Thursday, 28 June 2012 12:55
Print PDF

ਇਸ ਵਾਰ ਫਲਾਂ ਦੇ ਗੋਲੇ ਵਾਲੇ ਕਸਟਰਡ ਨੂੰ ਤਿਆਰ ਕਰਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਅਜਿਹੀ ਡਿਸ਼ ਹੈ ਜਿਹੜੀ ਕਿ ਖਾਣ ਲਈ ਜਿੱਥੇ ਬੱਚਿਆਂ ਅਤੇ ਵੱਡਿਆਂ ਦੀ ਪਸੰਦੀਦਾ ਹੈ, ਉਥੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਗਰਮੀਆਂ ਦੇ ਮੌਸਮ ਵਿੱਚ ਫਲਾਂ ਦੇ ਗੋਲੇ ਨਾਲ ਬਣੀ ਕਸਟਰਡ ਪੁਡਿੰਗ ਨੂੰ ਠੰਡਾ ਕਰਕੇ ਖਾਣ ਦਾ ਆਪਣਾ ਹੀ ਮਜ਼ਾ ਹੈ। ਬਾਕੀ ਦੀਆਂ ਡਿਸ਼ਾਂ ਵਾਂਗ ਇਸ ਲਈ ਸਮੱਗਰੀ ਦੀ ਕੋਈ ਮੁਸ਼ਕਲ ਨਹੀਂ ਹੈ ਅਤੇ ਘਰ ਵਿੱਚ ਔਰਤਾਂ ਸੁਖਾਲੇ ਹੀ ਇਸ ਨੂੰ ਤਿਆਰ ਕਰਕੇ ਖਾਣੇ ਦਾ ਸਵਾਦ ਵਿੱਚ ਵਾਧਾ ਕਰ ਸਕਦੀਆਂ ਹਨ। ਬੇਸ਼ੱਕ ਇਸ  ਨੂੰ ਤਿਆਰ ਕਰਨ ਲਈ ਕੁਝ ਫਲਾਂ ਦਾ ਜ਼ਿਕਰ ਹੈ ਪਰ ਇਸ ਵਿਧੀ ਅਨੁਸਾਰ ਕਿਸੇ ਵੀ ਫਲ ਦੀ ਵਰਤੋਂ ਹੋ ਸਕਦੀ ਹੈ ਜਾਂ ਆਪਣੀ ਪਸੰਦ ਅਨੁਸਾਰ ਫਲ ਦੀ ਚੋਣ ਬਿਹਤਰ ਰਹੇਗੀ।
ਸਮੱਗਰੀ: ਇੱਕ ਸੇਬ ਨੂੰ ਛਿੱਲ ਕੇ ਛੋਟੋ ਟੁਕੜੋ ਕਰੋ।
ਅੰਗੂਰ: 250 ਗ੍ਰਾਮ (ਵਿਚਕਾਰੋਂ ਕੱਟੇ ਹੋਏ)।
ਅੰਬ:ਇੱਕ ਅੰਬ ਨੂੰ ਛਿੱਲ ਕੇ ਟੁਕੜੇ ਕਰੋ।
ਕੇਲਾ: ਦੋ ਕੇਲੇ ਛੋਟੇ ਟੁਕੜਿਆਂ ਵਿੱਚ ਕੱਟੇ ਹੋਏ।
ਚੀਕੂ: ਚਾਰ ਚੀਕੂ ਛਿੱਲ ਕੇ ਟੁਕੜੇ ਕਰੋ।
ਬਰੈਡ: 6 ਸਲਾਈਸ।
ਦੁੱਧ: ਚਾਰ ਕੱਪ
ਕਸਟਰਡ ਪਾਊਡਰ: ਢਾਈ ਚਮਚ।
ਚੀਨੀ: ਦੋ ਵੱਡੇ ਚਮਚ।
