
ਸਮੱਗਰੀ ઠ: 250 ਗਰਾਮ ਬੇਬੀ ਪ੍ਰੋਮਫਰੇਟ, ਪਲਾਅ ਵਾਲੇ ਚੌਲ (ਭਿਉਂਏ ਹੋਏ), ਢਾਈ ਚਮਚ ਸ਼ਰੋਂ ਦਾ ਤੇਲ, 2 ਮੱਧਮ ਪਿਆਜ਼ ਕੱਟੇ ਹੋਏ, ਡੇਢ ਵੱਡਾ ਚਮਚ ਜ਼ੀਰਾ, 6-8 ਕਾਲੀਆਂ ਮਿਰਚਾਂ, 5-6 ਕੱਟੀਆਂ ਹੋਈਆਂ ਲੱਸਣ ਦੀਆਂ ਗੰਢੀਆਂ, 1 ਵੱਡਾ ਚਮਚ ਲੇਮਨ ਰਾਈਂਡ, ਸੀ ਸਾਲਟ ਸਵਾਦ ਅਨੁਸਾਰ, 1 ਕੱਪ ਮੈਦਾ, 2 ਵੱਡੇ ਚਮਚ ਕੱਟੇ ਪਾਰਸਲੇ, 4 ਵੱਡੇ ਚਮਚ ਨਿੰਬੂ ਦਾ ਰਸ, 2 ਨਿੰਬੂ ਦੋ ਟੁੱਕੜਿਆਂ ਵਿਚ ਕੱਟੇ ਹੋਏ।
ਬਣਾਉਣ ਦੀ ਵਿਧੀ : ਇਕ ਫਰਾਈ ਪੈਨ ਵਿਚ ਸਰੋਂ ਦਾ ਤੇਲ ਗਰਗ ਕਰਕੇ ਕੱਟਿਆ ਹੋਇਆ ਪਿਆਜ਼ ਪਾ ਕੇ ਭੁੰਨੋ, ਮਸਾਲੇ, ਨਿੰਬੂ ਦਾ ਰਸ ਅਤੇ ਲੱਸਣ ਨੂੰ ਕੁੱਟੋ, ਇਸ ਵਿਚ ਅੱਧਾ ਚਮਚ ਸਰੋਂ ਦਾ ਤੇਲ ਪਾਓ, ਫਿਰ ਚੰਗੀ ਤਰ੍ਹਾਂ ਮਿਲਾਓ। ਇਕ ਹੋਰ ਕੜਾਹੀ ਵਿਚ ਜ਼ੀਰਾ, ਕਾਲੀ ਮਿਰਚ, ਲੱਸਣ ਪਾ ਕੇ ਭੁੰਨੋ। ਹੁਣ ਇਸ ਵਿਚ ਸਰੋਂ ਦਾ ਤੇਲ ਪਾਓ। ਇਸ ਵਿਚ ਚੌਲ ਪਾ ਕੇ ਫਿਰ ਤੋਂ ਭੁੰਨੋ ਅਤੇ ਪਾਣੀ ਪਾ ਕੇ ਪਕਾਓ। ਮੱਛੀ ਨੂੰ ਸਾਫ ਕਰੋ ਅਤੇ ਇਸ ਨੂੰ ਦੋਨੋਂ ਪਾਸਿਆਂ ਤੋਂ ਕੱਟ ਲਓ। ਹੁਣ ਇਸ ਦੇ ਦੋਨੋਂ ਪਾਸੇ ਤਿਆਰ ਮਸਾਲਾ ਲਗਾ ਕੇ ਲੇਮਨ ਜੂਸ ਛਿੜਕ ਦਿਓ। ਇਸ ਨੂੰ 30 ਮਿੰਟ ਤੱਕ ਪੱਕਣ ਦਿਓ। ਇਕ ਥਾਲੀ ਉਤੇ ਰਿਫਾਈਂਡ ਤੇਲ ਪਾ ਕੇ ਉਸ ਵਿਚ ਮੱਛੀ ਨੂੰ ਰੋਲ ਕਰ ਦਿਓ ਅਤੇ ਗਰਮ ਬਰਤਨ ਵਿਚ ਮੱਛੀ ਪਕਾਉਣ ਦੇ ਲਈ ਰੱਖ ਦਿਓ। ਤੇਲ ਦੀਆਂ ਕੁਝ ਬੂੰਦਾਂ ਮੱਛੀ ਉਤੇ ਪਾ ਦਿਓ ਅਤੇ ਦੋਨੋਂ ਪਾਸੇ ਇਸ ਨੂੰ ਬਦਲਦੇ ਰਹੋ, ਜਦੋਂ ਤੱਕ ਕਿ ਇਹ ਪੱਕ ਨਹੀਂ ਜਾਂਦਾ। ਇਸ ਨੂੰ ਚੌਲਾਂ ਦੇ ਨਾਲ ਪਰੋਸੋ।