Friday, 20 July 2012 09:28
Print PDF

ਸਮੱਗਰੀ (ਚਾਰ ਵਿਅਕਤੀਆਂ ਲਈ) : 335 ਗ੍ਰਾਮ ਸੁੱਕੇ ਕਾਬੁਲੀ ਛੋਲੇ, 1 ਵੱਡਾ ਪਿਆਜ਼, 300 ਗ੍ਰਾਮ ਕੱਦੂ, 150 ਗ੍ਰਾਮ ਗ੍ਰੀਨ ਬੀਨਸ, 200 ਗ੍ਰਾਮ ਬਟਨ ਸਕਵੈਸ਼, 2 ਵੱਡੇ ਚੱਮਚ ਤੇਲ, ਲਸਣ ਦੀ ਇਕ ਤੁਰੀ (ਪੀਸੀ ਹੋਈ), 3 ਵੱਡਾ ਚੱਮਚ ਪੀਸਿਆ ਹੋਇਆ ਜੀਰਾ, ਅੱਧਾ ਚੱਮਚ ਮਿਰਚ ਪਾਊਡਰ, ਅੱਧਾ ਚੱਮਚ ਪੀਸਿਆ ਆਲਸਪਾਈਸ (ਇਕ ਕਿਸਮ ਦਾ ਮਸਾਲਾ), 425 ਗ੍ਰਾਮ ਡੱਬਾਬੰਦ ਛਿਲਕੇ ਉਤਰੇ ਹੋਏ ਟਮਾਟਰ (ਮਸਲੇ ਹੋਏ), 375 ਮਿ. ਲਿ. ਵੈਜੀਟੇਬਲ ਸਟਾਕ (ਜਿਸ ਪਾਣੀ 'ਚ ਸਬਜ਼ੀਆਂ ਬਣਾਈਆਂ ਗਈਆਂ ਹੋਣ), 2 ਵੱਡੇ ਚੱਮਚ ਟੋਮੈਟੋ ਪੇਸਟ (ਪਿਊਰੀ), 1 ਚੱਮਚ ਸੁੱਕੀ ਜਵੈਣ।
ਵਿਧੀ : ਕਾਬੁਲੀ ਛੋਲਿਆਂ ਨੂੰ ਵੱਡੇ ਬਰਤਨ 'ਚ ਪਾ ਕੇ ਸਾਰੀ ਰਾਤ ਲਈ ਠੰਡੇ ਪਾਣੀ 'ਚ ਭਿਓਂ ਦਿਓ। ਸਵੇਰੇ ਇਨ੍ਹਾਂ ਨੂੰ ਪਾਣੀ 'ਚੋਂ ਕੱਢ ਲਓ। ਪਿਆਜ਼ ਨੂੰ ਬਾਰੀਕ ਅਤੇ ਕੱਦੂ ਨੂੰ ਵੱਡੇ ਟੁਕੜਿਆਂ 'ਚ ਕੱਟ ਲਓ। ਬੀਨਸ ਨੂੰ ਸਿਰਿਆਂ ਤੋਂ ਕੱਟੋ ਅਤੇ ਬਟਨ ਸਕਵੈਸ਼ ਨੂੰ ਚੌਕੋਰ ਟੁਕੜਿਆਂ 'ਚ ਕੱਟ ਲਓ।
ਇਕ ਵੱਡੇ ਸਾਸਪੈਨ 'ਚ ਤੇਲ ਗਰਮ ਕਰਕੇ ਉਸ 'ਚ ਪਿਆਜ਼ ਅਤੇ ਅਦਰਕ ਪਾ ਕੇ 2 ਮਿੰਟ ਜਾਂ ਉਦੋਂ ਤਕ ਤਲੋ, ਜਦੋਂ ਤਕ ਕਿ ਇਹ ਨਰਮ ਨਾ ਹੋ ਜਾਣ। ਇਸ 'ਚ ਜੀਰਾ, ਮਿਰਚ ਅਤੇ ਆਲਸਪਾਈਸ ਪਾਊਡਰ ਮਿਲਾ ਕੇ 1 ਮਿੰਟ ਤਕ ਹਿਲਾਉਂਦਿਆਂ ਬਣਾਓ। ਹੁਣ ਇਸ 'ਚ ਕਾਬੁਲੀ ਛੋਲੇ, ਟਮਾਟਰ ਅਤੇ ਵੈਜੀਟੇਬਲ ਸਟਾਕ ਨੂੰ ਮਿਲਾ ਕੇ ਉਬਾਲਾ ਦਿਓ। ਇਸ ਪਿੱਛੋਂ ਸੇਕ ਨੂੰ ਘੱਟ ਕਰਕੇ ਇਕ ਘੰਟੇ ਤਕ ਢਕ ਕੇ ਪਕਾਓ। ਵਿਚ-ਵਿਚ ਹਿਲਾਉਂਦੇ ਰਹੋ। ਹੁਣ ਇਸ 'ਚ ਕੱਦੂ, ਬੀਨਸ, ਸਕਵੈਸ਼, ਟੋਮੈਟੋ ਪੇਸਟ ਅਤੇ ਜਵੈਣ ਪਾ ਕੇ ਹਿਲਾ ਕੇ ਮਿਲਾ ਲਓ। ਹੁਣ ਘੱਟ ਸੇਕ 'ਤੇ 15 ਮਿੰਟਾਂ ਤਕ ਢਕ ਕੇ ਪਕਾਓ। ਫਿਰ ਢੱਕਣ ਹਟਾ ਕੇ 10 ਮਿੰਟਾਂ ਤਕ ਪਕਾਓ ਤਾਂ ਕਿ ਸੌਸ ਸੰਘਣੀ ਹੋ ਜਾਏ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਸਪਾਇਸੀ ਚਿਕਪੀ ਐਂਡ ਵੈਜੀਟੇਬਲ ਕੈਸੇਰੋਲ

Currency Converter

Amount:
From:
To:


Gurbani Radio


Gurbani - Sri Harmandir Sahib