ਰਸੋਈ ਘਰ

Thursday, 09 May 2013 04:53
Print PDF

ਉੱਤਰ ਭਾਰਤ ਵਿਚ ਸਾਰੇ ਹੀ ਪਕਵਾਨ ਬਹੁਤ ਹੀ ਜ਼ਾਇਕੇਦਾਰ ਹੁੰਦੇ ਹਨ। ਭਾਵੇਂ ਹੀ ਇਹ ਤੇਲ ਮਸਾਲਿਆਂ ਦੇ ਨਾਲ ਭਰੇ ਹੁੰਦੇ ਹਨ ਪਰ ਤੁਸੀਂ ਇਸ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਅਸੀਂ ਤੁਹਾਨੂੰ ਢਾਬੇ ਦੇ ਸਟਾਈਲ ਵਿਚ ਮਟਨ ਕੜੀ ਬਣਾਉਣੀ ਸਿਖਾ ਰਹੇ ਹਨ। ਇਸ ਦੇ ਨਾਲ ਗਰਮਾ ਗਰਮ ਚੌਲ
ਸਮੱਗਰੀਂ
ਮਟਨਂ500 ਗ੍ਰਾਮ ਦੇ ਮੀਡੀਅਮ ਆਕਾਰ ਵਿਚ ਕੱਟੇ ਹੋਏ
ਪਿਆਜਂ2
ਅਦਰਕਂ1 ਇੰਚ
ਟਮਾਟਰ ਪਿਊਰੀ-ਇਕ ਕੱਪ
ਲਸਣਂ5-6
ਹਰੀਆਂ ਮਿਰਚਾਂਂ2
ਲਾਲ ਮਿਰਚ ਪਾਊਡਰਂ1ਚਿਮਚ
ਹਲਦੀ ਪਾਊਡਰਂ1 ਚਿਮਚ
ਦੇਗੀ ਮਿਰਚਂ1 ਚਿਮਚ
ਖੰਡਂ1/ 2 ਚਿਮਚ
ਜੀਰਾ ਪਾਊਡਰਂ1 ਚਿਮਚ
ਗਰਮ ਮਸਾਲਾਂ 1/ 2 ਚਿਮਚ
ਦਾਲਚੀਨੀਂ1 ਇੰਚ
ਲੌਂਗਂ2-3
ਇਲਾਇਚੀਂ2
ਤੇਜ਼ ਪੱਤਾਂ1
ਨਮਕ ਸੁਆਦ ਅਨੁਸਾਰ
ਘਿਓਂ1/2 ਕੱਪ
ਪਾਣੀਂ2 ਕੱਪ
ਵਿਧੀਂਇਕ ਡੂੰਘੇ ਬਰਤਨ ਵਿਚ 3 ਚਿਮਚ ਘਿਓ ਗਰਮ ਕਰੋ। ਉਸ ਵਿਚ ਮਟਨ ਦੇ ਪੀਸਾਂ ਨੂੰ ਮੱਧਮ ਅੱਗ 'ਤੇ ਹਲਕਾ ਭੂਰਾ ਹੋਣ ਤੱਕ ਫਰਾਈ ਕਰੋ। ਇਕ ਵਾਰ ਜਦੋਂ ਸਾਰੇ ਪੀਸ ਗਰਮ ਹੋ ਜਾਣ ਤਾਂ ਇਨ੍ਹਾਂ ਨੂੰ ਇਕ ਪਾਸੇ ਕਰਕੇ ਰੱਖ ਦਿਓ।
ਹੁਣ ਉਸੇ ਬਰਤਨ ਵਿਚ ਕੱਟਿਆ ਹੋਇਆ ਪਿਆਜ, ਅਦਰਕ ਅਤੇ ਹਰਾ ਧਨੀਆ ਪਾ ਕੇ ਘੱਟ ਅੱਗ 'ਤੇ 2-3 ਮਿੰਟਾਂ ਤੱਕ ਭੁੰਨੋ।
ਹੁਣ ਦੂਜੀ ਕੌਲੀ ਵਿਚ ਹਲਦੀ ਪਾਊਡਰ, ਨਮਕ, ਧਨੀਆ ਅਤੇ ਜ਼ੀਰਾ ਪਾਊਡਰ ਮਿਲਾਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਵੀ ਮਿਲਾਓ ਅਤੇ ਇਕ ਗਾੜ੍ਹਾ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਪੈਨ ਵਿਚ ਪਾ ਕੇ ਫਰਾਈ ਕਰੋ। ਇਸ ਤੋਂ ਬਾਅਦ ਮਟਨ ਦੇ ਪੀਸ ਨੂੰ ਪੈਨ ਵਿਚ ਪਾ ਕੇ ਉਸ ਵਿਚ ਪਾਣੀ ਪਾਓ ਅਤੇ ਢੱਕਣ ਦੇ ਕਵਰ ਨਾਲ 1 ਘੰਟੇ ਤੱਕ ਹਲਕੀ ਅੱਗ 'ਤੇ ਪਕਾਓ।
 ਇਸ ਤੋਂ ਬਾਅਦ ਕਵਰ ਨੂੰ ਹਟਾਓ ਅਤੇ ਉਸ ਵਿਚ ਟਮਾਟਰ ਪਿਊਰੀ, ਦੇਗੀ ਮਿਰਚ, ਗਰਮ ਮਸਾਲਾ ਅਤੇ ਖੰਡ ਪਾਓ। ਪੈਨ ਨੂੰ ਹਲਕਾ ਜਿਹਾ ਖੁੱਲ੍ਹਾ ਰੱਖ ਕੇ 5 ਮਿੰਟਾਂ ਲਈ ਪਕਾਓ।

