Thursday, 23 August 2012 07:10
Print PDF

ਪਿਛਲੇ ਦਿਨੀਂ ਦੋ ਔਰਤਾਂ ਦੀ ਮੌਤ ਹੋਈ ਇਕ ਸੀ ਫਿਜ਼ਾ ਅਤੇ ਦੂਜੀ ਸੀ ਗੀਤਿਕਾ ਸ਼ਰਮਾ। ਫਿਜ਼ਾ ਦੀ ਮੌਤ ਦਾ ਹਾਲੇ ਤੱਕ ਰਹੱਸ ਨਹੀਂ ਖੁੱਲ੍ਹਿਆ ਪਰ ਗੀਤਿਕਾ ਦੀ ਖੁਦਕੁਸ਼ੀ ਨੇ ਇਕ ਸਿਆਸਤਦਾਨ ਨੂੰ ਲੋਹੇ ਦੀਆਂ ਸੀਖ਼ਾਂ ਪਿਛੇ ਭੇਜ ਦਿੱਤਾ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਫਿਜ਼ਾ ਜੋ ਕਿ ਇਕ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੀ ਸੀ, ਵੀ ਉਦੋਂ ਸੁਰਖੀਆਂ ਵਿਚ ਆਈ ਸੀ ਜਦੋਂ ਉਸ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਚੰਦਰ ਮੋਹਨ ਬਿਸ਼ਨੋਈ ਨਾਲ ਵਿਆਹ ਕਰਵਾ ਲਿਆ। ਦੋਹਾਂ ਨੇ ਮੁਸਲਮਾਨ ਧਰਮ ਅਪਣਾ ਲਿਆ। ਅਨੁਰਾਧਾ ਬਾਲੀ ਫਿਜ਼ਾ ਮੁਹੰਮਦ ਬਣ ਗਈ ਸੀ ਅਤੇ ਚੰਦਰ ਮੋਹਨ ਚਾਂਦ ਮੁਹੰਮਦ ਬਣ ਗਿਆ ਸੀ। ਚੰਦਰ ਮੋਹਨ ਦਾ ਪਿਤਾ ਭਜਨ ਲਾਲ ਸੀ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ। ਗੀਤਿਕਾ ਖੁਦਕੁਸ਼ੀ ਮਾਮਲੇ ਵਿਚ ਹਰਿਆਣਾ ਦਾ ਇਕ ਹੋਰ ਕਾਂਗਰਸੀ ਮੰਤਰੀ ਗੋਪਾਲ ਕਾਂਡਾ ਫਸਿਆ। ਅਸਲ ਵਿਚ ਸਿਆਸਤਦਾਨਾਂ ਦਾ ਸੈਕਸ ਸਕੈਂਡਲਾਂ ਨਾਲ ਅੱਜ ਦਾ ਨਹੀਂ ਬਲਕਿ ਲੰਮੇ ਸਮੇਂ ਤੋਂ ਵਾਹ ਵਾਸਤਾ ਚੱਲਦਾ ਆ ਰਿਹਾ ਹੈ। ਉੱਤਰ ਪ੍ਰਦੇਸ਼ ਜੋ ਕਿ ਭਾਰਤੀ ਸਿਆਸਤ ਦਾ ਧੁਰਾ ਹੈ, ਵਿਚ ਸਭ ਤੋਂ

