ਸਪਤਾਹਿਕ ਭਵਿੱਖ

Thursday, 09 May 2013 04:55
Print PDF

ਮੇਖ (22 ਮਾਰਚ ਤੋਂ 21 ਅਪ੍ਰੈਲ)
ਇਸ ਹਫਤੇ ਦਫਤਰ 'ਚ ਕਿਸੇ ਵਿਅਕਤੀ ਵੱਲੋਂ ਤੁਹਾਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ। ਤੁਹਾਨੂੰ ਆਪਣੇ ਗੁੱਸੇ 'ਤੇ ਕਾਬੂ ਰੱਖਣ ਦੀ ਲੋ ੜਹੈ। ਕਾਰੋਬਾਰ 'ਚ ਵਾਧੇ ਦਾ ਯੋਗ ਹੈ। ਫਸਿਆ ਪੈਸਾ ਮਿਲਣ ਦੀ ਸੰਭਾਵਨਾ ਹੈ। ਪਤਨੀ ਦੀ ਸਹਿਤ ਵਾਲੇ ਪਾਸੇ ਤੋਂ ਲਾਪ੍ਰਵਾਹੀ ਨਾ ਵਰਤੀ ਜਾਵੇ। ਭਰਾਵਾਂ ਵਿਚ ਦੇਰ ਤੋਂ ਚਲ ਰਿਹਾ ਵਿਵਾਦ ਖਤਮ ਹੋ ਸਕਦਾ ਹੈ। ਸ਼ੇਅਰ ਬਾਜ਼ਾਰ ਵਿਚ ਜ਼ਰੂਰਤ ਤੋਂ ਜ਼ਿਆਦਾ ਪੈਸਾ ਲਾਉਣਾ ਨੁਕਸਾਨ ਕਰ ਸਕਦਾ ਹੈ। ਬੱਚੇ ਨੂੰ ਕਿਸੇ ਚੰਗੀ ਜਗ੍ਹਾ ਦਾਖਲਾ ਮਿਲ ਸਕਦਾ ਹੈ।
ਬ੍ਰਿਖ (22 ਅਪ੍ਰੈਲ ਤੋਂ 21 ਮਈ)
ਇਸ ਹਫਤੇ ਗੁੱਸੇ ਨਾਲ ਤੁਸੀਂ ਆਪਣੀ ਸਿਹਤ ਤੇ ਕੰਮ ਦਾ ਨੁਕਸਾਨ ਕਰ ਸਕਦੇ ਹੋ। ਆਪਣੇ ਆਪ ਨੂੰ ਬਦਲੋ, ਫਿਰ ਵੇਖੋ ਕਿਵੇ ਤੁਹਾਡੀਆਂ ਔਕੜਾਂ ਦੂਰ ਹੁੰਦੀਆਂ ਹਨ। ਤੁਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰੋਗੇ। ਮਨੋਰੰਜਨ ਦੇ ਮੌਕੇ ਮਿਲਣਗੇ। ਵਿਦੇਸ਼ ਯਾਤਰਾ ਦਾ ਯੋਗ ਬਣ ਰਿਹਾ ਹੈ। ਸਮਾਂ ਵਿਅਰਥ ਗਵਾਉਣ ਦੀ ਆਦਤ ਛੱਡਣ ਦੀ ਲੋੜ ਹੈ। ਭਰਾ ਨਾਲ ਕਿਸੇ ਗੱਲੋਂ ਟਕਰਾਅ ਹੋ ਸਕਦਾਹੈ। ਪਤਨੀ ਦਾ ਸਾਥ ਮਿਲੇਗਾ ਮਾਣ-ਸਨਮਾਨ 'ਚ ਵਾਧਾ ਹੋਵੇਗਾ।
ਮਿਥੁਨ (22 ਮਈ ਤੋਂ  21 ਜੂਨ)