 
Thursday, 09 May 2013 04:52
Print PDF

ਸਮੱਗਰੀਂ
ਖੋਇਆਂ1 ਕੱਪ (200 ਗ੍ਰਾਮ)
ਮੈਦਾਂ30-50 ਗ੍ਰਾਮ
ਖੰਡਂ300 ਗ੍ਰਾਮ
ਕੇਸਰਂ20-25 ਪੱਤੀਆਂ
ਘਿਓਂਤਲਣ ਦੇ ਲਈ
ਵਿਧੀਂ
1. ਸਭ ਤੋਂ ਪਹਿਲਾ ਜਲੇਬੀ ਬਣਾਉਣ ਲਈ ਮੈਦਾ ਤਿਆਰ ਕਰ ਲਓ। ਇਸ ਦੇ ਲਈ ਮੈਦੇ ਵਿਚ ਪਾਣੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ। ਧਿਆਨ ਰਹੇ ਕਿ ਮੈਦੇ ਵਿਚ ਇਕ ਵੀ ਗੰਢ ਨਾ ਰਹੇ। ਇਸ ਤੋਂ ਬਾਅਦ ਮੈਦੇ ਵਿਚ ਪਾਣੀ ਵਧਾਉਂਦੇ ਹੋਏ ਉਸ ਨੂੰ ਜਲੇਬੀ ਦੇ ਘੋਲ ਦੇ ਲਈ ਤਿਆਰ ਕਰ ਲਓ।
2. ਘੋਲ ਨੂੰ ਚੰਗੀ ਤਰ੍ਹਾਂ ਫੈਂਟ ਕੇ ਇਕ ਘੰਟੇ ਦੇ ਲਈ ਢੱਕ ਕੇ ਰੱਖ ਦਿਓ।
3. ਖੋਏ ਨੂੰ ਵੀ ਚੰਗੀ ਤਰ੍ਹਾਂ ਘਿਸ ਲਓ ਅਤੇ ਉਸ ਵਿਚ 2-3 ਵੱਡੇ ਚਿਮਚ ਦੁੱਧ ਪਾ ਕੇ ਚੰਗੀ ਤਰ੍ਹਾਂ ਮੱਲ ਲਓ ਅਤੇ ਇਕ ਘੰਟੇ ਦੇ ਲਈ ਢੱਕ ਕੇ ਰੱਖ ਦਿਓ।
4. ਹੁਣ ਖੋਏ ਅਤੇ ਮੈਦੇ ਦੇ ਮਿਸ਼ਰਣ ਨੂੰ ਇਕੱਠਾ ਮਿਲਾ ਕੇ ਇਕ ਸਾਰ ਕਰ ਲਓ। ਹੁਣ ਜਲੇਬੀ ਬਣਾਉਣ ਲਈ ਮਿਸ਼ਰਣ ਚੰਗੀ ਤਰ੍ਹਾਂ ਤਿਆਰ ਹੈ।
5. ਹੁਣ ਇਕ ਕੌਲੀ ਵਿਚ ਕੇਸਰ ਨੂੰ ਦੁੱਧ ਵਿਚ ਭਿਓ ਕੇ ਜਲੇਬੀ ਦੇ ਘੋਲ ਵਿਚ ਪਾ ਦਿਓ ਅਤੇ ਦੂਜੇ ਪਾਸੇ ਖੰਡ ਦੀ ਚਾਸ਼ਨੀ ਤਿਆਰ ਕਰ ਲਵੋ।
6. ਹੁਣ ਕੜਾਹੀ ਵਿਚ ਘਿਓ ਗਰਮ ਕਰੋ ਅਤੇ ਜਲੇਬੀ ਦੇ ਘੋਲ ਨੂੰ ਇਕ ਕੋਨ ਵਿਚ ਪਾ ਕੇ ਉਸ ਨੂੰ ਇਕ ਪਾਸੇ ਤੋਂ ਕੱਟ ਲਓ।
7. ਘੋਲ ਗਰਮ ਹੋ ਜਾਵੇ ਤਾਂ ਜਲੇਬੀਆਂ ਬਣਾਉਣੀਆਂ ਸ਼ੁਰੂ ਕਰ ਦਿਓ। ਜਦੋਂ ਜਲੇਬੀਆਂ ਬਣ ਜਾਣ ਤਾਂ ਉਸ ਨੂੰ ਇਕ ਪਲੇਟ ਵਿਚ ਰੱਖ ਲਓ ਅਤੇ ਬਾਅਦ ਵਿਚ 2 ਮਿੰਟਾਂ ਦੇ ਲਈ ਤਿਆਰ ਚਾਸ਼ਨੀ ਵਿਚ ਡੂਬੋ ਕੇ ਰੱਖੋ। 
ਇਸ ਦੇ ਨਾਲ ਹੀ ਖੋਏ ਵਾਲੀ ਜਲੇਬੀ ਤਿਆਰ ਹੈ॥

