
ਸਮੱਗਰੀ :
50-50 ਗ੍ਰਾਮ ਸੇਬ, ਅੰਗੂਰ, ਕੇਲਾ, ਨਾਸ਼ਪਤੀ ਤੇ ਸਟ੍ਰਾਅਬੇਰੀ ਸਾਰੇ ਕੱਟੇ ਹੋਏ, 1 ਟੇਬਲ ਸਪੂਨ ਮੱਖਣ, 50-50 ਗ੍ਰਾਮ ਉਬਲੇ ਕਾਬੁਲੀ ਛੋਲੇ ਅਤੇ ਕਾਲੀ ਮਿਰਚ ਸਵਾਦ ਅਨੁਸਾਰ।
ਵਿਧੀ :
ਪੈਨ ਵਿਚ ਮੱਖਣ ਗਰਮ ਕਰਕੇ ਉਬਲੇ ਹੋਏ ਛੋਲੇ ਅਤੇ ਰਾਜਮਾਂਹ ਮਿਲਾ ਕੇ ਭੁੰਨੋ। ਨਮਕ ਮਿਲਾਓ, ਸਾਰੇ ਕੱਟੇ ਹੋਏ ਫਲ ਤੇ ਕਾਲੀ ਮਿਰਚ ਪਾ ਕੇ 10 ਸਕਿੰਟਾਂ ਤੱਕ ਭੁੰਨੋ। ਗਰਮਾ- ਗਰਮ ਸਰਵ ਕਰੋ।