
ਸਮੱਗਰੀ : ਅੱਧਾ ਕਿਲੋ ਬੋਨਲੈਸ ਚਿਕਨ ਦੇ ਟੁਕੜੇ ਕੱਟੇ ਹੋਏ, ਬਾਰੀਕ ਕੱਟੇ ਹੋਏ 2 ਪਿਆਜ਼, ਲੂਣ ਸਵਾਦ ਅਨੁਸਾਰ, 1/4 ਛੋਟਾ ਚਮਚ ਹਲਦੀ, 1 ਛੋਟਾ ਚਮਚ ਲਾਲ ਮਿਰਚ ਪਾਊਡਰ, 1 3/4 ਕੱਪ ਦਹੀਂ ਫੈਂਟੀ ਹੋਈ, ਪਾਣੀ ਵਿਚ ਭਿਉਂ ਕੇ ਪੀਸੇ ਹੋਏ 2 ਵੱਡੇ ਚਮਚ ਕਾਜੂ, 1/4 ਕੱਪ ਕੱਟਿਆ ਧਨੀਆ, 2 ਮੱਧਮ ਆਕਾਰ ਦੇ ਪਿਆਜ਼, 1/4 ਇੰਚ ਅਦਰਕ ਦਾ ਟੁਕੜਾ, 2-3 ਕਲੀ ਲਸਣ।
ਵਿਧੀ : ਪਿਆਜ, ਅਦਰਕ, ਲੱਸਣ ਨੂੰ ਮਿਕਸੀ ਵਿਚ ਪਾ ਕੇ ਪੇਸਟ ਬਣਾ ਲਓ। ਕੜਾਹੀ ਵਿਚ 5 ਵੱਡੇ ਚਮਚ ਤੇਲ ਗਰਮ ਕਰਕੇ ਬਾਰੀਕ ਕੱਟਿਆ ਹੋਇਆ ਪਿਆਜ਼ ਪਾਓ ਅਤੇ ਸੁਨਹਿਰਾ ਹੋਣ ਤੱਕ ਭੁੰਨੋ। ਚਿਕਨ ਪਾਓ ਅਤੇ 7-8 ਮਿੰਟ ਤੱਕ ਭੁੰਨੋ। ਪਾਣੀ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਭੁੰਨੋ, ਜਿਸ ਨਾਲ ਕਿ ਮਸਾਲਾ ਕੜਾਹੀ ਨਾਲ ਚਿਪਕੇ ਨਾ। ਨਮਕ, ਹਲਦੀ ਅਤੇ ਲਾਲ ਮਿਰਚ ਪਾਓ। ਅੱਗ ਹਲਕੀ ਕਰੋ, ਚੰਗੀ ਤਰ੍ਹਾਂ ਫੈਂਟੀ ਹੋਈ ਦਹੀਂ ਪਾਓ। ਪੀਸਿਆ ਹੋਇਆ ਕਾਜੂ ਅਤੇ ਧਨੀਆ ਪਾਓ। ਚੰਗੀ ਤਰ੍ਹਾਂ ਮਿਲਾਕੇ
1/4 ਕੱਪ ਪਾਣੀ ਪਾ ਕੇ ਅਤੇ ਢੱਕ ਕੇ ਹਲਕੀ ਅੱਗ ਉਤੇ ਵਿਚ-ਵਿਚ ਲਗਾਤਾਰ ਚਲਾਉਂਦੇ ਹੋਏ ਪਕਾਓ। ਚਿਕਨ ਨੂੰ 5-6 ਮਿੰਟ ਤੱਕ ਨਰਮ ਹੋਣ ਅਤੇ ਤੇਲ ਦੇ ਅਲੱਗ ਹੋ ਜਾਣ ਤੱਕ ਪਕਾਓ। ਨਾਨ ਜਾਂ ਪਰੌਂਠੇ ਨਾਲ ਪਰੋਸੋ।