 
Thursday, 02 May 2013 08:43
Print PDF

ਇਸ ਸਬਜ਼ੀ ਦਾ ਨਾਂ ਸ਼ਾਹੀ ਇਸ ਲਈ ਹੈ ਕਿਉਂਕਿ ਇਸ ਵਿਚ ਕਾਜੂ ਪਾਇਆ ਜਾਂਦਾ ਹੈ। ਸ਼ਾਹੀ ਕਾਜੂ ਰੇਸੀਪੀ ਨੂੰ ਤੁਸੀਂ ਕਿਸੇ ਖਾਸ ਮੌਕੇ ਪਾਰਟੀ, ਤਿਉਹਾਰ ਜਾਂ ਫਿਰ ਮਹਿਮਾਨ ਘਰ ਵਿਚ ਆਉਣ 'ਤੇ ਬਣਾ ਸਕਦੇ ਹੋ। ਇਸ ਵਿਚ ਕਾਜੂ ਦਾ ਪੇਸਟ ਵੀ ਪੈਂਦਾ ਹੈ ਅਤੇ ਨਾਲ ਹੀ ਕੁਝ ਕਾਜੂਆਂ ਨੂੰ ਫਰਾਈ ਕਰ ਕੇ ਪਾਇਆ ਜਾਂਦਾ ਹੈ। ਇਹ ਸਬਜ਼ੀ  ਬਾਕੀ ਸਬਜ਼ੀਆਂ ਦੇ ਵਾਂਗ ਨਹੀਂ ਹੈ ਕਿਉਂਕਿ ਇਸ ਵਿਚ ਘੱਟ ਮਸਾਲੇ ਪਾਏ ਜਾਂਦੇ ਹਨ। ਜਿਵੇਂ ਕਿ ਹਰ ਕਿਸੇ ਨੂੰ ਕਾਜੂ ਪਸੰਦ ਹਨ ਤਾਂ ਅਜਿਹੇ ਵਿਚ ਤੁਹਾਨੂੰ ਇਸ ਨਾਲ ਹੋਰ ਕੋਈ ਵੀ ਸਬਜ਼ੀ ਬਣਾਉਣ ਦੀ ਲੋੜ ਨਹੀਂ ਪਵੇਗੀ। ਤਾਂ ਆਉ ਫਿਰ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ-
ਤਿਆਰੀ 'ਚ ਸਮਾਂ- 10 ਮਿੰਟ
ਪਕਾਉਣ 'ਚ ਸਮਾਂ- 15 ਮਿੰਟ
4 ਵਿਅਕਤੀ ਦੇ ਲਈ
ਸਮਗਰੀ-
ਕਾਜੂ- 1 ਕੱਪ
ਟਮਾਟਰ- 3 ਪਿਊਰੀ ਕੀਤੇ ਹੋਏ
ਪਿਆਜ਼- 2
ਅਦਰਕ-ਲਸਣ ਪੇਸਟ- 1 ਚਿਮਚ
ਦਾਲਚੀਨੀ- 1 ਪੀਸ
ਲੌਂਗ- 3
ਹਰੀ ਇਲਾਇਚੀ- 3
ਸਾਬਤ ਧਨੀਆ- 1 ਚਿਮਚ
ਜੀਰਾ- 1/2 ਚਿਮਚ
ਖੰਡ- 1 ਛੋਟਾ ਚਿਮਚ
ਸੁੱਕੀ ਲਾਲ ਮਿਰਚ- 4-5
ਹਲਦੀ ਪਾਊਡਰ- 1 ਚਿਮਚ
ਕਸਤੂਰੀ ਮੇਥੀ- 1/2 ਚਿਮਚ