ਜ਼ਿਆਦਾ ਸੈਕਸ ਸਕੈਂਡਲ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਸਾਡੇ ਸਿਆਸਤਦਾਨਾਂ ਦੇ ਨਾਮ ਜੁੜੇ ਹੋਏ ਹਨ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਨ੍ਹਾਂ ਸਕੈਂਡਲਾਂ ਵਿਚ ਸਾਡੇ ਦੇਸ਼ ਦੀ ਮਹਾਨ ਪਾਰਟੀ ਕਾਂਗਰਸ ਦੇ ਲੀਡਰ ਸਭ ਤੋਂ ਜ਼ਿਆਦਾ ਸਰਗਰਮ ਰਹੇ ਹਨ। ਉਂਝ ਉਤਰ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਲੀਡਰ ਵੀ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ਦੇ ਨਾਮ ਵੀ ਸੈਕਸ ਸਕੈਂਡਲਾਂ ਵਿਚ ਆਉਂਦੇ ਹੀ ਰਹੇ ਹਨ। ਪਿਛਲੇ ਕੁਝ ਦਹਾਕਿਆਂ ਵਿਚ ਜਿਹੜੇ ਪ੍ਰਮੁੱਖ ਸਿਆਸਤਦਾਨਾਂ ਨਾਲ ਸਬੰਧਿਤ ਸਕੈਂਡਲ ਹੋਏ ਹਨ, ਉਹ ਕੁਝ ਇਸ ਪ੍ਰਕਾਰ ਹਨ।
2012 : ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮੰਨੂ ਸੰਘਵੀ ਜੋ ਕਿ ਚੋਟੀ ਦੇ ਵਕੀਲ ਵੀ ਹਨ, ਦੀ ਇਕ ਵੀਡੀਓ ਸਾਹਮਣੇ ਆਈ ਜੋ ਕਿ ਯੂ-ਟਿਊਬ 'ਤੇ ਵੀ ਮੌਜੂਦ ਸੀ, 'ਚ ਇਕ ਔਰਤ ਨਾਲ ਮੌਖਿਕ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ। ਜਦੋਂ ਇਸ ਵੀਡੀਓ ਨੂੰ ਦੇਖ ਕੇ ਬਵਾਲ ਉਠਿਆ ਤਾਂ ਸੰਘਵੀ ਨੂੰ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇਣਾ ਪਿਆ।
2009 : ਕਾਂਗਰਸ ਦੇ ਬਜ਼ੁਰਗ ਆਗੂ ਅਤੇ ਆਂਧਰਾ ਪ੍ਰਦੇਸ਼ ਦੇ ਰਾਜਪਾਲ (ਹੁਣ ਨਹੀਂ) ਨਰਾਇਣ ਦੱਤ ਤਿਵਾੜੀ ਦੀ ਇਕ ਸ਼ਟਿੰਗ ਆਪ੍ਰੇਸ਼ਨ ਰਾਹੀਂ ਬਣਾਈ ਗਈ ਵੀਡੀਓ ਸਾਹਮਣੇ ਆਈ। ਇਸ ਵਿਚ ਤਿਵਾੜੀ ਸਾਹਿਬ ਬੁਢਾਪੇ ਵਿਚ ਤਿੰਨ ਔਰਤਾਂ ਨਾਲ ਸੈਕਸ ਦੇ ਤਰਲੇ ਮਾਰਦੇ ਨਜ਼ਰ ਆ ਰਹੇ ਹਨ। ਜਦੋਂ ਇਹ ਵੀਡੀਓ ਮੀਡੀਏ ਵਿਚ ਆਈ ਤਾਂ ਤਿਵਾੜੀ ਨੂੰ ਅਸਤੀਫ਼ਾ ਦੇਣਾ ਪਿਆ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਤਿਵਾੜੀ ਉਤਰ ਪ੍ਰਦੇਸ਼ ਦੇ ਕਦਾਵਰ ਲੀਡਰ ਰਹੇ ਹਨ ਅਤੇ ਉਥੋਂ ਦੇ ਮੁੱਖ ਮੰਤਰੀ ਵੀ ਰਹੇ। ਸਵਰਗੀ ਇੰਦਰਾ ਗਾਂਧੀ ਅਤੇ ਸਵਰਗੀ ਰਾਜੀਵ ਗਾਂਧੀ ਨਾਲ ਉਨ੍ਹਾਂ ਦੇ ਗੂੜ੍ਹੇ ਸਬੰਧ ਸਨ। ਪਿਛੇ ਜਿਹੇ ਇਕ ਹੋਰ ਔਰਤ ਨਾਲ ਸਬੰਧਾਂ ਦਾ ਮਾਮਲਾ ਅਦਾਲਤ ਵਿਚ ਚੱਲਿਆ ਜਿਥੇ ਇਹ ਗੱਲ ਸਿੱਧ ਹੋਈ ਕਿ ਉਸ ਔਰਤ ਦਾ ਜਿਹੜਾ ਲੜਕਾ ਸੀ, ਉਸ ਦੇ ਪਿਤਾ ਐਨ.ਡੀ.ਤਿਵਾੜੀ ਹੀ ਸਨ।