ਇਸ ਹਫਤੇ ਪ੍ਰਮਾਤਮਾ ਦਾ ਮਿਹਰ ਭਰਿਆ  ਹੱਥ ਤੁਹਾਡੇ 'ਤੇ ਬਣਿਆ ਰਹੇਗਾ। ਕੋਈ ਜ਼ਮੀਨੀ ਸੌਦਾ ਹੋਣ ਦਾ ਯੋਗ ਬਣ ਰਿਹਾ ਹੈ। ਨਵੇਂ ਲੋਕਾਂ ਦਾ ਸਾਥ ਮਿਲੇਗਾ। ਬਿਹਤਰੀਨ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਅਹਿਮ ਫੈਸਲੇ ਲੈਣੇ ਪੈਣਗੇ। ਵਿਦੇਸ਼ ਯਾਤਰਾ ਦਾ ਯੋਗ ਬਣ ਰਿਹਾ ਹੈ। ਬਿਜਲੀ ਦੇ ਉਪਕਰਨ ਪਰੇਸ਼ਾਨ ਕਰ ਸਕਦੇ ਹਨ। ਵਿੱਤੀ ਹਾਲਤ ਸੁਧਰੇਗੀ ਘਰ 'ਚ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਨ ਲਈ ਇਹ ਚੰਗਾ ਸਮਾਂ ਹੈ।
ਕਰਕ (22 ਜੂਨ ਤੋਂ 21 ਜੁਲਾਈ)
ਇਸ ਹਫਤੇ ਕਿਸੇ ਧਾਰਮਿਕ ਜਗ੍ਹਾ 'ਤੇ ਜਾਣ ਦਾ ਯੋਗ ਹੈ। ਪਰਿਵਾਰ 'ਚ ਖੁਸ਼ੀਆਂ ਵਾਲਾ ਮਾਹੌਲ ਬਣੇਗਾ। ਪਰਿਵਾਰ ਦਾ ਸਹਿਯੋਗ ਮਿਲੇਗਾ ਕਿਸੇ ਨਾਲ ਨਵਾਂ ਕੰਮ ਸਾਂਝੇਦਾਰੀ ਵਿਚ ਸ਼ੁਰੂ ਕਰਨ ਤੋਂ ਬਚੋ। ਕਿਸੇ ਬਾਹਰੀ ਵਿਅਕਤੀ ਦੀ ਕੋਈ ਜ਼ਿੰਮੇਵਾਰੀ ਨਾ ਚੁੱਕੋ। ਕਿਸੇ ਕਿਸਮ ਦੇ ਲੜਾਈ-ਝਗੜੇ ਵਿਚ ਪੈਣ ਤੋਂ ਬਚੋ, ਇਸ ਨਾਲ ਨੁਕਸਾਨ ਚੁੱਕਣਾ ਪੈ ਸਕਦਾ ਹੈ। ਪਿਆਰ ਸਬੰਧਾਂ ਵਿਚ ਨਵੀਂ ਸ਼ੁਰੂਆਤ ਹੋਵੇਗੀ। ਮਾਪਿਆਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।
ਸਿੰਘ (22 ਜੁਲਾਈ ਤੋਂ 21 ਅਗਸਤ)
ਇਸ ਹਫਤੇ ਤੁਹਾਡਾ ਕਾਫੀ ਸਮਾਂ ਪਰਿਵਾਰ ਨਾਲ ਗੁਜ਼ਰੇਗਾ। ਜ਼ਿੰਦਗੀ 'ਚ ਉਤਸ਼ਾਹ ਦਾ ਸੰਚਾਰ ਹੋਵੇਗਾ। ਕੰਮ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਹ ਦਬਲਾਅ ਤੁਹਾਡੇ ਲਈ ਚੰਗਾਂ ਸਮਾਂ ਲੈ ਕੇ ਆ ਰਿਹਾ ਹੈ। ਪਰਿਵਾਰਕ ਰਿਸ਼ਤਿਆਂ 'ਚ ਇਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਪਤਨੀ ਨਾਲ ਕਿਸੇ ਵੀ ਤਰ੍ਹਾਂ ਦਾ ਟਕਰਾਅ ਤੋਂ ਬਚੋ।  ਵਿਅਰਥ ਦੀ ਚਿੰਤਾ ਕਰਨ ਛੱਡੋ। ਵੱਡੇ ਭਰਾ ਦੇ ਨਾਲ ਚਲ ਰਿਹਾ ਕੋਈ ਪੁਰਾਣਾ ਵਿਵਾਦ ਖਤਮ ਹੋ ਜਾਵੇਗਾ।
ਕੰਨਿਆ(21 ਅਗਸਤ ਤੋਂ 21 ਸਤੰਬਰ)
ਇਸ ਹਫਤੇ ਤੁਹਾਡੇ ਅੱਗੇ ਤੁਹਾਡੇ ਦੁਸ਼ਮਣ ਟਿਕ ਨਹੀਂ ਸਕਣਗੇ। ਜਲਦਬਾਜ਼ੀ ਵਿਚ ਕੋਈ ਵੀ ਫੈਸਲਾ ਨਾ ਕਰੋ। ਅਦਾਲਤ ਵਿਚ ਚਲ ਰਹੇ ਕੇਸ ਨੂੰ ਕੋਈ ਚੰਗੀ ਖਬਰ ਮਿਲ ਸਕਦੀ ਹੈ। ਤੁਹਾਡੀਆਂ ਔਕੜਾਂ ਦੂਰ ਹੋਣ ਜਾ ਰਹੀਆਂ ਹਨ। ਕੋਈ ਅਹਿਮ ਫੈਸਲਾ ਲੈਣ ਲੱਗੇ ਦੁਬਿਧਾ ਛੱਡਣੀ ਪਵੇਗੀ। ਬੱਚਿਆਂ ਵੱਲੋਂ ਕੋਈ ਖੁਸ਼ੀ ਹਾਸਲ ਹੋ ਸਕਦੀ ਹੈ। ਕੋਈ ਪੁਰਾਣਾ ਰੁਕਿਆ ਕੰਮ ਹੋ ਜਾਵੇਗਾ। ਆਰਥਿਕ ਮਾਮਲਿਆਂ 'ਚ ਸੰਯਮ ਵਰਤਣ ਦੀ ਲੋੜ ਹੈ।
ਤੁਲਾ (23 ਸਤੰਬਰ ਤੋਂ 23 ਅਕਤੂਬਰ)
ਇਸ ਹਫਤੇ ਪੁਰਾਣੀਆਂ ਗਲਤੀਆਂ ਨੂੰ ਭੁੱਲ ਕੇ ਨਵੀਂ ਸ਼ੁਰੂਆਤ ਕਰੋ। ਹੁਣ ਤੁਹਾਨੂੰ ਸਮਾਂ ਤੇ ਮੌਕਾ ਦੋਵੇਂ ਮਿਲਣ ਜਾ ਰਹੇ ਹਨ। ਇਸ ਦਾ ਫਾਇਦਾ ਉਠਾਓ। ਧਨ ਨੂੰ ਲੈ ਕੇ ਚੱਲ ਰਹੀ ਤੰਗੀ ਦੂਰ ਹੋਵੇਗੀ। ਅਧੂਰੇ ਮਨ ਨਾਲ ਕੀਤਾ ਗਿਆ ਕੋਈ ਵੀ ਕੰਮ ਫਾਇਦਾ ਕਰਨ ਦੀ ਥਾਂ ਨੁਕਸਾਨ ਕਰੇਗਾ। ਘਰ ਵਿਚ ਸੁੱਖ ਸ਼ਾਂਤੀ ਬਣੀ ਰਹੇਗੀ। ਮਨੋਰੰਜਨ ਦਾ ਯੋਗ ਬਣਿਆ ਰਹੇਗਾ। ਸਿਹਤ ਵੱਲ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਬੱਚਿਆਂ ਨੂੰ ਟੋਕਾ ਟਾਕੀ ਕਰਨੀ ਬੰਦ ਕਰਨੀ ਪਵੇਗੀ।
ਬ੍ਰਿਸ਼ਚਕ(24 ਅਕਤੂਬਰ ਤੋਂ 22 ਨਵੰਬਰ)