ਗਰਮ ਮਸਾਲਾ- 1/2 ਚਿਮਚ
ਅਮਚੂਰ ਪਾਊਡਰ- 1/2 ਚਿਮਚ
ਨਮਕ- ਸੰਵਾਦ ਅਨੁਸਾਰ
ਧਨੀਆ ਪੱਤੀ- 2 ਚਿਮਚ
ਤੇਲ- 2 ਚਿਮਚ
ਪਾਣੀ- 1/2 ਚਿਮਚ
ਬਣਾਉਣ ਦੀ ਵਿਧੀ-
1 ਕੱਪ ਕਾਜੂ 'ਚੋਂ 5-6 ਕਾਜੂ ਬਾਹਰ ਕੱਢ ਲਵੋ ਅਤੇ ਬਾਕੀ ਦੇ ਕਾਜੂਆਂ ਨੂੰ ਪਿਆਜ਼, ਦਾਲਚੀਨੀ, ਲੌਂਗ ਇਲਾਇਚੀ, ਸਾਬਤ ਧਨੀਆ, ਜੀਰਾ ਅਤੇ ਸੁੱਕੀ ਲਾਲ ਮਿਰਚ  ਪੀਹ ਲਵੋ।
ਪੈਨ ਵਿਚ 1 ਚਿਮਚ ਤੇਲ ਪਾ ਕੇ ਕੱਢੇ ਗਏ ਕਾਜੂਆਂ ਨੂੰ ਫਰਾਈ ਕਰ ਲਵੋ ਅਤੇ ਕੱਢ ਕੇ ਰੱਖ ਲਵੋ।
ਹੁਣ ਉਸੇ ਪੈਨ ਵਿਚ ਹੋਰ ਤੇਲ ਪਾਉ ਅਤੇ ਪਿਆਜ਼ਾਂ ਦਾ ਪੇਸਟ ਪਾ ਦਿਉ।
ਜਦੋਂ ਪਿਆਜ਼ ਵਾਲਾ ਪੇਸਟ ਤਿਆਰ ਹੋ ਜਾਵੇ ਤਾਂ ਉਸ ਵਿਚ ਅਦਰਕ-ਲਸਣ ਦਾ ਪੇਸਟ ਪਾ ਦਿਉ ਅਤੇ 5 ਮਿੰਟ ਲਈ ਪਕਾਉ।
ਫਿਰ ਪੈਨ ਵਿਚ ਟਮਾਟਰ ਦੀ ਪਿਊਰੀ, ਗਰਮ ਮਸਾਲਾ, ਹਲਦੀ ਪਾਊਡਰ, ਅਮਚੂਰ ਪਾਊਡਰ ਪਾ ਕੇ ਲਗਾਤਾਰ ਹਿਲਾਉਂਦੇ ਰਹੋ।
ਹੁਣ ਕਸਤੂਰੀ ਮੇਥੀ ਨੂੰ ਮਸਾਲੇ ਵਿਚ ਪਾ ਦਿਉ ਅਤੇ ਫਿਰ ਨਮਕ, ਖੰਡ ਅਤੇ 1 ਕੱਪ ਪਾਣੀ ਪਾ ਦਿਉ। ਤਰੀ ਨੂੰ ਉਬਲਣ ਦਿਉ। ਹੁਣ ਤਿਆਰ ਕੀਤੇ ਮਸਾਲੇ ਦੀ ਤਰੀ 'ਚ ਫਰਾਈ ਕੀਤੇ ਹੋਏ ਕਾਜੂ ਪਾ ਦਿਉ ਅਤੇ ਘੱਟ ਗੈਸ ਕਰ ਕੇ 5 ਮਿੰਟ ਲਈ ਪਕਾਉ। ਫਿਰ ਗੈਸ ਬੰਦ ਕਰ ਦਿਉ ਅਤੇ ਤਿਆਰ ਸਬਜ਼ੀ ਵਿਚ ਕੱਟਿਆ ਹੋਇਆ ਧਨੀਏ ਨਾਲ ਸਜਾਉ ਅਤੇ ਸਰਵ ਕਰੋ।