2009 : ਇਸ ਸਾਲ ਹੀ ਦੱਖਣੀ ਸੂਬੇ ਕੇਰਲਾ ਦੇ ਇਕ ਹੋਰ ਸੀਨੀਅਰ ਕਾਂਗਰਸੀ ਆਗੂ ਰਾਜ ਮੋਹਨ ਊਨੀਥਾਨ ਇਕ ਫਿਲਮੀ ਹੀਰੋਇਨ ਨਾਲ ਰੰਗਰਲੀਆਂ ਮਨਾਉਂਦੇ ਹੋਏ ਇਕ ਵੀਡੀਓ ਵਿਚ ਨਜ਼ਰ ਆਏ। ਇਸ ਕਾਰਨ ਵੀਡੀਓ ਕਾਰਨ ਭਾਰੀ ਰੌਲਾ ਪਿਆ ਅਤੇ ਇਸ ਲੀਡਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ।
2003 : ਇਸ ਸਾਲ ਉੱਤਰ ਪ੍ਰਦੇਸ਼ ਦਾ ਇਕ ਲੀਡਰ ਅਮਰਮਨੀ ਤ੍ਰਿਪਾਠੀ ਦਾ ਸਕੈਂਡਲ ਸਾਹਮਣੇ ਆਇਆ ਉਸ ਦੇ ਇਕ ਕਵਿੱਤਰੀ ਮੱਧੂਮੀਤਾ ਸ਼ੁਕਲਾ ਨਾਲ ਸਬੰਧ ਸਨ। ਉਹ ਤ੍ਰਿਪਾਠੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਤ੍ਰਿਪਾਠੀ ਨੇ ਉਸ ਦਾ ਕੰਮ ਹੀ ਤਮਾਮ ਕਰ ਦਿੱਤਾ। ਜਦੋਂ ਉਸ ਦਾ ਕਤਲ ਹੋਇਆ ਉਦੋਂ ਉਹ ਗਰਭਵਤੀ ਸੀ। ਇਸ ਸਮੇਂ ਮਧੂਮਤੀ ਦੇ ਕਤਲ ਦੇ ਕੇਸ ਵਿਚ ਤ੍ਰਿਪਾਠੀ ਅਤੇ ਉਸ ਦੀ ਪਤਨੀ ਜੇਲ੍ਹ ਦੀ ਹਵਾ ਖਾ ਰਹੇ ਹਨ।
2003 : ਉੱਤਰ ਪ੍ਰਦੇਸ਼ ਤੋਂ ਅਲੱਗ ਹੋਏ ਸੂਬੇ ਉਤਰ ਖੰਡ ਵਿਚ ਵੀ ਕਾਂਗਰਸ ਦੇ ਇਕ ਮੰਤਰੀ ਹਰਨੇਕ ਸਿੰਘ ਰਾਵਤ ਨੇ ਚੰਨ ਚੜਾਇਆ। ਉਸ ਦੇ ਅਸਾਮ ਦੀ ਇਕ ਔਰਤ ਨਾਲ ਨਜਾਇਜ਼ ਸਬੰਧ ਸਨ। ਬਾਅਦ ਵਿਚ ਸੀ.ਬੀ.ਆਈ. ਨੇ ਰਾਵਤ ਖਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰ ਦਿੱਤਾ।
1998 : ਉੜੀਸਾ ਵਿਚ ਉਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਸਨ ਜੇ.ਬੀ. ਪਟਨਾਇਕ। ਮੁੱਖ ਮੰਤਰੀ 'ਤੇ ਇਕ ਸੈਕਸ ਸਕੈਂਡਲ ਵਿਚ ਸ਼ਾਮਲ ਹੋਣ ਦਾ ਦੋਸ਼ ਲੱਗਿਆ। ਇਸ ਸਬੰਧ ਵਿਚ ਦੋ ਸੀਨੀਅਰ ਅਧਿਕਾਰੀਆਂ ਨੇ ਹਲਫ਼ਨਾਮਾ ਵੀ ਦਿੱਤਾ ਸੀ।
1982 : ਇਸ ਸਾਲ ਬਿਹਾਰ ਵਿਚ ਕਾਂਗਰਸ ਸਰਕਾਰ ਸੀ। ਬਿਹਾਰ ਸੱਕਤਰੇਤ ਵਿਚ ਬੌਬੀ ਨਾਮੀ ਇਕ ਲੜਕੀ ਦਾ ਕਤਲ ਹੋਇਆ। ਇਸ ਸੈਕਸ ਅਤੇ ਕਤਲ ਕਾਂਡ ਵਿਚ ਉਦੋਂ ਦੀ ਕਾਂਗਰਸ ਸਰਕਾਰ ਜਿਸ ਦੇ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਸਨ, ਦੇ ਮੰਤਰੀਆਂ ਦਾ ਨਾਮ ਆਇਆ। ਪਹਿਲਾਂ ਇਸ ਮਾਮਲੇ ਨੂੰ ਅਣਗੌਲਿਆ ਕਰ ਦਿੱਤਾ ਅਤੇ ਬਾਅਦ ਵਿਚ ਇਸ ਮਾਮਲੇ ਨੂੰ ਦੁਬਾਰਾ ਖੋਲ੍ਹਿਆ ਗਿਆ ਜਿਸ ਕਾਰਨ ਮਿਸ਼ਰਾ ਸਰਕਾਰ ਦੀ ਬਹੁਤ ਬਦਨਾਮੀ ਹੋਈ।