ਇਸ ਹਫਤੇ ਉਨ੍ਹਾਂ ਕੰਮਾਂ ਨੂੰ ਹੱਥ ਪਾਓ, ਜਿਹੜੇ  ਤੁਸੀਂ ਨਹੀਂ ਕਰ ਸਕਦੇ। ਪੈਸੇ ਦੀ ਤੰਗੀ ਆ ਸਕਦੀ ਹੈ। ਨਵੀਆਂ ਯੋਜਨਾਵਾਂ ਬਣਨਗੀਆਂ ਅਤੇ ਪੁਰਾਣੀਆਂ ਦੇ ਸਫਲ ਹੋਣ ਦੀ ਸੰਭਾਵਨਾ ਹੈ। ਕਾਰੋਬਾਰ ਨੂੰ ਲੈ ਕੇ ਅਹਿਮ ਫੈਸਲੇ ਲੈਣੇ ਪੈ ਸਕਦੇ ਹਨ। ਤੁਹਾਨੂੰ ਦੂਜਿਆਂ ਦੀ ਪਰੇਸ਼ਾਨੀ ਲੈਣੀ ਛੱਡਣੀ ਪਵੇਗੀ। ਆਪਣੇ ਕੰਮ ਵੱਲ ਧਿਆਨ ਪਹਿਲਾਂ ਨਾਲੋਂ ਜ਼ਿਆਦਾ ਦੇਣ ਦੀ ਜ਼ਰੂਰਤ ਹੈ। ਪੁਰਾਣੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਯਾਦ ਕਰਕੇ ਮਨ ਬੇਚੈਨ ਰਹਿ ਸਕਦਾ ਹੈ।
ਧਨ (22 ਨਵੰਬਰ ਤੋਂ 21 ਦਸੰਬਰ)
ਇਸ ਹਫਤੇ ਗੁੱਸੇ ਨਾਲ ਤੁਸੀਂ ਆਪਣੀ ਸਿਹਤ ਤੇ ਕੰਮ ਦਾ ਨੁਕਸਾਨ ਕਰ ਸਕਦੇ ਹੋ। ਆਪਣੇ ਆਪ ਨੂੰ ਬਦਲੋ, ਫਿਰ ਵੇਖੋ ਕਿਵੇ ਤੁਹਾਡੀਆਂ ਔਕੜਾਂ ਦੂਰ ਹੁੰਦੀਆਂ ਹਨ। ਤੁਸੀਂ ਆਪਣੀਆਂ ਗੱਲਾਂ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰੋਗੇ। ਮਨੋਰੰਜਨ ਦੇ ਮੌਕੇ ਮਿਲਣਗੇ। ਵਿਦੇਸ਼ ਯਾਤਰਾ ਦਾ ਯੋਗ ਬਣ ਰਿਹਾ ਹੈ। ਸਮਾਂ ਵਿਅਰਥ ਗਵਾਉਣ ਦੀ ਆਦਤ ਛੱਡਣ ਦੀ ਲੋੜ ਹੈ। ਭਰਾ ਨਾਲ ਕਿਸੇ ਗੱਲੋਂ ਟਕਰਾਅ ਹੋ ਸਕਦਾਹੈ। ਪਤਨੀ ਦਾ ਸਾਥ ਮਿਲੇਗਾ ਮਾਣ-ਸਨਮਾਨ 'ਚ ਵਾਧਾ ਹੋਵੇਗਾ।
ਮਕਰ(22 ਦਸੰਬਰ ਤੋਂ 21 ਜਨਵਰੀ)
ਇਹ ਹਫਤਾ ਤੁਹਾਡੇ ਲਈ ਖੁਸ਼ੀਆਂ ਵਾਲਾ ਰਹੇਗਾ। ਤੁਸੀਂ ਦੂਜਿਆਂ ਬਾਰੇ ਜ਼ਿਆਦਾ ਸੋਚਣ ਤੋਂ ਬਚੋ। ਆਪਣੇ ਕੰਮਾਂ ਨੂੰ ਪਿੱਛੇ ਪਾਉਣ ਦੀ ਆਦਤ ਛੱਡੋ। ਸ਼ੇਅਰ ਬਾਜ਼ਾਰ 'ਚ ਨਿਵੇਸ਼ ਸੋਚ ਸਮਝ ਕੇ ਕਰੋ। ਪਿਤਾ ਜੀ ਨਾਲ ਥੋੜ੍ਹੀ ਅਣਬਣ ਹੋ ਸਕਦੀ ਹੈ। ਬੱਚਿਆਂ ਵੱਲੋਂ ਕੋਈ ਖੁਸ਼ੀ ਮਿਲ ਸਕਦੀ ਹੈ। ਕਾਰੋਬਾਰ ਵਿਚ ਨਵਾਂ ਮੋੜ ਆ ਰਿਹਾ ਹੈ। ਨਵਾਂ ਵਾਹਨ ਲੈਣ ਦਾ ਯੋਗ ਬਣ ਰਿਹਾ ਹੈ। ਕਿਸੇ ਜ਼ਮੀਨੀ ਸੌਦੇ ਨੂੰ ਲੈ ਕੇ ਮਨ ਵਿਚ ਬੇਚੈਨੀ ਰਹੇਗੀ। ਪਿਆਰ ਸਬੰਧ ਮਜ਼ਬੂਤ ਹੋਣਗੇ।
ਕੁੰਭ (22 ਜਨਵਰੀ  ਤੋਂ 21 ਫਰਵਰੀ)
ਇਸ ਹਫਤੇ ਤੁਸੀਂ ਪਰਿਵਾਰ ਦੀਆਂ ਸ਼ਿਕਾਇਤਾਂ ਦੂਰ ਕਰੋਗੇ। ਕਿਸੇ ਨਾਲ ਸਾਂਝੇਦਾਰੀ ਅੱਗੇ ਜਾ ਕੇ ਤੁਹਾਡੇ ਲਈ ਮੁਸੀਬਤ ਬਣ ਸਕਦੀ ਹੈ। ਕਿਸੇ ਨੂੰ ਸਲਾਹ ਦੇਣ ਤੋਂ ਬਚੋ। ਪਤਨੀ ਵਾਲੇ ਪਾਸੇ ਤੋਂ ਕੋਈ ਖੁਸ਼ੀ ਮਿਲ ਸਕਦੀ ਹੈ। ਕੁਝ ਨਵਾਂ ਕਰਨ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਨੌਕਰੀ ਵਾਲਿਆਂ ਲਈ ਤਰੱਕੀ ਦਾ ਯੋਗ ਬਣ ਰਿਹਾ ਹੈ। ਆਪਣੀ ਜ਼ਿੰਮੇਵਾਰੀ ਆਪ ਚੁੱਕੋ, ਦੂਜਿਆਂ 'ਤੇ ਨਿਰਭਰਤਾ ਠੀਕ ਨਹੀਂ। ਦਫਤਰ ਵਿਚ ਵੀ ਤੇ ਬਾਹਰ ਵੀ ਕਿਸੇ ਵੀ ਕਾਗਜ਼ 'ਤੇ ਬਿਨ੍ਹਾਂ ਪੜ੍ਹੇ ਹਸਤਾਖਰ ਨਾ ਕਰੋ।
]ਮੀਨ (22 ਫਰਵਰੀ ਤੋਂ 21 ਮਾਰਚ)
ਇਸ ਹਫਤੇ ਦਫਤਰ ਵਿਚ ਤੁਹਾਨੂੰ ਮਹੱਤਵਪੂਰਨ ਜ਼ਿੰਮੇਵਾਰੀ ਮਿਲਣ ਜਾ ਰਿਹਾ ਹੈ। ਬੱਚਿਆਂ ਨਾਲ ਟਕਰਾਅ ਤੋਂ ਬਚਣ ਦੀ ਜ਼ਰੂਰਤ ਹੈ। ਹਮੇਸ਼ਾ ਕੰਮ ਵਿਚ ਹੀ ਮਗਨ ਨਾ ਰਹੋ ਬਲਕਿ ਪਰਿਵਾਰ ਲਈ ਵੀ ਕੁਝ ਸਮਾਂ ਕੱਢਣ ਦੀ ਆਦਤ ਪਾਓ। ਤੁਹਾਡੇ ਦੁਸ਼ਮਣ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਉਣਗੇ। ਪੁਰਾਣੇ ਵਾਹਨ ਨੂੰ ਵੇਚਣ ਬਾਰੇ ਨਾ ਸੋਚੋ। ਪਿਆਰ ਸਬੰਧਾਂ ਵਿਚ ਖਟਾਸ ਆ ਸਕਦੀ ਹੈ। ਵਿਅਰਥ ਦੀ ਉਲਝਣ ਰਹਿ ਸਕਦੀ ਹੈ। ਕਿਸੇ ਦਾ ਸਾਥ ਤੁਹਾਨੂੰ ਸ਼ਾਂਤੀ ਦੇਵੇਗਾ।

 
You are here:   Homeਮੁੱਖ ਖਬਰਾਂਸਪਤਾਹਿਕ ਭਵਿੱਖ

Currency Converter

Amount:
From:
To:


Gurbani Radio


Gurbani - Sri Harmandir Sahib