 

 
Thursday, 02 May 2013 08:43
Print PDF

ਗਰਮੀਆਂ ਆ ਰਹੀਆਂ ਹਨ ਅਤੇ ਤੁਹਾਨੂੰ ਲੋੜ ਹੈ ਪੈਣ ਵਾਲੀ ਹੈ ਰਾਹਤ ਨਾਲ ਭਰੇ ਠੰਡੇ ਮਿੱਠੇ ਸ਼ਰਬਤ ਦੀ। ਗਰਮੀਆਂ 'ਦੇ ਦਿਨਾਂ ਵਿਚ ਸੂਰਜ ਦੀ ਤੇਜ਼ ਧੁੱਪ ਤੋਂ ਰਾਹਤ ਪਾਉਣ ਲਈ ਅੱਜ ਅਸੀਂ ਤੁਹਾਨੂੰ ਕੇਸਰ-ਬਾਦਾਮ ਦਾ ਠੰਡਾ ਸ਼ਰਬਤ ਸਿਖਾਵਾਂਗੇ। ਇਹ ਪੀਣ ਵਿਚ ਬਹੁਤ ਹੀ ਸੰਵਾਦ ਹੁੰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ। ਇਹ ਹੀ ਨਹੀਂ ਜੇਕਰ ਕੋਈ ਘਰ 'ਚ ਮਹਿਮਾਨ ਆ ਜਾਵੇ ਤਾਂ ਤੁਸੀਂ ਗਰਮੀਆਂ ਦੇ ਦਿਨਾਂ ਵਿਚ ਇਹ ਠੰਡਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ। ਆਉ ਜਾਣਦੇ ਹਾਂ ਇਸ ਨੂੰ ਬਣਾਉ ਦੀ ਵਿਧੀ-
ਸਮਗਰੀ-
ਬਾਦਾਮ- 3 ਕੱਪ (ਪੂਰੀ ਰਾਤ ਭਿਓਂ ਕੇ ਰੱਖੇ ਹੋਏ)
ਖੰਡ- ਡੇਢ ਕਿਲੋ
ਕੇਸਰ- ਪਾਣੀ 'ਚ ਘੁਲਿਆ ਹੋਇਆ
ਪੋਟੇਸ਼ੀਅਮ ਮੇਟਾ ਬਾਈ ਸਲਫਾਈਟ- 1/4 ਚਿਮਚ
ਸਾਈਟ੍ਰਿਕ ਐਸਿਡ- ਚੁਟਕੀ ਭਰ
ਇਲਾਇਚੀ ਪਾਊਡਰ- 1 ਛੋਟਾ ਚਿਮਚ
ਬਣਾਉਣ ਦੀ ਵਿਧੀ-
ਖੰਡ, ਪਾਣੀ, ਸਾਈਟ੍ਰਿਕ ਐਸਿਡ ਨੂੰ ਤੇਜ਼ ਗੈਸ 'ਤੇ ਉਬਾਲ ਲਵੋ। ਚਾਸਣੀ ਬਣਨ 'ਤੇ ਗੈਸ ਬੰਦ ਕਰ ਦਿਉ। ਭਿਓਂ ਕੇ ਰੱਖੇ ਹੋਏ ਬਾਦਾਮਾਂ ਨੂੰ ਛਿੱਲ ਕੇ ਮਿਕਸੀ ਵਿਚ ਪੀਹ ਲਵੋ।
ਹੁਣ ਪੀਹ ਹੋਏ ਬਾਦਾਮ, ਘੁਲੀ ਹੋਈ ਕੇਸਰ ਅਤੇ ਇਲਾਇਚੀ ਪਾ ਕੇ ਫਿਰ ਗੈਸ ਚਾਲੂ ਕਰ ਦਿਉ।
ਦੋ ਵਾਰ ਉਬਾਲੋ ਅਤੇ ਫਿਰ ਗੈਸ ਬੰਦ ਕਰ ਦਿਉ। ਇਸ ਨੂੰ ਛਾਣ ਲਵੋ ਅਤੇ ਠੰਡਾ ਹੋਣ 'ਤੇ ਇਸ ਵਿਚ ਪੋਟੇਸ਼ੀਅਮ ਮੇਟਾ ਬਾਈ ਸਲਫਾਈਟ ਪਾ ਦਿਉ ਅਤੇ ਬੋਤਲ ਵਿਚ ਭਰ ਲਵੋ।
ਇਸ ਨੂੰ ਦੁੱਧ ਜਾਂ ਸਾਦੇ ਪਾਣੀ ਨਾਲ ਪ੍ਰਯੋਗ 'ਚ ਲਿਆਉ।