1978 : ਬਾਬੂ ਜਗਜੀਵਨ ਨਾਮ ਜੋ ਕਿ ਇਕ ਸਮੇਂ ਕਾਂਗਰਸ ਦੇ ਪ੍ਰਮੁੱਖ ਨੇਤਾ ਸਨ ਅਤੇ ਬਾਅਦ ਵਿਚ ਜਨਤਾ ਪਾਰਟੀ ਸਰਕਾਰ ਵਿਚ ਰੱਖਿਆ ਮੰਤਰੀ ਬਣੇ, ਦੇ ਪੁੱਤਰ ਸੁਰੇਸ਼ ਰਾਮ ਦੀਆਂ ਅਸ਼ਲੀਲ ਤਸਵੀਰਾਂ ਦਿੱਲੀ ਦੇ ਇਕ ਕਾਲਜ ਦੀ ਲੜਕੀ ਸੁਸ਼ਮਾ ਚੌਧਰੀ ਨਾਲ ਮੀਡੀਆ ਦੀ ਸੁਰਖੀਆਂ ਬਣੀਆਂ। ਇਹ ਤਸਵੀਰਾਂ ਸੂਰੀਆ ਮੈਗਜ਼ੀਨ ਵਿਚ ਛੱਪ ਗਈਆਂ। ਇਨ੍ਹਾਂ ਤਸਵੀਰਾਂ ਦਾ ਖਮਿਆਜ਼ਾ ਜਗਜੀਵਨ ਰਾਮ ਨੂੰ
 ਭੁਗਤਣਾ ਪਿਆ ਅਤੇ ਦੇਸ਼ ਦੇ ਪਹਿਲੇ ਦਲਿਤ ਪ੍ਰਧਾਨ ਮੰਤਰੀ ਬਣਨ ਤੋਂ ਰਹਿ ਗਏ ਸਨ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸੁਰੇਸ਼ ਕੁਮਾਰ ਲੋਕ ਸਭਾ ਦੀ ਮੌਜੂਦਾ ਸਪੀਕਰ ਮੀਰਾ ਕੁਮਾਰ ਦੇ 'ਵੀਰ ਜੀ' ਹਨ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਜਦੋਂ ਸਿਆਸਤ ਰਾਹੀਂ ਤਾਕਤ ਹਾਸਲ ਹੋ ਜਾਂਦੀ ਹੈ ਤਾਂ ਲੀਡਰ ਸਮਾਜਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਦਿੰਦੇ ਹਨ ਅਤੇ ਉਹ ਸਮਾਜ ਸੇਵਾ ਦੀ ਥਾਂ 'ਤੇ ਐਸ਼ੋ ਇਸ਼ਰਤ ਦੇ ਕੰਮਾਂ ਵਿਚ ਮਗਨ ਹੋ ਜਾਂਦੇ ਹਨ। ਜਦੋਂ ਇਹ ਸਕੈਂਡਲ ਜਨਤਕ ਹੁੰਦੇ ਹਨ ਤਾਂ ਉਨ੍ਹਾਂ ਨੂੰ ਹੀਰੋ ਤੋਂ ਜ਼ੀਰੋ ਬਣਾ ਜਾਂਦੇ ਹਨ। ਅਫਸੋਸ ਦੀ ਗੱਲ ਇਹ ਹੈ ਕਿ ਇਨ੍ਹਾਂ ਸੈਕਸ ਸਕੈਂਡਲਾਂ ਵਿਚ ਦੇਸ਼ ਦੀ ਸਭ ਤੋਂ ਇਤਿਹਾਸਕ ਪਾਰਟੀ ਕਾਂਗਰਸ ਦਾ ਸਭ ਤੋਂ ਵੱਡਾ ਯੋਗਦਾਨ ਹੈ।                                      ਮੋਬਾ : 9855508918੍ਹ

Comments (0)

Write comment

smaller | bigger

busy
You are here:   Homeਮੁੱਖ ਖਬਰਾਂਪੰਜਾਬ ਡਾਇਰੀਕਾਂਗਰਸ ਅਤੇ ਸੈਕਸ-ਕਾਂਡਾਂ ਦਰਮਿਆਨ ਨੇੜੇ ਦਾ ਰਿਸ਼ਤਾ

Currency Converter

Amount:
From:
To:


Gurbani Radio


Gurbani - Sri Harmandir Sahib