ਵਿਧੀ: ਪਹਿਲਾਂ ਸਾਰੇ ਕੱਟੇ ਹੋਏ ਫਲ ਮਿਕਸ ਕਰ ਲਏ ਜਾਣ। ਬਰੈਡ ਦੀਆਂ ਸਿਰੇ ਤੋਂ ਸਖ਼ਤ ਕੋਨਾਂ ਵੱਖ ਕਰ ਲਈਆਂ ਜਾਣ। ਸਲਾਈਸ ਨੂੰ ਥੋੜ੍ਹਾ ਗਿੱਲਾ ਕਰਕੇ ਹਥੇਲੀਆਂ ਵਿੱਚ ਦਬਾਉ। ਇਸ ਵਿੱਚ ਕੁਝ ਫਲ ਰੱਖ ਕੇ ਗੋਲ ਅਕਾਰ ਦੇ ਦਿਉ। ਚੰਗੀ ਤਰ੍ਹਾਂ ਦਬਾ ਕੇ ਇਸ ਦਾ ਗੋਲਾ ਬਣਾਇਆ ਜਾਵੇ ਤਾਂ ਜੋ ਇਸ ਵਿੱਚੋਂ ਫਲ ਬਾਹਰ ਨਾ ਆਉਣ। ਇਸ ਤਰ੍ਹਾਂ ਫਲ ਵਾਲੇ ਗੋਲੇ ਬਣਾ ਕੇ ਪਾਸੇ ਰੱਖ ਲਉ।
ਕਸਟਰਡ ਦੀ ਵਿਧੀ
ਅੱਧਾ ਕੱਪ ਠੰਡਾ ਦੁੱਧ ਲੈ ਕੇ ਉਸ ਵਿੱਚ ਕਸਟਰਡ ਪਾਊਡਰ ਘੋਲ ਦਿਉ। ਬਚੇ ਦੁੱਧ ਨੂੰ ਪਤੀਲੀ ਵਿੱਚ ਪਾ ਕੇ ਗਰਮ ਕਰੋ। ਦੁੱਧ ਉੰੱਬਲਣ ਲੱਗੇ ਤਾਂ ਉਸ ਵਿੱਚ ਕਸਟਰਡ ਦਾ ਘੋਲ ਪਾ ਦਿਉ ਅਤੇ ਦੁੱਧ ਨੂੰ ਹੌਲੀ-ਹੌਲੀ ਹਿਲਾਉਂਦੇ ਰਹੋ। ਇਸ ਤਰ੍ਹਾਂ ਦੁੱਧ ਦੀਆਂ ਗੱਠਾਂ ਨਹੀਂ ਬਣਨਗੀਆਂ ਅਤੇ ਕਸਟਰਡ ਵੀ ਚੰਗੀ ਤਰ੍ਹਾਂ ਰਚ ਜਾਵੇਗਾ। ਕੁਝ ਦੇਰ ਉਬਲਣ ਤੋਂ ਬਾਅਦ ਗੈਸ ਨੂੰ ਮੱਠਾ ਕਰ ਦਿਉ। ਇਸ ਵਿੱਚ ਚੀਨੀ ਪਾ ਦਿਉੰ ਅਤੇ ਥੋੜ੍ਹਾ ਗਾੜਾ ਹੋਣ ਤੋਂ ਬਾਅਦ ਅੱਗ ਤੋਂ ਉਤਾਰ ਲਉ।
ਇੱਕ ਸ਼ੀਸ਼ੇ ਦਾ ਬਰਤਨ ਲੈ ਕੇ ਉਸ ਵਿੱਚ ਫਲਾਂ ਵਾਲੇ ਗੋਲੇ ਰੱਖ ਦਿਉ। ਕਸਟਰਡ ਠੰਡਾ ਹੋਣ 'ਤੇ ਗੋਲਿਆਂ ਵਿੱਚ ਮਿਲਾ ਦਿਉ। ਬਾਅਦ ਵਿੱਚ ਇਸ ਨੂੰ ਠੰਡਾ ਹੋਣ ਲਈ ਫਰਿੱਜ਼ ਵਿੱਚ ਰੱਖ ਦਿੱਤਾ ਜਾਵੇ। ਇੰਜ ਨਵੇਂ ਤਰੀਕੇ ਨਾਲ ਪੌਸ਼ਟਿਕ ਤੱਤਾਂ ਵਾਲੀ ਕਸਟਰਡ ਪੁਡਿੰਗ ਤਿਆਰ ਹੈ।
-ਜਤਿੰਦਰ ਸੋਹੀ

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਫਲਾਂ ਦੀ ਕਸਟਰਡ ਪੁਡਿੰਗ

Currency Converter

Amount:
From:
To:


Gurbani Radio


Gurbani - Sri Harmandir Sahib