 
Thursday, 18 April 2013 10:03
Print PDF

ਸਮੱਗਰੀ : 1 ਕੱਪ ਕਸੂਰੀ ਮੇਥੀ, 250 ਗ੍ਰਾਮ ਆਲੂ, ਚੁਟਕੀ ਜਿੰਨੀ ਹਿੰਗ, 1 ਛੋਟਾ ਚਮਚ ਮੇਥੀਦਾਣਾ, 1 ਛੋਟਾ ਚਮਚ ਲਾਲ ਮਿਰਚ ਪਾਊਡਰ, 2 ਵੱਡੇ ਚਮਚ ਤੇਲ, ਲੂਣ ਸਵਾਦ ਅਨੁਸਾਰ।
 ਵਿਧੀ : ਆਲੂ ਛਿਲ ਕੇ ਚਕੋਰ ਟੁਕੜਿਆਂ 'ਚ ਕੱਟ ਲਓ। ਨੌਨਸਟਿਕ ਪੈੱਨ 'ਚ ਤੇਲ ਗਰਮ ਕਰੋ। ਆਲੂ ਪਾ ਕੇ ਮੱਠੀ ਆਂਚ 'ਤੇ ਸੁਨਹਿਰਾ ਹੋਣ ਤੱਕ ਭੁੰਨੋ। ਦੂਜੇ ਪੈੱਨ 'ਚ 1 ਛੋਟਾ ਚਮਚ ਤੇਲ ਪਾਓ। ਹਿੰਗ ਭੁੰਨੋ। ਮੇਥੀਦਾਣਾ ਪਾ ਕੇ ਭੁੰਨੋ। ਹੁਣ ਇਸ 'ਚ ਸੁਨਹਿਰੇ ਤਲੇ ਆਲੂ, ਕਸੂਰੀ ਮੇਥੀ, ਲਾਲ ਮਿਰਚ ਪਾਊਡਰ ਅਤੇ ਲੂਣ ਪਾ ਕੇ 2 ਮਿੰਟ ਭੁੰਨ ਲਓ। ਠੰਡਾ ਕਰ ਕੇ ਪੈਕ ਕਰੋ। ਅਤੇ ਸਫਰ 'ਚ ਮਿੱਠੀ ਪੂਰੀ ਨਾਲ ਖਾਓ।

 

 

Page 1 of 20

<< Start < Prev 1 2 3 4 5 6 7 8 9 10 Next > End >>
You are here:   Homeਮੁੱਖ ਖਬਰਾਂਰਸੋਈ ਘਰ

Currency Converter

Amount:
From:
To:


Gurbani Radio


Gurbani - Sri Harmandir Sahib