77494 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸੀ ਉਮੀਦਵਾਰ ਅਰੁਨ ਡੋਗਰਾ ਨੂੰ 30063 ਵੋਟਾਂ ਹੀ ਮਿਲੀਆਂ ਹਨ। ਜਨਵਰੀ ਮਹੀਨੇ ਵਿਚ ਇਥੋਂ ਬਸਪਾ ਉਮੀਦਵਾਰ ਵੀ ਖੜ੍ਹਾ ਹੋਇਆ, ਉਸ ਦਾ ਲਾਭ ਵੀ ਕਾਂਗਰਸ ਨੂੰ ਨਹੀਂ ਮਿਲਿਆ।
ਇਹ ਜੋ ਨਤੀਜਾ ਸਾਹਮਣੇ ਆਇਆ ਉਸ ਨੇ ਇਕ ਵਾਰ ਫਿਰ ਕਾਂਗਰਸ ਦੇ ਭਵਿੱਖ ਬਾਰੇ ਸੰਕੇਤ ਕਰਨੇ ਆਰੰਭ ਕਰ ਦਿੱਤੇ ਹਨ। ਵਿਧਾਨ ਸਭਾ ਚੋਣਾਂ ਦੀ ਹਾਰ ਮਗਰੋਂ ਚਾਰ ਨਗਰ ਨਿਗਮਾਂ ਦੀਆਂ ਜਿਹੜੀਆਂ ਵੋਟਾਂ ਪਈਆਂ, ਉਨ੍ਹਾਂ ਵਿਚ ਵੀ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਸੀ। ਭਾਵੇਂ ਉਨ੍ਹਾਂ ਚੋਣਾਂ ਵਿਚ ਸੱਤਾਧਾਰੀ ਗਠਜੋੜ 'ਤੇ ਧੱਕੇਸ਼ਾਹੀ ਦਾ ਦੋਸ਼ ਵੀ ਲੱਗਾ ਪਰ ਦਸੂਹਾ ਚੋਣਾਂ ਬਾਰੇ ਵਿਰੋਧੀ ਧਿਰ ਕਾਂਗਰਸ ਨੇ ਕਦੇ ਨਹੀਂ ਕਿਹਾ ਕਿ ਸੱਤਾਧਾਰੀ ਗਠਜੋੜ ਦੀ ਸਾਖ਼ ਨੂੰ ਹੋਰ ਜ਼ਿਆਦਾ ਤਾਕਤ ਮਿਲੀ ਹੈ ਜਦ ਕਿ ਕਾਂਗਰਸ ਦੀ ਸਾਖ਼ ਨੂੰ ਹੋਰ ਜ਼ਿਆਦਾ ਖੋਰਾ ਲੱਗਿਆ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਅਕਾਲੀ-ਭਾਜਪਾ ਗਠਜੋੜ ਦਾ ਕਾਂਗਰਸ ਜਿੰਨਾ ਵੀ, ਜਿਵੇਂ ਵੀ ਵਿਰੋਧ ਕਰ ਰਹੀ ਹੈ, ਉਸ ਤੋਂ ਆਮ ਜਨਤਾ ਪ੍ਰਭਾਵਿਤ ਨਹੀਂ ਹੋ ਰਹੀ। ਲੋਕ ਹਾਲ ਦੀ ਘੜੀ ਕਾਂਗਰਸ ਦੀਆਂ ਨੀਤੀਆਂ ਨੂੰ ਪਸੰਦ ਨਹੀਂ ਕਰ ਰਹੇ।
ਸਿਰਫ਼ ਆਮ ਜਨਤਾ ਹੀ ਨਹੀਂ, ਜਿਹੜੇ ਕਾਂਗਰਸ ਦੇ ਲੀਡਰ ਬਾਗ਼ੀ ਹੋਏ ਸਨ, ਉਨ੍ਹਾਂ ਵਿਚੋਂ ਕੁਝ ਇਕ ਨੂੰ ਛੱਡ ਕੇ ਬਾਕੀ ਦੇ ਅਕਾਲੀ ਦਲ ਵਿਚ ਸ਼ਾਮਲ ਹੋਣਾ ਜ਼ਿਆਦਾ ਪਸੰਦ ਕਰਦੇ ਹਨ। ਹਾਲ ਹੀ ਵਿਚ ਸ੍ਰ. ਦੀਪਇੰਦਰ ਸਿੰਘ ਢਿੱਲੋਂ, ਜੋ ਕਿ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਬਹੁਤ ਨਜ਼ਦੀਕੀ ਸਮਝੇ ਜਾਂਦੇ ਸਨ, ਕਾਂਗਰਸੀ ਲੀਡਰਾਂ ਦੇ ਲੱਖ ਯਤਨਾਂ ਦੇ ਬਾਵਜੂਦ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਸ੍ਰ. ਢਿੱਲੋਂ ਜ਼ੀਰਕਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜਨ ਦੇ ਚਾਹਵਾਨ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਕਾਰਨ ਉਨ੍ਹਾਂ ਨੇ ਬਾਗ਼ੀ ਹੋ ਕੇ ਚੋਣ ਲੜੀ। ਉਹ ਅਕਾਲੀ ਉਮੀਦਵਾਰ ਐਨ.ਕੇ. ਸ਼ਰਮਾ ਤੋਂ ਤਾਂ ਹਾਰ ਗਏ ਪਰ ਕਾਂਗਰਸੀ ਉਮੀਦਵਾਰ ਸ੍ਰ. ਜਸਜੀਤ ਸਿੰਘ ਰੰਧਾਵਾ ਨੂੰ ਤੀਜੇ ਸਥਾਨ 'ਤੇ ਭੇਜ ਦਿੱਤਾ ਸੀ। ਕਾਂਗਰਸੀ ਲੀਡਰਾਂ ਨੇ ਉਨ੍ਹਾਂ ਨੂੰ ਮੁੜ ਕਾਂਗਰਸ ਵਿਚ ਸ਼ਾਮਲ ਕਰਨ ਦੇ ਬਹੁਤ ਯਤਨ ਕੀਤੇ ਪਰ ਉਹ ਸਾਰੇ ਅਸਫ਼ਲ ਹੀ ਰਹੇ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਸ੍ਰ. ਅਜਾਇਬ ਸਿੰਘ ਭੱਟੀ ਜੋ ਬਾਗ਼ੀ ਹੋ ਕੇ ਚੋਣ ਲੜੇ ਸਨ, ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ। ਜ਼ੀਰਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜਕੇ ਹਾਰੇ ਨਰੇਸ਼ ਕਟਾਰੀਆ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਹਨ।
ਇਹ ਜੋ ਘਟਨਾਵਾਂ ਹਨ, ਉਹ ਕਾਂਗਰਸ ਲਈ ਸ਼ੁੱਭ ਸੰਕੇਤ ਨਹੀਂ ਹੈ। ਇਕ ਸਮਾਂ ਸੀ ਜਦੋਂ ਕਾਂਗਰਸੀ ਇਸ ਗੱਲ ਉੱਤੇ ਮਾਣ ਕਰਦੇ ਸਨ ਕਿ ਉਨ੍ਹਾਂ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ਪਰ ਜਦੋਂ ਵਿਧਾਨ ਸਭਾ ਚੋਣਾਂ ਵਿਚ ਹਾਰ ਹੋਈ ਤਾਂ ਕਾਂਗਰਸ ਵਿਚ ਤਾਂ ਜਿਵੇਂ ਬਗ਼ਾਵਤ ਹੀ ਹੋ ਗਈ ਸੀ। ਭੁਲੱਥ ਤੋਂ ਕਾਂਗਰਸ ਦੇ ਹਾਰੇ ਸ੍ਰ. ਸੁਖਪਾਲ ਸਿੰਘ ਖਹਿਰਾ ਨੇ ਤਾਂ ਮੀਡੀਏ ਵਿਚ ਸ਼ਰ੍ਹੇਆਮ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਕੀਤੀ ਸੀ ਅਤੇ ਇਹ ਲੀਡਰ ਕੇਂਦਰੀ ਹਾਈ ਕਮਾਨ ਕੋਲ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਕਿਸੇ ਹੋਰ ਨੂੰ ਪਾਰਟੀ ਦੀ ਵਾਗਡੋਰ ਦੇਣ ਦੀ ਵੀ ਮੰਗ ਕਰਦੇ ਆ ਰਹੇ ਹਨ।
ਇਸ ਸਮੇਂ ਜਿਹੜੇ ਹਾਲਾਤ ਹਨ, ਉਹ ਇਸ ਪਾਸੇ ਵੱਲ ਸੰਕੇਤ ਕਰ ਰਹੇ ਹਨ ਕਿ ਕਾਂਗਰਸ ਹਾਲੇ ਪਿਛਲੀਆਂ ਹਾਰਾਂ ਤੋਂ ਸੰਭਲੀ ਵੀ ਨਹੀਂ, ਕਿ ਉਸ ਨੂੰ ਕਦੇ ਹੋਰ ਹਾਰ ਜਾਂ ਕਦੇ ਲੀਡਰਾਂ ਵੱਲੋਂ ਪਾਰਟੀ ਛੱਡ ਕੇ ਜਾਣ ਦੇ ਝਟਕੇ ਲੱਗਦੇ ਰਹਿੰਦੇ ਹਨ। ਉਪਰੋਂ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਵੀ ਸੂਬਿਆਂ ਦੀ ਕਾਂਗਰਸ ਨੂੰ ਕਮਜ਼ੋਰ ਕਰ ਰਹੀ ਹੈ। ਭ੍ਰਿਸ਼ਟਾਚਾਰ ਕਾਰਨ ਕਦੇ ਕੋਈ ਮੰਤਰੀ ਫਸ ਜਾਂਦਾ ਹੈ ਅਤੇ ਕਦੇ ਕੋਈ ਮੰਤਰੀ। ਕਈ ਤਾਂ ਜੇਲ੍ਹ ਦੀ ਹਵਾ ਵੀ ਖਾ ਰਹੇ ਹਨ। ਥੋੜ੍ਹੇ ਜਿਹੇ ਦਿਨਾਂ ਮਗਰੋਂ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਂਦਾ ਹੈ। ਆਮ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਏਨੀਆਂ ਵੱਧ ਗਈਆਂ ਹਨ ਕਿ ਗਰੀਬ ਆਦਮੀ ਤਾਂ ਰੋ ਹੀ ਰਿਹਾ ਹੈ, ਮੱਧ ਵਰਗੀ ਜਮਾਤ ਦੇ ਲੋਕ ਵੀ ਸਿਰ ਫੜ ਕੇ ਬੈਠੇ ਹੋਏ ਹਨ। ਕਮਾਈਆਂ ਦਾ ਵੱਡਾ ਹਿੱਸਾ ਤਾਂ ਹੁਣ ਖਾਣ ਪੀਣ ਦੇ ਸਮਾਨ 'ਤੇ ਹੀ ਖਰਚ ਹੋ ਜਾਂਦਾ ਹੈ। ਅਜਿਹੇ ਵਿਚ ਲੋਕ ਬਿਮਾਰੀਆਂ ਜਾਂ ਬੱਚਿਆਂ ਦੇ ਭਵਿੱਖ ਲਈ ਕਿਥੋਂ ਪੈਸੇ ਲੈ ਕੇ ਆਉਣ। ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਇਸ ਜਿੱਤ ਤੋਂ ਖੁਸ਼ ਹਨ। ਖੁਸ਼ ਵੀ ਕਿਉਂ ਨਾ ਹੋਣ, ਉਨ੍ਹਾਂ ਦੀ ਮਿਹਨਤ ਰੰਗ ਲਿਆ ਰਹੀ ਹੈ। ਅੱਗੇ ਅਕਾਲੀ ਦਲ ਦੇ ਲੀਡਰ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੋਂ ਡਰਦੇ ਸਨ ਕਿ ਜੇਕਰ ਉਹ ਉਨ੍ਹਾਂ ਦੇ ਚੋਣ ਹਲਕੇ ਵਿਚ ਪ੍ਰਚਾਰ ਕਰ ਗਏ ਤਾਂ ਉਨ੍ਹਾਂ (ਅਕਾਲੀ ਉਮੀਦਵਾਰ) ਦੀ ਹਾਰ ਨਿਸ਼ਚਿਤ ਹੈ। ਹੁਣ ਬਾਜ਼ੀ ਬਿਲਕੁਲ ਉਲਟ ਹੋ ਗਈ ਹੈ। ਹੁਣ ਕਾਂਗਰਸੀ ਲੀਡਰ ਡਰਦੇ ਹਨ ਕਿ ਜੇਕਰ ਉਨ੍ਹਾਂ ਦੇ ਖੇਤਰ ਵਿਚ ਸੁਖਬੀਰ ਸਿੰਘ ਬਾਦਲ ਆ ਗਏ ਤਾਂ ਉਨ੍ਹਾਂ (ਕਾਂਗਰਸੀ ਉਮੀਦਵਾਰ) ਦਾ ਜਿੱਤਣਾ ਮੁਸ਼ਕਿਲ ਹੋ ਜਾਵੇਗਾ। ਇਸ ਜਿੱਤ ਮਗਰੋਂ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਤਾਂ ਲੋਕ ਸਭਾ ਚੋਣਾਂ 2014 ਦਾ ਟਰੇਲਰ ਹੈ। ਇਹ ਗੱਲ ਸੱਚ ਵੀ ਹੈ ਕਿਉਂਕਿ ਅਕਾਲੀ ਦਲ ਰਣਨੀਤੀ ਹੀ ਅਜਿਹੀ ਅਪਣਾ ਰਿਹਾ ਹੈ ਜਿਸ ਨਾਲ ਸਾਰੇ ਲੋਕ ਸਭਾ ਹਲਕਿਆਂ ਵਿਚੋਂ ਚੋਣਵੇਂ ਕਾਂਗਰਸੀ ਲੀਡਰਾਂ ਨੂੰ ਆਪਣੇ ਹੱਕ ਵਿਚ ਕਰੀ ਜਾ ਰਿਹਾ ਹੈ। ਇਸ ਕਾਰਨ ਕਈ ਮੌਜੂਦਾ ਕਾਂਗਰਸੀ ਐਮ.ਪੀ.ਵੀ ਚੋਣ ਲੜਨ ਤੋਂ ਭੱਜ ਰਹੇ ਹਨ। ਅਸਲ ਵਿਚ ਕਾਂਗਰਸ ਦਾ ਮਨੋਬਲ ਬੁਰੀ ਤਰ੍ਹਾਂ ਡਿੱਗ ਚੁੱਕਾ ਹੈ। ਲੀਡਰਾਂ ਅਤੇ ਕਾਰਕੁੰਨਾਂ ਦਾ ਧੀਰਜ ਬਨ੍ਹਾਉਣ ਵਾਲਾ ਕੋਈ ਲੀਡਰ ਨਜ਼ਰ ਨਹੀਂ ਆ ਰਿਹਾ। ਵਿਰੋਧੀ ਧਿਰ ਦੇ ਨੇਤਾ ਸੀ ਸੁਨੀਲ ਜਾਖੜ ਜ਼ਰੂਰ ਯਤਨ ਕਰ ਰਹੇ ਹਨ ਪਰ ਉਨ੍ਹਾਂ ਦੇ ਯਤਨਾਂ ਨਾਲ ਪਾਰਟੀ ਦੀ ਬੇੜੀ ਪਾਰ ਲੱਗਦੀ ਨਜ਼ਰ ਨਹੀਂ ਆ ਰਹੀ। ਇਸ ਦੇ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਕਾਂਗਰਸ 'ਚ ਕਾਰਕੁੰਨ ਘੱਟ ਤੇ ਲੀਡਰ ਜ਼ਿਆਦਾ ਹਨ। ਜਿੰਨੇ ਲੀਡਰ ਹਨ ਉਹ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਅਜਿਹੇ ਵਿਚ ਪਾਰਟੀ ਨੂ ੰਚੰਗਾ ਭਵਿੱਖ ਕੌਣ ਦਿਖਾ ਸਕਦਾ ਹੈ। ਉਸ ਦੀ ਵਰਕਰਾਂ ਅਤੇ ਛੋਟੇ ਲੀਡਰਾਂ ਨੂੰ ਇੰਤਜ਼ਾਰ ਹੈ।